Home » Entries posted by admin (Page 3219)

ਅਫ਼ਜ਼ਲ ਤੇ ਹੋਰਾਂ ਬਾਰੇ ਫ਼ੈਸਲਾ ਸੰਸਦ ਦੇ ਇਜਲਾਸ ਪਿੱਛੋਂ-ਸ਼ਿੰਦੇ

ਅਫ਼ਜ਼ਲ ਤੇ ਹੋਰਾਂ ਬਾਰੇ ਫ਼ੈਸਲਾ ਸੰਸਦ ਦੇ ਇਜਲਾਸ ਪਿੱਛੋਂ-ਸ਼ਿੰਦੇ

ਨਵੀਂ ਦਿੱਲੀ, 10 ਦਸੰਬਰ : ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸੰਸਦ ‘ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਅਤੇ 6 ਹੋਰਨਾਂ ਦੀਆਂ ਰਹਿਮ ਦੀਆਂ ਅਪੀਲਾਂ ‘ਤੇ ਸੰਸਦ ਦੇ ਚਲ ਰਹੇ ਇਜਲਾਸ ਪਿੱਛੋਂ ਵਿਚਾਰ ਕਰਨਗੇ। ਅੱਜ ਇਥੇ ਇਕ ਸਮਾਰੋਹ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ਿੰਦੇ ਨੇ ਕਿਹਾ ਕਿ ਇਹ ਕੇਵਲ ਅਫਜ਼ਲ ਗੁਰੂ ਦਾ ਮਾਮਲਾ ਨਹੀਂ ਹੈ। ਉਨ੍ਹਾਂ ਨੇ 7 ਰਹਿਮ ਦੀਆਂ ਅਪੀਲਾਂ ‘ਤੇ ਵਿਚਾਰ ਕਰਨੀ ਹੈ। ਉਹ ਸੰਸਦ ਦੇ ਇਜਲਾਸ ਪਿੱਛੋਂ ਉਨ੍ਹਾਂ ਦੀਆਂਅਪੀਲਾਂ ‘ਤੇ ਵਿਚਾਰ ਕਰਨਗੇ। ਸੰਸਦ ਦਾ ਸਰਦ ਰੁੱਤ ਇਜਲਾਸ 20 ਦਸੰਬਰ ਨੂੰ ਖਤਮ ਹੋਵੇਗਾ। ਗੁਰੂ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਗ੍ਰਹਿ ਮੰਤਰਾਲੇ ਨੂੰ ਮੁੜ ਵਿਚਾਰ ਲਈ ਭੇਜੀ ਸੀ। ਉਸ ਨੂੰ 2001 ਵਿਚ ਸੰਸਦ ‘ਤੇ ਹੋਏ ਹਮਲੇ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਹਮਲੇ ਵਿਚ 7 ਸੁਰੱਖਿਆ ਮੁਲਾਜ਼ਮਾਂ ਸਮੇਤ 9 ਵਿਅਕਤੀ ਮਾਰੇ ਗਏ ਅਤੇ 16 ਹੋਰ ਜ਼ਖ਼ਮੀ ਹੋ ਗਏ ਸਨ। ਸਰਹੱਦੀ ਸੁਰੱਖਿਆ ਬਲ ਦੇ 47ਵੇਂ ਸਥਾਪਨਾ ਦਿ

ਮਹਿਲਾ ਜੱਜ ਵਲੋਂ ਕੁੜੀਆਂ ਨੂੰ ਜੀਨ ਨਾ ਪਾਉਣ ਦਾ ‘ਫ਼ਤਵਾ’

ਮਹਿਲਾ ਜੱਜ ਵਲੋਂ ਕੁੜੀਆਂ ਨੂੰ ਜੀਨ ਨਾ ਪਾਉਣ ਦਾ ‘ਫ਼ਤਵਾ’

