Home » Archives by category » ਦੇਸ਼-ਵਿਦੇਸ਼

ਪੈਰਿਸ ਦੀ ਵਿਰਾਸਤ ਨੋਟਰ-ਡਾਮ ਕੈਥੇਡ੍ਰਲ ਅੱਗ ਨਾਲ ਖ਼ਾਕ

ਪੈਰਿਸ ਦੀ ਵਿਰਾਸਤ ਨੋਟਰ-ਡਾਮ ਕੈਥੇਡ੍ਰਲ ਅੱਗ ਨਾਲ ਖ਼ਾਕ

ਵਿਸ਼ਵ ਵਿਰਾਸਤ ਦਾ ਦਰਜਾ ਪ੍ਰਾਪਤ ਗਿਰਜਾਘਰ ਨੂੰ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਲੱਗੇ 15 ਘੰਟੇ ਪੈਰਿਸ ਦੇ ਇਤਿਹਾਸਕ ਨੋਟਰ-ਡਾਮ ਕੈਥੇਡ੍ਰਲ ਨੂੰ ਲੱਗੀ ਅੱਗ। ਪੈਰਿਸ : ਪੈਰਿਸ ਦੇ ਇਤਿਹਾਸਕ ਗਿਰਜਾਘਰ ਨੋਟਰ-ਡਾਮ ਕੈਥੇਡ੍ਰਲ ਵਿਚ ਸੋਮਵਾਰ ਨੂੰ ਅੱਗ ਲੱਗ ਗਈ। ਹਾਲਾਂਕਿ ਮੁੱਖ ਢਾਂਚੇ ਨੂੰ ਬਚਾਅ ਲਿਆ ਗਿਆ ਹੈ ਪਰ ਇਸ ਨਾਲ ਇਮਾਰਤ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ […]

ਭਾਰਤ-ਪਾਕਿ ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਤਕਨੀਕੀ ਪੱਖ ਵਿਚਾਰੇ

ਭਾਰਤ-ਪਾਕਿ ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਤਕਨੀਕੀ ਪੱਖ ਵਿਚਾਰੇ

ਬਟਾਲਾ : ਭਾਰਤ-ਪਾਕਿਸਤਾਨ ਦੇ ਉੱਚ ਅਧਿਕਾਰੀਆਂ ਦੀ ਅੱਜ ਇੱਕ ਅਹਿਮ ਮੀਟਿੰਗ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਕੋਲ ਸਥਿਤ ਜ਼ੀਰੋ ਲਾਈਨ ਉੱਤੇ ਹੋਈ ਜੋ ਲੱਗਪਗ ਚਾਰ ਘੰਟਿਆਂ ਤਕ ਚੱਲੀ। ਇਸ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ, ਤਿਆਰ ਕੀਤੇ ਜਾਣ ਵਾਲੇ ਗੇਟ ਅਤੇ ਆਈਸੀਪੀ (ਇੰਟੈਗ੍ਰੇਟਿਡ ਚੈੱਕ ਪੋਸਟ) ਸਮੇਤ ਹੋਰ ਤਕਨੀਕੀ ਪੱਖਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ […]

ਕਰਤਾਰਪੁਰ ਲਾਂਘਾ: ਪਾਕਿ ਨੇ 90 ਫੀਸਦੀ ਸੜਕ ਬਣਾਈ

ਕਰਤਾਰਪੁਰ ਲਾਂਘਾ: ਪਾਕਿ ਨੇ 90 ਫੀਸਦੀ ਸੜਕ ਬਣਾਈ

ਬਟਾਲਾ : ਕੌਮਾਂਤਰੀ ਸੀਮਾ ਡੇਰਾ ਬਾਬਾ ਨਾਨਕ ਕੋਲ ਬਣ ਰਹੇ ਕਰਤਾਰਪੁਰ ਲਾਂਘੇ ਦੇ ਕੰਮ ਵਿੱਚ ਦੋਵੇਂ ਦੇਸ਼ ਤੇਜ਼ੀ ਦਿਖਾ ਰਹੇ ਹਨ। ਪਾਕਿਸਤਾਨ ਵਾਲੇ ਪਾਸੇ ਚੱਲ ਰਹੇ ਨਿਰਮਾਣ ਕਾਰਜ ਨੂੰ ਹੁਣ ਇੱਧਰ ਦੇ ਸ਼ਰਧਾਲੂ ਦੇਖ ਸਕਦੇ ਹਨ, ਕਿਉਂਕਿ ਪਾਕਿਸਤਾਨ ਨੇ ਜ਼ੀਰੋ ਲਾਈਨ ਕੋਲ ਬਣੇ ਧੁੱਸੀ ਬੰਨ੍ਹ ਦੇ ਇਕ ਹਿੱਸੇ ਨੂੰ ਸੜਕ ਬਣਾਉਣ ਲਈ ਹਟਾ ਦਿੱਤਾ ਹੈ। […]

