Home » Archives by category » ਫ਼ੀਚਰ

ਉਧੇੜਨਾ ਸੌਖਾ ਨਹੀਂ!

ਉਧੇੜਨਾ ਸੌਖਾ ਨਹੀਂ!

ਮੇਰੀਆਂ ਹਾਣਨਾਂ ਪੜ੍ਹਨੋਂ ਹਟਦੀਆਂ ਗਈਆਂ। ਪਿੰਡ ਵਿਚ ‘ਕੱਲੀਆਂ ਕੁੜੀਆਂ ਦਾ ਸਰਕਾਰੀ ਮਿਡਲ ਸਕੂਲ ਸੀ। ਕੁਝ ਕੁੜੀਆਂ ਨੇ ਅੱਠਵੀਂ ਪਾਸ ਕਾਰ ਲਈ ਤੇ ਮਾਪਿਆਂ ਨੇ ਘਰ ਬਿਠਾ ਲਿਆ। ਪਿੰਡ ‘ਚ ਖਾਲਸਾ ਹਾਈ ਸਕੂਲ ਕੋ-ਐਜੂਕੇਸ਼ਨ ਸੀ। ਬਹੁਤ ਸਾਰੀਆਂ ਕੁੜੀਆਂ ਨੇ ਦਸਵੀਂ ਪਾਸ ਕਰ ਲਈ ਪਰ ਅੱਗੇ ਪੜ੍ਹਾਉਣ ਲਈ ਮਾਪੇ ਰਾਜ਼ੀ ਨਹੀਂ ਸਨ। ਕਿਸੇ ਦੀ ਮਾਂ ਨੇ ਆਖਿਆ ਲੈ ਅਸਾਂ ਇਹਦੀ ਕਮਾਈ ਨਹੀਂ ਖਾਣੀ, ਨਿੱਕੇ-ਨਿੱਕੇ ਭੈਣ-ਭਰਾ ਨੇ ਮੈਂ ‘ਕੱਲੀ ਖਪਦੀ ਆਂ, ਮੇਰਾ ਹੱਥ ਵਟਾਵੇ। ਕਿਸੇ ਦੀ ਮਾਂ ਨੇ ਆਖਿਆ ਬਥੇਰਾ ਪੜ੍ਹ ਲਿਆ ਹੁਣ ਕੁਝ ਸੀਣਾ-ਪਰੋਣਾ ਸਿੱਖੇ ਤੇ ਹੱਥ ਪੀਲੇ ਕਰੀਏ, ਆਪਣੇ ਘਰ ਜਾਵੇ ਅਸੀਂ ਸੁਰਖਰੂ ਹੋਈਏ। ਕਿਸੇ ਦੀ ਮਾਂ ਢਿੱਲੀ-ਮੱਠੀ ਸੀ ਤੇ ਖੇਤੀ ਵਾਲੇ ਘਰ ‘ਚ ਪੜ੍ਹਾਇਆਂ ਸਰਦਾ ਨਹੀਂ ਸੀ। ਮੇਰੇ ਹਾਲਾਤ ਸਾਜ਼ਗਾਰ ਸਨ। ਮਾਪਿਆਂ ਨੂੰ ਪੜ੍ਹਾਉਣ ਦਾ ਚਾਅ ਸੀ। ਮੈਂ ਪੜ੍ਹਨ ਵਿਚ ਹੁਸ਼ਿਆਰ ਸੀ। ਬਾਕੀ ਭੈਣ-ਭਰਾ ਵੀ ਪੜ੍ਹੇ-ਲਿਖੇ ਸਨ। ਪਰਿਵਾਰ ਛੋਟਾ ਸੀ। ਪਿਤਾ ਸਰਕਾਰੀ ਮੁਲਾਜ਼ਮ, ਪੈਲੀ ਹਿੱਸੇ ਠੇਕੇ ‘ਤੇ ਸੀ। ਮੇਰੀ ਮਾਂ ਬਹੁਤ ਕਮਾਉਣੀ ਸੀ। ‘ਕੱਲੀ ਕੰਮ ਕਰਦੀ ਥੱਕਦੀ ਨਾ। ਕੰਮ ਦੀ ਉਹ ਕਿਸੇ ਹੋਰ ‘ਤੇ ਝਾਕ ਹੀ ਨਹੀਂ ਸੀ ਰੱਖਦੀ। ਮੇਰੇ ਪਿਤਾ ਦੀ ਸੋਚ ਨਰੋਈ ਸੀ। ਮੈਨੂੰ ਪੜ੍ਹਨ ਲਈ ਉਤਸ਼ਾਹਤ ਕਰਦੇ। ਕਹਿੰਦੇ ਇਹ ਚਾਦਰਾਂ-ਦਰੀਆਂ ਬਾਜ਼ਾਰੋਂ ਮਿਲ ਜਾਂਦੀਆਂ, ਬਣੀਆਂ-ਬਣਾਈਆਂ, ਅੱਖਾਂ ਗਾਲਣ ਦੀ ਕੋਈ ਲੋੜ ਨਹੀਂ, ਪੜ੍ਹੋ-ਲਿਖੋ। ਸੋ ਮੈਂ ਬਟਾਲੇ ਕਾਲਜ ਪੜ੍ਹਨੇ ਪੈ ਗਈ। ਕਾਲਜ ਭਾਵੇਂ ਮੇਰੀਆਂ ਬਥੇਰੀਆਂ ਨਵੀ

