Home » Archives by category » All News (Page 2690)

ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਮਾਗਮ ਆਰੰਭ

ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਮਾਗਮ ਆਰੰਭ

ਫ਼ਤਹਿਗੜ੍ਹ ਸਾਹਿਬ, 25 ਦਸੰਬਰ: : ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ‘ਤੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਤਿੰਨ ਰੋਜਾ ਸ਼ਹੀਦੀ ਸਮਾਗਮ ਅੱਜ ਇੱਥੇ ਇਤਿਹਾਸਕ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਸ਼ੁਰੂ ਹੋ ਗਏ ਹਨ। ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਦੇਸ਼ ਅਤੇ ਵਿਦੇਸ਼ਾਂ ਦੇ ਕੋਨੇ-ਕੋਨੇ ਤੋਂ ਪੁੱਜੀਆਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਬਾਬਾ ਦਾਦੂਵਾਲ ਹਵਾਈ ਅੱਡੇ ਤੋ ਗ੍ਰਿਫਤਾਰ

ਬਾਬਾ ਦਾਦੂਵਾਲ ਹਵਾਈ ਅੱਡੇ ਤੋ ਗ੍ਰਿਫਤਾਰ

ਅੰਮ੍ਰਿਤਸਰ 25 ਦਸੰਬਰ (ਜਸਬੀਰ ਸਿੰਘ) ਸਥਾਨਕ ਰਾਜਾਸਾਂਸੀ ਹਵਾਈ ਅੱਡੇ ਤੇ ਸਿੱਖ ਧਾਰਮਿਕ ਆਗੂਆਂ ਵਿੱਚ ਵਿਸ਼ੇਸ਼ ਥਾਂ ਰੱਖਣ ਵਾਲੇ ਪੰਥਕ ਸੇਵਾ ਲਹਿਰ ਦੇ ਮੁੱਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਇੰਮੀਗਰੇਸ਼ਨ ਅਧਿਕਾਰੀਆ ਦੇ ਕਹਿਣ ਤੇ ਉਸ ਵੇਲੇ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਜਦੋਂ ਉਹ ਇੰਗਲੈਂਡ ਤੋਂ ਵਾਪਸ ਪਰਤ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਦਾਦੂਵਾਲ ਦੇ ਖਿਲਾਫ […]

ਔਰਤਾਂ ’ਤੇ ਜ਼ੁਰਮ ਵਿਰੁੱਧ ਸਖ਼ਤ ਕਾਨੂੰਨ ਬਣੇਗਾ

ਔਰਤਾਂ ’ਤੇ ਜ਼ੁਰਮ ਵਿਰੁੱਧ ਸਖ਼ਤ ਕਾਨੂੰਨ ਬਣੇਗਾ

ਫਤਹਿਗੜ੍ਹ ਸਾਹਿਬ, 25 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ‘ਤੇ ਇਹ ਐਲਾਨ ਕੀਤਾ ਕਿ ਪੰਜਾਬ ਸਰਕਾਰ ਬਲਾਤਕਾਰ ਅਤੇ ਔਰਤਾਂ ਵਿਰੁੱਧ ਘਿਨਾਉਣੇ ਅਪਰਾਧ ਰੋਕਣ ਲਈ ਛੇਤੀ ਹੀ ਇਕ ਸਖ਼ਤ ਕਾਨੂੰਨ ਬਣਾਏਗੀ ਤਾਂ ਜੋ ਅਜਿਹੇ ਘਿਨਾਉਣੇ ਅਪਰਾਧ ਕਰਨ ਵਾਲਿਆਂ ਨੂੰ ਛੇਤੀ ਤੋਂ ਛੇਤੀ ਅਤੇ ਸਖ਼ਤ ਸਜਾਵਾਂ ਦਿੱਤੀਆਂ ਜਾ ਸਕਣ। ਮੁੱਖ ਮੰਤਰੀ ਸ. ਬਾਦਲ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ, ਮਾਤਾ ਗੁਜ਼ਰ ਕੌਰ ਜੀ ਅਤੇ ਛੋਟੇ ਸਾਹਿਬਜਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੇ 308ਵੇਂ ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ, ਜਿੱਥੇ ਛੋਟੇ ਸਾਹਿਬਜਾਦਿਆਂ ਨੂੰ ਜਿੰਦਾ ਨੀਂਹਾਂ ਵਿੱਚ ਚਿਣ ਦਿੱਤਾ ਗਿਆ ਸੀ, ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪੱਤਰਕਾਰਾਂ ਵੱਲੋਂ ਦਿੱਲੀ ‘ਚ ਵਾਪਰੀ ਬਲਾਤਕਾਰ ਦੀ ਘਟਨਾ ਸਬੰਧੀ ਪੁੱਛੇ ਇਕ ਸਵਾਲ ਦੇ ਜੁਆਬ ‘ਚ ਸ. ਬਾਦਲ ਨੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਕਰਦਿਆਂ ਇਸ ਮਾੜੀ ਘਟਨਾ ਨੂੰ ਕੇਂਦਰ ਸਰਕਾਰ ਅਤੇ ਸਮੁੱਚੀ ਮਨੁੱਖਤਾ ਦੇ ਮੱਥੇ ‘ਤੇ ਕਲੰਕ ਦੱਸਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਅਤੇ ਦੋਸ਼ੀਆਂ

