Home » Archives by category » ਭਾਰਤ (Page 606)

ਸੰਜੀਵ ਭੱਟ ਦੀ ਪਤਨੀ ਦੇਵੇਗੀ ਮੋਦੀ ਨੂੰ ਚੁਨੌਤੀ

ਸੰਜੀਵ ਭੱਟ ਦੀ ਪਤਨੀ ਦੇਵੇਗੀ ਮੋਦੀ ਨੂੰ ਚੁਨੌਤੀ

ਅਹਿਮਦਾਬਾਦ, 30 ਨਵੰਬਰ : ਕਾਂਗਰਸ ਨੇ ਅੱਜ ਮੁਅੱਤਲ ਆਈਪੀਐਸ ਅਧਿਕਾਰੀ ਸੰਜੀਵ ਭੱਟ ਦੀ ਪਤਨੀ ਸ਼ਵੇਤਾ ਭੱਟ ਨੂੰ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਿਰੁਧ ਚੋਣ ਮੈਦਾਨ ਵਿਚ ਉਤਾਰ ਦਿਤਾ। ਪਾਰਟੀ ਨੇ ਉਸ ਨੂੰ ਨਰਿੰਦਰ ਮੋਦੀ ਦੇ ਮਨੀਨਗਰ ਹਲਕੇ ਤੋਂ ਟਿਕਟ ਦੇ ਦਿਤੀ ਹੈ। ਸੰਜੀਵ ਭੱਟ ਨੇ ਦੋਸ਼ ਲਾਇਆ ਸੀ ਕਿ ਨਰਿੰਦਰ ਮੋਦੀ 2002 ’ਚ ਹੋਏ ਦੰਗਿਆਂ ਵਿਚ ਸ਼ਾਮਲ ਸੀ ਜਿਸ ਤੋਂ ਬਾਅਦ ਉਸ ਨੂੰ ਨਰਿੰਦਰ ਮੋਦੀ ਸਰਕਾਰ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ। ਸ਼ਵੇਤਾ ਨੇ ਅੱਜ ਅਪਣੇ ਪਤੀ ਅਤੇ ਸਮਰਥਕਾਂ ਨਾਲ ਮਹਾਤਮਾ

ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨਹੀਂ ਰਹੇ

ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨਹੀਂ ਰਹੇ

ਗੁੜਗਾਉਂ, 30 ਨਵੰਬਰ : ਉੱਘੇ ਸਿਆਸਤਦਾਨ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ ਦਾ ਭਲਕੇ ਬਾਅਦ ਦੁਪਹਿਰ ਤਿੰਨ ਵਜੇ ਰਾਜਘਾਟ ‘ਤੇ ਸਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ, 5 ਜਨਪਥ ਵਿਖੇ ਮ੍ਰਿਤਕ ਦੇਹ ਦਰਸ਼ਨਾਂ ਲਈ ਰੱਖੀ ਜਾਵੇਗੀ। ਤਿੰਨ ਦਸੰਬਰ ਨੂੰ ਰਸਮ ਕਿਰਿਆ ਹੋਵੇਗਾ। 1990ਵਿਆਂ ਦੇ ਅਖੀਰ ਵਿਚ ਡਾਵਾਂਡੋਲ ਸਥਿਤੀ ਵਾਲੀ ਗੱਠਜੋੜ ਸਰਕਾਰ ਵੇਲੇ ਪ੍ਰਧਾਨ ਮੰਤਰੀ ਬਣੇ 92 ਸਾਲਾ ਆਗੂ ਨੇ ਅੱ

