Home » Archives by category » ਦੇਸ਼-ਵਿਦੇਸ਼ (Page 474)

ਅਮਰੀਕਾ ਦੀ ਅਦਾਲਤ ਕਰੇਗੀ ਬਾਦਲ ਵਿਰੁੱਧ ਸੁਣਵਾਈ

ਅਮਰੀਕਾ ਦੀ ਅਦਾਲਤ ਕਰੇਗੀ ਬਾਦਲ ਵਿਰੁੱਧ ਸੁਣਵਾਈ

ਵਾਸ਼ਿੰਗਟਨ, 5 ਜਨਵਰੀ : ਅਮਰੀਕਾ ਦੇ ਇਕ ਸੰਘੀ ਜ¤ਜ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਮੁਨੱਖੀ ਅਧਿਕਾਰਾਂ ਦੀ ਉਲੰਘਣਾ ਦੇ ਇਕ ਮਾਮਲੇ ਦੀ ਸੁਣਵਾਈ ਲਈ 29 ਜਨਵਰੀ ਦੀ ਤਾਰੀਖ ਤੈਅ ਕੀਤੀ ਹੈ। ਵਿਸਕਾਨਸਿਨ ਦੇ ਜਸਟਿਸ ਰੁਡੋਲਫ ਟੀ. ਰੈਂਡਾ ਨੇ ਸਿੱਖਾਂ ਦੇ ਅਧਿਕਾਰਾਂ ਲਈ ਲੜਨ ਵਾਲੀ ਸੰਸਥਾ ‘ਸਿੱਖਸ ਫਾਰ ਜਸਟਿਸ‘ ਦੀ ਇਕ ਪਟੀਸ਼ਨ ‘ਤੇ ਇਹ ਸੁਣਵਾਈ ਤੈਅ ਕੀਤੀ ਹੈ। ਪਟੀਸ਼ਨ ‘ਚ ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਭਾਰਤ ਵਿਚ ਬਾਦਲ ਦੇ ਲੋਕਾਂ ਵੱਲੋਂ ਬਾਦਲ ਵਿਰੁੱਧ ਸ਼ਿਕਾਇਤ ਕਰਨ ਵਾਲੇ ਪਰਿਵਾਰਾਂ ਨੂੰ ਕਥਿਤ ਤੌਰ ‘ਤੇ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਬਾਦਲ ਨੇ ਆਪਣੇ ਵਕੀਲਾਂ ਦੇ ਮਾਧਿਅਮ ਰਾਹੀਂ ਇਸ ਮਾਮਲੇ ਨੂੰ ਖਾਰਜ ਕਰਨ ਦੀ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਸੰਮ

9 ਸਾਲ ਦੀ ਬੱਚੀ ਨਾਲ ਗੈਂਗਰੇਪ, ਹਾਲਤ ਨਾਜ਼ੁਕ

9 ਸਾਲ ਦੀ ਬੱਚੀ ਨਾਲ ਗੈਂਗਰੇਪ, ਹਾਲਤ ਨਾਜ਼ੁਕ

ਲਾਹੌਰ, 4 ਜਨਵਰੀ : ਪਾਕਿਸਤਾਨੀ ਪੰਜਾਬ ਸੂਬੇ ਵਿਚ ਨੌਂ ਸਾਲਾਂ ਦੀ ਇਕ ਬੱਚੀ ਨਾਲ ਸਮੂਹਿਕ ਬਲਤਾਕਾਰ ਕੀਤਾ ਗਿਆ ਅਤੇ ਹਸਪਤਾਲ ’ਚ ਦਾਖਲ ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੱਚੀ ਨਾਲ ਬੁੱਧਵਾਰ ਨੂੰ ਤਿੰਨ ਬੰਦਿਆਂ ਵੱਲੋਂ ਬਲਾਤਕਾਰ ਕਰਨ ਤੋਂ ਬਾਅਦ ਬਹਾਵਲਪੁਰ ਦੇ ਇਕ ਹਸਪਤਾਲ ਲਿਜਾਇਆ ਗਿਆ ਸੀ ਅਤੇ ਉਸ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤ ਸਾਰਾ ਖੂਨ ਵਹਿਣ ਅਤੇ ਅੰਦਰੂਨੀ ਜ਼ਖ਼ਮਾਂ ਕਾਰਨ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ’ਚ ਛਪੀ ਰਿਪੋਰਟ ਮੁਤਾਬਕ ਮੈਡੀਕੋ-ਲੀਗਲ ਰਿਪੋਰਟ ਵਿਚ ਬਲਾਤ

