Home » Archives by category » All News (Page 2637)

ਝੂਠ ਬੋਲਦੇ ਨੇ ਪਾਕਿਸਤਾਨੀ ਹਿੰਦੂ

ਝੂਠ ਬੋਲਦੇ ਨੇ ਪਾਕਿਸਤਾਨੀ ਹਿੰਦੂ

ਅੰਮ੍ਰਿਤਸਰ, 23 ਅਕਤੂਬਰ : ਪਾਕਿਸਤਾਨ ਸਿੱਖ ਕੌਂਸਲ ਦੇ ਵਾਈਸ ਚੇਅਰਮੈਨ ਰਮੇਸ਼ ਸਿੰਘ ਨੇ ਕਿਹਾ ਕਿ ਪਾਕਿਸਤਾਨ ਤੋਂ ਭਾਰਤ ਆ ਕੇ ਵੱਸਣ ਦੀ ਖਵਾਹਿਸ਼ ਰਖਣ ਵਾਲੇ ਕੁੱਝ ਹਿੰਦੂ ਵਰਗ ਦੇ ਲੋਕ ਜਥਿਆਂ ਦੇ ਰੂਪ ਵਿਚ ਭਾਰਤ ਆ ਕੇ ਗ਼ਲਤ ਪ੍ਰਚਾਰ ਕਰ ਰਹੇ ਹਨ ਕਿ ਉਥੇ ਵਸਦਾ ਹਿੰਦੂ ਭਾਈਚਾਰਾ ਸੁਰੱਖਿਅਤ ਨਹੀਂ। ਰਮੇਸ਼ ਸਿੰਘ ਨੇ ਕਿਹਾ ਕਿ ਭਾਰਤ ਵਿਚ ਆ ਕੇ ਇਹ ਪ੍ਰਚਾਰ ਕਰਨ ਵਾਲੇ ਕਿ ਸਿੰਧ ਵਿਚ ਹਿੰਦੂ ਭਾਈਚਾਰੇ ਤੇ ਤਰ੍ਹਾਂ-

ਯੇਦੀਯੁਰੱਪਾ ਵਲੋਂ ਪਾਰਟੀ ਬਣਾਉਣ ਦਾ ਐਲਾਨ

ਯੇਦੀਯੁਰੱਪਾ ਵਲੋਂ ਪਾਰਟੀ ਬਣਾਉਣ ਦਾ ਐਲਾਨ

ਬੰਗਲੌਰ, 23 ਅਕਤੂਬਰ : ਕਰਨਾਟਕ ਦੇ ਸਿਰਕੱਢ ਭਾਜਪਾ ਨੇਤਾ ਬੀ.ਐਸ. ਯੇਦੀਯੁਰੱਪਾ ਨੇ ਅੱਜ ਐਲਾਨ ਕੀਤਾ ਕਿ ਉਹ 10 ਦਸੰਬਰ ਤੋਂ ਪਹਿਲਾਂ ਕਿਸੇ ਵੀ ਸਮੇਂ ਭਾਜਪਾ ਨੂੰ ਛੱਡ ਦੇਣਗੇ। ਯੇਦੀਯੁਰੱਪਾ ਦੇ ਇਸ ਐਲਾਨ ਨਾਲ ਭਾਜਪਾ ਮੁਖੀ ਨਿਤਿਨ ਗਡਕਰੀ ’ਤੇ ਲੱਗੇ ਗੰਭੀਰ ਦੋਸ਼ਾਂ ਕਰ ਕੇ ਪਹਿਲਾਂ ਹੀ ਮੁਸ਼ਕਲ ’ਚ ਫਸੀ ਭਾਜਪਾ ਨੂੰ ਕਰਾਰਾ ਝਟਕਾ ਲੱਗਾ ਹੈ। ਇਥੇ ਅਪਣੇ ਦਫ਼ਤਰ ’ਚ ਪੂਜਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਭਾਜਪਾ ਨਾਲ

