Home » Archives by category » ਖੇਡ (Page 104)

ਜਰਖੜ ਖੇਡਾਂ ਦੀਆਂ ਤਰੀਕਾਂ ਐਲਾਨੀਆਂ

ਲੁਧਿਆਣਾ, 13 ਦਸੰਬਰ (ਬਿਊਰੋ) : ਪੰਜਾਬ ਦੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਖੇਡਾਂ ਵੱਜੋਂ ਜਾਣੀਆਂ ਜਾਂਦੀਆਂ 27ਵੀਆਂ ਜਰਖੜ ਖੇਡਾਂ ਅਗਲੇ ਵਰ੍ਹੇ 14 ਤੋਂ 17 ਜਨਵਰੀ 2013 ਨੂੰ 2 ਕਰੋੜ ਦੀ ਲਾਗਤ ਨਾਲ ਬਣੇ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਹੋਣਗੀਆ। ਮਾਤਾ ਸਾਹਿਬ ਕੌਰ ਸਪੋਰਟਸ ਕਲੱਬ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਐਨ.ਆਰ.ਆਈ. ਵਿੰਗ ਦੇ ਪ੍ਰਧਾਨ ਮਨਮੋਹਣ ਯੋਧਾਂ ਨੇ ਕਲੱਬ ਦੀ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਦੱਸਿਆ ਕਿ 27ਵੀਆਂ ਮਾਡਰ

ਡੈਨਮਾਰਕ ਨੂੰ ਹਰਾ ਕੇ ਭਾਰਤ ਸੈਮੀ ਫਾਈਨਲ ’ਚ

ਡੈਨਮਾਰਕ ਨੂੰ ਹਰਾ ਕੇ ਭਾਰਤ ਸੈਮੀ ਫਾਈਨਲ ’ਚ

ਮਾਨਸਾ, 11 ਦਸੰਬਰ  : ਇੱਥੋਂ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ ਵਿਖੇ ਤੀਸਰੇ ਵਿਸ਼ਵ ਕੱਪ ਕਬੱਡੀ ਦੇ ਆਖਰੀ ਤਿੰਨ ਲੀਗ ਮੈਚ ਖੇਡੇ ਗਏ, ਜਿਸ ਵਿੱਚ ਪੁਰਸ਼ ਵਰਗਾਂ ਦੇ ਪੂਲ ‘ਏ’ ਵਿੱਚ ਭਾਰਤ ਨੇ ਡੈਨਮਾਰਕ ਨੂੰ 73-28 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਨਾਲ ਪੂਲ ਵਿੱਚੋਂ ਚੋਟੀ ’ਤੇ ਰਹਿੰਦਿਆਂ ਸ਼ਾਨ ਨਾਲ ਸੈਮੀ ਫਾਈਨਲ ਵਿੱਚ ਦਾਖਲਾ ਪਾਇਆ। ਇਸੇ […]

97 ਸਾਲ ਦੀ ਮਾਨ ਕੌਰ ਅਤੇ 95 ਸਾਲ ਦੇ ਜੋਗਿੰਦਰ ਸਿੰਘ ਨੇ ਵਿਖਾਏ ਜੌਹਰ

97 ਸਾਲ ਦੀ ਮਾਨ ਕੌਰ ਅਤੇ 95 ਸਾਲ ਦੇ ਜੋਗਿੰਦਰ ਸਿੰਘ ਨੇ ਵਿਖਾਏ ਜੌਹਰ

ਮਸਤੂਆਣਾ, 11 ਦਸੰਬਰ : ਸੰਤ ਅਤਰ ਸਿੰਘ ਯਾਦਗਾਰੀ ਸਟੇਡੀਅਮ ਮਸਤੂਆਣਾ ਸਾਹਿਬ ਵਿਖੇ ਪੰਜਾਬ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਪੰਜਾਬ ਵੱਲੋਂ ਦੋ ਰੋਜ਼ਾ 33ਵੀਂ ਪੰਜਾਬ ਮਾਸਟਰ ਅਥਲੈਟਿਕ ਮੀਟ ਡਾ. (ਕੈਪਟਨ) ਭੁਪਿੰਦਰ ਸਿੰਘ ਪੂਨੀਆਂ ਦੀ ਅਗਵਾਈ ਹੇਠ ਸਮਾਪਤ ਹੋ ਗਈ। ਕਨਵੀਨਰ ਪ੍ਰੋ. ਨਿਰਪਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ 22 ਜ਼ਿਲ੍ਹਿਆਂ ਦੇ 35 ਤੋਂ 97 ਸਾਲ ਤੱਕ ਦੇ 400 ਦੇ ਕਰੀਬ ਖਿਡਾਰੀ (ਮਰਦ ਅਤੇ ਔਰਤਾਂ) ਨੇ ਇਸ ਵਿਚ ਭਾਗ ਲਿਆ। ਇਸ ਅਥਲੈਟਿਕ ਮੀਟ ਦਾ ਉਦਘਾਟਨ ਪੰਜਾਬ ਮਾਸਟਰਜ਼ ਅਥਲੈਟਿਕਸ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਨੇ ਕੀ