ਗੋਪਾਲ ਸਿੰਘ ਚਾਵਲਾ ਵੀ ਚੱਲ ਰਿਹੈ ਸ਼੍ਰੋਮਣੀ ਕਮੇਟੀ ਦੀਆਂ ਰਾਹਾਂ ਤੇ : ਕੁਲਬੀਰ ਸਿੰਘ ਕੈਨੇਡਾ

ਮੰਡੀ ਗੋਬਿੰਦਗੜ੍ਹ : ਸੰਸਾਰ ਭਰ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਦੇ ਸਬੰਧ ‘ਚ ਪਾਕਿਸਤਾਨ ਸਥਿਤ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਜਨਮ ਸਥਾਨ ਦੀ ਧਰਤੀ ‘ਤੇ ਆਯੋਜਿਤ ਹੋਣ ਵਾਲੇ ਸਮਾਰੋਹਾਂ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐੱਸ. ਜੀ. ਪੀ. ਸੀ.) ਦੇ ਅਹੁਦੇਦਾਰ ਸਮਾਰੋਹ ਤੇ ਪਾਕਿਸਤਾਨ ਸਥਿਤ ਗੁਰੂ ਨਾਨਕ ਦੇਵ ਜੀ […]

ਅਸਾਂਜੇ ਮਾਮਲੇ ‘ਚ ਸਵੀਡਨ ਦਾ ਸਾਥ ਦੇਣ ਦੀ ਬਿ੍ਟਿਸ਼ ਸੰਸਦ ਮੈਂਬਰਾਂ ਨੇ ਕੀਤੀ ਅਪੀਲ

ਅਸਾਂਜੇ ਮਾਮਲੇ ‘ਚ ਸਵੀਡਨ ਦਾ ਸਾਥ ਦੇਣ ਦੀ ਬਿ੍ਟਿਸ਼ ਸੰਸਦ ਮੈਂਬਰਾਂ ਨੇ ਕੀਤੀ ਅਪੀਲ

ਲੰਡਨ : ਬਿ੍ਟੇਨ ਦੇ 70 ਤੋਂ ਜ਼ਿਆਦਾ ਸੰਸਦ ਮੈਂਬਰਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਵਿਕਿਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੀ ਹਵਾਲਗੀ ਦੇ ਮਾਮਲੇ ਵਿਚ ਸਵੀਡਨ ਦੀ ਅਰਜ਼ੀ ਨੂੰ ਤਰਜੀਹ ਦਿੱਤੀ ਜਾਵੇ। ਅਸਾਂਜੇ ਦੀ ਹਵਾਲਗੀ ਲਈ ਅਮਰੀਕਾ ਨੇ ਵੀ ਬਿ੍ਟੇਨ ਨੂੰ ਅਰਜ਼ੀ ਦਿੱਤੀ ਹੋਈ ਹੈ। ਅਸਾਂਜੇ ਨੂੰ ਵੀਰਵਾਰ ਨੂੰ ਜ਼ਮਾਨਤ ਦੀ ਸ਼ਰਤ ਤੋੜਨ ਦੇ […]

ਫਿਨਲੈਂਡ ਬਣਿਆ ਖ਼ੁਦਕੁਸ਼ ਤੋਂ ਖ਼ੁਦਖ਼ੁਸ਼ ਮੁਲਕ

ਫਿਨਲੈਂਡ ਬਣਿਆ ਖ਼ੁਦਕੁਸ਼ ਤੋਂ ਖ਼ੁਦਖ਼ੁਸ਼ ਮੁਲਕ

ਵਾਂਤਾ : ਸੰਯੁਕਤ ਰਾਸ਼ਟਰ ਨੇ ਪਿਛਲੇ ਮਹੀਨੇ ਜਦੋਂ ਫਿਨਲੈਂਡ ਨੂੰ ਲਗਾਤਾਰ ਦੂਜੀ ਵਾਰ ਦੁਨੀਆਂ ਦਾ ਸਭ ਤੋਂ ਵੱਧ ਖੁਸ਼ ਮੁਲਕ ਐਲਾਨਿਆ, ਤਾਂ ਕੁਝ ਸਵਾਲ ਉੱਠੇ ਕਿ ਅੱਤ ਦੇ ਠੰਢੇ ਮੌਸਮ ਅਤੇ ਉੱਚੀ ਖੁਦਕੁਸ਼ੀ ਦਰ ਵਾਲਾ ਮੁਲਕ ਦੁਨੀਆਂ ਭਰ ਵਿੱਚੋਂ ਸਭ ਤੋਂ ਖ਼ੁਸ਼ ਮੁਲਕ ਕਿਵੇਂ ਹੋ ਸਕਦਾ ਹੈ। ਭਾਵੇਂ ਕੌਮਾਂਤਰੀ ਪੱਧਰ ਦੇ ਸਰਵੇਖਣਾਂ ਦੇ ਅੰਕੜਿਆਂ ਵਿਚ […]

