Home » Archives by category » ਕੈਰੀਅਰ (Page 2)

ਬਰਫ ਦਾ ਦਾਨਵ

ਬਰਫ ਦਾ ਦਾਨਵ

ਝੱਖੜ ਬੜਾ ਮੂੰਹ-ਜ਼ੋਰ ਸੀ। ਬਰਫ਼ ਦੇ ਗ਼ੁਬਾਰ ਅੰਬਰ ਤਕ ਫੈਲ ਗਏ। ਉੱਥੇ ਕੁਝ ਵੀ ਅਸਲੀ ਨਹੀਂ ਸੀ ਦਿਸ ਰਿਹਾ। ਜੇ ਅਸਲੀ ਸੀ ਵੀ ਤਾਂ ਚਿੱਟੀ ਬਰਫ਼ ਸੀ ਜਾਂ ਫਿਰ ਬਰਫ਼ ਦਾ ਉਹ ਟਿੱਬਾ ਸੀ ਜੋ ਸਾਹ ਲੈ ਰਿਹਾ ਪ੍ਰਤੀਤ ਹੁੰਦਾ ਸੀ। ਅਚਨਚੇਤੀ ਬਰਫ਼ ਦਾ ਉਹ ਟਿੱਬਾ ਤਿੜਕ ਗਿਆ। ਉਹਦੇ ਵਿੱਚੋਂ ਚਿੱਟੇ ਦਸਤਾਨੇ ਵਾਲਾ ਹੱਥ ਬਾਹਰ […]

ਬੁਲਬੁਲਾ (ਉਰਦੂ ਕਹਾਣੀ)

ਬੁਲਬੁਲਾ (ਉਰਦੂ ਕਹਾਣੀ)

-ਸਈਅਦ ਮੁਹੰਮਦ ਅਸਰਫ਼ ਸੂਰਜ ਦੀਆਂ ਕਿਰਨਾਂ ਮੰਦ ਪੈ ਰਹੀਆਂ ਸਨ ਪਰ ਉੱਚੀਆਂ-ਉੱਚੀਆਂ ਕੰਧਾਂ ਦੇ ਪਰਛਾਵੇਂ ਲੰਮੇ ਹੋ ਚੱਲੇ ਸਨ। ਧੁੱਪ ਕੰਧਾਂ ਦੀ ਛੱਤ ’ਤੇ ਕਦੋਂ ਦੀ ਚੜ੍ਹ ਚੁੱਕੀ ਸੀ ਪਰ ਇੰਜ ਮਹਿਸੂਸ ਹੋ ਰਿਹਾ ਸੀ ਕਿ ਵਿਹੜੇ ਵਿੱਚ ਸੂਰਜ ਆਪਣੀ ਪੂਰੀ ਗਰਮੀ ਨਾਲ ਦਹਿਕ ਰਿਹਾ ਹੈ। ‘‘ਉਸ ਦੀ ਇਹ ਹਿੰਮਤ ਕਿ ਮੇਰੇ ਬੱਚੇ ’ਤੇ ਹੱਥ […]

ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ

ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ

ਦਸੂਹਾ, ਫਰਬਰੀ (ਏ.ਐਸ.ਮਠਾਰੂ ) ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵਲੋਂ ਪਰਵਾਸੀ ਲੇਖਕ ਅਵਤਾਰ ਸਿੰਘ ਆਦਮਪੁਰੀ ਦਾ ਸਨਮਾਨ ਲਈ ਲਿਟਲ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੇ ਸਹਿਯੋਗ ਨਾਲ ਸਕੂਲ ਵਿੱਚ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ । ਪ੍ਰਧਾਨਗੀ ਮੰਡਲ ਵਿੱਚ ਭੁਪਿੰਦਰ ਸਿੰਘ ਘੁੰਮਣ, ਸੱਚੀ ਗੱਲ ਦੇ ਸੰਪਾਦਕ ਸੰਜੀਵ ਮੋਹਨ ਡਾਬਰ , ਜਗਦੀਸ਼ ਸਿੰਘ ਸੋਈ […]

