Home » Archives by category » ਫ਼ੀਚਰ (Page 8)

ਪ੍ਰਵਾਸੀ ਪੰਜਾਬੀ ਵੀ ਫੈਂਸੀ ਨੰਬਰਾਂ ਦੇ ਸ਼ੌਕੀਨ

ਪ੍ਰਵਾਸੀ ਪੰਜਾਬੀ ਵੀ ਫੈਂਸੀ ਨੰਬਰਾਂ ਦੇ ਸ਼ੌਕੀਨ

ਪੰਜਾਬੀ ਲੋਕ ਜਿੱਥੇ ਵੀ ਗਏ ਆਪਣੀਆਂ ਆਦਤਾਂ, ਸੰਸਕਾਰ, ਸੱਭਿਆਚਾਰ ਨਾਲ ਲੈ ਗਏ। ਦੁਨੀਆਂ ਭਰ ਦੇ ਮੁਲਕਾਂ ਵਿੱਚ ਉਹ ਦਿਲ ਲਾ ਕੇ ਮਿਹਨਤਾਂ ਕਰਦੇ ਨੇ ਅਤੇ ਰੱਜ ਕੇ ਜੀਵਨ ਦਾ ਆਨੰਦ ਮਾਣਦੇ ਹਨ। ਵੱਡੇ-ਵੱਡੇ ਘਰ, ਮਹਿੰਗੀਆਂ ਕਾਰਾਂ ਰੱਖਣਾ ਪੰਜਾਬੀਆਂ ਦੇ ਕੁਝ ਖਾਸ ਸ਼ੌਕਾਂ ਵਿਚੋਂ ਹਨ। ਕਾਰਾਂ ਦੇ ਫੈਂਸੀ ਨੰਬਰ ਕੈਨੇਡਾ ਵਿਚ ਵੀ ਚਲਦੇ ਹਨ ਅਤੇ ਲੋਕ ਆਪੋ ਆਪਣੇ ਗੋਤਾਂ, ਪਿੰਡਾਂ, ਸ਼ਹਿਰਾਂ, ਕਿੱਤਿਆਂ, ਵਪਾਰਾਂ ਦੇ ਨਾਂ ਦੀਆਂ ਪਲੇਟਾਂ ਆਪਣੀਆਂ ਗੱਡੀਆਂ ‘ਤੇ ਆਮ ਹੀ ਲਾਈ ਫਿਰਦੇ ਹਨ। ਕੁਝ ਲੋਕ ਇਸ ਨੂੰ ਫੁਕਰਾਪਣ ਜਾਂ ਟੌਹਰ’ਸਮਝਦੇ ਹਨ ਅਤੇ ਕੁਝ ਸ਼ੌਕ’ਕਹਿ ਦਿੰਦੇ ਹਨ। ਇੱਥੇ ਪੰਜਾਬ ਵਾਂਗ ਫੈਂਸੀ’ਨੰਬਰ ਪਲੇਟਾਂ ਦੀ ਲੱਖਾਂ ਕਰੋੜਾਂ ਰੁਪਈਆਂ

