Home » Archives by category » ਧਰਮ

ਗੁਰਬਾਣੀ ਦੇ ਅਸਲ ਮਨੋਰਥ ਨੂੰ ਸਮਝਣ ਦੀ ਲੋੜ

ਗੁਰਬਾਣੀ ਦੇ ਅਸਲ ਮਨੋਰਥ ਨੂੰ ਸਮਝਣ ਦੀ ਲੋੜ

ਗੁਰਬਾਣੀ ਦੀ, ਵਿਆਖਿਆ ਵਿੱਚ, ਉਸ ਦੀ ਅਰਥਕਾਰੀ ਵਿੱਚ ਬਹੁਤ ਵੱਡੇ ਨਾਂ ਹਨ : ਭਾਈ ਵੀਰ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਸ਼ਬਦਾਰਥ ਵਾਲੇ, ਆਦਿ। ਇਹ ਤੇ ਇਨ੍ਹਾਂ ਦੇ ਨਾਲ ਦੇ ਹੋਰ, ਆਪਣੇ ਜ਼ਮਾਨੇ ਦੇ, ਗੁਰਬਾਣੀ ਦੇ, ਚੋਟੀ ਦੇ ਵਿਦਵਾਨ ਸਨ, ਪਰ ਅਫਸੋਸ ਦੀ ਗੱਲ ਇਹ ਹੈ ਕਿ ਉਨ੍ਹਾਂ ਦੇ ਸਭ ਵਡੱਪ ਦੇ, ਉਨ੍ਹਾਂ ਦੇ ਇਸ ਕੰਮ ਦੇ […]

ਕੁਦਰਤ, ਵਿਗਿਆਨ ਅਤੇ ਗੁਰਮਤਿ

ਕੁਦਰਤ, ਵਿਗਿਆਨ ਅਤੇ ਗੁਰਮਤਿ

ਗੁਰਬਾਣੀ ਦਾ ਕਥਨ ਹੈ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ (ਪੰਨਾ 695) ਮਨੁੱਖ ਦਾ ਸ਼ਰੀਰ ਬ੍ਰਹਿਮੰਡ ਦਾ ਹੀ ਰੂਪ ਹੈ। ਜਿਸ ਤਰਾਂ ਸਮੁੰਦਰ ਦੇ ਪਾਣੀ ਦਾ ਸੁਭਾਅ ਉਸਦੇ ਇੱਕ ਤੁਪਕੇ ਵਰਗਾ ਹੀ ਹੁੰਦਾ ਹੈ ਇਸੇ ਤਰਾਂ ਪਦਾਰਥ ਦਾ ਸਭ ਤੋਂ ਛੋਟਾ ਕਣ ਜਿਸ ਨੂੰ ਅਸੀਂ ਅਣੂ ਆਖਦੇ ਹਾਂ, ਵਿੱਚ ਵੀ ਉਹੀ ਸ਼ਕਤੀ ਕੰਮ ਕਰ ਰਹੀ ਹੈ, ਜੋ ਸਮੁੱਚੇ ਬ੍ਰਹਿਮੰਡ ਨੂੰ ਇੱਕ ਖਾਸ ਸਿਸਟਮ ਵਿੱਚ ਬੰਨ੍ਹੀ ਫਿਰਦੀ ਹੈ। ਜਦੋਂ ਅਸੀਂ ਕਿਸੇ ਜੀਵ ਦੇ ਇਕ ਸੈੱਲ ਦਾ ਅਧਿਐਨ ਕਰਦੇ ਹਾਂ, ਤਾਂ ਦੇਖਦੇ ਹਾਂ ਕਿ ਕਿਵੇਂ ਇੱਕ ਅਣੂ ਦੇ ਵਿਚਕਾ