ਯੇਦੀਯੁਰੱਪਾ ਨੇ ਭਾਜਪਾ ਨਾਲੋਂ 40 ਸਾਲ ਪੁਰਾਣੀ ਸਾਂਝ ਤੋੜੀ

ਯੇਦੀਯੁਰੱਪਾ ਨੇ ਭਾਜਪਾ ਨਾਲੋਂ 40 ਸਾਲ ਪੁਰਾਣੀ ਸਾਂਝ ਤੋੜੀ

ਬੰਗਲੌਰ, 30 ਨਵੰਬਰ : ਭਾਜਪਾ ਨਾਲ ਅਪਣੀ ਚਾਰ ਦਹਾਕੇ ਪੁਰਾਣੀ ਸਾਂਝ ਤੋੜਦਿਆਂ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਅੱਜ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ। ਪਾਰਟੀ ਨੂੰ ਸੇਜਲ ਅੱਖਾਂ ਨਾਲ ਅਲਵਿਦਾ ਆਖਦਿਆਂ ਯੇਦੀਯੁਰੱਪਾ ਨੇ ਕਿਹਾ ਕਿ ਉਸ ਨੇ ਅਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਨੂੰ ਭੇਜ ਦਿਤਾ ਹੈ। ਫ਼ਰੀਡਮ ਪਾਰਕ ਵਿਖੇ ਅਪਣੇ ਸਮਰਥਕਾਂ ਦੀ ਇਕੱਤਰਤਾ ਦੌਰਾਨ ਪਾਰਟੀ ਛੱਡਣ ਦਾ ਐਲਾਨ ਕਰਨ ਤੋਂ ਬਾਅਦ ਉਹ ਸਮਰਥਕਾਂ ਦੇ ਜਲੂਸ

ਪਵਾਰ ਵੱਲੋਂ ਕਣਕ ਦਾ ਪਿਛਲੇ ਸਾਲ ਵਾਲਾ ਭਾਅ ਰੱਦ

ਪਵਾਰ ਵੱਲੋਂ ਕਣਕ ਦਾ ਪਿਛਲੇ ਸਾਲ ਵਾਲਾ ਭਾਅ ਰੱਦ

ਨਵੀਂ ਦਿੱਲੀ, 30 ਨਵੰਬਰ : ਸਰਕਾਰ ਨੇ ਇਸ ਸਾਲ ਕਿਸਾਨਾਂ ਨੂੰ ਕਣਕ ਦਾ ਭਾਅ ਪਿਛਲੇ ਸਾਲ ਦੇ ਭਾਅ 1285 ਰੁਪਏ ਪ੍ਰਤੀ ਕੁਇੰਟਲ ਦੇਣ ਸਬੰਧੀ ਖੇਤੀਬਾੜੀ ਲਾਗਤ ਤੇ ਕੀਮਤ ਕਮਿਸ਼ਨ ਦੀ ਸਿਫਾਰਸ਼ ਨੂੰ ਰੱਦ ਕਰ ਦਿੱਤਾ ਹੈ। ਇਹ ਪ੍ਰਗਟਾਵਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਕੀਤਾ ਹੈ। ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਦੱਸਿਆ ਕਿ ਸਰਕਾਰ ਨੇ ਖੇਤੀਬਾੜੀ ਲਾਗਤ ਤੇ ਕੀਮਤ ਕਮਿਸ਼ਨ (ਸੀਏਸੀਪੀ) ਨੂੰ ਕਿਹਾ ਹੈ ਕਿ ਉਹ ਖੇਤੀ ਵਿਚ ਡੀਜ਼ਲ ਤੇ ਖਾਦਾਂ ਦੀਆਂ ਵਧੀਆਂ ਕੀਮਤਾਂ ਕਾਰਨ

