Home » Archives by category » ਫ਼ੀਚਰ (Page 2)

ਜੁੱਤੀ ਕਸੂਰੀ

ਜੁੱਤੀ ਕਸੂਰੀ

1964 ਦੇ ਦੌਰ ‘ਚ ਲੋਕਾਂ ਨੂੰ ਪੰਜਾਬੀ ਜੁੱਤੀ ਪਾਉਣ ਦਾ ਬੇਹੱਦ ਸ਼ੌਕ ਸੀ। ਉਸ ਸਮੇਂ ਜ਼ਿਆਦਾਤਰ ਸਾਬਰ ਅਤੇ ਕੁਰਮ ਦੀ ਜੁੱਤੀ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਜੁੱਤੀ ਬੱਕਰੇ ਦੀ ਖੱਲ ਦੀ ਬਣਦੀ, ਜੋ ਕਈ ਸਾਲਾਂ ਤਕ ਹੰਢਦੀ ਸੀ। ਮੌਜੂਦਾ ਦੌਰ ਵਿਚ ਜੁੱਤੀ ਦੀਆਂ ਕਈ ਕਿਸਮਾਂ ਬਜ਼ਾਰ ਵਿਚ ਆ ਗਈਆਂ ਹਨ। -ਰਾਜਵੰਤ ਤੱਖੀ ਸਮੇਂ-ਸਮੇਂ ‘ਤੇ […]

ਕਿੱਧਰ ਉਡ ਗਿਆ ਚਿੜੀਆਂ ਦਾ ਚੰਬਾ?

ਕਿੱਧਰ ਉਡ ਗਿਆ ਚਿੜੀਆਂ ਦਾ ਚੰਬਾ?

ਚਿੜੀ ਛੋਟੇ ਜਿਹੇ ਅਨਭੋਲ ਪੰਛੀ ਹੈ। ਜਿਸ ਦਾ ਜ਼ਿਕਰ ਗੁਰੂ ਸਾਹਿਬ ਨੇ ਗੁਰਬਾਣੀ ਵਿਚ ਵੀ ਕੀਤਾ ਹੈ। ਰੋਜ਼ਾਨਾ ਅੰਮ੍ਰਿਤ ਵੇਲਾ ਹੋਣ ਦੇ ਨਾਲ ਹੀ ਇਹ ਪੰਛੀ ਇਨਸਾਨ ਨੂੰ ਵੀ ਉਸ ਮਾਲਕ ਨੂੰ ਯਾਦ ਕਰਨ ਦੀ ਯਾਦ ਦਿਵਾਉਂਦਾ ਹੈ ਕਿ ‘ਹੇ! ਇਨਸਾਨ ਉੱਠ ਅੰਮ੍ਰਿਤ ਵੇਲਾ ਹੋ ਗਿਆ ਹੈ। ਉਸ ਮਾਲਕ ਦੀ ਬੰਦਗੀ ਕਰ।’ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਤੋਂ ਇਹ ਅਵਾਜ਼ਾਂ ਆਉਦੀਆਂ ਹਨ ਕਿ ‘ਚਿੜੀਆਂ ਚੂਕ ਪਈਆਂ, ਬੰਦਿਆ ਤੈਨੂੰ ਜਾਗ ਨਾ ਆਈ।’ ਇਹ ਚਿੜੀਆਂ ਇਨਸਾਨ ਨੂੰ ਚੂਕ-ਚੂਕ ਕੇ ਅੰਮ੍ਰਿਤ ਵੇਲਾ ਹੋਣ ਦਾ ਸੁਨੇਹਾ ਦਿੰਦੀਆਂ ਹਨ। ਪੂਰੇ ਵਿਸ਼ਵ ਵਿਚ ਚਿੜੀਆਂ ਦੀਆਂ 24 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ, ਜਿਨਾਂ ਵਿੱਚੋਂ ਪੰਜ ਛੇ ਪ੍ਰਕਾਰ ਦੀਆਂ ਚਿੜੀਆਂ ਭਾਰਤ ਵਿਚ ਪਾਈਆਂ ਜਾਂਦੀਆਂ ਹਨ। ਇਹ ਛੋਟਾ ਜਿਹਾ ਪੰਛੀ ਕੀੜੇ-ਮਕੌੜੇ, ਦਾਣੇ ਬੀਜ ਤੇ ਹੋਰ ਨਿੱਕ- ਸੁੱਕ ਖਾ ਕੇ ਆਪਣਾ ਜੀਵਨ ਨਿਰਬਾਹ ਕਰਦੇ ਹਨ। ਮਾਦਾ ਚਿੜੀ ਪੰਜ ਤੋਂ ਸੱਤ ਤਕ ਇਕ ਵਾਰ ਵਿਚ ਆਂਡੇ ਦਿੰਦੀ ਹੈ। ਇਨਾਂ ਆਂਡਿਆਂ ਵਿੱਚੋਂ 14 ਤੋਂ 16 ਦਿਨਾਂ ਦੇ ਅੰਦਰ ਬੱਚੇ (ਬੋਟ) ਨਿਕਲ ਆਉਂਦੇ ਹਨ।

