ਮੇਰੀ ਸਕੂਲ ਦੀ ਕੁੱਕ
ਮੇਰੇ ਸਕੂਲ ਦੀ ਹੈ ਇਹ ਕੁੱਕ,
ਰੱਬ ਰੱਖੇ ਸਦਾ ਇਸਦੀ ਸੁੱਖ।
ਕਿੰਨੇ ਪਿਆਰ ਨਾਲ ਖਾਣਾ ਬਣਾਉਂਦੀ,
ਇੱਕ-ਇੱਕ ਬੱਚੇ ਨੂੰ ਫਿਰ ਖਵਾਉਂਦੀ।
ਰਸੋਈ ਸਾਂਭ ਕੇ ਕਰੇ ਸਫਾਈ,
ਬਰਤਨ ਵੀ ਜਾਵੇ ਚਮਕਾਈ।
ਆਪਣੀ ਭੁੱਖ ਦੀ ਨਹੀਂ ਪਰਵਾਹ,
ਜੋ ਰੱਬ ਦਿੰਦਾ ਲੈਂਦੀ ਖਾ।
ਦਵਿੰਦਰ ਕੌਰ ਸੀ. ਐਚ. ਟੀ.
ਸ.ਐ.ਸ. ਰੈਲੀ,
ਬਲਾਕ ਹਾਜੀਪੁਰ
ਸੰਪਰਕ 9876942976