Home » Entries posted by admin (Page 3097)

ਸਿੱਖਾਂ ਵਿਰੁੱਧ ਹਮਲੇ ਰੋਕਣ ਲਈ ਗੁਰਬਖਸ਼ ਚਹਿਲ ‘ਬੀ ਪਰਾਊਡ’ ਸੰਸਥਾ ਸ਼ੁਰੂ ਕਰਨਗੇ

ਸਿੱਖਾਂ ਵਿਰੁੱਧ ਹਮਲੇ ਰੋਕਣ ਲਈ ਗੁਰਬਖਸ਼ ਚਹਿਲ ‘ਬੀ ਪਰਾਊਡ’ ਸੰਸਥਾ ਸ਼ੁਰੂ ਕਰਨਗੇ

ਵਾਸ਼ਿੰਗਟਨ, 4 ਸਤੰਬਰ : ਵਿਸਕੌਨਸਿਨ ਦੇ ਗੁਰੂ ਘਰ ਵਿਚ ਵਾਪਰੇ ਗੋਲੀਕਾਂਡ ਵਰਗੀਆਂ ਘਟਨਾਵਾਂ ਮੁੜ ਨਾ ਹੋਣ, ਦੇ ਮਕਸਦ ਨਾਲ ਪੰਜਾਬੀ ਮੂਲ ਦੇ ਉਦਮੀ ਸ੍ਰ. ਗੁਰਬਖਸ਼ ਚਹਿਲ ਨੇ ਆਨਲਾਈਨ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅਮਰੀਕਾ ਵਿਚ ਇੰਟਰਨੈਟ ਦਾ ਕਾਰੋਬਾਰ ਕਰਨ ਵਾਲੇ ਸ੍ਰ. ਗੁਰਬਖਸ਼ ਚਹਿਲ ਵੱਲੋਂ ‘ਬੀ ਪਰਾਊਡ’ ਨਾਮ ਦੀ ਫਾਊਂਡੇਸ਼ਨ ਸਥਾਪਤ

ਇੰਡੀਅਨ ਆਈਡਲ ਦੇ ਦਵਿੰਦਰਪਾਲ ਦਰਬਾਰ ਸਾਹਿਬ ਨਤਮਸਤਕ ਹੋਏ

ਇੰਡੀਅਨ ਆਈਡਲ ਦੇ ਦਵਿੰਦਰਪਾਲ ਦਰਬਾਰ ਸਾਹਿਬ ਨਤਮਸਤਕ ਹੋਏ

ਅੰਮ੍ਰਿਤਸਰ, 4 ਸਤੰਬਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੰਡੀਅਨ ਆਈਡਲ ਮੁਕਾਬਲੇ ‘ਚ ਦੂਸਰੇ ਸਥਾਨ ‘ਤੇ ਆਏ ਦਵਿੰਦਰਪਾਲ ਸਿੰਘ ਲੁਧਿਆਣਾ ਨੇ ਅੱਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਇਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ। ਉਪਰੰਤ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਉਨ੍ਹਾਂ ਦਾ

ਪੰਜਾਬ ਦੇ ਡੂੰਘੇ ਬੋਰਾਂ ਦੇ ਵੀ 686 ’ਚੋਂ 261 ਨਮੂਨਿਆਂ ’ਚ ਹੱਦੋਂ ਵੱਧ ਯੂਰੇਨੀਅਮ

ਪੰਜਾਬ ਦੇ ਡੂੰਘੇ ਬੋਰਾਂ ਦੇ ਵੀ 686 ’ਚੋਂ 261 ਨਮੂਨਿਆਂ ’ਚ ਹੱਦੋਂ ਵੱਧ ਯੂਰੇਨੀਅਮ

ਨਵੀਂ ਦਿੱਲੀ, 4 ਸਤੰਬਰ : ਕੇਂਦਰ ਸਰਕਾਰ ਨੇ ਅੱਜ ਕਬੂਲ ਕੀਤਾ ਹੈ ਕਿ ਪੰਜਾਬ ਵਿਚ ਪਾਣੀ ਦੇ 686 ਨਮੂਨਿਆਂ ਵਿਚੋਂ 261 ਵਿਚ, ਪ੍ਰਮਾਣੂ ਊਰਜਾ ਨਿਯਾਮਕ ਬੋਰਡ (ਏ. ਈ. ਆਰ. ਬੀ.) ਵਲੋਂ ਤੈਅਸ਼ੁਦਾ ਹੱਦ ਤੋਂ ਵੱਧ ਯੂਰੇਨੀਅਮ ਪਾਇਆ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹੇ ਅਜਿਹੇ ਹਨ ਜਿਥੇ ਦੇਸ਼ ਦੇ ਸੱਭ ਤੋਂ ਵੱਧ ਕੈਂਸਰ ਦੇ ਮਰੀਜ਼ ਰਹਿੰਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਸ ਦਾ ਪ੍ਰਮੁੱਖ ਕਾਰ