31 ਸਾਲ ਪੁਰਾਣੇ ਕੇਸ ਨੂੰ ਮੁੜ ਖੋਲ੍ਹਣ ਦੀ ਘਟਨਾ ਨੇ ਸਿੱਖ ਜਗਤ ਨੂੰ ਸੋਚੀਂ ਪਾਇਆ

31 ਸਾਲ ਪੁਰਾਣੇ ਕੇਸ ਨੂੰ ਮੁੜ ਖੋਲ੍ਹਣ ਦੀ ਘਟਨਾ ਨੇ ਸਿੱਖ ਜਗਤ ਨੂੰ ਸੋਚੀਂ ਪਾਇਆ

ਅੰਮ੍ਰਿਤਬਰ, 23 ਅਕਤੂਬਰ : ਸਤੰਬਰ 1981 ਵਿਚ ਵਾਪਰੀ ਜਹਾਜ਼ ਅਗ਼ਵਾ ਦੀ ਘਟਨਾ ਨਾਲ ਸਬੰਧਤ ਪੰਜ ਅਗ਼ਵਾਕਾਰਾਂ ਨੂੰ ਦਿੱਲੀ ਦੀ ਇਕ ਅਦਾਲਤ ਵਲੋਂ 31 ਸਾਲ ਪੁਰਾਣੇ ਕੇਸ ਵਿਚ ਨਵੇਂ ਸਿਰਿਉਂ ਇਸ਼ਤਿਹਾਰੀ ਭਗੌੜਾ ਕਰਾਰ ਦੇਣ ਦੀ ਘਟਨਾ ਨੇ ਜਿਥੇ ਸਿੱਖ ਪੰਥ ਨੂੰ ਹੈਰਾਨ ਕਰ ਦਿਤਾ ਹੈ, ਉਥੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਵੀ ਪ੍ਰੇਸ਼ਾਨ ਕਰ ਦਿਤਾ ਹੈ। ਮਾਹਰ ਇਸ ਕੇਸ ਨੂੰ ਕਾਨੂੰਨੀ ਗੁੰਝਲਾਂ ਨਾਲ ਭਰਿਆ ਮੰਨਦੇ ਹਨ। ਇਸ ਕੇਸ

ਰਾਸ਼ਟਰਪਤੀ ਵੱਲੋਂ ‘ਆਕਾਸ਼-2’ ਦੀ ਲਾਂਚ 11 ਨੂੰ

ਰਾਸ਼ਟਰਪਤੀ ਵੱਲੋਂ ‘ਆਕਾਸ਼-2’ ਦੀ ਲਾਂਚ 11 ਨੂੰ

ਨਵੀਂ ਦਿੱਲੀ : ਕੇਂਦਰੀ ਮੰਤਰਾਲਿਆਂ ਨੇ ਸਸਤੀ ਕੀਮਤ ਵਾਲੇ ਟੈਬਲੇਟਸ ‘ਆਕਾਸ਼’ ਦੇ ਨਵੇਂ ਰੂਪ ‘ਆਕਾਸ਼-2’ ਪ੍ਰਤੀ ਹਾਂਪੱਖੀ ਹੁੰਗਾਰਾ ਭਰਿਆ ਹੈ, ਜਿਸ ਨੂੰ ਹੁਣ ਕਿਰਤ ਮੰਤਰਾਲੇ ਵੱਲੋਂ ਆਈਟੀਆਈਜ਼ ਦੇ ਵਿਦਿਆਰਥੀਆਂ ਨੂੰ ਵੀ ਦੇਣ ਉਤੇ ਵਿਚਾਰ ਕੀਤੀ ਜਾ ਰਹੀ ਹੈ। ‘ਆਕਾਸ਼-2’ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਸਿੱਖਿਆ ਦਿਵਸ ਮੌਕੇ 11 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। ਇਹ ਟੈਬਲੇਟ ਜੋ 1 ਗੀਗਾ ਹਰਟਜ਼ ਪ੍ਰਾਸੈਸਰ, ਚਾਰ ਘੰਟੇ ਬੈਟਰੀ ਟਾਈਮ ਅਤੇ ਐਂਡਰਾਇਡ

