Home » Archives by category » ਦੇਸ਼-ਵਿਦੇਸ਼ (Page 483)

ਪਾਕਿ ਵੱਲੋਂ ਇਹਸਾਨ ‘ਤੇ 20 ਕਰੋੜ ਦਾ ਇਨਾਮ

ਪਾਕਿ ਵੱਲੋਂ ਇਹਸਾਨ ‘ਤੇ 20 ਕਰੋੜ ਦਾ ਇਨਾਮ

ਇਸਲਾਮਾਬਾਦ : ਪਾਕਿ ਨੇ ਅੱਜ ਤਹਿਰੀਕ-ਏ-ਤਾਲਿਬਾਨ ਦੇ ਬੁਲਾਰੇ ਇਹਸਾਨ ਉੱਲਾ ਬਾਰੇ ਜਾਣਕਾਰੀ ਦੇਣ ਵਾਲੇ ਨੂੰ 20 ਕਰੋੜ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ। ਪਾਕਿ ਦੇ ਗ੍ਰਹਿ ਮਾਮਲਿਆਂ ਦੇ ਮੰਤਰੀ ਰਹਿਮਾਨ ਮਲਿਕ ਨੇ ਇਸਲਾਮਾਬਾਦ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਹਸਾਨ ਬਾਹਰੀ ਤੱਤਾਂ ਦੇ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹਸਾਨ ਉੱਤਰੀ ਪਾਕਿ ‘ਚ ਲਗਾਤਾਰ ਪੱਤਰਕਾਰਾਂ ਦੇ ਸੰਪਰਕ ‘ਚ ਰਹਿੰਦਾ ਹੈ ਅਤੇ ਅੱਤਵਾਦੀ ਹਮਲਿਆਂ ਦੀ ਜ਼ਿੰਮੇਵਾਰੀ

ਟੋਰਾਂਟੋ ਦਾ ਮੇਅਰ ਬਰਤਰਫ਼

ਟੋਰਾਂਟੋ ਦਾ ਮੇਅਰ ਬਰਤਰਫ਼

ਟੋਰਾਂਟੋ : ਅਦਾਲਤ ਨੇ ਅੱਜ ਮੇਅਰ ਰੌਬ ਫੋਰਡ ਨੂੰ ਬੇਨਿਯਮੀ ਵਿਚ ਭਾਗੀਦਾਰ ਹੋਣ ਦੇ ਦੋਸ਼ ਸਾਬਤ ਹੋਣ ਕਾਰਨ ਅਹੁਦਿਓਂ ਬਰਤਰਫ ਕਰ ਦਿੱਤਾ ਹੈ। ਕੁਝ ਹਫਤਿਆਂ ਤੋਂ ਇਸ ਘਟਨਾਕ੍ਰਮ ’ਤੇ ਸਾਰੇ ਮੁਲਕ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਜਦੋਂ ਤੋਂ ਰੌਬ ਫੋਰਡ ਨੇ ਕੁਰਸੀ ਸੰਭਾਲੀ ਸੀ, ਉਹ ਵਿਵਾਦਾਂ ਵਿਚ ਸੀ ਪਰ ਹਾਲੀਆ ਮਾਮਲਾ 3,150 ਡਾਲਰਾਂ ਦੀ ਕਥਿਤ ਖੈਰਾਤ ਬਾਰੇ ਉਠਿਆ ਸੀ ਜੋ ਉਸ ਨੇ ਆਪਣੀ ਫੁਟਬਾਲ ਟੀਮ ਵਾਸਤੇ ਪ੍ਰਾਪਤ ਕੀਤੀ। ਤਿੰਨ ਵਾਰ ਕੌਂਸਲਰ ਰਹਿ ਚੁੱਕਾ 43 ਸਾਲਾ ਰੌਬ ਫੋਰਡ ਦਸੰਬਰ 2010 ਵਿਚ

