Home » Archives by category » ਸਿਹਤ (Page 22)

ਪਿਆਜ਼-ਲਸਣ ਬਚਾਉਂਦੇ ਹਨ ਕੈਂਸਰ ਤੋਂ

ਪਿਆਜ਼-ਲਸਣ ਬਚਾਉਂਦੇ ਹਨ ਕੈਂਸਰ ਤੋਂ

ਪਿਆਜ਼ ਤੇ ਲਸਣ ਹਰੇਕ ਰਸੋਈ ਲਈ ਜ਼ਰੂਰੀ ਚੀਜ਼ਾਂ ‘ਚੋਂ ਹਨ। ਇਨ੍ਹਾਂ ਕਾਰਨ ਹੀ ਦਾਲ-ਸਬਜ਼ੀਆਂ ਦਾ ਸੁਆਦ ਵਧਦਾ ਹੈ। ਪੁਲਾਅ, ਬਿਰਿਆਨੀ ਆਦਿ ਨੂੰ ਇਹ ਸੁਆਦੀ ਬਣਾਉਂਦੇ ਹਨ। ਇਹ ਸਲਾਦ ਦੇ ਰੂਪ ‘ਚ ਵੀ ਉਪਯੋਗੀ ਹਨ। ਇਨ੍ਹਾਂ ਦੀ ਵਰਤੋਂ ਅਚਾਰ ਤੇ ਚਟਨੀ ਵਿਚ ਵੀ ਹੁੰਦੀ ਹੈ। ਇਹ ਸਰੀਰ ਵਿਚ ਗਰਮੀ ਲਿਆਉਂਦੇ ਹਨ। ਇਨ੍ਹਾਂ ਵਿਚ ਉਤੇਜਕ ਗੁਣ ਹੁੰਦੇ […]

ਬਿਮਾਰੀਆਂ ਦਾ ਦੂਜਾ ਨਾਮ ਫਾਸਟ ਫੂਡ

ਬਿਮਾਰੀਆਂ ਦਾ ਦੂਜਾ ਨਾਮ ਫਾਸਟ ਫੂਡ

ਦੇਸ਼ ਦੇ ਛੋਟੇ-ਵੱਡੇ ਸ਼ਹਿਰਾਂ ਵਿਚ ਤੇਜ਼ੀ ਨਾਲ ਫੈਲਦੇ ਫਾਸਟ ਫੂਡ ਅਤੇ ਫਾਸਟ ਲਾਈਫ ਸੰਸਕ੍ਰਿਤੀ ਨੇ ਆਪਣੇ ਪੈਰ ਜਮ੍ਹਾਂ ਲਏ ਹਨ ਜਿਸ ਨੇ ਬੱਚਿਆਂ, ਅੱਲੜ੍ਹਾਂ ਅਤੇ ਨੌਜਵਾਨਾਂ ਸਭ ਨੂੰ ਪੂਰੀ ਤਰ੍ਹਾਂ ਆਪਣੇ ਸ਼ਿਕੰਜੇ ਵਿਚ ਜਕੜ ਲਿਆ ਹੈ। ਜੇਕਰ ਸਮਾਂ ਰਹਿੰਦੇ ਹੀ ਇਸ ਗੱਲ ‘ਤੇ ਧਿਆਨ ਨਾ ਦਿੱਤਾ ਗਿਆ ਤਾਂ ਉਹ ਦਿਨ ਦੂਰ ਨਹੀਂ, ਜਦੋਂ ਬਿਮਾਰੀਆਂ ਪੂਰੀ […]