ਸਾਊਦੀ ਅਰਬ ਨੇ ਭਾਰਤ ਨੂੰ ਸੌਂਪਿਆ ਫਸੀਹ ਮਹਿਮੂਦ

ਸਾਊਦੀ ਅਰਬ ਨੇ ਭਾਰਤ ਨੂੰ ਸੌਂਪਿਆ ਫਸੀਹ ਮਹਿਮੂਦ

ਨਵੀਂ ਦਿੱਲੀ, 22 ਅਕਤੂਬਰ : ਸਾਊਦੀ ਅਰਬ ’ਚ 5 ਮਹੀਨੇ ਬੰਦ ਰਹਿਣ ਮਗਰੋਂ ਇੰਡੀਅਨ ਮੁਜਾਹਿਦੀਨ ਦੇ ਮਸ਼ਕੂਕ ਅਤਿਵਾਦੀ ਤੇ ਦਿੱਲੀ ਅਤੇ ਬੰਗਲੌਰ ਵਿੱਚ ਬੰਬ ਧਮਾਕਿਆਂ ਦੇ ਮਾਮਲਿਆਂ ਦੇ ਮੁਲਜ਼ਮ ਫਸੀਹ ਮਹਿਮੂਦ ਨੂੰ ਅੱਜ ਉਦੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਖਾੜੀ ਮੁਲਕ ਵੱਲੋਂ ਉਸ ਨੂੰ ਡਿਪੋਰਟ ਕੀਤਾ ਗਿਆ।ਮੂਲ ਰੂਪ ਵਿੱਚ ਬਿਵਾਹ ਵਾਸੀ ਤੇ ਪੇਸ਼ੇ ਵਜੋਂ ਇੰਜੀਨੀਅਰ ਫਸੀਹ ਨੂੰ ਆਮ ਜਹਾਜ਼ ਰਾਹੀਂ ਭਾਰਤ ਭੇਜਿਆ ਗਿਆ ਸੀ। ਜਦੋਂ ਅੱਜ ਸਵੇਰੇ ਉਹ ਇੰਦ

ਮੰਤਰੀ ਨੇ ਕਿਹਾ, “ਕੁੜੀਆਂ ਨੂੰ ਮੋਬਾਈਲ ਫ਼ੋਨ ਨਾ ਦਿਉ” …ਤੇ ਮਾਇਆਵਤੀ ਨੇ ਤੋੜ ਦਿੱਤਾ ਅਪਣਾ ਮੋਬਾਈਲ

ਮੰਤਰੀ ਨੇ ਕਿਹਾ, “ਕੁੜੀਆਂ ਨੂੰ ਮੋਬਾਈਲ ਫ਼ੋਨ ਨਾ ਦਿਉ” …ਤੇ ਮਾਇਆਵਤੀ ਨੇ ਤੋੜ ਦਿੱਤਾ ਅਪਣਾ ਮੋਬਾਈਲ

ਮੁਜ਼ੱਫ਼ਰਨਗਰ, 22 ਅਕਤੂਬਰ : ਬੀ.ਐਸ.ਪੀ. ਦੇ ਇਕ ਸੰਸਦ ਮੈਂਬਰ ਨੇ ਇਹ ਕਹਿ ਕੇ ਵਿਵਾਦ ਛੇੜ ਦਿਤਾ ਹੈ ਕਿ ਕੁੜੀਆਂ ਨੂੰ ਮੋਬਾਈਲ ਫ਼ੋਨ ਨਹੀਂ ਦਿਤੇ ਜਾਣੇ ਚਾਹੀਦੇ। ਰਾਜ ਸਭਾ ਦੇ ਐਮ.ਪੀ. ਰਾਜਪਾਲ ਸਿੰਘ ਸੈਣੀ ਨੇ ਕਿਹਾ, ‘‘ਬੱਚਿਆਂ ਖ਼ਾਸ ਕਰ ਕੁੜੀਆਂ ਨੂੰ ਮੋਬਾਈਲ ²ਫ਼ੋਨ ਨਾ ਦੇਵੋ। ਮੈਂ ਇਹ ਗੱਲ ਹਰ ਥਾਈਂ ਕਹਿੰਦਾ ਹਾਂ। ਜੇ ਬੱਚਿਆਂ ਕੋਲ ਮੋਬਾਈਲ […]

