Home » Archives by category » ਸੰਪਾਦਕੀ (Page 2)

ਬਲਾਤਕਾਰਾਂ ਤੇ ਜਨਤਕ ਰੋਹ ਗਲਤ ਨਹੀਂ ਲੋਕਾਈ ਦਾ ਗੁੱਸਾ

ਬਲਾਤਕਾਰਾਂ ਤੇ ਜਨਤਕ ਰੋਹ ਗਲਤ ਨਹੀਂ ਲੋਕਾਈ ਦਾ ਗੁੱਸਾ

ਦਿੱਲੀ ਵਿਚ ਇਕ 23 ਸਾਲਾ ਲੜਕੀ ਨਾਲ ਵਾਪਰੀ ਬਲਾਤਕਾਰ ਦੀ ਘਿਨੌਣੀ ਵਾਰਦਾਤ ਤੋਂ ਬਾਅਦ ਰਾਜਧਾਨੀ ਦਿੱਲੀ ਸਮੇਤ ਸਮੁੱਚੇ ਮੁਲਕ ਵਿਚ ਰੋਹ ਦੀ ਜੋ ਲਹਿਰ ਉਭਰੀ ਹੈ, ਉਹ ਜਾਗਰੂਕ ਸਮਾਜ ਦੀ ਨਿਸ਼ਾਨੀ ਹੈ, ਪਰ ਪ੍ਰਦਰਸ਼ਨਕਾਰੀ ਜਿਸ ਤਰ੍ਹਾਂ ਤੁਰੰਤ ਫਾਂਸੀ ਦੀ ਮੰਗ ਕਰ ਰਹੇ ਹਨ, ਉਹ ਭਾਰਤੀ ਸਿਸਟਮ ਵਿਚ ਢੁਕਵੀਂ ਨਹੀਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਵਿਚ ਔਰਤ ਦੀ ਸੁਰੱਖਿਆ ਉਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ, ਪਰ ਇਹ ਸਮੱਸਿਆ ਅੱਜ ਦੀ ਨਹੀਂ ਬਲਕਿ ਬਹੁਤ ਸਮੇਂ ਤੋਂ ਬਰਕਰਾਰ ਹੈ। ਭਾਰਤ ਦੇ ਪੰਜਾਬ ਵਰਗੇ ਸੂਬੇ, ਜਿੱਥੇ ਔਰਤ ਦੀ ਇੱਜ਼ਤ ਆਬਰੂ ਇਕ ਘਰ ਅਤੇ ਕੁੱਲ ਦੀ ਇੱਜ਼ਤ ਸਮਝੀ ਜਾਂਦੀ ਸੀ, ਉਥੇ ਵੀ ਹੁਣ ਔਰਤ ਸੁਰੱਖਿਅਤ ਨਹੀਂ ਰਹੀ। ਔਰਤਾਂ ਵਿਰੁੱਧ ਵਧ ਰਹੇ ਅਪਰਾਧ ਇੱਕ ਕੌਮੀ ਸਮੱਸਿਆ ਬਣਦੀ ਜਾ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਸ਼ਰਮਨਾਕ ਕਾਂਡ ਅ

