Home » Archives by category » ਭਾਰਤ (Page 631)

ਧੀਰਾ ਖੇੜੀ ਤੇ ਮਹਿੰਗਾਪੁਰ ਵਿਖੇ ਅਖਾਂ ਦੇ ਮੁਫਤ ਅਪਰੇਸ਼ਨ ਕੈਂਪ

ਧੀਰਾ ਖੇੜੀ ਤੇ ਮਹਿੰਗਾਪੁਰ ਵਿਖੇ ਅਖਾਂ ਦੇ ਮੁਫਤ ਅਪਰੇਸ਼ਨ ਕੈਂਪ

ਲਖੀਮਪੁਰ ਖੇੜੀ (ਯੂ.ਪੀ), 28 ਨਵੰਬਰ (ਪੱਤਰ ਪ੍ਰੇਰਕ) : ਇਸ ਜਿਲੇ ਅੰਦਰ ਪੈਂਦੇ ਪਿੰਡ ਧੀਰਾ ਖੇੜੀ ਤੇ ਮਹਿੰਗਾਪੁਰ ਵਿਖੇ ਅੱਖਾਂ ਦੇ ਮੁਫਤ ਕੈਂਪ 31 ਅਕਤੂਬਰ ਤੇ 5 ਨਵੰਬਰ ਨੂੰ ਲਾਏ ਜਾ ਰਹੇ ਹਨ।ਇਸ ਗੱਲ ਦੀ ਜਾਣਕਾਰੀ ਅੱਜ ਇਥੇ ਭਾਰਤ ਦੌਰੇ ਤੇ ਆਏ ਗੁਰਦੁਆਰਾ ਦਸ਼ਮੇਸ਼ ਦਰਬਾਰ ਸੇਲਮ(ਅਮਰੀਕਾ) ਦੇ ਪ੍ਰਧਾਨ ਸ. ਬਹਾਦੁਰ ਸਿੰਘ ਦਿੱਤੀ। ਉਨ੍ਹਾਂ ਦੱਸਿਆ ਕਿ 31 ਅਕਤੂਬਰ ਨੂੰ ਪਿੰਡ ਧੀਰਾ ਖੇੜੀ ਤੇ 5 ਨਵੰਬਰ ਨੂੰ ਪਿੰਡ ਮਹਿੰਗਾਪੁਰ ਵਿਖੇ ਇਹ ਕੈਂਪ ਲਾਏ ਜਾ ਰਹੇ ਹਨ ਜਿਸ ਵਿਚ

22 ਮੰਤਰੀਆਂ ਨੇ ਸਹੁੰ ਚੁੱਕੀ, ਕੇਂਦਰੀ ਕੈਬਨਿਟ ’ਚ 17 ਨਵੇਂ ਚਿਹਰੇ ਸ਼ਾਮਲ

22 ਮੰਤਰੀਆਂ ਨੇ ਸਹੁੰ ਚੁੱਕੀ, ਕੇਂਦਰੀ ਕੈਬਨਿਟ ’ਚ 17 ਨਵੇਂ ਚਿਹਰੇ ਸ਼ਾਮਲ

ਨਵੀਂ ਦਿੱਲੀ, 28 ਅਕਤੂਬਰ : ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਯੂਪੀਏ-2 ਦੇ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕਰਕੇ 17 ਨਵੇਂ ਚਿਹਰੇ ਸ਼ਾਮਲ ਕੀਤੇ, 10 ਨੂੰ ਤਰੱਕੀ ਦਿੱਤੀ ਤੇ ਕਈ ਮੰਤਰੀਆਂ ਦੇ ਵਿਭਾਗ ਬਦਲ ਦਿੱਤੇ। ਅੱਜ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ 22 ਮੰਤਰੀਆਂ ਨੂੰ ਸਹੁੰ ਚੁਕਾਈ। ਇਸ ਵੱਡੇ ਫੇਰਬਦਲ ਵਿੱਚ ਸਲਮਾਨ ਖੁਰਸ਼ੀਦ ਨਵੇਂ ਵਿਦੇਸ਼, ਅਸ਼ਵਨੀ ਕੁਮਾਰ ਕਾਨੂੰਨ, ਪਵਨ ਕੁਮਾਰ ਬਾਂਸਲ ਰੇਲ, ਵੀਰੱਪਾ ਮੋਇਲੀ ਪੈਟਰੋਲੀਅਮ,

