Home » Archives by category » ਵਿਦੇਸ਼ਾਂ ਵਿੱਚ ਪੰਜਾਬੀ (Page 133)

ਸਿਟੀ-ਗਰੁੱਪ ਦੇ ਸੀ. ਈ. ਓ. ਸ੍ਰੀ ਵਿਕਰਮ ਪੰਡਿਤ ਨੇ ਦਿੱਤਾ ਅਸਤੀਫ਼ਾ

ਸਿਟੀ-ਗਰੁੱਪ ਦੇ ਸੀ. ਈ. ਓ. ਸ੍ਰੀ ਵਿਕਰਮ ਪੰਡਿਤ ਨੇ ਦਿੱਤਾ ਅਸਤੀਫ਼ਾ

ਨਿਊਯਾਰਕ : ਸਿਟੀ-ਗਰੁੱਪ ਦੇ ਸੀ ਈ ਓ ਸ੍ਰੀ ਵਿਕਰਮ ਪੰਡਿਤ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫ਼ੇ ਤੋਂ ਵਾਲ ਸਟਰੀਟ ਬਹੁਤ ਹੈਰਾਨ ਹੈ। ਸਾਲ 2008 ਦੀ ਆਰਥਿਕ ਮੰਦਹਾਲੀ ‘ਚੋਂ ਸ੍ਰੀ ਵਿਕਰਮ ਪੰਡਿਤ ਨੇ ਹੀ ਸਿਟੀ ਬੈਂਕ ਨੂੰ ਬਾਹਰ ਕੱਢਿਆ ਸੀ। ਉਨ੍ਹਾਂ ਦੀ ਥਾਂ ਗਰੁੱਪ ਵੱਲੋਂ ਤੁਰੰਤ ਸ੍ਰੀ ਮਾਈਕਲ ਕੌਰਬੈਟ ਨੂੰ ਸੀ ਈ ਓ ਨਿਯੁਕਤ ਕਰ ਦਿੱਤਾ ਗਿਆ ਹੈ, ਜੋ ਕਿ ਹੁਣ ਤੱਕ ਸਿਟੀ-ਗਰੁੱਪ ਦੇ ਯੂਰਪ, ਮੱਧ ਪੂਰਬ ਅਤੇ ਅਫ਼ਰੀਕਾ ਡਿਵੀਜ਼ਨ ਦੇ ਸੀ ਈ ਓ ਸਨ। ਸ੍ਰੀ ਕੌਰਬੈਟ ਨੇ

ਯੂਨਾਈਟਿਡ ਸਿੱਖਸ ਵੱਲੋਂ ਲੋੜਵੰਦਾਂ ਲਈ ਲਾਸ ਏਂਜਲਸ ‘ਚ ਲੰਗਰ ਦੀ ਸੇਵਾ ਸ਼ੁਰੂ

ਯੂਨਾਈਟਿਡ ਸਿੱਖਸ ਵੱਲੋਂ ਲੋੜਵੰਦਾਂ ਲਈ ਲਾਸ ਏਂਜਲਸ ‘ਚ ਲੰਗਰ ਦੀ ਸੇਵਾ ਸ਼ੁਰੂ

ਕੈਲੇਫੋਰਨੀਆ : ਅਮਰੀਕਾ ਵਿਚ ਸਰਗਰਮ ਗੈਰ ਸਰਕਾਰੀ ਜਥੇਬੰਦੀ ਯੂਨਾਈਟਿਡ ਸਿੱਖਸ ਵੱਲੋਂ ਔਰੇਂਜ ਕਾਊਂਟੀ ਸੈਕਿੰਡ ਹਾਰਵੈਸਟ ਫੂਡ ਬੈਂਕ ਦੇ ਸਹਿਯੋਗ ਨਾਲ ਲੋੜਵੰਦਾਂ ਲਈ ਲਾਸ ਏਂਜਲਸ ਵਿਖੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਜਥੇਬੰਦੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਗੁਰੂ ਨਾਨਕ ਫੂਡ ਪੈਂਟਰੀ ਦੇ ਨਾਂ ਹੇਠ ਸ਼ੁਰੂ ਕੀਤੀ ਗਈ ਲੰਗਰ ਦੀ ਸੇਵਾ 14511 ਫਰੈਂਕਲਿਨ ਐਵੇਨਿਊ, ਸੂਈਟ 160, ਟਸਟਿਨ ਵਿਖੇ ਮੁਹੱਈਆ ਹੋਵੇਗੀ। ਹਰ ਸ਼ਨਿਚਰਵਾਰ ਨੂੰ ਸਵੇਰੇ 8.3

