Home » Archives by category » ਖੇਡ (Page 101)

ਕ੍ਰਿਕਟ: ਭਾਰਤ-ਏ ਨੇ ਇੰਗਲੈਂਡ ਨੂੰ ਹਰਾਇਆ

ਕ੍ਰਿਕਟ: ਭਾਰਤ-ਏ ਨੇ ਇੰਗਲੈਂਡ ਨੂੰ ਹਰਾਇਆ

ਨਵੀਂ ਦਿੱਲੀ, 6 ਜਨਵਰੀ : ਭਾਰਤ ਦੀ ਕ੍ਰਿਕਟ-ਏ ਟੀਮ ਨੇ ਪਹਿਲੇ ਅਭਿਆਸ ਮੈਚ ਵਿੱਚ ਡਕਵਰਥ ਲੁਈਸ ਪ੍ਰਣਾਲੀ ਦੇ ਆਧਾਰ ‘ਤੇ ਇੰਗਲੈਂਡ ਨੂੰ ਅੱਜ 53 ਦੌੜਾਂ ਨਾਲ ਮਾਤ ਦਿੱਤੀ ਹੈ। ਮੁਰਲੀ ਵਿਜੇ ਦੇ 76 ਦੌੜਾਂ ਦੇ ਦਮ ‘ਤੇ ਭਾਰਤ-ਏ ਨੇ 39 ਓਵਰਾਂ ਵਿੱਚ 4 ਵਿਕਟਾਂ ‘ਤੇ 224 ਦੌੜਾਂ ਬਣਾਈਆਂ। ਡਕਵਰਥ ਲੁਈਸ ਪ੍ਰਣਾਲੀ ਤਹਿਤ ਇੰਗਲੈਂਡ ਨੂੰ 229 ਦੌੜਾਂ ਦਾ ਟੀਚਾ ਮਿਲਿਆ ਅਤੇ ਮਹਿਮਾਨ ਟੀਮ 36ਵੇਂ ਓਵਰ ਵਿੱਚ 175 ਦੌੜਾਂ ‘ਤੇ ਆਊਟ ਹੋ ਗਈ। ਖਰਾਬ ਰੌਸ਼ਨੀ ਕਾਰਨ ਮੈਚ 39 ਓਵਰ ਪ੍ਰਤੀ ਟੀਮ ਸੀਮਤ ਕਰ ਦਿੱਤਾ ਗਿਆ ਸੀ। ਭਾਰਤ-ਏ ਦੇ

ਲਾਜ ਬਚਾਉਣ ਲਈ ਆਖ਼ਰੀ ਹੰਭਲਾ ਮਾਰੇਗੀ ਟੀਮ ਇੰਡੀਆ

ਲਾਜ ਬਚਾਉਣ ਲਈ ਆਖ਼ਰੀ ਹੰਭਲਾ ਮਾਰੇਗੀ ਟੀਮ ਇੰਡੀਆ

ਨਵੀਂ ਦਿੱਲੀ, 5 ਜਨਵਰੀ : ਰਵਾਇਤੀ ਵਿਰੋਧੀ ਪਾਕਿਸਤਾਨ ਖ਼ਿਲਾਫ਼ ਲਗਾਤਾਰ ਦੋ ਮੈਚ ਹਾਰ ਕੇ ਸੀਰੀਜ਼ ਗਵਾ ਚੁੱਕੀ ਭਾਰਤੀ ਟੀਮ ਭਲਕੇ ਜਦੋਂ ਤੀਜੇ ਤੇ ਆਖਰੀ ਇਕ ਰੋਜ਼ਾ ਮੈਚ ਵਿਚ ਫਿਰੋਜ਼ਸ਼ਾਹ ਕੋਟਲਾ ਮੈਦਾਨ ’ਤੇ ਉੱਤਰੇਗੀ ਤਾਂ ਉਸ ਦਾ ਨਿਸ਼ਾਨਾ ਜਿੱਤ ਹਾਸਲ ਕਰਕੇ ਆਪਣੀ ਇੱਜ਼ਤ ਬਚਾਉਣਾ ਹੋਵੇਗਾ। ਪਹਿਲੇ ਕ੍ਰਮ ਦੀ ਬੱਲੇਬਾਜ਼ੀ ਦੀ ਨਾਕਾਮੀ ਨਾਲ ਟੀਮ ਇੰਡੀਆ ਨੂੰ ਚੇਨਈ ਵਿਚ ਪਹਿਲੇ ਇਕ ਰੋਜ਼ਾ ਮੈਚ ਵਿਚ ਛੇ ਵਿਕਟਾਂ ਨਾਲ ਤੇ ਕੋਲਕਾਤਾ ਵਿਚ ਦੂਜੇ ਇਕ ਰੋਜ਼ਾ ਵਿਚ 85 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਦੀ ਸਭ ਤੋਂ ਵੱਡੀ ਕਮਜ਼ੋਰੀ ਪਹਿਲੇ ਕ੍ਰਮ ਦੀ ਬੱਲੇਬਾਜ਼ੀ ਦਾ ਫਲਾਪ ਹੋਣਾ ਹੈ ਤੇ ਜੇਕਰ ਟੀਮ ਇੰਡੀਆ ਨੇ ਕੋਟਲਾ ’ਚ ਇੱ

