Home » Archives by category » ਵਿਦੇਸ਼ਾਂ ਵਿੱਚ ਪੰਜਾਬੀ (Page 131)

ਮਾਤਾ ਨਿਰੰਜਨ ਕੌਰ ਜੀ ਨੂੰ ਕੀਤੀਆਂ ਸ਼ਰਧਾਂਜਲੀਆਂ ਭੇਟ

ਮਾਤਾ ਨਿਰੰਜਨ ਕੌਰ ਜੀ ਨੂੰ ਕੀਤੀਆਂ ਸ਼ਰਧਾਂਜਲੀਆਂ ਭੇਟ

ਮਨਟੀਕਾ, (ਵਿੱਕੀ ਹੀਰ) : ਸਵਰਗੀ ਮਾਤਾ ਨਿਰੰਜਨ ਕੌਰ ਜੀ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਗੁਰੂ ਘਰ ਗੁਰਮਤਿ ਪ੍ਰਕਾਸ਼ ਮਨਟੀਕਾ ਵਿਖੇ ਇਕੱਠੇ ਹੋਏ ਸਨੇਹੀਆਂ ਅਤੇ ਸੰਗਤ ਨੇ ਉਹਨਾਂ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਆਤਮ ਸ਼ਾਂਤੀ ਲਈ ਅਰਦਾਸ ਕੀਤੀ। ਮਾਤਾ ਨਿਰੰਜਨ ਕੌਰ ਜੀ ਸਵਰਗੀ ਬਾਬਾ ਕਰਤਾਰ ਸਿੰਘ ਭਿੰਡਰਾਂਵਾਲੇ ਦੇ ਧਰਮ ਸੁਪਤਨੀ ਸਨ ਅਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਸ਼ਹੀਦ ਦੇ ਮਾਤਾ ਜੀ ਸਨ। ਇਲਾਕੇ ਭਰ ਦੀਆਂ ਸਿੱਖ ਸੰਗਤਾਂ ਨੇ ਮਾਤਾ ਨਿਰੰਜਨ ਕੌਰ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਅੰਤਿਮ ਅਰਦਾਸ ਕੀਤੀ। ਇਸ ਮੌਕੇ ਪੰਥ ਦੇ ਪ੍ਰਸਿੱਧ ਰਾਗੀ ਸਿੰਘਾਂ ਵੱਲੋਂ ਇਲਾਹੀ ਬਾਣੀ ਅਤੇ ਗੁਰਮਤਿ ਵਿਚਾਰਾਂ ਕੀਤੀਆਂ। ਗੁਰੂ ਘਰ ਮਨਟੀਕਾ ਦੇ ਸਕੱਤਰ ਭਾਈ

ਰਾਗੀ ਭਾਈ ਸਾਧੂ ਸਿੰਘ ਦਾ ਸ਼ਾਂਤ ਅੰਤਿਮ ਸੰਸਕਾਰ

ਰਾਗੀ ਭਾਈ ਸਾਧੂ ਸਿੰਘ ਦਾ ਸ਼ਾਂਤ ਅੰਤਿਮ ਸੰਸਕਾਰ

ਫਰਿਜ਼ਨੋ (ਕੁਲਵੰਤ ਧਾਲੀਆਂ/ ਨੀਟਾ ਮਾਛੀਕੇ): ਦੁਨੀਆ ਅੰਦਰ ਬਹੁਤ ਘੱਟ ਇਨਸਾਨ ਅਜਿਹੇ ਹੁੰਦੇ ਹਨ ਜੋ ਆਪਣੀ ਪਹਿਚਾਣ ਆਪਣੀ ਯੋਗਤਾ ਦੇ ਅਧਾਰ ‘ਤੇ ਬਣਾਉਂਦੇ ਹਨ। ਉਨ੍ਹਾਂ ਵਿੱਚੋਂ ਇੱਕ ਨਾਂ ਪ੍ਰਸਿੱਧ ਰਾਗੀ ਭਾਈ ਸਾਧੂ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਦਾ ਆਉਂਦਾ ਹੈ। ਜਿਨ੍ਹਾਂ ਦਾ ਜਨਮ ਪਿਤਾ ਨਾਹਰ ਸਿੰਘ ਅਤੇ ਮਾਤਾ ਅੰਮ੍ਰਿਤ ਕੌਰ ਦੇ ਘਰ 1940 ਈ: ਨੂੰ ਹੋਇਆ। ਦੋ ਸਾਲ ਦੀ ਉਮਰ ਵਿੱਚ ਹੀ ਚੇਚਕ ਦੀ ਬਿਮਾਰੀ ਕਾਰਨ ਅੱਖਾਂ ਦੀ ਰੋਸ਼ਨੀ ਚਲੀ ਗਈ, ਪਰ ਪਰਿਵਾਰਕ ਸਹਿਯੋਗ ਕਾਰਨ 12 ਸਾਲ ਦੀ ਉਮਰ ਵਿੱਚ ਹਾਰਮੋਨੀਅਮ ਅਤੇ ਗੁਰਬਾਣੀ ਦੀ ਸਿੱਖਿਆ ਪ੍ਰਾਪਤ ਕਰਨ ਉਪਰੰਤ 1960 ਤੱਕ ਕੀਰਤਨੀਏ ਦੀ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ। ਜਿਸ ਬਦੌਲਤ 1961 ਈ: ਵਿੱਚ ਦਮਦਮੀ

ਛੇ ਨੂੰ ਦੁਆਈ ਸਿਟੀਜ਼ਨਸ਼ਿਪ ਅਤੇ ਦੋ ਨੂੰ ਦੁਆਏ ਗਰੀਨ ਕਾਰਡ

ਛੇ ਨੂੰ ਦੁਆਈ ਸਿਟੀਜ਼ਨਸ਼ਿਪ ਅਤੇ ਦੋ ਨੂੰ ਦੁਆਏ ਗਰੀਨ ਕਾਰਡ

ਸੈਕਰਾਮੈਂਟੋ : ਇੰਮੀਗ੍ਰੇਸ਼ਨ ਵਕੀਲ ਸ. ਜਸਪ੍ਰੀਤ ਸਿੰਘ ਨੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਉਨ੍ਹਾਂ ਇਸ ਹਫਤੇ 6 ਨੂੰ ਸਿਟੀਜ਼ਨਸ਼ਿਪ ਅਤੇ 2 ਨੂੰ ਗਰੀਨ ਕਾਰਡ ਦੁਆਉਣ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਦੌਰਾਨ ਤਰਲੋਚਨ ਕੌਰ ਢਿੱਲੋਂ ਸੈਨਹੋਜ਼ੇ, ਜੀਤ ਸਿੰਘ ਸਾਂਨਫਰਾਂਸਿਸਕੋ, ਕੁਲਵੰਤ ਸਿੰਘ ਸੈਕਰਾਮੈਂਟੋ, ਪਰਮਜੀਤ ਕੌਰ ਸੈਕਰਾਮੈਂਟੋ, ਹਰੀ ਸਿੰਘ ਫਰਿਜ਼ਨੋਂ, ਬਲਵੀਰ ਸਿੰਘ ਸੈਕਰਾਮੈਂਟੋ ਨੂੰ ਸਿਟੀਜ਼ਨਸ਼ਿਪ ਦੁਆਈ ਹੈ ਜਦਕਿ ਮੁਲਖ ਰਾਜ ਅਤੇ ਹਰਿੰਦਰ ਸਿੰਘ ਨੂੰ ਨਿਊਯਾਰਕ ਵਿਚ ਗਰੀਨ ਕਾਰਡ ਦੁਆਏ ਹਨ। ਉਪਰੋਕਤ ਸਾਰੇ ਹੀ ਵਿਅਕਤੀਆਂ ਨੇ ਦੱਸਿਆ ਕਿ ਉਹ ਵੱਖ-ਵੱਖ ਵਕੀਲਾਂ ਕੋਲ ਜਾ ਕੇ ਧੱਕੇ ਖਾਂਦੇ ਰਹੇ, ਪਰ ਸ. ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਉਹਨਾਂ ਨੂੰ ਸਹੀ ਰਸਤੇ ਪਾਇਆ ਅਤੇ ਉਹਨਾਂ ਨੂੰ ਜੀਵਨ ਦੀ ਸਭ ਤੋਂ ਵੱਡੀ ਖੂਸ਼ੀ ਦਿੱਤੀ। ਉਪਰੋਕਤ ਵਿਅਕਤੀਆਂ ਨੇ ਦੱਸਿਆ ਕਿ ਸ. ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਦੇ ਸਟਾਫ਼ ਵਲੋਂ ਵੀ ਉਹਨਾਂ ਨੂੰ ਬਹੁਤ ਹੀ ਸਹਿਯੋਗ ਦਿੱਤਾ ਗਿਆ ਜਿਸ ਦੌਰਾਨ ਉਹਨਾਂ ਨੂੰ ਇਹ ਖੁਸ਼ੀ ਭਰਿਆ ਦਿਨ ਦੇਖਣਾ ਨਸੀਬ ਹੋਇਆ ਹੈ। ਜਸਪ੍ਰੀਤ ਸਿੰਘ ਅਟਾ

ਸ. ਗੁਰਮੇਲ ਸਿੰਘ ਨੇ ਜਾਨ ‘ਤੇ ਖੇਡ ਕੇ ਬਚਾਈ ਲੇਡੀ ਪੁਲਿਸ ਅਫ਼ਸਰ ਦੀ ਜਾਨ

ਸ. ਗੁਰਮੇਲ ਸਿੰਘ ਨੇ ਜਾਨ ‘ਤੇ ਖੇਡ ਕੇ ਬਚਾਈ ਲੇਡੀ ਪੁਲਿਸ ਅਫ਼ਸਰ ਦੀ ਜਾਨ

ਫਰੀਮੌਂਟ ਕੈਲੇਫੋਰਨੀਆਂ (ਕੁਲਵੀਰ ਹੇਅਰ) : ਦਸਮ ਪਿਤਾ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ‘ਜੁਰਮ ਨਾ ਸਹਿਣਾ ਤੇ ਨਾ ਕਰਨਾ’ ਦੇ ਫ਼ਰਮਾਨ ਨੂੰ ਤਾਂ ਸਾਰੇ ਜਾਣਦੇ ਹਨ, ਪਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਕਿਸੇ ਤੇ ਵੀ ਹੁੰਦਾ ਜੁਰਮ ਅੱਖੀਂ ਦੇਖ ਕੇ ਸਹਿਣਾ ਨਹੀਂ ਉਸ ਦਾ ਮੁਕਾਬਲਾ ਕਰਨਾ ਹੈ। ਗੁਰੂ ਜੀ ਦੀ ਸਿੱਖਿਆ ‘ਤੇ ਚੱਲ ਕੇ ਲੇਡੀ ਪੁਲਿਸ ਦੀ ਜਾਨ ਬਚਾਉਣ ਵਾਲੇ ਸ. ਗੁਰਮੇਲ ਸਿੰਘ ਦੀ ਅੱਜ-ਕੱਲ੍ਹ ਪੂਰੇ ਅਮਰੀਕਾ ਵਿਚ ਚਰਚਾ ਹੈ। ਫਰੀਮੌਂਟ ਵਿਖੇ ਰਹਿੰਦੇ ਸ. ਗੁਰਮੇਲ ਸਿੰਘ ਬਿੱਲਾ ਨੂੰ ਹੇਵਰਡ ਪੁਲਿਸ ਦੀ ਲੇਡੀ ਅਫ਼ਸਰ ਦੀ ਗੁੰਡਿਆਂ ਤੋਂ ਜਾਨ ਬਚਾਉਣ ਕਰਕੇ ਬਹਾਦੁਰੀ ਦੇ ਹੀਰੋ ਵਜੋਂ ਅਨੇਕਾਂ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਸ. ਗੁਰਮੇਲ

ਨਾਪਾ ਦੇ ਸੰਵਿਧਾਨ ਅਨੁਸਾਰ ਅਹੁਦੇਦਾਰਾਂ ਦੀ ਚੋਣ- ਬੜਿੰਗ ਪ੍ਰਧਾਨ ਤੇ ਗੋਗੀ ਮੀਤ ਪ੍ਰਧਾਨ ਬਣੇ

ਨਾਪਾ ਦੇ ਸੰਵਿਧਾਨ ਅਨੁਸਾਰ ਅਹੁਦੇਦਾਰਾਂ ਦੀ ਚੋਣ- ਬੜਿੰਗ ਪ੍ਰਧਾਨ ਤੇ ਗੋਗੀ ਮੀਤ ਪ੍ਰਧਾਨ ਬਣੇ

ਮਿਲਪੀਟਸ, (ਕੈਲੀਫੋਰਨੀਆ) : ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਸੰਵਿਧਾਨ ਅਨੁਸਾਰ ਅਹੁਦੇਦਾਰਾਂ ਦੀ ਦੋ ਸਾਲ ਬਾਅਦ ਚੋਣ ਕਰਨ ਲਈ ਇਕ ਵਿਸ਼ੇਸ਼ ਮੀਟਿੰਗ ਐਸੋਸ਼ੀਏਸ਼ਨ ਦੇ ਚੇਅਰਮੈਨ ਸ. ਦਲਵਿੰਦਰ ਸਿੰਘ ਧੂਤ ਦੀ ਪ੍ਧਾਨਗੀ ਹੇਠ ਹੋਈ। ਜਿਸ ਵਿਚ ਸ. ਇੰਦਰਜੀਤ ਸਿੰਘ ਬੜਿੰਗ ਨੂੰ ਐਸੋਸ਼ੀਏਸ਼ਨ ਦਾ ਪ੍ਰਧਾਨ ਤੇ ਰਵਿੰਦਰਜੀਤ ਸਿੰਘ ਗੋਗੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਇਸੇ ਤਰ੍ਹਾਂ ਸ. ਸੰਤੋਖ ਸਿੰਘ ਜੱਜ ਨੂੰ ਵਾਈਸ ਚੇਅਰਮੈਨ ਤੇ ਸਤਨਾਮ ਸਿੰਘ ਚਾਹਲ

ਫਰਿਜ਼ਨੋਂ ਅਤੇ ਅਨੰਦਪੁਰ ਸਾਹਿਬ ਨੂੰ ਬਣਾਇਆ ਜਾਵੇਗਾ ਸਿਸਟਰ ਸਿਟੀ

ਫਰਿਜ਼ਨੋਂ ਅਤੇ ਅਨੰਦਪੁਰ ਸਾਹਿਬ ਨੂੰ ਬਣਾਇਆ ਜਾਵੇਗਾ ਸਿਸਟਰ ਸਿਟੀ

ਫਰਿਜ਼ਨੋਂ (ਕੁਲਵੀਰ ਹੇਅਰ) : ਕੈਲੀਫੋਰਨੀਆਂ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਫਰਿਜ਼ਨੋਂ ਅਤੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਨੂੰ ਜਲਦੀ ਹੀ ਸਿਸਟਰ ਸਿਟੀ ਬਣਾਇਆ ਜਾਵੇਗਾ। ਉਪਰੋਕਤ ਵਿਚਾਰ ਰੂਬੀ ਧਾਲੀਵਾਲ ਮੇਅਰ ਸਿਟੀ ਆਫ਼ ਸੈਨਵਾਕੀਨ ਨੇ ਯੂਥ ਅਕਾਲੀ ਦਲ ਕੈਲੀਫੋਰਨੀਆਂ ਦੇ ਆਗੂਆਂ ਨਾਲ ਇਕ ਅਹਿਮ ਮੁਲਾਕਾਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਮੀਟਿੰਗ ਵਿਚ ਸ. ਅਰਵਿੰਦਰ ਸਿੰਘ ਲਾਖਨ ਪ੍ਰਧਾਨ ਯੂਥ ਅਕਾਲੀ ਦਲ ਕੈਲੀਫੋਰਨੀਆਂ, ਰਵਿੰਦਰ