ਮੱਤੇਵਾਲ ‘ਚ ਹੋਇਆ ਪੁਲਿਸ ਮੁਕਾਬਲਾ
ਦੋਸ਼ੀ, ਮਜੀਠੀਏ ਦਾ ਕਰੀਬੀ : ਅਮਰਿੰਦਰ

ਮੱਤੇਵਾਲ ‘ਚ ਹੋਇਆ ਪੁਲਿਸ ਮੁਕਾਬਲਾ<br>ਦੋਸ਼ੀ, ਮਜੀਠੀਏ ਦਾ ਕਰੀਬੀ : ਅਮਰਿੰਦਰ

ਅੰਮ੍ਰਿਤਸਰ, 25 ਦਸੰਬਰ : ਅੱਜ ਉਸ ਵੇਲੇ ਸਰਹੱਦੀ ਜ਼ਿਲ੍ਹੇ ਦੇ ਲੋਕਾਂ ‘ਚ ਦਹਿਸ਼ਤ ਫ਼ੈਲ ਗਈ ਜਦੋਂ ਇਕ ਗਰੋਹ ਦੇ ਅੱਧੀ ਦਰਜ਼ਨ ਤੋਂ ਵੱਧ ਮੈਂਬਰਾਂ ਅਤੇ ਪੁਲਿਸ ਪਾਰਟੀ ਦਰਮਿਆਨ ਜੰਮਕੇ ਗੋਲੀਬਾਰੀ ਹੋਈ। ਕਰੀਬ ਢਾਈ-ਤਿੰਨ ਘੰਟੇ ਚਲੇ ਇਸ ਮੁਕਾਬਲੇ ਉਪਰੰਤ ਪੁਲਿਸ ਵੱਲੋਂ 5 ਕਥਿੱਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦ ਕਿ 3 ਮੌਕੇ ‘ਤੋਂ ਭੱਜਣ ‘ਚ ਸਫ਼ਲ ਰਹੇ। ਫੜ੍ਹੇ ਗਏ ਮੈਂਬਰਾਂ ਪਾਸੋਂ ਪੁਲਿਸ ਨੇ 2 ਬੰਦੂਕਾਂ, 3 ਪਿਸਤੌਲ ਤੇ 2 ਕਾਰਾਂ ਵੀ ਬਰਾਮਦ ਕੀਤੀਆਂ ਹਨ। ਗਰੋਹ ਦੇ ਫ਼ਰਾਰ ਹੋਏ ਮੈਂਬਰਾਂ ‘ਚ ਇਕ ਉੱਘੇ ਸਾਬਕਾ ਖਾੜਕੂ ਦਾ ਲੜਕਾ ਵੀ ਸ਼ਾਮਿਲ ਹੈ।