ਆਪੁ ਪਛਾਣੈ ਸੋ ਸਭਿ ਗੁਣ ਜਾਣੈ

ਆਪੁ ਪਛਾਣੈ ਸੋ ਸਭਿ ਗੁਣ ਜਾਣੈ

(ਡਾ. ਰਣਜੀਤ ਸਿੰਘ) ਹਰੇਕ ਇਨਸਾਨ ਨੂੰ ਕੁਦਰਤ ਨੇ ਪੰਜ ਸ਼ਕਤੀਆਂ ਕਾਮ, ਕਰੋਧ, ਹੰਕਾਰ, ਲੋਭ ਅਤੇ ਮੋਹ ਬਖ਼ਸ਼ੀਆਂ ਹਨ। ਜਿਹੜੇ ਆਪਣੇ ਅੰਦਰ ਨਿਯਮਿਤ ਰੂਪ ਵਿੱਚ ਝਾਤ ਮਾਰਦੇ ਹਨ, ਜਿਹੜੇ ਰੋਜ਼ਾਨਾ ਆਪਣੇ ਆਪ ਨਾਲ ਸੰਵਾਦ ਰਚਾਉਂਦੇ ਹਨ, ਉਹ ਇਨ੍ਹਾਂ ਸ਼ਕਤੀਆਂ ਦੀ ਵਰਤੋਂ ਆਪਣੀ ਲੋੜ ਅਨੁਸਾਰ ਕਰਦੇ ਹਨ। ਇੰਝ ਉਨ੍ਹਾਂ ਦੇ ਕਾਬੂ ਅਥਾਹ ਸ਼ਕਤੀ ਹੋ ਜਾਂਦੀ ਹੈ। ਪਰ […]

ਸਾਮਵਾਦੀ ਅਥਵਾ ਕਮਿਊਨਿਜ਼ਮ ਦੇ ਪ੍ਰਭਾਵ ‘ਚ ਫਸ ਚੁੱਕੇ ਸਿੱਖ ਵਿਦਵਾਨਾਂ ਰਾਹੀਂ ਗੁਰਬਾਣੀ ਦੀ ਹੋ ਰਹੀ ਘੋਰ ਬੇਅਦਬੀ

ਸਾਮਵਾਦੀ ਅਥਵਾ ਕਮਿਊਨਿਜ਼ਮ ਦੇ ਪ੍ਰਭਾਵ ‘ਚ ਫਸ ਚੁੱਕੇ ਸਿੱਖ ਵਿਦਵਾਨਾਂ ਰਾਹੀਂ ਗੁਰਬਾਣੀ ਦੀ ਹੋ ਰਹੀ ਘੋਰ ਬੇਅਦਬੀ