ਸਬਜ਼ੀ ਮੰਡੀ ‘ਚ ਬੰਬ ਧਮਾਕਾ, 20 ਲੋਕਾਂ ਦੀ ਮੌਤ, 48 ਤੋਂ ਜ਼ਿਆਦਾ ਜ਼ਖ਼ਮੀ

ਸਬਜ਼ੀ ਮੰਡੀ ‘ਚ ਬੰਬ ਧਮਾਕਾ, 20 ਲੋਕਾਂ ਦੀ ਮੌਤ, 48 ਤੋਂ ਜ਼ਿਆਦਾ ਜ਼ਖ਼ਮੀ

ਇਸਲਾਮਾਬਾਦ: ਪਾਕਿਸਤਾਨ ‘ਚ ਥੋੜ੍ਹੀ ਦੇਰ ਪਹਿਲਾਂ ਇਕ ਜ਼ਬਰਦਸਤ ਧਮਾਕਾ ਹੋਇਆ ਹੈ। ਬੰਬ ਧਮਾਕੇ ‘ਚ 20 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਦਕਿ 48 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਧਮਾਕਾ ਪਾਕਿਸਤਾਨ ਦੇ ਇਕ ਭੀੜ ਭੜੱਕੇ ਵਾਲੇ ਇਲਾਕੇ, ਕੁਏਟਾ ਦੀ ਹਜ਼ਾਰਗਾਂਜੀ ਸਬਜ਼ੀ ਮੰਡੀ ‘ਚ ਹੋਇਆ […]

ਖਾਲਸਾ ਸਾਜਨਾ ਦਿਵਸ ਮਨਾਉਣ ਲਈ ਜਥਾ ਪਾਕਿਸਤਾਨ ਪੁੱਜਿਆ

ਖਾਲਸਾ ਸਾਜਨਾ ਦਿਵਸ ਮਨਾਉਣ ਲਈ ਜਥਾ ਪਾਕਿਸਤਾਨ ਪੁੱਜਿਆ

ਅਟਾਰੀ: ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਪਾਕਿਸਤਾਨ ਵਿਚ ਵਿਸਾਖੀ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਅੱਜ ਇਥੋਂ 1898 ਮੈਂਬਰੀ ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ੍ਰੀ ਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਅਟਾਰੀ ਤੋਂ ਤਿੰਨ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪਾਕਿਸਤਾਨ ਰਵਾਨਾ ਹੋਇਆ। ਰੇਲਵੇ ਸਟੇਸ਼ਨ ਅਟਾਰੀ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ […]

ਮੋਦੀ ਦੀ ਬਾਇਓਪਿਕ: ਸੁਪਰੀਮ ਕੋਰਟ 15 ਨੂੰ ਕਰੇਗੀ ਸੁਣਵਾਈ

ਮੋਦੀ ਦੀ ਬਾਇਓਪਿਕ: ਸੁਪਰੀਮ ਕੋਰਟ 15 ਨੂੰ ਕਰੇਗੀ ਸੁਣਵਾਈ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਬਾਰੇ ਬਣੀ ਫਿਲਮ ਦੇ ਪ੍ਰਦਰਸ਼ਨ ’ਤੇ ਰੋਕ ਲਾਉਣ ਦੇ ਚੋਣ ਕਮਿਸ਼ਨ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਵਲੋਂ 15 ਅਪਰੈਲ ਨੂੰ ਸੁਣਵਾਈ ਕੀਤੀ ਜਾਵੇਗੀ। ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਅੱਜ ਕਿਹਾ ਕਿ ਬਾਇਓਪਿਕ ਦੇ ਨਿਰਮਾਤਾਵਾਂ ਵਲੋਂ ਦਾਇਰ ਪਟੀਸ਼ਨ […]

ਫ਼ੌਜ ਦੇ ‘ਸਿਆਸੀਕਰਨ’ ਖ਼ਿਲਾਫ਼ ਸਾਬਕਾ ਜਰਨੈਲਾਂ ’ਚ ਰੋਸ

ਨਵੀਂ ਦਿੱਲੀ : ਹਥਿਆਰਬੰਦ ਬਲਾਂ ਦੀ ਸਿਆਸੀ ਮੰਤਵਾਂ ਲਈ ਵਰਤੋਂ ਕੀਤੇ ਜਾਣ ਤੋਂ ਰੋਹ ’ਚ ਆਏ 150 ਤੋਂ ਵੱਧ ਸਾਬਕਾ ਫ਼ੌਜੀਆਂ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਪੱਤਰ ਲਿਖ ਕੇ ਫ਼ੌਜ ਦੇ ਗ਼ੈਰ ਸਿਆਸੀ ਸਰੂਪ ਨੂੰ ਬਹਾਲ ਰੱਖਣ ਲਈ ਦਖ਼ਲ ਦੇਣ ਲਈ ਕਿਹਾ ਹੈ। ਪੱਤਰ ’ਤੇ 11 ਅਪਰੈਲ ਦੀ ਤਰੀਕ ਹੈ ਅਤੇ ਉਸ ’ਚ ਸੈਨਾ […]

Page 1 of 523123Next ›Last »