ਰਾਜਸਥਾਨ ਰੌਇਲਜ਼ ਵੱਲੋਂ ਮੁੰਬਈ ਤਿੰਨ ਵਿਕਟਾਂ ਨਾਲ ਚਿੱਤ

ਜੈਪੁਰ : ਸੰਜੂ ਸੈਮਸਨ ਦੇ ਨੀਮ ਸੈਂਕੜੇ ਅਤੇ ਕ੍ਰਿਸ਼ਨੱਪਾ ਗੌਥਮ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਰਾਜਸਥਾਨ ਰੌਇਲਜ਼ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਮੁੰਬਈ ਇੰਡੀਅਨਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਰਾਜਸਥਾਨ ਰੌਇਲਜ਼ ਨੇ ਕਸਵੀਂ ਗੇਂਦਬਾਜ਼ੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਇੰਡੀਅਨਜ਼ ਨੂੰ ਸੱਤ ਵਿਕਟਾਂ ’ਤੇ 167 ਦੌੜਾਂ ਹੀ ਬਣਾਉਣ […]
ਦੇਸ਼ ਭਗਤ ਯੂਨੀਵਰਸਿਟੀ ਵਿੱਚ ਸਾਲਾਨਾ ਅਥਲੈਟਿਕ ਮੀਟ

ਅਮਲੋਹ : ਦੇਸ਼ ਭਗਤ ਯੂਨੀਵਰਸਿਟੀ ਦੀ ਪੰਜਵੀਂ ਸਾਲਾਨਾ ਅਥਲੈਟਿਕ ਮੀਟ ਵਿੱਚ ਖੇਡਾਂ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ ਨੇ ਝੰਡਾ ਲਹਿਰਾ ਕੇ ਕੀਤੀ। ਇਸ ਮੌਕੇ ਅਰਜੁਨ ਅਵਾਰਡੀ ਐਥਲੀਟ ਮਾਧੁਰੀ ਏ. ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਵਿੱਚ ਸ਼ਾਨਦਾਰ ਪ੍ਰਤਿਭਾ ਮੌਜੂਦ […]
ਫੰਡਾਂ ਦੀ ਘਾਟ ਨਾਲ ਜੂਝ ਕੇ ਖੇਡਾਂ ਕਰਾਉਂਦੇ ਨੇ ਅਧਿਆਪਕ

ਬਠਿੰਡਾ : ਰਾਸ਼ਟਰਮੰਡਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਦੇ ਖ਼ਰਾਬ ਪ੍ਰਦਰਸ਼ਨ ਮਗਰੋਂ ਸੱਦੀ ਮੀਟਿੰਗ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਕਲਾਸ ਤੋਂ ਹੀ ਖੇਡ ਪੀਰੀਅਡ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਜਦਕਿ ਪ੍ਰਾਇਮਰੀ ਸਕੂਲਾਂ ਦਾ ਹਾਲ ਇਹ ਹੈ ਕਿ ਉਨ੍ਹਾਂ ਨੂੰ ਕਦੇ ਵੀ ਖੇਡ ਫੰਡ ਨਹੀਂ ਮਿਲਿਆ। ਪ੍ਰਾਇਮਰੀ ਅਧਿਆਪਕਾਂ ਵੱਲੋਂ ਇਹ ਖੇਡਾਂ ਪੱਲਿਓਂ […]
ਵਿਸਾਖੀ ਟੂਰਨਾਮੈਂਟ: ਕਬੱਡੀ ਕਲੱਬ ਕੋਟਲੀ ਹਰਚੰਦਾ ਨੇ ਜਿੱਤਿਆ ਫਾਈਨਲ ਖ਼ਿਤਾਬ

ਕਾਹਨੂੰਵਾਨ : ਨਜ਼ਦੀਕੀ ਪਿੰਡ ਕੋਟਲੀ ਹਰਚੰਦਾ ਵਿਚ ਵਿਸਾਖੀ ਦਾ ਦੋ ਰੋਜ਼ਾ ਖੇਡ ਮੇਲਾ ਕਰਵਾਇਆ ਗਿਆ। ਜਿਸ ਵਿਚ ਕਬੱਡੀ ਅਤੇ ਵਾਲੀਬਾਲ ਦੇ ਦਿਲਚਸਪ ਮੁਕਾਬਲੇ ਦਰਸ਼ਕਾਂ ਨੂੰ ਦੇਖਣ ਲਈ ਮਿਲੇ। ਇਹ ਖੇਡ ਟੂਰਨਾਮੈਂਟ ਗਰਾਮ ਪੰਚਾਇਤ ਕੋਟਲੀ ਹਰਚੰਦਾ ਕੇਡਬਲਿਯੂਕੇ ਕਲੱਬ ਅਤੇ ਸਟਾਰ ਯੂਥ ਕਲੱਬ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਸਮਾਜ ਸੇਵੀ ਅਤੇ ਕਾਰੋਬਾਰੀ ਭਾਜੀ […]
ਆਈਪੀਐਲ: ਦਿੱਲੀ ਵੱਲੋਂ ਮੁੰਬਈ ਨੂੰ ਸੱਤ ਵਿਕਟਾਂ ਨਾਲ ਮਾਤ

