Home » Archives by category » ਫ਼ੀਚਰ (Page 3)

ਸਾਊਥੈਂਪਟਨ ਦੀ ਸੈਰ

ਸਾਊਥੈਂਪਟਨ ਦੀ ਸੈਰ

ਇੰਗਲੈਂਡ ਦੇ ਸ਼ਹਿਰਾਂ ’ਚੋਂ ਸਾਊਥੈਂਪਟਨ ਮੈਨੂੰ ਸਭ ਤੋਂ ਆਪਣਾ ਤੇ ਬੜਾ ਸੋਹਣਾ ਲੱਗਦਾ ਹੈ। ਡੇਢ ਦਹਾਕਾ ਪਹਿਲਾਂ ਇੱਥੇ ਪਹਿਲੀ ਵਾਰ ਆਇਆ ਸਾਂ ਤਾਂ ਇਹ ਮੈਨੂੰ ਆਪਣੇ ‘ਸਿਟੀ ਬਿਊਟੀਫੁਲ’ ਚੰਡੀਗੜ੍ਹ ਤੋਂ ਵੀ ਸੋਹਣਾ ਤੇ ਖੁੱਲ੍ਹਾ ਲੱਗਿਆ ਸੀ। ਇਸ ਵਾਰ ਇੱਥੇ ਚੌਥੀ ਵਾਰ ਆਇਆ ਹਾਂ ਤਾਂ ਇਹ ਹੋਰ ਵੀ ਸੁੰਦਰ ਤੇ ਆਪਣਾ ਜਾਪਦਾ ਹੈ ਕਿਉਂਕਿ ਇੱਥੇ ਕਵੀ ਵਰਿੰਦਰ ਪਰਿਹਾਰ ਰਹਿੰਦਾ ਹੈ ਤੇ ਸ਼ਹਿਰ ਆਖਰੀ ਹਿਸਾਬੇ ਬੰਦਿਆਂ ਨਾਲ ਹੀ ਹੁੰਦੇ ਨੇ।ਲੰਡਨ ਤੋਂ 75 ਮੀਲ ਦੂਰ ਇੰਗਲੈਂਡ ਦੇ ਦੱਖਣੀ ਤੱਟ ’ਤੇ ਵੱਸਿਆ ਸਾਊਥੈਂਪਟਨ ਇਸ ਦੇਸ਼ ਦਾ ਮੁੱਖ ਬੰਦਰਗਾਹੀ ਸ਼ਹਿਰ ਹੈ। ਟਾਇਟੈਨਿਕ 1912 ’ਚ ਆਪਣੇ ਆਖਰੀ ਸਫ਼ਰ ’ਤੇ ਇੱਥੋਂ

ਜਦੋਂ ਹੁੰਦੇ ਸਬੱਬੀ ਮੇਲੇ…

ਜਦੋਂ ਹੁੰਦੇ ਸਬੱਬੀ ਮੇਲੇ…

-ਡਾ. ਅਮਨਦੀਪ ਕੌਰ ਹਮਸਾਉਣ ਦੇ ਮਹੀਨੇ ਵਿੱਚ ਪੂਰੀ ਕਾਇਨਾਤ ਦਾ ਹੁਸਨ ਸਿਖ਼ਰ ‘ਤੇ ਹੁੰਦਾ ਹੈ। ਇਸ ਮਹੀਨੇ ਪੈਂਦੇ ਮੀਂਹ ਲੋਕਾਂ ਨੂੰ ਜੇਠ-ਹਾੜ੍ਹ ਦੀ ਲੂ ਅਤੇ ਗਰਮੀ ਤੋਂ ਰਾਹਤ ਦਿਵਾਉਂਦੇ ਹਨ। ਹਰ ਪਾਸੇ ਹਰਿਆਵਲ ਹੁੰਦੀ ਹੈ ਅਤੇ ਪ੍ਰਕਿਰਤੀ ਖ਼ੁਸ਼ੀ ਨਾਲ ਝੂੰਮ ਉੱਠਦੀ ਹੈ। ਇੱਕ ਵੇਲਾ ਸੀ ਜਦੋਂ ਸਮਾਂ ਪੱਬਾਂ ਭਾਰ ਪਿੰਡਾਂ ਦੀਆਂ ਫਿਰਨੀਆਂ ‘ਤੇ ਨੱਚਦਾ, ਟੱਪਦਾ, […]