ਧਾੜਵੀ

ਧਾੜਵੀ

ਸੇਵਾਮੁਕਤ ਅਧਿਆਪਕ ਰਤਨ ਦੇਵ ਨਿੱਤ ਵਾਂਗ ਦੀਵਾਲੀ ਵਾਲੇ ਦਿਨ ਵੀ ਆਪਣੇ ਕਸਬੇ ਦੋਰਾਹੇ ਤੋਂ ਬੀ.ਟੀ.ਸੀ. ਕੋਲੋਂ ਲੰਘਦੀ ਲਿੰਕ ਰੋਡ ’ਤੇ ਸਵੇਰ ਦੀ ਸੈਰ ਕਰਨ ਲਈ ਗਿਆ ਸੀ। ਰਾਤੀਂ ਕੁਝ ਦੇਰ ਮੀਂਹ ਪੈਣ ਕਰਕੇ ਠੰਢ ਇਕਦਮ ਵਧ ਗਈ ਸੀ ਤੇ ਸੜਕ ਦੀਆਂ ਨੀਵੀਆਂ ਥਾਵਾਂ ’ਤੇ ਪਾਣੀ ਖੜ੍ਹ ਗਿਆ ਸੀ। ਲਗਾਤਾਰ ਸੜਕ ਵੱਲ ਧਿਆਨ ਹੋਣ ਕਰਕੇ ਅੱਜ ਉਸ ਨੂੰ ਸੈਰ ਦਾ ਮਜ਼ਾ ਨਹੀਂ ਸੀ ਆ ਰਿਹਾ। ਪਹਿਲਾਂ ਉਹ ਰੋਜ਼ ਗੁਰਦੁਆਰੇ ਕੋਲੋਂ ਵਾਪਸ ਮੁੜਿਆ ਕਰਦਾ ਸੀ ਪਰ ਅੱਜ ਉਸ ਨੇ ਰਾਮਪੁਰ ਪਿੰਡ ਦੀਆਂ ਮੜ੍ਹੀਆਂ ਕੋਲੋਂ ਹੀ ਵਾਪਸ ਮੁੜਨ ਦਾ ਫ਼ੈਸਲਾ ਕਰ ਲਿਆ। ਛੇ ਕੁ ਵਜੇ ਜਦੋਂ ਉਹ ਅਗਰਵਾਲ ਕੈਮੀਕਲਜ਼ ਦੀ ਦੀਵਾਰ ਕੋਲੋਂ ਲੰਘਣ ਲੱਗਿਆ ਤਾਂ ਸੜਕ ਕਿਨਾਰੇ ਪਏ ਪਰਾਲੀ ਦੇ ਢੇਰ ਵਿੱਚੋਂ ਕਿਸੇ ਦੇ ਖੰਘਣ ਦੀ

ਜੁਬੈਦਾਂ

ਜੁਬੈਦਾਂ

ਜਦੋਂ ਮੈਂ 1947 ‘ਚ ਲਹਿੰਦੇ ਪੰਜਾਬ ਦੇ ਸ਼ਹਿਰ ਉਕਾੜਾ ਦੇ ਕੋਲੋਂ ਉੱਜੜ ਪੁੱਜੜ ਕੇ ਚੜ੍ਹਦੇ ਪੰਜਾਬ ‘ਚ ਆਇਆ ਸਾਂ, ਉਸ ਵੇਲੇ ਮੇਰੀ ਉਮਰ ਮਸਾਂ 7 ਕੁ ਸਾਲ ਦੀ ਸੀ। ਸਾਡੇ ਘਰ ਦੇ ਪਿਛਲੇ ਪਾਸੇ ਗੁਰਦਵਾਰਾ ਤੇ ਮਸੀਤ ਸਨ। ਮੇਰੇ ਬਚਪਨ ਦੀਆਂ ਬਹੁਤੀਆਂ ਯਾਦਾਂ ਇਹਨਾਂ ਨਾਲ ਹੀ ਜੁੜੀਆਂ ਸਨ। ਮੈਂ, ਮੇਰੀ ਨਿੱਕੀ ਭੈਣ ਤੰਨੀ ਤੇ ਹੋਰ ਬੱਚੇ ਇੱਥੇ ਹੀ ਖੇਡਦੇ ਵੱਡੇ ਹੋਏ। ਕਦੀ ਲੁੱਕਣ ਮਿੱਚੀ, ਕੋਟਲਾ ਛਪਾਕੀ, ਅੱਡੀ ਛੜੱਪਾ, ਬਾਂਟੇ, ਸੱਕਰ ਪਿੱਦੀ ਤੇ ਕਈ ਹੋਰ ਖੇਡਾਂ ਖੇਡਦੇ। ਜਦੋਂ ਕਣਕ ਦੀ ਗਹਾਈ ਪਿੱਛੋਂ ਬੋਹਲ ਲੱਗਦੇ, ਸਾਰੇ ਬੱਚੇ ਕਣਕ

