Home » Entries posted by admin (Page 3136)

ਫਨਿਕਸ ਸਿਟੀ ਕੌਂਸਲ ਦਸਤਾਵੇਜ਼ ਰਹਿਤ ਪ੍ਰਵਾਸੀਆਂ ਦੀ ਪਛਾਣ ਤੇ ਕਰੇਗੀ ਵਿਚਾਰ

ਫਨਿਕਸ ਸਿਟੀ ਕੌਂਸਲ ਦਸਤਾਵੇਜ਼ ਰਹਿਤ ਪ੍ਰਵਾਸੀਆਂ ਦੀ ਪਛਾਣ ਤੇ ਕਰੇਗੀ ਵਿਚਾਰ

ਫਨਿਕਸ, ਐਰਿਜ਼ੋਨਾ (ਇੰਦਰਜੀਤ ਬਾਜਵਾ)- ਫਨਿਕਸ ਸਿਟੀ ਕੌਂਸਲ ਦੇ ਇਕ ਮੈਂਬਰ ਉਹਨਾਂ ਪ੍ਰਵਾਸੀਆਂ ਦੇ ਹੱਕ ਵਿਚ ਆ ਗਏ ਹਨ, ਜਿਨ੍ਹਾਂ ਕੋਲ ਇੱਥੇ ਰਹਿਣ ਦੌਰਾਨ ਕੋਈ ਅਜਿਹੇ ਦਸਤਾਵੇਜ਼ ਨਹੀਂ, ਜਿਨ੍ਹਾਂ ਨੂੰ ਦਿਖਾ ਕੇ ਉਹ ਆਪਣੀ ਪਛਾਣ ਦੱਸ ਸਕਣ। ਸਿਟੀ ਕੌਂਸਲ ਹੁਣ ਅਜਿਹੇ ਪ੍ਰਵਾਸੀਆਂ ਨੂੰ ਪਛਾਣ ਪੱਤਰ ਜਾਰੀ ਕਰਨ ਬਾਰੇ ਵਿਚਾਰ ਕਰ ਰਹੀ ਹੈ, ਜਿਹੜੇ ਇੱਥੇ ਕਾਫ਼ੀ ਸਾਲਾਂ ਤੋਂ ਰਹਿ ਰਹੇ ਹਨ ਪਰ ਉਹਨਾਂ ਕੋਲ ਨਾਗਰਿਕਤਾ ਅਤੇ ਇੱ

ਭਾਰਤ ਦੀ ਕਰਜ਼ ਸਾਖ਼ ਘਟਣ ਦਾ ਖਤਰਾ ਨਹੀਂ: ਚਿਦੰਬਰਮ

ਭਾਰਤ ਦੀ ਕਰਜ਼ ਸਾਖ਼ ਘਟਣ ਦਾ ਖਤਰਾ ਨਹੀਂ: ਚਿਦੰਬਰਮ

ਟੋਕੀਓ, 11 ਅਕਤੂਬਰ : ਵਿੱਤ ਮੰਤਰੀ ਪੀ. ਚਿਦੰਬਰਮ ਨੇ ਅਗਲੇ ਦੋ ਸਾਲਾਂ ਦੌਰਾਨ ਨਵੇਂ ਸੁਧਾਰਾਂ ਨੂੰ ਵਧਾਉਣ ਦਾ ਵਾਅਦਾ ਕਰਦਿਆਂ ਅੱਜ ਕਿਹਾ ਕਿ ਸਟੈਂਡਰਡ ਐਂਡ ਪੁਅਰਜ਼ (ਐਸ ਐਂਡ ਪੀ) ਵੱਲੋਂ ਭਾਰਤ ਦੀ ਰੇਟਿੰਗ ਘਟਾਉਣ ਦਾ ਕੋਈ ਗੰਭੀਰ ਖਤਰਾ ਨਹੀਂ ਹੈ।
ਐਸ. ਐਂਡ ਪੀ. ਨੇ ਭਾਰਤ ਵਿਚ ਸੁਧਾਰਾਂ ਨੂੰ ਅੱਗੇ ਨਾ ਵਧਾਉਣ ਦੀ ਸਥਿਤੀ ਵਿਚ ਅਗਲੇ ਚੌਵੀ ਮਹੀਨਿਆਂ ਦੌਰਾਨ ਰੇਟਿੰਗ ਡਿੱਗਣ ਦੀ ਚਿਤਾਵਨੀ ਦਿੱਤੀ ਹੈ। ਸ੍ਰੀ ਚਿਦੰਬਰਮ ਨੇ

ਭੂਪਤੀ-ਬੋਪੰਨਾ ਦੀ ਜੋੜੀ ਕੁਆਰਟਰ ਫਾਈਨਲ ‘ਚ

ਭੂਪਤੀ-ਬੋਪੰਨਾ ਦੀ ਜੋੜੀ ਕੁਆਰਟਰ ਫਾਈਨਲ ‘ਚ

ਸਿੰਗਲਜ਼ ਮੁਕਾਬਲਿਆਂ ‘ਚ ਜੋਕੋਵਿਕ ਤੇ ਸੌਂਗਾ ਵਲੋਂ ਜਿੱਤ ਦਰਜ ਸ਼ੰਘਾਈ (ਚੀਨ) 11 ਅਕਤੂਬਰ : ਭਾਰਤੀ ਟੈਨਿਸ ਖਿਡਾਰੀ ਮਹੇਸ਼ ਭੂਪਤੀ ਅਤੇ ਰੋਹਨ ਬੋਪੰਨਾ ਦੀ ਜੋੜੀ ਸ਼ੰਘਾਈ ਮਾਸਟਰ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਗਈ ਹੈ। ਇਸ ਤੋਂ ਇਲਾਵਾ ਮਰਦਾਂ ਦੇ ਸਿੰਗਲਜ਼ ਮੁਕਾਬਲਿਆਂ ‘ਚ ਸਰਬੀਆ ਦੇ ਨੋਵਾਕ ਜੋਕੋਵਿਕ, ਚੈਕ ਗਣਰਾਜ ਦੇ ਟਾਮਸ ਬਰਡਿਕ ਅਤੇ ਫਰਾਂਸ ਦੇ ਜੋ-ਵਿਲਫ੍ਰੇਡ […]

ਰੋਮ : ਟਰੈਵਲ ਏਜੰਸੀ ਨੇ ਪੰਜਾਬੀ ਪਰਿਵਾਰ ਠੱਗਿਆ

ਰੋਮ, 11 ਅਕਤੂਬਰ  : ਇਟਲੀ ਦੇ ਸਬੋਧੀਆ ਸ਼ਹਿਰ ਨੇੜੇ ਰਹਿੰਦੇ ਵਿਸਾਖਾ ਸਿੰਘ (ਪਿੰਡ ਲੱਖਣਪੁਰ, ਡਾਕ. ਖਮਾਣੋਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਨੇ ਦੋਸ਼ ਲਗਾਇਆ ਹੈ ਕਿ ਰੋਮ ਸਥਿਤ ਇਕ ਭਾਰਤੀ ਟਰੈਵਲ ਏਜੰਸੀ ਵੱਲੋਂ ਅਮਰੀਕਾ ਭੇਜਣ ਦੇ ਨਾਂ ’ਤੇ ਉਨ੍ਹਾਂ ਕੋਲੋਂ 3200 ਯੂਰੋ ਹੜੱਪ ਲਏ ਗਏ ਹਨ। ਉਨ੍ਹਾਂ ਕਿਹਾ ਕਿ ਆਪਣੇ ਦੋ ਬੱਚਿਆਂ ਤੇ ਪਤਨੀ ਸਮੇਤ ਇਟਲੀ ਤੋਂ ਅਮਰੀਕਾ […]

ਸੜਕਾਂ ਤੋਂ ਭੀੜ ਘਟਾਉਣ ਲਈ ਬੱਸ ਕਿਰਾਇਆ ਮੁਆਫ਼

ਸੜਕਾਂ ਤੋਂ ਭੀੜ ਘਟਾਉਣ ਲਈ ਬੱਸ ਕਿਰਾਇਆ ਮੁਆਫ਼

ਪੇਇਚਿੰਗ, 11 ਅਕਤੂਬਰ : ਲੋਕਾਂ ਨੂੰ ਆਵਾਜਾਈ ਲਈ ਨਿੱਜੀ ਗੱਡੀਆਂ ਦੀ ਥਾਂ ਜਨਤਕ ਟਰਾਂਸਪੋਰਟ ਵਰਤਣ ਵਾਸਤੇ ਉਤਸ਼ਾਹਿਤ ਕਰਨ ਲਈ ਚੀਨ ਦੇ ਦੱਖਣ-ਪੱਛਮੀ ਸੂਬੇ ਸਿਚੂਆਨ ਦੀ ਰਾਜਧਾਨੀ ਚੇਂਗਦੂ ਵਿਚ ਬੱਸਾਂ ਦੇ ਕਿਰਾਏ ਮੁਆਫ਼ ਕਰ ਦਿੱਤੇ ਗਏ ਹਨ ਅਤੇ ਮੈਟਰੋ ਦੇ ਕਿਰਾਏ ਵਿਚ ਵੀ ਛੋਟਾਂ ਦਿੱਤੀਆਂ ਗਈਆਂ ਹਨ। ਚੇਂਗਦੂ ਮਿਉਂਸਪਲ ਪਬਲਿਕ ਟਰਾਂਸਪੋਰਟ ਗਰੁੱਪ ਕਾਰਪ ਦੇ ਇਕ ਤਰਜਮਾਨ ਮੁਤਾਬਕ ਮੁਫਤ ਬੱਸ ਸਫਰ ਦੀ ਨੀਤੀ ਅਗਲੇ

ਅਮਰੀਕਾ ’ਚ ਭਾਰਤੀ ਵੱਧ ਕਰਦੇ ਨੇ ਮਾਸਟਰ ਡਿਗਰੀ

ਅਮਰੀਕਾ ’ਚ ਭਾਰਤੀ ਵੱਧ ਕਰਦੇ ਨੇ ਮਾਸਟਰ ਡਿਗਰੀ

ਵਾਸ਼ਿੰਗਟਨ : ਅਮਰੀਕਾ ਵਿਚ ਸਾਇੰਸ, ਤਕਨਾਲੋਜੀ ਇੰਜਨੀਅਰਿੰਗ ਤੇ ਗਣਿਤ (ਸਟੈਮ) ਵਿਚ ਮਾਸਟਰ ਡਿਗਰੀ ਕਰਨ ਵਾਲਿਆਂ ਵਿਚ ਭਾਰਤੀ ਸਭ ਤੋਂ ਉਪਰ ਹਨ। ਇਸ ਮਾਮਲੇ ਵਿਚ ਚੀਨ ਦੂਜੇ ਨੰਬਰ ’ਤੇ ਹੈ। ਸਾਲ 2009 ਦੀ ਰਿਪੋਰਟ ਵਿਚ ਇਸ ਦਾ ਖੁਲਾਸਾ ਹੋਇਆ ਹੈ। ਅਮਰੀਕਾ ਦੇ ਕੌਮੀ ਵਿਗਿਆਨ ਫਾਊਂਡੇਸ਼ਨ ਬਾਰੇ ਅੰਦਰੂਨੀ ਸੁਰੱਖਿਆ ਵਿਭਾਗ ਦੇ ਸਾਲ 2009 ਦੇ ਅੰਕੜਿਆਂ

ਗਲੋਬਲ ਵਾਰਮਿੰਗ ਕਾਰਨ ਤਿੜਕ ਰਹੇ ਨੇ ਗਲੇਸ਼ੀਅਰ

ਗਲੋਬਲ ਵਾਰਮਿੰਗ ਕਾਰਨ ਤਿੜਕ ਰਹੇ ਨੇ ਗਲੇਸ਼ੀਅਰ

ਵਾਸ਼ਿੰਗਟਨ : ਖੋਜਕਾਰਾਂ ਨੇ ਖਬਰਦਾਰ ਕੀਤਾ ਹੈ ਕਿ ਧਰਤੀ ਦੇ ਚੌਗਿਰਦੇ ਵਿਚ ਕਾਰਬਨ ਡਾਈਆਕਸਾਈਡ (ਸੀਓ2) ਦਾ ਪੱਧਰ ਬਹੁਤ ਵਧ ਜਾਣ ਕਾਰਨ ਧਰਤੀ ਦੇ ਤਾਪਮਾਨ ਵਿਚ ਤਾਂ ਇਜ਼ਾਫਾ ਹੋ ਹੀ ਰਿਹਾ ਹੈ ਸਗੋਂ ਧਰਤੀ ਦੇ ਦੋਵੇਂ ਸਿਰਿਆਂ ਅਤੇ ਹੋਰਨੀ ਥਾਈਂ ਕਾਇਮ ਬਰਫ ਦੇ ਗਲੇਸ਼ੀਅਰ ਤਿੜਕ ਰਹੇ ਹਨ ਤੇ ਤੇਜ਼ੀ ਨਾਲ ਪਿਘਲ ਰਹੇ ਹਨ। ਇਹ ਖੁਲਾਸਾ ਮੈਸਾਚਿਊਸੈਟਸ ਇੰਸਟੀਚਿਊਟ ਫਾਰ ਤਕਨਾਲੋਜੀ (ਐਮਆਈਟੀ) ਦੇ ਖੋਜਕਾਰਾਂ ਵੱਲੋਂ ਕੀ