ਐਂਟੀਬਾਇਟਿਕਸ ਸਿਰਫ ਡਾਕਟਰ ਦੀ ਪਰਚੀ ’ਤੇ ਹੀ ਵੇਚੇ ਜਾ ਸਕਣਗੇ

ਐਂਟੀਬਾਇਟਿਕਸ ਸਿਰਫ ਡਾਕਟਰ ਦੀ ਪਰਚੀ ’ਤੇ ਹੀ ਵੇਚੇ ਜਾ ਸਕਣਗੇ

ਨਵੀਂ ਦਿੱਲੀ, 11 ਫਰਵਰੀ : ਕੌਮਾਂਤਰੀ ਮੈਡੀਕਲ ਭਾਈਚਾਰੇ ਵੱਲੋਂ ਭਾਰਤ ਵਿਚ ਐਂਟੀਬਾਇਟਿਕਸ ਦੀ ਬੇਲੋੜੀ ਤੇ ਆਪਹੁਦਰੀ ਵਰਤੋਂ ਦੇ ਖ਼ਿਲਾਫ਼ ਵਾਰ-ਵਾਰ ਚਿੰਤਾ ਪ੍ਰਗਟਾਏ ਜਾਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਡਰੱਗਜ਼ ਐਂਡ ਕੌਸਮੈਟਿਕਸ ਐਕਟ ਦੀ ਐਚ-1 ਸੂਚੀ ਵਿਚ ਇਕ ਨਵੀਂ ਧਾਰਾ ਜੋੜਨ ਦੀ ਯੋਜਨਾ ਬਣਾਈ ਹੈ। ਇਸ ਧਾਰਾ ਤਹਿਤ ਦੇਸ਼ ਭਰ ਵਿਚ ਐਂਟੀਬਾਇਟਿਕਸ ਦੀ ਵਿਕਰੀ ਨੇਮਬੰਦ ਕੀਤੀ ਜਾਵੇਗੀ […]

ਬੱਸ ਕੁਝ ਵਕਤ ਹੋਰ.. ਫਿਰ ਕੈਂਸਰ ਦਾ ਡਰ ਨਹੀਂ

ਬੱਸ ਕੁਝ ਵਕਤ ਹੋਰ.. ਫਿਰ ਕੈਂਸਰ ਦਾ ਡਰ ਨਹੀਂ

ਮਨੁੱਖਤਾ ਕੈਂਸਰ ਉਤੇ ਜਿੱਤ ਦੇ ਕਰੀਬ ਹੈ, ਪਿਛਲੇ ਇਕ ਸਾਲ ਵਿਚ ਹੀ ਕੈਂਸਰ ਦੇ ਇਲਾਜ ਦੇ ਖੇਤਰ ਵਿਚ ਕੁਝ ਅਜਿਹੀਆਂ ਖੋਜਾਂ ਹੋਈਆਂ ਹਨ, ਜਿਹਨਾਂ ਦੇ ਕਾਰਨ ਇਹ ਵਿਸ਼ਵਾਸ ਜਾਗਿਆ ਹੈ। ਨਵੀਂ ਤਕਨੀਕ, ਨਵੀਆਂ ਦਵਾਈਆਂ ਅਤੇ ਇਲਾਜ ਦੇ ਨਵੇਂ ਤਰੀਕੇ ਲੱਭੇ ਗਏ ਹਨ। ਭਾਰਤ ਦੇ ਬਿਹਤਰੀਨ ਕੈਂਸਰ ਮਾਹਿਰਾਂ ਦੀ ਰਾਏ ਦੇ ਆਧਾਰ ਤੇ ਇਹ ਪਾਇਆ ਗਿਆ […]

ਕੈਂਸਰ ਵਿਰੋਧੀ ਪ੍ਰੋਟੀਨ ਦੀ ਖੋਜ ਹੋਈ

ਕੈਂਸਰ ਵਿਰੋਧੀ ਪ੍ਰੋਟੀਨ ਦੀ ਖੋਜ ਹੋਈ

ਵਾਸ਼ਿੰਗਟਨ : ਕੈਂਸਰ ਦੀਆਂ ਗੰਢਾਂ ਨੂੰ ਖਤਮ ਕਰਨ ‘ਚ ਵਰਤੇ ਜਾਣ ਵਾਲੇ ਕਈ ਤਰੀਕੇ ਪ੍ਰਤੀਰੋਧਕ ਕੋਸ਼ਿਕਾਵਾਂ ਨੂੰ ਵੀ ਮਾਰ ਸਕਦੇ ਹਨ ਪਰ ਖੋਜ ਕਰਤਾਵਾਂ ਨੇ ਹੁਣ ਇਕ ਅਜਿਹੇ ਪ੍ਰੋਟੀਨ ਦੀ ਖੋਜ ਕੀਤੀ ਹੈ ਜੋ ਗੰਢਾਂ ਨੂੰ ਦੁਬਾਰਾ ਪੈਦਾ ਹੋਣ ਤੋਂ ਰੋਕਣ ‘ਚ ਮਦਦਗਾਰ ਹੋ ਸਕਦਾ ਹੈ। ਯੂਨੀਵਰਸਿਟੀ ਆਫ਼ ਸੈਂਟਰਲ ਫਲੋਰਿਡਾ ਦੇ ਖੋਜ ਕਰਤਾਵਾਂ ਨੂੰ ਸਤਨ […]