ਸੂਰਜ ਦੀ ਦਸਤਕ-7

ਸੂਰਜ ਦੀ ਦਸਤਕ-7

ਤੁਰਨ ਵਾਲੇ ਲੋਕ ਕਦੇ ਥੱਕਦੇ ਨਹੀਂ । ਉਹਨਾਂ ਦੇ ਪੈਰਾਂ ਵਿਚ ਰਾਹਾਂ ਦੀ ਰਵਾਨਗੀ ਹੁੰਦੀ ਹੈ। ਕਦਮਾਂ ਵਿਚ ਮੰਜ਼ਿਲਾਂ ‘ਤੇ ਪਹੁੰਚਣ ਦੀ ਤਮੰਨਾ ਅਤੇ ਮਸਤਕ ਵਿਚ ਕੁਝ ਨਰੋਇਆ ਸਿਰਜਣ ਦੀ ਚਾਹਨਾ। ਸਦੀਵੀ ਮਾਰਗ ਦਰਸ਼ਨਾਂ, ਉਹਨਾਂ ਦੀ ਕਾਮਨਾ ਅਤੇ ਨਵੀਆਂ ਬੁਲੰਦੀਆਂ ‘ਤੇ ਪਹੁੰਚਣਾ, ਉਹਨਾਂ ਦੀ ਕਰਮ-ਜਾਚਨਾ। ਤੁਰਨ ਵਾਲੇ ਕਦੇ ਰੁਕਦੇ ਨਹੀਂ। ਰੁਕਣਾ, ਆਪਣੇ ਆਪ ਕੋਲੋਂ ਹਾਰ ਜਾਣਾ। ਆਪਣੀ ਨਰੋਈ ਸੋਚ ‘ਚ ਪੈਦਾ ਹੋਇਆ ਧੁੰਧਲਕਾ। ਮਸਤਕ ਚਿਰਾਗ਼ ਦਾ ਹਟਕੋਰਾ। ਸੁੱਕੀ ਬੱਤੀ ਦਾ ਰਾਖ਼ ਹੋਣਾ ਅਤੇ ਆਪਣੀ ਆਉਧ ਦਾ ਆਖ਼ਰੀ ਸਵਾਸ ਬਣ ਜਾਣਾ। ਭਲਾ! ਰੁਕਣ ਵਾਲੇ ਕਿੰਝ ਕਰਨਗੇ ਆਪਣੀ ਮੰਜ਼ਿਲ ‘ਤੇ ਪਹੁੰਚਣ ਦਾ ਕਿਆਸ ਅਤੇ ਉਹਨਾਂ ਦੇ ਵਿਹੜਿਆਂ ‘ਚੋਂ ਵਿਚ ਹਮੇਸ਼ਾ ਅਲੋਪ ਹੁੰਦਾ ਏ ਹੁਲਾਸ ਅਤੇ ਆਖ਼ਰੀ ਸਾਹਾਂ ‘ਤੇ ਹੁੰਦੀ ਹੈ ਜਿਉਣ ਦੀ ਆਸ। ਕੁਝ ਲੋਕ ਨਾ-ਤੁਰਨ ਦਾ ਸਿਰਫ਼ ਬਹਾਨਾ ਭਾਲਦੇ। ਉਹਨਾਂ ਨੂੰ ਰਾਹਾਂ ਦਾ ਪੈਂਡਾ ਡਰਾਉਂਦਾ, ਮੁਸ਼ਕਲਾਂ ਦਾ ਹਊਆ ਸਾਹ ਸੁਕਾਉਂਦਾ ਅਤੇ ਥਕਾਵਟ ਦਾ ਡਰ, ਉਹਨਾਂ ਦੀ ਮੰਜ਼ਿਲ-ਪ੍ਰਾਪਤੀ ਦੀ ਪੀੜਾ ਵਧਾਉਂਦਾ। ਤੁਰਨ ਵਾਲੇ ਲੋਕ ਕਦੇ ਬਹਾਨਿਆਂ ਦੀ ਓਟ ਨਹੀਂ ਲੈਂਦੇ ਅਤੇ ਨਾ ਹੀ ਉਹਨਾਂ ਦੇ ਮਸਤਕ