ਹਥਿਆਰਾਂ ਦੀ ਭਰਮਾਰ ਅਤੇ ਸਮਾਜਿਕ ਅਸਹਿਣਸ਼ੀਲਤਾ

ਹਥਿਆਰਾਂ ਦੀ ਭਰਮਾਰ ਅਤੇ ਸਮਾਜਿਕ ਅਸਹਿਣਸ਼ੀਲਤਾ

ਅਮਰੀਕਾ ਦੇ ਕਨੈਕਟੀਕਟ ਸੂਬੇ ਦੇ ਸਕੂਲ ਵਿਚ ਜਿਸ ਤਰ੍ਹਾਂ ਇਕ ਨੌਜਵਾਨ ਨੇ ਅੰਨੇਵਾਹ ਗੋਲੀਆਂ ਚਲਾ ਕੇ ਬੱਚਿਆਂ ਦੀ ਹੱਤਿਆ ਕਰ ਦਿੱਤੀ, ਇਸ ਵਾਰਦਾਤ ਨੇ ਸਾਰੇ ਅਮਰੀਕੀ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਮਰੀਕਾ ਵਿਚ ਘਰੇਲੂ ਅੱਤਵਾਦ ਦੀ ਇਹ ਪਹਿਲੀ ਘਟਨਾ ਨਹੀਂ ਬਲਕਿ ਇਸ ਤੋਂ ਪਹਿਲਾਂ ਗੁਰੂ ਘਰਾਂ, ਚਰਚਾਂ ਅਤੇ ਦਫਤਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ, ਜਿੱਥੇ ਕਾਫੀ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੁੰਦੇ ਹਨ। ਅਜਿਹੀਆਂ ਅਨਹੋਣੀਆਂ ਵਾਰਦਾਤਾਂ ਨੇ ਜਿੱਥੇ ਸੁਰੱਖਿਆ ਸਿਸਟਮ ਉਤੇ ਸਵਾਲੀਆ ਨਿਸ਼ਾਨ ਲਗਾਏ ਹਨ, ਉਥੇ ਹੀ ਸਮਾਜ ਵਿਚ ਵੱਧ ਰਹੀ ਅਸਹਿਣਸ਼ੀਲਤਾ ਇਸ ਦੇ ਲਈ ਇਕ ਪ੍ਰਮੁੱਖ ਕਾਰਨ ਵਜੋਂ ਸਾਹਮਣੇ ਆਈ ਹੈ। ਦੂਜਾ ਵੱਡਾ ਕਾਰਨ ਇਹ ਹੈ ਕਿ ਅਮਰੀਕਾ ਵਿਚ ਹਥਿਆਰਾਂ ਦੀ ਉਪਲਬਧਤਾ ਆਮ ਹੋ ਗਈ ਹੈ ਅਤੇ ਇਹਨਾਂ ਦੇ ਕਾਰਨ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਿਉਂਕਿ ਇਥੇ ਹਥਿਆਰ ਲੈਣਾ ਜਾਂ ਪ੍ਰਾਪਤ ਕਰਨਾ ਇੰਨਾ ਮੁਸ਼ਕਿਲ

ਸਾਫ-ਸੁਥਰੇ ਅਕਸ ਵਾਲੇ ਸਿਆਸਤਦਾਨ ਸਨ ਸ੍ਰੀ ਗੁਜਰਾਲ

ਸਾਫ-ਸੁਥਰੇ ਅਕਸ ਵਾਲੇ ਸਿਆਸਤਦਾਨ ਸਨ ਸ੍ਰੀ ਗੁਜਰਾਲ

ਭਾਰਤ ਵਿਚ ਹੁਣ ਤੱਕ 15 ਪ੍ਰਧਾਨ ਮੰਤਰੀਆਂ ਦਾ ਕੰਮ ਦੇਖਿਆ ਜਾ ਚੁੱਕਾ ਹੈ। ਕਿਸੇ ਪ੍ਰਧਾਨ ਮੰਤਰੀ ਨੂੰ ਬਹੁਤ ਘੱਟ ਸਮਾਂ ਕੰਮ ਕਰਨ ਨੂੰ ਮਿਲਿਆ ਅਤੇ ਕਿਸੇ ਨੂੰ ਕਾਫੀ ਜ਼ਿਆਦਾ ਸਮਾਂ। ਨਹਿਰੂ, ਇੰਦਰਾ ਗਾਂਧੀ, ਵਾਜਪਾਈ ਅਤੇ ਡਾ. ਮਨਮੋਹਨ ਸਿੰਘ ਹੀ ਅਜਿਹੇ ਪ੍ਰਧਾਨ ਮੰਤਰੀ ਹੋਏ ਹਨ, ਜਿਹਨਾਂ ਨੂੰ ਇਕ ਤੋਂ ਜ਼ਿਆਦਾ ਲੋਕ ਸਭਾ ਦੇ ਕਾਰਜਕਾਲਾਂ ਵਿਚ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ। ਪਰ ਕੁਝ ਸਿਆਸਤਦਾਨ ਅਜਿਹੇ ਵੀ ਹੋਏ ਹਨ, ਜਿਹਨਾਂ ਨੂੰ ਬਹੁਤ ਘੱਟ ਸਮਾਂ ਮਿਲਿਆ, ਪਰ ਕੰਮ ਉਹਨਾਂ ਨੇ ਲਾਮਿਸਾਲ ਕੀਤੇ। ਅਜਿਹੇ ਹੀ ਸਿਆਸਤਦਾਨਾਂ

