Home » Entries posted by admin (Page 3220)

ਜ਼ਰਦਾਰੀ ਤੇ ਹਿਲੇਰੀ ਵਿਚਕਾਰ ਮੁਲਾਕਾਤ

ਜ਼ਰਦਾਰੀ ਤੇ ਹਿਲੇਰੀ ਵਿਚਕਾਰ ਮੁਲਾਕਾਤ

ਨਿਊਯਾਰਕ, 25 ਸਤੰਬਰ : ਇੱਥੇ ਸੰਯੁਕਤ ਰਾਸ਼ਟਰ ਦੇ ਆਮ ਇਜਲਾਸ ਵਿਚ ਸ਼ਾਮਲ ਹੋਣ ਲਈ ਆਏ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਤੇ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਵਿਚਾਲੇ ਮੁਲਾਕਾਤ ਹੋਈ, ਜਿਸ ਦੌਰਾਨ ਭਾਰਤ-ਪਾਕਿ ਵਪਾਰ, ਅਤਿਵਾਦ ਤੇ ਅਮਰੀਕਾ ਵਿਰੋਧੀ ਪ੍ਰਦਰਸ਼ਨ ਦੇ ਮੁੱਦਿਆਂ ਸਣੇ ਹੋਰ ਕਈ ਵਿਸ਼ਿਆਂ ’ਤੇ ਚਰਚਾ ਹੋਈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਬੀਤੇ

ਪਾਕਿ ਬਣਾ ਰਿਹੈ ਗੈਰ ਰਣਨੀਤਕ ਪ੍ਰਮਾਣੂ ਹਥਿਆਰ

ਪਾਕਿ ਬਣਾ ਰਿਹੈ ਗੈਰ ਰਣਨੀਤਕ ਪ੍ਰਮਾਣੂ ਹਥਿਆਰ

ਵਾਸ਼ਿੰਗਟਨ, 25 ਸਤੰਬਰ : ਆਪਣੀ ਪਰਮਾਣੂ ਸਮਰੱਥਾ ਵਧਾਉਣ ਲਈ ਪਾਕਿਸਤਾਨ ਗੈਰ- ਰਣਨੀਤਕ ਪਰਮਾਣੂ ਹਥਿਆਰ ਤਿਆਰ ਕਰ ਰਿਹਾ ਹੈ ਤਾਂ ਕਿ ਉਹ ਵੀ ਅਮਰੀਕਾ ਤੇ ਰੂਸ ਵਰਗੇ ਮੁਲਕਾਂ ਦੀ ਕਤਾਰ ਵਿਚ ਸ਼ਾਮਲ ਹੋ ਸਕੇ। ਇਹ ਪ੍ਰਗਟਾਵਾ ਅਮਰੀਕੀ ਵਿਚਾਰਵਾਨਾਂ ਵੱਲੋਂ ਕੀਤਾ ਗਿਆ ਹੈ। ‘ਨਿਊਕਲੀਅਰ ਨੋਟ ਬੁੱਕ’ ਦੇ ਨਵੇਂ ਅੰਕ ਵਿਚ ਪਰਮਾਣੂ ਸੂਚਨਾ ਪ੍ਰਾਜੈਕਟ ਦੇ ਡਾਇਰੈਕਟਰ ਹਾਂਸ ਕਰਿਸਟੈਕਸਨ ਅਤੇ ਉਨ੍ਹਾਂ ਦੇ ਪਰਮਾਣੂ ਨੀਤੀ ਬਾਰੇ ਸਹਿਯੋਗੀ ਡਾ. ਰਾਬਰਟ ਐਸ. ਨੌਰਿਸ ਨੇ ਖੁਲਾ

ਗਦਰੀ ਯੋਧਿਆਂ ਨੂੰ ਸਮਰਪਿਤ ਸਮਾਗਮ ‘ਚ ਹਜ਼ਾਰਾਂ ਲੋਕ ਪੁੱਜੇ

ਗਦਰੀ ਯੋਧਿਆਂ ਨੂੰ ਸਮਰਪਿਤ ਸਮਾਗਮ ‘ਚ ਹਜ਼ਾਰਾਂ ਲੋਕ ਪੁੱਜੇ

ਐਬਟਸਫੋਰਡ : ਉੱਤਰੀ ਅਮਰੀਕਾ ’ਚ ਗਦਰੀ ਦੇਸ਼ ਭਗਤਾਂ ਦੀ ਯਾਦ ‘ਚ ਲੋਕ ਵਿਰਸਾ ਕਲਚਰਲ ਐਸੋਸੀਏਸ਼ਨ ਵੱਲੋਂ ਲਾਏ 18ਵੇਂ ਸੱਭਿਆਚਾਰਕ ਮੇਲੇ ‘ਚ ਹਜ਼ਾਰਾਂ ਲੋਕਾਂ ਨੇ ਹਾਜ਼ਰੀ ਲੁਆਈ। ਇਸ ਮੌਕੇ ਮੋਢੀ ਦੇਸ਼ ਭਗਤਾਂ ਤੇ ਗਦਰੀ ਯੋਧਿਆਂ ਦੇ ਪਰਿਵਾਰਾਂ ‘ਚੋਂ ਭਾਈ ਅਰਜਨ ਸਿੰਘ ਚੰਦ ਨਵਾਂ, ਜਿਨ੍ਹਾਂ ਵੱਲੋਂ ਮੁੱਢਲਾ ਇਤਿਹਾਸ ਸਾਂਭਿਆ ਗਿਆ ਦੇ ਸਪੁੱਤਰ ਅਮਰਜੀਤ ਸਿੰਘ ਤੇ ਪ੍ਰਕਾਸ਼ ਕੌਰ ਨੂੰ ਸਨਮਾਨਿਤ ਕੀਤਾ

ਐਸ਼ਵਰਿਆ ਯੂਐਨ ਏਡਜ਼ ਦੀ ਸਦਭਾਵਨਾ ਦੂਤ ਨਿਯੁਕਤ

ਐਸ਼ਵਰਿਆ ਯੂਐਨ ਏਡਜ਼ ਦੀ ਸਦਭਾਵਨਾ ਦੂਤ ਨਿਯੁਕਤ

ਸੰਯੁਕਤ ਰਾਸ਼ਟਰ, 25 ਸਤੰਬਰ : ਪ੍ਰਸਿੱਧ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਨੂੰ ਐਚ ਆਈ ਵੀ-ਏਡਜ਼ ‘ਤੇ ਯੂ.ਐਨ. ਦੇ ਸਾਂਝੇ ਪ੍ਰੋਗਰਾਮ ਯੂ.ਐਨ. ਏਡਜ਼ ਦੀ ਸਦਭਾਵਨਾ ਦੂਤ ਬਣਾਇਆ ਗਿਆ ਹੈ। ਐਸ਼ਵਰਿਆ ਰਾਏ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨਾਲ ਕੰਮ ਕਰਨਾ ਉਸ ਲਈ ਸਨਮਾਨ ਦੀ ਗੱਲ ਹੈ। ਉਸ ਨੇ ਕਿਹਾ ਕਿ ਉਹ ਸੰਗਠਨ ਲਈ ਕੇਵਲ

ਐਸਜੀਪੀਸੀ ਅਮਰੀਕਾ ਦੇ ਗਠਨ ਨੂੰ ਭਰਵਾਂ ਸਮਰਥਨ

ਐਸਜੀਪੀਸੀ ਅਮਰੀਕਾ ਦੇ ਗਠਨ ਨੂੰ ਭਰਵਾਂ ਸਮਰਥਨ

ਸੈਕਰਾਮੈਂਟੋ (ਬਿਓਰੋ) : ਗੁਰਦੁਆਰਾ ਸਾਹਿਬ ਅੰਮ੍ਰਿਤ ਦਰਬਾਰ ਰੋਜ਼ਵਿਲ ਦੇ ਪ੍ਰਧਾਨ ਸ. ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਪ੍ਰੀਤਮ ਸਿੰਘ ਗਰੇਵਾਲ ਸਕੱਤਰ ਗੁਰਦੁਆਰਾ ਸੈਨਹੋਜ਼ੇ ਅਤੇ ਗੁਰਦੇਵ ਸਿੰਘ ਕੰਗ ਪ੍ਰਧਾਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨੇ ਦੱਸਿਆ ਕਿ ਐਸ ਜੀ ਪੀ ਸੀ ਅਮਰੀਕਾ ਦੇ ਗਠਨ ਲਈ ਅਮਰੀਕਾ ਭਰ ਦੇ ਸਿੱਖਾਂ ਵਲੋਂ ਭਰਵਾਂ ਸ