ਰੂਸੀ ਗਾਂਵਾਂ ਦੇਸੀ ਢੱਠੇ

ਰੂਸੀ ਗਾਂਵਾਂ ਦੇਸੀ ਢੱਠੇ

ਕੋਈ ਅੱਧੀ ਕੁ ਸਦੀ ਪਹਿਲਾਂ ਬਾਹਰੋਂ ਤੁਰ ਫਿਰ ਕੇ ਗਏ ਕੁਝ ‘ਸਾਥੀਆਂ’ ਨੇ ਲੋਕਾਂ ਦੀ ਆਰਥਿਕਤਾ ਨੂੰ ਉੱਪਰ ਚੁੱਕਣ ਲਈ ‘ਰੂਸੀ ਨਸਲ ਦੀਆਂ ਵਿਦੇਸ਼ੀ ਗਾਂਵਾਂ’ ਪੰਜਾਬ ਵਿੱਚ ਆਯਾਤ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਇਹਨਾਂ ਗਾਂਵਾਂ ਦੀਆਂ ‘ਪੂਛਾਂ’ ਲਾਲ ਅਤੇ ਜਮਾਂਦਰੂ ‘ਵਿੰਗੀਆਂ’ ਸਨ। ਅੱਜ ਤੱਕ ਲੋਕਾਂ ਦੇ ਲੱਖ ਯਤਨ ਕਰਨ ‘ਤੇ ਵੀ ਇਹ ‘ਪੂਛਾਂ’ ਕਦੇ ਸਿੱਧੀਆਂ ਨਹੀਂ ਹੋਈਆਂ। ਪਹਿਲੀ ਵਾਰੀ ਲਾਲ ਰੰਗ ਦੀਆਂ ਪੂਛਾਂ ਵੇਖ ਕੇ ਪੰਜਾਬੀਆਂ ਨੂੰ ਬਹੁਤ ਹੈਰਾਨਗੀ ਹੋਈ ਕਿਉਂਕਿ ਉਹਨਾਂ ਦੇ ਡੰਗਰ ਤਾਂ ਦੂਰੋਂ ਹੀ ਲਾਲ ਰੰਗ ਵੇਖਕੇ ਛੜ ਚੁੱਕ ਜਾਂਦੇ ਸਨ। ਇਹਨਾਂ ਨੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਇਹ ‘ਰੂਸੀ ਗਾਂਵਾਂ’ ਬਹੁਤ ਜ਼ਿਆਦਾ ‘ਦੁੱਧ’ ਦੇਣਗੀਆਂ ਜਿਸ ਨਾਲ ਲਹਿਰਾਂ ਬਹਿਰਾਂ ਹੋ ਜਾਣਗੀਆਂ ਅਤੇ ਇਹਨਾਂ ਤੋਂ ਇੱਕ ਬਹੁਤ ਹੀ ਵਲ਼ੀ ਕਿਸਮ ਦੀ ‘ਅਮਰ ਕੌਤਕੀ ਵੈੜ੍ਹ’ ਵੀ ਪੈਦਾ ਹੋਵੇਗੀ, ਜਿਹੜੀ ਸਾਰੀ ਆਰਥਿਕਤਾ ਦਾ ਭਾਰ ਆਪਣੇ ਸਿੰਗਾਂ ‘ਤੇ ਚੱਕ ਲਵੇਗੀ ਜਿਵੇਂ ਰੂਸ ਵਿੱਚ ‘ਪੈਦਾ’ ਹੋਈ, ਇੱਕ ਇਹੋ ਜਿਹੀ ‘ਵੈੜ੍ਹ’, ਸਾਰਾ ਭਾਰ ਆਪਣੇ ਸਿੰਗਾਂ ‘ਤੇ ਚੱਕੀ ਖੜ੍ਹੀ ਹੈ। ਪੰਜਾਬ ਦੇ ਲੋਕ ਆਪਣੇ ਸੁਭਾਅ ਮੁਤਾਬਕ ਇਹੋ ਜਿਹੀਆਂ ਗੱਲਾਂ ‘ਤੇ ਹੱਸ ਛੱਡਿਆ ਕਰਨ ਤੇ ਇਹਨਾਂ ‘ਤੇ ਕੋਈ ਇਤਬਾਰ ਨਾ ਕਰਿਆ ਕਰੇ। ਲੋਕਾਂ ਵਿੱਚ ਇਹਨਾਂ ਨੇ ਹੌਲ਼ੀ ਹੌਲ਼ੀ ਆਪਣਾ ਅਧਾਰ ਅਤੇ ਵਿਸ਼ਵਾਸ਼ ਬਣਾਉਣਾ ਸ਼ੁਰੂ ਕਰ ਦਿੱਤਾ। ਮੁੱਕਦੀ ਗੱਲ ਕਿ ਇਹਨਾਂ ਨੇ ਸੱਤਰਵਿਆਂ ਦੇ ਅੰਦਰ-ਬਾਹਰ ਵੱਡੀ ਗਿਣਤੀ ਵਿੱਚ ਇਹ ‘ਰੂਸੀ ਗਾਂਵਾਂ’ ਪੰਜਾਬ ਵਿੱਚ ਆਯਾਤ ਕਰਾ ਦਿੱਤੀਆਂ।