ਇਟਲੀ ਵੱਲੋਂ ਸਿਏਰਾ ਲਿਓਨ ਨੂੰ ਮਾਤ, ਇੰਗਲੈਂਡ ਦੀਆਂ ਕੁੜੀਆਂ ਵੀ ਜੇਤੂ

ਇਟਲੀ ਵੱਲੋਂ ਸਿਏਰਾ ਲਿਓਨ ਨੂੰ ਮਾਤ, ਇੰਗਲੈਂਡ ਦੀਆਂ ਕੁੜੀਆਂ ਵੀ ਜੇਤੂ

ਗੁਰਦਾਸਪੁਰ, 10 ਦਸੰਬਰ : ਵਿਸ਼ਵ ਕੱਪ ਕਬੱਡੀ-2012 ਦੇ ਤਿੰਨ ਲੀਗ ਮੈਚ ਅੱਜ ਇੱਥੋਂ ਦੇ ਸਰਕਾਰੀ ਕਾਲਜ ਦੇ ਸਟੇਡੀਅਮ ਵਿਖੇ ਖੇਡੇ ਗਏ। ਇਨ੍ਹਾਂ ਕਬੱਡੀ ਮੈਚਾਂ ਨੂੰ ਵੇਖਣ ਲਈ ਲੋਕਾਂ ’ਚ ਭਾਰੀ ਉਤਸ਼ਾਹ ਸੀ ਅਤੇ ਸਾਰਾ ਸਟੇਡੀਅਮ ਭਰਿਆ ਹੋਇਆ ਸੀ। ਕਬੱਡੀ ਮੈਚ ਦਾ ਉਦਘਾਟਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ। ਖੇਤੀਬਾੜੀ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਪਹਿਲੇ ਮੈਚ ਦੌਰਾਨ ਵਿਸ਼ੇਸ਼ ਮਹਿਮਾਨ ਸਨ। ਪਹਿਲਾ ਮੈਚ ਇਟਲੀ ਅਤੇ ਸਿਏਰਾ ਲਿਓਨ ਦੀਆਂ ਮਰਦ ਕਬੱਡੀ ਟੀਮਾਂ (ਪੂਲ ਸੀ) ਵਿਚਾਲੇ ਖੇਡਿਆ ਗਿਆ। ਇਟਲੀ ਦੀ ਟੀਮ ਵਿੱਚ ਜ਼ਿਆਦਾਤਰ ਖਿਡਾਰੀ ਭਾਰਤੀ ਐੱਨ.ਆਰ.ਆਈ ਸਨ। ਇਸ ਕਾਰਨ ਕਬੱਡੀ ਦੇ ਦਾਅ ਪੇਚਾਂ ਤੋਂ ਚੰਗੀ ਤਰ੍ਹਾਂ ਜਾਣੂ ਜਾਪ ਰਹੇ ਸਨ। ਇਸ ਦਿਲਚਸ