ਹਰਿਆਣੇ ’ਚ ਹੋਏ ਸਿੱਖ ਕਤਲੇਆਮ ਦੇ ਕੇਸ ਦੀ ਸੁਣਵਾਈ ਹਿਸਾਰ ਵਿਖੇ ਸ਼ੁਰੂ

ਹਰਿਆਣੇ ’ਚ ਹੋਏ ਸਿੱਖ ਕਤਲੇਆਮ ਦੇ ਕੇਸ ਦੀ ਸੁਣਵਾਈ ਹਿਸਾਰ ਵਿਖੇ ਸ਼ੁਰੂ

ਹਿਸਾਰ, 30 ਨਵੰਬਰ : ਨਵੰਬਰ 1984 ਨੂੰ ਭਾਰਤ ਦੇ 26 ਸਟੇਟਾਂ ਵਿੱਚ ਯੋਜਨਾਬੱਧ ਤਰੀਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਪਿੰਡ ਹੋਂਦ ਚਿੱਲੜ ਨੂੰ ਮਿੱਟੀ ਵਿੱਚ ਮਿਲਾ ਦਿਤਾ, ਹੋਂਦ ਪਿੰਡ ਦੀ ਹੋਂਦ ਹੀ ਮਿਟਾ ਦਿਤੀ ਗਈ । ਇਸ ਦੀ ਦੂਸਰੀ ਉਦਾਹਰਣ ਹਿਸਾਰ ਵਿੱਖੇ ਨਵੇਂ ਸ਼ੁਰੂ ਹੋਏ ਗੁੜਗਾਉਂ ਦੇ ਕੇਸ ਤੋਂ ਵੀ ਮਿਲਦੀ ਹੈ । 1984 ਦੀਆਂ ਵੋਟਰ ਸੂਚੀਆਂ ਮੁਤਾਬਕ ਸਿੱਖਾਂ ਦੇ 300 ਘਰ ਹੁੰਦੇ ਸਨ, ਗਰਗ ਕਮਿਸ਼ਨ ਨੂੰ ਮਿਲੀਆਂ ਪਟੀਸ਼ਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ 300 ਦੇ 300 ਘਰਾਂ ਨੂੰ ਹੀ ਅੱਗ ਦੀ ਭੇਂਟ ਚੜ੍ਹਾ ਦਿੱਤਾ ਗਿਆ । ਸਿੱਖਾਂ ਦਾ ਕੋਈ ਇੱਕ ਵੀ ਘਰ ਅਜਿਹਾ ਨਹੀਂ ਸੀ ਜੋ

ਰੇੜਕਾ ਮੁਕਿਆ ਲੋਕ ਸਭਾ ’ਚ ਆਮ ਵਾਂਗ ਕੰਮ

ਰੇੜਕਾ ਮੁਕਿਆ ਲੋਕ ਸਭਾ ’ਚ ਆਮ ਵਾਂਗ ਕੰਮ

ਨਵੀਂ ਦਿੱਲੀ, 29 ਨਵੰਬਰ : ਸਰਕਾਰ ਅਤੇ ਵਿਰੋਧੀ ਧਿਰ ਦਰਮਿਆਨ ਐਫ਼.ਡੀ.ਆਈ. ਦੇ ਮੁੱਦੇ ’ਤੇ ਪਿਛਲੇ ਚਾਰ ਦਿਨਾਂ ਤੋਂ ਪਿਆ ਧਮੱਚੜ ਖ਼ਤਮ ਹੋ ਗਿਆ। ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਵਿਰੋਧੀ ਧਿਰ ਦੀ ਮੰਗ ਮੁਤਾਬਕ ਇਸ ਮੁੱਦੇ ’ਤੇ ਬਹਿਸ ਕਰਨ ਲਈ ਤਿਆਰ ਹੈ। ਹੁਣ ਨਿਯਮ 184 ਤਹਿਤ ਇਸ ਮੁੱਦੇ ’ਤੇ ਚਰਚਾ ਕੀਤੀ ਜਾ ਸਕਦੀ ਹੈ। ਇਸ ਮੁੱਦੇ ਨਾਲ ਸਬੰਧਤ ਨੋਟਿਸ ਨੂੰ ਪ੍ਰਵਾਨ ਕਰਦਿਆਂ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਬਹਿਸ ਦੀ ਆਗਿਆ ਦੇ ਦਿਤੀ ਹੈ ਜਿਸ ਤੋਂ ਬਾਅਦ ਲੋਕ ਸਭਾ ’ਚ ਵਿਰੋਧੀ ਧਿਰ