ਬਰੋਟ : ਧਰਤੀ ਤੇ ਸਵਰਗ

ਬਰੋਟ : ਧਰਤੀ  ਤੇ  ਸਵਰਗ

ਪੰਜਾਬ ਦੇ ਨਾਲ ਲੱਗਦਾ ਪਹਾੜੀ ਰਾਜ ਹਿਮਾਚਲ ਪਰਦੇਸ ਸਾਡੇ ਭਾਰਤ ਦੇਸ਼ ਦਾ ਬਹੁਤ ਹੀ ਸੋਹਣਾ ਪਰਦੇਸ਼ ਹੈ। ਇੱਥੇ ਦਾ ਮੌਸਮ ਅਤੇ ਆਬੋਹਵਾ ਬਹੁਤ ਹੀ ਵਧੀਆ ਹੈ। ਭਾਰਤ ਵਿਚੋਂ ਦੂਰੋਂ-ਦੂਰੋਂ ਸੈਲਾਨੀ ਇੱਥੇ ਆ ਕੇ ਗਰਮੀ ਦੀਆਂ ਛੁੱਟੀਆਂ ਮਨਾਉਂਦੇ ਹਨ। ਵਿਦੇਸ਼ਾਂ ਵਿਚੋਂ ਵੀ ਬਹੁਤ ਸਾਰੇ ਲੋਕ ਹਿਮਾਚਲ ਦਾ ਸੁਹਪਣ ਦੇਖਣ ਆਉਂਦੇ ਹਨ ਅਤੇ ਮਿੱਠੀਆਂ ਯਾਦਾਂ ਲੈਕੇ ਜਾਂਦੇ ਹਨ। ਇਸਦੇ ਮੁੱਖ ਦੇਖਣ ਯੋਗ ਸ਼ਹਿਰ ਸ਼ਿਮਲਾ, ਮਨਾਲੀ, ਸਪਿਤੀ, ਕਸੌਲੀ, ਡਲਹੌਜ਼ੀ, ਜੁਗਿੰਦਰ ਨਗਰ, ਮਕਲੋਡਗੰਜ ਆਦਿ ਹਨ।

ਸੂਰਜ ਦੀ ਦਸਤਕ-6

ਸੂਰਜ ਦੀ ਦਸਤਕ-6

ਕੁਝ ਵਿਅਕਤੀ ਖਾਸ ਹੁੰਦਿਆਂ ਵੀ ਆਮ ਹੁੰਦੇ ਨੇ ਪਰ ਕੁਝ ਆਮ ਹੁੰਦਿਆਂ ਵੀ ਖਾਸ ਵਿਅਕਤੀ ਬਣ ਜਾਂਦੇ ਨੇ। ਖਾਸ ਵਿਅਕਤੀ ਬਣਨਾ ਬਹੁਤ ਔਖਾ ਹੁੰਦਾ ਏ ਪਰ ਖਾਸ ਵਿਅਕਤੀ ਬਣ ਕੇ ਆਮ ਬਣਨਾ ਇਸ ਤੋਂ ਵੀ ਜ਼ਿਆਦਾ ਔਖਾ ਹੁੰਦਾ ਏ। ਆਮ ਵਿਅਕਤੀ ਸਦਾ ਆਮ ਹੀ ਰਹਿੰਦੇ ਨੇ ਸਿਰਫ਼ ਕੁਝ ਮੌਕਿਆਂ ‘ਤੇ ਉਹਨਾਂ ਨੂੰ ਖਾਸ ਬਣਨ ਦਾ ਮੌਕਾ ਮਿਲਦਾ ਹੈ ਪਰ ਖਾਸ ਵਿਅਕਤੀ ਹਰ ਵੇਲੇ ਖਾਸ ਬਣ ਕੇ, ਇਕ ਭਾਵਨਾ- ਹੀਣ ਵਿਅਕਤੀਤੱਵ ਦੇ ਮਾਲਕ ਬਣ ਬਹਿੰਦੇ ਨੇ। ਕੋਈ ਵੀ ਵਿਅਕਤੀ ਆਮ ਜਾਂ ਖਾਸ ਨਹੀਂ ਹੁੰਦਾ, ਵਿਅਕਤੀ ਸਿਰਫ਼ ਵਿਅਕਤੀ ਹੁੰਦਾ ਏ। ਇਹ ਤਾਂ ਉਸਦਾ ਕਿਰਦਾਰ, ਗੁਫ਼ਤਾਰ, ਵਿਵਹਾਰ ਅਤੇ ਵਿਚਾਰ ਹੀ ਉਸਨੂੰ ਆਮ ਜਾਂ ਖਾਸ ਬਣਾਉਂਦੇ ਨੇ। ਆਮ ਵਿਅਕਤੀ ਲਈ ਖਾਸ ਵਿਅਕਤੀ ਦੇ ਕੁਝ ਅਰਥ ਹੋ ਸਕਦੇ ਹਨ ਪਰ ਖਾਸ ਵਿਅਕਤੀ ਲਈ ਆਮ ਵਿਅਕਤੀ ਦੇ ਕੋਈ ਵੀ ਮਾਇਨੇ ਨਹੀਂ ਹੁੰਦੇ। ਉਹਨਾਂ ਲਈ ਆਮ ਵਿਅਕਤੀ ਧਰਤੀ ਦੇ ਕੀੜੇ-ਮਕੌੜਿਆਂ ਤੋਂ ਵੱਧ ਕੁਝ ਨਹੀਂ ਹੁੰਦਾ। ਆਮ ਵਿਅਕਤੀ ਧਰਤੀ ਨਾਲ ਜੁੜੇ ਹੁੰਦੇ ਨੇ। ਉਹਨਾਂ ਨੂੰ ਆਪਣੀ ਰਹਿਤਲ ਅਤੇ ਆਪਣੀ ਵਿਰਾਸਤ ‘ਤੇ ਨਾਜ਼ ਹੁੰਦਾ ਏ ਜਦ ਕਿ ਖਾਸ ਵਿਅ

