Home » Archives by category » ਧਰਮ (Page 13)

ਸ਼ਹਾਦਤ ਭਰਿਆ ਵੱਡਾ-ਘਲੂਘਾਰਾ

ਸ਼ਹਾਦਤ ਭਰਿਆ ਵੱਡਾ-ਘਲੂਘਾਰਾ

ਸਿੱਖ ਇਤਿਹਾਸ ਅਨੇਕਾਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਜਿਸ ਤਰ੍ਹਾਂ ਕਿ 1746 ਈ. ਵਿਚ ਵਿਦੇਸ਼ੀ ਹਮਲਾਵਰਾਂ ਨੇ ਪੰਜਾਬ ਤੇ ਹਮਲੇ ਕਰਕੇ ਉੱਥਲ-ਪੁੱਥਲ ਮਚਾ ਦਿੱਤੀ, ਹਿਦੁੰਸਤਾਨੀਆਂ ਦਾ ਕਤਲੇਆਮ, ਲੁੱਟ, ਮੰਦਿਰਾਂ ਨੂੰ ਤੋੜ ਕੇ ਧੰਨ-ਜੇਵਰ ਆਦਿ ਲੁਟ ਕੇ ਮਸਜ਼ਿਦਾਂ ਬਣਾਉਣਾ, ਜਵਾਨਾ ਨੂੰ  ਬੰਦੀ ਬਣਾ ਕੇ ਲਿਜਾਉਣਾ, ਬਹੂ ਬੇਟੀਆਂ ਦੀ ਇਜ਼ਤ ਲੁੱਟਣੀ ਅਤੇ ਭੇਡਾਂ-ਬੱਕਰਿਆਂ ਦੀ ਤਰ੍ਹਾਂ ਬਨ੍ਹ ਕੇ […]

ਸ਼੍ਰੋਮਣੀ ਕਮੇਟੀ ਦੇ ਧਰਮ ਅਧਿਐਨ ਕੋਰਸ ਰਾਹੀਂ ਗੁਰਮਤਿ ਸਿਧਾਂਤਾਂ ਦੇ ਖ਼ਾਤਮੇ ਦੀ ਸਾਜ਼ਿਸ਼

ਸ਼੍ਰੋਮਣੀ ਕਮੇਟੀ ਦੇ  ਧਰਮ ਅਧਿਐਨ ਕੋਰਸ ਰਾਹੀਂ ਗੁਰਮਤਿ ਸਿਧਾਂਤਾਂ ਦੇ ਖ਼ਾਤਮੇ ਦੀ ਸਾਜ਼ਿਸ਼

ਸ਼ਬਦ-ਗੁਰੂ, ਗੁਰਮਤਿ ਤੇ ਸਿੱਖ ਸਿਧਾਂਤਾਂ ਦੇ ਪ੍ਰਸਾਰ ਲਈ ਕਰੜੀ ਘਾਲਣਾ ਤੋਂ ਬਾਅਦ ਹੋਂਦ ਵਿੱਚ ਲਿਆਂਦੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮਤਿ ਦੇ ਪ੍ਰਚਾਰ ਦੇ ਨਾਮ ਹੇਠ ਕਰਵਾਈ ਜਾਂਦੀ ਦੋ-ਸਾਲਾ ਸਿੱਖ-ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਦੀ ਪ੍ਰੀਖਿਆ ਵਿੱਚ ਸਿੱਖ-ਗੁਰੂਆਂ ਦੇ ਚਰਿੱਤਰ ਨੂੰ ਬਦਨਾਮ ਕਰਨ, ਸਿੱਖ-ਇਤਿਹਾਸ ਨੂੰ ਕਲੰਕਿਤ ਕਰਨ ਅਤੇ ਗੁਰਮਤਿ-ਸਿਧਾਂਤਾਂ ਦੇ ਖਾਤਮੇ ਦੀ ਸਾਜਿਸ਼ ਰਚਣ ਦਾ ਪਰਦਾਫਾਸ਼ ਅੱਜ ਉਸ ਵੇਲੇ ਹੋ ਗਿਆ ਜਦੋਂ ਇਸ ਪ੍ਰੀਖਿਆ ਦੇ ਪਹਿਲੇ ਸਾਲ ਦੇ “ਸਿੱਖ ਇਤਿਹਾਸ ਦੇ ਮੁੱਢਲੇ ਸੋਮੇ : ਮੁੱਢਲੀ ਜਾਣਕਾਰੀ” ਵਿਸ਼ੇ

ਸਾਹਿਬਜ਼ਾਦਿਆਂ ਲਈ ਕਿਸੇ ਨੇ ‘ਹਾਅ’ ਦਾ ਨਾਹਰਾ ਨਹੀਂ ਮਾਰਿਆ !!!

