Home » Archives by category » ਫਿਲਮੀ (Page 3)

ਬਹੁਤ ਭਾਵੁਕ ਹੈ ਇਹ ਖਿਲਾੜੀ

ਬਹੁਤ ਭਾਵੁਕ ਹੈ ਇਹ ਖਿਲਾੜੀ

ਅਕਸ਼ੈ ਕੁਮਾਰ ਆਪਣੇ ਆਪ ਨੂੰ ਬਾਕੀ ਬੌਲੀਵੁੱਡ ਕਲਾਕਾਰਾਂ ਨਾਲੋਂ ਵੱਖ ਮੰਨਦਾ ਹੈ। ਉਸਨੇ ਕਮਰਸ਼ਲ ਫ਼ਿਲਮਾਂ ਕਰਦੇ ਕਰਦੇ ਸਮਾਜਿਕ ਸਰੋਕਾਰਾਂ ਅਤੇ ਭਖਦੇ ਮੁੱਦਿਆਂ ਉੱਤੇ ਆਧਾਰਿਤ ਫ਼ਿਲਮਾਂ ਕਰਦੇ ਹੋਏ ਸਫਲਤਾ ਦਰਜ ਕੀਤੀ ਹੈ। ਅੱਜਕੱਲ੍ਹ ਉਹ ਫ਼ਿਲਮ ‘ਪੈਡਮੈਨ’ ਨੂੰ ਲੈ ਕੇ ਚਰਚਾ ਵਿੱਚ ਹੈ। ਪਿਛਲੇ ਦੋ ਤਿੰਨ ਸਾਲਾਂ ਵਿੱਚ ਉਸਨੇ ਜਿੰਨੀਆਂ ਵੀ ਵੱਖ ਤਰ੍ਹਾਂ ਦੀਆਂ ਅਤੇ ਮੁੱਦਿਆਂ ਉੱਤੇ […]

ਸੋਨਮ ਇਸ ਸਾਲ ਮਾਰੇਗੀ ਚੌਕਾ

ਸੋਨਮ ਇਸ ਸਾਲ ਮਾਰੇਗੀ ਚੌਕਾ

ਸ਼ਾਂਤੀ ਸਵਰੂਪ ਤ੍ਰਿਪਾਠੀ ਲਗਪਗ ਦੋ ਸਾਲ ਪਹਿਲਾਂ ਸੋਨਮ ਕਪੂਰ ਨੇ ਦਲੇਰ ਏਅਰਹੋਸਟੈੱਸ ਨੀਰਜਾ ਭਨੋਟ ਦੀ ਬਾਇਓਪਿਕ ‘ਨੀਰਜਾ’ ਵਿੱਚ ਮੁੱਖ ਭੂਮਿਕਾ ਨਿਭਾ ਕੇ ਬਹੁਤ ਸ਼ੋਹਰਤ ਅਤੇ ਐਵਾਰਡ ਹਾਸਲ ਕੀਤੇ ਸਨ। ਹੁਣ ਪੂਰੇ ਦੋ ਸਾਲ ਬਾਅਦ ਉਹ ਘੱਟ ਕੀਮਤ ’ਤੇ ਸੈਨੇਟਰੀ ਨੈਪਕਿਨ ਉਪਲੱਬਧ ਕਰਵਾਉਣ ਵਾਲੇ ਅਰੂਣਾਚਲਮ ਮੁਰੂਗਨਾਥਨ ਉੱਤੇ ਬਣੀ ਫ਼ਿਲਮ ‘ਪੈਡਮੈਨ’ ਨੂੰ ਲੈ ਕੇ ਚਰਚਾ ਵਿੱਚ ਹੈ। […]