ਸੂਰਜ ਦੀ ਦਸਤਕ-5

ਸੂਰਜ ਦੀ ਦਸਤਕ-5

ਮਿਲਾਪ-ਵਿਛੋੜਾ ਜੱਗ ਦੀ ਰੀਤ। ਮਿਲਣਾ, ਰੂਹਾਂ ਦਾ ਸੁੱਗ਼ਮ ਸੰਗੀਤ। ਮਿਲਣ ਵਿਚ ਸਰੂਰ, ਸੁੱਖਦ ਅਹਿਸਾਸ, ਅਣਕਿਆਸਿਆ ਅਨੁਭਵ, ਜਿਉਂਦੀ ਜਾਗਦੀ ਲਰਜਣੀ, ਇਕ ਲਰਜ਼ਦਾ ਪ੍ਰਭਾਵ, ਜੀਵਨ ਦੇ ਅਮੀਰ ਪਲ੍ਹਾਂ ਦੀ ਚਿਰ- ਥਾਈ ਹੋਂਦ। ਵਿਛੜਨਾ, ਆਂਦਰਾਂ ਦੀ ਤਿੜਕਣ, ਸਾਹਾਂ ਦਾ ਟੁੱਕੇ ਜਾਣਾ, ਜੀਵਨ ਤੋਰ ਵਿਚਲੀ ਖੜੋਤ, ਪੈਰੀਂ ਪਈਆਂ ਬੇੜੀਆਂ ਦੀ ਛਣਕਾਟਾ, ਮਸਤਕ ‘ਤੇ ਪਈਆਂ ਤਿਊੜੀਆਂ ਅਤੇ ਇਹਨਾਂ ਵਿਚ ਉਕਰੀ ਹੋਈ ਮਰਜਾਣੀ ਪਰਿਭਾਸ਼ਾ, ਜ਼ਿੰਦਗੀ ਦੇ ਵਰਕੇ ‘ਤੇ ਪੀੜਤ ਪਲ੍ਹਾਂ ਦਾ ਪਰਾਗਾ, ਹਰਫ਼ੀਂ ਰੋਂਦੀ ਆਰਜਾ। ਮਿਲਾਪ

