Home » Archives by category » All News (Page 2598)

ਭੰਡਾਰਣ ਦੀ ਸਮੱਸਿਆ: 50 ਲੱਖ ਟਨ ਕਣਕ ਹੋਰ ਹੋਵੇਗੀ ਬਰਾਮਦ

ਭੰਡਾਰਣ ਦੀ ਸਮੱਸਿਆ: 50 ਲੱਖ ਟਨ ਕਣਕ ਹੋਰ ਹੋਵੇਗੀ ਬਰਾਮਦ

ਨਵੀਂ ਦਿੱਲੀ, 8 ਫਰਵਰੀ : ਸਰਕਾਰ ਵੱਲੋਂ 50 ਲੱਖ ਟਨ ਕਣਕ ਹੋਰ ਬਰਾਮਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਬਰਾਮਦਾਂ ਦੀ ਖੁੱਲ੍ਹ ਸਰਕਾਰੀ ਕੰਪਨੀਆਂ ਦੀ ਥਾਂ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਦਿੱਤੀ ਜਾਵੇਗੀ। ਭਾਰਤੀ ਖੁਰਾਕ ਨਿਗਮ (ਐਫਸੀਆਈ) ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਜ਼ਖੀਰੇ ਪ੍ਰਾਈਵੇਟ ਵਪਾਰੀਆਂ ਲਈ ਖੋਲ੍ਹਣ ਵਾਸਤੇ ਢੁੱਕਵੇਂ ਇੰਤਜ਼ਾਮਾਤ ਕਰੇ। […]

ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਦਾ ਸਖ਼ਤ ਸਟੈਂਡ

ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਦਾ ਸਖ਼ਤ ਸਟੈਂਡ

ਤਿੰਨ ਪਹਾੜੀ ਰਾਜਾਂ ਨੂੰ ਸਨਅਤੀ ਛੋਟਾਂ ਦੇਣ ਦਾ ਮਾਮਲਾ ਨਵੀਂ ਦਿੱਲੀ, 8 ਫਰਵਰੀ : ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਸਨਅਤੀ ਇਕਾਈਆਂ ਨੂੰ ਕਰ ਛੋਟਾਂ ਦਿੱਤੇ ਜਾਣ ਖ਼ਿਲਾਫ਼ ਪੰਜਾਬ ਦੀ ਸ਼ਿਕਾਇਤ ਦੇ ਹੱਲ ਲਈ ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਚੋਲਿਆਂ ਨੇ ਅੱਜ ਸਰਵਉੱਚ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੇ ਯਤਨਾਂ ਨੂੰ ਬੂਰ ਨਹੀਂ ਪਿਆ। ਤਿੰਨ ਪਹਾੜੀ ਰਾਜਾਂ […]

ਸੌਦਾ ਸਾਧ ਦੀ ਅਪੀਲ ਰੱਦ, 22 ਨੂੰ ਨਿਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ

ਸੌਦਾ ਸਾਧ ਦੀ ਅਪੀਲ ਰੱਦ, 22 ਨੂੰ ਨਿਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ

ਬਠਿੰਡਾ, 8 ਫ਼ਰਵਰੀ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਵਾਗ ਉਤਾਰ ਕੇ ਸਿੱਖਾਂ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਬਠਿੰਡਾ ਦੀ ਅਦਾਲਤ ਨੇ ਸੌਦਾ ਸਾਧ ਨੂੰ ਅੱਜ ਵੱਡਾ ਝਟਕਾ ਦਿੰਦਿਆਂ 22 ਫ਼ਰਵਰੀ ਨੂੰ ਨਿੱਜੀ ਤੌਰ ’ਤੇ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿਤੇ ਹਨ। ਅਦਾਲਤ ਨੇ ਸੌਦਾ ਸਾਧ ਵਲੋਂ ਦਾਖ਼ਲ ਅਪੀਲ […]