ਸਾਹਿਬਜ਼ਾਦਿਆਂ ਲਈ ਕਿਸੇ ਨੇ ‘ਹਾਅ’ ਦਾ ਨਾਹਰਾ ਨਹੀਂ ਮਾਰਿਆ !!!

ਮਾਤਾ ਗੁਜਰੀ ਅਤੇ ਨਿੱਕੇ ਦੋਹਾਂ ਸਾਹਿਬਜ਼ਾਦਿਆਂ (ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ) ਨੂੰ 8 ਦਸੰਬਰ 1705 ਦੇ ਦਿਨ ਸਹੇੜੀ ਵਿਚੋਂ ਗ੍ਰਿਫ਼ਤਾਰ ਕਰ ਕੇ 9 ਦਸੰਬਰ ਦੀ ਸ਼ਾਮ ਨੂੰ ਸਰਹੰਦ ਪਹੁੰਚਾਇਆ ਗਿਆ ਸੀ ਜਿੱਥੇ ਉਨ੍ਹਾਂ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਅੱਗੇ ਪੇਸ਼ ਕੀਤਾ ਗਿਆ। ਸੂਬੇਦਾਰ ਨੇ ਉਨ੍ਹਾਂ ਨੂੰ ਕਿਲ੍ਹੇ ਦੇ ਬੁਰਜ ਵਿਚ ਕੈਦ ਕਰ ਕੇ ਅਗਲੇ ਦਿਨ ਦਰਬਾਰ ਵਿਚ ਹਾਜ਼ਰ ਕਰਨ ਦਾ ਹੁਕਮ ਦਿੱਤਾ। ਇਹ ਬੁਰਜ ਸਾਰੇ ਪਾਸਿਓਂ ਖੁਲ੍ਹਾ ਸੀ ਤੇ ਦਸੰਬਰ ਦੀਆਂ ਢੰਡੀਆਂ ਰਾਤਾਂ ਨੂੰ ਬਿਨਾਂ ਕਿਸੇ ਕਪੜੇ ਦੇ ਉਨ੍ਹਾਂ ਨੂੰ ਭੁੱਖੇ ਭਾਣੇ ਉਥੇ ਰੱਖਿਆ ਗਿਆ (ਹੁਣ ਉਹ ਕਿਲ੍ਹਾ ਤੇ ਬੁਰਜ ਮੌਜੂਦ ਨਹੀਂ ਹਨ; ਇਸ ਕਿਲ੍ਹੇ ਦੀ ਇਕ-ਇਕ ਇੱਟ ਨੂੰ ਸਿੱਖ ਫ਼ੌਜਾਂ ਨੇ 1765 ਤੋਂ ਮਗਰੋਂ, ਨਫ਼ਰਤ ਦੀ ਨਿਸ਼ਾਨੀ ਸਮਝ ਕੇ, ਖ਼ਤਮ ਕਰ ਦਿੱਤਾ ਸੀ)। .ਅਗਲੇ ਦਿਨ ਉਨ੍ਹਾਂ ਨੂੰ ਫੇਰ ਸੂਬੇਦਾਰ ਕੋਲ ਪੇਸ਼ ਕੀਤਾ ਗਿਆ। ਵਜ਼ੀਰ ਖ਼ਾਨ ਨੇ ਉਨ੍ਹਾਂ ਨੂੰ ਕਾਜ਼ੀ ਕੋਲੋਂ ਮੁਸਲਮਾਨ ਬਣ ਜਾਣ ਦੀ ਸੂਰਤ ਵਿਚ ਰਿਹਾ ਕਰਨ ਦੀ ਪੇਸ਼ਕਸ਼ ਕਰਵਾਈ। ਪਰ ਉਨ੍ਹਾਂ ਵੱਲੋਂ ਨਾਂਹ ਕਰਨ ‘ਤੇ ਉਨ੍ਹਾਂ ਨੂੰ ਖ਼ਤਮ ਕਰਨ ਦਾ ਹੁਕਮ ਦਿੱਤਾ। ਆਮ ਤੌਰ ’ਤੇ ਇਹ ਪਰਚਾਰ ਕੀਤਾ ਜਾਂਦਾ ਰਿਹਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਿੱਕੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖ਼ਾਨ ਨੇ ਕਤਲ ਕਰਨ ਵਾਸਤੇ ਹੁਕਮ ਦਿੱਤਾ ਤਾਂ ਮਲੇਰਕੋਟਲੇ ਦੇ ਪਠਾਣ ਹਾਕਮ ਸ਼ੇਰ ਮੁਹੰਮਦ ਖ਼ਾਨ ਨੇ ਅਖੌਤੀ

