Home » Archives by category » ਪੰਜਾਬ (Page 2)

ਲੈਂਡ ਕਰੂਜ਼ਰਾਂ ਦੀ ਘੂਕ ਖਜ਼ਾਨੇ ਦੀ ਕੱਢੇਗੀ ਫੂਕ

ਲੈਂਡ ਕਰੂਜ਼ਰਾਂ ਦੀ ਘੂਕ ਖਜ਼ਾਨੇ ਦੀ ਕੱਢੇਗੀ ਫੂਕ

ਬਠਿੰਡਾ : ਮੁੱਖ ਮੰਤਰੀ ਪੰਜਾਬ ਹੁਣ ਸਰਕਾਰੀ ਖ਼ਜ਼ਾਨੇ ’ਚੋਂ 16 ਲੈਂਡ ਕਰੂਜ਼ਰ ਵਾਹਨ ਖਰੀਦਣ ਦੇ ਹੱਕਦਾਰ ਬਣ ਗਏ ਹਨ। ਮੁੱਖ ਮੰਤਰੀ ਦਫ਼ਤਰ ਕੋਲ ਪਹਿਲਾਂ ਅੱਠ ਅੰਬੈਸਡਰ ਅਤੇ ਛੇ ਮੋਂਟੈਰੋ ਗੱਡੀਆਂ ਸਨ, ਜਿਨ੍ਹਾਂ ਦੇ ਬਦਲ ਵਜੋਂ ਲੈਂਡ ਕਰੂਜ਼ਰ ਨੂੰ ਥਾਂ ਦਿੱਤੀ ਗਈ ਹੈ। ਟਰਾਂਸਪੋਰਟ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੇ ਮੁੱਖ ਮੰਤਰੀ ਪੰਜਾਬ ਦੀ ਪ੍ਰਵਾਨਗੀ ਮਗਰੋਂ ਜਿਹੜੇ […]

ਮੋਤੀ ਮਹਿਲ ਵੱਲ ਵਧਦੀਆਂ ਆਸ਼ਾ ਵਰਕਰਾਂ ਤੇ ਪੁਲੀਸ ’ਚ ਝੜਪਾਂ

ਮੋਤੀ ਮਹਿਲ ਵੱਲ ਵਧਦੀਆਂ ਆਸ਼ਾ ਵਰਕਰਾਂ ਤੇ ਪੁਲੀਸ ’ਚ ਝੜਪਾਂ

ਪਟਿਆਲਾ  : ਹਰਿਆਣਾ ਪੈਟਰਨ ’ਤੇ ਤਨਖਾਹ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਤੋਂ ਪੁੱਜੀਆਂ ਸੈਂਕੜੇ ਆਸ਼ਾ ਵਰਕਰਾਂ ਨੇ ਅੱਜ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਭਾਵੇਂ ਕਿ ਉਨ੍ਹਾਂ ਨੂੰ ਕੁੱਝ ਫਰਕ ਨਾਲ਼ ਪੋਲੋ ਗਰਾਊਂਡ ਕੋਲ ਹੀ ਰੋਕ ਲਿਆ ਪਰ ਇਸ […]

ਅਗਵਾ ਮਗਰੋਂ ਹੱਤਿਆ

ਅਗਵਾ ਮਗਰੋਂ ਹੱਤਿਆ

ਗੋਇੰਦਵਾਲ ਸਾਹਿਬ  : ਹਲਕਾ ਖਡੂਰ ਸਾਹਿਬ ਦੇ ਪਿੰਡ ਦਿਲਾਵਰਪੁਰ ਦੇ ਵਿਅਕਤੀ ਜਿਸ ਨੂੰ ਬੀਤੀ ਰਾਤ ਖਾਕੀ ਕੱਪੜੇ ਪਾਏ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਨੇ ਘਰੋਂ ਅਗਵਾ ਕੀਤੀ ਸੀ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਹੈ। ਮਿ੍ਤਕ ਦੀ ਪਛਾਣ ਹਰਜੀਤ ਸਿੰਘ (44) ਪੁੱਤਰ ਅਰੂੜ ਸਿੰਘ ਵਾਸੀ ਦਿਲਾਵਲਪੁਰ ਵਜੋਂ ਹੋਈ ਹੈ। […]