ਆਓ, ਜ਼ਿੰਦਗੀ ਵਿੱਚ ਭਰੀਏ ਖ਼ੁਸ਼ਹਾਲੀ ਦੇ ਰੰਗ

ਆਓ, ਜ਼ਿੰਦਗੀ ਵਿੱਚ ਭਰੀਏ ਖ਼ੁਸ਼ਹਾਲੀ ਦੇ ਰੰਗ

ਡਾ. ਜਗਦੀਸ਼ ਕੌਰ ਵਾਡੀਆ ਸੁੱਖ ਤੇ ਦੁੱਖ, ਇੱਕੋ ਸਿੱਕੇ ਦੇ ਦੋ ਪਾਸੇ ਹਨ ਜਾਂ ਇਹ ਕਹਿ ਲਈਏ ਕਿ ਦੋਵੇਂ ਇੱਕ ਦੂਜੇ ਦੇ ਪੂਰਕ ਹਨ ਤਾਂ ਵੀ ਕੋਈ ਅਤਿਕਥਨੀ ਨਹੀਂ। ਜੇ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣ ਤਾਂ ਦੁੱਖ ਦਾ ਅਹਿਸਾਸ ਨਹੀਂ ਹੋ ਸਕਦਾ ਅਤੇ ਜੇ ਦੁੱਖ ਹੀ ਦੁੱਖ ਹੋਣ ਤਾਂ ਸੁੱਖ ਦਾ ਮਹੱਤਵ ਨਹੀਂ ਪਤਾ […]

ਅਗਲੇ 3 ਸਾਲਾਂ ਵਿਚ 80,000,000 ਲੋਕ ਦਿਲ ਦਿਮਾਗ਼ ਬੰਦ ਹੋਣ ਨਾਲ ਮਰਨਗੇ

ਅਗਲੇ 3 ਸਾਲਾਂ ਵਿਚ 80,000,000 ਲੋਕ ਦਿਲ ਦਿਮਾਗ਼ ਬੰਦ ਹੋਣ ਨਾਲ ਮਰਨਗੇ

ਦਿਮਾਗ਼, ਦਿਲ ਤੇ ਫੇਫੜਿਆਂ ਦੀਆਂ ਮਾਸਪੇਸ਼ੀਆਂ ਤੇ ਲਹੂ ਨਾੜੀਆਂ, ਨਸ਼ੇ, ਕਸਰਤ, ਵਧੀਆ ਖ਼ੁਰਾਕ ਤੇ ਹਿਲਜੁਲ ਦੀ ਕਮੀ ਕਰ ਕੇ ਕਮਜ਼ੋਰ ਹੋ ਰਹੀਆਂ ਹਨ। ਉਨ੍ਹਾਂ ਵਿਚ ਕੋਈ ਰੁਕਾਵਟ, ਝਟਕਾ, ਆਕਸੀਜਨ ਜਾਂ ਗੁਲੂਕੋਜ਼ ਦੀ ਕਮੀ ਆਉਣ ਉਤੇ ਦਿਲ, ਦਿਮਾਗ਼ ਜਾਂ ਫੇਫੜੇ ਆਕਸੀਜਨ ਤੇ ਗੁਲੂਕੋਜ਼ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਜਦੋਂ ਦਿਲ, ਦਿਮਾਗ਼ ਜਾਂ ਫੇਫੜੇ ਆਕਸੀਜਨ ਤੇ […]

ਮੁਆਫ਼ ਕਰਨ ਦੀਆਂ ਮੁਸ਼ਕਿਲਾਂ

ਮੁਆਫ਼ ਕਰਨ ਦੀਆਂ ਮੁਸ਼ਕਿਲਾਂ

ਨਰਿੰਦਰ ਸਿੰਘ ਕਪੂਰ ਬਦਲਾ ਲੈਣ ਵਿੱਚ ਕੋਈ ਸੂਰਮਗਤੀ ਨਹੀਂ ਹੁੰਦੀ, ਸੂਰਮਗਤੀ ਤਾਂ ਸਾਹਮਣੇ ਖਲੋਤੇ ਦੁਸ਼ਮਣ ਨੂੰ ਮੁਆਫ਼ ਕਰਕੇ ਬਦਲ ਦੇਣ ਅਤੇ ਆਪਣਾ ਸ਼ੁਭਚਿੰਤਕ ਬਣਾਉਣ ਵਿੱਚ ਹੁੰਦੀ ਹੈ। ਹੁਣ ਹਰ ਕੋਈ ਬਦਲਾ ਲੈਣ ਦੀਆਂ ਹੀ ਗੱਲਾਂ ਕਰਦਾ ਹੈ। ਮੁਆਫ਼ ਕਰਨ ਬਾਰੇ ਕੋਈ ਨਹੀਂ ਸੋਚਦਾ ਕਿਉਂਕਿ ਕਿਸੇ ਨੂੰ ਮੁਆਫ਼ ਕਰਨਾ ਆਉਂਦਾ ਹੀ ਨਹੀਂ। ਪਹਿਲਾਂ ਸਿਰਫ਼ ਪੁਰਸ਼ ਬਦਲਾ […]

ਇਹ ਹੈ ਦੁਨੀਆ ਦਾ ਸਭ ਤੋਂ ਵੱਡਾ ਹੋਟਲ, 30 ਸਾਲ ‘ਚ ਬਣ ਕੇ ਹੋਇਆ ਹੈ ਤਿਆਰ

ਇਹ ਹੈ ਦੁਨੀਆ ਦਾ ਸਭ ਤੋਂ ਵੱਡਾ ਹੋਟਲ, 30 ਸਾਲ ‘ਚ ਬਣ ਕੇ ਹੋਇਆ ਹੈ ਤਿਆਰ

ਦੁਨੀਆ ‘ਚ ਇਕ ਤੋਂ ਵਧ ਕੇ ਇਕ ਹੋਟਲ ਹਨ, ਜਿਨ੍ਹਾਂ ਦੀ ਖੂਬਸੂਰਤ ਅਤੇ ਖਾਸੀਅਤ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਤ ਕਰ ਲੈਂਦੀ ਹੈ। ਤੁਸੀਂ ਵੀ ਹੁਣ ਤਕ ਕਈ ਖੂਬਸੂਰਤ ਹੋਟਲਾਂ ਬਾਰੇ ‘ਚ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਵੱਡੇ ਹੋਟਲ ਬਾਰੇ ਦੱਸਣ ਜਾ ਰਹੇ ਹਾਂ। ਇਸ ਖੂਬਸੂਰਤ ਹੋਟਲ ਨੂੰ ਬਣਨ ‘ਚ […]

ਦਾਤੀ ਨੂੰ ਲਵਾ ਦੇ ਘੁੰਗਰੂ…

ਦਾਤੀ ਨੂੰ ਲਵਾ ਦੇ ਘੁੰਗਰੂ…

ਬਲਦਾਂ ਦੇ ਗਲ ਪਾਈਆਂ ਟੱਲੀਆਂ ਤੇ ਗਾਨੀਆਂ ਦੇ ਜਦ ਘੁੰਗਰੂ ਛਣਕਣੇ ਤਾਂ ਦੂਰ ਦੂਰ ਤੱਕ ਆਵਾਜ਼ਾਂ ਜਾਣੀਆਂ। ਕੁੱਕੜਾਂ ਦੀਆਂ ਬਾਂਗਾਂ, ਗੁਰਦੁਆਰੇ ਦੇ ਸਪੀਕਰ, ਸੰਖਾਂ ਦੀਆਂ ਆਵਾਜ਼ਾਂ, ਚਿੜੀਆਂ ਦੀ ਚੀਂ-ਚੀਂ, ਕੋਇਲਾਂ ਦੀ ਕੂੰ-ਕੂੰ… ਵਿਸਾਖੀ ਦਾ ਦਿਨ ਚੜਦਿਆਂ ਹੀ ਕਣਕ ਨੂੰ ਵੱਢਣ ਦਾ ਢੋਲ ਵੱਜ ਜਾਂਦਾ ਹੈ, ਫਿਰ ਸਾਰਾ ਮਹੀਨਾ ਕੰਮ ਹੀ ਕੰਮ। ਜੱਟਾਂ ਕੋਲ ਇਕ ਮਿੰਟ […]

ਦਿਮਾਗ਼ ਦਾ ਦਿਮਾਗ਼

ਦਿਮਾਗ਼ ਦਾ ਦਿਮਾਗ਼

ਡਾ: ਗੋਬਿੰਦਰ ਸਿੰਘ ਸਮਰਾਓ 408-634-2310 ‘ਪੰਜਾਬ ਨਿਊਜ਼’ ਦੇ 7-13 ਮਾਰਚ ਦੇ ਅੰਕ ਵਿਚ ਵਿਚ ਡਾ: ਗੁਰਬਖਸ਼ ਸਿੰਘ ਭੰਡਾਲ ਦਾ ਮਨੁੱਖੀ ਦਿਮਾਗ਼ ਬਾਰੇ ਲੇਖ ਦਾਸਤਾਨ-ਏ-ਦਿਮਾਗ ਬਹੁਤ ਚੰਗਾ ਲੱਗਿਆ।ਉਨ੍ਹਾਂ ਦਾ ਫੋਨ ਨੰਬਰ ਛਪਿਆ ਵੇਖ ਕੇ ਮੈਨੂੰ ਉਨ੍ਹਾਂ ਨੂੰ ਇਸ ਲੇਖ ਦੀ ਵਧਾਈ ਦੇਣ ਦੀ ਸੁੱਝੀ। ਨਾਲ ਮੈਂ ਉਨ੍ਹਾਂ ਨਾਲ ਦੋ ਗੱਲਾਂ ਸਾਂਝੀਆਂ ਕਰਕੇ ਮਨੁੱਖੀ ਦਿਮਾਗ਼ ਦੀ ਮਹਿਮਾ […]

ਕੰਨੀ ਸੁਣਿਅਾ, ਅੱਖੀ ਵੇਖਿਆ ਹਾਸਾ ਠੱਠਾ

ਡਾ. ਹਰਸ਼ਿੰਦਰ ਕੌਰ ਬੈਂਕ ‘ਚ ਮੈਂ ਆਪਣੇ ਪਤੀ ਨਾਲ ਖੜੀ ਸੀ ਜਦੋਂ ਇਕ ਕਰਮਚਾਰਣ ਉੱਥੇ ਲੱਗੇ ਇਕ ਚਪੜਾਸੀ ਨੂੰ ਕਿਸੇ ਗ਼ਲਤੀ ਕਾਰਨ ਝਿੜਕਣ ਲੱਗ ਪਈ। ਉਹ ਬੋਲੀ, ‘ਸਾਲੇ ਬਾਊਂਸਡ ਚੈੱਕ! ਤੂੰ ਤਾਂ ਧਰਤੀ ਉੱਤੇ ਲਾਇਆਬਿਲਟੀ ਐਂ, ਪੈਦਾਇਸ਼ੀ ਕਦੇ ਨਾ ਮੁੜਨ ਵਾਲਾ ਉਧਾਰ, ਕਦੇ ਨਾ ਵਧਣ ਵਾਲੀ ਵਿਆਜ ਦਰ! ਡਿਸਓਨਰਡ ਬਿੱਲ ਨਾ ਹੋਵੇ ਤਾਂ! ਜੇ ਦੁਬਾਰਾ […]

