Home » Archives by category » ਭਾਰਤ (Page 3)

ਗੋਸਾਈਂ ਕਤਲ ਕੇਸ: ਹਥਿਆਰ ਸਪਲਾਈ ਕਰਨ ਵਾਲਾ ਸ਼ੱਕੀ ਯੂਪੀ ਤੋਂ ਕਾਬੂ

ਗੋਸਾਈਂ ਕਤਲ ਕੇਸ: ਹਥਿਆਰ ਸਪਲਾਈ ਕਰਨ ਵਾਲਾ ਸ਼ੱਕੀ ਯੂਪੀ ਤੋਂ ਕਾਬੂ

ਨਵੀਂ ਦਿੱਲੀ : ਲੁਧਿਆਣਾ ਵਿੱਚ ਆਰਐਸਐਸ ਆਗੂ ਰਵਿੰਦਰ ਗੋਸਾਈਂ ਕਤਲ ਮਾਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਮਸ਼ਕੂਕ ਨੂੰ ਉੱਤਰ ਪ੍ਰਦੇਸ਼ ’ਚੋਂ ਗ੍ਰਿਫ਼ਤਾਰ ਕੀਤਾ ਹੈ। ਭਗੌੜੇ ਪਰਵੇਜ਼ ਉਰਫ਼ ਫਾਰੂ ਨੂੰ ਬੀਤੀ ਰਾਤ ਮੇਰਠ ਦੇ ਕੋਤਵਾਲੀ ਖੇਤਰ ਵਿਚਲੇ ਉਸ ਦੇ ਘਰ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਏਜੰਸੀ ਨੇ […]

ਹਾਈ ਕੋਰਟ ਵੱਲੋਂ ਸੁਰੇਸ਼ ਕੁਮਾਰ ਨੂੰ ਰਾਹਤ

ਹਾਈ ਕੋਰਟ ਵੱਲੋਂ ਸੁਰੇਸ਼ ਕੁਮਾਰ ਨੂੰ ਰਾਹਤ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਸੇਵਾਮੁਕਤ ਸੀਨੀਅਰ ਆਈਏਐਸ ਅਧਿਕਾਰੀ ਸੁਰੇਸ਼ ਕੁਮਾਰ ਦੀ ਮੁੱਖ ਪ੍ਰਮੁੱਖ ਸਕੱਤਰ ਵਜੋਂ ਨਿਯੁਕਤੀ ਨੂੰ ਰੱਦ ਕਰਨ ਦੇ ਇਸੇ ਅਦਾਲਤ ਦੇ ਇਕਹਿਰੇ ਬੈਂਚ ਦੇ ਫ਼ੈਸਲੇ ’ਤੇ ਰੋਕ ਲਾ ਦਿੱਤੀ ਹੈ। ਜਸਟਿਸ ਮਹੇਸ਼ ਗਰੋਵਰ ਤੇ ਜਸਟਿਸ ਰਾਜਬੀਰ ਸਹਿਰਾਵਤ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਕੁਮਾਰ ਦੀ ਨਿਯੁਕਤੀ […]

ਜੀਐਸਟੀ ਨੇ ਡਕਾਰੀ ਕਿਸਾਨਾਂ ਦੀ ਸਬਸਿਡੀ

ਜੀਐਸਟੀ ਨੇ ਡਕਾਰੀ ਕਿਸਾਨਾਂ ਦੀ ਸਬਸਿਡੀ

ਚੰਡੀਗੜ੍ਹ : ਇੱਕ ਦੇਸ਼ ਇੱਕ ਟੈਕਸ ਦੇ ਨਾਅਰੇ ਹੇਠ ਲਾਗੂ ਕੀਤੀ ਜੀਐਸਟੀ ਨੇ ਸਹੀ ਅਰਥਾਂ ਵਿੱਚ ਸੰਘੀਕਰਨ (ਫੈਡਰਲਿਜ਼ਮ) ਦੀ ਧਾਰਨਾਂ ਨੂੰ ਤਾਂ ਨੁਕਸਾਨ ਪਹੁੰਚਾਇਆ ਹੀ ਹੈ ਬਲਕਿ ਪੰਜਾਬ ਦਾ ਵਾਤਾਵਰਣ ਅਤੇ ਪਾਣੀ ਬਚਾਉਣ ਦੇ ਮਕਸਦ ਨਾਲ ਦਿੱਤੀ ਜਾਣ ਵਾਲੀ ਖੇਤੀ ਸਬਸਿਡੀ ਵੀ ਡਕਾਰ ਲਈ ਹੈ। ਵੈਟ ਪ੍ਰਣਾਲੀ ਤਹਿਤ ਪੰਜਾਬ ਵਿੱਚ ਅਜਿਹੀ ਮਸ਼ੀਨਰੀ ਨੂੰ ਟੈਕਸ ਤੋਂ […]