ਦੰਦ ਘਸਾਈ

ਬਾਬਾ ਜੀ ਸਤਿ ਸ੍ਰੀ ਅਕਾਲ, ਅੱਜ ਸਾਡੇ ਘਰ ਸਵੇਰੇ 11 ਕੁ ਵਜੇ 5 ਸਿੰਘ ਆ ਜਾਇਓ, ਬੇਬੇ ਕਹਿੰਦੀ ਸੀ ਕਿ ਵਡੇਰਿਆਂ ਦਾ ਸਰਾਧ ਕਰਨਾ ਏ , ਇਹ ਕਹਿੰਦਾ ਹੋਇਆ ਗੁਰਦੇਵ ਕਾਰ ਸਟਾਰਟ ਕਰਕੇ ਜਾਣ ਲੱਗਾ। ਓ ਭਲਿਆ ਲੋਕਾ, ਜ਼ਰਾ ਰੁਕ ਕੇ ਗਲ ਸੁਣ, ਤੈਨੂੰ ਪਤਾ ਨਹੀ ਅੱਜ ਤਾਂ ਸਾਰੇ ਪਿੰਡ ਦੀ ਰੋਟੀ ਕੈਨੇਡਾ ਵਾਲਿਆਂ ਘਰ ਹੈ ਅਤੇ ਉੱਥੇ ਸੇਵਾ ਵੀ ਚੰਗੀ ਹੋਣੀ ਹੈ। ਬੇਬੇ ਨੂੰ ਕਹਿ ਕਿ ਅੱਜ ਦਾ ਦਿਨ ਛੱਡ ਕੱਲ੍ਹ ਦਾ ਦਿਨ ਰੱਖ ਲਵੇ । ਗੁਰਦੇਵ ਇਹ ਗੱਲ ਸੁਣ ਕੇ ਹੋਰ ਵੀ ਦੁਖੀ ਹੋ ਗਿਆ ਕਿਓਂਕਿ ਉਹ ਆਪ ਵੀ ਅਜਿਹੇ ਕਰਮਕਾਂਡਾਂ

ਕਪਾਲ ਕਿਰਿਆ

ਕਪਾਲ ਕਿਰਿਆ

ਪੋਹ ਦੇ ਦਿਨ ਸਨ। ਉਸ ਦਿਨ ਠੰਢ ਵੀ ਵਧੇਰੇ ਸੀ। ਦਿਨੇ ਕਿਣਮਿਣ ਹੋ ਕੇ ਹਟੀ ਸੀ। ਮੈਂ ਛੇਤੀ-ਛੇਤੀ ਰਜਾਈ ਵਿੱਚ ਵੜਨਾ ਚਾਹੁੰਦਾ ਸਾਂ। ਮੇਰਾ ਸੇਵਾਦਾਰ ਕੁੰਢਾ ਸਿਉਂ ਅੱਜ ਘਰ ਨਹੀਂ ਸੀ। ਮੈਨੂੰ ਗੁਆਂਢੀ ਦਰਬਾਰਾ ਸਿਉਂ ਦੇ ਘਰੋਂ ਪੱਕੀ-ਪਕਾਈ ਰੋਟੀ ਆਉਣੀ ਸੀ। ਮੈਂ ਪਿੰਡ ਦਾ ਪਟਵਾਰੀ ਸਾਂ, ਰੋਟੀ ਦਾ ਕੋਈ ਮਸਲਾ ਨਹੀਂ ਸੀ। ਅੱਜ ਮੈਂ ਵਿਹਲਾ ਸਾਂ। ਸਾਰਾ ਦਿਨ ਮਨ ਉਦਾਸ ਰਿਹਾ ਸੀ।¨

