Home » Archives by category » All News (Page 2719)

ਮਹਿਲਾ ਕਾਂਸਟੇਬਲ ਨਾਲ ਛੇੜਛਾੜ ਤੇ ਕੁੱਟਮਾਰ ਕਰਨ ਵਾਲੇ 6 ਗੁੰਡੇ ਗ੍ਰਿਫ਼ਤਾਰ

ਮਹਿਲਾ ਕਾਂਸਟੇਬਲ ਨਾਲ ਛੇੜਛਾੜ ਤੇ ਕੁੱਟਮਾਰ ਕਰਨ ਵਾਲੇ 6 ਗੁੰਡੇ ਗ੍ਰਿਫ਼ਤਾਰ

ਮੁਕਤਸਰ ਸਾਹਿਬ, 24 ਦਸੰਬਰ : ਨਜ਼ਦੀਕੀ ਪਿੰਡ ਮੱਲਣ ਵਿਖੇ ਐਤਵਾਰ ਨੂੰ ਟੀਵੀ ਚੈਨਲ ਵਾਸਤੇ ਰਿਕਾਰਡ ਕੀਤੇ ਜਾ ਰਹੇ ਇੱਕ ਗੀਤ- ਸੰਗੀਤ ਸਮਾਗਮ ਦੌਰਾਨ ਇਕ ਮਹਿਲਾ ਪੁਲੀਸ ਕਾਂਸਟੇਬਲ ਨਾਲ ਛੇੜਛਾੜ ਅਤੇ ਉਸ ਤੋਂ ਬਾਅਦ ਏ ਐਸ ਆਈ ਦੀ ਕੁੱਟਮਾਰ ਕਰਨ ਦੇ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਪੁਲੀਸ ਨੇ ਮੁਕੱਦਮੇ ’ਚ ਸ਼ਾਮਲ ਸਾਰੇ ਛੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵੇਲੇ ਪੁਲੀਸ ਮੁਲਾਜ਼ਮਾਂ ਉਪਰ ਜਾਨ ਲੇਵਾ ਹਮਲਾ ਕਰਨ ਦੇ ਦੋਸ਼ ’ਚ ਪਹਿਲਾਂ ਤੋਂ ਹੀ ਦਰਜ ਮੁਕਦਮੇ ਦੀ ਧਾਰਾ 294, 186, 353, 354, 148, 149 ਅਧੀਨ ਮੁਕਦਮੇ ’ਚ ਵਾਧਾ ਕਰਦਿਆਂ ਇਰਾਦਾ ਕਤਲ ਦੀ ਧਾਰਾ 307 ਵੀ ਸ਼ਾਮਲ ਕਰ ਦਿੱਤੀ ਹੈ। ਪੁਲੀਸ ਅਨੁਸਾਰ ਗੱਲ ਇਥੇ ਹੀ ਖਤਮ ਨਹੀਂ ਹੋਈ ਸਗੋਂ ਜਦੋਂ ਪੁਲੀਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਲਿਜਾ ਰਹੀ ਸੀ ਤਾਂ ਮੁਲਜ਼ਮਾਂ ਨੇ ਪੁਲੀਸ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਉਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ, ਉਨ੍ਹਾਂ ਦੇ ਹੱਥ ਪੈਰ ਟੁੱਟ ਗਏ ਤੇ ਹੁਣ ਉਹ ਹਸਪਤਾਲ ’ਚ ਇਲਾਜ ਅਧੀਨ ਹਨ। ਉਧ