ਸ਼ੋਪੀਆਂ ਕੇਸ: ਮੇਜਰ ਤੇ ਹੋਰਨਾਂ ਵਿਰੁੱਧ ਕਾਰਵਾਈ ਉੱਤੇ ਰੋਕ

ਸ਼ੋਪੀਆਂ ਕੇਸ: ਮੇਜਰ ਤੇ ਹੋਰਨਾਂ ਵਿਰੁੱਧ ਕਾਰਵਾਈ ਉੱਤੇ ਰੋਕ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਪੁਲੀਸ ਨੂੰ ਮੇਜਰ ਅਦਿੱਤਿਆ ਕੁਮਾਰ ਸਮੇਤ ਫ਼ੌਜ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਦਮ ਉਠਾਏ ਜਾਣ ਤੋਂ ਰੋਕ ਦਿੱਤਾ ਹੈ। ਇਨ੍ਹਾਂ ਫ਼ੌਜੀ ਅਧਿਕਾਰੀਆਂ ਨੂੰ ਸ਼ੋਪੀਆਂ ਫਾਇਰਿੰਗ ਕੇਸ ’ਚ ਮੁਲਜ਼ਮ ਬਣਾਇਆ ਗਿਆ ਹੈ ਜਿਥੇ ਤਿੰਨ ਆਮ ਵਿਅਕਤੀ ਹਲਾਕ ਹੋ ਗਏ ਸਨ। ਚੀਫ਼ ਜਸਟਿਸ ਦੀਪਕ ਮਿਸ਼ਰਾ ਤੇ ਜਸਟਿਸ ਏ ਐਮ ਖਾਨਵਿਲਕਰ ਅਤੇ […]

ਭਾਗਵਤ ਦੇ ਵਿਵਾਦਤ ਬਿਆਨ ਤੋਂ ਗਰਮਾਈ ਕੌਮੀ ਸਿਆਸਤ

ਭਾਗਵਤ ਦੇ ਵਿਵਾਦਤ ਬਿਆਨ ਤੋਂ ਗਰਮਾਈ ਕੌਮੀ ਸਿਆਸਤ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਰਐਸਐਸ ਮੁਖੀ ਮੋਹਨ ਭਾਗਵਤ ’ਤੇ ਫ਼ੌਜ ਅਤੇ ਮੁਲਕ ਲਈ ਜਾਨਾਂ ਵਾਰਨ ਵਾਲਿਆਂ ਦਾ ਅਪਮਾਨ ਕਰਨ ਦੇ ਦੋਸ਼ ਲਾਏ ਹਨ। ਭਾਗਵਤ ਵੱਲੋਂ ਵਿਵਾਦਤ ਬਿਆਨ ਦਿੱਤਾ ਗਿਆ ਸੀ ਕਿ ਆਰਐਸਐਸ ਫ਼ੌਜ ਨਾਲੋਂ ਕਿਤੇ ਵਧ ਤੇਜ਼ੀ ਨਾਲ ਜਵਾਨ ਤਿਆਰ ਕਰ ਸਕਦੀ ਹੈ। ਆਰਐਸਐਸ ਮੁਖੀ ਕੋਲੋਂ ਮੁਆਫ਼ੀ ਦੀ ਮੰਗ ਕਰਦਿਆਂ ਰਾਹੁਲ […]

ਵੀਰਭੱਦਰ ਅਤੇ ਪਤਨੀ ਨੂੰ 22 ਮਾਰਚ ਲਈ ਸੰਮਨ ਜਾਰੀ

ਵੀਰਭੱਦਰ ਅਤੇ ਪਤਨੀ ਨੂੰ 22 ਮਾਰਚ ਲਈ ਸੰਮਨ ਜਾਰੀ

ਨਵੀਂ ਦਿੱਲੀ : ਵਿਸ਼ੇਸ਼ ਅਦਾਲਤ ਨੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ, ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਅਤੇ ਤਿੰਨ ਹੋਰਾਂ ਨੂੰ 7 ਕਰੋੜ ਰੁਪਏ ਦੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ’ਚ 22 ਮਾਰਚ ਨੂੰ ਮੁਲਜ਼ਮ ਵਜੋਂ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਵਿਸ਼ੇਸ਼ ਜੱਜ ਸੰਤੋਸ਼ ਸਨੇਹੀ ਮਾਨ ਨੇ ਕਿਹਾ ਕਿ […]

ਹਾਸੇ ’ਤੇ ਕੋਈ ਜੀਐਸਟੀ ਨਹੀਂ: ਰੇਣੂਕਾ

ਹਾਸੇ ’ਤੇ ਕੋਈ ਜੀਐਸਟੀ ਨਹੀਂ: ਰੇਣੂਕਾ

ਪਣਜੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਸਦ ’ਚ ‘ਰਾਮਾਇਣ’ ਵਾਲੀ ਕੀਤੀ ਗਈ ਟਿੱਪਣੀ ’ਤੇ ਮੋੜਵਾਂ ਵਾਰ ਕਰਦਿਆਂ ਕਾਂਗਰਸ ਸੰਸਦ ਮੈਂਬਰ ਰੇਣੂਕਾ ਚੌਧਰੀ ਨੇ ਅੱਜ ਕਿਹਾ ਕਿ ਹਾਸੇ ’ਤੇ ਕੋਈ ਜੀਐਟੀ ਨਹੀਂ ਹੈ ਅਤੇ ਉਸ ਨੂੰ ਹੱਸਣ ਲਈ ਕਿਸੇ ਦੀ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਟਿੱਪਣੀ ਤੋਂ ਉਨ੍ਹਾਂ ਦੇ […]

