Home » Archives by category » ਭਾਰਤ (Page 655)

ਕੇਂਦਰ ਸਰਕਾਰ ਦੀ ਹਮਾਇਤ ਬਾਰੇ ਮੁੜ ਵਿਚਾਰ ਕਰਾਂਗੇ : ਮਾਇਆਵਤੀ

ਕੇਂਦਰ ਸਰਕਾਰ ਦੀ ਹਮਾਇਤ ਬਾਰੇ ਮੁੜ ਵਿਚਾਰ ਕਰਾਂਗੇ : ਮਾਇਆਵਤੀ

ਲਖਨਊ, 15 ਸਤੰਬਰ : ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਦੀ ਮੁਖੀ ਮਾਇਆਵਤੀ ਨੇ ਕੇਂਦਰ ਦੇ ਹਾਲ ਹੀ ਵਿਚ ਕੀਤੇ ਲੋਕ ਵਿਰੋਧੀ ਫ਼ੈਸਲਿਆਂ ਦੇ ਵਿਰੋਧ ’ਚ ਲਖਨਊ ਵਿਖੇ 9 ਅਕਤੂਬਰ ਨੂੰ ਮਹਾ ਸੰਕਲਪ ਰੈਲੀ ਦੇ ਫ਼ੈਸਲੇ ਤੋਂ ਬਾਅਦ ਕੇਂਦਰ ਨੂੰ ਸਮਰਥਨ ਦੇ ਮੁੱਦੇ ’ਤੇ ਮੁੜ ਵਿਚਾਰ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਮੁਖੀ ਮਾਇਆਵਤੀ ਨੇ ਕਿਹਾ ਕਿ ਪ੍ਰਚੂਨ ਖੇਤਰ ’ਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ

ਆਪਣੀਆਂ ਹੱਦਾਂ ’ਚ ਰਹੇ ਸਰਕਾਰ : ਮਮਤਾ

ਆਪਣੀਆਂ ਹੱਦਾਂ ’ਚ ਰਹੇ ਸਰਕਾਰ : ਮਮਤਾ

ਕੋਲਕਾਤਾ, 15 ਸਤੰਬਰ : ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ’ਤੇ ਅਸਿੱਧੇ ਤਰੀਕੇ ਨਾਲ ਹਮਲਾ ਕਰਦਿਆਂ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਰਕਾਰ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਅਪਣੀ ਲਛਮਣ ਰੇਖਾ ਨੂੰ ਪਾਰ ਨਾ ਕਰੇ। ਮਲਟੀਬਰਾਂਡ ਪ੍ਰਚੂਨ ਕਾਰੋਬਾਰ ਵਿਚ ਪ੍ਰਤੱਖ ਵਿਦੇਸ਼ੀ ਨਿਵੇਸ਼ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਹੋਏ ਵਾਧੇ ਦੇ ਮੁੱਦਿਆਂ ’ਤੇ ਯੂ.ਪੀ.ਏ. ਦੀ ਭਾਈਵਾਲ ਤ੍ਰਿਣਮੂਲ ਕਾਂਗਰਸ