ਬਾਲ ਠਾਕਰੇ ਦਾ ਵਿਛੋੜਾ ਤੇ ਪੌਂਟੀ ਚੱਢਾ ਦਾ ਕਤਲ

ਬਾਲ ਠਾਕਰੇ ਦਾ ਵਿਛੋੜਾ ਤੇ ਪੌਂਟੀ ਚੱਢਾ ਦਾ ਕਤਲ

ਕੁਝ ਦਿਨ ਪਹਿਲਾਂ ਮਹਾਂਰਾਸ਼ਟਰ ਦੇ ਚਰਚਿਤ ਲੀਡਰ ਬਾਲਾ ਸਾਹਿਬ ਕੇਸ਼ਵ ਠਾਕਰੇ ਲੰਮਾ ਸਮਾਂ ਬਿਮਾਰ ਰਹਿਣ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਸ਼ਿਵ ਸੈਨਾ ਦੇ ਮੋਢੀ ਸ੍ਰੀ ਬਾਲ ਠਾਕਰੇ ਨੇ ਇਸ ਜਥੇਬੰਦੀ ਨੂੰ ਜਿਸ ਤਰ੍ਹਾਂ ਕੌਮੀ ਪੱਧਰ ਤੇ ਪਹੁੰਚਾਇਆ ਅਤੇ ਸਮੇਂ ਸਮੇਂ ਉਤੇ ਆਪਣੇ ਵਿਚਾਰਾਂ ਵਿਚ ਤਬਦੀਲੀ ਲਿਆ ਕੇ ਪਾਰਟੀ ਨੂੰ ਅੱਗੇ ਪਹੁੰਚਾਇਆ, ਇਹ ਵੀ ਇਕ ਮਿਸਾਲ ਹੈ। ਇਕ ਆਮ ਆਦਮੀ ਤੋਂ ਇਕ ਕੌਮੀ ਲੀਡਰ ਬਣਨ ਦਾ ਉਹਨਾਂ ਦਾ ਸਫਰ ਕਾਫੀ ਦਿਲਚਸਪ ਵੀ ਹੈ ਅਤੇ ਚੁਣੌਤੀਆਂ ਭਰਿਆ ਵੀ ਰਿਹਾ ਹੈ। ਇਕ

ਭ੍ਰਿਸ਼ਟਾਚਾਰ ਤੋਂ ਬਚਣ ਦੀ ਸਲਾਹ

ਭ੍ਰਿਸ਼ਟਾਚਾਰ ਤੋਂ ਬਚਣ ਦੀ ਸਲਾਹ

ਭਾਰਤ ਵਿਚ ਪਿਛਲੇ ਕੁਝ ਸਾਲਾਂ ਤੋਂ ਭ੍ਰਿਸ਼ਟਾਚਾਰ ਇਕ ਵੱਡਾ ਮੁੱਦਾ ਬਣਨ ਲੱਗਿਆ ਹੈ। ਜਿਸ ਵੀ ਪਾਰਟੀ ਦੀ ਸਰਕਾਰ ਨੇ ਇਸ ਨੂੰ ਸ਼ਹਿ ਦਿੱਤੀ, ਉਸ ਨੂੰ ਚੋਣਾਂ ਵਿਚ ਇਸਦਾ ਖਮਿਆਜ਼ਾ ਭੁਗਤਣਾ ਪਿਆ ਹੈ। ਜ਼ਿਆਦਾ ਦੂਰ ਨਹੀਂ, ਕੇਂਦਰ ਵਿਚ ਚੱਲ ਰਹੀ ਡਾ. ਮਨਮੋਹਨ ਸਿੰਘ ਦੀ ਸਰਕਾਰ ਦੀ ਉਦਾਹਰਣ ਸਾਹਮਣੇ ਹੈ। ਇਸ ਤੱਥ ਨੂੰ ਅਕਾਲੀ ਦਲ ਨੇ ਵੀ ਸਮਝ ਲਿਆ ਹੈ ਕਿਉਂਕਿ ਅਕਾਲੀ ਦਲ ਪਹਿਲਾਂ ਭ੍ਰਿਸ਼ਟਾਚਾਰ ਦੇ ਮੁੱਦੇ ਉਤੇ ਮਾਤ ਖਾ ਚੁੱਕਾ ਹੈ। ਹੁਣ ਪੰਜਾਬ ਸਰਕਾਰ ਨੇ ਭ੍ਰਿਸ਼ਟ ਅਧਿਕਾਰੀਆਂ ਨੂੰ ਨੱਥ ਪਾਉਣ ਲਈ ਜੋ ਨੀ