ਮੂਲ ਵਿਸ਼ੇ ਵੱਲ ਵਧਣ ਤੋਂ ਪਹਿਲਾਂ ਹੇਠ ਦਿੱਤੇ ਤਿੰਨ ਸ਼ਬਦਾਂ ਦੇ ਅਰਥਾਂ ਦੀ ਸੰਖੇਪ ਵਿਚਾਰ-
1. ”ਅੰਤਿ ਕਾਲਿ ਜੋ…” (ਪੰਨਾ ੫੨੬) ਬ੍ਰਾਹਮਣ ਮੱਤ ਰਾਹੀਂ ਵਿਸ਼ਵਾਸ ਦਿੱਤਾ ਹੋਇਆ ਹੈ ਕਿ ਇਨਸਾਨ ਦੀ ਮੌਤ ਸਮੇਂ ਜੋ ਉਸ ਦੀ ਸੋਚ ਜਾਂ ਜਿਸ ਪਾਸੇ ਉਸ ਦੀ ਸੁਰਤ ਹੁੰਦੀ ਹੈ, ਪ੍ਰਾਣੀ ਨੂੰ ਮੌਤ ਤੋਂ ਬਾਅਦ ਅਗਲੀ ਜੂਨ ਵੀ, ਉਸੇ ਅਨੁਸਾਰ ਮਿਲਦੀ ਹੈ। ਜਦਕਿ ਗੁਰਮਤਿ ਇਸ ਵਿਚਾਰ ਨੂੰ ਪੂਰੀ ਤਰਾਂ ਨਕਾਰਦੀ ਹੈ। ਗੁਰਮਤਿ ਅਨੁਸਾਰ ਜੀਵਨ ਦੀ ਸੰਭਾਲ ਤੇ ਇਸ ਨੂੰ ਸਿੱਧੇ ਰਾਹ ਪਾਉਣ ਲਈ ਹੀ ਪ੍ਰਭੂ ਵਲੋਂ ਮਨੁੱਖਾ ਜਨਮ ਤੇ ਇਸ ਲਈ ਸੁਆਸਾਂ ਵਾਲੀ ਪੂੰਜੀ ਮਿਲਦੀ ਹੈ। ਮਨੁੱਖਾ ਸਰੀਰ ਮਿਲਦਾ ਹੀ ਇਸ ਲਈ ਹੈ ਕਿ ਗੁਰੂ-ਗੁਰਬਾਣੀ ਦੀ ਆਗਿਆ ਤੇ ਸਾਧਸੰਗਤ ਦੇ ਸਹਿਯੋਗ ਨਾਲ, ਜੀਵਨ ਨੂੰ ਸਫ਼ਲ ਬਣਾਇਆ ਜਾਵੇ। ਜਿਸ ਤੋਂ ਜੀਵ ਜੀਊਂਦੇ ਜੀਅ ਆਪਣੇ ਅਸਲੇ ਪ੍ਰਭੂ ‘ਚ ਅਭੇਦ ਹੋ ਜਾਵੇ। ਇਸ ਨੂੰ ਵਾਰ-ਵਾਰ ਦੀਆਂ ਜੂਨਾਂ ਤੇ ਜਨਮ ਮਰਨ ਦੇ ਗੇੜ ‘ਚ ਆਉਣਾ ਹੀ ਨਾ ਪਵੇ।
ਗੁਰਮਤਿ ਅਨੁਸਾਰ ਤਾਂ ”ਅੰਤਿ ਕਾਲਿ ਪਛੁਤਾਸੀ ਅੰਧੁਲੇ, ਜਾ ਜਮਿ ਪਕੜਿ ਚਲਾਇਆ॥ ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ, ਖਿਨ ਮਹਿ ਭਇਆ ਪਰਾਇਆ॥” (ਪੰਨਾ ੭੬) ਭਾਵ ਜਦੋਂ ਅਚਾਨਕ ਮੌਤ ਨੇ ਮਨੁੱਖ ਨੂੰ ਆ ਘੇਰਨਾ ਹੈ ਤਾਂ ਉਸ ਵੇਲੇ ਮਨੁੱਖ ਦੀ ਬਿਰਤੀ ਵੀ ਉੱਥੇ ਹੀ ਹੋਵੇਗੀ, ਜਿਸ ਤਰਾਂ ਦੇ ਜੀਵਨ ਭਰ ਉਸ ਦੇ ਸੰਸਕਾਰ ਤੇ ਜਿਸ ਤਰਾਂ ਦੀ ਉਸ ਦੀ ਕਮਾਈ ਹੋਵੇਗੀ। ਇਸ ਲਈ ਜੇਕਰ ਇਸ ਅਮੁੱਲੇ ਮਨੁੱਖਾ ਜਨਮ ਦੀ ਸੰਭਾਲ ਹੀ ਨਾ ਕੀਤੀ ਹੋਵੇ ਤਾਂ ਅੰਤ ਸਮੇਂ ਪਛਤਾਉਣਾ ਹੀ ਪੈਂਦਾ ਹੈ, ਕਿਉਂਕਿ ਬਿਰਥਾ ਗੁਆਇਆ ਜਾ ਚੁੱਕਾ ਜਨਮ, ਅਚਾਨਕ ਅੰਤ ਸਮੇਂ ਨਹੀਂ ਸੰਭਾਲਿਆ ਜਾ ਸਕਦਾ।
ਜੀਵਨ ਦੀ ਸੰਭਾਲ ਲਈ