ਕੁਪੋਸ਼ਣ ਨਾਲ ਹਰ ਮਿੰਟ 5 ਤੋਂ ਘੱਟ ਵਰ੍ਹਿਆਂ ਦੇ 3 ਬੱਚਿਆਂ ਦੀ ਹੁੰਦੀ ਹੈ ਮੌਤ

ਕੁਪੋਸ਼ਣ ਨਾਲ ਹਰ ਮਿੰਟ 5 ਤੋਂ ਘੱਟ ਵਰ੍ਹਿਆਂ ਦੇ 3 ਬੱਚਿਆਂ ਦੀ ਹੁੰਦੀ ਹੈ ਮੌਤ

ਨਵੀਂ ਦਿੱਲੀ, 14 ਸਤੰਬਰ : ਸੰਨ 2011 ਦੌਰਾਨ ਭਾਰਤ ਵਿੱਚ ਕੁਪੋਸ਼ਣ ਨਾਲ ਹਰੇਕ ਮਿੰਟ 5 ਵਰ੍ਹਿਆਂ ਤੋਂ ਘੱਟ ਤਿੰਨ ਬੱਚੇ ਮੌਤ ਦੇ ਮੂੰਹ ਵਿੱਚ ਜਾਂਦੇ ਹਨ। ਇਹ ਖੁਲਾਸਾ ਯੂਨੀਸੈਫ ਵੱਲੋਂ ਜਾਰੀ ਕੀਤੀ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਮੁਤਾਬਕ ਸੰਨ 2011 ਵਿੱਚ ਇਨ੍ਹਾਂ ਬੱਚਿਆਂ ਦੀਆਂ ਮੌਤਾਂ ਦੀ ਗਿਣਤੀ 16.55 ਲੱਖ ਹੈ। ਵਿਸ਼ਵ ਭਰ ਵਿਚ ਭਾਰਤ ਇਸ ਸੂਚੀ ਵਿੱਚ ਮੋਹਰੀ ਹੈ ਜੋ ਦੇਸ਼ ਲਈ ਸ਼ਰਮ ਦੀ ਗੱ

ਸੁਪਰੀਮ ਕੋਰਟ ਵੱਲੋਂ ਰਾਜਸਥਾਨ ਹਾਈ ਕੋਰਟ ਦੀ ਖਿਚਾਈ

ਸੁਪਰੀਮ ਕੋਰਟ ਵੱਲੋਂ ਰਾਜਸਥਾਨ ਹਾਈ ਕੋਰਟ ਦੀ ਖਿਚਾਈ

ਨਵੀਂ ਦਿੱਲੀ, 14 ਸਤੰਬਰ : ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਪਿੱਛੋਂ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਇਕ ਦੋਸ਼ੀ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੇ ਰਾਜਸਥਾਨ ਹਾਈ ਕੋਰਟ ਦੇ ਫੈਸਲੇ ਉਤੇ ਡੂੰਘੀ ਹੈਰਾਨੀ ਜ਼ਾਹਿਰ ਕਰਦਿਆਂ ਸੁਪਰੀਮ ਕੋਰਟ ਨੇ ਮਾਮਲੇ ਉੱਤੇ ‘ਗੈਰ ਸੰਜੀਦਾ ਪਹੁੰਚ’ ਅਪਣਾਉਣ ਲਈ ਹਾਈ ਕੋਰਟ ਦੀ ਵੀ ਖਿਚਾਈ ਕੀਤੀ ਹੈ।

12ਵੀਂ ਪੰਜ ਸਾਲਾ ਯੋਜਨਾ ਵਿੱਚ ਸਿਹਤ ਤੇ ਸਿੱਖਿਆ ਦਾ ਵਿਕਾਸ ਹੋਵੇਗਾ ਮੁੱਖ ਟੀਚਾ

12ਵੀਂ ਪੰਜ ਸਾਲਾ ਯੋਜਨਾ ਵਿੱਚ ਸਿਹਤ ਤੇ ਸਿੱਖਿਆ ਦਾ ਵਿਕਾਸ ਹੋਵੇਗਾ ਮੁੱਖ ਟੀਚਾ

ਨਵੀਂ ਦਿੱਲੀ,14 ਸਤੰਬਰ : ‘12ਵੀਂ ਪੰਜ ਸਾਲਾ ਯੋਜਨਾ ਵਿੱਚ ਸਿਹਤ ਤੇ ਸਿੱਖਿਆ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਅਤੇ ਸੂਬਿਆਂ ਨੂੰ ਵੱਧ ਪੈਸਾ ਦੇਣ ਲਈ ਲਚਕੀਲਾ ਵਤੀਰਾ ਅਪਣਾਇਆ ਜਾਵੇਗਾ। ਵਿਕਾਸ ਦਰ ਵਧਾਉਣ ਲਈ ਸਖਤ ਫ਼ੈਸਲੇ ਲੈਣ ਦੀ ਲੋੜ ਹੈ। ਜੇਕਰ ਡੀਜ਼ਲ ਦੀ ਕੀਮਤ ਵਿੱਚ ਵਾਧਾ ਨਾ ਕੀਤਾ ਜਾਂਦਾ ਤਾਂ ਤੇਲ ਕੰਪਨੀਆਂ ਦਾ ਦੀਵਾਲਾ ਨਿਕਲ ਜਾਣਾ ਸੀ।’ ਇਹ ਜਾਣਕਾਰੀ