ਵੀਰਭੱਦਰ ਨੇ ਮੁੱਖ ਮੰਤਰੀ ਵਜੋਂ ਹਲਫ਼ ਲਿਆ

ਵੀਰਭੱਦਰ ਨੇ ਮੁੱਖ ਮੰਤਰੀ ਵਜੋਂ ਹਲਫ਼ ਲਿਆ

ਸ਼ਿਮਲਾ, 25 ਦਸੰਬਰ : ਕਾਂਗਰਸੀ ਆਗੂ ਵੀਰਭੱਦਰ ਸਿੰਘ ਨੇ ਅੱਜ ਰਿਕਾਰਡ 6ਵੀਂ ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਅਹੁਦੇ ਦਾ ਹਲਫ਼ ਲਿਆ। ਹਾਲੀਆ ਚੋਣਾਂ ਵਿੱਚ ਭਾਜਪਾ ਨੂੰ ਹਰਾ ਕੇ ਕਾਂਗਰਸ ਨੂੰ ਸੱਤਾ ਵਿੱਚ ਲਿਆਉਣ ਦਾ ਸਿਹਰਾ ਉਨ੍ਹਾਂ ਨੂੰ ਹੀ ਜਾਂਦਾ ਹੈ, ਜੋ ਕਾਂਗਰਸ ਦੀ 10 ਮੈਂਬਰੀ ਵਜ਼ਾਰਤ ਦੀ ਅਗਵਾਈ ਕਰਨਗੇ। ਉਨ੍ਹਾਂ ਨੂੰ ਸਹੁੰ ਰਾਜਪਾਲ ਉਰਮਿਲਾ ਸਿੰਘ ਨੇ ਚੁਕਵਾਈ। ਇਨ੍ਹਾਂ ਤੋਂ ਇਲਾਵਾ ਵੀਰਭੱਦਰ ਸਿੰਘ ਨੇ ਬਾਅਦ ਵਿੱਚ ਤਿੰਨ ਵਿਧਾਇਕਾਂ ਨੂੰ ਮੁੱਖ ਪਾਰਲੀਮਾਨੀ ਸਕੱਤਰਾਂ ਵਜੋਂ ਵੀ ਸਹੁੰ ਚੁਕਵਾਈ। ਅੱਜ ਬਣੇ 9 ਕੈਬਨਿਟ ਮੰਤਰੀਆਂ ਵਿੱਚੋਂ 6 ਵੀਰਭੱਦਰ ਸਿੰਘ ਦੇ ਖਾਸ ਵਫਾਦਾਰ ਹਨ। ਅੱਜ ਕੈਬਨਿਟ ਮੰਤਰੀ ਬਣਨ ਵਾਲਿਆਂ ਵਿੱਚ ਸੀਨੀਅਰ ਕਾਂਗਰਸੀ ਆਗੂ ਵਿਦਿਆ ਸਟੋਕਸ, ਕੌਲ ਸਿੰਘ ਠਾਕੁਰ ਤੇ ਜੀ.ਐਸ. ਬਾਲੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਮੁੱਖ ਮੰਤਰੀ ਦੇ ਵਿਰੋ

ਏਐਸਆਈ ਕਤਲ ਕੇਸ ਜਾਂਚ ਅਜੇ ਵੀ ਅਧੂਰੀ

ਏਐਸਆਈ ਕਤਲ ਕੇਸ ਜਾਂਚ ਅਜੇ ਵੀ ਅਧੂਰੀ

ਅੰਮ੍ਰਿਤਸਰ, 24 ਦਸੰਬਰ : ਆਪਣੀ ਧੀ ਨੂੰ ਛੇੜਖਾਨੀ ਤੋਂ ਬਚਾਉਂਦੇ ਸਮੇਂ ਹਲਾਕ ਕਰ ਦਿੱਤੇ ਗਏ ਮਰਹੂਮ ਸਹਾਇਕ ਸਬ ਇੰਸਪੈਕਟਰ ਰਵਿੰਦਰਪਾਲ ਸਿੰਘ ਕਤਲ ਕੇਸ ਵਿੱਚ ਪੁਲੀਸ ਨੇ ਭਾਵੇਂ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਪਰ ਤਿੰਨ ਹਫਤੇ ਬੀਤਣ ਮਗਰੋਂ ਪੁਲੀਸ ਦੀ ਜਾਂਚ ਮੁਕੰਮਲ ਨਹੀਂ ਹੋਈ। ਫਿਲਹਾਲ ਪੁਲੀਸ ਵੱਲੋਂ ਇਸ ਘਟਨਾ ਵਿੱਚ ਵਰਤੇ ਗਏ ਹਥਿਆਰ ਦੀ ਫਾਰੈਂਸਿਕ ਰਿਪੋਰਟ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ।
ਇੱਥੋਂ ਲਾਗੇ ਛੇਹਰਟਾ ਵਿੱਚ 5 ਦਸੰਬਰ ਨੂੰ ਵਾਪਰੀ ਇਸ ਘਟਨਾ ਵਿੱਚ ਲੋੜੀਂਦੇ 5ਵੇਂ ਮੁਲਜ਼ਮ ਸੰਦੀਪ ਰਾਮਪਾਲ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਅ

ਕਾਨੂੰਨ ’ਚ ਸੋਧ ਲਈ ਕਮੇਟੀ ਕਾਇਮ, ਦੋ ਏਸੀਪੀ ਮੁਅੱਤਲ

ਕਾਨੂੰਨ ’ਚ ਸੋਧ ਲਈ ਕਮੇਟੀ ਕਾਇਮ, ਦੋ ਏਸੀਪੀ ਮੁਅੱਤਲ

ਨਵੀਂ ਦਿੱਲੀ, 24 ਦਸੰਬਰ : ਕੇਂਦਰ ਅਤੇ ਦਿੱਲੀ ਸਰਕਾਰਾਂ ਨੇ 23 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਕੇਸ ਤੋਂ ਬਾਅਦ ਚਲੇ ਅੰਦੋਲਨ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਦੀ ਵਿਗੜੀ ਸਥਿਤੀ ਨੂੰ ਸ਼ਾਂਤ ਕਰਨ ਅਤੇ ਮੁਲਜ਼ਮਾਂ ਖਿਲਾਫ਼ ਜਲਦੀ ਕਾਰਵਾਈ ਕਰਨ ਲਈ ਕਈ ਕਦਮ ਚੁੱਕੇ ਹਨ। ਕਾਨੂੰਨਾਂ ਵਿਚ ਤਬਦੀਲੀ ਕਰਨ ਲਈ ਜਸਟਿਸ ਵਰਮਾ ਦੀ ਅਗਵਾਈ ਹੇਠ ਬਣੀ ਤਿੰਨ-ਮੈਂਬਰੀ ਕਮੇਟੀ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਦਿੱਲੀ ਪੁਲੀਸ ਦੇ ਦੋ ਸਹਾਇਕ ਪੁਲੀਸ ਕਮਿਸ਼ਨਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਦੋ ਜ਼ਿਲ੍ਹਾ ਪੁਲੀਸ ਕਮਿਸ਼ਨਰਾਂ ਕੋਲੋਂ ਜੁਆਬ ਤਲਬੀ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਮੁੱਦੇ ’ਤੇ ਵਿਚਾਰ ਕਰਨ ਲਈ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਅਤੇ ਸਰਬ ਪਾ