ਛਿਲਕੇ-ਪੱਤੇ ਤੇ ਫ਼ਲ ਸ਼ਬਜ਼ੀਆਂ ਸਿਹਤ ਲਈ ਲਾਹੇਵੰਦ

ਛਿਲਕੇ-ਪੱਤੇ ਤੇ ਫ਼ਲ ਸ਼ਬਜ਼ੀਆਂ ਸਿਹਤ ਲਈ ਲਾਹੇਵੰਦ

ਅਕਸਰ ਦੇਖਣ ਵਿਚ ਆਉਂਦਾ ਹੈ ਕਿ ਅਸੀਂ ਸਬਜ਼ੀਆਂ, ਫਲਾਂ ਦਾ ਇਸਤੇਮਾਲ ਕਰਦੇ ਸਮੇਂ ਉਨ੍ਹਾਂ ਦੇ ਛਿਲਕੇ ਅਤੇ ਪੱਤੇ ਸੁੱਟ ਦਿੰਦੇ ਹਾਂ। ਜਦੋਂਕਿ ਇਕ ਖੋਜ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਦੇ ਇਹ ਛਿਲਕੇ ਉਨ੍ਹਾਂ ਫਲਾਂ ਅਤੇ ਸਬਜ਼ੀਆਂ ਤੋਂ ਕਿਤੇ ਵੱਧ ਪੌਸ਼ਟਿਕ ਅਤੇ ਫਾਇਦੇਮੰਦ ਹੁੰਦੇ ਹਨ। ਇਹ ਹੀ ਨਹੀਂ ਇਹ ਸਾਡੇ ਸਰੀਰ ਨੂੰ ਕਈ ਭਿਆਨਕ ਬਿਮਾਰੀਆਂ ਤੋਂ ਬਚਾਉਂਦੇ ਹਨ ਕਿਉਂਕਿ ਇਹ ਸਰੀਰ ਨੂੰ ਬਿਮਾਰੀਆਂ ਦਾ ਮੁਕਾਬਲਾ ਕਰ ਸਕਣ ਦੇ ਸਮਰੱਥ ਬਣਾਉਂਦੇ ਹਨ। ਦੂਸਰੇ ਸ਼ਬਦਾਂ ਵਿਚ ਇਹ ਕਹਿ ਸਕਦੇ ਹਾਂ ਕਿ ਸਬਜ਼ੀਆਂ ਦੇ ਪੱਤੇ ਸਬਜ਼ੀਆਂ ਤੋਂ ਕਿਤੇ ਵੱਧ ਪੌਸ਼ਟਿਕਤਾ ਨਾਲ ਭਰਪੂਰ ਹੁੰਦੇ ਹਨ। ਇਸ ਲਈ ਸਾਨੂੰ ਇਨ੍ਹਾਂ ਛਿਲਕਿਆਂ ਨੂੰ ਸੁੱਟਣਾ ਨਹੀਂ ਚਾਹੀਦਾ ਬਲਕਿ ਇਨ੍ਹਾਂ ਦਾ ਵੱ