ਪੰਜਾਬੀ ਨੌਜਵਾਨ ਦੂਜਾ ਵਿਆਹ ਕਰਵਾਇਆ

ਪੰਜਾਬੀ ਨੌਜਵਾਨ ਦੂਜਾ ਵਿਆਹ ਕਰਵਾਇਆ

ਰੋਮ (ਇਟਲੀ) : ਇਟਲੀ ઠ’ਚ ਰੈਣ-ਬਸੇਰਾ ਕਰਦੇ ਇਕ ਪੰਜਾਬੀ ਨੌਜਵਾਨ ਨੇ ਆਪਣੀ ਪਹਿਲੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ ਚੋਰੀ ਛੁਪੇ ਦੂਜਾ ਵਿਆਹ ਕਰਵਾ ਲਿਆ। ਇਸ ਸਾਰੇ ਘਟਨਾ ਚੱਕਰ ਦੀ ਜਾਣਕਾਰੀ ਦਿੰਦਿਆਂ ਗੁਰਦੇਵ ਸਿੰਘ (ਵਾਸੀ ਲੰਗੇਰੀ ਸ਼ਹੀਦ ਭਗਤ ਸਿੰਘ ਨਗਰ) ਨੇ ਦੱਸਿਆ ਕਿ ਉਸ ਨੇ ਆਪਣੀ ਛੋਟੀ ਭੈਣ ਗੁਰਮੀਤ ਕੌਰ ਦਾ ਵਿਆਹ 4 ਫਰਵਰੀ 2007 ਵਿਚ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਅਰਜਨ ਮਾਂਗਾ (ਨੇੜੇ ਬਾਬਾ ਬਕਾਲਾ) ਨਾਲ ਆਪਣੀ ਹੈਸੀਅਤ ਤੋਂ ਵੱਧ ਦਾਜ ਦੇ ਕੇ ਕੀਤਾ ਪਰ

ਕੈਲਗਰੀ ਦੇ ਵਿਹੜੇ ਵਿੱਚ ਪੰਜਾਬਣਾਂ ਦੀ ਮਹਿਫਿਲ

ਕੈਲਗਰੀ ਦੇ ਵਿਹੜੇ ਵਿੱਚ ਪੰਜਾਬਣਾਂ ਦੀ ਮਹਿਫਿਲ

ਕੈਲਗਰੀ (ਕੈਨੇਡਾ), 26 ਨਵੰਬਰ : ਕੈਨੇਡਾ ਦੀ ਇਕੱਲਤਾ ਅਤੇ ਤਣਾਓਪੂਰਨ ਜ਼ਿੰਦਗੀ ’ਚ ਰਸ ਭਰਨ ਲਈ ਇਥੇ ਕਈ ਸੰਸਥਾਵਾਂ ਕੰਮ ਕਰ ਰਹੀਆਂ ਹਨ। ਇਸ ਲੜੀ ਤਹਿਤ ਰਾਇਲ, ਵਿਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ‘ਪੰਜਾਬਣਾਂ’ ਨੇ ਗੀਤ, ਕਵਿਤਾਵਾਂ, ਭਾਸ਼ਣਾਂ ਅਤੇ ਗਿੱਧੇ ਦੀਆਂ ਬੋਲੀਆਂ ਨਾਲ ਰੰਗ ਬੰਨ੍ਹਿਆ। ਸਭਾ ਦੀ ਪ੍ਰਧਾਨ ਗੁਰਮੀਤ ਕੌਰ ਸਰਪਾਲ ਨੇ ਨਵੇਂ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਸਭਾ ਦੇ ਮੰਤਵ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸਭਾ ਦਾ ਮੰਤਵ ਔਰਤ

ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਫਿਰ ਉਲੰਘਣਾ

ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਫਿਰ ਉਲੰਘਣਾ

ਜੰਮੂ, 26 ਨਵੰਬਰ : ਜ਼ਿਲ੍ਹਾ ਪੁਣਛ ਵਿੱਚ ਭਾਰਤ – ਪਾਕਿਸਤਾਨ ਸਰਹੱਦ ’ਤੇ ਇਕ ਵਾਰ ਫੇਰ ਗੋਲੀਬੰਦੀ ਦੀ ਉਲੰਘਣਾ ਨਾਲ ਪਾਕਿਸਤਾਨੀ ਫੌਜ ਨੇ ਭਾਰੀ ਹਥਿਆਰਾਂ ਨਾਲ ਦਸ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨੀ ਫੌਜ ਨੇ 6000 ਤੋਂ ਜ਼ਿਆਦਾ ਗੋਲੀਆਂ ਚਲਾਈਆਂ। ਐਤਵਾਰ ਦੇਰ ਰਾਤ ਹੋਈ ਗੋਲੀਬਾਰੀ ਇਸ ਸਾਲ ਦੀ ਹੁਣ ਤੱਕ ਦੀ ਸਭ ਤੋਂ ਭਾਰੀ ਗੋਲੀਬਾਰੀ ਸੀ। ਸੂਤਰਾਂ ਅਨੁਸਾਰ ਪਾਕਿਸਤਾਨੀ ਫੌਜੀਆਂ ਨੇ ਕ੍ਰਿਸ਼ਨਘਾਟੀ ’ਚ ਅਤਿਵਾਦੀਆਂ ਦੇ ਇਕ ਟੋਲੇ ਨੂੰ ਭਾਰਤੀ ਇਲਾਕੇ ਵਿਚ ਘੁਸਪੈਠ ਕਰਵਾਉਣ ਦੀ

ਨਿਊਜ਼ੀਲੈਂਡ ਦੀਆਂ ਚਾਰ ਸਿੱਖਿਆ ਸੰਸਥਾਵਾਂ ਬੰਦ

ਨਿਊਜ਼ੀਲੈਂਡ ਦੀਆਂ ਚਾਰ ਸਿੱਖਿਆ ਸੰਸਥਾਵਾਂ ਬੰਦ

ਆਕਲੈਂਡ : ਨਿਊਜ਼ੀਲੈਂਡ ਵਿਚ ਭਾਰਤ ਤੋਂ ਖਾਸ ਕਰ ਪੰਜਾਬ ਤੋਂ ਪੜ੍ਹਾਈ ਕਰਨ ਆਉਣ ਵਾਲੇ ਵਿਦਿਆਰਥੀਆਂ ਨੂੰ ਇਥੇ ਆਉਣ ਤੋਂ ਪਹਿਲਾਂ ਕਿਹੜੇ ਕਾਲਜ ਵਿਚ ਦਾਖਲਾ ਲੈਣਾ ਹੈ, ਦੀ ਘੋਖ ਕਰਨੀ ਪਵੇਗੀ ਕਿਉਂਕਿ ਇਥੇ ਦੇ ਇਮੀਗ੍ਰੇਸ਼ਨ ਵਿਭਾਗ ਨੇ ਚਾਰ ਸਿੱਖਿਆ ਸੰਸਥਾਵਾਂ ਦੀਆਂ ਮੁੱਖ ਅਤੇ ਬਾਕੀ ਸ਼ਹਿਰਾਂ ਦੀ ਸ਼ਾਖਾਵਾਂ ਉਤੇ ਅਗਾਂਹ ਵਾਸਤੇ ਵਿਦਿਆਰਥੀਆਂ ਨੂੰ ਦਾਖਲ ਕਰਨ ਉਤੇ ਰੋਕ ਲਗਾ ਦਿੱਤੀ ਹੈ। ਇਨ੍ਹਾਂ ਸਿੱਖਿਆ ਸੰਸਥਾਵਾਂ ਵਿਚ ‘ਨੈਸ਼ਨਲ ਇੰਸਟੀਚਿਊਟ ਆਫ਼ ਸਟੱਡੀਜ਼’ (ਆਕਲੈਂਡ, ਟੌਰੰਗਾ, ਉਟਾਹੂਹੂ