ਦਸਤਾਰ ਸਬੰਧੀ ਸਿੱਖਾਂ ਨਾਲ ਵਿਤਕਰੇ ਦਾ ਦੋਸ਼

ਦਸਤਾਰ ਸਬੰਧੀ ਸਿੱਖਾਂ ਨਾਲ ਵਿਤਕਰੇ ਦਾ ਦੋਸ਼

ਲੰਡਨ/ਬਰਮਿੰਘਮ, 4 ਜਨਵਰੀ : ਇੱਕ ਪਾਸੇ ਸਿੱਖ ਫੌਜੀ ਨੂੰ ਸ਼ਾਹੀ ਮਹੱਲਾਂ ਅੱਗੇ ਤਾਇਨਾਤ ਕਰਕੇ ਸਦੀਆਂ ਦੀ ਪੁਰਾਣੀ ਰਵਾਇਤੀ ਟੋਪੀ ਦੀ ਜਗ੍ਹਾ ਦਸਤਾਰ ਪਹਿਨ ਕੇ ਪਰੇਡ ‘ਚ ਹਾਜ਼ਰ ਹੋਣ ਦੀ ਇਜਾਜ਼ਤ ਨਾਲ ਬਰਤਾਨਵੀ ਫੌਜ ਦੀ ਬਹੁ ਸੱਭਿਅਕ ਅਤੇ ਵਿਭਿੰਨਤਾ ਨੀਤੀ ਦੀ ਪ੍ਰਸੰਸਾ ਹੋਈ। ਜਦਕਿ ਦੂਜੇ ਪਾਸੇ ਸਾਊਥਾਲ ਦੇ ਸਾਬਕਾ ਇਨਫੈਂਟਰੀ ਫੌਜੀ ਸੁਖਜੀਵਨ ਸਿੰਘ ਬਰਾੜ ਨੇ ਬਰਤਾਨਵੀ ਫੌਜ ‘ਤੇ ਦੋਸ਼ ਲਾਇਆ ਹੈ ਕਿ ਬ੍ਰਿਟਿਸ਼ ਟੈਰੀਟੋਰੀਅਲ ਆਰਮੀ ‘ਚੋਂ ਉਸ ਨੇ ਇਸ ਕਰਕੇ ਅਸਤੀਫਾ ਦਿੱਤਾ ਕਿਉਂਕਿ ਇਸ ਵੱਲੋਂ ਸਿੱਖਾਂ ਦੁਆਰਾ ਹਰ ਸਮੇਂ ਦਸਤਾਰ ਪਹਿਨਣ ਦੀ ਮਹੱਤਤਾ ਨੂੰ ਨਹੀਂ ਸਮਝਿਆ ਜਾ ਰਿਹਾ। ਬਰਤਾਨਵੀ ਫੌਜ ਤੇ ਸੁਰੱਖਿਆ ਮੰਤਰਾਲੇ ਵੱਲੋਂ ਜੋ ਵਿਲੱਖਣਤਾ ਸਬੰਧੀ ਦਾਅਵੇ ਕੀਤੇ ਜਾ ਰਹੇ ਹਨ, ਉਨ੍ਹਾਂ ‘ਚ ਬਹੁਤੀ ਸਚਾਈ ਨਹੀਂ ਹੈ। ਭਾਵੇਂ ਕਿ ਫੌਜ ‘ਚ ਕਈ ਦ