ਗੁਰੂ ਗੋਬਿੰਦ ਸਿੰਘ ਜੀ ਦਾ ਸਮਾਜਿਕ ਤੇ ਰਾਜਨੀਤਕ ਫਲਸਫ਼ਾ

ਗੁਰੂ ਗੋਬਿੰਦ ਸਿੰਘ ਜੀ ਦਾ ਸਮਾਜਿਕ ਤੇ ਰਾਜਨੀਤਕ ਫਲਸਫ਼ਾ

ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਇਤਿਹਾਸ ਵਿਚ ਸਭ ਤੋਂ ਵੱਧ ਗਤੀਸ਼ੀਲ ਅਤੇ ਅਨੁਪਮ ਪ੍ਰਤਿਭਾ ਵਾਲੇ ਹੋਏ ਹਨ। ਉਨ੍ਹਾਂ ਦੇ ਸਮੇਂ ਸਮਾਜਿਕ ਤੇ ਰਾਜਨੀਤਕ ਹਾਲਾਤ ਅਤਿ ਮੰਦ ਅਵਸਥਾ ਵਿਚ ਸਨ। ਗੁਰੂ ਸਾਹਿਬ ਨੇ ਇਨ੍ਹਾਂ ਹਾਲਾਤ ਨੂੰ ਸੁਧਾਰਨ ਅਤੇ ਉੱਨਤ ਵਿਵਸਥਾ ਸਥਾਪਿਤ ਕਰਨ ਲਈ ਇਕ ਸ਼ਾਨਦਾਰ ਵਿਉਂਤ ਬਣਾਈ। ਉਨ੍ਹਾਂ ਨੇ ਧਾਰਮਿਕ ਅਤੇ ਰਾਜਨੀਤਕ ਅਸਹਿਣਸ਼ੀਲਤਾ ਵਿਰੁੱਧ ਆਵਾਜ਼ ਉਠਾਈ, ਸਾਂਝੇ ਮਨੁੱਖੀ ਭਾਈਚਾਰੇ ਦਾ ਉਪਦੇਸ਼ ਦਿੱਤਾ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਅਮਲੀ ਕਦਮ ਚੁੱਕੇ। ਉਨ੍ਹਾਂ ਸਮਾਜਿਕ ਵਿਵਸਥਾ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਅਤੇ ਹਰ ਪ੍ਰਕਾਰ ਦੇ ਵਿਤਕਰਿਆਂ ਨੂੰ ਦੂਰ ਕੀਤਾ। ਉਨ੍ਹਾਂ ਨੇ ਸ਼ਕਤੀਹੀਣ ਅਤੇ ਆਪਸ ਵਿਚ ਪਾਟੇ ਦੇਸ਼ ਵਾਸੀਆਂ ਨੂੰ ਇਕ ਦਲੇਰ ਅਤੇ ਸ਼ਕਤੀਸ਼ਾਲੀ ਕੌਮ ਦੇ ਰੂਪ ਵਿਚ ਬਦਲ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਵਿਚ ਸੂਰਮਗਤੀ, ਸੁਧਾਰ ਲਈ ਲਗਨ ਅਤੇ ਸੈਨਿਕ ਵਰਗਾ ਜੋਸ਼ ਸੀ।