ਸਿਡਨੀ ਟੈਸਟ-ਆਸਟ੍ਰੇਲੀਆ ਨੂੰ ਬੜਤ ਹਾਸਲ

ਸਿਡਨੀ ਟੈਸਟ-ਆਸਟ੍ਰੇਲੀਆ ਨੂੰ ਬੜਤ ਹਾਸਲ

ਸਿਡਨੀ, 4 ਜਨਵਰੀ : ਆਸਟ੍ਰੇਲੀਆ ਤੇ ਸ੍ਰੀਲੰਕਾ ਵਿਚਾਲੇ ਸਿਡਨੀ ‘ਚ ਚੱਲ ਰਹੇ ਤੀਸਰੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਸਮਾਪਤੀ ਤੱਕ ਮੇਜ਼ਬਾਨ ਟੀਮ ਨੇ ਸ੍ਰੀਲੰਕਾ ਖਿਲਾਫ ਪਹਿਲੀ ਪਾਰੀ ਦੇ ਆਧਾਰ ‘ਤੇ 48 ਦੌੜਾਂ ਦੀ ਬੜਤ ਹਾਸਲ ਕਰ ਲਈ ਹੈ। ਦਿਨ ਦੀ ਸਮਾਪਤੀ ਤੱਕ ਆਸਟ੍ਰੇਲੀਆ ਨੇ 6 ਵਿਕਟਾਂ ਦੇ ਨੁਕਸਾਨ ‘ਤੇ 342 ਦੌੜਾਂ ਬਣਾਈਆਂ। ਆਸਟ੍ਰੇਲੀਆ ਦੇ ਫਿਲ ਹਿਊਜ਼ ਅਤੇ ਡੇਵਿਡ ਵਾਰਨਰ ਨੇ ਅਰਧ ਸੈਂਕੜੇ ਲਗਾਉਂਦਿਆਂ 130 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂ ਕਿ ਦੋਵੇ ਖਿਡਾਰੀ ਆਪਣੇ ਸੈਂਕੜੇ ਤੋਂ ਖੁੰਝ ਗਏ। ਇਸ ਤੋਂ ਇਲਾਵਾ ਆਪਣਾ ਆਖਰੀ ਮੈਚ ਖੇਡ ਰਹੇ ਮਾਈਕ ਹਸੀ 25 ਦੌੜਾਂ ਦੇ ਨਿੱਜੀ ਸਕੋਰ ‘ਤੇ ਰਨ ਆਊਟ ਹੋ ਗਏ। ਆਸਟ੍ਰੇਲੀਆ ਟੀਮ ਦੇ ਕਪਤਾਨ ਮਾਈਕਲ ਕਲਾਰਕ ਨੇ ਆਪਣੀ ਸ਼ਾਨਦਾਰ ਫਾ