ਮੁੰਬਈ : ਸਲਾਮੀ ਬੱਲੇਬਾਜ਼ ਜੇਸਨ ਰਾਏ ਦੇ ਨਾਬਾਦ ਅਰਧ ਸੈਂਕੜੇ ਦੀ ਬਦੌਲਤ ਦਿੱਲੀ ਡੇਅਰਡੇਵਿਲਜ਼ ਨੇ ਆਈਪੀਐਲ ਦੇ ਅੱਜ ਇੱਥੇ ਖੇਡੇ ਗਏ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ। ਮੁੰਬਈ ਦੀ ਇਹ ਲਗਾਤਾਰ ਤੀਜੀ ਹਾਰ ਹੈ। ਮੁੰਬਈ ਵੱਲੋਂ ਦਿੱਤੇ 195 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰਾਏ ਨੇ 53 […]
ਨਮੋਸ਼ੀ: ਰਾਕੇਸ਼ ਬਾਬੂ ਤੇ ਇਰਫਾਨ ਨੂੰ ਗੋਲਡ ਕੋਸਟ ਤੋਂ ਕੱਢਿਆ

ਗੋਲਡ ਕੋਸਟ : ਭਾਰਤ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਰਾਸ਼ਟਰਮੰਡਲ ਖੇਡਾਂ ਦੀ ‘ਨੋ ਨੀਡਲ ਪਾਲਿਸੀ’ ਦੀ ਉਲੰਘਣ ਮਾਮਲੇ ਵਿੱਚ ਦੋਸ਼ੀ ਪਾਏ ਗਏ ਦੋ ਅਥਲੀਟ ਰਾਕੇਸ਼ ਬਾਬੂ ਅਤੇ ਇਰਫਾਨ ਕੋਲੋਥੁਮ ਥੋਡੀ ਨੂੰ ਇੱਥੇ 21ਵੀਆਂ ਰਾਸ਼ਟਰਮੰਡਲ ਖੇਡਾਂ ਤੋਂ ਕੱਢਿਆ ਗਿਆ। ਉਨ੍ਹਾਂ ਨੂੰ ਤੁਰੰਤ ਸਵਦੇਸ਼ ਭੇਜਿਆ ਜਾਵੇਗਾ ਅਤੇ ਭਾਰਤੀ ਓਲੰਪਿਕ ਸੰਘ (ਆਈਓਏ) ਅਨੁਸਾਰ ਇਨ੍ਹਾਂ ਅਥਲੀਟਾਂ […]
ਸੁਸ਼ੀਲ ਅਤੇ ਰਾਹੁਲ ਅਵਾਰੇ ਨੇ ਜਿੱਤੇ ਸੋਨ ਤਗ਼ਮੇ, ਬਬੀਤਾ ਨੇ ਚਾਂਦੀ

ਗੋਲਡ ਕੋਸਟ : ਵੇਟਲਿਫਟਿੰਗ ਅਤੇ ਨਿਸ਼ਾਨੇਬਾਜ਼ੀ ਮਗਰੋਂ ਭਾਰਤ ਨੇ ਅੱਜ ਕੁਸ਼ਤੀ ਮੁਕਾਬਲੇ ਵਿੱਚ ਵੀ ਸੁਨਹਿਰੀ ਆਗਾਜ਼ ਕੀਤਾ ਹੈ। ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਸੁਸ਼ੀਲ ਕੁਮਾਰ ਨੇ ਉਮੀਦ ਅਨੁਸਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ, ਜਦਕਿ ਰਾਹੁਲ ਅਵਾਰੇ ਨੇ 21ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਪਲੇਠਾ ਸੁਨਹਿਰੀ ਤਗ਼ਮਾ ਆਪਣੇ ਨਾਮ ਕੀਤਾ ਹੈ। ਹਾਲਾਂਕਿ ਮੌਜੂਦਾ ਚੈਂਪੀਅਨ ਬਬੀਤਾ ਫੋਗਾਟ ਨੂੰ […]
ਰਾਸ਼ਟਰਮੰਡਲ ਖੇਡਾਂ ‘ਚ ਨੌਜਵਾਨ ਖਿਡਾਰੀ ਇਸਤੇਮਾਲ ਕਰ ਰਹੇ ਹਨ ਡੇਟਿੰਗ ਐਪ