ਡਾ. ਮਨਮੋਹਨ ਸਿੰਘ ਦੀ ਸਰਕਾਰ ਵਿਚ ਫੇਰ-ਬਦਲ

ਡਾ. ਮਨਮੋਹਨ ਸਿੰਘ ਦੀ ਸਰਕਾਰ ਵਿਚ ਫੇਰ-ਬਦਲ

ਪਿਛਲੇ ਸਾਢੇ ਅੱਠ ਸਾਲਾਂ ਤੋਂ ਚੱਲੀ ਆ ਰਹੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਯੂ. ਪੀ. ਏ. ਸਰਕਾਰ ਨੇ ਇਸ ਕਾਰਜਕਾਲ ਦਾ ਤੀਜਾ ਮੰਡਲ ਮੰਡਲ ਦਾ ਫੇਰਬਦਲ ਕੀਤਾ ਹੈ। ਇਸ ਫੇਰਬਦਲ ਵਿਚ ਹਾਲਾਂਕਿ ਕਈ ਨਵੇਂ ਚਿਹਰਿਆਂ ਨੂੰ ਅੱਗੇ ਲਿਆਂਦਾ ਗਿਆ ਹੈ, ਪਰ ਵਜ਼ਾਰਤ ਵਿਚ ਜ਼ਿਆਦਾਤਰ ਮੰਤਰੀ ਉਹੀ ਹਨ, ਜੋ ਪਿਛਲੇ ਅੱਠ ਸਾਲਾਂ ਤੋਂ ਮੰਤਰੀ ਚਲੇ ਆ ਰਹੇ ਹਨ। ਯੂ. ਪੀ. ਏ. ਸਰਕਾਰ ਦੇ ਇਸ ਫੇਰਬਦਲ ਵਿਚ ਸਹਿਯੋਗੀ ਪਾਰਟੀਆਂ ਨੂੰ ਦਿੱਤੇ ਮੰਤਰਾਲਿਆਂ ਵਿਚ ਬਹੁਤੀ ਛੇੜਛਾੜ ਨਹੀਂ ਕੀਤੀ, ਸਿਰਫ

ਨੌਜਵਾਨਾਂ ਨੂੰ ਧਾਰਮਿਕ ਸਿੱਖਿਆ ਦੇਣ ਦੀ ਲੋੜ

ਨੌਜਵਾਨਾਂ ਨੂੰ ਧਾਰਮਿਕ ਸਿੱਖਿਆ ਦੇਣ ਦੀ ਲੋੜ

ਨੌਜਵਾਨ ਹਰ ਇਕ ਦੇਸ਼ ਦਾ ਸਰਮਾਇਆ ਹੁੰਦੇ ਹਨ। ਇਸ ਲਈ ਨੌਜਵਾਨਾਂ ਨੂੰ ਸਹੀ ਰਾਹ ਦਿਖਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੀ ਲੋੜ ਹੁੰਦੀ ਹੈ। ਸਭ ਤੋਂ ਚੰਗੀ ਗੱਲ ਇਹ ਹੁੰਦੀ ਹੈ ਕਿ ਉਨ੍ਹਾਂ ਨੂੰ ਧਾਰਮਿਕ ਸਿੱਖਿਆ ਦਿੱਤੀ ਜਾਵੇ। ਜੇਕਰ ਅਸੀਂ ਅੱਜ ਦੀ ਨੌਜਵਾਨ ਪੀੜ੍ਹੀ ਵੱਲ ਨਜ਼ਰ ਮਾਰੀਏ ਤਾਂ ਵੱਡੀ ਗਿਣਤੀ ਨੌਜਵਾਨ ਧਰਮ ਤੋਂ ਦੂਰ ਹੁੰਦੇ ਜਾ ਰਹੇ ਹਨ। ਖ਼ਾਸ ਤੌਰ ‘ਤੇ ਸਿੱਖ ਨੌਜਵਾਨ ਆਪਣੇ ਧਰਮ ਤੋਂ ਦੂਰ ਹੋ ਰਹੇ ਹਨ। ਕਈ ਸਿੱਖ ਨੌਜਵਾਨ ਤਾਂ ਦਾੜ੍ਹੀ ਕੇਸ ਕਟਵਾ ਕਿ ਕਲੀਨਸ਼ੇਪ