‘ਚੁਗਲ ਗਾਇਕੀ’ ਦੇ ਹਨੇਰੇ ‘ਚ ‘ਅਸਲ ਗਾਇਕੀ’ ਦਾ ਲਟ-ਲਟ ਬਲਦਾ ਚਿਰਾਗ : ਬੱਬੂ ਗੁਰਪਾਲ

‘ਚੁਗਲ ਗਾਇਕੀ’ ਦੇ ਹਨੇਰੇ ‘ਚ ‘ਅਸਲ ਗਾਇਕੀ’ ਦਾ ਲਟ-ਲਟ ਬਲਦਾ ਚਿਰਾਗ : ਬੱਬੂ ਗੁਰਪਾਲ

ਸਿਰਲੇਖ ਦੇ ਪਹਿਲੇ ਸ਼ਬਦ ਬਾਰੇ ਆਪ ਜੀ ਦੀ ਸ਼ੰਕਾ ਨਵਿਰਤੀ ਕਰ ਦੇਵਾਂ ਕਿ ਜਿਸ ਬੰਦੇ ਨੂੰ ਘਰ-ਪਰਿਵਾਰ, ਮਾਂ-ਧੀ-ਭੈਣ ਦੀ ਸ਼ਰਮ ਵੀ ਨਾ ਰਹੇ ਉਸ ਨੂੰ ਸ਼ੁੱਧ ਪੰਜਾਬੀ ਬਚ-ਬਚ ਗਲ ਦਾ ਤਾਜ ਪਹਿਨਾਇਆ ਜਾਂਦਾ ਹੈ। ਜੇਕਰ ਇਹੀ ਤਾਜ ਪੰਜਾਬੀ ਗਾਇਕੀ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਉਹਨਾਂ ਵੀਰਾਂ ਸਿਰ ਖੂਬ ਫਬਦਾ ਹੈ ਜਿਨ੍ਹਾਂ ਨੇ ਸਿਰਫ਼ ਪੈਸੇ ਕਮਾਉਣ ਖਾਤਰ ਆਪਣੇ ਪਰਿਵਾਰਾਂ ਦੀ ਸ਼ਰਮ ਵੀ ਕਿਸੇ ਖੂਹ-ਖਾਤੇ ਬਚ ਸੁੱਟ ਦਿੱਤੀ ਹੈ ਤੇ ਪੰਜਾਬੀ ਮਾਂ ਬੋਲੀ ਨੂੰ ਵੀ ਸਿਰ

ਡੂੰਘਾ ਦਰਦ ਵਿਛੋੜੇ ਦਾ

ਡੂੰਘਾ ਦਰਦ ਵਿਛੋੜੇ ਦਾ

ਜਿਉਂ ਹੀ ਸਾਡੀ ਕਾਰ ਸ਼ੇਖੂਪੁਰੇ ਤੋਂ ਗੁੱਜਰਾਂਵਾਲਾ ਸੜਕ ’ਤੇ ਪਈ ਤਾਂ ਡਰਾਈਵਰ ਬੋਲਿਆ, ‘‘ਸਰਦਾਰ ਜੀ, ਏਸ ਸੜਕ ’ਤੇ ਰਾਤ ਨੂੰ ਕੋਈ ਮੋਟਰ ਗੱਡੀ ਨਹੀਂ ਚੱਲਦੀ, ਤੇਲ ਦੇ ਟੈਂਕਰ ਸਾਰੇ ਮੁਰੀਦਕੇ ਹੋ ਕੇ ਗੁੱਜਰਾਂਵਾਲਾ ਜਾਂਦੇ ਜੇ।’’ਵਜ੍ਹਾ ਪੁੱਛਣ ’ਤੇ ਉਹਨੇ ਦੱਸਿਆ, ‘‘ਸਰਦਾਰ ਜੀ, ਇਹ ਵਿਰਕਾਂ ਦਾ ਇਲਾਕਾ ਜੇ, ਸਾਰਿਆਂ ਦੇ ਇੱਕ-ਦੂਜੇ ਨਾਲ ਸਿੰਗ ਫਸੇ ਨੇ, ਅਸਲਾ ਆਮ ਏ, ਇਹੋ ਜਿਹੇ ਮਾਹੌਲ ਦਾ ਫ਼ਾਇਦਾ ਡਾਕੂ ਲੁਟੇਰੇ ਚੁੱਕਦੇ ਨੇ।’’ ਇਸ ਇਲਾਕੇ ਨੂੰ ਵਿਰਕ ਟੱਪਾ ਜਾਂ ਵਰਾਵਿਕਿਸਤਾਨ (132 ਪਿੰਡਾਂ ਦਾ ਸਮੂਹ) ਕਹਿੰਦੇ ਹਨ।