ਗੁਰੂ ਨਾਨਕ ਜੀ ਦੇ ਉਪਦੇਸ਼ਾਂ ਤੋਂ ਮੂੰਹ ਮੋੜ ਚੁੱਕੇ ਆਡੰਬਰੀ ਸਿੱਖ

ਗੁਰੂ ਨਾਨਕ ਜੀ ਦੇ ਉਪਦੇਸ਼ਾਂ ਤੋਂ ਮੂੰਹ ਮੋੜ ਚੁੱਕੇ ਆਡੰਬਰੀ ਸਿੱਖ

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਹਰ ਸਾਲ ਸਾਰੀ ਦੁਨੀਆ ਦੇ ‘ਸਿੱਖਾਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼-ਵਿਦੇਸ਼ ਦੇ ਸਿੱਖਾਂ ਵੱਲੋਂ ਸੈਂਕੜੇ -ਹਜ਼ਾਰਾਂ ਨਗਰ ਕੀਰਤਨਾਂ ਦਾ ਆਯੋਜਨ ਕਰਕੇ ਅਰਬਾਂ ਰੁਪਏ ਖਰਚ ਦਿੱਤੇ ਜਾਂਦੇ ਹਨ। ਗੁਰਦੁਆਰਿਆਂ ਵਿਚ ਵੀ ਵੱਡੀ ਪੱਧਰ ‘ਤੇ ਕੀਰਤਨ ਦਰਬਾਰਾਂ ਅਤੇ ਲੰਗਰਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਨ੍ਹਾਂ ਦੀ ਵੱਡੀ ਗਿਣਤੀ ਵਿਚ ‘ਸਾਧ ਸੰਗਤ ਇਕੱਤਰ ਹੁੰਦੀ ਹੈ, ਮੱਥਾ ਟੇਕਦੀ ਹੈ, ਕੁਝ ਦੇਰ ਕੀਰਤਨ ਸੁਣਦੀ ਹੈ ਅਤੇ ਫਿਰ ਲੰਗਰ ਛੱਕ ਕੇ ਘਰ ਨੂੰ ਤੁ

ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਦੇ ਰਾਗਾਂ ਦਾ ਵਿਗਿਆਨਕ ਆਧਾਰ

ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਦੇ ਰਾਗਾਂ ਦਾ ਵਿਗਿਆਨਕ ਆਧਾਰ

ਗੁਰੂ ਗ੍ਰੰਥ ਸਾਹਿਬ ਵਿਚ ਹਰੇਕ ਸ਼ਬਦ ਨੂੰ ਇਕ ਖਾਸ ਰਾਗ ਵਿਚ ਗਾਉਣ ਦਾ ਆਦੇਸ਼ ਹੈ। ਹਰੇਕ ਸ਼ਬਦ ਦੇ ਉੱਪਰ ਰਾਗ ਦਾ ਨਾਂ ਲਿਖਿਆ ਗਿਆ ਹੈ। ਅਜਿਹਾ ਇਸ ਲਈ ਹੈ ਕਿਉਂਕਿ ਰਾਗਾਂ ਦੇ ਆਪੋ-ਆਪਣੇ ਪ੍ਰਭਾਵ ਹੁੰਦੇ ਹਨ। ਹਰੇਕ ਰਾਗ ਦੀ ਸੁਰ ਵਿਵਸਥਾ ਵੱਖੋ-ਵੱਖ ਹੈ, ਜਿਸ ਮੁਤਾਬਕ ਉਨ੍ਹਾਂ ਦੀ ਧੁਨ ਬਣਦੀ ਹੈ ਅਤੇ ਉਸੇ ਮੁਤਾਬਕ ਉਨ੍ਹਾਂ ਦਾ […]

ਬੀਬੀ ਮੁਮਤਾਜ ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ

ਬੀਬੀ ਮੁਮਤਾਜ ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ

(ਸਰਬਜੀਤ ਸਿੰਘ ਕੋਟਲਾ ਨਿਹੰਗ) ਸਿੱਖ ਇਤਿਹਾਸ ਗੁਰੂ ਕਾਲ ਨਾਲ ਸਬੰਧਿਤ ਘਟਨਾਵਾਂ ਤੇ ਮਹਿਲਾ ਵਰਗ ਵਲੋਂ ਸਮੇਂ ਸਮੇਂ ਉੱਤੇ ਨਿਭਾਈ ਸੇਵਾ, ਸਿਮਰਨ ਤੇ ਕੁਰਬਾਨੀ ਦੀਆਂ ਗਾਥਾਵਾਂ ਨਾਲ ਭਰਿਆ ਪਿਆ ਹੈ। ਪਰ ਪਿੰਡ ਕੋਟਲਾ ਨਿਹੰਗ (ਰੋਪੜ) ਦੇ ਚੌਧਰੀ ਪਠਾਣਾਂ ਦੇ ਪਰਿਵਾਰ ਨਾਲ ਸਬੰਧਤ ਬੀਬੀ ਮੁਮਤਾਜ  ਵਲੋਂ ਗੁਰੂਘਰ ਲਈ ਨਿਭਾਈ ਸੇਵਾ ਤੇ ਸਿਮਰਨ ਦੀ ਮਿਸਾਲ ਵੀ ਸਾਨੂੰ ਗੁਰੂਘਰ […]