ਦਿੱਲੀ ’ਚ ਪ੍ਰਦਰਸ਼ਨਕਾਰੀਆਂ ਦਾ ‘ਤਾਂਡਵ-ਨਾਚ’
ਇੱਕ ਥਾਣੇਦਾਰ ਦੀ ਮੌਤ

ਦਿੱਲੀ ’ਚ ਪ੍ਰਦਰਸ਼ਨਕਾਰੀਆਂ ਦਾ ‘ਤਾਂਡਵ-ਨਾਚ’ <br>ਇੱਕ ਥਾਣੇਦਾਰ ਦੀ ਮੌਤ

ਨਵੀਂ ਦਿੱਲੀ, 23 ਦਸੰਬਰ: ਦਿੱਲੀ ’ਚ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋਈ ਕੁੜੀ ਨੂੰ ਇਨਸਾਫ਼ ਦਿਵਾਉਣ ਲਈ ਇੰਡੀਆ ਗੇਟ ’ਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉਤੇ ਪੁਲਿਸ ਨੇ ਅੱਜ ਫਿਰ ਲਾਠੀਚਾਰਜ ਕੀਤਾ, ਹੰਝੂ ਗੈਸ ਦੇ ਗੋਲੇ ਦਾਗ਼ੇ ਅਤੇ ਪਾਣੀ ਦੀ ਵਾਛੜ ਕੀਤੀ। ਹਾਲਾਂਕਿ ਧਾਰਾ 144 ਲਾਗੂ ਹੋਣ ਦੇ ਬਾਵਜੂਦ ਪ੍ਰਸ਼ਾਸਨ ਨੇ ਵਿਖਾਵਾਕਾਰੀਆਂ ਨੂੰ ਸ਼ਾਂਤਮਈ ਦਿਖਾਵਾ ਕਰਨ ਦੀ ਪ੍ਰਵਾਨਗੀ ਦਿਤੀ ਸੀ ਪਰ ਪੁਲਿਸ ਵਲੋਂ ਕੁੱਝ ਵਿਦਿਆਰਥਣਾਂ ਨੂੰ ਪਿੱਛੇ ਧੱਕੇ ਜਾਣ ਕਾਰਨ ਹੋਈ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਭੀੜ ਉਤੇਜਤ ਹੋ ਗਈ। ਪ੍ਰਦਰਸ਼ਨ ’ਚ ਕਈ ਪੁਲਿਸ ਅਧਿਕਾਰੀ ਅਤੇ ਪੱਤਰਕਾਰ ਜ਼ਖ਼ਮੀ ਹੋ ਗਏ। ਲਾਠੀਚਾਰਜ ਤੋਂ ਭੜਕੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਜੀਪ ਅਤੇ ਇਕ ਗੱਡੀ ਨੂੰ ਤੋੜ ਦਿਤਾ। 26 ਜਨਵਰੀ ਲਈ ਲਾਈਆਂ ਗਈਆਂ ਰੋਕਾਂ ਨੂੰ ਵੀ ਤੋੜ ਕੇ ਅੱਗ ਦੇ ਹਵਾਲੇ ਕਰ ਦਿਤਾ। ਇਸੇ ਦਰਮਿਆਨ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਅਤੇ ਸੰਸਦ ਮੈਂਬਰ ਸੰਦੀਪ ਦੀਕਸ਼ਿਤ ਦੇ ਇੰਡੀਆ ਗੇਟ ’ਤੇ ਪਹੁੰਚਣ ਉਤੇ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕੀਤੀ ਗਈ ਅਤੇ ਪੁਲਿਸ ਨੇ ਕਾਫ਼ੀ ਜੱਦੋਜਹਿਦ ਤੋਂ ਬਾਅਦ ਦੀਕਸ਼ਿਤ ਨੂੰ ਉਸ ਥਾਂ ਤੋਂ ਕਢਿਆ। ਇੰਡੀਆ ਗੇਟ ’ਤੇ ਸਵੇਰ

ਫ਼ਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੀਆਂ ਤਿਆਰੀਆਂ ਸੰਪੰਨ ; ਕੱਲ੍ਹ ਸ਼ੁਰੂ ਹੋਵੇਗਾ ਜੋੜ ਮੇਲ

ਫ਼ਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੀਆਂ ਤਿਆਰੀਆਂ ਸੰਪੰਨ ; ਕੱਲ੍ਹ ਸ਼ੁਰੂ ਹੋਵੇਗਾ ਜੋੜ ਮੇਲ