ਕਰਮਨ ਪੰਜਾਬੀ ਮੇਲਾ ਯਾਦਗਾਰੀ ਹੋ ਨਿੱਬੜਿਆ

ਕਰਮਨ ਪੰਜਾਬੀ ਮੇਲਾ ਯਾਦਗਾਰੀ ਹੋ ਨਿੱਬੜਿਆ

ਫਰਿਜ਼ਨੋਂ (ਕੁਲਵੀਰ ਹੇਅਰ)- ਪਿਛਲੇ ਦਿਨੀਂ ਕਰਮਨ ਵਿਖੇ ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆਂ ਅਤੇ ਸ਼ੇਰੇ ਪੰਜਾਬ ਕਲਚਰਲ ਐਸੋਸੀਏਸ਼ਨ ਵਲੋ ਕਰਵਾਏ 8ਵੇਂ ਪੰਜਾਬੀ ਮੇਲੇ ਚੋਂ ਪੰਜਾਬੀ ਸੱਭਿਆਚਾਰਕ ਅਤੇ ਸਾਹਿਤ ਦੇ ਸਤਰੰਗੀ ਪੀਂਘ ਜਿਹੇ ਰੰਗ ਦੇਖਣ ਨੂੰ ਮਿਲੇ। ਇਹ ਮੇਲਾ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਦੇ ਸਭ ਰੰਗਾਂ ਨੂੰ ਆਪਣੇ ਪੱਲੇ ਵਿਚ ਸਾਂਭ ਕੇ ਤਾਜ਼ਾਂ ਪੌਣਾਂ ਵਿਚ ਮਹਿਕਾਂ ਬਿਖੇਰਦਾ ਹੋਇਆ ਸਮਾਪਤ ਹੋਇਆ। ਇਸ ਮੇਲੇ ਦੀ ਖਾਸੀਅਤ ਇਹ ਰਹੀ ਕਿ ਮੇਲੇ

ਸ਼੍ਰੋਮਣੀ ਅਕਾਲੀ ਦਲ ਬਾਦਲ ਅਮਰੀਕਾ ਇਕਾਈ ਵੱਲੋਂ ਵਰਲਡ ਕਬੱਡੀ ਕੱਪ ਲਈ ਵਿਚਾਰ ਚਰਚਾ

ਸ਼੍ਰੋਮਣੀ ਅਕਾਲੀ ਦਲ ਬਾਦਲ ਅਮਰੀਕਾ ਇਕਾਈ ਵੱਲੋਂ ਵਰਲਡ ਕਬੱਡੀ ਕੱਪ ਲਈ ਵਿਚਾਰ ਚਰਚਾ

ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ/ਕੁਲਵੰਤ ਧਾਲੀਆਂ : -ਬੀਤੇ ਦਿਨੀ ਸ੍ਰੋਮਣੀ ਅਕਾਲੀ ਦਲ ਬਾਦਲ (ਅਮਰੀਕਾ) ਦੇ ਸਮੂਹ ਕਾਰਕੁਨਾਂ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਅਹੁਦੇਦਾਰਾ ਜਿਨ੍ਹਾਂ ਵਿੱਚ ਮਨਜੀਤ ਸਿੰਘ ਦਸੂਹਾ, ਹੈਰੀ ਗਿੱਲ, ਬਲਜੀਤ ਸਿੰਘ ਮਾਨ, ਅਮਰਜੀਤ ਸਿੰਘ ਸੰਘਾ, ਕੁਲਵੰਤ ਸਿੰਘ ਖਹਿਰਾ ਅਤੇ ਹੋਰ ਬਹੁਤ ਸਾਰੇ ਸਰਗਰਮ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਵਿੱਚ ਮਾਂ ਖੇਡ ਕਬੱਡੀ ਦੇ ਸਬੰਧ ਵਿੱਚ ਪੰਜਾਬ ਵਿੱਚ ਹੋ ਰਹੇ ਵਰਲਡ

ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਉਤਸਵ ਧੂਮਧਾਮ ਨਾਲ ਮਨਾਇਆ

ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਉਤਸਵ ਧੂਮਧਾਮ ਨਾਲ ਮਨਾਇਆ

ਬੇਕਰਜ਼ਫੀਲਡ, (ਮਾਨ ਮਨਦੀਪ) : ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾਪੂਰਨ ਅਤੇ ਧੂਮਧਾਮ ਨਾਲ ਮਨਾਇਆ ਗਿਆ। ਬੇਕਰਜ਼ਫੀਲਡ ਦੇ ਬਜ਼ੁਰਗਾਂ ਦੀ ਇਹ ਸੰਸਥਾ ਜੋ ਕਿ ਲੋੜਵੰਦਾਂ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਰਹਿੰਦੀ ਹੈ, ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਉਤਸਵ ਉਪਰ ਗਰੀਬ ਬੇਘਰ ਅਤੇ ਬੇਸਹਾਰਾ ਲੋਕਾਂ ਲਈ ਹਰ ਸਾਲ ਦੀ ਤਰ੍ਹਾਂ ਮੁਫ਼ਤ ਲੰਗਰ ਛਕਾਇਆ ਗਿਆ ਅਤੇ ਉਨ੍ਹਾਂ ਦੀਆਂ ਹੋਰਨਾਂ ਜ਼ਰੂ