ਕਾਰਟੂਨਿਸਟ ਦੀ ਗ੍ਰਿਫ਼ਤਾਰੀ ’ਤੇ ਹਾਈ ਕੋਰਟ ਵੱਲੋਂ ਪੁਲੀਸ ਦੀ ਝਾੜਝੰਬ

ਕਾਰਟੂਨਿਸਟ ਦੀ ਗ੍ਰਿਫ਼ਤਾਰੀ ’ਤੇ ਹਾਈ ਕੋਰਟ ਵੱਲੋਂ ਪੁਲੀਸ ਦੀ ਝਾੜਝੰਬ

ਮੁੰਬਈ, 14 ਸਤੰਬਰ : ਬੰਬਈ ਹਾਈ ਕੋਰਟ ਨੇ ਕਾਰਟੂਨਿਸਟ ਅਸੀਮ ਤ੍ਰਿਵੇਦੀ ਨੂੰ ਗ੍ਰਿਫ਼ਤਾਰ ਕਰਨ ’ਤੇ ਬੰਬਈ ਪੁਲੀਸ ਦੀ ਝਾੜਝੰਬ ਕਰਦਿਆਂ ਆਖਿਆ ਕਿ ਪੁਲੀਸ ਦੀ ਇਹ ਕਾਰਵਾਈ ਬੋਲਣ ਅਤੇ ਸਵੈ-ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਹੈ।ਜਸਟਿਸ ਡੀਵਾਈ ਚੰਦਰਚੂੜ ਅਤੇ ਅਮਜਦ ਸਈਅਦ ਦੇ ਬੈਂਚ ਨੇ ਵਕੀਲ ਸੰਸਕਾਰ ਮਰਾਠੇ ਵੱਲੋਂ ਦਾਇਰ ਕੀਤੀ ਗਈ ਇਕ ਜਨਹਿੱਤ ਪਟੀਸ਼ਨ ’ਤੇ

ਗਡਕਰੀ ਨੇ ਦਿਗਵਿਜੈ ਨੂੰ ਨੋਟਿਸ ਭੇਜਿਆ

ਗਡਕਰੀ ਨੇ ਦਿਗਵਿਜੈ ਨੂੰ ਨੋਟਿਸ ਭੇਜਿਆ

ਨਵੀਂ ਦਿੱਲੀ, 14 ਸਤੰਬਰ : ਭਾਜਪਾ ਪ੍ਰਧਾਨ ਨਿਤਿਨ ਗਡਕਰੀ ਨੇ ਅੱਜ ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੈ ਸਿੰਘ ਨੂੰ ਕਾਨੂੰਨੀ ਨੋਟਿਸ ਭੇਜਦਿਆਂ ਦੋਸ਼ ਲਾਇਆ ਕਿ ਸ੍ਰੀ ਦਿਗਵਿਜੈ ਨੇ ਉਨ੍ਹਾਂ ਖ਼ਿਲਾਫ਼ ਜਨਤਕ ਤੌਰ ’ਤੇ ਅਜਿਹੇ ਬਿਆਨ ਦਿੱਤੇ ਹਨ ਜਿਨ੍ਹਾਂ ਕਰਕੇ ਜਨਤਾ ’ਚ ਉਨ੍ਹਾਂ ਦਾ ਅਕਸ ਖਰਾਬ ਹੋਇਆ ਹੈ। ਸ੍ਰੀ ਦਿਗਵਿਜੈ ਨੇ ਹਾਲ ਹੀ ਵਿਚ ਮੀਡੀਆ ਨੂੰ ਬਿਆਨ ਦਿੱਤੇ ਹਨ ਕਿ ਸ੍ਰੀ ਗਡਕਰੀ ਦੇ ਕਾਰੋਬਾਰੀ ਭਾਈਵਾਲ