ਯੂ ਕੇ ਵਿਦਿਆਰਥੀ ਵੀਜ਼ਾ ਨਿਯਮਾਂ ’ਚ ਸੋਧਾਂ

ਯੂ ਕੇ ਵਿਦਿਆਰਥੀ ਵੀਜ਼ਾ ਨਿਯਮਾਂ ’ਚ ਸੋਧਾਂ

ਲੰਡਨ : ਵਿਦਿਆਰਥੀ ਵੀਜ਼ਾ ਨਿਯਮਾਂ ‘ਚ ਯੂ.ਕੇ. ਸਰਕਾਰ ਨੇ ਇੱਕ ਵਾਰ ਫਿਰ ਨਵੀਂਆਂ ਤਬਦੀਲੀਆਂ ਕੀਤੀਆਂ ਹਨ। ਜਿੱਥੇ ਵਿਦਿਆਰਥੀਆਂ ਨੂੰ ਵਧੀਆ ਅੰਗਰੇਜ਼ੀ ਆਉਣੀ ਜ਼ਰੂਰੀ ਹੈ, ਉੱਥੇ ਹੀ ਉਨ੍ਹਾਂ ਕੋਲ ਫੀਸ ਅਤੇ ਖਰਚੇ ਲਈ ਲੋੜੀਂਦੇ ਪੈਸੇ ਹੋਣੇ ਜ਼ਰੂਰੀ ਹਨ। ਇਸ ਲਈ ਲੋਕਾਂ ਵੱਲੋਂ ਖਰਚੇ ਦੇ ਸਰੋਤ ‘ਚ ਵਰਤੇ ਜਾਂਦੇ ਗਲਤ ਤਰੀਕਿਆਂ ਨੂੰ ਰੋਕਣ ਲਈ ਸਿਰਫ ਸਰਕਾਰੀ ਸਰੋਤਾਂ ਤੋਂ ਮਿਲੀਆਂ ਚਿੱਠੀਆਂ ਨੂੰ ਹੀ ਮੰਨਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਵਿਦਿਆਰਥੀ ਵੀਜ਼ੇ ‘ਤੇ ਆਏ ਉਨ੍ਹਾਂ ਲੋਕਾਂ ਲਈ ਬਚਿਆ

ਢਾਕਾ ’ਚ ਕਪੜਾ ਫ਼ੈਕਟਰੀ ’ਚ ਅੱਗ, 124 ਮਰੇ

ਢਾਕਾ ’ਚ ਕਪੜਾ ਫ਼ੈਕਟਰੀ ’ਚ ਅੱਗ, 124 ਮਰੇ

ਢਾਕਾ, 25 ਨਵੰਬਰ : ਸਥਾਨਕ ਕਪੜਾ ਕਾਰਖ਼ਾਨੇ ਦੀ ਬਹੁਮੰਜ਼ਲਾ ਇਮਾਰਤ ’ਚ ਬੀਤੀ ਰਾਤ ਭਿਆਨਕ ਅੱਗ ਲੱਗਣ ਨਾਲ ਘਟੋ-ਘੱਟ 124 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਅਧਿਕਾਰੀਆਂ ਦਾ ਦਸਣਾ ਹੈ ਕਿ ਰਾਜਧਾਨੀ ਢਾਕਾ ਤੋਂ ਬਾਹਰ ਪੈਂਦੇ ਕਪੜਾ ਕਾਰਖਾਨੇ ਦੀ 6 ਮੰਜ਼ਲਾ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ ਅਤੇ ਤੇਜ਼ੀ ਨਾਲ ਜ਼ਮੀਨ ਵਲ ਫੈਲ ਗਈ। ਅਧਿਕਾਰੀਆਂ ਮੁਤਾਬਕ ਕਾਰਖ਼ਾਨੇ ਦੀ ਇਮਾਰਤ ਅੰਦਰੋਂ 124 ਲਾਸ਼ਾਂ ਕੱਢ ਲਈਆਂ ਹਨ ਅਤੇ ਬਚਾਅ ਕਾਰਜ ਜਾਰੀ ਹਨ। ਬਹੁਤੀਆਂ ਲਾ