ਘਰ ਬੈਠੇ ਬਣਾਉ ਸਿਹਤ

ਘਰ ਬੈਠੇ ਬਣਾਉ ਸਿਹਤ

ਸਰਦੀਆਂ ਦਾ ਮੌਸਮ ਸਿਹਤ ਬਣਾਉਣ ਦਾ ਵਧੀਆ ਮੌਕਾ ਮੰਨਿਆ ਗਿਆ ਹੈ। ਜਿਨ੍ਹਾਂ ਦਾ ਵਜ਼ਨ ਘੱਟ ਹੈ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਪਣੇ ਹਾਜ਼ਮੇ ਸਬੰਧੀ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਅਤੇ ਹਾਜ਼ਮੇ ਨਾਲ ਸੰਬੰਧਿਤ ਰੋਗਾਂ ਨੂੰ ਖਤਮ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਸਾਡਾ ਹਾਜ਼ਮਾ ਦਰੁਸਤ ਰਹੇਗਾ ਤਾਂ ਹੀ ਖਾਧਾ ਗਿਆ ਭੋਜਨ ਚੰਗੀ ਤਰ੍ਹਾਂ ਪਚੇਗਾ। ਭੋਜਨ ਪਚਣ ਤੋਂ ਬਾਅਦ ਸਾਡੇ ਸਰੀਰ ਵਿਚ 7 ਧਾਤੂਆਂ ਬਣਨਗੀਆਂ ਅਤੇ ਉਸ ਨਾਲ ਸਾਡੇ ਸਰੀਰ ਦੀ ਬਣਤਰ ਵਿਚ ਫਰਕ ਪਵੇਗਾ। ਆਪਣੇ ਭੋਜਨ ਵਿਚ ਤਲੀਆਂ ਹੋਈਆਂ, ਮਿਰਚ ਮਸਾਲੇਦਾਰ ਚੀਜ਼ਾਂ ਖਾਣੀਆਂ ਘੱਟ ਜਾਂ ਬੰਦ ਕਰ ਦਿਉ। ਖੱਟੇ ਅਤੇ ਨਸ਼ੀਲੇ ਪਦਾਰਥ ਬਿਲਕੁਲ ਬੰਦ ਕਰ ਦੇਵੋ। ਚਾਹ, ਕਾ

ਐਲਰਜੀ ਕਾਰਨ ਅਤੇ ਇਲਾਜ

ਐਲਰਜੀ ਕਾਰਨ ਅਤੇ ਇਲਾਜ

ਐਲਰਜੀ ਸ਼ਬਦ ਦੀ ਵਿਊਂਤਬੰਦੀ ਡਾ. ਵੋਨਪਿਕਕਿਉਟ ਨੇ ਕੀਤੀ ਹੈ। ਇਹ ਬੀਮਾਰੀ ਔਰਤਾਂ ਤੇ ਨੌਜਵਾਨਾਂ, ਬੱਚਿਆਂ ਤੇ ਬਜ਼ੁਰਗਾਂ ਵਿਚ ਕਿਸੇ ਉਮਰ ਵਿਚ ਵੀ ਹੋ ਸਕਦੀ ਹੈ। ਐਲਰਜੀ ਸਰੀਰ ਦੀ ਇਕ ਵੱਖਰੀ ਅਤੇ ਬਚਿੱਤਰ ਵਿਅਕਤੀਗਤ ਰੁਚੀ ਹੈ। ਇਹ ਖਾਸ ਪ੍ਰਕਾਰ ਦੀ ਰੁਚੀ ਦੇ ਅਨੋਖੇ ਸੁਭਾਅ ਅਨੁਸਾਰ ਕਈ ਐਸੀਆਂ ਹਾਲਤਾਂ ਜਾਂ ਵਸਤੂਆਂ ਕਾਰਨ ਸਰੀਰ ਵਿਚ ਕਈ ਪ੍ਰਕਾਰ ਦੇ ਰੋਗ ਉਤਪੰਨ ਹੋ ਜਾਂਦੇ ਹਨ। ਇਨ੍ਹਾਂ ਖਾਸ ਹਾਲਤਾਂ ਜਾਂ ਵਸਤੂਆਂ ਨੂੰ ਐਲਰਜੋਨਜ ਕਿਹਾ ਜਾਂਦਾ ਹੈ। ਜਿਹੜੇ ਆਮ ਹਾਲਤਾਂ ਵਿਚ ਸੁਭਾਵਕ ਤੌਰ ’ਤੇ ਤੰਦਰੁਸਤ ਮਨੁੱਖਾਂ ਲਈ ਦੋਸ਼ੀ ਨਹੀਂ ਹੁੰਦੇ ਪਰ ਐਲਰਜੀ ਵਾਲੇ ਰੋਗੀਆਂ ਵਿਚ ਕਈ ਪ੍ਰਕਾਰ ਦੇ ਉਪੱਦਰ ਰੋਗ ਪੈਦਾ ਕਰ ਸਕਦੇ ਹਨ ਜਿਵੇਂ ਖੁੰਭਾਂ ਖਾਣ ਵਾਲੀਆਂ ਖੁਰਾਕਾਂ ਫਲ, ਫੁੱਲਾਂ ਦੀ ਖਸ਼ਬੂ, ਸਵਾਰਥ ਮਨੁੱਖਾਂ ਲਈ ਬੜੇ ਲਾਭਦਾਇਕ ਜਾਂ ਸੁਖਾਵੀਆਂ ਚੀਜ਼ਾਂ ਹਨ ਪਰ ਐਲਰਜੀ ਵਾਲੇ ਰੋਗੀ ਲਈ ਇ