ਬਿਜਨੌਰ, 10 ਦਸੰਬਰ : ਉਤਰ ਪ੍ਰਦੇਸ਼ ’ਚ ਪੈਂਦੇ ਬਿਜਨੌਰ ਦੀ ਜ਼ਿਲ੍ਹਾ ਮੈਜਿਸਟਰੇਟ ਨੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਕਾਲੇ ਕਪੜੇ ਅਤੇ ਜੀਨਾਂ ਨਾ ਪਾਉਣ ਦਾ ਹੁਕਮ ਦਿਤਾ ਹੈ। ਜ਼ਿਲ੍ਹਾ ਮੈਜਿਸਟਰੇਟ ਦੇ ਇਸ ਹੁਕਮ ਦਾ ਸਥਾਨਕ ਲੋਕ ਡਟਵਾਂ ਵਿਰੋਧ ਕਰਨ ਲੱਗ ਪਏ ਹਨ। ਰੀਪੋਰਟਾਂ ਮੁਤਾਬਕ ਕੁੜੀਆਂ ਨੂੰ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਪ੍ਰਧਾਨਗੀ ਹੇਠ ਹੋਣ ਵਾਲੇ ਸਮਾਰੋਹ ਮੌਕੇ ਕਾਲੇ ਕਪੜੇ ਅਤੇ ਜੀਨਾਂ ਪਾਉਣ ਤੋਂ ਰੋਕਿਆ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਉਹ ਮੋਬਾਈਲ ਫ਼ੋਨ ਵੀ ਨਾ ਵਰਤਣ, ਹਾਲਾਂਕਿ ਜ਼ਿਲ੍ਹਾ ਮੈਜਿਸਟਰੇਟ ਸਰੀਕਾ ਮੋਹਨ ਨੇ ਕਿਹਾ ਕਿ ਅਜਿ

ਨਾਮਧਾਰੀ ਨੇ ਹਥਿਆਰਾਂ ਅਤੇ ਪਾਸਪੋਰਟ ਲਈ ਜਾਅਲੀ ਸਬੂਤ ਲਗਾਏ

ਨਾਮਧਾਰੀ ਨੇ ਹਥਿਆਰਾਂ ਅਤੇ ਪਾਸਪੋਰਟ ਲਈ ਜਾਅਲੀ ਸਬੂਤ ਲਗਾਏ

ਚੰਡੀਗੜ੍ਹ, 10 ਦਸੰਬਰ (ਗੁਰਪ੍ਰੀਤ ਮਹਿਕ) : ਪੰਜਾਬ ਪੁਲਿਸ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਖਦੇਵ ਸਿੰਘ ਨਾਮਧਾਰੀ ਨੇ ਹਥਿਆਰ ਦਾ ਲਾਇਸੈਂਸ ਅਤੇ ਪਾਸਪੋਰਟ ਬਣਾਉਣ ਲਈ ਜਾਅਲੀ ਰਿਹਾਇਸ਼ੀ ਸਬੂਤਾਂ ਦਾ ਸਹਾਰਾ ਲਿਆ। ਪੰਜਾਬ ਪੁਲਿਸ ਤੋ ਮਿਲੀ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਰੂਪ ਸਿੰਘ ਨੇ 20-9-1994 ਨੂੰ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਨੂੰ ਅਸਲਾ ਲਾਇਸੈਂਸ ਲੈਣ ਲਈ ਬਿਨੈ ਪੱਤਰ ਦਿੱਤਾ। ਇਸ ਲਈ ਉਸ ਨੇ ਪਤੇ ਦੇ ਸਬੂਤ ਵਜੋਂ ਮਾਸਟਰ ਕਲੋਨੀ, ਕੁਰਾਲੀ ਦੇ ਪਤੇ ਵਾਲਾ ਰਾਸ਼ਨ ਕਾਰਡ ਜਮ੍ਹਾਂ ਕਰਾਇਆ। ਸੁਖਦੇਵ ਸਿੰਘ ਵੱਲੋਂ 20-9-1994 ਨੂੰ ਲਾਇਸੈਂਸ ਪ੍ਰਾਪਤ ਕਰਨ ਲਈ ਡੀ.ਸੀ. ਦਫ਼ਤਰ ਰੋਪੜ ਨੂੰ ਬਿਨੈ ਪੱਤਰ ਦਿੱਤਾ ਗਿਆ ਜਿਸਨੂੰ ਉ