ਸ਼੍ਰੋਮਣੀ ਕਮੇਟੀ ਦੇ ਨਿਧੜਕ ਤੇ ਸਿਦਕੀ ਪ੍ਰਧਾਨ ਨੂੰ ਯਾਦ ਕਰਦਿਆਂ

ਸ਼੍ਰੋਮਣੀ ਕਮੇਟੀ ਦੇ ਨਿਧੜਕ ਤੇ ਸਿਦਕੀ ਪ੍ਰਧਾਨ ਨੂੰ ਯਾਦ ਕਰਦਿਆਂ

ਡਾ. ਕੁਲਵੰਤ ਕੌਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅਜੋਕੇ ਸਿੱਖ ਸਿਆਸਤਦਾਨਾਂ ਅਤੇ ਕਈ ਕਥਿਤ ਅਕਾਲੀ ਦਲਾਂ ਨੂੰ ਲੱਖ-ਲੱਖ ਲਾਹਨਤਾਂ ਪਾਉਣ ਨੂੰ ਮਨ ਕਰਦੈ ਜਿਨ੍ਹਾਂ ਨੇ ਸਿੱਖਾਂ ਦੇ ਲੋਹ ਪੁਰਸ਼, ਪਰਬਤੀ ਜੇਰੇ ਵਾਲੇ ਨਿਧੜਕ ਆਗੂ, ਸਿਰੜੀ ਯੋਧੇ ਅਤੇ ਸਿਦਕਵਾਨ ਗੁਰਸਿੱਖ ਦੇ 150 ਸਾਲਾ ਜਨਮ ਦਿਹਾੜੇ ਮੌਕੇ ਵੀ ਘੇਸਲ ਵੱਟੀ ਰਖੀ। ‘ਬਾਬਾਣੀਆਂ ਕਹਾਣੀਆਂ ਪੁਤਿ ਸਪੁਤਿ ਕਰੇਨਿ’ ਦੇ ਮਹਾਂਵਾਕ […]

ਜਾਗ ਲੇਹੁ ਰੇ ਮਨਾ ਜਾਗ ਲੇਹੁ

ਜਾਗ ਲੇਹੁ ਰੇ ਮਨਾ ਜਾਗ ਲੇਹੁ

-ਹਰਜੀਤ ਸਿੰਘ ਜਲੰਧਰ ਸੰਸਾਰ ਪ੍ਰਸਿੱਧ ਵਿਦਵਾਨ ਗੀਥ ਦਾ ਕਥਨ ਹੈ ‘ਕਿਸੇ ਕੌਮ ਦੀ ਕਿਸੇ ਵੇਲੇ ਦੀ ਕਿਸਮਤ ਦਾ ਨਿਰਭਰ ਉਸ ਕੌਮ ਦੇ ਪੰਝੀ ਸਾਲਾਂ ਤੋਂ ਛੋਟੇ ਨੌਜਵਾਨਾਂ ਦੀਆਂ ਰਾਵਾਂ ਪੁਰ ਹੁੰਦਾ ਹੈ।’ ਹੈ ਵੀ ਇਹ ਕਥਨ ਬਿਲਕੁਲ ਠੀਕ। ਨੌਜਵਾਨ ਕਿਸੇ ਵੀ ਕੌਮ ਦਾ ਭਵਿੱਖ ਹੁੰਦੇ ਹਨ। ਉਹਨਾਂ ਦੀ ਮੌਜੂਦਾ ਦਿਸ਼ਾ ਅਤੇ ਦਸ਼ਾ ਕੌਮ ਦੀ ਕਿਸਮਤ […]

Page 1 of 15123Next ›Last »