ਹਰਪ੍ਰੀਤ ਸਿੰਘ ਸਿੱਧੂ ਕੈਲੇਫੋਰਨੀਆਂ ਯੂਥ ਅਕਾਲੀ ਦਲ ਦੇ ਚੇਅਰਮੈਨ ਨਿਯੁਕਤ

ਹਰਪ੍ਰੀਤ ਸਿੰਘ ਸਿੱਧੂ ਕੈਲੇਫੋਰਨੀਆਂ ਯੂਥ ਅਕਾਲੀ ਦਲ ਦੇ ਚੇਅਰਮੈਨ ਨਿਯੁਕਤ

ਫਰਿਜ਼ਨੋਂ (ਕੈਲੇਫੋਰਨੀਆਂ) ਨੀਟਾ ਮਾਛੀਕੇ/ਕੁਲਵੰਤ ਧਾਲੀਆ :-ਸ਼੍ਰੋਮਣੀ ਅਕਾਲੀ ਦਲ ਸੀਨੀਅਰ ਅਤੇ ਯੂਥ ਦੇ ਕਾਰਕੁਨਾਂ ਦੀ ਇੱਕ ਆਗਾਮੀ ਮੀਟਿੰਗ ਹੋਈ। ਜਿਸ ਵਿੱਚ ਮਨਜੀਤ ਸਿੰਘ ਦਸੂਹਾ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਮਰੀਕਾ), ਹੈਰੀ ਗਿੱਲ (ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਮਰੀਕਾ), ਕੁਲਵੰਤ ਸਿੰਘ ਖਹਿਰਾ (ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮਰੀਕਾ) ਅਤੇ ਬਲਜੀਤ ਸਿੰਘ ਮਾਨ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦ

ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ ਦਾ ਫਰਿਜਨੋ ਵਿਖੇ ਨਿਘਾ ਸੁਆਗਤ

ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ ਦਾ ਫਰਿਜਨੋ ਵਿਖੇ ਨਿਘਾ ਸੁਆਗਤ

ਫਰਿਜਨੋ, (ਕੈਲੇਫੋਰਨੀਆਂ) ਨੀਟਾ ਮਾਛੀਕੇ/ ਕੁਲਵੰਤ ਧਾਲੀਆ : ਅੱਜਕੱਲ੍ਹ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਅਤੇ ਬਹੁਤ ਹੀ ਸਾਫ਼-ਸੁਥਰੇ ਅਕਸ਼ ਵਾਲੇ ਨਰਮ ਦਿਲ ਨੇਤਾ ਸ. ਮਲਕੀਤ ਸਿੰਘ ਦਾਖਾ ਆਪਣੀ ਨਿੱਜੀ ਫੇਰੀ ਦੌਰਾਨ ਫਰਿਜਨੋ ਠਹਿਰੇ ਹੋਏ ਹਨ। ਜਿਥੇ ਉਹਨਾਂ ਦੇ ਸਨਮਾਨ ਵਿੱਚ ਫਰਿਜਨੋ ਦੀ ਬਹੁਪੱਖੀ ਸਖਸ਼ੀਅਤ ਸ. ਰਣਜੀਤ ਸਿੰਘ ਗਿੱਲ (ਜੱਗਾ ਸਧਾਰ) ਅਤੇ ਪਾਲ ਧਾਲੀਵਾਲ (ਰੇਡਿਓ ਹੋਸਟ) ਵੱਲਂੋ ਸੱਜਣਾਂ-ਮਿਤਰਾਂ ਦੇ ਸਹਿਯੋਗ ਨਾਲ

‘ਗੁਰਬਾਣੀ ਕੰਠ’ ਅਤੇ ‘ਦਸਤਾਰ ਸਜਾਓ’ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ

‘ਗੁਰਬਾਣੀ ਕੰਠ’ ਅਤੇ ‘ਦਸਤਾਰ ਸਜਾਓ’ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ

ਫਰਿਜ਼ਨੋਂ (ਕੁਲਵੀਰ ਹੇਅਰ)- ਪੰਜਾਬੀ ਕਲਚਰਲ ਐਸੋਸੀਏਸ਼ਨ ਫਰਿਜ਼ਨੋਂ ਵਲੋਂ 20 ਅਕਤੂਬਰ ਨੂੰ ਹੋਣ ਵਾਲੇ ਬੱਚਿਆਂ ਦੇ ‘ਗੁਰਬਾਣੀ ਕੰਠ’ ਅਤੇ ‘ਸੁੰਦਰ ਦਸਤਾਰ ਸਜਾਓ’ ਮੁਕਾਬਲਿਆਂ ਸਬੰਧੀ ਪ੍ਰਬੰਧਕਾਂ ਦੀ ਇਕ ਅਹਿਮ ਇਕੱਤਰਤਾ ਹੋਈ। ਉਪਰੰਤ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਮਿਤੀ 19 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ, 2

33ਵੇਂ ਨਗਰ ਕੀਰਤਨ ਸਬੰਧੀ ਦੀਵਾਨਾਂ ਦੀ ਹੋ ਰਹੀ ਹੈ ਲਾਈਵ ਕਵਰੇਜ਼

33ਵੇਂ ਨਗਰ ਕੀਰਤਨ ਸਬੰਧੀ ਦੀਵਾਨਾਂ ਦੀ ਹੋ ਰਹੀ ਹੈ ਲਾਈਵ ਕਵਰੇਜ਼

ਸੈਨਹੋਜੇ : ਪੰਜਾਬੀ ਰੇਡੀਓ ਯੂਐਸਏ ਉਪਰ ਗੁਰਦੁਆਰਾ ਸਾਹਿਬ ਟਾਇਰਾ ਬਿਊਨਾ ਯੂਬਾ ਸਿਟੀ ਵਿਖੇ ਸਜਾਏ ਜਾ ਰਹੇ 33ਵੇਂ ਨਗਰ ਕੀਰਤਨ ਦੇ ਸਬੰਧ ਵਿਚ ਚੱਲ ਰਹੇ ਦੀਵਾਨਾਂ ਦੀ ਹਰ ਰੋਜ਼ ਅਕਤੂਬਰ 15 ਤੋਂ ਨਵੰਬਰ 4 ਤੱਕ ਹਰ ਰੋਜ਼ ਸ਼ਾਮ ਨੂੰ 5.30 ਤੋਂ 8.30 ਵਜੇ ਤੱਕ ਲਾਈਵ ਕਵਰੇਜ਼ ਸਰਵਣ ਕਰ ਸਕਦੇ ਹੋ। ਪਿਛਲੇ ਦੋ ਹਫਤੇ ਤੋਂ ਸਟਾਕਟਨ ਗੁਰੂਘਰ ਤੋਂ ਲਾਈਵ ਕਵਰੇਜ ਦੀਆਂ ਪੂਰੀ ਦੁਨੀਆਂ ਵਿਚੋਂ ਸਰੋਤਿਆਂ ਨੇ ਵਧਾਈਆਂ ਦਿੱਤੀਆਂ। ਸਟਾਕਟਨ ਗੁਰੂਘਰ

ਪੀੜਤ ਪਰਿਵਾਰਾਂ ਨੂੰ ਇੰਮੀਗ੍ਰੇਸ਼ਨ ਸੁਰੱਖਿਆ ਦੇਣ ਦਾ ਫੈਸਲਾ

ਪੀੜਤ ਪਰਿਵਾਰਾਂ ਨੂੰ ਇੰਮੀਗ੍ਰੇਸ਼ਨ ਸੁਰੱਖਿਆ ਦੇਣ ਦਾ ਫੈਸਲਾ

ਵਿਸਕੌਨਸਿਨ : ਅਮਰੀਕਾ ਦੇ ਵਿਸਕੌਨਸਿਨ ਜ਼ਿਲ੍ਹੇ ਦੇ ਅਟਾਰਨੀ ਜੇਮਜ਼ ਸੈਂਟਲੇ ਨੇ ਕਿਹਾ ਹੈ ਕਿ ਓਕ ਕ੍ਰੀਕ ਗੁਰੂ ਘਰ ਵਿਚ ਵਾਪਰੇ ਦੁਖਾਂਤ ਦੇ ਕਿਸੇ ਪੀੜਤ ਨੂੰ ਵੀਜ਼ੇ ਦੀ ਮਿਆਦ ਖਤਮ ਹੋ ਜਾਣ ‘ਤੇ ਦੇਸ਼ ਵਿਚੋਂ ਬਾਹਰ ਨਹੀਂ ਜਾਣਾ ਪਵੇਗਾ। ਸਿੱਖ-ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (ਸਾਲਡੈਫ) ਦੀ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਪੀੜਤ ਪਰਿਵਾਰਾਂ ਨੂੰ ਇੰਮੀਗ੍ਰੇਸ਼ਨ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ। ਮੈਨੂੰ ਇਹ ਦੱਸਦਿਆਂ ਮਾਣ