ਆਈ. ਟੀ. ਕਾਨੂੰਨ ਦੀ ਦੁਰਵਰਤੋਂ ਰੋਕਣ ਲਈ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ

ਆਈ. ਟੀ. ਕਾਨੂੰਨ ਦੀ ਦੁਰਵਰਤੋਂ ਰੋਕਣ ਲਈ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ

ਨਵੀਂ ਦਿੱਲੀ, 29 ਨਵੰਬਰ : ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਸਿਆਸੀ ਆਗੂਆਂ ‘ਤੇ ਟਿੱਪਣੀ ਕਰਨ ਦੇ ਸਬੰਧ ਵਿਚ ਹਾਲ ਹੀ ਵਿਚ ਹੋਈਆਂ ਗ੍ਰਿਫ਼ਤਾਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਸੁਪਰੀਮ ਕੋਰਟ ਵੱਲੋਂ ਇਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਕਿਹਾ ਕਿ ਸੂਚਨਾ ਤਕਨਾਲੌਜੀ ਕਾਨੂੰਨ (ਆਈ. ਟੀ. ਐਕਟ) ਦੀ ਧਾਰਾ 66 ਏ ਦੀ ਸੰਵਿਧਾਨਿਕ ਜਾਂਚ ਕੀਤੀ ਜਾਵੇਗੀ। ਚੀਫ ਜਸਟਿਸ ਅਲਤਮਸ ਕਬੀਰ ਦੀ ਅਗਵਾਈ ਵਾਲੇ ਸੰਵਿਧਾਨਕ ਬੈਂਚ ਨੇ ਇਹ ਫ਼ੈਸਲਾ ਦਿੱਲੀ ਦੀ ਇਕ ਵਿਦਿਆਰਥਣ ਸ਼੍ਰੇਯਾ ਸ਼ਿੰਘਲ ਵੱਲੋਂ ਦਾਇਰ ਕੀਤੀ ਪਟੀਸ਼ਨ

ਸੌਦਾ ਸਾਧ ਵੱਲੋਂ ਸਿੱਖੀ ’ਤੇ ਇੱਕ ਹੋਰ ਹਮਲਾ

ਸੌਦਾ ਸਾਧ ਵੱਲੋਂ ਸਿੱਖੀ ’ਤੇ ਇੱਕ ਹੋਰ ਹਮਲਾ

ਬਰਨਾਲਾ, 29 ਨਵੰਬਰ : ਲੱਗ ਇਹ ਰਿਹਾ ਹੈ ਕਿ ਸੌਦਾ ਸਾਧ ਵੱਲੋਂ ਸਿੱਖ ਕੌਮ ਨੂੰ ਹਰ ਗੱਲ ’ਤੇ ਚਿੜਾਉਣ ਦੀ ਪੂਰੀ ਤਰਾਂ ਠਾਣੀ ਹੋਈ, ਇਸ ਲਈ ਉਹ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦਾ। ਪਹਿਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਹਿਨਕੇ ਅ੍ਰੰਮਿਤ ਛਕਾਉਣ ਦੀ ਤਰਜ-ਏ-ਅਮਲ ’ਤੇ ਸੌਦਾ ਸਾਧ ਵੱਲੋਂ ਜਾਮੇ ਇੰਸਾਂ ਨਾਮੀ ਸਰਬਤ ਆਪਣੇ ਚੇਲਿਆਂ ਨੂੰ ਪਿਲਾਇਆ ਗਿਆ, ਇਸੇ ਤਰਾਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਵੀ ਡੇਰਾ ਸਿਰਸਾ ਦੇ ਸੰਸਾਥਪਕ ਸ਼ਾਹ ਸਤਨਾਮ ਦਾ ਜਨਮ ਦਿਨ