ਗੈਰਕਾਨੂੰਨੀ ਪੰਜਾਬੀ ਪ੍ਰਵਾਸੀ ਮੰਦੀ ਦੇ ਸ਼ਿਕਾਰ

ਗੈਰਕਾਨੂੰਨੀ ਪੰਜਾਬੀ ਪ੍ਰਵਾਸੀ ਮੰਦੀ ਦੇ ਸ਼ਿਕਾਰ

ਬਰਮਿੰਘਮ, 4 ਜਨਵਰੀ : ਬਰਤਾਨੀਆ ‘ਚ ਹਜ਼ਾਰਾਂ ਗੈਰਕਾਨੂੰਨੀ ਪ੍ਰਵਾਸੀ ਆਰਥਿਕ ਮੰਦੀ ਦੇ ਚੱਲਦਿਆਂ ਭਾਰਤ ਜਾਣ ਦੀ ਉਡੀਕ ‘ਚ ਹਨ ਪਰ ਉਹ ਡਿਪੋਰਟ ਕੀਤੇ ਜਾਣ ਦੀ ਕਾਰਵਾਈ ‘ਚ ਦੇਰੀ ਕਾਰਨ ਬੇਘਰ ਤੇ ਬੇਰੋਜ਼ਗਾਰੀ ਦੇ ਸਿੱਟੇ ਵਜੋਂ ਪੁਲਾਂ ਦੇ ਥੱਲੇ, ਘਰਾਂ ਦੇ ਪਿਛਵਾੜੇ ਜਾਂ ਸ਼ਮਸ਼ਾਨਘਾਟਾਂ ‘ਚ ਮੰਦੀ ਹਾਲਤ ‘ਚ ਦਿਨ ਕੱਟੀ ਕਰਨ ਲਈ ਮਜਬੂਰ ਹਨ। ਇਹ ਖੁਲਾਸਾ ਪਿਛਲੇ ਦਿਨੀਂ ਬੀ.ਬੀ.ਸੀ. ਦੀ ਇਕ ਰਿਪੋਰਟ ‘ਚ ਕਰਦਿਆਂ ਦੱਸਿਆ ਗਿਆ ਕਿ ਕਿਵੇਂ ਭਾਰਤ ਵਾਪਸ ਜਾਣ ਦੀ ਤਾਂਘ ‘ਚ ਜਾਅਲੀ ਪ੍ਰਵਾਸੀ ਸੜਕਾਂ ਦੇ ਕੰਢੇ ਜਾਂ ਬਹੁਤ ਹੀ ਤਰਸਯੋਗ ਹਾਲਾਤਾਂ ‘ਚ ਰਹਿਣ ਲਈ ਮਜਬੂਰ ਹਨ ਪਰ ਬਰਤਾਨਵੀ ਅਧਿਕਾਰੀ ਉਨ੍ਹਾਂ ਨੂੰ ਡਿਪੋਰਟ ਕਰਨ ਤੋਂ ਅਸਮਰੱਥ ਹਨ, ਕਿਉਂਕਿ ਇਨ੍ਹਾਂ ਜਾਅਲੀ ਪ੍ਰਵਾਸੀਆਂ ਕੋਲ ਕੋਈ ਪਛਾਣ ਸਬੰਧੀ ਦਸਤਾਵੇਜ਼ ਜਾਂ ਪਾਸਪੋਰਟ ਨਾ ਹੋਣ ਕਰਕੇ ਉਨ੍ਹਾਂ ਦੀ ਨਾਗਰਿਕਤਾ ਬਾਰੇ ਸਾਬਿਤ ਕਰਨਾ ਬਹੁਤ ਮੁਸ਼ਕਿਲ ਹੈ। ਹੁਣ ਉਨ੍ਹਾਂ ਕੋਲ ਨਾ ਤਾਂ ਕੰਮ ਹੈ ਤੇ ਨਾ ਹੀ ਰਹਿਣ ਦਾ ਕੋਈ ਪ੍ਰਬੰਧ। ਜਿਸ ਕਾਰਨ ਉਹ ਚੂਹਿਆਂ ਤੇ ਕੂੜੇ-ਕਰਕਟ ਨਾਲ ਭਰੀਆਂ ਥਾਵਾਂ ‘ਚ ਰਹਿਣ ਲਈ ਮਜਬੂਰ ਹਨ। ਰਿਪੋਰਟਰਾਂ ਵਲੋਂ ਅਜਿਹੇ ਕਈ ਪ੍ਰਵਾਸੀਆਂ