ਮੈਥੋਂ ਮੇਰਾ ਬਿਰਹਾ ਵੱਡਾ

ਮੈਥੋਂ ਮੇਰਾ ਬਿਰਹਾ ਵੱਡਾ

ਸ਼ਿਵ ਕੁਮਾਰ ਨਾਲ ਕੀਤੇ ਮੇਰੇ ਸਫ਼ਰ ਦੀ ਸ਼ੁਰੂਆਤ ਕਦੋਂ ਹੋਈ ਇਹ ਇੱਕ ਲੰਮੀ ਕਹਾਣੀ ਹੈ। ਪਰ ਗੱਲ ਮੈਂ 1965 ਤੋਂ ਸ਼ੁਰੂ ਕਰਦਾ ਹਾਂ ਜਦੋਂ ਮੈਂ ਸ਼ਿਵ ਨੂੰ ਪਹਿਲੀ ਵਾਰ ਮਿਲਿਆ ਸਾਂ। ਸ਼ਿਵ ਦੀ ਕਵਿਤਾ ਪੜ੍ਹਦਾ ਸੁਣਦਾ ਮੈਂ ਜੁਆਨੀ ਦੀ ਦਹਿਲੀਜ਼ ‘ਤੇ ਪੈਰ ਰੱਖਿਆ ਸੀ। ਬਚਪਨ ਵਿੱਚ ਹੀ ਆਪਣੇ ਘਰ ਪਰਵਾਰ ਤੋਂ ਜੁਦਾਈ ਨੇ ਮੇਰੀ ਬਾਲ ਉਮਰਾ ਵਿੱਚ ਇੱਕ ਸੋਗੀ ਅਹਿਸਾਸ ਭਰ ਦਿੱਤਾ ਸੀ। ਇਸ ਅਹਿਸਾਸ ਨੇ ਮੈਨੂੰ ਕਵਿਤਾ ਦੀ ਪਹਿਚਾਨ ਕਰਵਾਈ। ਮੇਰੀਆਂ ਉ

ਪੱਤਣਾਂ ਕਿਨਾਰਿਓਂ ਮੁੜਨਾ ਔਖਾ! ਜ਼ਰਾ ਸੋਚੀਏ?

ਪੱਤਣਾਂ ਕਿਨਾਰਿਓਂ ਮੁੜਨਾ ਔਖਾ! ਜ਼ਰਾ ਸੋਚੀਏ?