ਵਿਸ਼ਵ ਕਬੱਡੀ ਕੱਪ : ਕੈਨੇਡਾ ਨੇ ਨਾਰਵੇ ਨੂੰ 10 ਅੰਕਾਂ ਨਾਲ ਪਛਾੜਿਆ

ਵਿਸ਼ਵ ਕਬੱਡੀ ਕੱਪ : ਕੈਨੇਡਾ ਨੇ ਨਾਰਵੇ ਨੂੰ 10 ਅੰਕਾਂ ਨਾਲ ਪਛਾੜਿਆ

ਫਾਜ਼ਿਲਕਾ,9 ਦਸੰਬਰ : ਇਥੋਂ ਦੇ ਐਮ.ਆਰ. ਸਰਕਾਰੀ ਕਾਲਜ ਦੇ ਸਟੇਡੀਅਮ ਵਿਖੇ ਅੱਜ 40 ਹਜ਼ਾਰ ਤੋਂ ਦਰਸ਼ਕਾਂ ਦੇ ਸਾਹਮਣੇ ਤੀਸਰੇ ਵਿਸ਼ਵ ਕੱਪ ਕਬੱਡੀ 2012 ਦੇ ਤਿੰਨ ਲੀਗ ਮੈਚ ਖੇਡੇ ਗਏ। ਭਾਰਤੀ ਮਹਿਲਾ ਕਬੱਡੀ ਟੀਮ ਨੇ ਆਪਣੇ ਦੂਜੇ ਲੀਗ ਵਿੱਚ ਮੈਚ ਕੈਨੇਡਾ ਨੂੰ 62-16 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਨਾਲ ਪੂਲ ‘ਏ’ ਵਿੱਚ ਚੋਟੀ ’ਤੇ ਰਹਿੰਦਿਆਂ ਸੈਮੀ ਫਾਈਨਲ ਵਿੱਚ ਸ਼ਾਨ ਨਾਲ ਦਾਖਲਾ ਪਾਇਆ। ਇਸ ਪੂਲ ਵਿੱਚ ਕੈਨੇਡਾ ਦੀ ਦੂਜੀ ਹਾਰ ਕਾਰਨ ਡੈਨਮਾਰਕ ਦੀ ਟੀਮ ਵੀ ਸਿੱਧੇ ਤੌਰ ’ਤੇ ਸੈਮੀ ਫਾਈਨਲ ਵਿੱਚ ਪਹੁੰਚ ਗਈ। ਮਹਿਲਾ

ਪਾਕਿਸਤਾਨ ਕਬੱਡੀ ਟੀਮ ਦਾ ਧੁਰਾ ਹਨ ਬੱਟ ਭਰਾ

ਪਾਕਿਸਤਾਨ ਕਬੱਡੀ ਟੀਮ ਦਾ ਧੁਰਾ ਹਨ ਬੱਟ ਭਰਾ

ਫਾਜ਼ਿਲਕਾ, 9 ਦਸੰਬਰ : ਪੰਜਾਬ ਦੀ ਧਰਤੀ ‘ਤੇ ਚੱਲ ਰਹੇ ਵਿਸ਼ਵ ਕਬੱਡੀ ਕੱਪ ‘ਚ ਹਿੱਸਾ ਲੈਣ ਵਾਲੀ ਪਾਕਿਸਤਾਨ ਦੀ ਟੀਮ ‘ਚ ਤਿੰਨ ਸਕੇ ਭਰਾ ਹਿੱਸਾ ਲੈ ਰਹੇਂ ਹਨ। ਇਸ ਟੀਮ ‘ਚ ਸਦੀਕ ਬੱਟ, ਸ਼ਫੀਕ ਬੱਟ ਤੇ ਵਿਕਾਸ ਬੱਟ ਆਪਣੇ ਦੇਸ਼ ਦੀ ਨੁਮਾਇੰਦਗੀ ਕਰ ਰਹੇ ਹਨ। ਸਦੀਕ ਬੱਟ ਪਿਛਲੇ ਵਿਸ਼ਵ ਕੱਪ ‘ਚ ਪਾਕਿ ਦਾ ਕਪਤਾਨ ਸੀ। ਪਾਕਿ ਪੰਜਾਬ ਦੇ ਚੱਕ ਨੰਬਰ 7 ਜੀਵੇ ਨਲਕਾ, ਕੁਹਾਲਾ (ਸਰਗੋਧਾ) ਦੇ ਵਸਨੀਕ ਅਬਦੁਲ ਰਹਿਮਾਨ ਬੱਟ ਤੇ ਬੇਗ਼ਮ ਜਾਹਿਦ ਬੀਬੀ ਦੇ ਉਕਤ ਤਿੰਨ ਸਪੁੱਤਰਾਂ ਤੋਂ ਇਲਾਵਾ ਦੋ ਹੋਰ ਪੁੱਤਰ ਨਈਮ ਬੱਟ ਤੇ ਅਸਦ ਬੱਟ ਵੀ ਕਬੱਡੀ ਖਿਡਾਰੀ ਹਨ। ਸਾਰੇ ਹੀ ਭਰਾ ਕੌਮਾਂਤਰੀ ਪੱਧਰ ‘ਤੇ ਖੇਡ ਚੁੱਕੇ ਹਨ। ਰੌਚਕ ਗੱਲ ਇਹ ਹੈ ਕਿ ਤਿੰਨੋ ਹੀ ਭ