ਲੱਧੜ ਦੇ ਗ਼ਲਤ ਵਿਹਾਰ ਦੀ ਪੰਜਾਬ ਸਰਕਾਰ ਵੱਲੋਂ ਪੁਸ਼ਟੀ

ਲੱਧੜ ਦੇ ਗ਼ਲਤ ਵਿਹਾਰ ਦੀ ਪੰਜਾਬ ਸਰਕਾਰ ਵੱਲੋਂ ਪੁਸ਼ਟੀ

ਚੰਡੀਗੜ੍ਹ, 10 ਦਸੰਬਰ : ਪੰਜਾਬ ਸਰਕਾਰ ਨੇ ਜਨਹਿਤ ਦੀ ਇਕ ਪਟੀਸ਼ਨ ’ਤੇ ਸੁਣਵਾਈ ਦੌਰਾਨ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਦੱਸਿਆ ਕਿ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਸੁੱਚਾ ਰਾਮ ਲੱਧੜ ਨੇ ਗਲਤ ਵਿਹਾਰ ਕੀਤਾ ਹੈ। ਐਡਵੋਕੇਟ ਐਚਸੀ ਅਰੋੜਾ ਦੀ ਪਟੀਸ਼ਨ ’ਤੇ ਚੀਫ ਜਸਟਿਸ ਅਰਜਨ ਸੀਕਰੀ ਤੇ ਜਸਟਿਸ ਰਾਕੇਸ਼ ਕੁਮਾਰ ਜੈਨ ਦੀ ਅਗਵਾਈ ਵਾਲੇ ਬੈਂਚ ਨੇ ਸੁਣਵਾਈ ਕੀਤੀ। ਪੰਜਾਬ ਦੇ ਪ੍ਰਮੁੱਖ ਸਕੱਤਰ ਵੱਲੋਂ ਪ੍ਰਸੋਨਲ ਵਿਭਾਗ ਦੇ ਉਪ ਸਕੱਤਰ ਬਲਵੰਤ ਸਿੰਘ ਨੇ ਇਹ ਜਵਾਬਦਾਵਾ ਪੇਸ਼ ਕੀਤਾ। ਸਰਕਾਰ ਨੇ ਆਪਣੇ ਜਵਾਬ

ਸਪੀਡ ਗਵਰਨਰ ਲਾਉਣ ਦੀ ਪ੍ਰਕਿਰਿਆ ਸ਼ੁਰੂ

ਸਪੀਡ ਗਵਰਨਰ ਲਾਉਣ ਦੀ ਪ੍ਰਕਿਰਿਆ ਸ਼ੁਰੂ

ਚੰਡੀਗੜ੍ਹ, 10 ਦਸੰਬਰ (ਗੁਰਪ੍ਰੀਤ ਮਹਿਕ ) : ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਗੱਡੀਆਂ ’ਤੇ ਸਪੀਡ ਗਵਰਨਰ ਲਾਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਟਰਾਂਸਪੋਰਟ ਵਿਭਾਗ ਦੇ ਇੱਕ ਬੁਲਾਰ ਨੇ ਦੱਸਿਆ ਕਿ ਰਾਜ ਸਰਕਾਰ ਦੇ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ ਰਾਜ ਅੰਦਰ ਚਲਦੀਆਂ ਭਾਰ ਢੋਹਣ ਵਾਲੀਆਂ ਅਤੇ ਸਵਾਰੀਆਂ ਵਾਲੀਆਂ ਸਮੂਹ ਮੀਡੀਅਮ ਅਤੇ ਹੈਵੀ ਗੱਡੀਆਂ ’ਤੇ ਸਪੀਡ ਨੂੰ ਨਿਯੰਤਰ ਰੱਖਣ ਵਾਲਾ ਯੰਤਰ (ਸਪੀਡ ਗਵਰਨਰ) ਲਾਇਆ ਜਾਣਾ ਜ਼ਰੂਰੀ ਹੋ ਗਿਆ ਹੈ। ਸੈਂਟਰਲ ਗੱਡੀ ਰੂਲਜ 1989 ਦੇ ਰੂਲ 126 ਹੇਠ