ਪਾਕਿ ਅਤੇ ਅਫਗਾਨ ’ਚ ਘੱਟ ਗਿਣਤੀ ਲੋਕਾਂ ਨੂੰ ਨਹੀਂ ਹੈ ਸਸਕਾਰ ਦੀ ਸਮੱਸਿਆ: ਖੁਰਸ਼ੀਦ

ਪਾਕਿ ਅਤੇ ਅਫਗਾਨ ’ਚ ਘੱਟ ਗਿਣਤੀ ਲੋਕਾਂ ਨੂੰ ਨਹੀਂ ਹੈ ਸਸਕਾਰ ਦੀ ਸਮੱਸਿਆ: ਖੁਰਸ਼ੀਦ

ਵਿਦੇਸ਼ ਮੰਤਰੀ ਨੇ ਦਿੱਤਾ ਭਾਜਪਾ ਐਮ.ਪੀ. ਅਵਿਨਾਸ਼ ਖੰਨਾ ਦੇ ਸਵਾਲ ਦਾ ਜਵਾਬ ਚੰਡੀਗੜ, 8 ਫਰਵਰੀ (ਗੁਰਪ੍ਰੀਤ ਮਹਿਕ): ਕੇਂਦਰੀ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਹੁਣ ਘੱਟ ਗਿਣਤੀ ਲੋਕਾਂ ਨੂੰ ਮੌਤ ਹੋ ਜਾਣ ਦੀ ਸਥਿਤੀ ਵਿੱਚ ਸਸਕਾਰ ਕਰਨ ਲਈ ਸਮਸ਼ਾਨਘਾਟ ਸਬੰਧੀ ਕੋਈ ਸਮੱਸਿਆ ਨਹੀਂ ਆ ਰਹੀ। ਭਾਰਤੀ ਜਨਤਾ ਪਾਰਟੀ ਦੇ ਰਾਜ […]

ਸਵਾਇਨ ਫਲੂ ਦੀ ਦੇਸ਼ ’ਚ ਦਹਿਸ਼ਤ ਹੁਣ ਤੱਕ ਲਈਆਂ 94 ਜਾਨਾਂ

ਸਵਾਇਨ ਫਲੂ ਦੀ ਦੇਸ਼ ’ਚ ਦਹਿਸ਼ਤ ਹੁਣ ਤੱਕ ਲਈਆਂ 94 ਜਾਨਾਂ

 ਉੱਤਰੀ ਭਾਰਤ ’ਚ ਸਵਾਇਨ ਫਲੂ ਨਾਲ ਸਭ ਤੋਂ ਜ਼ਿਆਦਾ ਮੌਤਾਂ ਚੰਡੀਗੜ੍ਹ, 8 ਫਰਵਰੀ : ਸਵਾਇਨ ਫਲੂ ਨੇ ਇਕ ਵਾਰ ਫੇਰ ਭਾਰਤ ਦੇ ਉੱਤਰੀ ਖੇਤਰ ਵਿਚ ਪੈਰ ਪਸਾਰ ਲਏ ਹਨ। ਇਸ ਵਰ੍ਹੇ ਦੇ ਸ਼ੁਰੂ ਵਿਚ ਹੀ ਹੁਣ ਤੱਕ ਸਵਾਇਨ ਫਲੂ ਨਾਲ 94 ਮੌਤਾਂ ਹੋ ਚੁੱਕੀਆਂ ਹਨ। ਦਿੱਲੀ ਦੇ ਨਾਲ-ਨਾਲ ਰਾਜਸਥਾਨ, ਪੰਜਾਬ ਤੇ ਹਰਿਆਣਾ ਸਵਾਇਨ ਫਲੂ ਕਾਰਨ […]

‘ਜਥੇਦਾਰਾਂ’ ਵੱਲੋਂ ਬਦਲਿਆ ਹੋਇਆ ਨਾਨਕਸ਼ਾਹੀ ਕੈਲੰਡਰ ਜਾਰੀ

‘ਜਥੇਦਾਰਾਂ’ ਵੱਲੋਂ ਬਦਲਿਆ ਹੋਇਆ ਨਾਨਕਸ਼ਾਹੀ ਕੈਲੰਡਰ ਜਾਰੀ

ਅੰਮਿ੍ਤਸਰ, 8 ਫਰਵਰੀ : ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸਿੰਘ ‘ਜਥੇਦਾਰ’ਗੁਰਬਚਨ ਸਿੰਘ ਨੇ ਬਦਲਿਆ ਹੋਇਆ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ | ਗੁਰਬਚਨ ਸਿੰਘ ਨੇਨੇ ਦੁਨੀਆ ਭਰ ‘ਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਦਲੇ ਹੋਏਵੱਲੋਂ ਜਾਰੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਸ਼ਹੀਦੀ ਦਿਹਾੜੇ ਮਨਾਉਣ। ਉਨ੍ਹਾਂ […]

ਭਾਜਪਾ ਵਲੋਂ 20 ਨੂੰ ਪ੍ਰਧਾਨ ਮੰਤਰੀ ਦੇ ਘਰ ਦਾ ਘਿਰਾਓ

ਭਾਜਪਾ ਵਲੋਂ 20 ਨੂੰ ਪ੍ਰਧਾਨ ਮੰਤਰੀ ਦੇ ਘਰ ਦਾ ਘਿਰਾਓ

ਨਵੀਂ ਦਿੱਲੀ, 8 ਫਰਵਰੀ : ਬੀ. ਜੇ. ਪੀ. ਨੇਤਾ ਮੁਖਤਾਰ ਅਬਾਸ ਨਕਵੀ ਨੇ ਕਿਹਾ ਕਿ ਉਹ 20 ਫਰਵਰੀ ਨੂੰ ਪ੍ਰਧਾਨ ਮੰਤਰੀ ਦੇ ਘਰ ਦਾ ਘਿਰਾਓ ਕਰਣਗੇ। ਉਨ੍ਹਾਂ ਕਿਹਾ ਕਿ ਯੂ. ਪੀ. ਏ. ਸਰਕਾਰ ਅੱਤਵਾਦੀਆਂ ਦੀ ਮਦਦ ਕਰ ਰਹੀ ਹੈ। ਅਸਲੀ ਅੱਤਵਾਦੀਆਂ ਨੂੰ ਕਲੀਨ ਚਿੱਟ ਦਿੱਤੀ ਜਾਵੇ। ਉਨ੍ਹਾਂ ਨੇ ਭਗਵਾ ਅੱਤਵਾਦ ‘ਤੇ ਸ਼ਿੰਦੇ ਦੇ ਬਿਆਨ ਦਾ […]

ਅਠਵੀਂ ਦੀ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ

ਅਠਵੀਂ ਦੀ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ

ਅਨੰਦਪੁਰ ਸਾਹਿਬ, 8 ਫਰਵਰੀ :ਥਾਣਾ ਅਨੰਦਪੁਰ ਸਾਹਿਬ ਦੇ ਪਿੰਡ ਟੱਪਰੀਆਂ ਮਾਜਰਾ ਮੰਗਲੂਰ ਦੀ ਰਹਿਣ ਵਾਲੀ ਇਕ 15 ਸਾਲ ਦੀ ਲੜਕੀ ਨੇ ਅਪਣੀ ਬਦਨਾਮੀ ਦੇ ਡਰੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ-ਹਤਿਆ ਕਰ ਲਈ। ਖ਼ੁਦਕੁਸ਼ੀ ਕਰਨ ਵਾਲੀ ਸੁਖਵਿੰਦਰ ਕੌਰ ਨਾਂ ਦੀ ਇਹ ਲੜਕੀ ਦੜੋਲੀ ਪਿੰਡ ਦੇ ਹਾਈ ਸਕੂਲ ਵਿਚ ਅਠਵੀਂ ਜਮਾਤ ਵਿਚ ਪੜ੍ਹਦੀ ਸੀ। ਅਪੁਸ਼ਟ ਖ਼ਬਰਾਂ […]