ਆਪਣੀ ਜੀਵਨ ਸ਼ੈਲੀ ਵਿੱਚ ਬੇ-ਖੌਫ ਹੋ ਕੇ ਵਿਚਰਦਿਆਂ-ਵਿਚਰਦਿਆਂ ਅਕਸਰ ਮਨੁੱਖ ਤਰਾਂ-ਤਰਾਂ ਦੇ ਚੰਗੇ-ਮਾੜੇ ਤਜ਼ਰਬੇ ਕਰਕੇ ਵੇਖਦਾ ਹੈ, ਪਰ ਅੱਜ ਨੌਜਵਾਨ ਪੀੜੀ ਤਜ਼ਰਬੇ ਹਰਫ਼ ਨੂੰ ਗਲਤ ਥਾਵੇਂ ਇਸਤੇਮਾਲ ਕਰਕੇ ਇਸ਼ਕ ਦੇ ਵਹਿਣਾਂ ਵਿੱਚ ਰੁੜ ਚੁੱਕੀ ਹੈ। ਸਹੀ ਮੁਆਨਿਆਂ ਵਿੱਚ ਜੇ ਅਸੀਂ ਨਿੱਜੀ ਜ਼ਿੰਦਗੀ ਦੀ ਕੀਮਤ ਆਪਣੇ-ਆਪ ਤੋਂ ਪੁੱਛੀਏ ਤਾਂ ਇਸ ਦਾ ਇਹੀ ਜੁਆਬ ਮਿਲਦਾ ਹੈ। ”ਮਾਸ਼ਾ ਅੱਲਾ ਇਸ ਦੀ ਕੋਈ ਕੀਮਤ ਨਹੀਂ।” ਇਹ ਤਾਂ ਪਰੌਣੀ ਸੌਗਾਤ ਹੈ, ਪਰ ਅੱਜ ਅਫਸੋਸ ਹੈ। ਐਸੇ ਅਣਮੁੱਲੇ ਜੀਵਨ ਨੂੰ ਅਜੋਕੇ ਮੁੰਡੇ- ਕੁੜੀਆਂ ਖੁਦ ਆਪਣੀ ਮਨ-ਮਰਜ਼ੀ ਅਨੁਸਾਰ ਅਜ਼ਲ ਹਵਾਲੇ ਕਰ ਰਹੀਆਂ ਨੇ। ਜਿੱਥੇ ਮਨੁੱਖੀ ਨੈਤਿਕਤਾ ਨੂੰ ਬੱਚਿਆਂ ਨੇ ਆਪਣੇਪਣ ਦੇ ਪਰਛਾਵੇਂ ਅਤੇ ਮੋਹ-ਮੁਹੱਬਤ ਤੋਂ ਦੂਰ ਰੱਖਿਆ ਹੈ। ਉੱਥੇ ਮੀਡੀਆ ਦੀ ਖਰੂਦ ਕਾਰਗੁਜ਼ਾਰੀ ਜ਼ਰੀਏ ਸਿੰਗਰਾਂ ਨੇ ਵੀ ਇਨਾਂ ਦੀ ਸੋਚਣ ਸ਼ਕਤੀ ਨੂੰ ਗੰਧਲਾ ਕਰਕੇ ਰੱਖ ਦਿੱਤਾ ਹੈ। ਅੱਜ ਪਰਿਵਾਰ ‘ਚ ਬੱਚਿਆਂ ਨਾਲ ਰਲ ਮਿਲ ਕੇ ਬੈਠਣ ਦੀ ਅਵਸਥਾ ਵੀ ਨੀਲ