ਸ਼ਹਾਦਤਾਂ ਦੇ ਮਹੀਨੇ ਵਿਚ ਅਸੀਂ ਕਿੱਥੇ ਖੜ੍ਹੇ ਹਾਂ?

ਸ਼ਹਾਦਤਾਂ ਦੇ ਮਹੀਨੇ ਵਿਚ ਅਸੀਂ ਕਿੱਥੇ ਖੜ੍ਹੇ ਹਾਂ?

ਸਿੱਖ ਸ਼ਹਾਦਤਾਂ ਦਾ ਇਹ ਮਹੀਨਾ ਸਿੱਖਾਂ ਲਈ ਆਤਮ ਵਿਸ਼ਲੇਸਣ ਕਰਨ ਦਾ ਮਹੀਨਾ ਹੈ। ਇਸ ਮਹੀਨੇ ਸਿੱਖ ਸ਼ਹਾਦਤਾਂ ਦੀ ਜੋ ਝੜੀ ਲੱਗੀ ਉਸ ਪਿੱਛੇ ਸਾਂਝਾ ਕਾਰਨ ਮਨੁੱਖੀ ਅਜ਼ਾਦੀ ਸੀ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ ਬਾਬਰ ਨੂੰ ਜਾਬਰ ਕਹਿਣ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇਣ ਤੱਕ ਗੁਰੂ ਕਾਲ ਅਤੇ ਉਸ ਤੋਂ ਬਾਅਦ ਵਿਦੇਸ਼ੀ ਹਮਲਾਵਰਾਂ ਨੂੰ ਭਾਰਤ ਦੀ ਧਰਤੀ ਤੋਂ ਲੁੱਟਾਂ-ਖੋਹਾਂ ਸਦਾ ਲਈ ਰੋਕਣ ਤੱਕ ਬੇਸੁਮਾਰ ਸ਼ਹਾਦਤਾਂ ਮਨੁੱਖੀ ਅਧਿਕਾਰਾਂ ਦੀ ਪਾਲਣਾ ਨੂੰ ਲਾਗੂ ਕਰਨ ਦਾ ਸਿਖਰ ਸੀ। ਇਸ ਸਮੇਂ ਹਿੰਦੂਸਤਾਨ ਦੀ ਧਰਤੀ ’ਤੇ ਰਾਜਸੀ ਅਤੇ ਧਾਰਮਿਕ ਜੀਵਨ ਤਬਾਹ ਹੋ ਚੁੱਕਿਆ ਸੀ। ਸਥਾਨਕ ਲੋਕਾਂ ਦੀ ਜ਼ਬਰਦਸਤੀ ਧਰਮੀ ਤਬਦੀਲੀ ਅਤੇ ਮਨੁੱਖਾਂ ਤੋਂ ਪਸ਼ੂਆਂ ਵਾਂਗ ਕੰਮ ਲਿਆ ਜਾਂਦਾ ਸੀ ਹਿੰਦੋਸਤਾਨ ਦੇ ਲੋਕਾਂ ਨੇ ਇਸ ਧੱਕੇਸ਼ਾਹੀ ਨੂੰ ਆਪਣੀ ਕਿਸਮ ਮੰਨ ਕੇ ਸਭ ਕੁਝ ਬਰਦਾਸ਼ਤ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਵੇਲੇ ਕਿਸੇ ਅਜਿਹੀ ਵਿਚਾਰਧਾਰਾ ਦੀ ਬਹੁਤ ਲੋੜ ਸੀ ਜੋ ਨਿਰਬਲ ਹੋ ਚੁੱਕੀ ਆਤਮਿਕ ਅਵਸਥਾ ਨੂੰ ਝੰਜੋੜ ਸਕੇ। ਜੇ ਇਹ ਕੰਮ ਕਰਨਾ ਇੰਨਾ ਸੌਖਾ ਹੁੰਦਾ ਤਾਂ ਸੰਭਵ ਸੀ ਕਿ ਗੁਰੂ ਸਾਹਿਬਾਨਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਸੂਰਬੀਰ ਯੋਧੇ ਸਮੇਂ ਦੇ ਸੱਚ ਦਾ ਮੁਕਾਬਲਾ ਕਰਨ ਲਈ ਰਣ-ਤੱਤੇ ਵਿਚ ਆ