ਭਾਰਤੀ ਖਿਡਾਰੀਆਂ ਵਲੋਂ ਡੇਵਿਸ ਕੱਪ ‘ਚ ਦੱਖਣੀ ਕੋਰੀਆ ਖਿਲਾਫ ਨਾ ਖੇਡਣ ਦੀ ਧਮਕੀ

ਬੰਗਲੌਰ, 4 ਜਨਵਰੀ : ਆਲ ਇੰਡੀਆ ਟੈਨਿਸ ਐਸੋਸੀਏਸ਼ਨ ਦੇ ‘ਅਨੁਸ਼ਾਸ਼ਨ ਕੋਡ’ ਲਾਗੂ ਕਰਨ ਦੇ ਫੈਸਲੇ ‘ਤੇ ਵਿਰੋਧ ਜਤਾਉਂਦਿਆਂ ਡੇਵਿਸ ਕੱਪ ‘ਚ ਖੇਡਣ ਵਾਲੇ ਮੌਜੂਦਾ ਖਿਡਾਰੀਆਂ ਨੇ ਅੱਜ ਦੱਖਣੀ ਕੋਰੀਆ ਨਾਲ ਹੋਣ ਵਾਲੇ ਅਗਲੇ ਡੇਵਿਸ ਕੱਪ ਮੁਕਾਬਲਿਆਂ ‘ਚ ਨਾ ਖੇਡਣ ਦੀ ਧਮਕੀ ਦਿੱਤੀ ਹੈ। ਮਹੇਸ਼ ਭੂਪਤੀ ਤੇ ਰੋਹਨ ਬੋਪੰਨਾ ਸਮੇਤ 8 ਟੈਨਿਸ ਖਿਡਾਰੀਆਂ ਨੇ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਕ ਬਿਆਨ ਜਾਰੀ ਕਰਕੇ ਇਸ ਗੱਲ ਦਾ ਐਲਾਨ ਕੀਤਾ। ਉਨ੍ਹਾਂ ਆਲ ਇੰਡੀਆ ਟੈਨਿਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਭਾਰਤ ਓਜ਼ਾ ਦੇ ਉਸ ਬਿਆਨ ਦੀ ਨਿੰਦਾ ਕੀਤੀ, ਜਿਸ ‘ਚ ਉਨ੍ਹਾਂ ਨੇ ਦੱਖਣੀ ਕੋਰੀਆ ਨਾਲ ਹੋਣ

ਫੀਲੈਂਡਰ ਦੀ ਘਾਤਕ ਗੇਂਦਬਾਜ਼ੀ, ਕੀਵੀ ਟੀਮ 45 ਦੌੜਾਂ ‘ਤੇ ਸਿਮਟੀ

ਫੀਲੈਂਡਰ ਦੀ ਘਾਤਕ ਗੇਂਦਬਾਜ਼ੀ, ਕੀਵੀ ਟੀਮ 45 ਦੌੜਾਂ ‘ਤੇ ਸਿਮਟੀ

ਕੇਪਟਾਊਨ, 2 ਜਨਵਰੀ : ਵਰਨਨ ਫੀਲੈਂਡਰ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਅੱਜ ਕੇਪਟਾਊਨ ‘ਚ ਦੱਖਣੀ ਅਫੀਰਕਾ ਅਤੇ ਨਿਊਜ਼ੀਲੈਂਡ ਵਿਚਾਲੇ ਸ਼ੁਰੂ ਹੋਏ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਹੀ ਮੇਜ਼ਬਾਨ ਟੀਮ ਨੇ ਕੇਵਲ 20 ਓਵਰਾਂ ਦੇ ਅੰਦਰ ਹੀ ਨਿਊਜ਼ੀਲੈਂਡ ਦੀ ਟੀਮ ਨੂੰ 45 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਨਿਊਜ਼ੀਲੈਂਡ ਦੇ ਕਪਤਾਨ ਬ੍ਰੈਂਡਨ ਮੁਕੱਲਮ ਦੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦੇ ਫੈਸਲੇ ਨੂੰ ਫੀਲੈਂਡਰ ਨੇ ਬਿਲਕੁਲ ਗਲਤ ਸਾਬਿਤ ਕਰ ਦਿੱਤਾ। ਫੀਲੈਂਡਰ ਨੇ ਆਪਣੇ 6 ਓਵਰਾਂ ‘ਚ ਮਹਿਜ਼ 7 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ।