ਭਾਰਤ-ਰੂਸ ਵਲੋਂ ਚਾਰ ਅਰਬ ਡਾਲਰ ਦੇ ਰਖਿਆ ਸਮਝੌਤੇ

ਭਾਰਤ-ਰੂਸ ਵਲੋਂ ਚਾਰ ਅਰਬ ਡਾਲਰ ਦੇ ਰਖਿਆ ਸਮਝੌਤੇ

ਨਵੀਂ ਦਿੱਲੀ, 24 ਦਸੰਬਰ: ਭਾਰਤ ਅਤੇ ਰੂਸ ਨੇ ਕਰੀਬ ਚਾਰ ਅਰਬ ਡਾਲਰ ਮੁੱਲ ਦੇ ਰਖਿਆ ਸੌਦਿਆਂ ਸਮੇਤ ਅੱਜ 10 ਸਮਝੌਤੇ ਸਹੀਬੰਦ ਕੀਤੇ। ਦੋਹਾਂ ਦੇਸ਼ਾਂ ਦੇ ਆਗੂਆਂ ਨੇ ਇਥੇ ਆਪਸੀ ਸਹਿਯੋਗ ਖ਼ਾਸ ਤੌਰ ’ਤੇ ਪਰਮਾਣੂ ਊਰਜਾ ਦੇ ਖੇਤਰ ਵਿਚ ਸਹਿਯੋਗ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਖਿਆ, ਪੁਲਾੜ, ਵਪਾਰ ਅਤੇ ਨਿਵੇਸ਼, ਵਿਗਿਆਨ ਤੇ ਤਕਨੀਕ, ਸਿਖਿਆ, ਸਭਿਆਚਾਰ ਅਤੇ ਸੈਰ-ਸਪਾਟੇ ਸਮੇਤ ਦੁਵੱਲੇ ਮਹੱਤਵ ਦੇ ਸਾਰੇ ਪ੍ਰਮੁੱਖ ਵਿਸ਼ਿਆਂ ’ਤੇ ਵਿਆਪਕ ਚਰਚਾ ਕੀਤੀ। ਦੋਹਾਂ ਆਗੂਆਂ ਦੀ ਬੈਠਕ ਦਾ ਸਥਾਨ ਆਖ਼ਰੀ ਸਮੇਂ ’ਤੇ ਬਦਲ ਦਿਤਾ ਗਿਆ ਸੀ। ਪਹਿਲਾਂ ਇਹ ਬੈਠਕ ਇੰਡੀਆ ਗੇਟ ਦੇ ਨੇੜੇ ਹੈਦਰਾਬਾਦ ਹਾਊਸ ’ਚ ਹੋਣੀ ਸੀ ਪਰ ਬਾਅਦ ਵਿਚ ਇਹ

ਸਮਝੌਤਾ ਧਮਾਕਾ : ਇੱਕ ਹੋਰ ਹਿੰਦੂ ਅੱਤਵਾਦੀ ਗ੍ਰਿਫਤਾਰ

ਸਮਝੌਤਾ ਧਮਾਕਾ : ਇੱਕ ਹੋਰ ਹਿੰਦੂ ਅੱਤਵਾਦੀ ਗ੍ਰਿਫਤਾਰ

ਇੰਦੌਰ, 24 ਦਸੰਬਰ : ਕੌਮੀ ਤਫਤੀਸ਼ੀ ਏਜੰਸੀ (ਐਨਆਈਏ) ਨੇ 2007 ਦੇ ਸਮਝੌਤਾ ਐਕਸਪ੍ਰੈਸ ਬੰਬ ਕਾਂਡ ਦੇ ਸਬੰਧ ਵਿੱਚ ਇੱਕ ਹੋਰ ਹਿੰਦੂ ਅੱਤਵਾਦੀ ਤੇਜਰਾਮ ਸਿੰਹ (22) ਨੂੰ ਹਿਰਾਸਤ ਵਿੱਚ ਲਿਆ ਹੈ। ਉਸ ਨੂੰ ਇੱਥੋਂ 15 ਕਿਲੋਮੀਟਰ ਦੂਰ ਸਥਿਤ ਪਿੰਡ ਦਿਪਾਲਪੁਰ ਤੋਂ ਹਿਰਾਸਤ ਵਿੱਚ ਲਿਆ ਗਿਆ। ਪਹਿਲਾਂ ਐਨਆਈਏ ਇੱਥੋਂ ਦੋ ਯੁਵਕਾਂ ਧਨ ਸਿੰਘ ਤੇ ਰਾਜਿੰਦਰ ਚੌਧਰੀ ਨੂੰ ਗ੍ਰਿਫਤਾਰ ਕਰ ਚੁੱਕੀ ਹੈ।