ਤੀਜੇ ਪਹਿਰ ਦੀ ਧੁੱਪ

ਤੀਜੇ ਪਹਿਰ ਦੀ ਧੁੱਪ

ਉਸ ਦਿਨ ਗਰਮੀ ਬਹੁਤ ਸੀ।
ਸਾਉਣ ਮਹੀਨੇ ਦਾ ਪਹਿਲਾ ਹਫ਼ਤਾ ਸੀ। ਕਾਲੇ-ਕਾਲੇ ਬੱਦਲ ਚੜ੍ਹ ਕੇ ਆਉਂਦੇ ਪਰ ਮੀਂਹ ਨਹੀਂ ਸੀ ਪੈਂਦਾ। ਗਰਮੀ ਤੋਂ ਤੰਗ ਆਇਆ, ਮੈਂ ਖੁੱਲ੍ਹੀ ਹਵਾ ਲਈ ਕਦੇ ਕਮਰੇ ਵਿੱਚੋਂ ਬਾਹਰ, ਕਦੇ ਕਮਰੇ ਵਿੱਚ ਪੱਖੇ ਹੇਠ ਬੈਠ ਜਾਂਦਾ ਸਾਂ। ਅੱਜ ਦਾ ਅਖ਼ਬਾਰ ਵੀ ਪੜ੍ਹ ਚੁੱਕਾ ਸਾਂ। ਹੁੰਮਸ ਕਾਰਨ ਤਬੀਅਤ ਵਿੱਚ ਬੇਚੈਨੀ ਸੀ, ਸਾਹ ਫੁਲ ਰਿਹਾ ਸੀ। ਘਰ ਵਿੱਚ

ਅਧੂਰੀ ਕਹਾਣੀ ਤੇ ਉਹ

ਅਧੂਰੀ ਕਹਾਣੀ ਤੇ ਉਹ

ਅੱਜ ਸਵੇਰੇ ਜਦੋਂ ਡਾਕ ਵਿੱਚ ਆਇਆ ਮੈਰਿਜ ਕਾਰਡ ਖੋਲ੍ਹਿਆ ਤਾਂ ਮੇਰੇ ਹੋਸ਼ ਉੱਡ ਗਏ।
‘‘ਇਹ ਹਰਪ੍ਰੀਤ ਹੈਰੀ ਕੌਣ ਏ?’’
ਮੈਂ ਦਿਮਾਗ਼ ’ਤੇ ਜ਼ੋਰ ਪਾਇਆ। ਯਾਦ ਨਹੀਂ ਸੀ ਆ ਰਿਹਾ। ਸੋਚਦਿਆਂ-ਸੋਚਦਿਆਂ ਤਿੰਨ ਸਾਲ ਪਿਛਾਂਹ ਜਾਣਾ

ਉਮਰ ਭਰ ਦਾ ਪਛਤਾਵਾ

ਉਮਰ ਭਰ ਦਾ ਪਛਤਾਵਾ

ਮਨੀਸ਼ ਵਰਮਾ ਉਦੋਂ ਅਜੇ ਲੂੰਆਂ ਜਿਹਾ ਮੁੰਡਾ ਸੀ… ਹੋਊ ਇੱਕੀ-ਬਾਈ ਸਾਲਾਂ ਦਾ। ਕਸਟਮ ਵਿਭਾਗ ਵਿੱਚ ਇੰਸਪੈਕਟਰ ਦੀ ਨੌਕਰੀ ਮਿਲ ਗਈ ਤੇ ਟ੍ਰੇਨਿੰਗ ਤੋਂ ਬਾਅਦ ਡਿਊਟੀ ਸਿੱਧੀ ਵਾਹਗਾ ਬਾਰਡਰ ’ਤੇ। ਬੜਾ ਖ਼ੁਸ਼ ਸੀ ਮਨੀਸ਼। ਗੋਰਾ ਨਿਛੋਹ ਰੰਗ, ਛਮਕ ਜਿਹਾ ਪਤਲਾ ਪਰ ਸਖ਼ਤ ਸਰੀਰ, ਚੁਸਤ-ਫੁਰਤ, ਭੂਰੀਆਂ ਤੇ ਸ਼ਰਾਰਤੀ ਅੱਖਾਂ। ਪਰ ਨਵਾਂ ਹੋਣ ਕਰਕੇ ਮ

Page 2 of 3123