ਚੇਨਈ ਓਪਨ-ਪ੍ਰਕਾਸ਼ ਅੰਮ੍ਰਿਤਰਾਜ ਤੇ ਸੋਮਦੇਵ ਵਲੋਂ ਜਿੱਤਾਂ ਦਰਜ

ਚੇਨਈ ਓਪਨ-ਪ੍ਰਕਾਸ਼ ਅੰਮ੍ਰਿਤਰਾਜ ਤੇ ਸੋਮਦੇਵ ਵਲੋਂ ਜਿੱਤਾਂ ਦਰਜ

ਚੇਨਈ, 1 ਜਨਵਰੀ : ਚੇਨਈ ਵਿਖੇ ਚੱਲ ਰਹੇ ਏਅਰਸੈਲ ਚੇਨਈ ਓਪਨ ਟੈਨਿਸ ਟੂਰਨਾਮੈਂਟ ‘ਚ ਅੱਜ ਮਰਦਾਂ ਦੇ ਸਿੰਗਲਜ਼ ਵਰਗ ਦੇ ਖੇਡੇ ਗਏ ਮੈਚਾਂ ‘ਚ ਭਾਰਤ ਦੇ ਟੈਨਿਸ ਖਿਡਾਰੀ ਪ੍ਰਕਾਸ਼ ਅੰਮ੍ਰਿਤਰਾਜ ਅਤੇ ਸੋਮਦੇਵ ਵਰਮਨ ਨੇ ਆਪਣੇ-ਆਪਣੇ ਮੈਚ ਜਿੱਤ ਕੇ ਦੂਸਰੇ ਦੌਰ ‘ਚ ਪ੍ਰਵੇਸ਼ ਕਰ ਲਿਆ ਹੈ। ਪ੍ਰਕਾਸ਼ ਅੰਮ੍ਰਿਤਰਾਜ ਨੇ ਆਪਣੇ ਤੋਂ ਉੱਚੇ ਦਰਜੇ ਦੇ ਫਰਾਂਸ ਦੇ ਖਿਡਾਰੀ ਰੋਫਿਨ ਗੋਇਲੂਮੀ ਨੂੰ ਇਕ ਰੌਚਕ ਮੁਕਾਬਲੇ ‘ਚ 6-7 (4), 6-2, 6-2 ਨਾਲ ਹਰਾਇਆ। ਦੋ ਘੰਟੇ ਤੋਂ ਵੱਧ ਤੱਕ ਚੱਲੇ ਇਸ ਮੈਚ ‘ਚ ਭਾਰਤੀ ਖਿਡਾਰੀ ਨੇ ਪਹਿਲੇ ਸੈੱਟ ਗਵਾਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਅਗਲੇ ਦੋਨੋ ਸੈੱਟ ਜਿੱਤ ਕੇ ਇਸ ਮੈਚ ‘ਤੇ ਆਪਣਾ ਕਬਜ਼ਾ ਕਰ ਲਿਆ। ਇਸ ਤੋਂ ਇਲਾਵਾ ਮਰਦਾਂ ਦੇ ਸਿੰਗਲਜ਼ ਵਰਗ ‘ਚ ਖੇਡੇ ਗਏ ਇਕ ਹੋਰ ਮੈਚ ‘ਚ ਭਾਰਤੀ ਖਿਡਾਰੀ ਸੋਮਦੇਵ ਵਰਮਨ ਨੇ ਉਲਟ ਫੇ