ਫ਼ੈਜ਼ਾਬਾਦ ’ਚ ਫ਼ਿਰਕੂ ਫ਼ਸਾਦ ਪਿੰਡਾਂ ਤਕ ਫੈਲਿਆ, ਕਰਫ਼ਿਊ ਜਾਰੀ

ਫ਼ੈਜ਼ਾਬਾਦ ’ਚ ਫ਼ਿਰਕੂ ਫ਼ਸਾਦ ਪਿੰਡਾਂ ਤਕ ਫੈਲਿਆ, ਕਰਫ਼ਿਊ ਜਾਰੀ

ਫ਼ੈਜ਼ਾਬਾਦ, 28 ਅਕਤੂਬਰ : ਉਤਰ ਪ੍ਰਦੇਸ਼ ਦੇ ਫ਼ੈਜ਼ਾਬਾਦ ’ਚ ਫ਼ਿਰਕੂ ਤਣਾਅ ਨਵੇਂ ਅਤੇ ਪੇਂਡੂ ਇਲਾਕਿਆਂ ਤਕ ਫੈਲ ਗਿਆ ਹੈ। ਪ੍ਰਭਾਵਤ ਇਲਾਕਿਆਂ ’ਚ ਕਰਫ਼ਿਊ ਜਾਰੀ ਹੈ। ਕਾਨੂੰਨ ਤੇ ਪ੍ਰਬੰਧ ਨੂੰ ਕਾਬੂ ਹੇਠ ਰੱਖਣ ’ਚ ਨਾਕਾਮ ਰਹਿਣ ਦੇ ਦੋਸ਼ ਹੇਠ ਜ਼ਿਲ੍ਹੇ ਦੇ ਐਸ.ਪੀ. ਸਿਟੀ ਰਜਿੰਦਰ ਯਾਦਵ ਸਮੇਤ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਨਾਲ ਹੀ ਪ੍ਰਭਾਵਤ ਇਲਾਕਿਆਂ ’ਚ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਕਮਾਂਡੋ ਤੈਨਾਤ ਕਰ ਦਿਤੇ ਗਏ ਹਨ। ਫ਼ਿਰਕੂ ਤਣਾਅ ਫੈਲਾਉਣ

ਭਾਜਪਾ ਨੇ ਹਿਮਾਚਲ ਨੂੰ ਵਿਕਾਸ ਦੀ ਲੀਹੋਂ ਲਾਹਿਆ: ਮਨਮੋਹਨ

ਭਾਜਪਾ ਨੇ ਹਿਮਾਚਲ ਨੂੰ ਵਿਕਾਸ ਦੀ ਲੀਹੋਂ ਲਾਹਿਆ: ਮਨਮੋਹਨ

ਊਨਾ, 28 ਅਕਤੂਬਰ : ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਭਾਜਪਾ ਸਰਕਾਰ ਨੂੰ ਕੇਂਦਰ ਵੱਲੋਂ ਹਰ ਤਰ੍ਹਾਂ ਦੀ ਮਦਦ ਦੇਣ ਦੇ ਬਾਵਜੂਦ ਸੂਬੇ ਵਿੱਚ ਵਿਕਾਸ ਨਹੀਂ ਹੋ ਸਕਿਆ। ਇੱਥੇ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ, ‘‘ਹਿਮਾਚਲ ਪ੍ਰਦੇਸ਼ ਦੇਸ਼ ਦਾ ਮੋਹਰੀ ਸੂਬਾ ਬਣਨ ਦੀ ਸਮਰੱਥਾ ਰੱਖਦਾ ਹੈ ਪਰ ਪਿਛਲੇ ਪੰਜ ਸਾਲਾਂ ਦੌਰਾਨ ਭਾਜਪਾ ਸਰਕਾਰ ਨੇ ਸੂਬੇ ਦੇ ਵਿਕਾਸ ਵੱਲ ਧਿ