ਜਲੰਧਰ : ਗੋਲਡ ਕੋਸਟ ‘ਚ ਚੱਲ ਰਹੀਆ ਰਾਸ਼ਟਰਮੰਡਲ ਖੇਡਾਂ ਦੇ ਦੌਰਾਨ ਖਿਡਾਰੀ ਇੱਕਲੇ ਪਨ ਨੂੰ ਦੂਰ ਕਰਨ ਲਈ ਡੇਟਿੰਗ ਐਪ ਦਾ ਇਸਤੇਮਾਲ ਕਰ ਰਹੇ ਹਨ। ਇਸ ਦੇ ਲਈ ਖਿਡਾਰੀ ਆਪਣੀਆਂ ਤਸਵੀਰਾਂ ਸ਼ੇਅਰ ਕਰ ਆਪਣੇ ਸਾਥੀਆਂ ਨੂੰ ਇਨਵੀਟੇਸ਼ਨ ਮੈਸਜ ਭੇਜਦੇ ਦਿਖ ਰਹੇ ਹਨ। ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਇਕ ਐਥਲੀਟ ਨੇ ਆਪਣੀ ਨਵੀਂ ਪਾਟਨਰ […]
ਆਈਪੀਐਲ: ਆਨਲਾਈਨ ਟਿਕਟਾਂ ਵਾਲੇ ਦਰਸ਼ਕ ਹੋਏ ‘ਆਊਟ’

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪੀਸੀਏ ਸਟੇਡੀਅਮ ਵਿੱਚ ਆਈਪੀਐਲ ਦੇ ਅੱਜ ਹੋਏ ਮੈਚ ਵਿੱਚ ਆਨਲਾਈਨ ਟਿਕਟਾਂ ਬੁੱਕ ਕਰਾਉਣ ਵਾਲਿਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਦਰਸ਼ਕਾਂ ਵੱਲੋਂ ਜ਼ਿਆਦਾਤਰ ਟਿਕਟਾਂ ਪੇਟੀਐਮ ਉੱਤੇ ਬੁੱਕ ਕਰਾਈਆਂ ਗਈਆਂ ਸਨ। ਸੈਂਕੜੇ ਦਰਸ਼ਕ ਆਪਣੀਆਂ ਬੁੱਕ ਕਰਾਈਆਂ ਟਿਕਟਾਂ ਦੇ ਪ੍ਰਿੰਟ ਲੈਣ ਲਈ ਇੱਧਰ ਉੱਧਰ ਭਟਕਦੇ ਰਹੇ […]
ਹੈਂਡਬਾਲ: ਪੰਜਾਬ ਤੇ ਚੰਡੀਗੜ੍ਹ ਵੱਲੋਂ ਜਿੱਤਾਂ ਦਰਜ

ਅੰਮਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਚੱਲ ਰਹੀ ਚਾਰ ਰੋਜ਼ਾ ਕੌਮੀ ਮਹਿਲਾ-ਪੁਰਸ਼ 32ਵੀਂ ਫੈਡਰੇਸ਼ਨ ਕੱਪ ਹੈਂਡਬਾਲ ਚੈਪੀਅਨਸ਼ਿਪ ਦੇ ਦੂਜੇ ਦਿਨ ਸੰਘਰਸ਼ਮਈ ਮੁਕਾਬਲਿਆਂ ਦੌਰਾਨ ਪੰਜਾਬ, ਮੱਧ ਪ੍ਰਦੇਸ਼, ਦਿੱਲੀ, ਚੰਡੀਗੜ੍ਹ ਤੇ ਸੀਆਈਐਸਐਫ ਨੇ ਜਿੱਤਾਂ ਦਰਜ ਕੀਤੀਆਂ ਹਨ। ਅੱਜ ਦੇ ਮੁਕਾਬਲੇ ਏਡੀਸੀਪੀ-1 ਲਖਬੀਰ ਸਿੰਘ, 9 ਪੀਏਪੀ ਬਟਾਲੀਅਨ ਦੇ ਡਿਪਟੀ ਕਮਾਂਡੈਂਟ ਜਗਤਪ੍ਰੀਤ ਸਿੰਘ ਤੇ ਉਘੇ […]