Home » Archives by category » ਧਰਮ (Page 3)

ਆਪੁ ਪਛਾਣੈ ਸੋ ਸਭਿ ਗੁਣ ਜਾਣੈ

ਆਪੁ ਪਛਾਣੈ ਸੋ ਸਭਿ ਗੁਣ ਜਾਣੈ

ਹਰੇਕ ਇਨਸਾਨ ਨੂੰ ਕੁਦਰਤ ਨੇ ਪੰਜ ਸ਼ਕਤੀਆਂ ਕਾਮ, ਕਰੋਧ, ਹੰਕਾਰ, ਲੋਭ ਅਤੇ ਮੋਹ ਬਖ਼ਸ਼ੀਆਂ ਹਨ। ਜਿਹੜੇ ਆਪਣੇ ਅੰਦਰ ਨਿਯਮਿਤ ਰੂਪ ਵਿੱਚ ਝਾਤ ਮਾਰਦੇ ਹਨ, ਜਿਹੜੇ ਰੋਜ਼ਾਨਾ ਆਪਣੇ ਆਪ ਨਾਲ ਸੰਵਾਦ ਰਚਾਉਂਦੇ ਹਨ, ਉਹ ਇਨ੍ਹਾਂ ਸ਼ਕਤੀਆਂ ਦੀ ਵਰਤੋਂ ਆਪਣੀ ਲੋੜ ਅਨੁਸਾਰ ਕਰਦੇ ਹਨ। ਇੰਝ ਉਨ੍ਹਾਂ ਦੇ ਕਾਬੂ ਅਥਾਹ ਸ਼ਕਤੀ ਹੋ ਜਾਂਦੀ ਹੈ। ਪਰ ਬਹੁਤੇ ਵਿਅਕਤੀ ਅਜਿਹੇ […]

ਗੁਰਬਾਣੀ ਵਿੱਚ ਪਾਣੀ ਦਾ ਵਰਨਣ

ਗੁਰਬਾਣੀ ਵਿੱਚ ਪਾਣੀ  ਦਾ ਵਰਨਣ

ਮਨੁੱਖ ਦੇ ਜਨਮ ਲੈਣ ਤੋਂ ਪਹਿਲਾਂ, ਸ੍ਰਿਸ਼ਟੀ ਦੇ ਸਿਰਜਣਹਾਰੇ ਨੇ ਉਸ ਤੋਂ ਪਹਿਲਾਂ ਸ਼ੁੱਧ ਹਵਾ, ਨਿਰਮਲ ਪਾਣੀ, ਸੁਨਹਿਰੀ ਕਿਰਨਾਂ ਅਤੇ ਨਾ ਜਾਣੇ ਹੋਰ ਕਿੰਨੇ ਕੁ ਮਾਖਿਓ ਮਿੱਠੇ ਖ਼ੂਬਸੂਰਤ ਚੌਗਿਰਦੇ ਦੀ ਸਿਰਜਣਾ ਕੀਤੀ। ਇਹ ਲਾਸਾਨੀ ਦਾਤਾਂ ਜਿੱਥੇ ਮਨੁੱਖੀ ਹੋਂਦ ਨੂੰ ਬਣਾਈ ਰੱਖਣ ਲਈ ਅਤਿਅੰਤ ਜ਼ਰੂਰੀ ਹਨ, ਉੱਥੇ ਇਹ ਮਨੁੱਖ ਵਿਚ ਆਤਮਿਕ ਅਤੇ ਮਾਨਸਿਕ ਸ਼ਕਤੀਆਂ ਦਾ ਸੰਚਾਰ […]

ਸਿੱਖੀ ਵਿੱਚ ਸ਼ਹਾਦਤ –ਗੁਰਤੇਜ ਸਿੰਘ ਸਾਬਕਾ ਆਈਏਐਸ)

ਸਿੱਖੀ ਵਿੱਚ ਸ਼ਹਾਦਤ –ਗੁਰਤੇਜ ਸਿੰਘ ਸਾਬਕਾ ਆਈਏਐਸ)

’ਸ਼ਹੀਦ’ ਅਰਬੀ ਦਾ ਲਫ਼ਜ ਹੈ ਅਤੇ ਨਿਰਜਿੰਦ ਸ਼ਬਦ ਕੋਸ਼ਾਂ ਵਿੱਚ ਇਸ ਦਾ ਅਰਥ ਹੈ ਗਵਾਹੀ ਦੇਣ ਵਾਲਾ ਜਾਂ ਅਜੇਹਾ ਕਾਰਨਾਮਾਂ ਕਰਨ ਵਾਲਾ ਜੋ ਪ੍ਰਮਾਣ ਹੋ ਨਿਬੜੇ। ਸਿੱਖੀ ਵਿਚ ਇਹ ਸ਼ਬਦ ਉਸ ਅਤਿਅੰਤ ਸਚਿਆਰ ਮਹਾਂਪੁਰਖ ਵਾਸਤੇ ਵਰਤਿਆ ਜਾਂਦਾ ਹੈ, ਜੋ ਸੱਚ ਦੀ ਖ਼ਾਤਰ ਸਿਰ ਧੜ ਦੀ ਬਾਜ਼ੀ ਨਿਸੰਗ ਹੋ ਕੇ ਲਾ ਦੇਵੇ ਅਤੇ ਸੱਚ ਨੂੰ ਦੋਹਾਂ […]

ਪਵਿੱਤਰ ਬਾਈਬਲ ਵਿਚ ਕੇਸਾਂ ਦੀ ਮਹੱਤਤਾ

ਪਵਿੱਤਰ ਬਾਈਬਲ ਵਿਚ ਕੇਸਾਂ ਦੀ ਮਹੱਤਤਾ

ਪਾਦਰੀ ਚੈਂਚਲ ਮਸੀਹ ਮੇਰੇ ਸਵ. ਪਿਤਾ ਬਰਕਤ ਮਸੀਹ ਮਸਾਂ 5 ਸਾਲ ਦੀ ਉਮਰ ਵਿਚ ਹੀ ਬਾਪ ਵਲੋਂ ਯਤੀਮ ਹੋ ਗਏ ਸਨ ਅਤੇ ਇਕ ਦਿਨ ਵੀ ਸਕੂਲ ਨਾ ਜਾ ਸਕੇ। ਮੈਂ ਅਪਣੇ ਪਿੰਡ ਦੇ ਗੁਰਦਵਾਰਾ ਸਾਹਿਬ ਦੇ ਮੁੱਖ ਦਰਵਾਜ਼ੇ ਤੇ ਲੱਖ ਵਾਰ ਨੱਕ ਰਗੜਦਾ ਹਾਂ ਜਿਸ ਦੇ ਉਸ ਸਮੇਂ ਦੇ ਭਾਈ ਜੀ (ਗਿਆਨੀ) ਪਾਸੋਂ ਮੇਰੇ ਬਾਪ […]

ਸਿੱਖ ਕਿਉਂ ਭੁੱਲਦੇ ਜਾਂਦੇ ਨੀ?

ਸਿੱਖ ਕਿਉਂ ਭੁੱਲਦੇ ਜਾਂਦੇ ਨੀ?

ਪੰਜਾਬੀ ਦੇ ਮਹਾਨ ਗੁਰਮਤਿ ਸਾਹਿਤਕਾਰ ਤੇ ਕਵੀ ਪ੍ਰੋ: ਪੂਰਨ ਸਿੰਘ ਜੀ ਨੇ ਬਹੁਤ ਚਿਰ ਪਹਿਲਾਂ ਆਪਣੇ ਸੀਨੇ ਵਿਚ ਸੰਭਾਲੇ ਸਿੱਖੀ ਦਰਦ ਨੂੰ ਹੇਠਲੀਆਂ ਸਤਰਾਂ ਰਾਹੀਂ ਇੰਝ ਬਿਆਨ ਕੀਤਾ ਸੀ :

ਇਹ ਗਲੀ! ਮਾਹੀ ਯਾਰ ਦੀ ਹਾਂ।
ਇਹ ਰਾਹ! ਸੱਚੀ ਸਰਕਾਰ ਦੀ ਹਾਂ।
ਓਏ! ਸਿੱਖ ਕਿਉਂ ਰੁਲਦੇ ਜਾਂਦੇ ਨੀ?
ਉਏ! ਸਿੱਖ ਕਿਉਂ ਭੁਲਦੇ ਜਾਂਦੇ ਨੀ?