ਕੇਸਰੀ ਲਈ ਖਾਸ ਤਿਆਰੀ ਕਰਨਗੇ ਅਕਸ਼ੈ ਕੁਮਾਰ

ਕੇਸਰੀ ਲਈ ਖਾਸ ਤਿਆਰੀ ਕਰਨਗੇ ਅਕਸ਼ੈ ਕੁਮਾਰ

ਮੁੰਬਈ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਆਉਣ ਵਾਲੀ ਫਿਲਮ ‘ਕੇਸਰੀ’ ਲਈ ਖਾਸ ਤਿਆਰੀ ਕਰਦੇ ਨਜ਼ਰ ਆਉਣਗੇ। ਅਕਸ਼ੈ ਕੁਮਾਰ 1897 ਦੀ ਸਾਰਾਗੜ੍ਹੀ ਦੀ ਲੜਾਈ ‘ਤੇ ਬਣ ਰਹੀ ਫਿਲਮ ਵਿਚ ਹੌਲਦਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਵਿਚ ਆਪਣੀ ਲੁਕ ਨੂੰ ਲੈ ਕੇ ਪਹਿਲਾਂ ਹੀ ਚਰਚਾ ਵਿਚ ਆਏ ਅਕਸ਼ੈ ਕੁਝ ਖਾਸ ਤਿਆਰੀਆਂ ਕਰ ਰਹੇ ਹਨ। […]

ਸਾਲ ਵਿੱਚ ਇੱਕ-ਦੋ ਫ਼ਿਲਮਾਂ ਹੀ ਕਰੇਗੀ ਕਰੀਨਾ ਕਪੂਰ

ਸਾਲ ਵਿੱਚ ਇੱਕ-ਦੋ ਫ਼ਿਲਮਾਂ ਹੀ ਕਰੇਗੀ ਕਰੀਨਾ ਕਪੂਰ

ਸੰਜੀਵ ਕੁਮਾਰ ਝਾਅ ਆਪਣੇ ਹੁਸਨ ਅਤੇ ਅਦਾਕਾਰੀ ਨਾਲ ਕਰੋੜਾਂ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੀ ਕਰੀਨਾ ਕਪੂਰ ਖ਼ਾਨ ਪਿਛਲੇ ਕੁਝ ਸਮੇਂ ਤੋਂ ਬੇਸ਼ੱਕ ਘੱਟ ਫ਼ਿਲਮਾਂ ਕਰ ਰਹੀ ਹੈ,ਪਰ ਇਸਦੇ ਬਾਵਜੂਦ ਉਸ ਦੇ ਕਰੀਅਰ ਦਾ ਗਰਾਫ ਕਦੇ ਹੇਠਾਂ ਨਹੀਂ ਗਿਆ। ਇਹੀ ਵਜ੍ਹਾ ਹੈ ਕਿ ਉਸ ਦੇ ਖਾਤੇ ਵਿੱਚ ਅੱਜ ਵੀ ਕਈ ਚੰਗੀਆਂ ਫ਼ਿਲਮਾਂ ਹਨ। ਜਲਦੀ ਦੀ ਉਸਦੀ […]

‘ਪਦਮਾਵਤ’ ਨੂੰ ਮੁਲਕ ਭਰ ’ਚ ਦਿਖਾਉਣ ਲਈ ‘ਸੁਪਰੀਮ’ ਝੰਡੀ

‘ਪਦਮਾਵਤ’ ਨੂੰ ਮੁਲਕ ਭਰ ’ਚ ਦਿਖਾਉਣ ਲਈ ‘ਸੁਪਰੀਮ’ ਝੰਡੀ

ਨਵੀਂ ਦਿੱਲੀ, 18 ਜਨਵਰੀ : ਸੁਪਰੀਮ ਕੋਰਟ ਨੇ ਵਿਵਾਦਤ ਫਿਲਮ ‘ਪਦਮਾਵਤ’ ਦੇ 25 ਜਨਵਰੀ ਨੂੰ ਦੇਸ਼ ਭਰ ’ਚ ਰਿਲੀਜ਼ ਕਰਨ ਦੀ ਪ੍ਰਵਾਨਗੀ ਦਿੰਦਿਆਂ ਰਾਜਸਥਾਨ ਤੇ ਗੁਜਰਾਤ ਸਰਕਾਰਾਂ ਵੱਲੋਂ ਫਿਲਮ ਦੇ ਪ੍ਰਦਰਸ਼ਨ ’ਤੇ ਪਾਬੰਦੀ ਵਾਲੇ ਕੱਢੇ ਗਏ ਨੋਟੀਫਿਕੇਸ਼ਨਾਂ ’ਤੇ ਰੋਕ ਲਾ ਦਿੱਤੀ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੇ ਬੈਂਚ ਨੇ ਹੋਰ ਸੂਬਿਆਂ ਨੂੰ ਵੀ […]