ਕਬੱਡੀ ਵਿਸ਼ਵ ਕੱਪ: ਪਾਕਿ ਵੱਲੋਂ ਇਟਲੀ ਨੂੰ ਕਰਾਰੀ ਹਾਰ

ਕਬੱਡੀ ਵਿਸ਼ਵ ਕੱਪ: ਪਾਕਿ ਵੱਲੋਂ ਇਟਲੀ ਨੂੰ ਕਰਾਰੀ ਹਾਰ

ਚੋਹਲਾ ਸਾਹਿਬ (ਤਰਨ ਤਾਰਨ), 8 ਦਸੰਬਰ : ਇੱਥੋਂ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਵਿਖੇ ਅੱਜ ਤੀਸਰੇ ਵਿਸ਼ਵ ਕੱਪ ਕਬੱਡੀ 2012 ਦੇ ਤਿੰਨ ਲੀਗ ਮੈਚ ਖੇਡੇ ਗਏ, ਜਿਨ੍ਹਾਂ ਵਿਚ ਪੁਰਸ਼ ਵਰਗ ਦੇ ਪੂਲ ‘ਸੀ’ ਦੇ ਮੈਚਾਂ ਵਿਚ ਪਾਕਿਸਤਾਨ ਨੇ ਇਟਲੀ ਨੂੰ 60-20 ਨਾਲ ਹਰਾ ਕੇ ਸੈਮੀ ਫਾਈਨਲ ਵਿਚ ਦਾਖਲਾ ਪਾਇਆ। ਇਸੇ ਪੂਲ ਦੇ ਇਕ ਹੋਰ ਲੀਗ ਮੈਚ ਵਿਚ ਸੀਅਰਾ ਲਿਓਨ ਨੇ ਸਕਾਟਲੈਂਡ ਨੂੰ 73-24 ਦੇ ਫਰਕ ਨਾਲ ਹਰਾ ਕੇ ਵਿਸ਼ਵ ਕੱਪ ਦੀ ਪਲੇਠੀ ਜਿੱਤ ਹਾਸਲ ਕੀਤੀ। ਮਹਿਲਾ ਵਰਗ ਦੇ ਪੂਲ ‘ਬੀ’ ਦੇ ਇਕਲੌਤੇ ਮੈਚ ਵਿਚ ਇੰਗ

ਵਿਸ਼ਵ ਕੱਪ: ਅਮਰੀਕਾ ਨੂੰ ਹਰਾ ਕੇ ਇਰਾਨ ਸੈਮੀ ਫਾਈਨਲ ’ਚ

ਵਿਸ਼ਵ ਕੱਪ: ਅਮਰੀਕਾ ਨੂੰ ਹਰਾ ਕੇ ਇਰਾਨ ਸੈਮੀ ਫਾਈਨਲ ’ਚ

ਰੂਪਨਗਰ, 7 ਦਸੰਬਰ : ਤੀਜੇ ਵਿਸ਼ਵ ਕਬੱਡੀ ਕੱਪ 2012 ਦੇ ਪਹਿਲੇ ਵੱਡੇ ਉਲਟਫੇਰ ਵਿੱਚ ਅੱਜ ਇਰਾਨ ਨੇ ਅਮਰੀਕਾ ਨੂੰ ਫਸਵੇਂ ਮੁਕਾਬਲੇ ਵਿਚ 45-41 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪਹੁੰਚਣ ਦਾ ਮਾਣ ਹਾਸਲ ਕੀਤਾ। ਕਬੱਡੀ ਵਿੱਚ ਨਵੀਂ ਟੀਮ ਇਰਾਨ ਨੇ ਪਿਛਲੀ ਵਾਰ ਦੇ ਸੈਮੀ ਫਾਈਨਲਿਸਟ ਅਮਰੀਕਾ ਨੂੰ ਸਖ਼ਤ ਮੁਕਾਬਲੇ ਵਿੱਚ ਹਰਾ ਕੇ ਨੱਕੋ-ਨੱਕ ਭਰੇ ਸਟੇਡੀਅਮ ਵਿੱਚ ਦਰਸ਼ਕਾਂ ਦਾ ਪੂਰਾ ਮਾਣ ਰੱਖਿਆ। ਇਥੋਂ ਦੇ ਨਹਿਰੂ ਸਟੇਡੀਅਮ ਵਿਖੇ ਅੱਜ ਵਿਸ਼ਵ ਕੱਪ ਦੇ ਤਿੰਨ ਮੈਚ ਖੇਡੇ ਗਏ। ਅੱਜ ਮਰਦਾਂ ਦੇ ਵਰਗ ਦੇ ਦੂਜੇ ਮੈਚ ਵਿੱਚ ਅਰਜਨਟੀਨਾ ਨੇ ਕੀਨੀਆ ਅਤੇ ਮਹਿਲਾ ਵਰਗ ਵਿੱਚ ਮਲੇਸ਼ੀਆ

