Home » Archives by category » ਭਾਰਤ (Page 619)

ਤਖ਼ਤ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੀਆਂ ਚੋਣਾਂ 16 ਨੂੰ

ਤਖ਼ਤ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੀਆਂ ਚੋਣਾਂ 16 ਨੂੰ

ਅੰਮ੍ਰਿਤਸਰ, 12 ਦਸੰਬਰ : ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੀਆਂ ਚੋਣਾਂ ਲਈ 16 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ ਇਹ ਚੋਣਾਂ ਵਾਸਤੇ ਇਸ ਵੇਲੇ ਚੋਣ ਪ੍ਰਚਾਰ ਸਿਖ਼ਰ ’ਤੇ ਹੈ। 1956 ’ਚ ਬਣੇ ਇਸ 17 ਮੈਂਬਰੀ ਪ੍ਰਬੰਧਕੀ ਬੋਰਡ ਵਿਚ ਤਿੰਨ ਮੈਂਬਰ ਵੋਟਾਂ ਰਾਹੀਂ ਚੁਣ ਕੇ ਆਉਂਦੇ ਹਨ ਜਦੋਂਕਿ 14 ਮੈਂਬਰ ਵੱਖ-ਵੱਖ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਵਜੋਂ ਨਾਮਜ਼ਦ ਕੀਤੇ ਜਾਂਦੇ ਹਨ। ਇਹ ਬੋਰਡ ਤਿੰਨ ਸਾਲਾਂ ਲਈ ਬਣਾਇਆ ਜਾਂਦਾ ਹੈ। ਨਾਮਜ਼ਦ ਕੀਤੇ ਜਾਣ ਵਾਲੇ 14 ਮੈਂਬਰਾਂ ਵਿਚੋਂ 4 ਮੈਂਬਰ ਹਜ਼ੂਰੀ ਖਾਲਸਾ ਦੀਵਾਨ ਦੇ, 3 ਮੈਂਬਰ

ਹੁੱਡਾ ਨੇ ਹਰਿਆਣਾ ਵਿਚ ਵੱਖਰੀ ਕਮੇਟੀ ਸਥਾਪਿਤ ਕਰਨ ਦੇ ਮੁੱਦੇ ਤੇ ਚੁੱਪੀ ਵੱਟੀ

ਹੁੱਡਾ ਨੇ ਹਰਿਆਣਾ ਵਿਚ ਵੱਖਰੀ ਕਮੇਟੀ ਸਥਾਪਿਤ ਕਰਨ ਦੇ ਮੁੱਦੇ ਤੇ ਚੁੱਪੀ ਵੱਟੀ

ਚੰਡੀਗੜ੍ਹ, 12 ਦਸੰਬਰ (ਗੁਰਪ੍ਰੀਤ ਮਹਿਕ) : ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਜਿਨ੍ਹਾਂ ਇਕ ਸਮੇਂ ਬੜੇ ਜੋਰ ਸ਼ੋਰ ਨਾਲ ਹਰਿਆਣਾ ਵਿਚ ਵੱਖਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਗੱਲ ਕਹੀ ਸੀ, ਨੇ ਹੁਣ ਇਸ ਮੁੱਦੇ ਤੇ ਚੱਪ ਵੱਟ ਲਈ ਹੈ। ਅੱਜ ਸ਼ਾਮ ਹਰਿਆਣਾ ਕੈਬਨਿਟ ਦੀ ਮੀਟਿੰਗ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਦੋ ਇਕ ਪੱਤਰਕਾਰ ਨੇ ਸ੍ਰੀ ਹੁੱਡਾ ਨੂੰ ਵੱਖਰੀ ਹਰਿਆਣਾ ਕਮੇਟੀ ਦੇ ਮੁੱਦੇ ਤੇ ਪੁੱਛਿਆ ਅਤੇ ਨਾਲ ਹੀ ਪੱਤਰਕਾਰ ਨੇ