ਮਲਾਲਾ ਨੂੰ ਮਿਲੀ ਹਸਪਤਾਲੋਂ ਛੁੱਟੀ

ਮਲਾਲਾ ਨੂੰ ਮਿਲੀ ਹਸਪਤਾਲੋਂ ਛੁੱਟੀ

ਲੰਡਨ, 4 ਜਨਵਰੀ : ਪਾਕਿਸਤਾਨੀ ਕਿਸ਼ੋਰ ਕਾਰਕੁਨ ਮਲਾਲਾ ਯੂਸਫ਼ਜ਼ਈ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਕੁਈਨ ਏਲਿਜ਼ਾਬੇਥ ਹਸਪਤਾਲ ਬਰਮਿੰਘਮ ਦੇ ਸੂਤਰਾਂ ਨੇ ਦੱਸਿਆ ਕਿ 15 ਸਾਲਾ ਮਲਾਲਾ ਹੁਣ ਆਪਣੇ ਪਰਿਵਾਰ ਦੇ ਆਰਜ਼ੀ ਘਰ ਵਿਚ ਆਰਾਮ ਕਰੇਗੀ ਤੇ ਕੁਝ ਹਫਤਿਆਂ ਮਗਰੋਂ ਉਸ ਦੀ ਖੋਪੜੀ ਦਾ ਅਪਰੇਸ਼ਨ ਹੋਏਗਾ।
ਉਸ ਦਾ ਪਰਿਵਾਰ ਇਸ ਵੇਲੇ ਵੈਸਟ ਮਿੱਡਲੈਂਡਜ਼ ਵਿਚ ਰਹਿ ਰਿਹਾ ਹੈ। ਪਾਕਿਸਤਾਨ ਵਿਚ ਲੜਕੀਆਂ ਦੀ ਸਿੱਖਿਆ ਦੀ ਮਨਾਹੀ ਹੋਣ ਕਾਰਨ ਤਾਲਿਬਾਨ ਨੇ ਉਸ ਦੇ ਸਿਰ ’ਚ ਗੋਲੀ ਮਾਰ ਦਿੱਤੀ ਸੀ। ਬਰਤਾਨਵੀ ਹਸਪਤਾਲ ਦੇ ਡਾਕਟਰਾਂ ਅਨੁਸਾਰ ਉਸ ਦੀ ਖੋਪੜੀ ਦਾ ਅਪਰੇਸ਼ਨ ਲਾਜ਼ਮੀ ਹੈ।
15 ਸਾਲਾ ਯੂਸਫ਼ਜ਼ਈ ਨੂੰ ਅਕਤੂਬਰ ’ਚ ਗੋਲੀ ਮਾਰੀ ਗਈ ਸੀ ਤੇ ਫਿਰ ਉਸ ਨੂੰ ਵਿਸ਼ੇਸ਼ ਇਲਾਜ ਲਈ ਕੁਈਨ ਏਲਿਜ਼ਾਬੇਥ ਹਸਪਤਾਲ