ਅੰਮ੍ਰਿਤਾ ਪ੍ਰੀਤਮ ਦੇ ਪੁੱਤਰ ਨਵਰਾਜ ਕਵਾਤੜਾ ਦਾ ਕਤਲ

ਅੰਮ੍ਰਿਤਾ ਪ੍ਰੀਤਮ ਦੇ ਪੁੱਤਰ ਨਵਰਾਜ ਕਵਾਤੜਾ ਦਾ ਕਤਲ

ਮੁੰਬਈ 14 ਸਤੰਬਰ : ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੇ 65 ਸਾਲਾਂ ਫ਼ਿਲਮ ਨਿਰਮਾਤਾ ਤੇ ਫਾਈਨਾਂਸਰ ਪੁੱਤਰ ਨਵਰਾਜ ਕਵਾਤੜਾ ਦਾ ਭੇਦਭਰੇ ਹਾਲਾਤ ‘ਚ ਕਤਲ ਹੋਣ ਦਾ ਪਤਾ ਲੱਗਾ ਹੈ। ਸ਼ੁੱਕਰਵਾਰ ਦੀ ਸਵੇਰ ਉਹ ਮੁੰਬਈ ਵਿਚਲੀ ਬੋਰੀਵਿਲੀ ਖੇਤਰ ਵਾਲੀ ਆਪਣੀ ਦੋ ਬੈਡਰੂਮ ਵਾਲੀ ਰਿਹਾਇਸ਼ ਵਿਚ ਮ੍ਰਿਤਕ ਪਾਇਆ ਗਿਆ। ਮੌਤ ਬਾਰੇ ਪੁਲਿਸ ਵੀ ਅਜੇ ਤੱਕ ਕੁਝ ਨਹੀਂ ਦੱਸ ਸਕੀ। ਮੁੱਢਲੀ ਜਾਂਚ ਦੌਰਾਨ

ਪਰਚੂਨ ਖੇਤਰ ’ਚ 51 ਫੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਹਰੀ ਝੰਡੀ

ਪਰਚੂਨ ਖੇਤਰ ’ਚ 51 ਫੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਹਰੀ ਝੰਡੀ

ਨਵੀਂ ਦਿੱਲੀ, 14 ਸਤੰਬਰ ਆਰਥਿਕ ਸੁਧਾਰਾਂ ਦੀ ਮੁਹਿੰਮ ਨੂੰ ਤੇਜ਼ ਕਰਦਿਆਂ ਸਰਕਾਰ ਨੇ ਅੱਜ ਇਕ ਵੱਡਾ ਸਿਆਸੀ ਜੋਖਮ ਲੈਂਦਿਆਂ ਬਹੁ-ਬ੍ਰਾਂਡ ਪਰਚੂਨ ਖੇਤਰ ਵਿਚ 51 ਫੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਖੁੱਲ੍ਹ ਦੇ ਦਿੱਤੀ ਹੈ। ਇਸ ਤੋਂ ਇਲਾਵਾ ਹਵਾਬਾਜ਼ੀ ਖੇਤਰ ਵਿਚ ਵਿਦੇਸ਼ੀ ਏਅਰਲਾਈਨਜ਼ ਨੂੰ 49 ਫੀਸਦੀ ਤੱਕ ਨਿਵੇਸ਼ ਕਰਨ ਅਤੇ ਚਾਰ ਜਨਤਕ ਇਕਾਈਆਂ ਦੀ ਹਿੱਸਾਪੱਤੀ ਵੇਚਣ ਦੀ ਆਗਿਆ

ਕੋਲਾ ਬਲਾਕਾਂ ਦੀ ਵੰਡ ’ਤੇ ਸੁਪਰੀਮ ਕੋਰਟ ਨੇ ਮੰਗੇ ਸਪੱਸ਼ਟੀਕਰਨ

ਕੋਲਾ ਬਲਾਕਾਂ ਦੀ ਵੰਡ ’ਤੇ ਸੁਪਰੀਮ ਕੋਰਟ ਨੇ ਮੰਗੇ ਸਪੱਸ਼ਟੀਕਰਨ

ਨਵੀਂ ਦਿੱਲੀ, 14 ਸਤੰਬਰ : ਕੋਲਾ ਬਲਾਕਾਂ ਦੀ ਵੰਡ ਵਿਚ ਕਥਿਤ ਤੌਰ ’ਤੇ ਬੇਨਿਯਮੀਆਂ ਦਾ ਮਾਮਲਾ ਹੁਣ ਨਿਆਂਇਕ ਜਾਂਚ ਦੇ ਘੇਰੇ ਵਿਚ ਆ ਗਿਆ ਹੈ। ਸੁਪਰੀਮ ਕੋਰਟ ਨੇ ਅੱਜ ਕੇਂਦਰ ਨੂੰ ਇਹ ਗੱਲ ਸਪੱਸ਼ਟ ਕਰਨ ਦੀ ਹਦਾਇਤ ਦਿਤੀ ਹੈ ਕਿ ਕੀ ਨਿਜੀ ਕੰਪਨੀਆਂ ਨੂੰ ਕੁਦਰਤੀ ਸਾਧਨਾਂ ਦੀ ਵੰਡ ਕਰਦੇ ਸਮੇਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ ਜਾਂ ਨਹੀਂ। ਸੁਪਰੀਮ ਕੋਰਟ