ਗਦਰ ਪਾਰਟੀ ਦੀ 100ਵੀਂ ਵਰੇਗੰਢ ਨੂੰ ਸਮਰਪਿਤ ਸਮਾਗਮ ਮਾਰਚ ‘ਚ

ਗਦਰ ਪਾਰਟੀ ਦੀ 100ਵੀਂ ਵਰੇਗੰਢ ਨੂੰ ਸਮਰਪਿਤ ਸਮਾਗਮ ਮਾਰਚ ‘ਚ

ਫਰਿਜ਼ਨੋਂ (ਕੁਲਵੀਰ ਹੇਅਰ) -ਇੰਡੋ ਅਮੈਰੀਕਨ ਹੈਰੀਟੇਜ ਫੋਰਮ ਫਰਿਜਨੋਂ ਦੀ ਅਹਿਮ ਇਕ ਮੀਟਿੰਗ ਫਰਿਜਨੋ ਵਿਖੇ ਹੋਈ। ਇਸ ਮੀਟਿੰਗ ਵਿਚ ਸਮੂਹ ਮੈਬਰਾਂ ਅਤੇ ਸਹਿਯੋਗੀਆਂ ਨੇ ਹਿੱਸਾ ਲਿਆ। ਮੀਟਿੰਗ ਦੇ ਸ਼ੁਰੂ ਵਿਚ ਨਿਊਟਾਉਨ ਦੇ ਪ੍ਰਾਈਮਰੀ ਸਕੂਲ ਸੈਂਡੀ ਹੁਕ ਵਿਚ ਹੋਈ ਦੁਰਘਟਨਾ ਵਿਚ ਮਾਰੇ ਗਏ 6 ਅਧਿਆਪਕਾਂ ਅਤੇ 20 ਮਾਸੂਮ ਬੱਚਿਆ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਜ਼ਲੀ ਭੇਟ ਕੀਤੀ ਗਈ। ਮੀਟਿੰਗ ਵਿਚ ਨਾਮਧਾਰੀ ਪੰਥ ਦੇ ਸਤਿਗੁਰੂ ਜਗਜੀਤ ਸਿੰਘ ਦੀ ਮੌਤ ‘ਤੇ ਵੀ ਅਫ਼ਸੋਸ ਪ੍ਰਗਟ ਕੀਤਾ। ਇਸ ਦੇ ਨਾਲ ਹੀ ਪੰਜਾਬ ਵਿਚ ਵੱਧ ਰਹੀ ਗੁੰਡਾਗਰਦੀ ਦਾ ਨੋਟਿਸ ਲੈਂਦਿਆਂ ਪਿੱਛਲੇ ਦਿਨੀਂ ਹੋਈ ਇਕ ਘਟਨਾ ਜਿਸ ਵਿਚ ਇਕ ਪੁਲਿਸ ਅਧਿਕਾਰੀ ਦੀ ਇਸ ਗੱਲ ਕਰਕੇ ਹੱਤਿਆ ਕਰ ਦਿੱਤੀ ਕਿਉਂਕਿ ਉਹ ਇਨ੍ਹਾਂ ਗੁੰਡੇ ਅਨਸਰਾਂ ਵਲੋਂ ਉਸ ਦੀ ਲੜਕੀ ਨਾਲ ਹੋ ਰਹੀ ਬਦਸਲੂਕੀ ਦਾ ਵਿਰੋਧ ਕਰ ਰਿਹਾ ਸੀ, ਦੀ ਨਿਖੇਧੀ ਕੀਤੀ ਗਈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀ

ਮ੍ਰਿਤਕ ਬੱਚਿਆਂ ਨੂੰ ਸਿੱਖਾਂ ਵੱਲੋਂ ਅਮਰੀਕਾ ਭਰ ’ਚ ਸਰਧਾਂਜਲੀਆਂ

ਮ੍ਰਿਤਕ ਬੱਚਿਆਂ ਨੂੰ ਸਿੱਖਾਂ ਵੱਲੋਂ ਅਮਰੀਕਾ ਭਰ ’ਚ ਸਰਧਾਂਜਲੀਆਂ

ਫਰਿਜ਼ਨੋ (ਧਾਲੀਆਂ/ਮਾਛੀਕੇ) : ਸਮੁੱਚੀ ਦੁਨੀਆਂ ਅੰਦਰ ਵੱਧ ਰਹੀ ਬੇਰੁਜ਼ਗਾਰੀ ਅਤੇ ਨਫ਼ਰਤ ਇਨਸਾਨ ਨੂੰ ਹੈਵਾਨੀਅਤ ਵੱਲ ਲੈ ਕੇ ਜਾ ਰਹੀ ਹੈ। ਇਸੇ ਹੀ ਘਟੀਆਂ ਮਾਨਸਿਕ ਸੋਚ ਦਾ ਸ਼ਿਕਾਰ ਹੋਏ ਕੁਨੈਕਟੀਕੱਟ ਵਿੱਚ ਨਿਊਟਾਊਨ ਦੇ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਵਿੱਚ ਮਾਰੇ ਗਏ ਬੱਚਿਆਂ ਅਤੇ ਅਧਿਆਪਕਾਂ ਨੂੰ ਸਰਧਾਜ਼ਲੀ ਦੇਣ ਲਈ ਫਰਿਜ਼ਨੋ ਵਿਖੇ ਸਮਾਗਮ ਕੀਤਾ ਗਿਆ। ਇਸ ਸਮਾਗਮ ਦੌਰਾਨ ਗੁਰਦੁਆਰਾ ਗੁਰੂ ਨਾਨਕਸ਼ਰ ਚੈਰੀ ਰੋਡ ਫਰਿਜ਼ਨੋ ਵਿਖੇ ਸਮੂੰਹ ਪੰਜਾਬੀ ਸੰਸਥਾਵਾਂ ਅਤੇ ਜੱਥੇਬੰਦੀਆਂ ਨੇ ਆਪਣੇ-ਆਪਣੇ ਏਜੰਡੇ ਭੁੱਲ ਇੱਕ ਝੰਡੇ (ਗੁਰੂ-ਘਰ ਦੇ ਨਿਸ਼ਾਨ ਸਾਹਿਬ) ਥੱਲੇ ਇਕੱਤਰ ਹੋ ਆਪਣੀ ਏਕਤਾ ਦਾ ਸਬੂਤ ਦਿੰਦੇ ਹੋਏ ਕੈਂਡਲ ਲਾਈਟ ਕਰਨ ਉਪਰੰਤ ਵਿਛੜੀਆਂ ਹੋਈਆਂ ਨੰਨੀਆਂ-ਮੁਨੀਆਂ ਰੂਹਾਂ ਦੀ ਆਤਮਾ ਦੀ ਸ਼ਾਂਤੀ ਦੀ ਅਰਦਾਸ ਕੀਤੀ ਗਈ। ਇਸ ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰ ਵੀ ਪੇਸ਼ ਕੀਤੇ। ਜਿੰਨ੍ਹਾਂ ਵਿੱਚ ਪ੍ਰਮੁੱਖ ਗੁਰਦੀਪ ਸਿੰਘ ਸ਼ੇਰਗਿੱਲ, ਹੈਰੀ ਗਿੱਲ, ਮਾਸਟਰ ਲਛਮਣ ਸਿੰਘ ਰਠੌਰ, ਸੰਤੋਖ ਸਿੰਘ ਮਿਨਹਾਸ ਅਤੇ ਗੁਰਦੀਪ ਸਿੰਘ ਅਣਖੀ ਆਦਿਕ ਦੇ ਨਾਂ ਜ਼ਿਕਰਯੋਗ ਹਨ। ਇਸ ਸਮੇਂ ਹਾਜ਼ਰ ਬੱਚਿਆਂ ਤੋਂ ਬਜੁਰਗਾਂ ਤੱਕ ਹਰ ਵ