ਹੱਸਣ-ਹੱਸਣ ਵਿਚ ਵੀ ਫਰਕ ਹੁੰਦੈ

ਹੱਸਣ-ਹੱਸਣ ਵਿਚ ਵੀ ਫਰਕ ਹੁੰਦੈ

ਹਰ ਕੋਈ ਹੱਸਣਾ ਚਾਹੁੰਦੈ। ਮਨ ਨੂੰ ਪਰਚਾਉਣਾ ਚਾਹੁੰਦੈ। ਮਨ ਦੇ ਬੋਝ ਤੋਂ ਹਲਕਾ ਹੋਣਾ ਚਾਹੁੰਦੈ। ਡਾਕਟਰ ਵੈਦ ਦਵਾ-ਬੂਟੀ ਦੇ ਨਾਲ-ਨਾਲ ਹੱਸਣ ਦਾ ਵੀ ਨੁਸਖਾ ਦੱਸਦੇ ਹਨ। ਸਿਹਤਮੰਦ ਰਹਿਣ ਲਈ ਉੱਚੀ-ਉੱਚੀ ਨਕਲੀ ਹਾਸਾ ਹੱਸਣ ਲਈ ਵੀ ਕਹਿੰਦੇ ਹਨ। ਦਿਲ ਦੀਆਂ ਘੁੰਡੀਆਂ ਖੋਲ੍ਹਣ ਦੀ ਸਲਾਹ ਦਿੰਦੇ ਹਨ। ਹਾਸੇ ਦੀ ਹਰ ਬੰਦੇ ਨੂੰ ਲੋੜ ਹੈ। ਸਭ ਨੂੰ ਹਾਸੇ ਦੀ ਹੱਟੀ ਸਜਾ ਕੇ ਰੱਖਣੀ ਚਾਹੀਦੀ ਹੈ। ਹਾਸੇ ਲਈ ਕਾਮੇਡੀ ਸੀਰੀਅਲਾਂ, ਚੁਟਕਲਿਆਂ ਅਤੇ ਕਹਾਵਤਾਂ ਦਾ ਸਹਾਰਾ ਵੀ ਲਿਆ ਜਾਂਦਾ ਹੈ। ਕਈ ਸੱਜਣ ਤਾਂ ਸਮਾਜਿਕ ਸਰੋਕਾਰਾਂ ਦੀਆਂ ਹੱਦਾਂ ਸਰਹੱਦਾਂ ਤੋੜ ਕੇ ਅਸ਼ਲੀਲ ਚੁਟਕਲਿਆਂ ਅਤੇ ਗੱਲਾਂ ਕਰਨ ਵਿਚ ਵੀ ਵਿਸ਼ਵਾਸ ਰੱਖਦੇ ਹਨ। ਸਾਧਨ ਭਾਵੇਂ ਕੋਈ ਵੀ ਹੋਵੇ, ਲੋੜ ਹੱਸਣ ਦੀ ਹੈ। ਹਰ ਇਕ ਨੂੰ ਖੁੱਲ੍ਹ ਕੇ ਅਤੇ ਦਿੱਲੋਂ ਹੱਸਣਾ ਚਾਹੀਦਾ ਹੈ। ਹੱਸਣ-ਹੱਸਣ ਵਿਚ ਵੀ ਫਰਕ ਹੁੰਦਾ ਹੈ। ਇਕ ਹਾਸਾ ਉਹ ਹੁੰਦਾ ਹੈ ਜੋ ਮਨ ਅਤੇ ਦਿਲ ਤੋਂ ਹੱਸਿਆ ਜਾਂਦਾ ਹੈ। ਇਹੋ ਜਿਹਾ ਹਾਸਾ ਢਿੱਡੀ ਪੀੜਾਂ ਪਾ ਦਿੰਦਾ ਹੈ। ਅੱਖਾਂ ਵਿਚ ਪਾਣੀ ਲਿਆ ਦਿੰਦਾ ਹੈ। ਰੱਬ ਨੂੰ ਮਿਲਾ ਦਿੰਦਾ ਹੈ। ਦੁਨੀਆ ਦੇ ਦੁੱਖ-ਦਰਦ ਭੁਲਾ ਦਿੰਦਾ ਹੈ। ਮਨੁੱਖ ਹੱਸ-ਹੱਸ ਕੇ ਦੋਹਰਾ ਹੋ ਜਾਂਦਾ ਹੈ। ਹੱਸਣ ਵੇਲੇ ਉਸ ਨੂੰ ਆਲੇ-ਦੁਆਲੇ ਦੀ ਸੁਧ ਨਹੀਂ ਰਹਿੰਦੀ।

ਤਣਾਅ ਨੂੰ ਕਹੋ ਅਲਵਿਦਾ

ਤਣਾਅ ਨੂੰ ਕਹੋ ਅਲਵਿਦਾ

ਦੂਜਿਆਂ ਨੂੰ ਖ਼ੁਦ ਤੋਂ ਜ਼ਿਆਦਾ ਤਵਜੋਂ ਦੇਣੀ ਔਰਤਾਂ ਦੀ ਆਦਤ ਹੈ। ਇਹੀ ਆਦਤ ਤੁਹਾਨੂੰ ਕਦੋਂ ਤਣਾਅ ਦਾ ਸ਼ਿਕਾਰ ਬਣਾ ਦਿੰਦੀ ਹੈ ਪਤਾ ਹੀ ਨਹੀਂ ਚਲਦਾ। ਖ਼ੁਦ ਨਾਲ ਕੀਤੀ ਗਈ ਸਖ਼ਤਾਈ ਅਤੇ ਸਿਹਤ ਨੂੰ ਲੈ ਕੇ ਵਰਤੀ ਗਈ ਇਹ ਅਣਦੇਖੀ ਤੁਹਾਨੂੰ ਆਉਣ ਵਾਲੇ ਕੱਲ ਲਈ ਖ਼ਤਰਨਾਕ ਬਣਾ ਸਕਦੀ ਹੈ। ਕਿਵੇਂ ਤਣਾਅ ਨੂੰ ਆਪਣੀ ਜ਼ਿੰਦਗੀ ਚੋਂ ਬਾਹਰ […]

ਇਸ ਤਰ੍ਹਾਂ ਹੁੰਦੇ ਸੀ ਪੁਰਾਣੇ ਜ਼ਮਾਨੇ ਦੇ ਵਿਆਹ!