ਓਲੰਪੀਅਨ ਮੁਹਿੰਦਰ ਮੁਣਸ਼ੀ ਹਾਕੀ ਟਰਾਫੀ ਉੱਤੇ ਸੁਰਜੀਤ ਅਕੈਡਮੀ ਕਾਬਜ਼

ਓਲੰਪੀਅਨ ਮੁਹਿੰਦਰ ਮੁਣਸ਼ੀ ਹਾਕੀ ਟਰਾਫੀ ਉੱਤੇ ਸੁਰਜੀਤ ਅਕੈਡਮੀ ਕਾਬਜ਼

ਜਲੰਧਰ, 29 ਦਸੰਬਰ : ਇਥੇ ਪੀਏਪੀ ਗਰਾਊਂਡ ਸਥਿਤ ਹਾਕੀ ਸਟੇਡੀਅਮ ‘ਚ ਖੇਡੇ ਗਏ 15ਵੇਂ ਸਾਲਸਨ ਸਟੀਲ ਓਲੰਪੀਅਨ ਮੁਹਿੰਦਰ ਮੁਣਸ਼ੀ ਹਾਕੀ ਟੂਰਨਾਮੈਂਟ ਦੇ ਫਾਈਨਲ ਮੈਚ ਦੌਰਾਨ ਸੁਰਜੀਤ ਅਕੈਡਮੀ ਜਲੰਧਰ ਨੇ ਸਪੋਰਟਸ ਅਕੈਡਮੀ ਜਲੰਧਰ ਨੂੰ 2 ਦੇ ਮੁਕਾਬਲੇ 4 ਗੋਲਾਂ ਨਾਲ ਹਰਾ ਕੇ ਖਿਤਾਬ ‘ਤੇ ਕਬਜ਼ਾ ਕਰ ਲਿਆ। ਜੇਤੂ ਸੁਰਜੀਤ ਅਕੈਡਮੀ ਨੂੰ ਮਰਹੂਮ ਹੁਕਮ ਸਿੰਘ ਸਿੱਧੂ ਟਰਾਫੀ ਤੇ 31000 ਰੁਪਏ ਨਕਦ ਇਨਾਮ ਦਿੱਤਾ ਗਿਆ, ਜਦਕਿ ਰਨਰ ਅਪ ਸਪੋਰਟਸ ਸਕੂਲ ਨੂੰ ਮਰਹੂਮ ਮਾਤਾ ਮਨਜੀਤ ਕੌਰ ਸਿੱਧੂ ਟਰਾਫੀ ਤੇ 21000 ਰੁਪਏ ਨਕਦ ਇਨਾਮ ਦਿੱਤਾ ਗਿਆ।

ਸਚਿਨ ਦੇ ਫੈਸਲੇ ਤੋਂ ਕ੍ਰਿਕਟ ਜਗਤ ਹੈਰਾਨ

ਸਚਿਨ ਦੇ ਫੈਸਲੇ ਤੋਂ ਕ੍ਰਿਕਟ ਜਗਤ ਹੈਰਾਨ

ਕ੍ਰਿਕਟ ਜਗਤ ਨੇ ਸਚਿਨ ਤੇਂਦੁਲਕਰ ਦੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ‘ਤੇ ਉਨ੍ਹਾਂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਹੋਏ ਕਿਹਾ ਕਿ ਰਿਕਾਰਡਾਂ ਦੇ ਬਾਦਸ਼ਾਹ ਦੀਆਂ ਉਪਲਬਧੀਆਂ ਤਕ ਪਹੁੰਚਣਾ ਕਿਸੇ ਵੀ ਬੱਲੇਬਾਜ਼ ਲਈ ਅਸੰਭਵ ਹੈ।

ਸਚਿਨ ਦੇ ਇਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲੈਣ ਸਬੰਧੀ ਐਲਾਨ ਤੋਂ ਤੁਰੰਤ ਬਾਅਦ ਇਸ ‘ਤੇ ਪ੍ਰਤੀਕਿਰਿਆਵਾਂ ਆਉਣ ਲੱਗ ਪਈਆਂ।

ਇਸ ਸਬੰਧੀ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਸਚਿਨ ਨੂੰ ਪਾਕਿਸਤਾਨ ਖ਼ਿਲਾਫ਼ ਲੜੀ ਖੇਡਣੀ ਚਾਹੀਦੀ ਸੀ ਪਰ ਇਹ ਉਸ ਦਾ ਫੈਸਲਾ ਹੈ ਤੇ ਇਹ ਸਹੀ ਹੈ। ਇਸ ‘ਤੇ ਸੁਆਲ ਚੁੱਕੇ ਜਾ ਰਹੇ ਸੀ ਕਿ ਸਚਿਨ ਨੂੰ ਇਕ ਰੋਜ਼ਾ ਕ੍ਰਿਕਟ ਖੇਡਣੀ ਚਾਹੀਦੀ ਹੈ ਜਾਂ ਨਹੀਂ। ਉਸ ਨੇ ਕਿਹਾ ਕਿ ਉਹ ਸਚਿਨ ਦੇ ਫੈਸਲੇ ਤੋਂ ਹੈਰਾਨ ਨਹੀਂ ਹੈ, ਕਿਉਂਕਿ ਉਸ ਨੇ ਉਹੀ ਕੀਤਾ