ਸ਼ਰੂਤੀ ਨੇ ਮੈਡੀਕਲ ਕਰਾਉਣ ਤੋਂ ਕੀਤੀ ਨਾਂਹ, ਨਿਸ਼ਾਨ ਸਿੰਘ ਨੂੰ ਪਤੀ ਦਸਿਆ

ਸ਼ਰੂਤੀ ਨੇ ਮੈਡੀਕਲ ਕਰਾਉਣ ਤੋਂ ਕੀਤੀ ਨਾਂਹ, ਨਿਸ਼ਾਨ ਸਿੰਘ ਨੂੰ ਪਤੀ ਦਸਿਆ

ਚੰਡੀਗੜ੍ਹ, 22 ਅਕਤੂਬਰ : ਸ਼ਰੂਤੀ ਅਗ਼ਵਾ ਕਾਂਡ ’ਚ ਇਕ ਅਹਿਮ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਡੀ.ਜੀ.ਪੀ. ਸੁਮੇਧ ਸੈਣੀ ਨੇ ਕਿਹਾ ਕਿ ਸ਼ਰੂਤੀ ਨੇ ਮੈਡੀਕਲ ਕਰਾਉਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿਤਾ ਕਿ ਨਿਸ਼ਾਨ ਸਿੰਘ ਉਸ ਦਾ ਪਤੀ ਹੈ ਤੇ ਪੁਲਿਸ ਨੂੰ ਉਸ ਦਾ ਮੈਡੀਕਲ ਕਰਾਉਣ ਦਾ ਕੋਈ ਹੱਕ ਨਹੀਂ। ਸ੍ਰੀ ਸੈਣੀ ਨੇ ਕਿਹਾ ਕਿ ਜਦ ਗੋਆ ’ਚ ਸ਼ਰੂਤੀ ਨੂੰ ਮੈਡੀਕਲ ਕਰਾਉਣ ਲਈ ਲਿਜਾਇਆ ਗਿਆ ਤਾਂ ਉਸ ਨੇ ਇਸ ਤੋਂ ਸਾ

‘ਦਲਾਲ’ ਕਹਿਣ ’ਤੇ ਸ਼ੀਲਾ ਦੀਕਸ਼ਤ ਵੱਲੋਂ ਕੇਜਰੀਵਾਲ ਨੂੰ ਨੋਟਿਸ

‘ਦਲਾਲ’ ਕਹਿਣ ’ਤੇ ਸ਼ੀਲਾ ਦੀਕਸ਼ਤ ਵੱਲੋਂ ਕੇਜਰੀਵਾਲ ਨੂੰ ਨੋਟਿਸ

ਨਵੀਂ ਦਿੱਲੀ, 22 ਅਕਤੂਬਰ : ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਰਾਜਸੀ ਸਲਾਹਕਾਰ ਪਵਨ ਖਹਿਰਾ ਨੇ ਸ਼ੀਲਾ ਦੀਕਸ਼ਿਤ ਦਾ ਕਥਿਤ ਤੌਰ ’ਤੇ ਅਪਮਾਨ ਕਰਨ ਲਈ ਅਰਵਿੰਦ ਕੇਜਰੀਵਾਲ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਕੇਜਰੀਵਾਲ ਨੂੰ ਕਿਹਾ ਗਿਆ ਹੈ ਕਿ ਉਹ ਸ਼ੀਲਾ ਦੀਕਸ਼ਿਤ ਵਿਰੁਧ ਬੇਬੁਨਿਆਦ ਦੋਸ਼ ਲਾਉਣ ਲਈ ਜਨਤਕ ਤੌਰ ’ਤੇ ਬਿਨਾਂ ਸ਼ਰਤ ਮੁਆਫ਼ੀ ਮੰਗੇ। ਨੋਟਿਸ ਵਿਚ ਕਿਹਾ ਗਿਆ ਹੈ ਕਿ ਕੇਜਰੀਵਾਲ ਨੇ ਭੱਦੀ ਭਾਸ਼ਾ ਵਰਤਦਿਆਂ ਮੁੱਖ ਮੰਤਰੀ ਬਾਰੇ ਅਪਮਾ