ਇਸ ਤਰ੍ਹਾਂ ਹੁੰਦੇ ਸੀ ਪੁਰਾਣੇ ਜ਼ਮਾਨੇ ਦੇ ਵਿਆਹ!

ਅਜਕਲ ਵਿਆਹ ਸਮਾਗਮ ਮੈਰਿਜ ਪੈਲੇਸਾਂ ਵਿਚ ਹੋਣ ਦਾ ਰਿਵਾਜ ਬਣ ਗਿਆ ਹੈ ਜਿਥੇ ਵਿਆਹ ਸਬੰਧੀ ਦਿਨਾਂ ਦਾ ਕੰਮ ਘੰਟਿਆਂ ਵਿਚ ਨਿਬੇੜ ਦਿਤਾ ਜਾਂਦਾ ਹੈ। ਅਜੋਕੇ ਸਮੇਂ ਵਿਚ ਵਿਆਹ ਨਾਲ ਜੁੜੀਆਂ ਕਈ ਰਸਮਾਂ ਘੱਟ ਸਮੇਂ ਦੀ ਭੇਟ ਚੜ੍ਹਣ ਕਾਰਨ ਅਲੋਪ ਹੋ ਗਈਆਂ ਹਨ। ਹੁਣ ਬਰਾਤ ਬਹੁਤ ਥੋੜਾ ਸਮਾਂ ਠਹਿਰਦੀ ਹੈ। ਭਾਂਤ-ਭਾਂਤ ਦੇ ਮਹਿੰਗੇ ਸਵਾਦਲੇ ਪਕਵਾਨ ਪਰੋਸੇ ਜਾਂਦੇ ਹਨ। ਸ਼ਰਾਬ ਦੇ ਨਸ਼ੇ ਵਿਚ ਲਲਚਾਈਆਂ ਨਜ਼ਰਾਂ ਲਈ ਸ਼ਬਾਬ ਦੀ ਪੇਸ਼ਕਾਰੀ ਕਰਦਾ ਅਸ਼ਲੀਲਤਾ ਭਰਿਆ ਨਾਚ-ਗਾਣਾ ਪਰੋਸਿਆ ਜਾਂਦਾ ਹੈ। ਅਜਿਹੇ ਮੌਕੇ ‘ਤੇ ਅਕਸਰ ਹੀ ਸਾਦਗੀ ਭਰੇ ਪੁਰਾਣੇ ਵਿਆਹਾਂ ਦੀ ਯਾਦ ਆ ਜਾਂਦੀ ਹੈ।

ਪੁਰਾਣੇ ਬਜ਼ੁਰਗਾਂ ਕੋਲੋਂ ਨਿੱਕੇ ਹੁੰਦੇ ਅਕਸਰ ਹੀ ਸੁਣਦੇ ਰਹੇ ਹਾਂ ਕਿ ਪਹਿਲਾਂ ਵਿਆਹਾਂ ਦੇ ਤਾਂ ਰੰਗ ਹੀ ਹੋਰ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਵਿਆਹਾਂ ਦਾ ਮਾਹੌਲ ਅਤੇ ਨਜ਼ਾਰਾ ਕੁੱਝ ਵਖਰਾ ਹੀ ਹੁੰਦਾ ਸੀ। ਉਦੋਂ ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਵਧੇਰੇ ਤੇ ਕਮਾਈ ਦੇ ਸਾਧਨ ਸੀਮਤ ਹੁੰਦੇ ਸਨ। ਹਾੜ੍ਹੀ-ਸਾਉਣੀ ਵੇਚ-ਵੱਟ ਕੇ ਵਿਆਹ ਦੇ ਕਾਰਜ ਕੀਤੇ ਜਾਂਦੇ। ਸੇਪੀ ਦਾ ਰਿਵਾਜ ਹੋਣ ਕਾਰਨ ਲੋਕ ਇਕ ਦੂਜੇ ‘ਤੇ ਨਿਰਭਰ ਹੁੰਦੇ। ਲੋਕਾਂ ਦੀ ਆਰਥਕ ਸਥਿਤੀ ਬਹੁਤ ਵਧੀਆ ਨਹੀਂ ਸੀ ਹੁੰਦੀ। ਇਸੇ ਲਈ ਵਿਆਹ ਸਮਾਗਮ ਨੂੰ ਸਮਾਂ ਪਾ ਕੇ ਪੂਰਿਆ ਜਾਂਦਾ ਸੀ। ਰਿਸ਼ਤੇ ਦੀ ਦੱਸ ਪੈਣ ‘ਤੇ ਪਹਿਲਾ ਖ਼ਾਨਦਾਨ ਬਾਰੇ, ਕੰਮਕਾਰਾਂ ਬਾਰੇ ਪੜਤਾਲ ਕੀਤੀ ਜਾਂਦੀ ਫਿਰ ਕੱਚੀ ਰੋਕ ਹੁੰਦੀ। ਤਿੰਨ-ਚਾਰ ਮਹੀਨੇ ਮਗਰੋਂ ਰੋਕਣਾ ਹੁੰਦਾ। ਫਿਰ ਮੰਗਣਾ ਕੀਤਾ ਜਾਂਦਾ, ਫ਼ਿਰ ਦੋ-ਤਿੰਨ ਸਾਲ ਮਗਰੋਂ ਵਿਆ