ਫਤਹਿਗੜ੍ਹ ਸਾਹਿਬ/ਚੰਡੀਗੜ੍ਹ 23 ਦਸੰਬਰ : (ਬਲਵਿੰਦਰ ਮਾਵੀ, ਗੁਰਪ੍ਰੀਤ ਮਹਿਕ ) : ਫ਼ਤਹਿਗੜ੍ਹ ਸਾਹਿਬ ਵਿਖੇ 25 ਦਸੰਬਰ ਤੋਂ 27 ਦਸੰਬਰ ਤੱਕ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਸ਼ੁਰੂ ਹੋਣ ਵਾਲ਼ੇ ਸਾਲਾਨਾ ‘ਸ਼ਹੀਦੀ ਜੋੜ ਮੇਲ’ ਦੀਆਂ ਤਿਆਰੀਆਂ ਸੰਪੰਨ ਹੋ ਗਈਆ ਹਨ। ਇਸ ਵਾਰ 10 ਲੱਖ ਤੋ ਵੱਧ ਸ਼ਰਧਾਲੂ ਤਿੰਨ ਦਿਨਾਂ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਨਗੇ। ਤਿੰਨ ਦਿਨਾਂ ਧਾਰਮਿਕ ਸਮਾਗਮ ਦੌਰਾਨ ਸ਼ਰਧਾਲੂ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ । 26 ਦਸੰਬਰ ਨੂੰ ਵੱਖ ਵੱਖ ਸਿਆਸੀ ਪਾਰਟੀਆ ਆਪਣੀਆ ਸਿਆਸੀ ਪਾਰਟੀਆਂ ਦਾ ਆਯੋਜਨ ਕਰਨਗੇ। 27 ਨਵੰਬਰ ਨੂੰ ਗੁਰਦਵਾਰਾ ਜੋਤੀ ਸਰੂਪ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ। ਇਸ ਮੌਕੇ ਨਿਹੰਗ ਗਤਕਾ ਦੇ ਜੌਹਰ ਦਖਾਉਣਗੇ ਅਤੇ ਵੱਡੀ ਗਿਣਤੀ ਵਿਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਤੋ ਇਲਾਵਾ ਸੰਗਤ ਨਗਰ ਕੀਰਤਨ ਵਿਚ ਸ਼ਮੂਲੀ ਕਰੇਗੀ।

ਸਬਜ਼ੀਆਂ ਵੇਚਣ ਤੋਂ ਬਾਅਦ ਸੌਦਾ ਸਾਧ ਬਣਿਆ ‘ਪੋਪ ਸਟਾਰ’

ਸਬਜ਼ੀਆਂ ਵੇਚਣ ਤੋਂ ਬਾਅਦ ਸੌਦਾ ਸਾਧ ਬਣਿਆ ‘ਪੋਪ ਸਟਾਰ’

ਚੰਡੀਗੜ੍ਹ, 23 ਦਸੰਬਰ : ਸੋਦਾ ਸਾਧ ਹੁਣ ਅਖੌਤੀ ਸਾਧ ਤੋਂ ਜੋਕਰ ਸਟਾਰ ਬਣ ਗਿਆ ਹੈ, ਹੁਣ ਉਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਇਸ ਪਾਖੰਡੀ ਨੂੰ ਸਤਿਗੁਰੂ ਜਾਂ ਗੁਰੂ ਦਾ ਦਰਜ਼ਾ ਦਿੰਦੇ ਹਨ। ਸਾਧ ਵਲੋਂ ਗਾਇਆ ਇਕ ਅਖੌਤੀ ਅਧਿਆਮਕ ਬਨਾਮ ਦੁਨੀਆਵੀ ਗੀਤ ਕਾਫੀ ਚਰਚਾ ਵਿਚ ਚਲ ਰਿਹਾ ਹੈ, ਪੌਪ, ਰੌਕ ਸਟਾਰ ਦੀ ਤਰ੍ਹਾਂ ਪੇਸ਼ ਆ ਰਹੇ ਸਾਧ ਨੇ ਇਸ ਗੀਤ ਨੂੰ ਗਾਉਣ ਲਈ ਇਕ ਨਾਇਟ ਦਾ ਪ੍ਰਬੰਧ ਵੀ ਕੀਤਾ ਹੈ। ਇਸ ਗੀਤ ਨੂੰ ਆਮ ਲੋਕਾਂ ਤੱਕ ਪਹੁਚਾਣ ਲਈ ਡੇਰਾ ਸਿਰਸਾ ਇਕ ਮਸ਼ਹੂਰ ਰਿਕਾਰਡਿੰਗ ਕੰਪਨੀ ਯੂਨੀਵਰਸਲ