ਨਾਪਾ ਦੇ ਯਤਨਾਂ ਸਦਕਾ ਭਾਰਤ ਵਿਚ ਆਉਣ ਦੀ ਦੋ ਮਹੀਨਿਆਂ ਦੀ ਸਮਾਂ ਹੱਦ ਖ਼ਤਮ

ਨਾਪਾ ਦੇ ਯਤਨਾਂ ਸਦਕਾ ਭਾਰਤ ਵਿਚ ਆਉਣ ਦੀ ਦੋ ਮਹੀਨਿਆਂ ਦੀ ਸਮਾਂ ਹੱਦ ਖ਼ਤਮ

ਮਿਲਪੀਟਸ (ਕੈਲੀਫੋਰਨੀਆ), 10 ਦਸੰਬਰ (ਬਿਊਰੋ) : ਵਿਦੇਸ਼ਾਂ ਵਿਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਦੀ ਸੇਵਾ ਲਈ ਕੰਮ ਕਰ ਰਹੀ ਸੰਸਥਾ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਯਤਨਾਂ ਸਦਕਾ ਭਾਰਤ ਵਿਚ ਆਉਣ ਦੀ ਦੋ ਮਹੀਨਿਆਂ ਦੀ ਸਮਾਂ ਹੱਦ ਖ਼ਤਮ ਹੋ ਗਈ ਹੈ। 26/11 ਦੇ ਮੁੰਬਈ ਹਮਲਿਆਂ ਤੋਂ ਬਾਅਦ 2009 ਵਿਚ ਭਾਰਤ ਸਰਕਾਰ ਦੁਆਰਾ ਪ੍ਰਵਾਸੀ ਭਾਰਤੀਆਂ ਸਮੇਤ ਸਾਰੇ ਵਿਦੇਸ਼ੀਆਂ ਨੂੰ ਇਕ ਵਾਰ ਭਾਰਤ ਆਉਣ ਤੋਂ ਬਾਅਦ 2 ਮਹੀਨਿਆਂ ਵਿਚ ਦੁਬਾਰਾ ਵਾਪਸ ਆਉਣ ’ਤੇ ਪਾਬੰਦੀ ਲਗਾ ਦਿੱਤੀ ਗਈ।ਇਸ ਪਾ