ਨਕਲੀ ਇੰਸਪੈਕਟਰ ਬਣ ਕੇ ਟੌਲ ਵਾਲਿਆਂ ਨੂੰ ਚੂਨਾ ਲਾਉਣ ਵਾਲਾ ਗ੍ਰਿਫ਼ਤਾਰ

ਨਕਲੀ ਇੰਸਪੈਕਟਰ ਬਣ ਕੇ ਟੌਲ ਵਾਲਿਆਂ ਨੂੰ ਚੂਨਾ ਲਾਉਣ ਵਾਲਾ ਗ੍ਰਿਫ਼ਤਾਰ

ਲੁਧਿਆਣਾ : ਟੌਲ ਟੈਕਸ ਬਚਾਉਣ ਲਈ ਪੰਜਾਬ ਪੁਲੀਸ ਦੇ ਇੰਸਪੈਕਟਰ ਦਾ ਜਾਅਲੀ ਪਛਾਣ ਪੱਤਰ ਬਣਵਾਉਣ ਵਾਲੇ ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਆਈ ਕਾਰਡ ’ਤੇ ਪੁਲੀਸ ਇੰਸਪੈਕਟਰ ਦੀ ਵਰਦੀ ਵਾਲੀ ਫੋਟੋ ਲਾਈ ਹੋਈ ਸੀ। ਮੁਲਜ਼ਮ ਉਸ ਸਮੇਂ ਚੌਕੀ ਮਰਾਡੋ ਦੀ ਪੁਲੀਸ ਦੇ ਅੜਿੱਕੇ ਵਿੱਚ ਆ ਗਿਆ, ਜਦੋਂ ਪੁਲੀਸ ਨੇ ਨਾਕਾਬੰਦੀ ਕੀਤੀ ਹੋਈ […]

ਥਾਣੇਦਾਰ ਨੂੰ ਨਾਜਾਇਜ਼ ਖਣਨ ਖ਼ਿਲਾਫ਼ ਕਾਰਵਾਈ ਮਹਿੰਗੀ ਪਈ

ਥਾਣੇਦਾਰ ਨੂੰ ਨਾਜਾਇਜ਼ ਖਣਨ ਖ਼ਿਲਾਫ਼ ਕਾਰਵਾਈ ਮਹਿੰਗੀ ਪਈ

ਜ਼ੀਰਕਪੁਰ ” ਢਕੋਲੀ ਦੇ ਥਾਣਾ ਮੁਖੀ ਸਹਾਇਕ ਇੰਸਪੈਕਟਰ ਜਗਜੀਤ ਸਿੰਘ ਨੂੰ ਲੰਘੇ ਦਿਨੀਂ ਡੇਰਾਬਸੀ ਦੇ ਪਿੰਡ ਕਕਰਾਲੀ ਵਿੱਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ ਕਰਨੀ ਮਹਿੰਗੀ ਪਈ ਹੈ। ਮਾਈਨਿੰਗ ਮਾਫ਼ੀਆ ਦੇ ਕਥਿਤ ਦਬਾਅ ਹੇਠ ਪੁਲੀਸ ਵੱਲੋਂ ਉਨ੍ਹਾਂ ਦੀ ਬਦਲੀ ਪੁਲੀਸ ਲਾਈਨ ਮੁਹਾਲੀ ਵਿੱਚ ਕਰ ਦਿੱਤੀ ਗਈ ਹੈ। ਉਂਜ ਐੱਸ.ਐੱਸ.ਪੀ. ਮੁਹਾਲੀ ਕੁਲਦੀਪ ਸਿੰਘ ਚਾਹਲ ਇਸ ਨੂੰ ਰੁਟੀਨ […]