ਅੰਬਾਲਾ ਦੇ ਬਾਲ ਸੁਧਾਰ ਘਰ ’ਚੋਂ 9 ਬੰਦੀ ਫਰਾਰ

ਅੰਬਾਲਾ ਦੇ ਬਾਲ ਸੁਧਾਰ ਘਰ ’ਚੋਂ 9 ਬੰਦੀ ਫਰਾਰ

ਅੰਬਾਲਾ, 11 ਫਰਵਰੀ : ਬਾਲ ਸੁਧਾਰ ਘਰ (ਆਬਜ਼ਰਵੇਸ਼ਨ ਹੋਮ) ਅੰਬਾਲਾ ਵਿਚੋਂ ਲੰਘੀ ਰਾਤ ਕਰੀਬ ਡੇਢ ਵਜੇ ਹੱਤਿਆ, ਜਾਨ ਲੇਵਾ ਹਮਲਾ ਕਰਨ, ਪੋਕਸੋ, ਅਗਵਾ ਅਤੇ ਚੋਰੀ ਆਦਿ ਮਾਮਲਿਆਂ ਵਿਚ ਫਸੇ  9 ਬੰਦੀ ਕੰਧ ਟੱਪ ਕੇ ਫਰਾਰ ਹੋ ਗਏ। ਸਵੇਰੇ ਸਵਾ 5 ਵਜੇ ਦੇ ਕਰੀਬ ਜਦੋਂ ਮੈੱਸ ਦਾ ਸਟਾਫ ਆਇਆ ਤਾਂ ਬੰਦੀਆਂ ਦੇ ਫਰਾਰ ਹੋਣ ਦਾ ਪਤਾ […]

ਨੋਟਬੰਦੀ ਦੇ 15 ਮਹੀਨਿਆਂ ਬਾਅਦ ਵੀ ਗਿਣੇ ਜਾ ਰਹੇ ਨੇ ਪੁਰਾਣੇ ਨੋਟ

ਨੋਟਬੰਦੀ ਦੇ 15 ਮਹੀਨਿਆਂ ਬਾਅਦ ਵੀ ਗਿਣੇ ਜਾ ਰਹੇ ਨੇ ਪੁਰਾਣੇ ਨੋਟ

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਦੇ 15 ਮਹੀਨਿਆਂ ਬਾਅਦ ਵੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਮੋੜੇ ਗਏ ਨੋਟਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਅਸਲੀ-ਨਕਲੀ ਹੋਣ ਦੀ ਪਛਾਣ ਕਰਨ ’ਚ ਲਗਿਆ ਹੋਇਆ ਹੈ। ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਉਹ ਤੇਜ਼ੀ ਨਾਲ ਇਸ ਕੰਮ ਦੇ ਨਿਪਟਾਰੇ […]

ਆਧਾਰ ਕਾਰਨ ਜ਼ਰੂਰੀ ਸੇਵਾਵਾਂ ਦੇਣ ਤੋਂ ਮਨ੍ਹਾ ਨਹੀਂ ਕੀਤਾ ਜਾ ਸਕਦਾ

ਆਧਾਰ ਕਾਰਨ ਜ਼ਰੂਰੀ ਸੇਵਾਵਾਂ ਦੇਣ ਤੋਂ ਮਨ੍ਹਾ ਨਹੀਂ ਕੀਤਾ ਜਾ ਸਕਦਾ

ਨਵੀਂ ਦਿੱਲੀ : ਆਧਾਰ ਜਾਰੀ ਕਰਨ ਵਾਲੀ ਅਥਾਰਟੀ ਯੂਆਈਡੀਏਆਈ ਨੇ ਅੱਜ ਕਿਹਾ ਕਿ ਆਧਾਰ ਦੀ ਮੰਗ ਨੂੰ ਲੈ ਕੇ ਜ਼ਰੂਰੀ ਸੇਵਾਵਾਂ ਜਿਵੇਂ ਮੈਡੀਕਲ ਸਹੂਲਤ, ਸਕੂਲ ਵਿਚ ਦਾਖਲਾ ਜਾਂ ਰਾਸ਼ਨ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਕ ਬਿਆਨ ਜਾਰੀ ਕਰਦਿਆਂ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਨੇ ਸਰਕਾਰੀ ਵਿਭਾਗਾਂ ਅਤੇ ਸੂਬਾਈ ਪ੍ਰਸ਼ਾਸਨ ਨੂੰ ਇਹ ਯਕੀਨੀ […]