ਆਓ, ਸ਼ਹਾਦਤਾਂ ਦਾ ਸੱਚੇ ਦਿਲੋਂ ਅਹਿਸਾਸ ਕਰੀਏ

ਆਓ, ਸ਼ਹਾਦਤਾਂ ਦਾ ਸੱਚੇ ਦਿਲੋਂ ਅਹਿਸਾਸ ਕਰੀਏ

ਪੋਖਿ ਤੁਖਾਰੁ ਪੜੈ ਵਣੁ ਤਿਣੁ ਰਸੁ ਸੋਖੈ॥’ ਦੇ ਬਚਨ ‘ਚ ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਸਪੱਸ਼ਟ ਕਰਦੇ ਹਨ ਕਿ ਪੋਹ ਦੇ ਮਹੀਨੇ ‘ਚ ਤੁਖਾਰ, ਕੱਕਰ, ਬਰਫ਼, ਪਾਲਾ, ਠੰਢ ਪੈਣ ਕਾਰਨ ਕੁਦਰਤ ਦੇ ਖਿੜਾਓ ‘ਚ ਪਤਝੜ ਆ ਜਾਂਦੀ ਹੈ। ਸੂਰਜ ਦੀ ਗਰਮਾਇਸ਼ ਨਾ ਮਿਲਣ ਕਾਰਨ ਦਰੱਖਤ, ਫੁੱਲ, ਵਣ ਤ੍ਰਿਣ ਸਭ ਮੁਰਝਾ ਜਾਂਦੇ ਹਨ। ਇਸ ਕੁਦਰਤੀ ਤਬਦੀਲੀ ਕਾਰਨ ਮਨੁੱਖੀ ਮਨ-ਸਰੀਰ ਵੀ ਖੁਸ਼ਕੀ ਮਹਿਸੂਸ ਕਰਦਾ ਹੈ ਪਰ ਜਿਹੜਾ ਮਾਨਵ ਸ਼ਕਤੀ ਤੇ ਸਦਾ ਵਿਗਾਸ ਦੇ ਅਮੁੱਕ ਸੋਮੇ ਕਰਤਾ ਪੁਰਖ ਨਾਲ ਆਪਣਾ ਸਦੀਵੀ ਸਬੰਧ ਬਣਾ ਲੈਂਦਾ ਹੈ, ਉਹ ਇਸ ਦਸ਼ਾ ‘ਚ ਵੀ ਅਕਾਲ ਪੁਰਖ ਦੀ ਰਜ਼ਾ ਵਿਚ ਰਾਜ਼ੀ ਰਹਿ ਸਮਾਂ ਗੁਜ਼ਾਰ ਸਕਦਾ ਹੈ। ਗੁਰੂ ਅਰਜਨ ਦੇਵ ਜੀ ਸਾਨੂੰ ਚੜ੍ਹਦੀ ਕਲਾ ਤੇ ਸਦਾ ਵਿਗਾਸ ਦਾ ਮਾਰਗ ਦਰਸਾਉਂਦੇ ਹਨ:

ਸਭਿਆਚਾਰ ਅਸਲ ਵਿਚ ਕੀ ਹੈ?

ਸਭਿਆਚਾਰ ਅਸਲ ਵਿਚ ਕੀ ਹੈ?