ਪੰਜਾਬ ਵਿਚ ਫ਼ਾਸਟ ਟਰੈਕ ਅਦਾਲਤਾਂ ਸਥਾਪਤ ਕੀਤੀਆਂ ਜਾਣਗੀਆਂ

ਪੰਜਾਬ ਵਿਚ ਫ਼ਾਸਟ ਟਰੈਕ ਅਦਾਲਤਾਂ ਸਥਾਪਤ ਕੀਤੀਆਂ ਜਾਣਗੀਆਂ

ਅਜਨਾਲਾ, 23 ਦਸੰਬਰ : ਅਜਨਾਲਾ ਵਿਖੇ ਇਕ ਸਮਾਗਮ ਵਿਚ ਹਿੱਸਾ ਲੈਣ ਪੁੱਜੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਛੇਤੀ ਤੋਂ ਛੇਤੀ ਇਨਸਾਫ਼ ਦਿਵਾਉਣ ਲਈ ਘਿਨਾਉਣੇ ਜੁਰਮਾਂ ਸਬੰਧੀ ਛੇਤੀ ਨਤੀਜਿਆਂ ਲਈ 7 ਫ਼ਾਸਟ ਟਰੈਕ ਅਦਾਲਤਾਂ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਸਬੰਧੀ ਚੀਫ਼ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਛੇਤੀ ਹੀ ਲਿਖਿਆ ਜਾਵੇਗਾ।
ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਚੁਸਤ ਅਤੇ ਦਰੁਸਤ ਬਣਾਉਣ ਲਈ ਵਿਸ਼ੇਸ਼ ਪਹਿਲਕਦਮੀ ਕਰਦਿਆਂ ਹੋਇਆਂ ਅਮਨ ਤੇ ਕਾਨੂੰਨ ਵਿਵਸਥਾ ਅਤੇ ਜਾਂਚ ਏਜੰਸੀਆਂ ਨੂੰ ਵੱਖ ਵੱਖ ਕੀਤਾ ਜਾਵੇਗਾ। ਇਸ ਮੌਕੇ ਸ.