ਬੱਚਿਆਂ ਨੂੰ ਕੁੱਟਣ ਵਾਲੇ ਅਧਿਆਪਕਾਂ ਨੂੰ ਸਬਕ ਸਿਖਾਏਗਾ ਬਿੱਲ

ਬੱਚਿਆਂ ਨੂੰ ਕੁੱਟਣ ਵਾਲੇ ਅਧਿਆਪਕਾਂ ਨੂੰ ਸਬਕ ਸਿਖਾਏਗਾ ਬਿੱਲ

ਨਵੀਂ ਦਿੱਲੀ, 28 ਅਕਤੂਬਰ : ਸਕੂਲਾਂ ਤੇ ਅਧਿਆਪਕਾਂ ਦੀਆਂ ਆਪਹੁਦੀਆਂ ਨੂੰ ਨਕੇਲ ਪਾਉਣ ਲਈ ਜਿਸ ਬਿੱਲ ਦਾ ਖਰੜਾ ਤਿਆਰ ਕੀਤਾ ਗਿਆ ਹੈ, ਉਸ ਵਿਚ ਬੱਚਿਆਂ ਨੂੰ ਜਮਾਤ ’ਚ ਕੁੱਟਣ, ਕਿਤਾਬਾਂ ਤੇ ਵਰਦੀ ਜਾਂ ਹੋਰ ਸਾਮਾਨ ਕਿਸੇ ਖਾਸ ਦੁਕਾਨ ਤੋਂ ਖਰੀਦਣ ਲਈ ਮਜਬੂਰ ਕਰਨ ’ਤੇ ਦੋਸ਼ੀ ਅਧਿਆਪਕ ਨੂੰ ਤਿੰਨ ਸਾਲਾਂ ਲਈ ਜੇਲ੍ਹ ਜਾਣਾ ਪੈ ਸਕਦਾ ਹੈ। ਸਕੂਲਾਂ ਵਿਚ ਗਲਤ ਤੌਰ ਤਰੀਕਿਆਂ ਨੂੰ ਰੋਕਣ ਬਾਰੇ ਬਿੱਲ 2012 ਦੇ ਖਰੜੇ ਵਿਚ ਸਾਫ਼ ਕੀਤਾ ਗਿਆ ਹੈ ਕਿ ਕੋਈ ਵੀ ਸਕੂਲ ਕਿਸੇ ਤੋਂ ਵੀ

ਅੰਬਿਕਾ ਸੋਨੀ ਸਮੇਤ ਛੇ ਮੰਤਰੀਆਂ ਵੱਲੋਂ ਅਸਤੀਫ਼ੇ, ਮੰਤਰੀ ਮੰਡਲ ’ਚ ਵੱਡਾ ਫੇਰਬਦਲ ਅੱਜ

ਅੰਬਿਕਾ ਸੋਨੀ ਸਮੇਤ ਛੇ ਮੰਤਰੀਆਂ ਵੱਲੋਂ ਅਸਤੀਫ਼ੇ, ਮੰਤਰੀ ਮੰਡਲ ’ਚ ਵੱਡਾ ਫੇਰਬਦਲ ਅੱਜ

ਨਵੀਂ ਦਿੱਲੀ/ਚੰਡੀਗੜ੍ਹ 27 ਅਕਤੂਬਰ (ਬਿਊਰੋ/ਮਹਿਕ) : ਭਲਕੇ ਕੇਂਦਰੀ ਮੰਤਰੀ ਮੰਡਲ ’ਚ ਵੱਡੇ ਪੱਧਰ ’ਤੇ ਫੇਰਬਦਲ ਲਈ ਰਾਹ ਪੱਧਰਾ ਹੋ ਗਿਆ ਹੈ ਤੇ ਘੱਟੋ ਘੱਟ 10 ਨਵੇਂ ਚਿਹਰੇ ਸਰਕਾਰ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਕਈ ਰਾਜ ਮੰਤਰੀਆਂ ਨੂੰ ਮੰਤਰਾਲਿਆਂ ਦੀ ਮੁਕੰਮਲ ਜ਼ਿੰਮੇਵਾਰੀ ਮਿਲਣ ਦੇ ਆਸਾਰ ਹਨ ਤੇ ਇਸ ਤਬਦੀਲੀ ਵਿਚ ਆਨੰਦ ਸ਼ਰਮਾ ਨੂੰ ਵਿਦੇਸ਼ ਮੰਤਰਾਲਾ ਮਿਲਣ ਬਾਰੇ ਚਰਚਾ ਹੈ। ਇਸ ਫੇਰਬਦਲ ਤੋਂ ਪਹਿਲਾਂ ਅੱਜ ਛੇ ਮੰਤਰੀਆਂ ਨੇ ਅਸਤੀਫੇ ਦੇ ਦਿੱਤੇ ਤੇ ਕਿਹਾ ਕਿ ਉਹ ਪਾਰਟੀ ਲ