ਚਿਨਾਰ ਦਾ ਰੁੱਖ

ਚਿਨਾਰ ਦਾ ਰੁੱਖ

ਰੁੱਖ ਮਨੁੱਖ ਦਾ ਮਿੱਤਰ ਹੈ। ਰੁੱਖ ਰਿਸ਼ੀ ਰੂਪ ਹੈ। ਮਹਾਂਪੁਰਸ਼ਾਂ ਨੇ ਰੁੱਖ ਹੇਠ ਬਹਿ ਕੇ ਤਪ ਕੀਤਾ ਅਤੇ ਨਿਰਵਾਣ ਪ੍ਰਾਪਤ ਕੀਤਾ। ਰੁੱਖ ਮਨੁੱਖਾਂ ਨੂੰ ਰੋਗਾਂ ਤੋਂ ਸਫ਼ਾ ਬਖਸ਼ਦਾ ਹੈ। ਰੁੱਖ ਹਵਾ ਨੂੰ ਸਾਫ਼ ਸੁਥਰਾ ਕਰਕੇ ਮਨੁੱਖ ਨੂੰ ਜੀਵਨ ਦਾਨ ਬਖਸ਼ਦੇ ਹਨ। ਜਿਸ ਥਾਂ ‘ਤੇ ਰੁੱਖ ਨਹੀਂ ਹੁੰਦੇ ਉਸੇ ਥਾਂ ਨੂੰ ਉਜਾੜ ਆਖਦੇ ਹਨ ਅਤੇ ਉਜਾੜਾਂ ਵਿੱਚ ਬਸਤੀਆਂ ਨਹੀਂ ਵਸਦੀਆਂ। ਮਨੁੱਖ ਲਈ ਧਰਤੀ ‘ਤੇ ਰੁੱਖ ਹੀ ਉਹਦਾ ਪਹਿਲਾ ਘਰ ਸੀ ਅਤੇ ਫਲ ਉਹਦਾ ਆਹਾਰ ਅਤੇ ਬਾਲਣ ਊਰਜਾ ਦਾ ਸਰੋਤ ਤੇ ਪੱਤਰ ਉਹਦਾ ਵਸਤਰ। ਰੁੱਖ ਦੀਆਂ ਟਾਹਣੀਆਂ ਉਹਦਾ ਸ਼ਸਤਰ, ਜਿਸ ਰਾਹੀਂ ਉਹ ਜੰਗਲੀ ਜਾਨਵਰਾਂ ਤੋਂ ਆਪਣੇ-ਆਪ ਨੂੰ ਸੁਰੱਖਿਅਤ ਰੱਖਦਾ ਸੀ। ਰੁੱਖ ਮਨੁੱਖ ਦੇ ਦੁੱਖ ਨੂੰ ਨਿਵਾਰਦੇ ਅਤੇ ਸੁੱਖ ਨੂੰ ਪਸਾਰਦੇ ਹਨ। ਮਨੁੱਖ ਦਾ ਰੁੱਖ ਨਾਲ ਜਨਮ ਤੋਂ ਮਰਨ ਤੱਕ ਨਹੁੰ-ਮਾਸ ਦਾ ਰਿਸ਼ਤਾ ਰਹਿੰਦਾ ਹੈ। ਮਰਨ ਵੇਲੇ ਅੱਗ ਦੀਆਂ ਲਾਟਾਂ ਉਸ ਨੂੰ ਆਪਣੀ ਬੁੱਕਲ ਵਿੱਚ ਸਮੇਟ ਲੈਂਦੀਆਂ ਹਨ। ਰੁੱਖ ਆਤਮਿਕ ਸ਼ਾਂਤੀ ਦਾ ਪ੍ਰਤੀਕ ਹੈ। ਵਾਤਾਵਰਣ ਨੂੰ ਸੰਤੁਲਿਤ ਰੱਖਣ ਵਿੱਚ ਰੁੱਖ ਦੀ ਭੂਮਿਕਾ ਨੂੰ ਅੱਖੋਂ-ਪਰੋਖੇ

ਨਾਲੰਦਾ

ਨਾਲੰਦਾ

ਭਾਰਤ ਦਾ ਇਤਿਹਾਸ ਫਰੋਲਦਿਆਂ ਮੈਂਗਸਥਨੀਜ਼, ਬਰਨੀਅਰ, ਟਾਮਸ ਹੋ, ਜਨਰਲ ਕਨਿੰਘਮ ਅਤੇ ਕਰਨਲ ਟਾਂਡ ਆਇਦ ਦਾ ਨਾਂ ਕਿਤੇ ਨਾ ਕਿਤੇ ਜ਼ਰੂਰ ਮਿਲ ਜਾਂਦਾ ਹੈ। ਇਨ੍ਹਾਂ ਯਾਤਰੀ ਇਤਿਹਾਸਕਾਰਾਂ ਦੇ ਮੁਕਾਬਲੇ ਚੀਨੀ ਯਾਤਰੀ ਫਾਹਿਯਾਨ (399-415 ਈ.), ਹਿਊਨਸਾਂਗ (629-645 ਈ.) ਅਤੇ ਇਤਸਿੰਗ (675-695 ਈ.) ਬਹੁਤ

Page 1 of 9123Next ›Last »