ਭਈਏ ਪਰਮਿਟ ਲੈ ਕੇ ਮਹਾਰਾਸ਼ਟਰ ’ਚ ਦਾਖ਼ਲ ਹੋਣ: ਊਧਵ ਠਾਕਰੇ

ਭਈਏ ਪਰਮਿਟ ਲੈ ਕੇ ਮਹਾਰਾਸ਼ਟਰ ’ਚ ਦਾਖ਼ਲ ਹੋਣ: ਊਧਵ ਠਾਕਰੇ

ਮੁੰਬਈ, 4 ਸਤੰਬਰ : ਅਪਣੇ ਭਰਾ ਰਾਜ ਠਾਕਰੇ ਦੇ ਬਿਆਨ ਦੀ ਆਲੋਚਨਾ ਨੂੰ ਨਜ਼ਰਅੰਦਾਜ਼ ਕਰਦਿਆਂ ਸ਼ਿਵ ਸੈਨਾ ਦੇ ਕਾਰਜਕਾਰੀ ਮੁਖੀ ਊਧਵ ਠਾਕਰੇ ਨੇ ਅੱਜ ਮੁੰਬਈ ਆਉਣ ਵਾਲੇ ਬਿਹਾਰੀਆਂ ਲਈ ਪਰਮਿਟ ਵਿਵਸਥਾ ਦੀ ਮੰਗ ਕੀਤੀ ਹੈ। ਉੁਨ੍ਹਾਂ ਐਲਾਨ ਕੀਤਾ ਕਿ ਜੇਕਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇਸ਼-ਧਰੋਹੀਆਂ ਦਾ ਸਮਰਥਨ ਕਰਦੇ ਰਹਿਣਗੇ ਤਾਂ ਪਾਰਟੀ ਨਿਤੀਸ਼ ਨੂੰ ਐਨ. ਡੀ. ਏ. ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ

ਹੁਣ ਤਸਲੀਮਾ ਨੇ ਵੀ ਲਗਾਏ ਸਰੀਰਕ ਸ਼ੋਸ਼ਣ ਦੇ ਦੋਸ਼

ਹੁਣ ਤਸਲੀਮਾ ਨੇ ਵੀ ਲਗਾਏ ਸਰੀਰਕ ਸ਼ੋਸ਼ਣ ਦੇ ਦੋਸ਼

ਲਕਾਤਾ, 4 ਸਤੰਬਰ : ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੇ ਬੰਗਲਾ ਸਾਹਿਤ ਅਕਾਦਮੀ ਦੇ ਮੁਖੀ ਸੁਨੀਲ ਗੰਗੋਪਾਧਿਆਏ ਉਤੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਉੁਨ੍ਹਾਂ ਦੇ ਇਸ ਦੋਸ਼ ਨਾਲ ਜਿਥੇ ਬੰਗਾਲ ਦੀ ਸਾਹਿਤਕ ਦੁਨੀਆਂ ਵਿਚ ਖਲਬਲੀ ਮਚ ਗਈ ਹੈ ਉਥੇ ਹੀ ਸੁਨੀਲ ਗੰਗੋਪਾਧਿਆਏ ਦਾ ਕਹਿਣਾ ਹੈ ਕਿ ਉਹ ਅਜਿਹੇ ਦੋਸ਼ਾਂ ਦੀ ਪਰਵਾਹ ਨਹੀਂ ਕਰਦੇ। ਦਰਅਸਲ ਆਈ. ਪੀ. ਐਸ. ਅਧਿਕਾਰੀ ਨਜ਼ਰੂਲ ਇਸਲਾਮ ਦੀ ਮੁਸਲਮਾਨਾਂ ਉਤੇ ਕੇਂਦਰਿਤ