ਈਦ ਵਾਲੇ ਦਿਨ ਕਲਿਆਣ ਸਿੰਘ ਨੇ ‘ਹਿੱਕ ਥਾਪੜ ਕੇ’ ਕਿਹਾ, “ਮੇਰੇ ਇਸ਼ਾਰੇ ’ਤੇ ਢਾਹੀ ਗਈ ਬਾਬਰੀ ਮਸਜਿਦ”

ਈਦ ਵਾਲੇ ਦਿਨ ਕਲਿਆਣ ਸਿੰਘ ਨੇ ‘ਹਿੱਕ ਥਾਪੜ ਕੇ’ ਕਿਹਾ, “ਮੇਰੇ ਇਸ਼ਾਰੇ ’ਤੇ ਢਾਹੀ ਗਈ ਬਾਬਰੀ ਮਸਜਿਦ”

ਨਵੀਂ ਦਿੱਲੀ, 27 ਅਕਤੂਬਰ : ਦੇਸ਼ ਦੇ ਸੱਭ ਤੋਂ ਵੱਧ ਆਬਾਦੀ ਵਾਲੇ ਸੂਬੇ ਉਤਰ ਪ੍ਰਦੇਸ਼ ਦੀਆਂ ਫ਼ਿਜ਼ਾਵਾਂ ਵਿਚ ਇਕ ਵਾਰ ਫਿਰ ਫ਼ਿਰਕਾਪ੍ਰਸਤੀ ਦਾ ਜ਼ਹਿਰ ਘੋਲਿਆ ਜਾ ਰਿਹਾ ਹੈ। ਰਾਜ ਦੇ ਸਾਬਕਾ ਮੁੱਖ ਮੰਤਰੀ ਅਤੇ 1992 ਵਿਚ ਅਯੋਧਿਆ ਦੇ ਵਿਵਾਦਤ ਢਾਂਚੇ ਨੂੰ ਢਾਹੇ ਜਾਣ ਦੇ ਦੋਸ਼ੀ ਕਲਿਆਣ ਸਿੰਘ ਨੇ ਇਹ ਕਹਿ ਕੇ ਇਕ ਵਾਰ ਫਿਰ ਸਨਸਨੀ ਫੈਲਾਅ ਦਿਤੀ ਹੈ ਕਿ ਅਯੋਧਿਆ ਦਾ ਵਿਵਾਦਤ ਢਾਂਚਾ ਉਨ੍ਹਾਂ ਦੇ ਇਸ਼ਾਰੇ ’ਤੇ ਹੀ ਢਾਹਿਆ ਗਿ

ਕੈਬਨਿਟ ਤਬਦੀਲੀ ਤੋਂ ਪਹਿਲਾਂ ਕ੍ਰਿਸ਼ਨਾ ਵੱਲੋਂ ਅਸਤੀਫ਼ਾ

ਕੈਬਨਿਟ ਤਬਦੀਲੀ ਤੋਂ ਪਹਿਲਾਂ ਕ੍ਰਿਸ਼ਨਾ ਵੱਲੋਂ ਅਸਤੀਫ਼ਾ

ਨਵੀਂ ਦਿੱਲੀ, 26 ਅਕਤੂਬਰ : ਕੇਂਦਰੀ ਮੰਤਰੀ ਮੰਡਲ ’ਚ ਐਤਵਾਰ ਨੂੰ ਹੋਣ ਵਾਲੇ ਫੇਰਬਦਲ ਦੇ ਮੱਦੇਨਜ਼ਰ ਅੱਜ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸਮਝਿਆ ਜਾਂਦਾ ਹੈ ਕਿ ਕਰਨਾਟਕ ਤੋਂ ਇਸ 80 ਸਾਲਾ ਆਗੂ ਵੱਲੋਂ ਆਪਣਾ ਅਸਤੀਫ਼ਾ ਬਾਅਦ ਦੁਪਹਿਰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਭੇਜਿਆ ਗਿਆ। ਇਹ ਸੰਕੇਤ ਆ ਰਹੇ ਹਨ ਕਿ ਕਰਨਾਟਕ ’ਚ, ਕਿਉਂਕਿ ਆਉਂਦੀ ਮਈ ਤੋਂ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਸੋ ਇਸ ਸਾਬਕਾ