ਗੁਜਰਾਤ ’ਚ ਪਹਿਲੇ ਦੌਰ ਦੀਆਂ ਵੋਟਾਂ ਅੱਜ

ਗੁਜਰਾਤ ’ਚ ਪਹਿਲੇ ਦੌਰ ਦੀਆਂ ਵੋਟਾਂ ਅੱਜ

ਅਹਿਮਦਾਬਾਦ, 12 ਦਸੰਬਰ : ਗੁਜਰਾਤ ਦੀ 182 ਮੈਂਬਰੀ ਵਿਧਾਨ ਸਭਾ ਦੇ ਪਹਿਲੇ ਪੜਾਅ ਦੀ ਵੋਟਿੰਗ ਲਈ ਲਗਭਗ ਅੱਧਾ ਗੁਜਰਾਤ ਅੱਜ 87 ਸੀਟਾਂ ਲਈ ਵੋਟ ਪਾਏਗਾ ਅਤੇ 1.81 ਕਰੋੜ ਵੋਟਰ 846 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਪਹਿਲੇ ਪੜਾਅ ’ਚ ਸੌਰਾਸ਼ਟਰ ਦੇ ਸੱਤ ਜ਼ਿਲ੍ਹਿਆਂ ਦੀਆਂ 48 ਵਿਧਾਨ ਸਭਾ ਸੀਟਾਂ, ਦਖਣੀ ਗੁਜਰਾਤ ਦੇ ਪੰਜ ਜ਼ਿਲ੍ਹਿਆਂ ਦੀਆਂ 35 ਸੀਟਾਂ ਅਤੇ ਅਹਿਮਦਾਬਾਦ ਜ਼ਿਲ੍ਹੇ ਦੀਆਂ ਚਾਰ ਸੀਟਾਂ ਲਈ ਵੋਟਿੰਗ ਹੋਵੇਗੀ।

ਅੰਸਾਰੀ ’ਤੇ ਵਰ੍ਹੀ ਮਾਇਆਵਤੀ, “ਤੁਸੀਂ 12 ਵਜੇ ਤੋਂ ਬਾਅਦ ਇਥੇ ਦਿਖਦੇ ਨਹੀਂ, ਇਹ ਕਿਹੋ ਜਿਹਾ ਸਦਨ ਹੈ”

ਅੰਸਾਰੀ ’ਤੇ ਵਰ੍ਹੀ ਮਾਇਆਵਤੀ, “ਤੁਸੀਂ 12 ਵਜੇ ਤੋਂ ਬਾਅਦ ਇਥੇ ਦਿਖਦੇ ਨਹੀਂ, ਇਹ ਕਿਹੋ ਜਿਹਾ ਸਦਨ ਹੈ”

ਨਵੀਂ ਦਿੱਲੀ, 12 ਦਸੰਬਰ : ਸੰਸਦ ਦੀ ਕਾਰਵਾਈ ਦੌਰਾਨ ਅੱਜ ਉਸ ਵੇਲੇ ਨਵਾਂ ਨਿਘਾਰ ਦੇਖਣ ਨੂੰ ਮਿਲਿਆ ਜਦ ਬਸਪਾ ਮੁਖੀ ਮਾਇਆਵਤੀ ਨੇ ਵਾਰ-ਵਾਰ ਠੱਪ ਹੁੰਦੀ ਸੰਸਦੀ ਕਾਰਵਾਈ ਕਾਰਨ ਅਪਣੀ ਭੜਾਸ ਚੇਅਰਮੈਨ ਹਾਮਿਦ ਅੰਸਾਰੀ ’ਤੇ ਕੱਢ ਕੇ ਰਾਜ ਸਭਾ ਨੂੰ ਝੰਜੋੜ ਦਿਤਾ ਜਿਸ ਕਾਰਨ ਦੋਵੇਂ ਸਦਨ ਲਗਾਤਾਰ ਤੀਜੇ ਦਿਨ ਵੀ ਕੰਮ ਨਾ ਕਰ ਸਕੇ। ਸਰਕਾਰੀ ਨੌਕਰੀ ਦੌਰਾਨ ਤਰੱਕੀ ’ਚ ਅਨੁਸੂਚਿਤ ਜਾਤਾਂ, ਕਬੀਲਿਆਂ ਨੂੰ ਰਾਖਵਾਂਕਰਨ ਦਿੰਦੇ ਬਿਲ ਨੂੰ ਵਿਚਾਰਨ ’ਚ ਹੋ ਰਹੀ ਦੇਰੀ ਤੋਂ ਖਿਝੀ ਮਾਇਆਵਤੀ ਨੇ ਹਾਮਿਦ ਅੰਸਾਰੀ ਨੂੰ ਹੀ ਨਿਸ਼ਾਨਾ ਬਣਾ ਲਿ

ਪਛਮੀ ਬੰਗਾਲ ’ਚ ਰਾਜ ਪਲਟੇ ਦਾ ਖ਼ਤਰਾ

ਪਛਮੀ ਬੰਗਾਲ ’ਚ ਰਾਜ ਪਲਟੇ ਦਾ ਖ਼ਤਰਾ

ਕੋਲਕਾਤਾ, 12 ਦਸੰਬਰ : ਪਛਮੀ ਬੰਗਾਲ ’ਚ ਰਾਜਨੀਤੀ ਗਰਮਾਅ ਰਹੀ ਹੈ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਵਿਚ ਬਗ਼ਾਵਤ ਦੀ ਅਫ਼ਵਾਹ ਜ਼ੋਰ ਫੜ ਰਹੀ ਹੈ। ਇਸੇ ਦਰਮਿਆਨ ਪਾਰਟੀ ਨੇ ਅਪਣੀ ਇਕ ਵਿਧਾਇਕਾ ਨੂੰ ਮੁਅੱਤਲ ਕਰ ਦਿਤਾ ਹੈ। ਮੰਗਲਵਾਰ ਨੂੰ ਵਿਧਾਨ ਸਭਾ ’ਚ ਹੋਈ ਮਾਰਕੁੱਟ ਦੀ ਘਟਨਾ ਤੋਂ ਬਾਅਦ ਅੱਜ ਕਾਂਗਰਸੀ ਵਿਧਾਇਕਾਂ ਨੇ ਹੈਲਮਟ ਪਾ ਕੇ ਵਿਰੋਧ ਪ੍ਰਗਟਾਇਆ। ਮੰਗਲਵਾਰ ਦੀ ਘਟਨਾ ਤੋਂ ਬਾਅਦ ਇਹ ਕਿਆਸਰਾਈਆਂ ਜ਼ੋਰ ਫੜ ਰਹੀਆਂ ਹਨ ਕਿ ਮਮਤਾ ਬੈਨਰਜੀ ਦੇ ਤਖ਼ਤਾ ਪਲਟ ਦੀ

ਸਰ ਕਰੀਕ ਬਾਰੇ ਮੋਦੀ ਦਾ ਦਾਅਵਾ ਰੱਦ

ਸਰ ਕਰੀਕ ਬਾਰੇ ਮੋਦੀ ਦਾ ਦਾਅਵਾ ਰੱਦ

ਨਵੀਂ ਦਿੱਲੀ/ਅਹਿਮਦਾਬਾਦ, 12 ਦਸੰਬਰ : ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਅੱਜ ਰਾਜ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਦਾ ਇਹ ਦੋਸ਼ ਰੱਦ ਕਰ ਦਿੱਤਾ ਕਿ ਝਗੜੇ ਵਾਲਾ ਸਰ ਕਰੀਕ ਖੇਤਰ ਪਾਕਿਸਤਾਨ ਹਵਾਲੇ ਕੀਤਾ ਜਾ ਰਿਹਾ ਹੈ। ਇਕ ਬਿਆਨ ਵਿਚ ਪੀਐਮਓ ਨੇ ਕਿਹਾ ਕਿ ਇਹ ਦੋਸ਼ ‘ਬੇਬੁਨਿਆਦ ਤੇ ਸ਼ਰਾਰਤਪੂਰਨ’ ਹੈ। ਮੋਦੀ ਨੇ ਇਹ ਦੋਸ਼ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਪੂਰਵ ਸੰਧਿਆ ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਲਾਇਆ ਸੀ, ਪਰ ਪੀਐਮਓ ਨੇ ਇਸ ਪੱਤਰ ਦਾ ਤੁਰੰਤ ਜਵਾਬ ਦਿੰਦਿਆਂ ਦੋਸ਼ ਨੂੰ ਖਾਰਜ ਕਰ ਦਿੱਤਾ। ਗੁਜਰਾਤ ਚੋਣਾਂ ਦ ਪਹਿਲਾ ਗੇੜ ਭਲਕੇ ਅਤੇ ਦੂਜਾ 20 ਨਵੰਬਰ ਨੂੰ ਹੋਣਾ ਹੈ।

ਵਾਲਮਾਰਟ ਮਾਮਲਾ: ਸਰਕਾਰ ਵਲੋਂ ਨਿਆਂਇਕ ਜਾਂਚ ਦੇ ਹੁਕਮ

ਵਾਲਮਾਰਟ ਮਾਮਲਾ: ਸਰਕਾਰ ਵਲੋਂ ਨਿਆਂਇਕ ਜਾਂਚ ਦੇ ਹੁਕਮ

ਨਵੀਂ ਦਿੱਲੀ, 12 ਦਸੰਬਰ : ਸਰਕਾਰ ਨੇ ਵਿਰੋਧੀ ਧਿਰ ਸਮੇਤ ਕਈ ਪਾਰਟੀਆਂ ਦੇ ਦਬਾਅ ’ਚ ਅੱਜ ਐਲਾਨ ਕੀਤਾ ਕਿ ਉਹ ਅਮਰੀਕੀ ਕੰਪਨੀ ਵਾਲਮਾਰਟ ਦੁਆਰਾ ਭਾਰਤ ਵਿਚ ਲਾਬਿੰਗ ਕੀਤੇ ਜਾਣ ਦੀਆਂ ਆਈਆਂ ਖ਼ਬਰਾਂ ਦੇ ਮਾਮਲੇ ਦੀ ਸੇਵਾ ਮੁਕਤ ਜੱਜ ਤੋਂ ਜਾਂਚ ਕਰਾਏਗੀ। ਸੰਸਦੀ ਮਾਮਲਿਆਂ ਦੇ ਮੰਤਰੀ ਕਮਲ ਨਾਥ ਨੇ ਅੱਜ ਸਵੇਰੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਇਹ ਐਲਾਨ ਕੀਤਾ।

ਉਘੇ ਸਿਤਾਰ ਵਾਦਕ ਰਵੀ ਸ਼ੰਕਰ ਨਹੀਂ ਰਹੇ

ਉਘੇ ਸਿਤਾਰ ਵਾਦਕ ਰਵੀ ਸ਼ੰਕਰ ਨਹੀਂ ਰਹੇ

ਸੈਨ ਡਿਆਗੋ, 12 ਦਸੰਬਰ : ਸੰਗੀਤ ਜਗਤ ਦੇ ਪੰਡਤ ਜੀ ਅਤੇ ਸਿਤਾਰ ਵਾਦਕ ਪੰਡਤ ਰਵੀ ਸ਼ੰਕਰ ਦਾ ਮੰਗਲਵਾਰ ਨੂੰ 92 ਸਾਲ ਦੀ ਉਮਰੇ ਦਿਹਾਂਤ ਹੋ ਗਿਆ। ਉਨ੍ਹਾਂ ਨੇ ਸ਼ਾਮ 4.30 ਵਜੇ ਆਖ਼ਰੀ ਸਾਹ ਲਿਆ। ਸਾਹ ਲੈਣ ’ਚ ਤਕਲੀਫ਼ ਹੋਣ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਸੀ। ਉਹ ਭਾਰਤੀ ਸ਼ਾਸਤਰੀ ਸੰਗੀਤ ਦੇ ਅਜਿਹੇ ਸ਼ਖ਼ਸ ਸਨ ਜਿਨ੍ਹਾਂ ਨੂੰ ਸੰਸਾਰ ਸੰਗੀਤ ਦਾ ਗਾਡ ਫ਼ਾਦਰ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਨ੍ਹਾਂ ਦਾ ਜਨਮ ਉਤਰ ਪ੍ਰਦੇਸ਼ ਦੇ ਵਾਰਾਣਸੀ ’ਚ ਹੋਇਆ ਸੀ। ਕਾਸ਼ੀ ’ਚ 7