ਕਿੰਨਾ ਕੌਮੀ ਦਰਦ ਹੈ ਇਸ ਰੰਗ ਰਤੜੇ ਕਵੀ ਦੀਆਂ ਸਤਰਾਂ ਵਿਚ। ਕੇਵਲ ਦਰਦ ਹੀ ਨਹੀਂ ਇਕ ਡਰ ਵੀ ਹੈ ਸਿੱਖਾਂ ਦੇ ਰੁਲ ਖੁਲ ਜਾਣ ਦਾ। ਇਹਨਾਂ ਕਾਵਿ-ਸਤਰਾਂ ਰਾਹੀਂ ਇਕ ਚਿਤਾਵਨੀ ਵੀ ਮਿਲਦੀ ਹੈ ਉਹਨਾਂ ਕਾਰਨਾਂ ਨੂੰ ਵਾਚਣ ਤੇ ਘੋਖਣ ਦੀ ਜਿਹਨਾਂ ਕਰਕੇ ਸਿੱਖਾਂ ਦੇ ਰੁਲ ਜਾਣ ਦਾ ਖ਼ਦਸ਼ਾ ਕਵੀ ਦੇ ਹਿਰਦੇ ਨੂੰ ਵਲੂੰਧਰ ਰਿਹਾ ਹੈ। ਇਹੋ ਜਿਹੇ ਤੌਖਲੇ ਉਦੋਂ ਜਨਮ ਲੈਂਦੇ ਹਨ ਜਦੋਂ ਕੌਮਾਂ ਆਪਣੇ ਜੀਵਨ ਦੇ ਢੰਗ ਨੂੰ ਧਰਮ ਦੇ ਮਾਰਗ ਤੋਂ ਦੂਰ ਲੈ ਜਾਂਦੀਆਂ ਹਨ। ਜਦੋਂ ਬਹੁ-ਗਿਣਤੀ ਦੇ ਦਬਾਅ ਹੇਠ ਜਾਂ ਬਹੁ-ਗਿਣਤੀ ਦੇ ਪ੍ਰਭਾਵ ਹੇਠ ਆਪਣੀ ਵੱਖਰੀ ਪਹਿਚਾਣ ਗਵਾਚ ਜਾਵੇ। ਜਦੋਂ ਕੋਈ ਕੌਮ ਆਪਣੀ ਸੁਤੰਤਰ, ਖੁਦਮੁਖਤਿਆਰ ਅਤੇ ਨਿਆਰੀ ਹਸਤੀ ਨੂੰ ਕਾਇਮ ਨਾ ਰੱਖ ਸਕੇ। ਜਦੋਂ ਆਪਣੀ

ਗੁਰਮਤਿ ਦੇ ਮਹਾਨ ਲਿਖਾਰੀ ਤੇ ਵਿਆਖਿਆਕਾਰ ਭਾਈ ਗੁਰਦਾਸ ਜੀ

ਗੁਰਮਤਿ ਦੇ ਮਹਾਨ ਲਿਖਾਰੀ ਤੇ ਵਿਆਖਿਆਕਾਰ ਭਾਈ ਗੁਰਦਾਸ ਜੀ

(ਜਸਵਿੰਦਰ ਸਿੰਘ ) ਗੁਰਮਤਿ ਨੂੰ ਆਪਣੇ ਜੀਵਨ ਵਿਚ ਧਾਰਨ ਕਰਕੇ ਦ੍ਰਿੜ੍ਹਤਾ ਨਾਲ ਉਸ ਉਪਰ ਪਹਿਰਾ ਦੇਣ ਵਾਲੀ ਮਹਾਨ ਸ਼ਖ਼ਸੀਅਤ,ਜਿਸ ਬਾਰੇ ਸਿੱਖੀ ਨਾਲ ਜੁੜਿਆ ਹਰ ਪ੍ਰਾਣੀ ਥੋੜ੍ਹੀ-ਬਹੁਤੀ ਵਾਕਫੀਅਤ ਜ਼ਰੂਰ ਰੱਖਦਾ ਹੈ।ਸਿੱਖ ਪੰਥ ਦੇ ਮਹਾਨ ਵਿਦਵਾਨ ਤੇ ਸ਼੍ਰੋਮਣੀ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਰਿਸ਼ਤੇਦਾਰੀ ਕਰਕੇ ਤੀਸਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਅਤੇ ਪੰਚਮ […]

ਗੁਰਬਾਣੀ ਵਿਚ ਆਏ ਕੁੱਝ ਬ੍ਰਾਹਮਣੀ ਸਿਧਾਂਤਾਂ ਦੀ ਪੜਚੋਲ

ਗੁਰਬਾਣੀ ਵਿਚ ਆਏ ਕੁੱਝ ਬ੍ਰਾਹਮਣੀ ਸਿਧਾਂਤਾਂ ਦੀ ਪੜਚੋਲ

ਗੁਰਬਾਣੀ ਵਿਚ ਅਨੇਕਾਂ ਥਾਵਾਂ ‘ਤੇ ਕੁਝ ਬ੍ਰਾਹਮਣੀ ਸਿਧਾਂਤਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਨੂੰ ਨਾ ਸਮਝਣ ਕਰਕੇ ਭੋਲੇ ਭਾਲੇ ਸਿੱਖ ਅਨਮਤੀਆਂ ਹੱਥੋਂ ਗੁਮਰਾਹ ਕੀਤੇ ਜਾ ਰਹੇ ਹਨ। ਗੁਰਬਾਣੀ ਅੰਦਰ ਅਜਿਹੇ ਸਿਧਾਂਤਾਂ ਦਾ ਵਰਨਣ ਬ੍ਰਾਹਮਣੀ ਪ੍ਰਭਾਵਤ ਸਿੱਖ ਮਨਾਂ ਨੂੰ ਕੁਰਾਹੇ ਪਾਉਣ ਵਾਲਿਆਂ ਦੇ ਹੱਥੀਂ ਐਸਾ ਹਥਿਆਰ ਹੈ ਜੋ ਭੋਲੇ ਭਾਲੇ ਸਿੱਖਾਂ ਨੂੰ ਗੁਮਰਾਹ ਕਰਨ ਲਈ ਵੱਡਾ ਮਾਰੂ ਅਸਰ ਰੱਖਦਾ ਹੈ। ਬਾਣੀ ਅੰਦਰ ਤਿੰਨ ਲੋਕ, ਚੌਦਾਂ ਭਵਨ, ਬ੍ਰਹਮਾ ਵਿਸ਼ਨੂੰ, ਸ਼ਿਵ (ਤਿੰਨ ਚੇਲੇ ਪਰਵਾਣ) ਧਰਮ ਰਾਜ, ਚਿਤਰਗੁਪਤ ਤੇ ਚੁਰਾਸੀ ਲੱਖ ਜੂਨ ਅਤੇ ਸਵਰਗ, ਨਰਕ ਸ਼ਬਦਾਂ ਦੀ ਸੁਭਾਵਕ ਕੀਤੀ ਹੋਈ ਵਰਤੋਂ ਸਾਧਾਰਣ ਪਾਠੀ ਨੂੰ ਇਨਾਂ ਦੀ ਹੋਂਦ ਦਾ ਨਿਸਚਾ ਬੰਨਾਉਂਦੀ ਅਤੇ ਜਿਨਾਂ ਭਰਮ-ਭੁਲੇਖਿਆਂ ਵਿਚੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ ਉਨਾਂ ਅੰਦਰ ਮੁੜ ਪਰਵਿਰਤ ਹੋਣ ਦੇ ਰਾਹੇ ਪਾਉਂਦੀ ਹੈ। ਜਿਸ ਸਮੇਂ ਅਤੇ ਜਿਨਾਂ ਲੋਕਾਂ ਪ੍ਰਤੀ ਗੁਰੂ ਸਾਹਿਬ ਨੇ ਇਹ ਬਾਣੀ ਉਚਾਰੀ ਸੀ, ਉਨਾਂ ਅੰਦਰ ਇਹ ਵਿਚਾਰ ਏਨੇ ਪ੍ਰਚੱਲਤ ਤੇ ਦ੍ਰਿੜ ਹੋ ਚੁੱਕੇ ਹੋਏ ਸਨ ਕਿ ਉਨਾਂ ਦਾ ਹਵਾਲਾ (Reference) ਦਿੱਤੇ ਬਗੈਰ ਸਹੀ ਗੱਲ ਦੀ ਸੂਝ ਉਨਾਂ ਨੂੰ ਗ੍ਰਹਿਣ ਕਰਾਉਣਾ ਮੁਸ਼ਕਲ ਸੀ। ਗੁਰੂ ਜੀ ਨੇ ਉਨਾਂ ਅੰਦਰ ਪ੍ਰਚੱਲਤ ਹੋ ਚੁੱਕੇ ਵਿਸ਼ਵਾਸਾਂ ਨੂੰ ਅਧਾਰ ਬਣਾ ਕੇ ਹੀ ਉਨਾਂ ਦਾ ਸਹੀ ਵਿਸ਼ਲੇਸ਼ਣ ਕੀਤਾ ਹੈ ਅਤੇ ਆਮ ਵਰਤੇ ਜਾਂਦੇ ਸ਼ਬਦਾਂ ਨੂੰ ਨਵੀਂ ਕੀਮਤ ਦਿੱਤੀ ਹੈ। ਮਿਸਾਲ ਵਜੋਂ ਸਮੇਂ ਦੇ ਪ੍ਰਚੱਲਤ ਵਿਸ਼ਵਾਸ ਨੂੰ, ਕਿ ਧਰਤੀ ਧੌਲ (ਬਲਦ) ਦੇ ਸਹਾਰੇ ਖੜੀ ਹੈ, ਗਲਤ ਤੇ ਬੇ-ਬੁਨਿਆਦ ਕਹਿਣ ਦੀ ਬਜਾਏ ਉਨਾਂ ਨੇ

ਗੁਰੂ ਕਾਲ ਵੇਲੇ ਦੀ ਮਰਿਯਾਦਾ

ਗੁਰੂ ਕਾਲ ਵੇਲੇ ਦੀ ਮਰਿਯਾਦਾ

ਸਿੱਖ ਗੁਰੂ ਸਾਹਿਬਾਨ ਕੇਵਲ ਇੱਕ ਅਕਾਲ ਪੁਰਖ ਦੇ ਪੁਜਾਰੀ ਸਨ,ਬਰਾਬਰੀ ਤੇ ਭੈ ਰਹਿਤ ਸਮਾਜ ਦੀ ਸਿਰਜਣਾ ਦੇ ਮਨੋਰਥ ਨਾਲ, ਉਨ੍ਹਾਂ ਕਰਮ ਕਾਡਾਂ ਨੂੰ ਤੰਤਮੰਤ ਪਾਖੰਡ ਨਾ ਜਾਣਾ (ਸੂਹੀ ਮਹੱਲਾ ੧) ਪ੍ਰਭੂ ਭਗਤੀ ਜਾਂ ਪ੍ਰਾਪਤੀ, ਦਾ ਸਹੀ ਰਾਸਤਾ ਨਾ ਹੋਣ ਕਾਰਨ ਖੰਡਨ ਕੀਤਾ।ਗੁਰੂ ਹੁਕਮ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਅਤੇ ਦੀਦਾਰ, ਖਾਲਸੇ ਕਾ, ਨਾਲ ਗੁਰੂ ਸੋਚ ਥੋੜੇ ਸ਼ਬਦਾਂ ਵਿੱਚ ਹੀ ਸਪੱਸ਼ਟ ਹੋ ਜਾਂਦੀ ਹੈ।ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਕਰਮ ਕਾਡਾਂ ਦਾ ਖੰਡਨ ਕਰਦੀ ਹੈ।ਅੱਜ ਸਿੱਖ ਪੰਥ ਵਿੱਚ ਵੀ ਅਨੇਕਾਂ ਕੁਰੀਤੀਆਂ ਅਤੇ ਕਰਮ ਕਾਡਾਂ ਦਾ ਪ੍ਰਭਾਵ ਵੱਧ ਰਿਹਾ ਹੈ।ਗੁਰੁ ਕਾਲ ਦੇ ਮਹਾਨ ਵਿ

ਚੜ੍ਹਦੀ ਕਲਾ ਦਾ ਵਿਗਿਆਨਕ ਆਧਾਰ

ਚੜ੍ਹਦੀ ਕਲਾ ਦਾ ਵਿਗਿਆਨਕ ਆਧਾਰ

(ਡਾ. ਜੋਗਿੰਦਰ ਸਿੰਘ ਕੈਰੋਂ) ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਸਿੱਖਾਂ ਨੂੰ ਹੀ ਨਹੀਂ ਸਗੋਂ ਸਾਰੀ ਮਨੁੱਖਤਾ ਨੂੰ ਜਿਹੜਾ ਚੜ੍ਹਦੀ ਕਲਾ ਦਾ ਸੰਕਲਪ ਦਿੱਤਾ ਸੀ, ਉਸ ਦੇ ਬੜੇ ਵਿਗਿਆਨਕ ਅਤੇ ਮਨੋ-ਵਿਗਿਆਨਕ ਆਧਾਰ ਹਨ, ਜਿਸ ਨੂੰ ਅਜੋਕੀ ਸਿੱਖ ਲੀਡਰਸ਼ਿਪ ਨੇ ਅੱਖੋਂ- ਪਰੋਖੇ ਕਰ ਦਿੱਤਾ ਹੈ। ਸਿੱਖ ਕੌਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ […]