ਗੱਠੀਆ ਅਤੇ ਜੋੜਾਂ ਦਾ ਦਰਦ

ਗੱਠੀਆ ਅਤੇ ਜੋੜਾਂ ਦਾ ਦਰਦ

‘‘ਰਿਊਮੇਟਿਜ਼ਮ’’ ਇਕ ਸ਼ਬਦ ਹੈ ਜੋ ਜੋੜਾਂ ਤੇ ਹੋਰ ਤੰਤੂਆਂ ਦੇ ਦਰਦਾਂ ਵਾਸਤੇ ਵਰਤਿਆ ਜਾਂਦਾ ਹੈ| ਇਸ ਤਰ੍ਹਾਂ ਦੇ ਰੋਗਾਂ ਦੀ ਸਪੈਸ਼ਲਿਟੀ ਨੂੰ ‘‘ਰਿਊਮੇਟਾਲੋਜੀ’’ ਕਹਿੰਦੇ ਹਨ ਤੇ ਇਸ ਦੇ ਮਾਹਿਰ ਡਾਕਟਰ ਨੂੰ ‘‘ਰਿਊਮੇਟਾਲੋਜਿਸਟ’’|

ਮੌਸਮ ਤੇ ‘‘ਰਿਊਮੇਟਿਜ਼ਮ’’- ਜੋੜਾਂ ਦੀਆਂ ਦਰਦਾਂ ਦਾ ਮੌਸਮ ਨਾਲ ਸਬੰਧ ਬਾਰੇ ਲੰਮੇ ਸਮੇਂ ਤੋਂ ਇਕ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ| ਇਸ ਸਬੰਧ ਦੇ ਹੱਕ ਵਿਚ ਜਾਂ ਇਸ ਦੇ ਵਿਰੋਧ ਵਿਚ ਕੋਈ ਸਬੂਤ ਨਹੀਂ ਹਨ| 1995 ਵਿਚ ਖੋਜਕਾਰ ਏ.ਨਾ

ਏਡਜ਼ ਤੋਂ ਕਿਵੇਂ ਬਚਿਆ ਜਾਵੇ?

ਏਡਜ਼ ਤੋਂ ਕਿਵੇਂ ਬਚਿਆ ਜਾਵੇ?

ਏਡਜ਼ ਇਕ ਐਸਾ ਰੋਗ ਹੈ ਜਿਸ ਨੂੰ ਸਮਾਜ ਵਿਚ, ਇਕ ਕਲੰਕ ਜਾਂ ਧੱਬੇ ਵਜੋਂ ਸਮਝਿਆ ਜਾਂਦਾ ਹੈ,ਤੇ ਜਿਸ ਦਾ ਅਜੇ ਤੱਕ ਕੋਈ ਨਿੱਗਰ ਇਲਾਜ ਨਹੀਂ ਲੱਭਾ। ਇਹ ਇਕ ਐਸਾ ਰੋਗ ਹੈ ਜਿਸ ਵਿਚ ਮਨੁੱਖੀ ਸਰੀਰ ਦੀ ਸੁਰੱਖਿਆ ਪ੍ਰਣਾਲੀ ਅਰਥਾਤ ਇਮਿਊਨ ਸਿਸਟਮ ਦੀ ਕਾਰਗ਼ੁਜ਼ਾਰੀ ਵਿਚ ਕਮੀ ਆ ਜਾਂਦੀ ਹੈ, ਜਿਸ ਨਾਲ ਕਈ ਤਰ੍ਹਾਂ ਦੇ ਲੱਛਣ ਪੈਦਾ ਹੋ ਜਾਂਦੇ ਹਨ। ਇਹ ਕਮੀ ਵਿਰਾਸਤ ਕਾਰਨ ਜਾਂ ਜਮਾਂਦਰੂ ਨਹੀਂ ਸਗੋਂ ਹਾਸਲ ਕੀਤੀ ਹੋਈ (ਇਕੁਆਇਰਡ) ਹੁੰਦੀ ਹੈ। ਏਡਜ਼ ਕੋਈ ਇਕ ਸ਼ਬਦ ਨਹੀਂ ਸਗੋਂ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਇਕ