Home » Archives by category » ਭਾਰਤ (Page 2)

ਐੱਸਸੀ/ਐੱਸਟੀ ਐਕਟ ਜਾਰੀ ਰਹੇਗਾ: ਸ਼ਾਹ

ਐੱਸਸੀ/ਐੱਸਟੀ ਐਕਟ ਜਾਰੀ ਰਹੇਗਾ: ਸ਼ਾਹ

ਅੰਬਿਕਾਪੁਰ : ਭਾਜਪਾ ਮੁਖੀ ਅਮਿਤ ਸ਼ਾਹ ਨੇ ਅੱਜ ਇਥੇ ਕਿਹਾ ਕਿ ਨੌਕਰੀਆਂ ਵਿੱਚ ਐਸਸੀ/ਐਸਟੀ ਐਕਟ ਤਹਿਤ ਮਿਲਣ ਵਾਲਾ ਰਾਖਵਾਂਕਰਨ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ’ਤੇ ਕਾਬਜ਼ ਰਹਿਣ ਤਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਨੇੜੇ ਹਨ ਅਤੇ ਕਾਂਗਰਸ ਇਸ ਮੌਕੇ ਨੂੰ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਝੂਠ ਵਜੋਂ ਪ੍ਰਚਾਰੇਗੀ।  ਉਨ੍ਹਾਂ ਇਹ ਗੱਲ […]

ਡੰਗੌਲੀ ਦੇ ਗੁਰਦੁਆਰੇ ਵਿੱਚ ਪਾਵਨ ਸਰੂਪ ਦੀ ਬੇਅਦਬੀ

ਡੰਗੌਲੀ ਦੇ ਗੁਰਦੁਆਰੇ ਵਿੱਚ ਪਾਵਨ ਸਰੂਪ ਦੀ ਬੇਅਦਬੀ

ਘਨੌਲੀ : ਜ਼ਿਲ੍ਹਾ ਰੂਪਨਗਰ ਦੇ ਪਿੰਡ ਡੰਗੌਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਅੱਜ ਸ਼ਰਾਰਤੀ ਅਨਸਰਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਕਰੀਬ 100 ਪੱਤਰੇ ਪਾੜ ਦਿੱਤੇ ਗਏ। ਬੇਅਦਬੀ ਦੀ ਇਹ ਘਟਨਾ ਸਵੇਰ ਵੇਲੇ ਵਾਪਰੀ। ਗੁਰਦੁਆਰੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਬਿਜਲੀ ਨਾ ਹੋਣ ਕਰਕੇ ਘਟਨਾ ਰਿਕਾਰਡ ਨਾ ਹੋ ਸਕੀ। ਇਸ ਘਟਨਾ ਕਾਰਨ ਪਿੰਡ ਵਾਸੀਆਂ […]

ਦਿੱਲੀ ਪੁਲੀਸ ਨਾਲ ਮੁਕਾਬਲੇ ’ਚ ਚਾਰ ਗੈਂਗਸਟਰ ਹਲਾਕ

ਦਿੱਲੀ ਪੁਲੀਸ ਨਾਲ ਮੁਕਾਬਲੇ ’ਚ ਚਾਰ ਗੈਂਗਸਟਰ ਹਲਾਕ

ਨਵੀਂ ਦਿੱਲੀ : ਦਿੱਲੀ ਪੁਲੀਸ ਨੇ ਚਾਰ ਸ਼ੱਕੀ ਬਦਮਾਸ਼ਾਂ ਨੂੰ ਅੱਜ ਇੱਕ ਮੁਕਾਬਲੇ ਵਿੱਚ ਮਾਰ ਮੁਕਾਇਆ। ਦੱਖਣੀ ਦਿੱਲੀ ਦੇ ਛੱਤਰਪੁਰ ਦੇ ਫਾਰਮ ਹਾਊਸਾਂ ਵਾਲੇ ਇਲਾਕੇ ਵਿੱਚ ਵਿਸ਼ੇਸ਼ ਸੈੱਲ ਅਤੇ ਬਦਮਾਸ਼ਾਂ ਵਿਚਾਲੇ ਹੋਏ ਮੁਕਾਬਲੇ ਵਿੱਚ ਅੱਧੀ ਦਰਜਨ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ। ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਬਦਮਾਸ਼ਾਂ […]

ਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਖਾਰਜ

ਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਖਾਰਜ

ਪੰਚਕੂਲਾ : ਲੰਘੇ ਸਾਲ 25 ਅਗਸਤ ਨੂੰ ਹੋਈ ਹਿੰਸਾ ਦੇ ਮਾਮਲੇ ਵਿੱਚ ਗਿ੍ਫ਼ਤਾਰ ਸੌਦਾ ਸਾਧ ਨਾਲ ਸਬੰਧਤ ਹਨੀਪ੍ਰੀਤ ਦੀ ਜ਼ਮਾਨਤ ਦੀ ਅਰਜ਼ੀ ਅਦਾਲਤ ਵੱਲੋਂ ਖਾਰਜ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 25 ਅਗਸਤ 2017 ਨੂੰ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਈ ਹਿੰਸਾ ਨੂੰ ਭੜਕਾਉਣ ਦੇ ਮਾਮਲੇ ਵਿੱਚ ਦਰਜ ਕੇਸ ਵਿੱਚ […]

ਸ੍ਰੀਨਗਰ ਸੈਕਸ ਸਕੈਂਡਲ: ਪੰਜ ਦੋਸ਼ੀਆਂ ਨੂੰ ਦਸ-ਦਸ ਸਾਲ ਕੈਦ ਤੇ ਜੁਰਮਾਨਾ

ਸ੍ਰੀਨਗਰ ਸੈਕਸ ਸਕੈਂਡਲ: ਪੰਜ ਦੋਸ਼ੀਆਂ ਨੂੰ ਦਸ-ਦਸ ਸਾਲ ਕੈਦ ਤੇ ਜੁਰਮਾਨਾ

ਚੰਡੀਗੜ੍ਹ : ਇਥੇ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੀਮਾ ਸੁਰੱਖਿਆ ਬਲ (ਬੀਐਸਐਫ਼) ਦੇ ਸਾਬਕਾ ਡੀਆਈਜੀ ਕੇ.ਸੀ. ਪਾਧੀ ਸਮੇਤ ਪੰਜ ਮੁਜਰਮਾਂ ਨੂੰ 2006 ਦੇ ਜੰਮੂ-ਕਸ਼ਮੀਰ ਦੇ ਇਕ ਸੈਕਸ ਸਕੈਂਡਲ ਸਬੰਧੀ ਕੇਸ ਵਿੱਚ ਦਸ-ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਹੁਕਮ ਅੱਜ ਵਿਸ਼ੇਸ਼ ਸੀਬੀਆਈ ਜੱਜ ਗਗਨ ਗੀਤ ਕੌਰ ਦੀ ਅਦਾਲਤ ਨੇ ਸੁਣਾਏ। ਦੋਸ਼ੀਆਂ ਵਿੱਚ ਪਾਧੀ […]

ਸ਼ਿਲਾਂਗ: ਘੱਟ ਗਿਣਤੀ ਕਮਿਸ਼ਨ ਮੈਂਬਰ ਵੱਲੋਂ ਹਾਲਾਤ ਦਾ ਜਾਇਜ਼ਾ

ਸ਼ਿਲਾਂਗ: ਘੱਟ ਗਿਣਤੀ ਕਮਿਸ਼ਨ ਮੈਂਬਰ ਵੱਲੋਂ ਹਾਲਾਤ ਦਾ ਜਾਇਜ਼ਾ

ਸ਼ਿਲਾਂਗ : ਮੁਲਕ ਦੇ ਉਤਰ-ਪੂਰਬੀ ਸੂਬੇ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਸਿੱਖ ਭਾਈਚਾਰੇ ਤੇ ਮੁਕਾਮੀ ਖਾਸੀ ਲੋਕਾਂ ਦਰਮਿਆਨ ਹੋਈ ਹਿੰਸਾ ਦੇ ਮੱਦੇਨਜ਼ਰ ਕੌਮੀ ਘੱਟ ਗਿਣਤੀ ਕਮਿਸ਼ਨ (ਐਨਸੀਐਮ) ਵੱਲੋਂ ਇਥੇ ਭੇਜੇ ਆਪਣੇ ਮੈਂਬਰ ਮਨਜੀਤ ਸਿੰਘ ਰਾਏ ਨੇ ਅੱਜ ਇਥੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਸ਼ਹਿਰ ਦੇ ਕਾਰੋਬਾਰੀ ਧੁਰੇ ਬੜਾ ਬਾਜ਼ਾਰ ਵਿੱਚ ਸਥਿਤ ਪੰਜਾਬੀ ਲੇਨ ਇਲਾਕੇ ਦਾ […]

ਆਰਐਸਐਸ ਦੇ ਪ੍ਰੋਗਰਾਮ ਲਈ ਪ੍ਰਣਬ ਨਾਗਪੁਰ ਪੁੱਜੇ; ਧੀ ਨਿਰਾਸ਼

ਆਰਐਸਐਸ ਦੇ ਪ੍ਰੋਗਰਾਮ ਲਈ ਪ੍ਰਣਬ ਨਾਗਪੁਰ ਪੁੱਜੇ; ਧੀ ਨਿਰਾਸ਼

ਨਾਗਪੁਰ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਵੀਰਵਾਰ ਨੂੰ ਨਾਗਪੁਰ ਵਿੱਚ ਹੋਣ ਵਾਲੇ ਆਰਐਸਐਸ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਨਾਗਪੁਰ ਪਹੁੰਚ ਗਏ ਹਨ। ਆਰਐਸਐਸ ਦਾ ਇਹ ਸਮਾਗਮ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਸ੍ਰੀ ਮੁਖਰਜੀ ਦੀ ਧੀ ਤੇ ਕਾਂਗਰਸੀ ਆਗੂ ਸ਼ਰਮਿਸ਼ਠਾ ਮੁਖਰਜੀ ਨੇ ਆਰਐਸਐਸ ਦਾ ਸੱਦਾ ਕਬੂਲਣ ਦੇ ਉਨ੍ਹਾਂ […]

ਇਰਾਕ ਵਿੱਚ ਮਾਰੇ 39 ਭਾਰਤੀਆਂ ਸਬੰਧੀ ਜਾਂਚ ਦੀ ਪਟੀਸ਼ਨ ਖਾਰਜ

ਇਰਾਕ ਵਿੱਚ ਮਾਰੇ 39 ਭਾਰਤੀਆਂ ਸਬੰਧੀ ਜਾਂਚ ਦੀ ਪਟੀਸ਼ਨ ਖਾਰਜ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਅੱਜ ਕੇਂਦਰ ਸਰਕਾਰ ਵੱਲੋਂ ਇਰਾਕ ਵਿੱਚ 39 ਭਾਰਤੀਆਂ ਨੂੰ ਬਚਾਉਣ ਵਿੱਚ ਅਸਫਲ ਰਹਿਣ ਦੇ ਮਾਮਲੇ ਦੀ ਜਾਂਚ ਸਬੰਧੀ ਦਾਇਰ ਪਟੀਸ਼ਨ ਨੂੰ ਖਾਰਜ ਕਰਦਿਆਂ ਪਟੀਸ਼ਨਕਰਤਾ ਦੀ ਸਖਤ ਆਲੋਚਨਾ ਕੀਤੀ ਅਤੇ ਕਿਹਾ ਕਿ         ਅਜਿਹੀਆਂ ਪਟੀਸ਼ਨਾਂ ਨਿਖੇਧੀਯੋਗ ਹਨ। ਦਿੱਲੀ ਹਾਈਕੋਰਟ ਦੇ   ਕਾਰਜਕਾਰੀ ਚੀਫ ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਸੀ ਹਰੀ ਸ਼ੰਕਰ […]

10 ਦਿਨ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ: ਰਾਹੁਲ

10 ਦਿਨ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ: ਰਾਹੁਲ

ਪੁਲੀਸ ਦੀਆਂ ਗੋਲੀਆਂ ਨਾਲ ਮਰੇ ਕਿਸਾਨਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ; ਕਿਸਾਨਾਂ ਦੀ ਤਰਸਯੋਗ ਹਾਲਤ ਲਈ ਕੇਂਦਰ ਤੇ ਸੂਬਾ ਸਰਕਾਰ ਦੀ ਆਲੋਚਨਾ ਮੰਦਸੌਰ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਥੇ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਜੇ ਸੂਬੇ ਵਿੱਚ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਤਾਂ ਕਿਸਾਨਾਂ ਦਾ ਕਰਜ਼ਾ ਦਸ ਦਿਨ ਦੇ ਵਿੱਚ ਮੁਆਫ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨਾਂ […]

ਆਮਦਨ ਕਰ ਵਿਭਾਗ ਦੀ ਇਮਾਰਤ ਨੂੰ ਅੱਗ; ਨੀਰਵ ਮੋਦੀ ਨਾਲ ਸਬੰਧਤ ਫਾਈਲਾਂ ਸੜੀਆਂ

ਆਮਦਨ ਕਰ ਵਿਭਾਗ ਦੀ ਇਮਾਰਤ ਨੂੰ ਅੱਗ; ਨੀਰਵ ਮੋਦੀ ਨਾਲ ਸਬੰਧਤ ਫਾਈਲਾਂ ਸੜੀਆਂ

ਮੁੰਬਈ : ਹੀਰਾ ਵਪਾਰੀ ਨੀਰਵ ਮੋਦੀ ਅਤੇ ਉਸ ਦੇ ਰਿਸ਼ਤੇਦਾਰ ਮੇਹੁਲ ਚੋਕਸੀ ਸਮੇਤ ਹੋਰ ਮੁਲਜ਼ਮ ਜੋ ਆਰਥਿਕ ਘੁਟਾਲਿਆਂ ਦੇ ਮਾਮਲਿਆਂ ਵਿੱਚ ਪੁਲੀਸ ਨੂੰ ਲੋੜੀਂਦੇ ਹਨ, ਦੀਆਂ ਫਾਈਲਾਂ ਇਥੇ ਆਮਦਨ ਕਰ ਵਿਭਾਗ ਦੀ ਇਮਾਰਤ ਨੂੰ ਲੱਗੀ ਅੱਗ ਵਿੱਚ ਸੜ ਗਈਆਂ ਹਨ। ਇਹ ਜਾਣਕਾਰੀ ਵਿਭਾਗੀ ਸੂਤਰਾਂ ਨੇ ਦਿੱਤੀ ਹੈ। ਉੱਤਰੀ ਮੁੰਬਈ ਦੇ ਬਲਾਰਡ ਅਸਟੇਟ ਇਲਾਕੇ ਵਿੱਚ ਇਸ […]