ਫਰਿਜ਼ਨੋ ਵਿਖੇ ਸਿੱਖ ਕੁਲੀਸ਼ਨ ਵੱਲੋਂ ਫੰਡ ਇਕੱਤਰਤਾ ਮੀਟਿੰਗ ਨੂੰ ਭਰਵਾ ਹੁੰਗਾਰਾ

ਫਰਿਜ਼ਨੋ ਵਿਖੇ ਸਿੱਖ ਕੁਲੀਸ਼ਨ ਵੱਲੋਂ ਫੰਡ ਇਕੱਤਰਤਾ ਮੀਟਿੰਗ ਨੂੰ ਭਰਵਾ ਹੁੰਗਾਰਾ

ਫਰਿਜ਼ਨੋ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਸਮੁੱਚੀ ਦੁਨੀਆ ਅੰਦਰ ਸਿੱਖ ਭਾਈਚਾਰੇ ਨੇ ਆਪਣੀ ਮਿਹਨਤ ਸਦਕਾ ਵਿਕਾਸ ਅਤੇ ਤਰੱਕੀਆਂ ਕੀਤੀਆਂ ਹਨ। ਪਰ ਇਸ ਸਭ ਕੁੱਝ ਦੇ ਬਾਵਜੂਦ ਅੱਜ ਵੀ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਿੱਚ ਅਸਫਲ ਰਿਹਾ ਹੈ। ਇਸੇ ਕਰਕੇ ਬਹੁਤੀ ਥਾਂ ਸਿੱਖਾ ਨੂੰ ਨਕਸਲੀ ਭੇਦ ਭਾਵ ਦਾ ਸ਼ਿਕਾਰ ਹੋਣਾ ਪਿਆ ਅਤੇ ਬਹੁਤ ਕੀਮਤੀ ਜਾਨਾਂ ਵੀ ਗੁਵਾਈਆਂ। ਇਸ ਹੋ ਰਹੇ ਵਿਰੋਧ-ਵਿਤਕਰੇ ਨੂੰ ਰੋਕਣ ਲਈ ਬਣੀ ਸੰਸਥਾ ਸਿੱਖ ਕੁਲੀਸ਼ਨ ਹੱਕਾਂ ਦੀ ਰਾਖੀ ਲਈ ਅਵਾਜ਼ ਉੱਠਾ ਰਹੀ ਹੈ। ਇਸੇ ਸੰਸਥਾ ਦੁਆਰਾ ਫਰਿਜ਼ਨੋ ਦੇ ਗੋਲਡਨ ਪੈਲੇਸ਼ ਵਿੱਚ ਸ. ਮਹਿੰਦਰ ਸਿੰਘ ਸੰਧਾਵਾਲੀਆਂ ਅਤੇ ਗੁਰਪ੍ਰੀਤ ਕੌਰ ਦੇ ਸਹਿਯੋਗ ਸਦਕਾ ਇੱਕ ਵਿਸ਼ਾਲ ਫੰਡ ਇਕੱਤਰਤਾ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ।

ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ ਦੀ ਪਹਿਲੀ ਪੇਸ਼ਕਾਰੀ 22 ਨੂੰ ਸੈਨਹੋਜ਼ੇ ‘ਚ

ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ ਦੀ ਪਹਿਲੀ ਪੇਸ਼ਕਾਰੀ 22 ਨੂੰ ਸੈਨਹੋਜ਼ੇ ‘ਚ

ਕੈਲੀਫੋਰਨੀਆ : ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ (ਬੇ-ਏਰੀਆ) ਵੱਲੋਂ ਬੱਚਿਆਂ ਨੂੰ ਪੰਜਾਬੀ ਸਾਹਿਤ, ਸਭਿਆਚਾਰ, ਵਿਰਸੇ ਅਤੇ ਕਲਾ-ਮੰਚ ਨਾਲ ਜੋੜਨ ਦੇ ਮਨਸੂਬੇ ਨਾਲ ‘ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ (ਬਾਲ-ਸਾਹਿਤ ਕਲਾ-ਮੰਚ)’ ਦੀ ਤਕਰੀਬਨ ਇੱਕ ਮਹੀਨਾ ਪਹਿਲਾਂ ਸਥਾਪਨਾ ਕੀਤੀ ਗਈ ਸੀ, ਜਿਸ ਦੇ ਮੈਂਬਰਾਂ ਦੀ ਗਿਣਤੀ ਹੁਣ 40 ਤੱਕ ਪਹੁੰਚ ਚੁੱਕੀ ਹੈ। 18 ਸਾਲ ਦੀ ਉਮਰ ਤੋਂ ਘੱਟ ਕੋਈ ਵੀ ਬੱਚਾ ਇਸ ਦਾ ਮੈਂਬਰ ਬਣ ਸਕਦਾ ਹੈ। ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ (ਬਾਲ-ਸਾਹਿਤ ਅਤੇ ਕਲਾ-ਮੰਚ) ਦੇ ਇਹ ਹੋਣਹਾਰ ਬਾਲ 22 ਦਸੰਬਰ 2012 ਨੂੰ ਗੁਰਦਵਾਰਾ ਸੈਨਹੋਜ਼ੇ ਦੇ ਪੁਰਾਣੇ ਲੰਗਰ ਹਾਲ ਵਿੱਚ ਇੱਕ ਰੂਪਕ ‘ਨਿੱਕੀਆਂ ਜਿੰਦਾਂ ਵੱਡਾ ਸਾਕਾ’ (ਸਾਕਾ ਸਰਹਿੰਦ) ਖੇਡ ਕੇ ਇੱਕ ਇਤੀਹਾਸ ਸਿਰਜਣਗੇ।ਹਰ ਪੰਜਾਬੀ ਨੂੰ ਖ਼ਾਸ ਕਰਕੇ ਬੇ-ਏਰੀਏ ਵਿੱਚ ਵੱਸਦੇ ਪੰਜਾਬੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