ਸ਼ਰਾਬੀ ਵੱਲੋਂ ਫਾਇਰਿੰਗ: 3 ਔਰਤਾਂ ਹਲਾਕ

ਸ਼ਰਾਬੀ ਵੱਲੋਂ ਫਾਇਰਿੰਗ: 3 ਔਰਤਾਂ ਹਲਾਕ

ਜਨੇਵਾ : ਸਵਿੱਟਜ਼ਰਲੈਂਡ ਦੇ ਇਕ ਪਿੰਡ ਵਿਚ ਇਕ ਹਮਲਾਵਰ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ ਤਿੰਨ ਵਿਅਕਤੀਆਂ ਨੂੰ ਮਾਰ ਦਿੱਤਾ ਤੇ ਦੋ ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਲੰਘੇ ਦਿਨ ਡਾਇਲੋਨ ਪਿੰਡ ਵਿਚ ਇਕ ਬੰਦੂਕਧਾਰੀ ਨੇ ਪਹਿਲਾਂ ਰੱਜ ਕੇ ਸ਼ਰਾਬ ਪੀਤੀ ਤੇ ਫਿਰ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਹਮਲਾਵਰ ਨੂੰ ਕਾਬੂ ਕੀਤਾ। ਉਸ ਨੇ ਪੁਲੀਸ ’ਤੇ ਵੀ ਫਾਇਰਿੰਗ ਕੀਤੀ ਪਰ ਪੁਲੀਸ ਵੱਲੋਂ ਕੀਤੀ ਗੋਲੀਬਾਰੀ ਵਿਚ ਉਹ ਜ਼ਖ਼ਮੀ ਹੋ ਗਿਆ।

ਫਰਾਂਸ ‘ਚ ਦਸਤਾਰ ਦਾ ਮਸਲਾ ਜਿਉਂ ਦਾ ਤਿਉਂ

ਫਰਾਂਸ ‘ਚ ਦਸਤਾਰ ਦਾ ਮਸਲਾ ਜਿਉਂ ਦਾ ਤਿਉਂ

ਪੈਰਿਸ : ਸੰਨ 2004 ਵਿਚ ਧਾਰਮਿਕ ਚਿੰਨ੍ਹਾਂ ਨੂੰ ਪਹਿਨ ਕੇ ਵਿੱਦਿਅਕ ਅਦਾਰਿਆਂ ਵਿਚ ਦਾਖ਼ਲ ਹੋਣ ‘ਤੇ ਲੱਗੀ ਪਾਬੰਦੀ ਕਾਰਨ ਸਿੱਖ ਬੱਚਿਆਂ ਨੂੰ ਨੰਗੇ ਸਿਰ ਸਕੂਲਾਂ, ਕਾਲਜਾਂ ਅੰਦਰ ਜਾਣ ‘ਤੇ ਮਜਬੂਰ ਹੋਣਾ ਪਿਆ, ਜਿਸ ਕਾਰਨ ਕਾਫੀ ਬੱਚਿਆਂ ਨੇ ਪੜ੍ਹਾਈ ਛੱਡ ਦਿੱਤੀ, ਕੁਝ ਨੇ ਆਪਣੇ ਕੇਸ ਕਤਲ ਕਰਵਾ ਲਏ ਤੇ ਕਈਆਂ ਨੇ ਹਾਲਾਤਾਂ ਨਾਲ ਸਮਝੌਤਾ ਕਰ ਲਿਆ। ਇਸੇ ਤਰ੍ਹਾਂ ਅੰਮ੍ਰਿਤਧਾਰੀ ਅਤੇ ਸਹਿਜਧਾਰੀ ਸਿੱਖਾਂ ਨੂੰ ਸ਼ਨਾਖਤੀ ਕਾਰਡ ਤੇ ਡਰਾਈਵਿੰਗ ਲਾਇਸੰਸ ਉੱਪਰ ਨੰਗੇ ਸਿਰ ਫੋਟੋ ਲਾਉਣੀ ਪੈਂਦੀ ਹੈ। ਫਰਾਂਸ ਦੇ ਸਿੱਖਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਭਾਰਤ ਸਰਕਾਰ ਨੂੰ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਬੇਨਤੀਆਂ ਕੀਤੀਆਂ