ਸ਼ਿਵ ਸੈਨੀਏ ਨੇ ਵਿਆਹ ਸਮਾਗਮ ’ਚ ਚਲਾਈ ਗੋਲੀ

ਸ਼ਿਵ ਸੈਨੀਏ ਨੇ ਵਿਆਹ ਸਮਾਗਮ ’ਚ ਚਲਾਈ ਗੋਲੀ

ਗੁਰਦਾਸਪੁਰ, 8 ਫ਼ਰਵਰੀ (ਹਰਦੇਵ ਸਿੰਘ ਖ਼ਾਲਸਾ) : ਜ਼ਿਲ੍ਹਾ ਪੁਲਿਸ ਨੇ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੋਨੀ ਦੇ ਖਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪਿਛਲੇ ਸਾਲ ਮਾਰਚ ਮਹੀਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੇ ਮੁੱਦੇ ‘ਤੇ ਸਿੱਖ ਜਥੇਬੰਦੀਆਂ ਦਾ ਵਿਰੋਧ ਕਰਨ ਤੋਂ ਬਾਅਦ ਸੋਨੀ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਸਰਕਾਰ ਤੋਂ ਸੁਰੱਖਿਆ ਹਾਸਲ ਕੀਤੀ ਸੀ। ਬੁੱਧਵਾਰ ਨੂੰ ਬਹਿਰਾਮਪੁਰ ਦੇ ਇਕ ਮੈਰਿਜ ਪੈਲੇਸ ‘ਚ ਵਿਆਹ ਸਮਾਗਮ ਦੌਰਾਨ ਹਰਵਿੰਦਰ ਸੋਨੀ ਨੇ ਆਪਣੇ ਸੁਰੱਖਿਆ ਮੁਲਾਜ਼ਮ ਦੀ ਰਿਵਾਲਵਰ ਨਾਲ ਹਵਾ ਵਿਚ ਦੋ ਫ਼ਾਇਰ ਕਰ ਦਿੱਤੇ, ਜਿਸ ਤੋਂ ਬਾਅਦ ਬਹਿਰਾਮਪੁਰ ਪੁਲਿਸ ਥਾਣੇ ‘ਚ ਸੁਰੱਖਿਆ ਮੁਲਾਜ਼ਮ ਹੌਲਦਾਰ ਰਣਜੀਤ ਸਿੰਘ ਦੀ ਸ਼ਿਕਾਇਤ ‘ਤੇ ਹਰਵਿੰਦਰ ਸੋਨੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਪਰ

ਜੀਐਮ ਫ਼ਸਲਾਂ ਬਾਰੇ ਫ਼ੈਸਲੇ ਲੈਣ ਵਾਲੀ ਕਮੇਟੀ ਦਾ ਪੁਨਰਗਠਨ ਛੇਤੀ

ਜੀਐਮ ਫ਼ਸਲਾਂ ਬਾਰੇ ਫ਼ੈਸਲੇ ਲੈਣ ਵਾਲੀ ਕਮੇਟੀ ਦਾ ਪੁਨਰਗਠਨ ਛੇਤੀ

ਨਵੀਂ ਦਿੱਲੀ, 7 ਫਰਵਰੀ : ਵਾਤਾਵਰਣ ਮੰਤਰਾਲੇ ਵੱਲੋਂ ਬਾਇਓਟੈੱਕ ਸੈਕਟਰ ਵਿਚੋਂ ਕੁਝ ਅੜਿੱਕੇ ਘਟਾਉਣ ਦੀ ਤਿਆਰੀ ਚੱਲ ਰਹੀ ਹੈ। ਮੰਤਰਾਲੇ ਵੱਲੋਂ ਅਗਲੇ 10 ਤੋਂ 15 ਦਿਨਾਂ ਦੇ ਅੰਦਰ ਜੈਨੇਟਿਕ ਇੰਜਨੀਅਰਿੰਗ ਜਾਇਜ਼ਾ ਕਮੇਟੀ (ਜੀਈਏਸੀ) ਦਾ ਪੁਨਰਗਠਨ ਕੀਤਾ ਜਾ ਰਿਹਾ ਹੈ। ਇਹ ਕਮੇਟੀ ਬਾਇਓਟੈੱਕ ਦੇ ਖੇਤਰ ਵਿਚ ਸਰਬਉੱਚ ਰੈਗੂਲੇਟਰ ਵਜੋਂ ਕੰਮ ਕਰੇਗੀ। ਪਿਛਲੀ ਕਮੇਟੀ ਦੀ ਮਿਆਦ ਅਕਤੂਬਰ, 2012 […]