ਐਨਜੀਸੀ ਅਤੇ ਆਈਓਸੀ ਵੱਲੋਂ ਕੁਆਰਟਰ ਫਾਈਨਲਜ਼ ‘ਚ ਜਿੱਤਾਂ ਦਰਜ

ਐਨਜੀਸੀ ਅਤੇ ਆਈਓਸੀ ਵੱਲੋਂ ਕੁਆਰਟਰ ਫਾਈਨਲਜ਼ ‘ਚ ਜਿੱਤਾਂ ਦਰਜ

ਚੰਡੀਗੜ੍ਹ, 28 ਦਸੰਬਰ : 42ਵੇਂ ਐਸ.ਐਨ. ਵੋਹਰਾ ਆਲ ਇੰਡੀਆ ਗੁਰਮੀਤ ਮੈਮੋਰੀਅਲ ਹਾਕੀ ਟੂਰਨਾਮੈਂਟ ਦੇ ਅੱਜ ਦੋ ਕੁਆਰਟਰ ਫਾਈਨਲ ਮੈਚ ਸੈਕਟਰ-42 ਦੇ ਹਾਕੀ ਸਟੇਡੀਅਮ ਵਿੱਚ ਖੇਡੇ ਗਏ। ਪਹਿਲਾ ਮੈਚ ਓ.ਐਨ.ਜੀ.ਸੀ. ਅਤੇ ਈ.ਐਮ.ਈ. ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਨੂੰ ਓ.ਐਨ.ਜੀ.ਸੀ. ਦੀ ਟੀਮ ਨੇ 7-1 ਨਾਲ ਜਿੱਤ ਕੇ ਸੈਮੀ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ। ਦੂਜਾ ਮੁਕਾਬਲਾ ਆਈ.ਓ.ਸੀ. ਅਤੇ ਆਰ.ਸੀ.ਐਫ. ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ‘ਚ ਆਈ.ਓ.ਸੀ. ਨੇ 3-2 ਨਾਲ ਜਿੱਤ ਪ੍ਰਾਪਤ ਕੀਤੀ ਅਤੇ

ਉੱਤਰੀ ਰੇਲਵੇ, ਪੱਛਮੀ ਰੇਲਵੇ ਤੇ ਸੁਰਜੀਤ ਅਕੈਡਮੀ ਜੇਤੂ

ਉੱਤਰੀ ਰੇਲਵੇ, ਪੱਛਮੀ ਰੇਲਵੇ ਤੇ ਸੁਰਜੀਤ ਅਕੈਡਮੀ ਜੇਤੂ

ਚੰਡੀਗੜ੍ਹ, 25 ਦਸੰਬਰ : 42ਵੇਂ ਐਸ ਐਨ ਵੋਹਰਾ ਆਲ ਇੰਡੀਆ ਗੁਰਮੀਤ ਮੈਮੋਰੀਅਲ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਅੱਜ ਸੈਕਟਰ-42 ਦੇ ਹਾਕੀ ਸਟੇਡੀਅਮ ਵਿੱਚ ਤਿੰਨ ਮੈਚ ਖੇਡੇ ਗਏ। ਪਹਿਲੇ ਮੈਚ ਵਿੱਚ ਉੱਤਰੀ ਰੇਲਵੇ ਨੇ ਸੀ.ਐਫ.ਐਚ.ਏ. ਨੂੰ 9-4 ਦੇ ਵੱਡੇ ਫਰਕ ਨਾਲ ਹਰਾਇਆ। ਦੂਜਾ ਮੈਚ ਪੀ.ਐਸ.ਈ.ਬੀ. ਅਤੇ ਪੱਛਮੀ ਰੇਲਵੇ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ ਪੱਛਮੀ ਰੇਲਵੇ ਨੇ ਇਹ ਮੈਚ 4-3 ਦੇ ਫਰਕ ਨਾਲ ਜਿੱਤਿਆ। ਤੀਜਾ ਮੈਚ ਸੁਰਜੀਤ ਹਾਕੀ ਅਕੈਡਮੀ ਤੇ ਆਰ.ਸੀ.ਐਫ. ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ ਸੁਰਜੀਤ ਅਕੈਡਮੀ ਨੇ ਇਹ ਮੈਚ 7-0 ਦੇ ਵੱਡੇ ਫਰਕ ਨਾਲ ਜਿੱਤਿਆ। ਇਸ ਮੈਚ ਵਿੱਚ ਸੁਰਜੀਤ ਅਕੈਡਮੀ ਦੇ ਖਿਡਾਰੀ ਤਰਵਿੰਦ