ਆਮ ਤੌਰ ’ਤੇ ‘ਸਭਿਆਚਾਰ’ ਦੇ ਅਰਥ ਕਿਸੇ ਕੌਮ ਦੇ ਰਹਿਣ ਸਹਿਣ ਤੋਂ ਹੀ ਲਏ ਜਾਂਦੇ ਹਨ ਜੋ ਕਿ ਠੀਕ ਨਹੀਂ ਹੈ। ਮੌਜ਼ੂਦਾ ਸਮੇਂ ਸਭਿਆਚਾਰ ਦਾ ਲਿਆ ਜਾਂਦਾ ਭਾਵ ਇਸ ਲਫ਼ਜ ਦੇ ਅਰਥਾਂ ਅਨੁਸਾਰ ਨਹੀਂ ਹੈ। ਸਭਿਆਚਾਰ ਸ਼ਬਦ ਦੋ ਸ਼ਬਦਾ ਦੇ ਮੇਲ ਤੋਂ ਬਣਿਆ ਹੈ -ਸਭਿਆ + ਆਚਾਰ = ਸਭਿਆਚਾਰ। ‘ਸਭਿਆ’ ਦਾ ਅਰਥ ਹੈ ਚੰਗਾ, ਸ਼ਿਸਟ, ਚੱਜ ਆਦਿ ਤੇ ‘ਆਚਾਰ’ ਦਾ ਅਰਥ ਹੈ ਰਹਿਣ-ਸਹਿਣ। ਇਸ ਤਰ੍ਹਾਂ ਸਭਿਆਚਾਰ ਦਾ ਅਰਥ ਹੋਇਆ ‘ਚੰਗਾ ਰਹਿਣ ਸਹਿਣ।’ ਇਸ ਤਰ੍ਹਾਂ ਸਭਿਆਚਾਰ ਦਾ ਸਹੀ ਅੰਗਰੇਜ਼ੀ ਤਰਜ਼ਮਾ ਕਲਚਰ (culutre) ਨਹੀਂ ਸਗੋਂ ਸਿਵਲਾਈਜ਼ੇਸਨ (Civilization) ਹੋਵੇਗਾ।

ਗੁਰੂ ਨਾਨਕ ਜੀ ਦੇ ਉਪਦੇਸ਼ਾਂ ਤੋਂ ਮੂੰਹ ਮੋੜ ਚੁੱਕੇ ਆਡੰਬਰੀ ਸਿੱਖ

ਗੁਰੂ ਨਾਨਕ ਜੀ ਦੇ ਉਪਦੇਸ਼ਾਂ ਤੋਂ ਮੂੰਹ ਮੋੜ ਚੁੱਕੇ ਆਡੰਬਰੀ ਸਿੱਖ

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਹਰ ਸਾਲ ਸਾਰੀ ਦੁਨੀਆ ਦੇ ‘ਸਿੱਖਾਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼-ਵਿਦੇਸ਼ ਦੇ ਸਿੱਖਾਂ ਵੱਲੋਂ ਸੈਂਕੜੇ -ਹਜ਼ਾਰਾਂ ਨਗਰ ਕੀਰਤਨਾਂ ਦਾ ਆਯੋਜਨ ਕਰਕੇ ਅਰਬਾਂ ਰੁਪਏ ਖਰਚ ਦਿੱਤੇ ਜਾਂਦੇ ਹਨ। ਗੁਰਦੁਆਰਿਆਂ ਵਿਚ ਵੀ ਵੱਡੀ ਪੱਧਰ ‘ਤੇ ਕੀਰਤਨ ਦਰਬਾਰਾਂ ਅਤੇ ਲੰਗਰਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਨ੍ਹਾਂ ਦੀ ਵੱਡੀ ਗਿਣਤੀ ਵਿਚ ‘ਸਾਧ ਸੰਗਤ ਇਕੱਤਰ ਹੁੰਦੀ ਹੈ, ਮੱਥਾ ਟੇਕਦੀ ਹੈ, ਕੁਝ ਦੇਰ ਕੀਰਤਨ ਸੁਣਦੀ ਹੈ ਅਤੇ ਫਿਰ ਲੰਗਰ ਛੱਕ ਕੇ ਘਰ ਨੂੰ ਤੁ

ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਜਰਨੈਲ ਦੀ ਦੇਣ

ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਜਰਨੈਲ ਦੀ ਦੇਣ

ਬਾਬਾ ਬੰਦਾ ਸਿੰਘ ਇਕ ਸ਼ਖ਼ਸ ਨਹੀਂ ਬਲਕਿ ਇਕ ਮੋਅਜਜ਼ਾ (ਕਰਾਮਾਤ) ਸੀ। ਉਸ ਨੇ ਪੰਚ ਨਦ (ਪੰਜ ਦਰਿਆਵਾਂ) ਦੀ ਧਰਤੀ ’ਤੇ ਇਕ ਮਹਾਨ ਇਨਕਲਾਬ ਲਿਆਂਦਾ ਸੀ। ਬੰਦਾ ਸਿੰਘ ਦੀ ਸ਼ਹੀਦੀ ਅਜਾਈਂ ਨਹੀਂ ਗਈ। ਇਸ ਸ਼ਹੀਦੀ ਨੇ ਸਿੱਖ ਪੰਥ ਦੀ, ਪੰਜਾਬ ਦੀ ਤੇ ਸਾਰੇ ਜਜ਼ੀਰੇ (ਏਸ਼ੀਆ) ਦੀ ਤਵਾਰੀਖ਼ ਬਦਲਣ ਦਾ ਆਗ਼ਾਜ਼ ਕਰ ਦਿਤਾ। ਉਸ ਨੇ ਇਕ ਹਜ਼ਾਰ ਸਾਲ ਦੀ ਵਿਦੇਸ਼ੀ ਹਕੂਮਤ ਨੂੰ ਇਕ ਵਾਰ ਤਾਂ ਤੋੜ ਕੇ ਰਖ ਦਿਤਾ ਸੀ। ਉਹ ਅਜਿਹਾ ਜਰਨੈਲ ਸੀ ਜਿਸ ਨੇ ਦੁਨੀ

ਸਾਰਾਗੜ੍ਹੀ ਦਾ ਮਾਣ-ਮੱਤਾ ਸਾਕਾ

ਸਾਰਾਗੜ੍ਹੀ ਦਾ ਮਾਣ-ਮੱਤਾ ਸਾਕਾ

ਸਾਰਾਗੜ੍ਹੀ ਦਾ ਸਾਕਾ ਬਲੀਦਾਨ ਦੀ ਇੱਕ ਅਜਿਹੀ ਅਦੁੱਤੀ ਕਹਾਣੀ ਹੈ ਜਿਸ ਦੀ ਮਿਸਾਲ ਦੁਨੀਆਂ ਭਰ ਵਿੱਚ ਨਹੀਂ ਮਿਲਦੀ। ਇਹ ਸਾਕਾ ਸਿੱਖ ਰੈਜਮੈਂਟ ਦੇ ਉਨ੍ਹਾਂ 21 ਸੂਰਬੀਰ ਬਹਾਦਰ ਸੈਨਿਕਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ 12 ਸਤੰਬਰ 1897 ਨੂੰ ਸਾਰਾਗੜ੍ਹੀ ਕਿਲ੍ਹੇ ਦੀ ਰੱਖਿਆ ਕਰਦਿਆਂ, 10,000 ਪਠਾਣਾਂ ਵੱਲੋਂ ਕੀਤੇ ਗਏ ਹਮਲੇ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਜਾਮ ਪੀਤਾ। ਇਸ

ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀਆਂ ਇਮਾਰਤਾਂ ਦਾ ਵਜੂਦ ਖਤਮ ਹੋਣ ਕਿਨਾਰੇ

ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀਆਂ ਇਮਾਰਤਾਂ ਦਾ ਵਜੂਦ ਖਤਮ ਹੋਣ ਕਿਨਾਰੇ

ਸਿੱਖ ਕੌਮ ਦੇ ਪਹਿਲੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਵਿਚ ਉਨ੍ਹਾਂ ਦੀ ਗਰਮੀਆਂ ਦੀ ਰਾਜਧਾਨੀ ਰਹਿ ਚੁੱਕਿਆ ਸ਼ਹਿਰ ਦੀਨਾਨਗਰ ਆਪਣੇ ਅੰਦਰ ਰਣਜੀਤ ਸਿੰਘ ਦੀਆਂ ਕਈ ਯਾਦਾਂ ਸਮੇਟੀ ਬੈਠਾ ਹੈ। ਇਹ ਖੇਤਰ ਕਿਸੇ ਵੇਲੇ ਬਾਗਾਂ ਦੇ ਸ਼ਹਿਰ ਨਾਲ ਮਸ਼ਹੂਰ ਸੀ। ਕਸਬਾ ਰਣਜੀਤ ਬਾਗ ਅਜੇ ਵੀ ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ, ਜਿਸ ਨੂੰ ਫਲਾਂ ਦੀ ਧਰਤੀ ਦਾ ਰੁਤਬਾ ਵੀ ਹਾਸਲ ਹੈ। ਦੀਨਾ