ਪਦਮਾਵਤੀ ਨੂੰ ਸਰਟੀਫਿਕੇਟ ਦੇਣ ਲਈ ਸੈਂਸਰ ਵੱਲੋਂ ਨਾਂ ਬਦਲਣ ਦਾ ਸੁਝਾਅ

ਪਦਮਾਵਤੀ ਨੂੰ ਸਰਟੀਫਿਕੇਟ ਦੇਣ ਲਈ ਸੈਂਸਰ ਵੱਲੋਂ ਨਾਂ ਬਦਲਣ ਦਾ ਸੁਝਾਅ

ਮੁੰਬਈ : ਸੈਂਸਰ ਬੋਰਡ ਨੇ ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਨੂੰ ਬਿਨਾਂ ਕਿਸੇ ਕੱਟ ਵੱਢ ਦੇ ਯੂਏ ਸਰਟੀਫਿਕੇਟ ਦੇਣ ਦਾ ਫੈਸਲਾ ਕੀਤਾ ਹੈ, ਪਰ ਬੋਰਡ ਨੇ ਡਾਇਰੈਕਟਰ ਨੂੰ ਫਿਲਮ ਦਾ ਨਾਂ ‘ਪਦਮਾਵਤ’ ਕਰਨ ਸਮੇਤ ਪੰਜ ਬਦਲਾਅ ਕਰਨ ਦੀ ਸ਼ਰਤ ਲਾਈ ਹੈ। ਰਿਪੋਰਟਾਂ ਆ ਰਹੀਆਂ ਸਨ ਕਿ ਬੋਰਡ ਨੇ ਫਿਲਮ ਵਿੱਚ 26 ਕੱਟ ਲਾਉਣ ਦਾ […]

ਆਖਿਰ ਕਿਸ ਦੇ ਜਵਾਬ ਦੀਆਂ ਉਮੀਦਾਂ ਲਗਾਈ ਬੈਠਾ ਹੈ ਦਿਲਜੀਤ ਦੁਸਾਂਝ

ਆਖਿਰ ਕਿਸ ਦੇ ਜਵਾਬ ਦੀਆਂ ਉਮੀਦਾਂ ਲਗਾਈ ਬੈਠਾ ਹੈ ਦਿਲਜੀਤ ਦੁਸਾਂਝ

ਚੰਡੀਗੜ੍ਹ  : ਪੰਜਾਬੀ ਦੇ ਸੈਂਸੇਸ਼ਨਲ ਸਿੰਗਰ ਦਿਲਜੀਤ ਦੋਸਾਂਝ ਨੌਜਵਾਨ ਦਿਲਾਂ ਦੀ ਧੜਕਣ ਬਣੇ ਹੋਏ ਹਨ । ਪੰਜਾਬੀ ਫਿਲਮ ਇੰਡਸਟਰੀ ਦੇ ਵਿਚ ਧਮਾਲ ਪਾਉਣ ਤੋਂ ਬਾਅਦ ਦਿਲਜੀਤ ਨੇ ਬਾਲੀਵੁੱਡ ਵਿਚ ਉੜਤਾ ਪੰਜਾਬ ਨਾਲ ਐਂਟਰੀ ਮਾਰੀ। ਜਿਸ ਨਾਲ ਪਾਲੀਵੁੱਡ ਬਾਲੀਵੁੱਡ ਦੇ ਲੋਕ ਵੀ ਦਿਲਜੀਤ ਦੇ ਫੈਨ ਲਿਸਟ ਵਿਚ ਆਉਂਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਦਿਲਜੀਤ […]

ਬੌਲੀਵੁੱਡ ਦਾ ਯੂਸੁਫ਼

ਬੌਲੀਵੁੱਡ ਦਾ ਯੂਸੁਫ਼

ਬੇਸ਼ੱਕ ਦਿਲੀਪ ਕੁਮਾਰ ਬਾਰੇ ਗੱਲ ਕਰਨੀ ਤੇ ਉਸਦੇ ਅਭਿਨੈ ਦੇ ਸਫ਼ਰ ਦੀ ਚਰਚਾ ਕਰਨੀ ਇੱਕ ਵੱਡਾ ਤੇ ਅਹਿਮ ਪਹਿਲੂ ਹੈ। 11 ਦਸੰਬਰ, 1922 ਨੂੰ ਦਿਲੀਪ ਕੁਮਾਰ ਪੇਸ਼ਾਵਰ (ਹੁਣ ਪਾਕਿਸਤਾਨ) ਵਿੱਚ ਪੈਦਾ ਹੋਇਆ। ਉਸ ਦੇ ਪਿਤਾ ਫ਼ਲਾਂ ਦੀ ਦੁਕਾਨ ਕਰਦੇ ਸਨ ਜਿੱਥੇ ਦਿਲੀਪ ਕੁਮਾਰ ਵੀ ਕੁਝ ਸਮਾਂ ਕੰਮ ਕਰਦਾ ਰਿਹਾ। ਆਮਦਨ ਥੋੜ੍ਹੀ ਸੀ ਇਸ ਲਈ ਘਰ ਦੇ ਗੁਜ਼ਾਰੇ ਲਈ ਉਨ੍ਹਾਂ ਨੂੰ ਆਪਣੇ ਜੱਦੀ ਮਕਾਨ ਦਾ ਇੱਕ ਹਿੱਸਾ ਕਿਰਾਏ ’ਤੇ ਚਾੜ੍ਹਨਾ ਪਿਆ, ਜਿਸ ਨਾਲ ਗੁਜ਼ਰ ਬਸਰ ਚੰਗੀ ਹੋਣ ਲੱਗੀ ਸੀ। ਦਿਲੀਪ ਕੁਮਾਰ ਦਾ ਅਸਲ ਨਾਂ ਯੂਸਫ਼ ਖ਼ਾਨ ਸੀ, ਪਰ ਫ਼ਿਲਮਾਂ ਵਿੱਚ ਉਸ ਦਾ ਨਾਂ ਬਦਲਕੇ ਦਿਲੀਪ ਕੁਮਾਰ ਹੋ ਗਿਆ। 1940 ਵਿੱਚ ਉਹ ਪੂਣੇ ਚਲਾ ਗਿਆ ਤੇ ਫਿਰ ਬੰਬਈ…।

ਪਦਮਾਵਤੀ : ਦੀਪਿਕਾ ਲਈ ਸਭ ਤੋਂ ਵੱਧ ਚੁਣੌਤੀਪੂਰਨ ਕਿਰਦਾਰ

ਪਦਮਾਵਤੀ : ਦੀਪਿਕਾ ਲਈ ਸਭ ਤੋਂ ਵੱਧ ਚੁਣੌਤੀਪੂਰਨ ਕਿਰਦਾਰ

ਸੰਜੀਵ ਕੁਮਾਰ ਝਾਅ ਸਰਲ, ਪਰ ਆਤਮਵਿਸ਼ਵਾਸੀ, ਬਿੰਦਾਸ, ਪਰ ਕਰੀਅਰ ਪ੍ਰਤੀ ਸੁਚੇਤ ਇਹੀ ਹੈ ਅੱਜ ਦੀ ਮੁਟਿਆਰ ਦੀ ਪਛਾਣ ਅਤੇ ਇਸ ਪਛਾਣ ਨਾਲ ਹਜ਼ਾਰਾਂ ਲੜਕੀਆਂ ਦੀ ਆਦਰਸ਼ ਅਤੇ ਹਜ਼ਾਰਾਂ ਮੁੰਡਿਆਂ ਦੇ ਦਿਲ ਦੀ ਧੜਕਣ ਬਣ ਚੁੱਕੀ ਹੈ ਦੀਪਿਕਾ ਪਾਦੂਕੋਣ। ਆਪਣੇ ਟੀਚੇ ’ਤੇ ਨਜ਼ਰਾਂ ਜਮਾਏ ਦੀਪਿਕਾ ਬਿਨਾਂ ਲਾਗ – ਲਪੇਟ ਦੇ ਆਪਣੀ ਗੱਲ ਕਹਿ ਦਿੰਦੀ ਹੈ। ਬਹੁਤ […]