ਪੈਟਰੋਲ ਤੇ ਡੀਜ਼ਲ ਕੀਮਤਾਂ ਛੇਤੀ ਵਧਣ ਦੇ ਆਸਾਰ

ਪੈਟਰੋਲ ਤੇ ਡੀਜ਼ਲ ਕੀਮਤਾਂ ਛੇਤੀ ਵਧਣ ਦੇ ਆਸਾਰ

ਨਵੀਂ ਦਿੱਲੀ, 4 ਸਤੰਬਰ : ਵਿੱਤ ਮੰਤਰਾਲੇ ਵੱਲੋਂ ਤੇਲ ਸਬਸਿਡੀ ਲਈ ਪੈਸਾ ਨਾ ਹੋਣ ਬਾਰੇ ਦਿੱਤੇ ਬਿਆਨ ਤੋਂ ਬਾਅਦ ਪੈਟਰੋਲ, ਡੀਜ਼ਲ, ਘਰੇਲੂ ਰਸੋਈ ਗੈਸ (ਐਲਪੀਜੀ) ਅਤੇ ਮਿੱਟੀ ਦੇ ਤੇਲ ਦੀਆਂ ਕੀਮਤਾਂ ਵਿਚ ਵਾਧਾ ‘ਅੱਟਲ’ ਹੈ।ਤੇਲ ਮੰਤਰਾਲੇ ਦੇ ਉੱਚ ਅਧਿਕਾਰੀ ਨੇ ਅੱਜ ਕਿਹਾ, ‘‘ਇਹ (ਵਾਧਾ) ਅੱਟਲ ਹੈ। ਹੁਣ ਇਸ ਨੂੰ ਰੋਕ ਕੇ ਰੱਖਣ ਜਾਂ ਟਾਲਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।’’ ਸੰਸਦ ਦਾ ਮੌਨਸੂਨ ਸੈਸ਼ਨ ਸ਼ੁੱਕਰਵਾਰ ਨੂੰ ਖ਼ਤ

ਨਾਈਜੀਰੀਆ ਵਿਚ ਹੜ੍ਹ ਕਾਰਨ 11 ਹੋਰ ਮੌਤਾਂ

ਨਾਈਜੀਰੀਆ ਵਿਚ ਹੜ੍ਹ ਕਾਰਨ 11 ਹੋਰ ਮੌਤਾਂ

ਯੋਲਾ (ਨਾਈਜੀਰੀਆ), 4 ਸਤੰਬਰ: ਨਾਈਜੀਰੀਆ ਵਿਚ ਫਿਰ ਤੋਂ ਆਏ ਹੜ੍ਹਾਂ ਵਿਚ 11 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਤਾਰਬਾ ਸੂਬੇ ਦੇ ਬੁਲਾਰੇ ਹਸਨ ਮਿਜਿਨਿਆਬਾ ਨੇ ਦੱਸਿਆ ਕਿ ਇਸ ਹੜ੍ਹ ਵਿਚ ਜਿਨ੍ਹਾਂ ਲੋਕਾਂ ਦੀ ਜਾਨ ਗਈ ਹੈ, ਉਹ ਕਰੀਮ ਲਾਮਿਦੋ ਖੇਤਰ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿਚ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਸ਼ਾਮਲ ਹਨ ਜੋ ਅਪਣੀ ਗ੍ਰੈਜ਼ੂਏਸ਼ਨ ਕਰਨ ਤੋਂ ਬਾਅਦ ਸੇਵਾ ਕਾਰਜਾਂ ਵਿਚ ਲੱਗੇ ਸਨ।

ਸੰਸਦ ਦੀ ਕਾਰਵਾਈ ਦਸਵੇਂ ਦਿਨ ਵੀ ਰਹੀ ਠੱਪ

ਸੰਸਦ ਦੀ ਕਾਰਵਾਈ ਦਸਵੇਂ ਦਿਨ ਵੀ ਰਹੀ ਠੱਪ

ਨਵੀਂ ਦਿੱਲੀ, 4 ਸਤੰਬਰ :ਕੋਲਾ ਬਲਾਕਾਂ ਦੀ ਵੰਡ ਨੂੰ ਲੈ ਕੇ ਪੈਦਾ ਹੋਏ ਰੇੜਕੇ ਕਾਰਨ ਦਸਵੇਂ ਦਿਨ ਵੀ ਸੰਸਦ ਦੀ ਕਾਰਵਾਈ ਨਾ ਚੱਲ ਸਕੀ। ਮੁੱਖ ਵਿਰੋਧੀ ਧਿਰ ਭਾਜਪਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਅਸਤੀਫੇ ਦੀ ਮੰਗ ’ਤੇ ਅੜੀ ਰਹੀ। ਮੌਨਸੂਨ ਸੈਸ਼ਨ ਖਤਮ ਹੋਣ ਵਿਚ ਸਿਰਫ ਤਿੰਨ ਦਿਨ ਬਾਕੀ ਹਨ ਤਾਂ ਸੰਸਦ ਦੀ ਕਾਰਵਾਈ ਚੱਲਣ ਦੀ ਸੰਭਾਵਨਾ ਬਹੁਤ ਮੱਧਮ ਹੈ। ਜ਼ਿਕਰਯੋਗ ਹੈ ਕਿ ਕੋਲਾ ਬਲਾਕਾਂ ਦੀ ਵੰਡ ਨੂੰ ਲੈ ਕੇ ਬੇਨਿਯਮੀ

ਭਾਰਤ, ਆਸੀਆਨ ਸੇਵਾ ਸਮਝੌਤਾ ਦਸੰਬਰ ਤਕ ਸੰਭਵ

ਭਾਰਤ, ਆਸੀਆਨ ਸੇਵਾ ਸਮਝੌਤਾ ਦਸੰਬਰ ਤਕ ਸੰਭਵ

ਨਵੀਂ ਦਿੱਲੀ, 1 ਸਤੰਬਰ: ਭਾਰਤ ਅਤੇ ਆਸੀਆਨ ਦੇ ਮੈਂਬਰ ਦੇਸ਼ਾਂ ਨੇ ਸੇਵਾ ਅਤੇ ਨਿਵੇਸ਼ ਨੂੰ ਸ਼ਾਮਲ ਕਰ ਮੁਕਤ ਵਪਾਰ ਸਮਝੌਤੇ ਦੇ ਅਧਾਰ ਨੂੰ ਵਿਆਪਕ ਬਣਾਉਣ ਲਈ ਜਾਰੀ ਗੱਲਬਾਤ ਨੂੰ ਸਿਰੇ ਚੜਾਉਣ ਨੂੰ ਲੈ ਕੇ ਸਹਿਮਤੀ ਪ੍ਰਗਟ ਕੀਤੀ ਹੈ। 10ਵੇਂ ਭਾਰਤ-ਆਸੀਆਨ ਵਣਿੱਜ ਮੰਤਰੀਆਂ ਦੀ ਬੈਠਕ ਵਿਚ ਆਸਿਆਨ ਦੇਸ਼ਾਂ ਨਾਲ ਗੱਲਬਾਤ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਕੰਬੋਡੀਆ ਦੇ ਸਿਏਮ ਰੀਪ ਵਿਚ ਹੋ ਰਹੀ ਇਸ

ਜਸਟਿਸ ਕੁਲਦੀਪ ਸਿੰਘ ਕਮਿਸ਼ਨ ਨੂੰ ਕਿਰਿਆਸ਼ੀਲ ਨਾ ਕਰਨ ’ਤੇ ਪੰਜਾਬ ਸਰਕਾਰ ਦੀ ਖਿੱਚਾਈ

ਜਸਟਿਸ ਕੁਲਦੀਪ ਸਿੰਘ ਕਮਿਸ਼ਨ ਨੂੰ ਕਿਰਿਆਸ਼ੀਲ ਨਾ ਕਰਨ ’ਤੇ ਪੰਜਾਬ ਸਰਕਾਰ ਦੀ ਖਿੱਚਾਈ

ਚੰਡੀਗੜ੍ਹ, 4 ਸਤੰਬਰ : ਹੁਣ ਤੱਕ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਨੂੰ ਬੁਨਿਆਦੀ ਢਾਂਚਾ ਮੁਹੱਈਆ ਨਾ ਕਰਾਉਣ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਾਜ ਦੇ ਅਧਿਕਾਰੀਆਂ ਦੀ ਖਿਚਾਈ ਕਰਦਿਆਂ ਕਮਿਸ਼ਨ ਨੂੰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਸੱਤ ਦਿਨ ਦਾ ਸਮਾਂ ਦਿੱਤਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਜਸਬੀਰ ਸਿੰਘ ਦੀ ਅਗਵਾਈ ਬਾਰੇ ਡਿਵੀਜ਼ਨ ਬੈਂਚ