ਸ਼ੁੱਧ ਵਾਤਾਵਰਨ ਵਾਲੀ ਧਨੌਰਟੀ ਵਾਦੀ

ਸ਼ੁੱਧ ਵਾਤਾਵਰਨ ਵਾਲੀ ਧਨੌਰਟੀ ਵਾਦੀ

ਗਰਮੀ ਜ਼ੋਰਾਂ ’ਤੇ ਸੀ। ਮੇਰੇ ਇੱਕ ਦੋਸਤ ਨੇ ਇਸ ਤੋਂ ਰਾਹਤ ਪਾਉਣ ਲਈ ਪਹਾੜਾਂ ’ਤੇ ਕੁਝ ਦਿਨ ਬਿਤਾਉਣ ਦੀ ਸਲਾਹ ਦਿੱਤੀ। ਸ਼ਿਮਲਾ ਚੈਲ ਜਾਣ ਦੀ ਵਿਚਾਰ ਕਰਦਿਆਂ ਮਸੂਰੀ ਜਾਣਾ ਤੈਅ ਹੋਇਆ। ਨਾਸ਼ਤਾ ਕਰਕੇ ਮੈਂ ਤੇ ਮੇਰੇ ਦੋਸਤ ਬਖਤੌਰ ਸਿੰਘ ਢਿੱਲੋਂ, ਹਰਜਿੰਦਰ ਸਿੰਘ ਸਿੱਧੂ ਅਤੇ ਕਰਮ ਸਿੰਘ ਚੌਹਾਨ ਮਸੂਰੀ ਨੂੰ ਚੱਲ ਪਏ। ਯਮਨਾ ਨਗਰ ਲੰਘਦਿਆਂ ਹੀ ਛੋਟੀਆਂ-ਛੋਟੀਆਂ ਪਹਾੜੀਆਂ ਆ ਜਾਣ ਕਾਰਨ ਮੌਸਮ ਵਿੱਚ

ਕੁਦਰਤ ਦੀ ਅਨੋਖੀ ਕਲਾ ਨਿਆਗਰਾ ਫਾਲਜ਼

ਕੁਦਰਤ ਦੀ ਅਨੋਖੀ ਕਲਾ ਨਿਆਗਰਾ ਫਾਲਜ਼

-ਬੀ.ਐੱਸ. ਢਿੱਲੋਂ ਐਡਵੋਕੇਟ ਅਮਰੀਕਾ ਅਤੇ ਕੈਨੇਡਾ ਨੂੰ ਪਾਣੀ ਦੀ ਲਕੀਰ ਨਾਲ ਵੱਖ ਕਰਨ ਵਾਲੇ ਨਿਆਗਰਾ ਫਾਲਸ ਇੱਕ ਅਜਿਹੀ ਰਮਣੀਕ ਥਾਂ ਹੈ ਜਿੱਥੇ ਦੁਨੀਆਂ ਭਰ ਤੋਂ ਲੋਕੀਂ ਇੱਕ ਝਲਕ ਪਾਉਣ ਆਉਂਦੇ ਹਨ | ਤੇਜ਼ ਹਵਾਵਾਂ ਅਤੇ ਝਰਨੇ ਦੀਆਂ ਬੌਛਾੜਾਂ  ਨੂੰ ਝਰਨੇ ਦੇ ਦੋਵੇਂ ਪਾਸੇ ਅਣਗਿਣਤ ਲੋਕ ਇਸ ਨਜ਼ਾਰੇ ਨੂੰ ਦੇਖਣ ਆਉਂਦੇ ਹਨ | ਉਸ ਦਿਨ ਐਂਤਵਾਰ […]

ਸੁਖੀ ਤੇ ਸ਼ਾਂਤਮਈ ਜੀਵਨ

ਸੁਖੀ ਤੇ ਸ਼ਾਂਤਮਈ ਜੀਵਨ

ਹਰ ਵਿਅਕਤੀ ਦੀ ਇਹ ਪ੍ਰਬਲ ਇੱਛਾ ਹੁੰਦੀ ਹੈ ਕਿ ਉਸ ਦਾ ਜੀਵਨ ਸੁਖੀ ਤੇ ਸ਼ਾਂਤਮਈ ਹੋਵੇ। ਪਰ ਇਸ ਦੇ ਉਲਟ ਅਜੋਕੇ ਸਮੇਂ ਵਿਚ ਇਹ ਅਨੁਭਵ ਕੀਤਾ ਗਿਆ ਹੈ ਕਿ ਆਮ ਤੌਰ ਤੇ ਬਹੁਤ ਵਿਅਕਤੀ ਮਾਨਸਿਕ ਤਣਾਉ ਨਾਲ ਪੀੜਤ ਹੀ ਰਹਿੰਦੇ ਹਨ। ਜਿਸ ਕਾਰਨ ਉਨ੍ਹਾਂ ਦਾ ਮਨ ਅਸ਼ਾਂਤ ਤੇ ਦੁਖੀ ਰਹਿੰਦਾ ਹੈ ਅਤੇ ਜੀਵਨ ਦੁਖਾਂਤਮਈ ਹੋ […]

ਅੰਡੇਮਾਨ ਦਾ ਰੌਸ ਟਾਪੂ

ਅੰਡੇਮਾਨ ਦਾ ਰੌਸ ਟਾਪੂ

ਰੌਸ ਟਾਪੂ ਦੇ ਮੁਹਾਣੇ ’ਤੇ ਪਹਿਲੀ ਨਜ਼ਰ ਇੱਕ ਅਜਿਹੀ ਇਮਾਰਤ ’ਤੇ ਪੈਂਦੀ ਹੈ ਜਿੱਥੇ ਮੋਟੇ ਅੱਖਰਾਂ ਵਿੱਚ ‘ਜੈਪਨੀਜ਼ ਬੰਕਰ’ ਲਿਖਿਆ ਹੈ। ਉੱਥੇ ਲੱਗੇ ਇੱਕ ਬੋਰਡ ’ਤੇ ਲਿਖਿਆ ਹੈ-ਜਾਪਾਨੀ ਇੰਪੀਰੀਅਲ ਫੋਰਸਾਂ ਨੇ ਇਸ ਟਾਪੂ ਉਪਰ 23 ਮਾਰਚ 1942 ਨੂੰ ਕਬਜ਼ਾ ਕੀਤਾ। ਇਹ ਸਥਾਨ 7 ਮਈ 1858 ਤੋਂ ਅੰਗਰੇਜ਼ੀ ਹਕੂਮਤ ਅਧੀਨ ਰਿਹਾ ਸੀ। ਅੰਡੇਮਾਨ ਦੇ ਪਹਿਲੇ ਸੁਪਰਡੈਂਟ ਜੇ

ਯਾਦਾਂ ਬਣ ਕੇ ਰਹਿ ਗਏ ਵਗਦੇ ਪਾਣੀ

ਯਾਦਾਂ ਬਣ ਕੇ ਰਹਿ ਗਏ ਵਗਦੇ ਪਾਣੀ

(ਵਰਿੰਦਰ ਸਿੰਘ ਨਿਮਾਣਾ) ਪੰਜਾਬ ਸਮੇਤ ਪੂਰੇ ਉਤਰੀ ਭਾਰਤ ‘ਚ ਸਾਉਣ ਦਾ ਮਹੀਨਾ ਭਰ ਬਰਸਾਤ, ਚੜ੍ਹ-ਚੜ੍ਹ ਆਉਂਦੀਆਂ ਕਾਲੀਆਂ ਘਟਾਵਾਂ ਤੇ ਪਾਣੀਆਂ ਨਾਲ ਭਰ ਭਰ ਵਰ੍ਹਦੇ ਬੱਦਲਾਂ ਦਾ ਮਹੀਨਾ ਮੰਨਿਆ ਜਾਂਦਾ ਰਿਹਾ ਹੈ। ਪੰਜਾਬ ਦੇ ਦੋ-ਤਿੰਨ ਦਹਾਕੇ ਪਹਿਲਾਂ ਦੇ ਸਾਉਣ ਦੇ ਮਹੀਨਿਆਂ ਨੂੰ ਯਾਦ ਕਰੀਏ ਤਾਂ ਚੇਤੇ ਆਉਂਦੇ ਨੇ ਉਹ ਦਿਨ ਜਦੋਂ ਇਸ ਮਹੀਨੇ ‘ਚ ਦੋ-ਦੋ, ਤਿੰਨ-ਤਿੰਨ […]

ਆਓ, ਜ਼ਿੰਦਗੀ ਵਿੱਚ ਭਰੀਏ ਖ਼ੁਸ਼ਹਾਲੀ ਦੇ ਰੰਗ

ਆਓ, ਜ਼ਿੰਦਗੀ ਵਿੱਚ ਭਰੀਏ ਖ਼ੁਸ਼ਹਾਲੀ ਦੇ ਰੰਗ

ਡਾ. ਜਗਦੀਸ਼ ਕੌਰ ਵਾਡੀਆ ਸੁੱਖ ਤੇ ਦੁੱਖ, ਇੱਕੋ ਸਿੱਕੇ ਦੇ ਦੋ ਪਾਸੇ ਹਨ ਜਾਂ ਇਹ ਕਹਿ ਲਈਏ ਕਿ ਦੋਵੇਂ ਇੱਕ ਦੂਜੇ ਦੇ ਪੂਰਕ ਹਨ ਤਾਂ ਵੀ ਕੋਈ ਅਤਿਕਥਨੀ ਨਹੀਂ। ਜੇ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣ ਤਾਂ ਦੁੱਖ ਦਾ ਅਹਿਸਾਸ ਨਹੀਂ ਹੋ ਸਕਦਾ ਅਤੇ ਜੇ ਦੁੱਖ ਹੀ ਦੁੱਖ ਹੋਣ ਤਾਂ ਸੁੱਖ ਦਾ ਮਹੱਤਵ ਨਹੀਂ ਪਤਾ […]