ਕੰਧ ਡਿੱਗਣ ਨਾਲ ਦਿੱਲੀ ’ਚ ਪੰਜ ਬੱਚਿਆਂ ਦੀ ਮੌਤ

ਕੰਧ ਡਿੱਗਣ ਨਾਲ ਦਿੱਲੀ ’ਚ ਪੰਜ ਬੱਚਿਆਂ ਦੀ ਮੌਤ

ਨਵੀਂ ਦਿੱਲੀ, 12 ਦਸੰਬਰ – ਪੂਰਬੀ ਦਿੱਲੀ ਵਿਚ ਮਯੂਰ ਵਿਹਾਰ ਫੇਜ਼-3 ਨੇੜੇ ਪੈਂਦੇ ਪਿੰਡ ਡੱਲੂਪੁਰ ਵਿਖੇ ਕੰਧ ਹੇਠ ਆਉਣ ਨਾਲ ਪੰਜ ਬੱਚਿਆਂ ਦੀ ਮੌਤ ਹੋ ਗਈ। ਘਟਨਾ ਸਵੇਰੇ 10.30 ਵਜੇ ਵਾਪਰੀ ਜਦੋਂ ਉਹ ਇਕ ਖਾਲੀ ਪਲਾਟ ਵਿਚ ਖੇਡ ਰਹੇ ਸਨ। ਪੁਲੀਸ ਮੁਤਾਬਕ ਕੰਧ ਤਕਰੀਬਨ 10 ਫੁੱਟ ਉੱਚੀ ਸੀ। ਇਸ ਦੇ ਨਾਲ ਹਿੰਡਨ ਨਾਲਾ ਪੈਂਦਾ ਹੈ। ਬੱਚਿਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਉਦੋਂ ਤਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਇਸ ਹਾਦਸੇ ਵਿੱਚ ਇੱਕ ਹੋਰ ਬੱਚਾ ਗੰਭੀਰ ਜ਼ਖ਼ਮੀ ਹੈ। ਮ੍ਰਿਤਕ ਬੱਚਿਆਂ ਦੀ ਪਛਾਣ ਅਮਿਤ (7), ਕੰਚਨ

ਵਾਲਮਾਰਟ ਵਿਵਾਦ ਤੋਂ ਸੰਸਦ ਮੁੜ ਠੱਪ

ਵਾਲਮਾਰਟ ਵਿਵਾਦ ਤੋਂ ਸੰਸਦ ਮੁੜ ਠੱਪ

ਨਵੀਂ ਦਿੱਲੀ,11 ਦਸੰਬਰ : ਵਾਲਮਾਰਟ ਦੇ ਮੁੱਦੇ ਨੂੰ ਲੈ ਕੇ ਪਾਰਲੀਮੈਂਟ ਦੇ ਦੋਵਾਂ ਸਦਨਾਂ ਦੀ ਕਾਰਵਾਈ ਅੱਜ ਵੀ ਠੱਪ ਰਹੀ। ਸਰਕਾਰ ਨੇ ਕਿਹਾ ਹੈ ਕਿ ਉਹ ਵਾਲਮਾਰਟ ਵਲੋਂ ਲਾਬਿੰਗ ਲਈ ਪੈਸਾ ਦੇਣ ਦੇ ਮਾਮਲੇ ਦੀ ਜਾਂਚ ਲਈ ਤਿਆਰ ਹੈ ਪਰ ਵਿਰੋਧੀ ਧਿਰ ਨੇ ਮੰਗ ਕੀਤੀ ਕਿ ਜਾਂਚ ਦਾ ਐਲਾਨ ਅੱਜ ਹੀ ਕੀਤਾ ਜਾਵੇ। ਸਰਕਾਰ ਵਲੋਂ ਜਾਂਚ ਦਾ ਐਲਾਨ ਨਾ ਕੀਤੇ ਜਾਣ ਦੋਵਾਂ ਸਦਨਾਂ ਵਿਚ ਹੰਗਾਮੇ ਹੋਏ ਤੇ ਕਾਰਵਾਈ ਭਲਕ ਤਕ ਮੁਲਤਵੀ ਕਰ ਦਿੱਤੀ ਗਈ। ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਕਮਲ ਨਾਥ ਨੇ ਕਿਹਾ ਕਿ ਸਾਡੇ ਕੋਲ ਲਾਬਿੰਗ ਸਬੰਧੀੇ