ਅਧਿਆਪਕ ਪੱਕੇ ਹੋਣ ਤੱਕ ਮੋਰਚੇ ’ਤੇ ਡਟੇ

ਅਧਿਆਪਕ ਪੱਕੇ ਹੋਣ ਤੱਕ ਮੋਰਚੇ ’ਤੇ ਡਟੇ

ਪਟਿਆਲਾ  : ਸਾਂਝਾ ਅਧਿਆਪਕ ਮੋਰਚਾ ਵੱਲੋਂ ਆਰੰਭਿਆ ਮੋਰਚਾ ਅੱਜ ਅਠੱਵੇਂ ਦਿਨ ਵੀ ਭਖਿਆ ਰਿਹਾ| ਭਾਵੇਂ ਮਰਨ ਵਰਤ ’ਤੇ ਬੈਠੀਆਂ ਅਧਿਆਪਕਾਵਾਂ ਦੀ ਹਾਲਤ ਵਿਗੜ ਰਹੀ ਹੈ, ਪ੍ਰੰਤੂ ਸੰਘਰਸ਼ ਦੇ ਜਨੂੰਨ ’ਚ ਉਹ ਪਿੱਛੇ ਨਹੀਂ ਮੁੜਣਾ ਚਾਹੁੰਦੀਆਂ| ਮਰਨ ਵਰਤ ’ਤੇ ਬੈਠੀਆਂ ਦੋ ਅਧਿਆਪਕਾਵਾਂ ਅੱਜ ਬੁਖਾਰ ਤੋਂ ਪੀੜਤ ਰਹੀਆਂ, ਜਦੋਂ ਕਿ ਇੱਕ ਦੀ ਹਾਲਤ ਨਾਜ਼ੁਕ ਹੋਣ ’ਤੇ ਉਸ […]

ਪਤੀ ਹੀ ਨਿਕਲਿਆ ਪਤਨੀ ਤੇ ਦੋਵੇਂ ਬੱਚਿਆਂ ਦਾ ਕਾਤਲ

ਪਤੀ ਹੀ ਨਿਕਲਿਆ ਪਤਨੀ ਤੇ ਦੋਵੇਂ ਬੱਚਿਆਂ ਦਾ ਕਾਤਲ

ਫ਼ਰੀਦਕੋਟ : ਇੱਥੋਂ ਦੇ ਸੁੰਦਰ ਨਗਰ ਵਿੱਚ 8 ਅਕਤੂਬਰ ਨੂੰ ਔਰਤ ਅਤੇ ਉਸ ਦੇ ਦੋ ਨਾਬਾਲਗ਼ ਬੱਚਿਆਂ ਦੇ ਕਤਲ ਦੀ ਗੁੱਥੀ ਸਿਟੀ ਪੁਲੀਸ ਨੇ ਸੁਲਝਾ ਲਈ ਹੈ। ਪੁਲੀਸ ਅਨੁਸਾਰ ਇਸ ਮਾਮਲੇ ਦਾ ਦੋਸ਼ੀ, ਮ੍ਰਿਤਕਾ ਦਾ ਪਤੀ ਹੀ ਹੈ। ਮੁੱਖ ਥਾਣਾ ਅਫ਼ਸਰ ਇਕਬਾਲ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮ੍ਰਿਤਕਾ ਪੂਜਾ ਦੇ ਭਰਾ ਰਵੀ ਕੁਮਾਰ […]