ਖੁਫੀਆਂ ਏਜੰਸੀਆਂ ਰਾਹੀ ਪੰਜਾਬ ਸਰਕਾਰ ਰੱਖ ਰਹੀ ਹੈ ਪੰਜਾਬ ਦੇ ਸਿਆਸਤਦਾਨਾਂ ਤੇ ਨਜ਼ਰ

ਖੁਫੀਆਂ ਏਜੰਸੀਆਂ ਰਾਹੀ ਪੰਜਾਬ ਸਰਕਾਰ ਰੱਖ ਰਹੀ ਹੈ ਪੰਜਾਬ ਦੇ ਸਿਆਸਤਦਾਨਾਂ ਤੇ ਨਜ਼ਰ

ਚੰਡੀਗੜ੍ਹ, 23 ਦਸੰਬਰ (ਗੁਰਪ੍ਰੀਤ ਮਹਿਕ ) : ਪੰਜਾਬ ਸਰਕਾਰ ਆਪਣੀਆਂ ਖੁਫੀਆਂ ਏਜੰਸੀਆਂ ਰਾਹੀ ਪੰਜਾਬ ਦੇ ਸਿਆਸਤਦਾਨਾਂ ਤੇ ਨਜਰ ਰੱਖ ਰਹੀ ਹੈ। ਇਹ ਨਜਰ ਨਾ ਕੇਵਲ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਬਲਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਨੇਤਾਵਾਂ ਵਲ ਵੀ ਰੱਖ ਜਾ ਰਹੀ ਹੈ ਤਾਂ ਸਮੇਂ ਸਮੇਂ ਤੇ ਸਰਕਾਰ ਨੂੰ ਪਾਰਟੀ ਨੇਤਾਵਾਂ , ਸੰਤ ਸਮਾਜ ਦੇ ਆਗੂਆਂ ਅਤੇ ਅਫਸਰਾਂ ਦੀਆਂ ਗਤੀਵਧੀਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਪੀਪਲਜ ਪਾਰਟੀ ਆਫ ਪੰਜਾਬ ਦੇ ਮੁੱਖੀ ਮਨਪ੍ਰੀਤ ਬਾਦਲ ਵੀ ਕਈ ਵਾਰ ਇਹ ਦੋਸ਼ ਲਗਾ ਚੁੱਕੇ ਹਨ ਕਿ ਖੁਫੀਆਂ ਵਿਭਾਗ ਦੇ ਕਰਮਚਾਰੀ ਉਨ੍ਹਾਂ ਦੇ ਪਿੱਛੇ ਲੱਗੇ ਰਹਿੰਦੇ ਹਨ। ਇਹ ਵੀ ਦੋਸ਼ ਲੱਗਦੇ ਰਹੇ ਹਨ ਕਿ ਸਰਕਾਰ ਦਾ ਖੁਫੀਆ ਵਿਭਾਗ ਪੰਜਾਬ ਦੇ ਮਹੱਤਵਪੂਰਨ ਵਿਅਕਤੀਆਂ ਦੇ ਫੋਨ ਟੈਪ ਕਰਦਾ ਰਿਹਾ ਹੈ।
ਸੂਤਰਾਂ ਤੋ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਖੁਫੀਆਂ ਏਜੰਸੀਆ ਵੱਲੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਪ੍ਰਤਾਪ ਸਿੰਘ ਬਾਜਵਾ, ਅਰਵਿੰਦਰ ਖੰਨਾ, ਰਵਨੀਤ ਸਿੰਘ ਬਿੱਟੂ, ਪੀਪਲਜ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਬਾਦਲ, ਗੁਰਪ੍ਰੀਤ ਭੱਟੀ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸੁਖਪਾਲ ਖਹਿਰਾ, ਰਾਣਾ ਗੁਰਜੀਤ ਸਿੰਘ, ਭਾਜਪਾ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿਧੂ, ਪੰਜਾਬ ਭਾਜਪਾ ਦੇ ਪ੍ਰਧਾਨ ਅਸਵਨੀ ਸ਼ਰਮਾ, ਭਾਜਪਾ ਵਿਧਾ