ਨਾਮਧਾਰੀ ’ਤੇ ਹਰਦੀਪ ਕਤਲ ਦਾ ਕੇਸ ਦਰਜ

ਨਾਮਧਾਰੀ ’ਤੇ ਹਰਦੀਪ ਕਤਲ ਦਾ ਕੇਸ ਦਰਜ

ਨਵੀਂ ਦਿੱਲੀ, 29 ਨਵੰਬਰ : ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਪੌਂਟੀ ਚੱਢਾ ਗੋਲੀਬਾਰੀ ਕੇਸ ਵਿਚ ਗ੍ਰਿਫਤਾਰ ਕੀਤੇ ਸੁਖਦੇਵ ਸਿੰਘ ਨਾਮਧਾਰੀ ਨੂੰ ਪੰਜ-ਦਿਨਾ ਪੁਲੀਸ ਰਿਮਾਂਡ ਖਤਮ ਹੋਣ ’ਤੇ ਅੱਜ ਅਦਾਲਤ ਵਿਚ ਪੇਸ਼ ਕਰਦਿਆਂ ਦੱਸਿਆ ਕਿ ਉਸ ਉਪਰ ਕਤਲ ਕੇਸ ਦਰਜ ਕੀਤਾ ਗਿਆ ਹੈ। ਇਹ ਵੀ ਦੱਸਿਆ ਗਿਆ ਕਿ ਸ੍ਰੀ ਨਾਮਧਾਰੀ ਪੁਲੀਸ ਨੂੰ ਜਾਂਚ ਵਿਚ ਸਹਿਯੋਗ ਨਹੀਂ ਦੇ ਰਹੇ ਜਦੋਂਕਿ ਉਸ ਕੋਲੋਂ ਪੂਰੀ ਸਾਜ਼ਿਸ਼ ਦਾ ਪਤਾ ਲਾਉਣ ਲਈ ਹੋਰ ਰਿਮਾਂਡ ਦੀ ਲੋੜ ਹੈ। ਮੈਟਰੋਪੋਲੀਟਨ ਮੈਜਿਸਟਰੇਟ ਸ੍ਰੀ ਗੌਰਵ ਨੇ ਪੁਲੀਸ ਨੂੰ ਸ੍ਰੀ ਨਾਮਧਾਰੀ ਦਾ ਹੋਰ

ਚੋਣ ਕਮਿਸ਼ਨ ਨੇ ਜੀ. ਪੀ. ਪੀ. ਦੇ ਖਿਲਾਫ ਭਾਜਪਾ ਦੀ ਅਰਜ਼ੀ ਖਾਰਜ ਕੀਤੀ

ਚੋਣ ਕਮਿਸ਼ਨ ਨੇ ਜੀ. ਪੀ. ਪੀ. ਦੇ ਖਿਲਾਫ ਭਾਜਪਾ ਦੀ ਅਰਜ਼ੀ ਖਾਰਜ ਕੀਤੀ

ਗਾਂਧੀਨਗਰ—ਗੁਜਰਾਤ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਵੀਰਵਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਹ ਅਰਜ਼ੀ ਖਾਰਜ ਕਰ ਦਿੱਤੀ, ਜਿਸ ‘ਚ ਗੁਜਰਾਤ ਪਰੀਵਰਤਨ ਪਾਰਟੀ (ਜੀ. ਪੀ. ਪੀ.) ਨੂੰ ਚੋਣ ਚਿੰਨ੍ਹ ਦੇ ਰੂਪ ‘ਚ ਬੈਟ ਦਾ ਇਤੇਮਾਲ ਕੀਤੇ ਜਾਣ ‘ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ। ਭਾਜਪਾ ਨੇ ਇਸ ਨੂੰ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ ਦਾ ਉਲੰਘਣ ਦੱਸਿਆ ਸੀ। ਚੋਣ ਅਧਿਕਾਰੀ ਅਸ਼ੋਕ ਮੇਨਕ ਨੇ ਕਿਹਾ,”ਜੀ. ਪੀ. ਪੀ. ਨੇ ਬੈਟ ਨੂੰ ਆਪਣਾ ਚੋਣ ਚਿੰਨ੍ਹ ਬਣਾਉਣ ਤੋਂ