ਬਰਗਾੜੀ ਮੋਰਚਾ: ਬਾਹਰਲੇ ਸੂਬਿਆਂ ਤੋਂ ਵੀ ਆ ਰਿਹੈ ਲੰਗਰ

ਬਰਗਾੜੀ ਮੋਰਚਾ: ਬਾਹਰਲੇ ਸੂਬਿਆਂ ਤੋਂ ਵੀ ਆ ਰਿਹੈ ਲੰਗਰ

ਜਲੰਧਰ : ਬਰਗਾੜੀ ਮੋਰਚੇ ਲਈ ਸੂਬੇ ਦੀਆਂ ਵੱਖ ਵੱਖ ਥਾਵਾਂ ਤੋਂ ਇਲਾਵਾ ਦੂਜੇ ਸੂਬਿਆਂ ਤੋਂ ਵੀ ਲੰਗਰ ਆ ਰਿਹਾ ਹੈ। ਇਹ ਲੰਗਰ ਵੱਖ ਵੱਖ ਸੂਬਿਆਂ ਦੀ ਸਿੱਖ ਸੰਗਤ ਭੇਜ ਰਹੀ ਹੈ। ਇਨ੍ਹਾਂ ਵਿਚ ਜਿਆਦਾ ਸੰਗਤ ਰਾਜਸਥਾਨ, ਹਰਿਆਣਾ ਤੇ ਚੰਡੀਗੜ੍ਹ ਦੀ ਹੈ। ਜੰਮੂ ਕਸ਼ਮੀਰ ਤੋਂ ਲੰਗਰ ਲਈ ਸੁੱਕੀ ਰਸਦ ਆ ਰਹੀ ਹੈ। ਬਰਗਾੜੀ ਮੋਰਚੇ ਵਿਚ ਸੇਵਾ […]

ਸੁਖਪਾਲ ਖਹਿਰਾ ਦਾ ਬਾਕੀ 12 ਵਿਧਾਇਕਾਂ ਨੂੰ ਤੀਜੀ ਧਿਰ ਬਨਾਉਣ ਦਾ ਸੱਦਾ

ਸੁਖਪਾਲ ਖਹਿਰਾ ਦਾ ਬਾਕੀ 12 ਵਿਧਾਇਕਾਂ ਨੂੰ ਤੀਜੀ ਧਿਰ ਬਨਾਉਣ ਦਾ ਸੱਦਾ

ਜਲੰਧਰ : ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਆਗੂ ਸੁਖਪਾਲ ਖਹਿਰਾ ਨੇ ਬਾਕੀ 12 ਵਿਧਾਇਕਾਂ ਨੂੰ ਇਕੱਠੇ ਹੋ ਕੇ ਪੰਜਾਬ ਵਿਚ ਤੀਜਾ ਬਦਲ ਬਨਾਉਣ ਦਾ ਸੱਦਾ ਦਿੱਤਾ ਹੈ। ਖਹਿਰਾ ਨੇ ਕਿਹਾ ਹੈ ਕਿ ਕੇਜਰੀਵਾਲ ਦੇ ਧੜੇ ਦੇ 12 ਵਿਧਾਇਕਾਂ ਨੂੰ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਨਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਲੋਕ ਇਸ ਸਮੇਂ […]

ਸੁਖਬੀਰ ਵੱਲ ਜੁੱਤੀ ਸੁੱਟਣ ਵਾਲਿਆਂ ਖ਼ਿਲਾਫ਼ ਕੇਸ ਰੱਦ ਹੋਵੇ: ਬੈਂਸ

ਸੁਖਬੀਰ ਵੱਲ ਜੁੱਤੀ ਸੁੱਟਣ ਵਾਲਿਆਂ ਖ਼ਿਲਾਫ਼ ਕੇਸ ਰੱਦ ਹੋਵੇ: ਬੈਂਸ

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲ ਜੁੱਤੀ ਸੁੱਟਣ ਵਾਲੇ ਵਿਅਕਤੀਆਂ ਖ਼ਿਲਾਫ਼ ਦਰਜ ਐਫਆਈਆਰ ਤੁਰੰਤ ਰੱਦ ਕੀਤੀ ਜਾਵੇ। ਸ੍ਰੀ ਬੈਂਸ ਨੇ ਕਿਹਾ ਕਿ ਜੁੱਤੀ ਸੁੱਟਣ ਵਾਲਿਆਂ ਦਾ ਮਕਸਦ ਗੁੱਸੇ ਦਾ ਇਜ਼ਹਾਰ ਕਰਨਾ ਸੀ, ਨਾ ਕਿ ਸਾਬਕਾ ਉਪ ਮੁੱਖ […]