ਅਕਸ਼ੈ ਕੁਮਾਰ ਹੁਣ ਖਿਲਾੜੀ 786

ਅਕਸ਼ੈ ਕੁਮਾਰ ਹੁਣ ਖਿਲਾੜੀ 786

ਇੱਕ ਵਾਰ ਫਿਰ ਅਕਸ਼ੈ ਕੁਮਾਰ ਜੋਸ਼ ਵਿੱਚ ਹਨ। ‘ਰਾਊਡੀ ਰਾਠੌਰ’ ਨੇ ਉਨ੍ਹਾਂ ਨੂੰ ਜੋਸ਼ ਨਾਲ ਭਰਿਆ ਤੇ ਫਿਰ ‘ਜੋਕਰ’ ਦੀ ਅਸਫ਼ਲਤਾ ਨੇ ਨਿਰਾਸ਼ ਕੀਤਾ। ਉਸ ਤੋਂ ਬਾਅਦ ਆਈ ਉਹ ਮਾਈ ਗਾਡ ਦੀ ਸਫ਼ਲਤਾ ਨੇ ਉਸ ਦੇ ਹੌਸਲੇ ਮੁੜ ਬੁਲੰਦ ਕੀਤੇ। ਉਂਜ ਵੀ ਅਕਸ਼ੈ ਜ਼ਿਆਦਾ ਸਮੇਂ ਤਕ ਨਿਰਾਸ਼ ਨਹੀਂ ਰਹਿ ਸਕਦੇ। ਉਨ੍ਹਾਂ ਦਾ ਮੰਨਣਾ ਹੈ ਕਿ ਇੱਥੇ ਹਰ ਸ਼ੁੱਕਰਵਾਰ ਤਕਦੀਰ ਬਦਲਦੀ ਹੈ। ਫਿਲਹਾਲ ਉਹ ਆਪਣੀ ਨਵੀਂ ਫ਼ਿਲਮ ਖਿਲਾੜੀ 786 ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਆਓ, ਜਾਣਦੇ ਹਾਂ ਅਕਸ਼ੈ ਤੋਂ ਇਸ ਫ਼ਿਲਮ ਬਾਰੇ:

ਦੋਵਾਂ ਪੰਜਾਬਾਂ ਦਰਮਿਆਨ ਵਪਾਰ ਵਧਾਉਣ ਲਈ ਸਮਝੌਤਾ ਸਹੀਬੰਦ

ਦੋਵਾਂ ਪੰਜਾਬਾਂ ਦਰਮਿਆਨ ਵਪਾਰ ਵਧਾਉਣ ਲਈ ਸਮਝੌਤਾ ਸਹੀਬੰਦ

ਅੰਮ੍ਰਿਤਸਰ, 8 ਦਸੰਬਰ : ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ-ਪਾਕਿਸਤਾਨ ਵਪਾਰ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਪਾਇਟੈਕਸ-2012 ਵਪਾਰ ਮੇਲੇ ਵਿਚ ਪਾਕਿਸਤਾਨ ਦੇ ਸਰਗੋਧਾ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਜ਼ਿਆ ਅਮੀਨ ਸ਼ੇਖ ਅਤੇ ਪੀ.ਐਚ.ਡੀ. ਚੈਂਬਰ ਦੀ ਪੰਜਾਬ ਕਮੇਟੀ ਦੇ ਕੋ-ਚੇਅਰਮੈਨ ਆਰ.ਐਸ. ਸਚਦੇਵਾ ਨੇ ਇਕ ਸਮਝੌਤੇ ’ਤੇ ਅੱਜ ਦਸਤਖ਼ਤ ਕੀਤੇ। ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸਚਦੇਵਾ ਨੇ ਦੱਸਿਆ ਕਿ ਦੋਵੇਂ ਚੈਂਬਰ ਇਕ-ਦੂਜੇ ਨੂੰ ਆਪੋ-ਆਪਣੇ ਦੇਸ਼ਾਂ ਵਿਚਲੇ ਉਤਪਾਦਾਂ, ਉਤਪਾਦ ਤਿਆਰ ਕਰਨ ਵਾਲੀਆਂ ਸਨਅਤਾਂ, ਖਰੀਦਣ ਤੇ ਵੇਚਣ