ਕਾਂਗਰਸੀ ਵਿਧਾਇਕ ਜੋਗਿੰਦਰਪਾਲ ਜੈਨ ਨੇ ਸਪੀਕਰ ਨੂੰ ਅਸਤੀਫ਼ਾ ਭੇਜਿਆ

ਕਾਂਗਰਸੀ ਵਿਧਾਇਕ ਜੋਗਿੰਦਰਪਾਲ ਜੈਨ ਨੇ ਸਪੀਕਰ ਨੂੰ ਅਸਤੀਫ਼ਾ ਭੇਜਿਆ

ਚੰਡੀਗੜ੍ਹ, 24 ਦਸੰਬਰ : ਮੋਗਾ ਤੋਂ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਜੈਨ ਨੇ ਦਸਿਆ ਕਿ ਉਨ੍ਹਾਂ ਨੇ ਸਪੀਕਰ ਨੂੰ ਅਪਣਾ ਅਸਤੀਫ਼ਾ ਭੇਜ ਦਿਤਾ ਹੈ ਅਤੇ ਉਹ ਪਰਸੋਂ ਬੁਧਵਾਰ ਨੂੰ ਦੁਪਹਿਰ ਇਕ ਵਜੇ ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਦੇ ਸੈਕਟਰ 28 ਸਥਿਤ ਦਫ਼ਤਰ ਵਿਚ ਅਪਣੇ ਸੈਂਕੜੇ ਸਾਥੀਆਂ ਨਾਲ ਸੱਤਾਧਾਰੀ ਪਾਰਟੀ ਵਿਚ ਸ਼ਾਮਲ ਹੋ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਉਤੇ ਕਿਸੇ ਵੀ ਨੇਤਾ, ਪਾਰਟੀ ਜਾਂ ਜਥੇਬੰਦੀ ਦਾ ਕੋਈ ਦਬਾਅ ਨਹੀਂ ਹੈ। ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ’ਤੇ ਪੂਰਾ ਭਰੋਸਾ ਹੈ ਕਿ ਉਹ ਉਨ੍ਹਾਂ ਨੂੰ ਟਿਕਟ ਦੇਣ ਦੇ ਅਤੇ ਹੋਰ ਜਿਹੜੇ ਵੀ ਵਾਅਦੇ ਕੀਤੇ ਹਨ, ਨੂੰ ਪੂਰਾ ਕਰਨਗੇ। ਸ੍ਰੀ ਜੈਨ ਨੇ ਕਿਹਾ ਕਿ ਇਕ ਮਹੀਨੇ ਤੋਂ ਉਨ੍ਹਾਂ ਦੀ ਗੱਲਬਾਤ ਅਕਾਲੀ ਦਲ ਦੇ ਨੇਤਾਵਾਂ ਨਾਲ ਚਲ ਰਹੀ ਸੀ ਜੋ ਹੁਣ ਸਿਰੇ ਲੱਗੀ ਹੈ। ਉਨ੍ਹਾਂ ਕਿਹਾ ਕਿ ਚੁਣੇ ਹੋਏ ਵਿਧਾਇਕ ਵਲੋਂ ਅਸਤੀਫ਼ਾ ਦੇਣਾ ਵੱਡਾ ਫ਼ੈਸਲਾ ਹੁੰਦਾ ਹੈ। ਅਜਿਹਾ ਹਾਲੇ ਤਕ ਪੰਜਾਬ ਵਿਚ ਕਦੇ ਨਹੀਂ ਹੋਇਆ। ਉਧਰ ਸ੍ਰੀ ਜੈਨ ਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵਿਚ ਰਲੇਵੇਂ ਦੀ ਖ਼ਬਰ ਤੋਂ ਬਾਅਦ ਕਾਂਗਰਸ ਵਿਚ ਹਲਚਲ ਪੈਦਾ ਹੋ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਸ਼ੁਰੂ ਕੀਤੀ ਜਾ ਰਹੀ ਸਕੀਮ ਦੀ ਇਕ ਪਾਸੇ ਪ੍ਰਸ਼ੰਸਾ ਹੋ ਰਹੀ ਹੈ ਜਦਕਿ ਦੂਜੇ ਪਾਸੇ ਕਾਂਗਰਸੀ ਨੇਤਾਵਾਂ ਨੇ ਇਸ ਨੂੰ ਡਰਾਉਣ ਅਤੇ ਧਮਕਾਉਣ ਦਾ ਪੈਂਤੜਾ ਕਰਾਰ ਦਿਤਾ ਹੈ। ਭੁਲੱਥ ਸੀਟ ਤੋਂ ਕਾਂਗਰਸ ਦੇ ਸਾ