ਬਾਲ ਫ਼ਿਲਮਾਂ ਲਈ ਨਹੀਂ ਖੁੱਲ੍ਹੇ ਪੌਲੀਵੁੱਡ ਦੇ ਦਰ

ਬਾਲ ਫ਼ਿਲਮਾਂ ਲਈ ਨਹੀਂ ਖੁੱਲ੍ਹੇ ਪੌਲੀਵੁੱਡ ਦੇ ਦਰ

ਅਜੋਕੇ ਸਮੇਂ ਵਿੱਚ ਪੰਜਾਬੀ ਫ਼ਿਲਮ ਸਨਅੱਤ ਵਪਾਰਕ ਲਾਹੇ ਪੱਖੋਂ ਜੋਬਨ ’ਤੇ ਹੈ। ਹਰ ਹਫ਼ਤੇ ਨਵੀਆਂ ਫ਼ਿਲਮਾਂ ਰਿਲੀਜ਼ ਹੋ ਕੇ ਵਧੀਆ ਚੱਲ ਰਹੀਆਂ ਹਨ। ਇਸੇ ਦੀ ਬਦੌਲਤ ਸਮਾਜ ਦੇ ਬਹੁ-ਗਿਣਤੀ ਲੋਕ ਪੰਜਾਬੀ ਫ਼ਿਲਮ ਸਨਅੱਤ ਰਾਹੀਂ ਰੁਜ਼ਗਾਰ ਲੱਗੇ ਹਨ। ਅਜੋਕਾ ਪੰਜਾਬੀ ਸਿਨਮਾ ਨਿੱਤ ਨਵੇਂ ਤਜਰਬੇ ਕਰਕੇ ਬਹੁ-ਵਿਧਾਵੀ ਕਹਾਣੀਆਂ ਅਤੇ ਬਹੁ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਪੇਸ਼ ਕਰ ਰਿਹਾ ਹੈ। ਨਿਰਦੇਸ਼ਕ ਵਰਗ ਨੇ ਤਾਂ ਜਾਪਦੈ ਪੱਕੇ ਤੌਰ ’ਤੇ ਹੀ ਧਾਰਿਆ ਹੈ ਕਿ ਲਗਪਗ ਕਹਾਣੀਆਂ ਵਿੱਚ ਵੱਖਰਤਾ ਤੋਂ ਬਿਨਾਂ ਵਿਸ਼ਾ ਆਸ਼ਕੀ ਤੇ ਵਿਆਹ ਹੀ ਰੱਖਣਾ ਹੈ। ਵੱਡੀ ਗ਼ਲਤੀ ਹੈ ਕਿ ਨਿਰਦੇਸ਼ਕ ਇਹ ਭੁੱਲ ਜਾਂਦੇ ਹਨ ਕਿ ਦਰਸ਼ਕਾਂ ਵਿੱਚ ਛੋਟੇ ਬੱਚੇ ਅਤੇ ਉਮਰ ਦਰਾਜ਼ ਲੋਕ ਵੀ ਸਮਾਜ ਦਾ ਹਿੱਸਾ ਹਨ ਜਿਨ੍ਹਾਂ ਲਈ ਵੱਖਰੇ ਤੌਰ ’ਤੇ ਕੁਝ ਵੀ ਪਰੋਸਿਆ ਨਹੀਂ ਜਾਂਦਾ।