ਨੈਸ਼ਨਲ ਪਾਰਟੀ ‘ਚ ਵੱਡੀ ਗਿਣਤੀ ਪੰਜਾਬੀ ਸ਼ਾਮਿਲ

ਨੈਸ਼ਨਲ ਪਾਰਟੀ ‘ਚ ਵੱਡੀ ਗਿਣਤੀ ਪੰਜਾਬੀ ਸ਼ਾਮਿਲ

ਆਕਲੈਂਡ : ਨਿਊਜ਼ੀਲੈਂਡ ਦੀ ਸੱਤਾਧਾਰੀ ਪਾਰਟੀ ਨੈਸ਼ਨਲ ਪਾਰਟੀ ਵੱਲੋਂ ਨਵੇਂ ਸਾਲ ਅਤੇ ਕ੍ਰਿਸਮਿਸ ਦੇ ਸਬੰਧ ਵਿਚ ਇਕ ਪਾਰਟੀ ਕੀਤੀ ਗਈ, ਜਿਸ ਦੌਰਾਨ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨੇ ਨੈਸ਼ਨਲ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਨੈਸ਼ਨਲ ਪਾਰਟੀ ਦੇ ਮਾਨੂਕਾਓ ਈਸਟ ਦੇ ਅਹੁਦੇਦਾਰਾਂ ਵੱਲੋਂ ਕੀਤੇ ਗਏ ਇਸ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੰਚ ਸੰਚਾਲਨ ਚੇਅਰਮੈਨ ਮਾਨੂਕਾਓ ਈਸਟ ਅਵਤਾਰ ਸਿੰਘ ਹੰਸ ਨੇ ਕੀਤਾ। ਬੁਲਾਰਿਆਂ ਵਿਚ ਅਜੀਤ ਸਿੰਘ ਰੰਧਾਵਾ, ਮਾਲਵਾ ਸਪੋਰਟਸ ਕਲੱਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਰੇਵਾਲ, ਇਕਬਾਲ ਸਿੰਘ ਬੋਂਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਜਗਜੀਤ ਸਿੰਘ ਬੌਬੀ ਬਰਾੜ, ਆਕਲੈਂਡ ਕੋਪ ਅੱਪ ਟੈਕਸੀ

ਬੰਗਲਾਦੇਸ਼ ਸਰਕਾਰ ਗੁਰਦੁਆਰਿਆਂ ਨੂੰ ਦੇ ਰਹੀ ਮੁਫ਼ਤ ਬਿਜਲੀ ਪਾਣੀ

ਬੰਗਲਾਦੇਸ਼ ਸਰਕਾਰ ਗੁਰਦੁਆਰਿਆਂ ਨੂੰ ਦੇ ਰਹੀ ਮੁਫ਼ਤ ਬਿਜਲੀ ਪਾਣੀ

ਢਾਕਾ : ਬੰਗਲਾਦੇਸ਼ ਸਰਕਾਰ ਇੱਥੋਂ ਦੇ ਗੁਰਦੁਆਰਿਆਂ ਨੂੰ ਲੰਬੇ ਅਰਸੇ ਤੋਂ ਬਿਜਲੀ, ਪਾਣੀ ਤੇ ਗੈਸ ਦੀ ਸਹੂਲਤ ਦੇ ਰਹੀ ਹੈ। ਢਾਕਾ ਵਿਚਲੇ ਗੁਰਦੁਆਰਿਆਂ ਨੂੰ ਸਪਲਾਈ ਕੀਤੀ ਜਾਂਦੀ ਬਿਜਲੀ ਤੇ ਪਾਣੀ ਦਾ ਕੋਈ ਬਿੱਲ ਨਹੀ ਭੇਜਿਆ ਜਾਂਦਾ ਤੇ ਨਾ ਹੀ ਗੈਸ ਦਾ ਕੋਈ ਪੈਸਾ ਲਿਆ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 1972 ’ਚ ਬੰਗਲਾਦੇਸ਼ ਆਜ਼ਾਦ ਹੋਣ ਮਗਰੋਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਵੱਖਰੇ ਤੌਰ ’ਤੇ ਬੋਰਡ ਬਣਾ ਦਿੱਤਾ ਗਿਆ ਸੀ। ਇੱਥੋਂ ਦੀਆਂ ਸਰਕਾਰਾਂ ਸਿੱਖਾਂ ਪ੍ਰਤੀ ਹਾਂ-ਪੱਖੀ ਰੱਵਈਆ