ਅਦਬੀ ਸੰਗਤ ਵਲੋਂ ਲੇਖਿਕਾ ਗਰੇਵਾਲ ਸਨਮਾਨਿਤ

ਅਦਬੀ ਸੰਗਤ ਵਲੋਂ ਲੇਖਿਕਾ ਗਰੇਵਾਲ ਸਨਮਾਨਿਤ

ਸਰੀ : ਪੰਜਾਬੀ ਅਦਬੀ ਸੰਗਤ ਲਿਟਰੇਰੀ ਸੁਸਾਇਟੀ ਆਫ ਕੈਨੇਡਾ (ਰਜਿ.) ਵਲੋ ਪੰਜਾਬ ‘ਚੋਂ ਆਈ ਕਵਿੱਤਰੀ ਤੇ ਲੇਖਿਕਾ ਬੀਬੀ ਗੁਰਦੀਸ਼ ਕੌਰ ਗਰੇਵਾਲ ਦਾ, ਅਦੀਬਾਂ ਤੇ ਕਲਾਕਾਰਾਂ ਦੀ ਪ੍ਰਤੀਨਿੱਧ ਹਾਜ਼ਰੀ ਵਿੱਚ 22 ਸਤੰਬਰ ਦਿਨ ਐਤਵਾਰ, ਮੁਗਲ ਗਾਰਡਨ ਰੈਸਟੋਰੈਂਟ ਸਰੀ ਵਿਖੇ ਰੂ-ਬ-ਰੂ ਤੇ ਸਨਮਾਨ ਸਮਾਗਮ, ਇਕ ਵਿਲੱਖਣ ਰੂਪ ਵਿੱਚ ਆਯੋਜਿਤ ਕੀਤਾ ਗਿਆ। ਸੰਸਥਾ ਦੇ

ਸਮਾਜਿਕ ਚੇਤਨਾ ਲਹਿਰ ਨੂੰ ਸੂਬਾ ਪੱਧਰੀ ਮੁਹਿੰਮ ਬਣਾਵਾਂਗੇ: ਮਜੀਠੀਆ

ਸਮਾਜਿਕ ਚੇਤਨਾ ਲਹਿਰ ਨੂੰ ਸੂਬਾ ਪੱਧਰੀ ਮੁਹਿੰਮ ਬਣਾਵਾਂਗੇ: ਮਜੀਠੀਆ

ਫਤਹਿਗੜ੍ਹ ਸਾਹਿਬ: 25 ਸਤੰਬਰ (ਪੱਤਰ ਪ੍ਰੇਰਕ) : ਪੰਜਾਬ ਦੇ ਮਾਲ, ਸੂਚਨਾ ਤੇ ਲੋਕ ਸੰਪਰਕ ਮੰਤਰੀ ਅਤੇ ਯੂਥ ਅਕਾਲੀ ਦਲ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਥੇ ਐਲਾਨ ਕੀਤਾ ਹੈ ਕਿ ਇਸ ਇਤਿਹਾਸਕ ਧਰਤੀ ਫਤਿੀਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਗਈ ਸਮਾਜਿਕ ਚੇਤਨਾ ਤੇ ਵਿਰਸਾ ਸੰਭਾਲ ਲਹਿਰ ਨੂੰ ਯੂਥ ਅਕਾਲੀ ਦਲ ਵੱਲੋਂ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਾਵੇਗਾ। ਉਹ ਅੱਜ ਇੱਥੇ ਦੀਵਾਨ ਟੋਡਰ ਮੱਲ ਹਾਲ