ਦਿਲ ਨੂੰ ਛੂੰਹਦੇ ਮਿੱਠੇ ਬੋਲ

ਦਿਲ ਨੂੰ ਛੂੰਹਦੇ ਮਿੱਠੇ ਬੋਲ

ਧਰਤੀ ਉੱਤੇ ਮਨੁੱਖ ਹੀ ਇੱਕ ਅਜਿਹਾ ਪ੍ਰਾਣੀ ਹੈ ਜੋ ਗੱਲਬਾਤ ਰਾਹੀਂ ਆਪਣੇ ਵਿਚਾਰਾਂ ਅਤੇ ਸੁਖ-ਦੁਖ ਦੀਆਂ ਗੱਲਾਂ ਕਰਨ ਅਤੇ ਦੂਸਰਿਆਂ ਦੀਆਂ ਸਮਝਣ ਦੀ ਯੋਗਤਾ ਰੱਖਦਾ ਹੈ। ਗੱਲਬਾਤ ਆਪਸੀ ਵਿਚਾਰ-ਵਟਾਂਦਰਾ ਕਰਨ ਦਾ ਸਰਲ ਢੰਗ ਹੈ ਜਿਸ ਨਾਲ ਅਸੀਂ ਕਿਸੇ ਉੱਪਰ ਵੀ ਆਪਣਾ ਪ੍ਰਭਾਵ ਛੱਡ ਸਕਦੇ ਹਾਂ।

ਸਰੀਰ ਦੇ ਅੰਗਾਂ ਵਿੱਚੋਂ ਇੱਕ ਜੀਭ ਹੀ ਅਜਿਹੀ ਹੈ ਜੋ ਚੰਗੀ ਵੀ ਹੈ ਅਤੇ ਮਾੜੀ ਵੀ। ਜੀਭ ਤੋਂ ਉੱਤਮ ਬੋਲ ਬੋਲੇ ਜਾਣ ਤਾਂ ਸਭ ਨੂੰ ਚੰਗੇ ਲੱਗਦੇ ਹਨ। ਕੌੜਾ ਬੋਲਿਆ ਜਾਵੇ ਤਾਂ ਭੈੜਾ ਲੱਗਦਾ ਹੈ। ਕੁਦਰਤ ਨੇ ਆਦਮੀ ਨੂੰ ਵੇਖਣ ਲਈ ਦੋ ਅੱਖਾਂ ਦਿੱਤੀਆਂ ਹਨ, ਸੁਣਨ ਲਈ ਦੋ ਕੰਨ, ਸਾਹ ਲੈਣ ਲਈ ਦੋ ਨਾਸਾਂ ਹਨ, ਪਰ ਕੁਦਰਤ ਨੇ ਦੋ ਕੰਮਾਂ ਲਈ ਜੀਭ ਇੱਕ ਹੀ ਦਿੱਤੀ ਹੈ ਖਾਣ-ਪੀਣ ਲਈ ਵੀ ਅਤੇ ਬੋਲਣ ਲਈ ਵੀ। ਇਸ ਤੋਂ ਕੁਦਰਤ ਦਾ ਇੱਕ ਭਾਵ ਸਾਫ਼ ਹੈ ਕਿ ਅਸੀਂ ਵੇਖੀਏ, ਸੁਣੀਏ ਅਤੇ ਸਮਝੀਏ ਤਾਂ ਜ਼ਿਆਦਾ ਪਰ ਬੋਲੀਏ ਘੱਟ। ਸੱਪ ਦੀਆਂ ਦੋ ਜੀਭਾਂ ਹੁੰਦੀਆਂ ਹਨ। ਸੰਕੇਤਕ ਭਾਸ਼ਾਂ ਵਿੱਚ ਦੋਗਲੀ ਜ਼ੁਬਾਨ (ਦੋ ਜੀਭਾਂ) ਵਾਲੇ ਆਦਮੀ ਜੋ ਆਪਣੀ ਕਿਸੇ ਇੱਕ ਗੱਲ ਉੱਤੇ ਅਟੱਲ ਨਾ ਰਹਿ ਕੇ ਕਥਨੀ ਅਤੇ ਕਰਨੀ ਵਿੱਚ ਫਰਕ ਰੱਖਦੇ ਹਨ