ਅਵਚੇਤਨ ਦੀ ਸ਼ਕਤੀ

ਅਵਚੇਤਨ ਦੀ ਸ਼ਕਤੀ

ਮਨ ਦੀ ਡੂੰਘਾਈ ਜਾਂ ਡੂੰਘੇ ਮਨ ਨੂੰ ਅਵਚੇਤਨ ਕਹਿੰਦੇ ਹਨ। ਇਸੇ ਨੂੰ ਅੰਦਰਲੀ ਸ਼ਕਤੀ, ਰੂਹਾਨੀ ਸ਼ਕਤੀ ਜਾਂ ਮਨ ਦੀ ਸ਼ਕਤੀ ਵੀ ਕਿਹਾ ਜਾਂਦਾ ਹੈ। ਸਾਡਾ ਸਭ ਦਾ ਇੱਕ ਸਾਂਝਾ ਮਨ ਹੁੰਦਾ ਹੈ, ਸਾਰੀ ਮਨੁੱਖੀ ਨਸਲ ਦਾ ਸਾਂਝਾ ਮਨ। ਇਹ ਲੱਖਾਂ ਕਰੋੜਾਂ ਸਾਲਾਂ ਵਿੱਚ ਉਸਰਿਆ ਹੈ ਅਤੇ ਇਸ ਵਿੱਚ ਸਾਰੀ ਮਾਨਵ ਜਾਤੀ ਦੇ ਸਾਰੇ ਅਨੁਭਵ, ਸੰਸੇ, ਡਰ, ਭੈਅ, ਆਸਾਂ ਉਮੀਦਾਂ ਵਸਦੀਆਂ ਹਨ। ਇਹ ਸਮੁੱਚੀ ਮਾਨਵ ਜਾਤੀ ਦਾ ਸਾਂਝਾ ਅਵਚੇਤਨ ਹੈ। ਇਹ ਬੜਾ ਵਿਸ਼ਾਲ ਹੁੰਦਾ ਹੈ। ਹਰੇਕ ਵਿਅਕਤੀ ਦਾ ਇੱਕ ਵਿਅਕਤੀਗਤ ਮਨ ਵੀ ਹੁੰਦਾ ਹੈ ਜਿਸ ਨਾਲ ਅਸੀਂ ਰੋਜ਼ਾਨਾ ਜੀਵਨ ਦੀਆਂ ਨਿੱਜੀ, ਪਰਿਵਾਰਕ, ਸਮਾਜਿਕ ਤੇ ਆਰਥਿਕ ਸਮੱਸਿਆਵਾਂ ਸੋਚਦੇ ਅਤੇ ਸੁਲਝਾਉਂਦੇ ਹਾਂ। ਇਸ ਨੂੰ ਚੇਤਨ ਮਨ ਕਹਿੰਦੇ ਹਨ। ਸਾਧਾਰਨ ਮਨੁੱਖਾਂ ਅਤੇ ਮਹਾਂਪੁਰਸ਼ਾਂ, ਕਲਾਕਾਰਾਂ, ਕਵੀਆਂ, ਚਿੱਤਰਕਾਰਾਂ, ਚਿੰਤਕਾਂ, ਵਿਗਿਆਨੀਆਂ ਵਿੱਚ ਫ਼ਰਕ ਇਹ ਹੁੰਦਾ ਹੈ ਕਿ ਸਾਧਾਰਨ ਲੋਕ ਚੇਤਨ ਮਨ ਹੀ ਵਰਤਦੇ ਹਨ ਜਦੋਂਕਿ ਮਹਾਂ

ਮਨਾਲੀ ਦੇ ਰੰਗ

ਮਨਾਲੀ ਦੇ ਰੰਗ

ਪੰਜਾਬ ਵਿੱਚ ਪੈ ਰਹੀ ਅਤਿ ਦੀ ਗਰਮੀ ਤੋਂ ਬਚਣ ਲਈ ਦਿਲ ਵਿੱਚ ਕੁਝ ਸਮਾਂ ਪਹਾੜਾਂ ਦੇ ਕੁਦਰਤੀ ਨਜ਼ਾਰੇ ਮਾਣਨ ਦੀ ਉਮੰਗ ਪੈਦਾ ਹੋਈ। ਇਸ ਬਾਬਤ ਆਪਣੇ ਮਿੱਤਰਾਂ ਨਾਲ ਗੱਲਬਾਤ ਕੀਤੀ। ਪਹਿਲਾਂ ਕੁਝ ਕੁ ਨੂੰ ਛੱਡ ਕੇ ਬਾਕੀਆਂ ਨੇ ਟਾਲ-ਮਟੋਲ ਜਿਹੀ ਕੀਤੀ ਪਰ ਜਦੋਂ ਉਨ੍ਹਾਂ ਨੂੰ ਸਮਝਾਇਆ ਤਾਂ ਸਭ ਨੇ ਹਾਮੀ ਭਰਦਿਆਂ ਪੁੱਛਿਆ ਕਿ ਜਾਵਾਂਗੇ ਕਿੱਧਰ? ਕਾਫ਼ੀ ਸੋਚ ਵਿਚਾਰ ਮਗਰੋਂ ਸਭ ਨੇ ਰੋਹਤਾਂਗ ਦੇ