ਪੰਜਾਬ ਦੇ ਮੌਜੂਦਾ ਹਾਲਾਤਾਂ ਉੱਤੇ ਬਹਿਸ

ਪੰਜਾਬ ਦੇ ਮੌਜੂਦਾ ਹਾਲਾਤਾਂ ਉੱਤੇ ਬਹਿਸ

ਕਾਫ਼ੀ ਸਮੇਂ ਬਾਅਦ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਵਿਚ ਹਾਲਾਤ ਵਿਗੜਨ ਦੇ ਸ਼ੰਕੇ ਪੈਦਾ ਕੀਤੇ ਜਾ ਰਹੇ ਹਨ। ਹਾਲਾਂਕਿ ਇਹਨਾਂ ਸ਼ੰਕਿਆਂ ਦੇ ਪਿੱਛੇ ਕੁਝ ਜਿਹੇ ਕਾਰਨ ਦੱਸੇ ਜਾ ਰਹੇ ਹਨ, ਜਿਹਨਾਂ ਦੇ ਕਾਰਨ ਅਜਿਹਾ ਲੱਗਦਾ ਤਾਂ ਨਹੀਂ ਕਿ ਹਾਲਾਤ ਵਿਗੜ ਸਕਦੇ ਹਨ, ਪਰ ਇਹ ਵੀ ਇਕ ਕੌੜਾ ਸੱਚ ਹੈ ਕਿ ਜੇਕਰ ਪੰਜਾਬ ਵਿਚ ਹਾਲਾਤ ਦੁਬਾਰਾ ਵਿਗੜ ਗਏ ਤਾਂ ਇਹ ਸੂਬਾ ਸੰਭਲ ਨਹੀਂ ਸਕੇਗਾ। ਤਾਜ਼ਾ ਵਿਵਾਦ ਦਾ ਪ੍ਰਮੁੱ

ਲੰਮੀ ਪ੍ਰਕਿਰਿਆ ਅਤੇ ਤਜਰਬਿਆਂ ਵਿਚੋਂ ਨਿਕਲ ਰਿਹਾ – ਭਾਰਤੀ ਚੋਣ ਢਾਂਚਾ

ਲੰਮੀ ਪ੍ਰਕਿਰਿਆ ਅਤੇ ਤਜਰਬਿਆਂ ਵਿਚੋਂ ਨਿਕਲ ਰਿਹਾ – ਭਾਰਤੀ ਚੋਣ ਢਾਂਚਾ

ਭਾਰਤ ਦੁਨੀਆਂ ਵਿਚ ਉਭਰ ਰਹੇ ਲੋਕਰਾਜਾਂ ਵਿਚੋਂ ਇਕ ਮਾਡਲ ਵਜੋਂ ਅੱਗੇ ਵੱਧ ਰਿਹਾ ਹੈ। ਨਿਰਪੱਖ ਚੋਣਾਂ ਲੋਕਰਾਜ ਦਾ ਪ੍ਰਮੁੱਖ ਨਿਸ਼ਾਨਾ ਹੁੰਦੀਆਂ ਹਨ। ਹਾਲਾਂਕਿ ਅਸੀਂ ਸਾਡੇ ਲੋਕਤੰਤਰ ਉਤੇ ਨਿਆਂਮੁਖੀ ਹੋਣ ਦਾ ਮਾਣ ਕਰਦੇ ਹਾਂ, ਪਰ ਬਹੁਤ ਸਾਰੇ ਖੇਤਰ ਹਾਲੇ ਵੀ ਅਜਿਹੇ ਹਨ, ਜਿੱਥੇ ਵਧੀਆ ਪ੍ਰਸ਼ਾਸਨਿਕ ਲੋਕ

ਕਾਂਗਰਸ ਲਈ ਮੁਸ਼ਕਿਲ ਦਰ ਮੁਸ਼ਕਿਲ

ਕਾਂਗਰਸ ਲਈ ਮੁਸ਼ਕਿਲ ਦਰ ਮੁਸ਼ਕਿਲ

ਭਾਰਤ ਵਿਚ ਪਿਛਲੇ 8 ਸਾਲਾਂ ਤੋਂ ਲਗਾਤਾਰ ਚੱਲ ਰਹੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਅਤੇ ਯੂ. ਪੀ. ਏ. ਸਰਕਾਰ ਦੀਆਂ ਮੁਸ਼ਕਿਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਸਰਕਾਰ ਨੂੰ ਦੁਬਾਰਾ ਸੱਤਾ ਵਿਚ ਆਇਆਂ ਇਕ ਸਾਲ ਵੀ ਨਹੀਂ ਹੋਇਆ ਸੀ ਕਿ ਇਹ ਰਾਸ਼ਟਰ ਮੰਡਲ ਖੇਡਾਂ ਦੇ ਘੁਟਾਲਿਆਂ ਵਿਚ ਘਿਰੀ ਗਈ। ਇਸ ਤੋਂ ਨਿਜ਼ਾਤ ਮਿਲਣ ਵਿਚ ਹਾਲੇ ਦੇਰ ਲੱਗਣੀ ਸੀ ਕਿ ਅੰਨਾ ਹਜ਼ਾਰੇ ਨੇ Ḕਇੰਡੀਆ ਅੰਗੇਸਟ ਕੁਸਪਸ਼ਨ’ ਮੁਹਿੰ

Page 2 of 3123