ਜੌਹਨਸਨ ਦੀ ਫੇਰੀ ਨਾਲ ਸਬੰਧ ਮਜ਼ਬੂਤ ਹੋਣਗੇ

ਜੌਹਨਸਨ ਦੀ ਫੇਰੀ ਨਾਲ ਸਬੰਧ ਮਜ਼ਬੂਤ ਹੋਣਗੇ

ਲੰਡਨ, 25 ਨਵੰਬਰ : ਲੰਡਨ ਦੇ ਮੇਅਰ ਬੌਰਿਸ ਜੌਹਨਸਨ ਦੀ ਭਾਰਤ ਫੇਰੀ ਦੋਵਾਂ ਦੇਸ਼ਾਂ ਲਈ ਕਾਫੀ ਪ੍ਰਭਾਵਸ਼ਾਲੀ ਸਾਬਤ ਹੋਵੇਗੀ। ਬਰਤਾਨੀਆ ਵਿਚ ਲੰਡਨ ਮੇਅਰ ਦਾ ਰੁਤਬਾ ਇਥੋਂ ਦੀ ਸਿਆਸਤ ਵਿਚ ਸਿਰਮੌਰ ਮੰਨਿਆ ਜਾਂਦਾ ਹੈ। ਮੇਅਰ ਜੌਹਨਸਨ ਦੀ 6 ਦਿਨਾ ਭਾਰਤ ਫੇਰੀ ਮੌਕੇ ਦਿੱਲੀ, ਮੁੰਬਈ ਅਤੇ ਹੈਦਰਾਬਾਦ ਸ਼ਹਿਰਾਂ ਦੀ ਯਾਤਰਾ ਸ਼ਾਮਿਲ ਹੈ। ਇਸ ਮੌਕੇ ਭਾਰਤੀ ਵਿਦਿਆਰਥੀਆਂ ਦਾ […]

ਮੌਰੀਸ਼ਸ ਭਾਰਤ ਤੋਂ ਆਉਂਦੇ ਫੰਡਾਂ ਪ੍ਰਤੀ ਚੌਕਸ

ਮੌਰੀਸ਼ਸ ਭਾਰਤ ਤੋਂ ਆਉਂਦੇ ਫੰਡਾਂ ਪ੍ਰਤੀ ਚੌਕਸ

ਨਵੀਂ ਦਿੱਲੀ, 25 ਨਵੰਬਰ : ਮੌਰੀਸ਼ਸ ਸਰਕਾਰ ਨੇ ਅੱਜ ਕਿਹਾ ਹੈ ਕਿ ਭਾਰਤ ਤੋਂ ਕਾਲੇ ਧਨ ਦੀ ਦੇਸ਼ ’ਚ ਆਵਾਜਾਈ ਪ੍ਰਤੀ ਉਹ ਬੇਹੱਦ ਗੰਭੀਰ ਹਨ। ਦੇਸ਼ ਦੇ ਸਕਿਓਰਟੀ ਬਾਜ਼ਾਰ ਨਿਯੰਤਰਨ ਵਿੱਤੀ ਸਰਵਿਸਜ਼ ਕਮਿਸ਼ਨ ਦੀ ਸੀ.ਈ.ਓ. ਕਲੇਅਰੇਟੇ ਆਰ. ਹੈੱਨ ਨੇ ਕਿਹਾ ਕਿ ਭਾਰਤ ਵਿਚੋਂ ਗਏ ਫੰਡਾਂ ਬਾਰੇ ਉਨ੍ਹਾਂ ਦੀ ਸਰਕਾਰ ਵਧੇਰੇ ਚੌਕਸ ਰਹਿੰਦੀ ਹੈ। ਸ੍ਰੀਮਤੀ ਹੈੱਨ ਨੇ ਕਿਹਾ ਕਿ ਭਾਰਤ ਉਨ੍ਹਾਂ ਦੇ ਦੇਸ਼ ਲਈ ਬੇਹੱਦ ਅਹਿਮ ਹੈ ਤੇ ਇਸ ਲਈ ਹੋਰ ਦੇਸ਼ਾਂ ਦੇ ਮੁਕਾਬਲੇ ਇੱਥੋਂ ਗਏ ਫੰਡਾਂ ਬਾਰੇ ਵਧੇਰੇ ਚੌਕਸੀ ਰੱਖੀ ਜਾਂਦੀ ਹੈ। ਉਨ੍ਹਾਂ ਕਿ