ਚੰਡੀਗੜ੍ਹ ਹਵਾਈ ਅੱਡੇ ਦਾ ਆਧੁਨਿਕ ਪ੍ਰਬੰਧ ਅਜੇ ਵੀ ਅਧੂਰਾ

ਚੰਡੀਗੜ੍ਹ ਹਵਾਈ ਅੱਡੇ ਦਾ ਆਧੁਨਿਕ ਪ੍ਰਬੰਧ ਅਜੇ ਵੀ ਅਧੂਰਾ

ਚੰਡੀਗੜ੍ਹ, 23 ਦਸੰਬਰ : ਚੰਡੀਗੜ੍ਹ ਦੇ ਹਵਾਈ ਅੱਡੇ ’ਤੇ ਜਹਾਜ਼ਾਂ ਦੀ ਲੈਂਡਿੰਗ ਦਾ ਆਧੁਨਿਕ ਇੰਤਜ਼ਾਮ ਵਿਚ-ਵਿਚਾਲੇ ਹੀ ਲਟਕ ਕੇ ਰਹਿ ਗਿਆ ਹੈ। ਧੁੰਦ ਦੇ ਮੌਸਮ ਨਾਲ ਨਿਪਟਣ ਲਈ ਹਵਾਈ ਅੱਡਾ ਤਿਆਰ ਨਹੀਂ ਹੈ ਅਤੇ ਮੌਸਮ ਦੇ ਕਰਵਟ ਲੈਣ ਦਾ ਅਸਰ ਹਵਾਈ ਉਡਾਣਾਂ ’ਤੇ ਪੈਣ ਲੱਗਾ ਹੈ। ਅੱਜ ਦੂਜੇ ਦਿਨ ਚੰਡੀਗੜ੍ਹ ਦੇ ਹਵਾਈ ਅੱਡੇ ਨੂੰ ਦੁਪਹਿਰ 11.30 ਵਜੇ ਤੱਕ ਧੁੰਦ ਨੇ ਆਪਣੀ ਬੁੱਕਲ ਵਿੱਚ ਲਪੇਟੀ ਰੱਖਿਆ, ਜਿਸ ਕਾਰਨ ਤਿੰਨ ਉਡਾਣਾਂ ਰੱਦ ਕਰਨੀਆਂ ਪਈਆਂ। ਇਨ੍ਹਾਂ ਪਿੱਛੋਂ ਦੋ ਉਡਾਣਾਂ ਚੰਡੀਗੜ੍ਹ ਤੋਂ ਦਿੱਲੀ ਅਤੇ ਇਕ ਮੁੰਬਈ ਲਈ ਸੀ। ਪਿਛਲੇ ਦਿਨੀਂ ਬਰਸਾਤ ਅਤੇ ਬੱਦਲਵਾਈ ਦੇ ਦਿਨਾਂ ਵਿੱਚ ਵੀ ਕਈ ਉਡਾਣਾਂ ਨਿਰਧਾਰਤ ਸਮੇਂ ਤੋਂ ਪਛੜ ਕੇ ਪੁੱਜੀਆਂ, ਜਦੋਂ ਕਿ ਲੰਘੇ ਕੱਲ੍ਹ ਕਈ ਜਹਾਜ਼ਾਂ ਨੂੰ