ਸਾਡਾ ਗਡਕਰੀ ਅਸਤੀਫ਼ਾ ਨਹੀਂ ਦਵੇਗਾ : ਭਾਜਪਾ

ਸਾਡਾ ਗਡਕਰੀ ਅਸਤੀਫ਼ਾ ਨਹੀਂ ਦਵੇਗਾ : ਭਾਜਪਾ

ਨਵੀਂ ਦਿੱਲੀ, 26 ਅਕਤੂਬਰ : ਭਾਰਤੀ ਜਨਤਾ ਪਾਰਟੀ ਨੇ ਆਪਣੇ ਪ੍ਰਧਾਨ ਨਿਤਿਨ ਗਡਕਰੀ ਦੇ ਅਸਤੀਫ਼ੇ ਦੀਆਂ ਸੰਭਾਵਨਾਵਾਂ ਨੂੰ ਦਰਕਿਨਾਰ ਕਰਦਿਆਂ ਅੱਜ ਰਾਤੀਂ ਸਪਸ਼ਟ ਕੀਤਾ ਕਿ ਨਾ ਤਾਂ ਸ੍ਰੀ ਗਡਕਰੀ ਅਸਤੀਫ਼ਾ ਦੇਣਗੇ ਤੇ ਨਾ ਹੀ ਪਾਰਟੀ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਹੇਗੀ। ਇਥੇ ਸ੍ਰੀ ਗਡਕਰੀ ਦੇ ਨਿਵਾਸ ’ਤੇ ਦੇਰ ਰਾਤੀਂ ਹੋਈ ਭਾਜਪਾ ਕੋਰ ਗਰੁੱਪ ਦੀ ਮੀਟਿੰਗ ਤੋਂ ਬਾਅਦ ਪਾਰਟੀ ਦੇ ਜਨਰਲ ਸਕੱਤਰ ਤੇ ਤਰਜਮਾਨ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਪਾਰਟੀ ਇਕਜੁੱਟ ਹੋ ਕੇ ਸ੍ਰੀ ਗਡਕਰੀ ਦੀ

ਭਾਜਪਾ ਨੇ ਕਬਾਇਲੀਆਂ ਨੂੰ ਧਰਮ ਦੇ ਨਾਂ ‘ਤੇ ਤੋੜਿਆ : ਰਾਹੁਲ

ਭਾਜਪਾ ਨੇ ਕਬਾਇਲੀਆਂ ਨੂੰ ਧਰਮ ਦੇ ਨਾਂ ‘ਤੇ ਤੋੜਿਆ : ਰਾਹੁਲ

ਕੁੱਲੂ/ਪਾਲਮਪੁਰ/ਸੋਲਨ:¸ ਹਿਮਾਚਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕੇਲਾਂਗ ਵਿਚ ਆਯੋਜਿਤ ਜਨ ਸਭਾ ਵਿਚ ਭਾਜਪਾ ‘ਤੇ ਖੂਬ ਹਮਲੇ ਕੀਤੇ। ਕੇਲਾਂਗ ਪੁਲਸ ਗਰਾਊਂਡ ਵਿਚ ਜਨਸਭਾ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਯਾਦ ਕਰਵਾਇਆ ਕਿ ਇੰਦਰਾ ਗਾਂਧੀ ਅਤੇ ਸੰਜੇ ਗਾਂਧੀ ਦਾ ਜਨਜਾਤੀ ਖੇਤਰ ਲਾਹੌਲ ਸਪਿਤੀ ਦੇ ਨਾਲ ਵਿਸ਼ੇਸ਼ ਰਿਸ਼ਤਾ ਰਿਹਾ ਹੈ ਅਤੇ ਇਥੋਂ ਦੇ ਲੋਕਾਂ ਦਾ ਦੁਖ-ਦਰਦ ਡੂੰਘਾਈ ਨਾਲ ਸ