ਸੂਰਜ ਦੀ ਦਸਤਕ (ਵਾਰਤਕ)-5

ਸੂਰਜ ਦੀ ਦਸਤਕ (ਵਾਰਤਕ)-5

ਦਿਵਾਲੀ ਜਗਦੇ ਚਿਰਾਗ਼ਾਂ ਦਾ ਤਿਓਹਾਰ। ਰੌਸ਼ਨੀਆਂ ਦਾ ਮੇਲਾ। ਦੀਵਿਆਂ ਦੀ ਡਾਰ ਡੰਗਣ ਦੀ ਰੁੱਤ। ਮਿੱਠੀ-ਮਿੱਠੀ ਠੰਢ ਵਿਚ ਕੋਸੇ ਕੋਸੇ ਚਾਨਣਾਂ ਦਾ ਅਹਿਸਾਸ। ਰੁੱਤਾਂ ਦੇ ਬਦਲਣ ਦੀ ਵਾਰੀ ਅਤੇ ਹੱਡਾਂ ਵਿਚ ਉਤਰ ਰਹੀ ਸੀਤ ਹੋ ਰਹੀ ਤਾਰੀ। ਦਿਵਾਲੀ, ਬੁਰਾਈ ਨੂੰ ਖ਼ਤਮ ਕਰਕੇ, ਚੰਗਿਆਈ ਸੰਗ ਆਪਣੇ ਘਰ ਪਰਤਣ ਦਾ ਹੁਲਾਸ, ਆਪਣੇ ਦਰੀਂ ਮੁੜਨ ਦਾ ਚਾਅ ਅਤੇ ਆਪਣਿਆਂ ਦੇ ਸਾਹੀਂ ਜਿਉਣ ਦਾ ਅਦਾ। ਦਿਵਾਲੀ, ਆਪਣਿਆਂ ਵਲੋਂ, ਆਪਣਿਆਂ ਦੀ ਘਰ-ਵਾਪਸੀ ‘ਤੇ ਦਰਾਂ ‘ਚ ਦੀਵੇ ਜਗਾਉਣਾ ਅਤੇ ਧੁੱਦਲ ਭਰੀਆਂ ਰਾਹਾਂ ‘ਚ ਚਾਨਣ ਵਿਛਾਉਣਾ।

ਸੂਰਜ ਦੀ ਦਸਤਕ (ਵਾਰਤਕ)-4

ਸੂਰਜ ਦੀ ਦਸਤਕ (ਵਾਰਤਕ)-4

ਗੱਲਾਂ ਮਨ ਦੇ ਭਾਵ। ਅੰਤਰੀਵ ਨੂੰ ਜੁਬਾਨ। ਹਾਵਭਾਵਾਂ ਨੂੰ ਕਿਸੇ ਨਾਲ ਸਾਂਝਾਂ ਕਰਨ ਦੀ ਕਿਵਾਇਤ। ਸੋਚਾਂ ਦੀ ਤਸ਼ਬੀਹ। ਮਨੁੱਖੀ ਬੋਲਬਾਣੀ ਵਿਚ ਸਮੇਂ ਦਾ ਵਿਸਥਾਰ। ਚੌਗਿਰਦੇ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ। ਆਲ਼ੇ ਦੁਆਲ਼ੇ ਵਿਚ ਹੋ ਰਹੇ ਘਟਨਾ-ਕ੍ਰਮ ‘ਤੇ ਘੋਖਵੀਂ ਨਜ਼ਰ। ਮਾਨਸਿਕ ਉਡਾਣ ਦੇ ਪਰ ਅਤੇ ਆਪਣੇ ਹਿੱਸੇ ਦੇ ਅੰਬਰ ਦੀ ਤਫ਼ਤੀਸ਼ੀ ਉਡਾਣ। ਗੱਲਾਂ ਬਹੁਤ ਕੁਝ ਆਪਣੇ ਵਿਚ ਸਮੋਈ, ਤੁਹਾਡੇ ਨਾਲ ਸੰਵਾਦ ਰਚਾਉਂਦੀਆਂ। ਕੁਝ ਗੱਲਾਂ ਬੇਥਵੀਆਂ ਅਤੇ ਕੁਝ ਦਾ ਤੁਹਾਡੇ ਜੀਵਨ ਨਾਲ ਨੇੜਲਾਸਬੰਧ।