ਆਸਟ੍ਰੇਲੀਆ ’ਚ ਗਰਮੀ ਕਾਰਨ ਜੰਗਲਾਂ ਨੂੰ ਅੱਗ

ਆਸਟ੍ਰੇਲੀਆ ’ਚ ਗਰਮੀ ਕਾਰਨ ਜੰਗਲਾਂ ਨੂੰ ਅੱਗ

ਸਿਡਨੀ : ਜਿਥੇ ਭਾਰਤ ਵਿਚ ਇਨ੍ਹੀਂ ਦਿਨੀਂ ਠੰਢ ਨਾਲ ਸਾਰਾ ਜਨਜੀਵਨ ਪ੍ਰਭਾਵਿਤ ਹੋਇਆ ਪਿਆ ਹੈ ਉਥੇ ਭਾਰਤ ਤੋਂ ਬਿਲਕੁੱਲ ਉਲਟ ਮੌਸਮ ਵਾਲੇ ਦੇਸ਼ ਆਸਟ੍ਰੇਲੀਆ ਵਿਚ ਗਰਮੀ ਅਤੇ ਲੂਅ ਵਗ ਰਹੀ ਹੈ। ਆਸਟ੍ਰੇਲੀਆ ਦੇ ਸਿਡਨੀ, ਮੈਲਬੌਰਨ, ਐਡੀਲੇਡ, ਸਾਊਥ ਆਸਟ੍ਰੇਲੀਆ ਆਦਿ ਇਲਾਕਿਆਂ ਵਿਚ ਤਾਪਮਾਨ ਬਹੁਤ ਵੱਧ ਜਾਣ ਨਾਲ ਜਿਥੇ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਉਥੇ ਜੰਗਲਾਂ ਨੂੰ ਵੀ ਅੱਗ ਆਪਣੀ ਲਪੇਟ ਵਿਚ ਲੈ ਰਹੀ ਹੈ। ਸਿਡਨੀ ਦੇ ਨਾਲ ਲੱਗਦੇ ਇਲਾਕੇ ਕੁੜੀ-ਕੁੜੀ ਦੇ ਜੰਗਲਾਂ ਨੂੰ ਅੱਗ ਲੱਗ ਗਈ ਹੈ। 180 ਹੈਕਟੇਅਰ ਵਿਚ ਫੈ