ਅਮਰੀਕਾ ਭਾਰਤ ਨੂੰ ਦਵੇਗਾ 245 ਮਿਜ਼ਾਈਲਾਂ

ਅਮਰੀਕਾ ਭਾਰਤ ਨੂੰ ਦਵੇਗਾ 245 ਮਿਜ਼ਾਈਲਾਂ

ਨਵੀਂ ਦਿੱਲੀ, 11 ਅਕਤੂਬਰ : ਅਪੈਚੀ ਹਮਲਾਵਰ ਹੈਲੀਕਾਪਟਰਾਂ ਦੇ ਹਥਿਆਰਾਂ ਸਬੰਧੀ ਪੈਕੇਜ ਦੇ ਹਿੱਸੇ ਵਜੋਂ ਅਮਰੀਕਾ ਵੱਲੋਂ ਭਾਰਤ ਨੂੰ 245 ਸਟਿੰਗਰ ਮਿਜ਼ਾਈਲਾਂ ਵੀ ਦਿੱਤੀਆਂ ਜਾਣਗੀਆਂ। ਭਾਰਤੀ ਹਵਾਈ ਫੌਜ ਵੱਲੋਂ ਇਹ ਹੈਲੀਕਾਪਟਰ ਖਰੀਦੇ ਜਾ ਰਹੇ ਹਨ। ਮਿਜ਼ਾਈਲਾਂ ਬਣਾਉਣ ਵਾਲੀ ਕੰਪਨੀ ਰੇਅਥੋਨ ਦੇ ਅਧਿਕਾਰੀਆਂ ਨੇ ਇਸ ਖ਼ਬਰ ਏਜੰਸੀ ਨੂੰ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ, ‘‘ਅਪੈਚੀ ਹੈਲੀਕਾਪਟਰਾਂ ਦੇ ਪੈਕੇਜ ਵਿੱਚ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ

ਜੂਲੀਆ ਗਿਲਾਰਡ ਅਗਲੇ ਹਫ਼ਤੇ ਭਾਰਤ ਦੌਰੇ ‘ਤੇ

ਜੂਲੀਆ ਗਿਲਾਰਡ ਅਗਲੇ ਹਫ਼ਤੇ ਭਾਰਤ ਦੌਰੇ ‘ਤੇ

ਸਿਡਨੀ, 11 ਅਕਤੂਬਰ : ਭਾਰਤ ਅਤੇ ਆਸਟ੍ਰੇਲੀਆ ਦੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਬੀਬੀ ਜੂਲੀਆ ਗਿਲਾਰਡ 15 ਅਕਤੂਬਰ ਤੋਂ 17 ਅਕਤੂਬਰ ਤੱਕ ਭਾਰਤ ਦੇ ਦੌਰੇ ‘ਤੇ ਜਾ ਰਹੇ ਹਨ। ਇਨ੍ਹਾਂ ਦਿਨਾਂ ਵਿਚ ਉਹ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਮਿਲਣਗੇ। ਅੱਜ ਫੈਡਰਲ ਮੈਂਬਰ ਆਫ ਗਰੀਨਵੇਅ

ਸਿਹਤ ਨਿਗਮ ਦੀ ਐਮਡੀ ਵੱਲੋਂ ਬਟਾਲਾ ਦੇ ਪ੍ਰਭਾਵਿਤ ਇਲਾਕੇ ਦਾ ਦੌਰਾ

ਸਿਹਤ ਨਿਗਮ ਦੀ ਐਮਡੀ ਵੱਲੋਂ ਬਟਾਲਾ ਦੇ ਪ੍ਰਭਾਵਿਤ ਇਲਾਕੇ ਦਾ ਦੌਰਾ

ਬਟਾਲਾ, 11 ਅਕਤੂਬਰ : ਪਿਛਲੇ ਇਕ ਹਫਤੇ ਤੋਂ ਬਟਾਲਾ ਦੇ ਗਾਂਧੀ ਕੈਂਪ ਮੁਹੱਲੇ ਵਿਚ ਦੂਸ਼ਿਤ ਪਾਣੀ ਨਾਲ ਹੋਈਆਂ 16 ਮੌਤਾਂ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਵਲੋਂ ਲੋੜੀਂਦੇ ਪ੍ਰਬੰਧਾਂ ਨੂੰ ਹੋਰ ਤੇਜ਼ ਕਰਨ ਲਈ ਅੱਜ ਸਾਰਾ ਦਿਨ ਡਾਕਟਰੀ ਜਾਂਚ ਜਾਰੀ ਰੱਖੀ ਗਈ। ਭਾਵੇਂ ਅੱਜ ਹੋਰ ਕੋਈ ਵੀ ਇਸ ਨਾਮੁਰਾਦ ਬਿਮਾਰੀ ਨਾਲ ਮਰਨ ਦਾ ਕੇਸ ਸਾਹਮਣੇ ਨਹੀਂ […]