ਸਾਡਾ ਸੁਪਨਾ ਸਾਡੀ ਅਰਦਾਸ

ਸਾਡਾ ਸੁਪਨਾ ਸਾਡੀ ਅਰਦਾਸ

ਗੁਰਦੁਆਰੇ ਸਿੱਖੀ ਜੀਵਨ ਦਾ ਧੁਰਾ ਹਨ ਅਤੇ ਸਿੱਖ ਦੇ ਜੀਵਨ ਦੀ ਆਧਾਰਸ਼ਿਲਾ ਹਨ। ਇਹ ਕੇਵਲ ਪੂਜਾ ਪਾਠ ਦੇ ਕੇਂਦਰ ਹੀ ਨਹੀਂ ਬਲਕਿ ਸਿੱਖ ਦੇ ਜੀਵਨ ਦੇ ਹਰ ਪਹਿਲੂ ਨੂੰ ਘੜਨ ਵਿਚ ਅਹਿਮ ਅਸਥਾਨ ਰੱਖਦੇ ਹਨ। ਇਹਨਾਂ ਅਸਥਾਨਾਂ ਵਿਚੋਂ ਹੀ ਗੁਰਮਤਿ ਦੀ ਲੋਅ ਸਾਰੇ ਸੰਸਾਰ ਨੂੰ ਵੰਡੀ ਜਾਂਦੀ ਹੈ ਤੇ ਇਹ ਗੁਰਮਤਿ ਦੇ ਪ੍ਰਚਾਰ ਦੇ ਮੁੱਖ ਕੇਂਦਰ ਹਨ। ਜਿਵੇਂ ਕਿਸੇ ਗੱਡੀ ਦਾ ਧੁਰਾ ਕੰਮ ਕਰਦਾ ਹੈ ਉਸੇ ਤਰਾਂ ਹੀ ਇਹ ਅਸਥਾਨ ਸਿੱਖ ਦੀ ਘਾੜਤ ਘੜਨ ਲਈ ਸਹਾਈ ਹੁੰਦੇ ਹਨ। ਪਰ ਜੇ ਕਿਸੇ ਗੱਡੀ ਦਾ ਧੁਰਾ ਕਮਜ਼ੋਰ ਹੋ ਜਾਵੇ ਤਾਂ ਉਹ ਅੱਗੇ ਵਧਣ ਦੀ ਥਾਂ ਇਕ ਥਾਂ ਹੀ ਖੜੀ ਹੋ ਜਾਂਦੀ ਹੈ। ਇਸ ਤਰਾਂ ਹੀ ਕੋਈ ਜਾਨਦਾਰ ਸਰੀਰ ਉਤਨਾ ਸਮਾਂ ਹੀ ਜੀਉਂਦਾ ਅਤੇ ਕੰਮ ਕਾਰ ਦੇ ਯੋਗ ਰਹਿ ਸਕਦਾ ਹੈ ਜਦੋਂ ਤਾਈਂ ਉਸ ਦੀਆਂ ਨਾੜੀਆਂ ਅੰਦਰ ਲਹੂ ਇਕ ਨਿਸ਼ਚਿਤ ਮਿਕਦਾਰ ਅਨੁਸਾਰ ਚਲਦਾ ਰਹੇ, ਜਿਉਂ ਹੀ ਇਸ ਵਿਚ ਕਿਸੇ ਤਰਾਂ ਦਾ ਵਾਧਾ ਘਾਟਾ ਹੋਵੇਗਾ ਤਾਂ ਸਰੀਰ ਕਮਜ਼ੋਰ ਹੋ ਕੇ ਢਹਿ ਢੇਰੀ ਹੋ ਜਾਂਦਾ ਹੈ। ਸਿੱਖ ਤੇ ਗੁਰਦੁਆਰੇ ਦਾ ਸੰਬੰਧ ਵੀ ਸਰੀਰ ਤੇ ਲਹੂ ਵਰਗਾ ਹੈਂਲਹੂ ਗੰਦਾ ਹੋ ਜਾਵੇ, ਘਟ ਜਾਵੇ ਜਾਂ ਸੁੱਕ ਜਾਏ ਤਾਂ ਗੰਦੇ ਲਹੂ ਨੂੰ ਸਾਫ ਕਰਨ ਲਈ ਕਈ ਤਰਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਤੇ ਘੱਟ ਹੋਏ ਲਹੂ ਨੂੰ