ਅਮਰੀਕਾ ਤੇ ਕੈਨੇਡਾ ‘ਚ ਜੀਵਨ ਪੱਧਰ ਗਿਰਾਵਟ ਵੱਲ

ਅਮਰੀਕਾ ਤੇ ਕੈਨੇਡਾ ‘ਚ ਜੀਵਨ ਪੱਧਰ ਗਿਰਾਵਟ ਵੱਲ

ਟੋਰਾਂਟੋ : ਜ਼ਿੰਦਗੀ ਨੂੰ ਮਾਨਣ ਤੇ ਰਹਿਣ ਲਈ ਲੋਕਾਂ ਦੀ ਪਸੰਦ ਦੇ ਦੇਸ਼ਾਂ ‘ਚ ਅਮਰੀਕਾ ਤੇ ਕੈਨੇਡਾ ਦਾ ਦਰਜਾ ਗਿਰਾਵਟ ਵੱਲ ਜਾ ਰਿਹਾ ਹੈ। ਇਕਨਾਮਿਸਟ ਮੈਗਜ਼ੀਨ ਵਲੋਂ 80 ਦੇਸ਼ਾਂ ‘ਚ ਕਰਵਾਏ ਗਏ ਇਕ ਸਰਵੇਖਣ ‘ਚ ਕੈਨੇਡਾ 9ਵੇਂ ਸਥਾਨ ‘ਤੇ ਹੈ ਜਦਕਿ ਅਮਰੀਕਾ ਨੂੰ 16ਵਾਂ ਸਥਾਨ ਮਿਲਿਆ ਹੈ। ਇਸੇ ਮੈਗਜ਼ੀਨ ਵਲੋਂ 25 ਸਾਲ ਪਹਿਲਾਂ ਕਰਵਾਏ ਗਏ ਸਰਵੇ ‘ਚ ਅਮਰੀਕਾ ਦੁਨੀਆ ਦਾ ਪਹਿਲੇ ਨੰਬਰ ਦਾ ਦੇਸ਼ ਸੀ ਤੇ ਕੈਨੇਡਾ 5ਵੇਂ ਸਥਾਨ ‘ਤੇ ਆਇਆ ਸੀ। ਸਿੱਖਿਆ, ਸਿਹਤ, ਰੋਜ਼ਗਾਰ, ਵਾਤਾਵਰਣ, ਅਮੀਰੀ, ਜ਼ੁਰਮ, ਲਿੰਗਕ ਬਰਾਬਰਤਾ, ਭਾਈਚਾਰਕ ਸਾਂਝ ਆਦਿ ਪੱਖੋਂ ਲੋਕਾਂ ਨੂੰ ਵੱਧ ਤੋਂ ਵੱਧ ਸੁ

ਬਰਤਾਨੀਆ ‘ਚ ਰੋਜ਼ਾਨਾ 3 ਬੱਚੇ ਜਨਮ ਤੋਂ ਹੀ ਨਸ਼ੇ ਦੇ ਆਦੀ

ਬਰਤਾਨੀਆ ‘ਚ ਰੋਜ਼ਾਨਾ 3 ਬੱਚੇ ਜਨਮ ਤੋਂ ਹੀ ਨਸ਼ੇ ਦੇ ਆਦੀ

ਲੰਡਨ, 2 ਜਨਵਰੀ : ਦੁਨੀਆ ਭਰ ‘ਚ ਨਸ਼ੇ ਦੀ ਵੱਧ ਰਹੀ ਵਰਤੋਂ ਦਾ ਅਸਰ ਨਵੇਂ ਜਨਮੇ ਬੱਚਿਆਂ ‘ਤੇ ਇਸ ਕਦਰ ਪੈ ਰਿਹਾ ਹੈ, ਕਿ ਮਾਂ ਦੀ ਕੁੱਖ ‘ਚੋਂ ਪੈਦਾ ਹੋਣ ਵਾਲੇ ਬੱਚੇ ਜਨਮ ਤੋਂ ਹੀ ਨਸ਼ੇ ਦੇ ਆਦੀ ਪਾਏ ਜਾ ਰਹੇ ਹਨ। ਜਿਨ੍ਹਾਂ ਦਾ ਜਨਮ ਮੌਕੇ ਵਿਸ਼ੇਸ਼ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਹੈ। ਇਕ ਸਰਵੇਖਣ ਅਨੁਸਾਰ ਅਜਿਹੇ ਬੱਚਿਆਂ ਦੀਆਂ ਮਾਵਾਂ ਹੈਰੋਇਨ, ਕੋਕੀਨ ਤੇ ਹੋਰ ਕਈ ਤਰ੍ਹਾਂ ਦੇ ਨਸ਼ਿਆਂ ਦੀਆਂ ਆਦੀ ਪਾਈਆਂ ਗਈਆਂ ਹਨ। ਯੂ. ਕੇ. ‘ਚ ਬੀਤੇ 5 ਸਾਲਾਂ ‘ਚ 5500 ਅਜਿਹੇ ਬੱਚੇ ਜਨਮੇ ਹਨ, ਜਿਨ੍ਹਾਂ ਨੂੰ ਜਨਮ ਮੌਕੇ ਸ਼ੁਰੂਆਤੀ ਕੁਝ ਘੰਟੇ ਨਸ਼ੀਲੀ ਵਸਤੂ ਦੇਣੀ ਪੈਂਦੀ ਹੈ, ਤੇ ਖਾਸ ਤ