ਗੁਣਾਕਾਰੀ ਰੁੱਖ ਸੁਹੰਜਣਾ

ਗੁਣਾਕਾਰੀ ਰੁੱਖ ਸੁਹੰਜਣਾ

ਮਨੁੱਖ ਦਾ ਆਰੰਭ, ਵਿਕਾਸ ਅਤੇ ਅੰਤ ਕੁਦਰਤ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਮਨੁੱਖ ਅਤੇ ਕੁਦਰਤ ਦੀ ਸਾਂਝ ਅਰੰਭਲੇ ਦੌਰ ਤੋਂ ਹੀ ਚੱਲੀ ਆ ਰਹੀ ਹੈ। ਕੁਦਰਤ ਦੀ ਗੋਦ ਵਿਚ ਵਿਚਰਨ ਕਰਕੇ ਮਨੁੱਖ ਦਾ ਪਹਿਲਾ ਨਾਂ ਵੀ ਇਸ ਨਾਲ ਸਬੰਧਤ ਹੈ। ਅਰੰਭਲੇ ਦੌਰ ਦੇ ਮਨੁੱਖ ਨੂੰ ਜਾਂ ਆਦਿ ਮਨੁੱਖ ਨੂੰ ਬਨਵਾਸੀ ਦੇ ਨਾਂ ਨਾਲ ਜਾਣਿਆ […]

ਰੁੱਖ ਤੋਂ ਕਲਾ ਤਕ

ਰੁੱਖ ਤੋਂ ਕਲਾ ਤਕ

ਡਾ. ਬਲਵਿੰਦਰ ਸਿੰਘ ਲੱਖੇਵਾਲੀ ਲੱਕੜ ਅਤੇ ਮਨੁੱਖ ਦਾ ਸਬੰਧ ਅੱਜ ਦਾ ਨਹੀਂ ਬਲਕਿ ਮਨੁੱਖੀ ਹੋਂਦ ਜਿੰਨਾ ਹੀ ਪੁਰਾਣਾ ਹੈ। ਪੱਥਰ ਯੁੱਗ ਤੋਂ ਇੰਟਰਨੈੱਟ ਯੁੱਗ ਤਕ ਪਹੁੰਚਣ ਵਿੱਚ ਲੱਕੜ ਦਾ ਯੋਗਦਾਨ ਬਹੁਤ ਵੱਡਾ ਹੈ। ਮਨੁੱਖ ਦੀਆਂ ਮੁੱਢਲੀਆਂ ਲੋੜਾਂ ਤੋਂ ਲੈ ਕੇ ਐਸ਼ੋ-ਆਰਾਮ ਨਾਲ ਸਬੰਧਿਤ ਵਸਤਾਂ ਵਿੱਚ ਲੱਕੜ ਸਿੱਧੇ ਜਾਂ ਅਸਿੱਧੇ ਤੌਰ ‘ਤੇ ਆਪਣੀ ਹਾਜ਼ਰੀ ਲਵਾਉਂਦੀ ਹੈ। […]