ਕਬੱਡੀ: ਭਾਰਤ ਦੀ ਇੰਗਲੈਂਡ ‘ਤੇ ਸ਼ਾਨਦਾਰ ਜਿੱਤ

ਕਬੱਡੀ: ਭਾਰਤ ਦੀ ਇੰਗਲੈਂਡ ‘ਤੇ ਸ਼ਾਨਦਾਰ ਜਿੱਤ

ਮੁਕਤਸਰ ਸਾਹਿਬ, 5 ਦਸੰਬਰ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਦੇ ਖੇਡ ਸਟੇਡੀਅਮ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿਸ਼ਵ ਕੱਪ ਦੇ ਮੁਕਾਬਲਿਆਂ ਦਾ ਆਰੰਭ ਕੀਤਾ ਗਿਆ, ਜਦੋਂ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਡੈਨਮਾਰਕ ਤੇ ਕੈਨੇਡਾ ਦੀਆਂ ਮਹਿਲਾ ਕਬੱਡੀ ਟੀਮਾਂ ਦੇ ਪਲੇਠੇ ਮੁਕਾਬਲਿਆਂ ਦਾ ਅਰੰਭ ਕਰਾਉਂਦਿਆਂ ‘ਮਹਿਲਾ ਵਿਸ਼ਵ ਕੱਪ ਮੁਕਾਬਲਿਆਂ’ ਨੂੰ ਹਰੀ ਝੰਡੀ ਦਿੱਤੀ। ਇਸ ਦੌਰਾਨ ਭਾਰਤੀ ਪੁਰਸ਼ ਕਬੱਡੀ ਟੀਮ ਨੇ ਇੰਗਲੈਂਡ ਨੂੰ 57-28 ਨਾਲ ਹਰਾ ਕੇ ਵਿਸ਼ਵ ਕੱਪ ਵਿੱਚ ਜੇਤੂ ਮੁਹਿੰਮ ਦੀ ਸ਼ੁਰੂਆਤ

ਅਮਰੀਕਾ ਤੇ ਇਰਾਨ ਨੇ ਅਰਜਨਟੀਨਾ ਤੇ ਕੀਨੀਆ ਨੂੰ ਹਰਾਇਆ

ਅਮਰੀਕਾ ਤੇ ਇਰਾਨ ਨੇ ਅਰਜਨਟੀਨਾ ਤੇ ਕੀਨੀਆ ਨੂੰ ਹਰਾਇਆ

ਅੰਮ੍ਰਿਤਸਰ, 4 ਦਸੰਬਰ : ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਤੀਜੇ ਵਿਸ਼ਵ ਕੱਪ ਕਬੱਡੀ 2012 ਦੇ ਪੂਲ ਸੀ ਤੇ ਡੀ ਦੇ ਅੱਜ ਖੇਡੇ ਗਏ ਮੈਚਾਂ ਵਿਚੋਂ ਪਹਿਲਾ ਮੈਚ ਅਮਰੀਕਾ ਨੇ ਇਕਪਾਸੜ ਤੌਰ ’ਤੇ ਅਰਜਨਟੀਨਾ ਨੂੰ 77-14 ਦੇ ਫ਼ਰਕ ਨਾਲ ਹਰਾ ਕੇ ਜਿੱਤ ਲਿਆ। ਦੂਜਾ ਮੈਚ ਵੀ ਇਸੇ ਤਰ੍ਹਾਂ ਇਰਾਨ ਨੇ ਅਫ਼ਰੀਕੀ ਮੁਲਕ ਕੀਨੀਆ ਨੂੰ 79-15 ਦੇ ਫ਼ਰਕ ਨਾਲ ਹਰਾ ਕੇ ਜਿੱਤ ਲਿਆ। ਅਮਰੀਕਾ ਦੀ ਟੀਮ ਦੀ ਇਹ ਪਹਿਲੀ ਜਿੱਤ ਹੈ ਜਦੋਂਕਿ ਅਰਜਨਟੀਨਾ ਨੂੰ ਦੂਜੀ ਵਾਰ ਹਾਰ ਪ੍ਰਾਪਤ ਹੋਈ ਹੈ। ਅੱਜ ਦੇ ਮੁਕਾਬਲਿਆਂ ਦੌਰਾਨ