ਮਾਣੋ ਬਿੱਲੀ-ਹਰਜਿੰਦਰ ਕੌਰ ਹੈੱਡ ਟੀਚਰ ਬੱਸੀ ਮਰੂਫ
ਮਾਣੋ ਬਿੱਲੀ
ਮਾਣੋ ਬਿੱਲੀ ਗੋਲ ਮਟੋਲ਼।
ਅੱਖਾਂ ਚਮਕਣ ਗੋਲ਼ ਗੋਲ਼।
ਬੋਲੇ ਮਿਆਊਂ ਮਿਆਊਂ ਬੋਲ।
ਕੋਠੇ ਟੱਪੇ ਨਾ ਅਣਭੋਲ਼।
ਚੂਹੇ ਦੇਖ ਜਾਏ ਖੁੱਡ ਦੇ ਕੋਲ਼।
ਖਾਣ ਲਈ ਕਰੇ ਪੂਰਾ ਘੋਲ਼।
ਦੁੱਧ ਜੋ ਪੀਵੇ ਭਾਂਡੇ ਫਰੋਲ।
ਸੌਂਦੀ ਹੈ ਜੋ ਅੱਖਾਂ ਖੋਲ੍ਹ।
ਮਾਣੋ ਬਿੱਲੀ ਗੋਲ਼ ਮਟੋਲ਼।
ਅੱਖਾਂ ਚਮਕਣ ਗੋਲ਼ ਗੋਲ਼।
ਲੇਖਕ
ਹਰਜਿੰਦਰ ਕੌਰ
ਹੈੱਡ ਟੀਚਰ ਬੱਸੀ ਮਰੂਫ
ਪਿੰਡ ਅਦੋਵਾਲ ਡਾਕਖਾਨਾ ਹਰਿਆਣਾ
ਸੰਪਰਕ ਮੋਬਾ 9464288784