ਹੁਣ ਹੋਰ ‘ਰਣਜੀਤ ਰਾਣੇ’ ਸਾਹਮਣੇ ਆਏ

ਹੁਣ ਹੋਰ ‘ਰਣਜੀਤ ਰਾਣੇ’ ਸਾਹਮਣੇ ਆਏ

ਗਿੱਦੜਬਾਹਾ- ਸੂਬੇ ਸਮੇਤ ਦੇਸ਼ ਭਰ ਵਿਚ ਲੜਕੀਆਂ ਨਾਲ ਵਧ ਰਹੀਆਂ ਜ਼ਬਰਦਸਤੀ ਅਤੇ ਛੇੜਛਾੜ ਦੀਆਂ ਵਾਰਦਾਤਾਂ ਦੀ ਭੱਖਦੀ ਅੱਗ ਅਜੇ ਠੰਢੀ ਹੀ ਨਹੀਂ ਹੋਈ ਸੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲੇ ਦੇ ਪਿੰਡ ਮੱਲਣ ਵਿਖੇ ਅਕਾਲੀ ਪਾਰਟੀ ਨਾਲ ਸੰਬੰਧਤ ਕੁਝ ਨੌਜਵਾਨਾਂ ਵਲੋਂ ਇਕ ਸਮਾਰੋਹ ਦੌਰਾਨ ਡਿਊਟੀ ‘ਤੇ ਤੈਨਾਤ ਪੰਜਾਬ ਪੁਲਸ ਦੀ ਮਹਿਲਾ ਕਾਂਸਟੇਬਲ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਜਦੋਂ ਪੀੜਤ ਕਾਂਸਟੇਬਲ ਨੇ ਉਕਤ ਨੌਜਵਾਨਾਂ ਦਾ ਵਿਰੋਧ ਕੀਤਾ ਤਾਂ ਉਕਤ ਕਥਿਤ ਦੋਸ਼ੀਆਂ ਨੇ ਕਾਂਸਟੇਬਲ ‘ਤੇ ਹਮਲਾ ਕੀਤਾ ਅਤੇ ਜਦੋਂ ਡਿਊਟੀ ‘ਤੇ ਤੈਨਾਤ ਏਐਸਆਈ ਜਦੋਂ ਰਾਮ ਸਿੰਘ ਨੇ ਮੁੰਡਿਆਂ ਨੂੰ ਅਜਿਹਾ ਕਰਨ ਤੋਂ ਵਰਜਿਆ ਤਾਂ ਉਨ੍ਹਾਂ ਨੇ ਰਾਮ ਸਿੰਘ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਪੱਗ ਵੀ ਲਾਹ ਦਿੱਤੀ। ਥਾਣਾ ਕੋਟਭਾਈ ਦੀ ਪੁਲੀਸ ਨੇ ਮੁਲਜ਼ਮਾਂ ਖਿਲਾਫ ਇਸਤਰੀ ਦੀ ਹੱਤਕ ਕਰਨ, ਸਰਕਾਰੀ ਕਰਮਚਾਰੀ ਦੀ ਜਾਨ ਨੂੰ ਖ਼ਤਰਾ ਪੈਦਾ ਕਰਨ ਤੇ ਡਿਊਟੀ ’ਚ ਵਿਘਨ ਪਾਉਣ ਤੇ ਗਾਲ੍ਹਾਂ ਕੱਢ ਕੇ ਬੇਇੱਜ਼ਤੀ ਕਰਨ ਦੇ ਦੋਸ਼ਾਂ ਅਧੀਨ ਕੇਸ ਦਰਜ ਕਰ ਲਿਆ ਹੈ, ਪਰ ਮੁਲਜ਼ਮ ਅਜੇ ਤੱਕ ਫਰਾਰ ਦੱਸੇ ਜਾਂਦੇ ਹਨ। ਜਾਣਕਾਰੀ ਅਨੁਸਾਰ ਪਿੰਡ ਮੱਲਣ ਦੇ ਸਰਕਾਰੀ ਸਕੂਲ ਵਿਖੇ ਟੈਲੀਵਿਜ਼ਨ ਉਪਰ ਪੇਸ਼ ਕੀਤਾ ਜਾਣ ਵਾਲਾ ਇਕ ਪ੍ਰੋਗਰਾਮ ‘ਮੇਲਾ ਮੇਲੀਆਂ ਦਾ’ ਫਿਲਮਾਇਆ ਜਾ ਰਿ

ਬੁਨਿਆਦੀ ਉਲਝਣਾਂ ਵਿਚ ਹੀ ਉਲਝੀ ਪਈ ਹੈ ਅਜੇ ਤਕ ਕੇਂਦਰੀ ਯੂਨੀਵਰਸਿਟੀ

ਬੁਨਿਆਦੀ ਉਲਝਣਾਂ ਵਿਚ ਹੀ ਉਲਝੀ ਪਈ ਹੈ ਅਜੇ ਤਕ ਕੇਂਦਰੀ ਯੂਨੀਵਰਸਿਟੀ

ਬਠਿੰਡਾ, 23 ਦਸੰਬਰ (ਚਰਨਜੀਤ ਭੁੱਲਰ) : ਪੰਜਾਬ ਕੇਂਦਰੀ ਯੂਨੀਵਰਸਿਟੀ (ਸੈਂਟਰਲ ਯੂਨੀਵਰਸਿਟੀ ਆਫ ਪੰਜਾਬ) ਦੀ ਉਸਾਰੀ ਦਾ ਕੰਮ ਚਾਰ ਵਰ੍ਹਿਆਂ ਤੋਂ ਲਟਕਿਆ ਹੋਇਆ ਹੈ। ਯੂਨੀਵਰਸਿਟੀ ਕੈਂਪਸ ਦੀ ਉਸਾਰੀ ਲਈ ਇੱਕ ਇੱਟ ਵੀ ਨਹੀਂ ਲੱਗ ਸਕੀ ਹੈ। ਹਾਲੇ ਤੱਕ ਕੈਂਪਸ ਦੀ ਚਾਰਦੀਵਾਰੀ ਹੀ ਬਣ ਰਹੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਖਿਆਂ ਦੇ ਪਿੰਡ ਘੁੱਦਾ ਵਿੱਚ ਕੇਂਦਰੀ ਯੂਨੀਵਰਸਿਟੀ ਦੀ ਉਸਾਰੀ ਹੋਣੀ ਹੈ। ਪਿੰਡ ਘੁੱਦਾ ਵਿੱਚ ਕੈਂਪਸ ਵਾਲੀ ਥਾਂ ’ਤੇ ਹਾਲੇ ਟਿੱਬੇ ਹੀ ਟਿੱਬੇ ਹਨ। ਇਨ੍ਹਾਂ ਟਿੱਬਿਆਂ ’ਤੇ ਹੁਣ ਮਲ੍ਹੇ ਝਾੜੀਆਂ ਉਗ ਆਈਆਂ ਹਨ। ਸ੍ਰੀ ਬਾਦਲ ਨੇ ਹਾਲ ਹੀ ਵਿੱਚ ਕੇਂਦਰੀ ਮਾਨਵ ਸਰੋਤ ਵਿਕਾਸ ਮੰਤਰੀ ਕੋਲ ਇਸ ਯੂਨੀਵਰਸਿਟੀ ਦੀ ਉਸਾਰੀ ਦਾ ਮਾਮਲਾ ਉਠਾਇਆ ਹੈ। ਫਿਲਹਾਲ ਕੇਂਦਰੀ ਯੂਨੀਵਰਸਿਟੀ ਚਾਰ ਵਰ੍ਹਿਆਂ ਤੋਂ ਬਠਿੰਡਾ ਦੀ ਪੁਰਾਣੀ ਧਾਗਾ ਮਿੱਲ ਵਿੱਚ ਹੀ ਚੱਲ ਰਹੀ ਹੈ।

ਵੀਡੀਓ ਵਿਖਾਉਣ ਵਾਲਿਆਂ ਦੀ ਸ਼ਨਾਖਤ ਸ਼ੁਰੂ

ਵੀਡੀਓ ਵਿਖਾਉਣ ਵਾਲਿਆਂ ਦੀ ਸ਼ਨਾਖਤ ਸ਼ੁਰੂ

ਚੰਡੀਗੜ੍ਹ, 23 ਦਸੰਬਰ : ਪੁਲੀਸ ਨੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਵਿਧਾਨ ਸਭਾ ਵਿੱਚ ਕਥਿਤ ਤੌਰ ’ਤੇ ਬੋਲੇ ਅਪਸ਼ਬਦਾਂ ਦੀ ਰਿਕਾਰਡਿੰਗ ਸੈਕਟਰ-17 ਸਥਿਤ ਪਲਾਜ਼ਾ ਵਿੱਚ ਸਕਰੀਨ ਲਾ ਕੇ ਦਿਖਾਉਣ ਦਾ ਪ੍ਰਬੰਧ ਕਰਨ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਦੀ ਸ਼ਨਾਖਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਇੱਕ ਵਕੀਲ ਵੱਲੋਂ ਚੰਡੀਗੜ੍ਹ ਪੁਲੀਸ ਤੋਂ ਵਿਧਾਨ ਸਭਾ ਵਿੱਚ ਅਪਸ਼ਬਦ ਬੋਲਣ ਦੇ ਦੋਸ਼ ਹੇਠ ਮਜੀਠੀਆ ਅਤੇ ਇਸਦੀ ਸੀ.ਡੀ. ਜਨਤਕ ਤੌਰ ’ਤੇ ਨਸ਼ਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਜਦੋਂ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਆਗੂਆਂ ਤੇ ਵਿਧਾਇਕਾਂ ਵੱਲੋਂ