ਸੌਦਾ ਸਾਧ ਦੇ 34 ਚੇਲੇ ਜੇਲ੍ਹ ਭੇਜੇ

ਸੌਦਾ ਸਾਧ ਦੇ 34 ਚੇਲੇ ਜੇਲ੍ਹ ਭੇਜੇ

ਮੋਗਾ, 22 ਅਕਤੂਬਰ : ਇਥੇ ਜ਼ਿਲ੍ਹਾ ਤੇ ਸੈਸ਼ਨ ਜੱਜ ਕਰਮਜੀਤ ਸਿੰਘ ਕੰਗ ਦੀ ਅਦਾਲਤ ਨੇ ਸੌਦਾ ਸਾਧ ਦੇ 34 ਚੇਲਿਆਂ ਨੂੰ ਪੁਲੀਸ ਦੇ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਜੇਲ੍ਹ ਭੇਜ ਦਿੱਤਾ ਹੈ। ਜ਼ਿਲ੍ਹਾ ਅਦਾਲਤ ਨੇ 22 ਸਤੰਬਰ ਇਨ੍ਹਾਂ ਦੋਸ਼ੀਆਂ 34 ਨੂੰ 3-3 ਸਾਲ ਦੀ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ ਸੀ। ਅਦਾਲਤ ’ਚ […]

ਜਨਵਰੀ ਤੋਂ 11 ਅੰਕਾਂ ਦਾ ਹੋ ਜਾਵੇਗਾ ਮੋਬਾਈਲ ਨੰਬਰ

ਜਨਵਰੀ ਤੋਂ 11 ਅੰਕਾਂ ਦਾ ਹੋ ਜਾਵੇਗਾ ਮੋਬਾਈਲ ਨੰਬਰ

ਨਵੀਂ ਦਿੱਲੀ, 22 ਅਕਤੂਬਰ : ਦੇਸ਼ ’ਚ ਮੋਬਾਈਲ ਵਰਤਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਣ ਕਰ ਕੇ ਮੋਬਾਈਲ ਨੰਬਰ ਛੇਤੀ ਹੀ 11 ਅੰਕਾਂ ਦੇ ਹੋ ਸਕਦੇ ਹਨ। ਅਗਲੇ ਸਾਲ ਤਕ ਦੇਸ਼ ਭਰ ’ਚ ਵਰਤੇ ਜਾਣ ਵਾਲੇ ਨੰਬਰਾਂ ਦੀ ਗਿਣਤੀ 100 ਕਰੋੜ ਦਾ ਅੰਕੜਾ ਟੱਪ ਜਾਵੇਗੀ। ਇਸ ਹਾਲਤ ’ਚ ਸਰਕਾਰ ਨੂੰ ਨਵੇਂ ਨੰਬਰਾਂ ਦੀ ਲੜੀ ਜਾਰੀ ਕਰਨੀ ਹੀ ਪਵੇਗੀ। ਦੂਰਸੰਚਾਰ ਵਿਭਾਗ ਨੇ ਇਸ ਸਬੰਧੀ ਸਰਕਾਰ ਨੂੰ ਮਤਾ ਭੇਜਿਆ ਹੈ। ਮਤੇ ਦੇ ਮੁਤਾਬਕ ਮੋਬਾਈਲ ਦਾ ਨੰਬਰ 10 ਦੀ