ਅਭੀ ਦੇ ਕਾਤਲਾਂ ਦੇ ਡੈੱਥ ਵਾਰੰਟ ਪਟਿਆਲਾ ਪੁੱਜੇ

ਅਭੀ ਦੇ ਕਾਤਲਾਂ ਦੇ ਡੈੱਥ ਵਾਰੰਟ ਪਟਿਆਲਾ ਪੁੱਜੇ

ਪਟਿਆਲਾ, 25 ਸਤੰਬਰ : ਹੁਸ਼ਿਆਰਪੁਰ ਦੇ ਡੀ.ਏ.ਵੀ. ਸਕੂਲ ਦੇ ਨੌਵੀਂ ਦੇ ਵਿਦਿਆਰਥੀ ਅਭੀ ਵਰਮਾ ਉਰਫ਼ ਹੈਰੀ(16)ਨੂੰ ਅਗਵਾ ਕਰਕੇ ਕਤਲ ਕਰਨ ਵਾਲੇ ਦੋਸ਼ੀਆਂ ਵਿਕਰਮ ਸਿੰਘ ਵਾਲੀਆ ਅਤੇ ਜਸਬੀਰ ਸਿੰਘ ਦੀ ਮੌਤ ਦੇ ਵਾਰੰਟ ਅੱਜ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਪੁੱਜ ਗਏ। ਵਧੀਕ ਜੇਲ੍ਹ ਸੁਪਰਡੈਂਟ ਰਮਨਦੀਪ ਭੰਗੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਵਿੱਚ ਇਨ੍ਹਾਂ ਦੋਵਾਂ ਨੂੰ ਪੰਜ ਅਕਤੂਬਰ ਨੂੰ ਫਾਂਸੀ

ਵਨ ਰੈਂਕ ਵਨ ਪੈਨਸ਼ਨ ਦਾ ਅਮਰਿੰਦਰ ਵਲੋਂ ਸਵਾਗਤ

ਵਨ ਰੈਂਕ ਵਨ ਪੈਨਸ਼ਨ ਦਾ ਅਮਰਿੰਦਰ ਵਲੋਂ ਸਵਾਗਤ

ਚੰਡੀਗੜ੍ਹ, 25 ਸਤੰਬਰ (ਗੁਰਪ੍ਰੀਤ ਮਹਿਕ ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸਾਬਕਾ ਫੌਜੀਆਂ ਲਈ ਵਨ ਰੈਂਕ ਵਨ ਪੈਨਸ਼ਨ ਸਕੀਮ ਨੂੰ ਲਾਗੂ ਕੀਤੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਉਨ੍ਹਾਂ ਨੇ ਇਸ ਅਹਿਮ ਫੈਸਲੇ ਲਈ ਕਾਂਗਰਸ ਪ੍ਰਧਾਨ ਤੇ ਯੂ.ਪੀ.ਏ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਰੱਖਿਆ

ਬਿੱਟੂ ਦਾ 2 ਦਿਨਾਂ ਤੇ ਬੜਾ ਪਿੰਡ ਦਾ 1 ਦਿਨਾਂ ਰਿਮਾਂਡ

ਬਿੱਟੂ ਦਾ 2 ਦਿਨਾਂ ਤੇ ਬੜਾ ਪਿੰਡ ਦਾ 1 ਦਿਨਾਂ ਰਿਮਾਂਡ

ਲੁਧਿਆਣਾ, 25 : ਸਤੰਬਰ ਦਿਨ ਮੰਗਲਵਾਰ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ਉਪਰੰਤ ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਕਰਮਵਾਰ ਲੁਧਿਆਣਾ ਅਤੇ ਫਿਲੌਰ ਦੀਆਂ ਅਦਾਲਤਾਂ ‘ਚ ਪੇਸ਼ ਕੀਤਾ ਗਿਆ, ਜਿੱਥੇ ਭਾਈ ਬਿੱਟੂ ਨੂੰ 2 ਦਿਨ ਅਤੇ ਭਾਈ ਬੜਾ ਪਿੰਡ ਨੂੰ ਇੱਕ ਦਿਨ ਦੇ ਹੋਰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਪੰਚ ਪ੍ਰਧਾਨੀ ਦੇ ਆਗੂ ਭਾਈ ਹਰਪਾਲ ਸਿੰਘ ਚੀਮਾ, ਜੋ ਕਿ ਇਸ ਕੇਸ ‘ਚ ਵਕੀਲ ਵੀ ਹਨ, ਨੇ ਦੱਸਿਆ ਕਿ ਪੁਲਿਸ ਹਿਰਾਸਤ ਦੌਰਾਨ ਦੋ