Home » Archives by category » ਖੇਡ (Page 108)

ਸਪੇਨ ਤੇ ਚੈੱਕ ਗਣਰਾਜ ਵਿੱਚ ਹੋਵੇਗੀ ਡੇਵਿਸ ਕੱਪ ਦੀ ਫਾਈਨਲ ਟੱਕਰ

ਬਿਊਨਸ ਆਈਰਸ, 17 ਸਤੰਬਰ : ਵਿਸ਼ਵ ਦੇ ਛੇਵੇਂ ਨੰਬਰ ਦੇ ਖਿਡਾਰੀ ਟੌਮਜ਼ ਬਰਡੀਜ਼ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਚੈੱਕ ਗਣਰਾਜ ਨੇ ਮੇਜ਼ਬਾਨ ਅਰਜਨਟੀਨਾ ਨੂੰ 3-2 ਨਾਲ ਹਰਾ ਕੇ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਫਾਈਨਲ ਵਿੱਚ ਟੱਕਰ ਪਿਛਲੇ ਚੈਂਪੀਅਨ ਸਪੇਨ ਨਾਲ ਹੋਵੇਗੀ। ਬਰਡੀਜ਼ ਨੇ ਐਤਵਾਰ ਨੂੰ ਪਹਿਲੇ ਰਿਵਰਸ ਸਿੰਗਲਜ਼ ਵਿੱਚ ਕਾਰਲੋਸ ਬਰਲੋਕ ਨੂੰ 6-

ਡੇਵਿਸ ਕੱਪ ‘ਚ ਭਾਰਤ ਵੱਲੋਂ ਨਿਊਜ਼ੀਲੈਂਡ ਖਿਲਾਫ ‘ਕਲੀਨ ਸਵੀਪ’

ਡੇਵਿਸ ਕੱਪ ‘ਚ ਭਾਰਤ ਵੱਲੋਂ ਨਿਊਜ਼ੀਲੈਂਡ ਖਿਲਾਫ ‘ਕਲੀਨ ਸਵੀਪ’

ਚੰਡੀਗੜ੍ਹ, 16 ਸਤੰਬਰ : ਭਾਰਤ ਦੇ ਨੌਜਵਾਨ ਟੈਨਿਸ ਖਿਡਾਰੀ ਯੂਕੂ ਭਾਂਬਰੀ ਅਤੇ ਸਨਮ ਸਿੰਘ ਨੇ ਡੇਵਿਸ ਕੱਪ ਏਸ਼ੀਆ ਓਸ਼ੀਆਨਾ ਗਰੁੱਪ-1 ਪਲੇਅ ਆਫ ਮੁਕਾਬਲੇ ਦੇ ਰਿਵਰਸ ਸਿੰਗਲਜ਼ ਮੁਕਾਬਲੇ ਜਿੱਤ ਲਈ ਹਨ। ਇਸ ਤਰਾਂ ਭਾਰਤ ਨੇ ਨਿਊਜ਼ੀਲੈਂਡ ਖਿਲਾਫ ਡੇਵਿਸ ਕੱਪ ਏਸ਼ੀਆ ਓਸ਼ੀਆਨਾ ਗਰੁੱਪ-1 ਪਲੇਅ ਆਫ ‘ਚ 5-0 ਨਾਲ ਜਿੱਤ ਦਰਜ ਕਰਕੇ ਕਲੀਨ ਸਵੀਪ ਕਰ ਦਿੱਤਾ ਹੈ। ਅੱਜ ਚੰਡੀਗੜ੍ਹ

ਇਟਾਲੀਅਨ ਲੀਗ ‘ਚ ਮਿਲਾਨ ਦੀ ਲਗਾਤਾਰ ਦੂਜੀ ਹਾਰ

ਇਟਾਲੀਅਨ ਲੀਗ ‘ਚ ਮਿਲਾਨ ਦੀ ਲਗਾਤਾਰ ਦੂਜੀ ਹਾਰ

ਰੋਮ, 16 ਸਤੰਬਰ : ਇਟਲੀ ਦੇ ਫੁੱਟਬਾਲ ਕਲੱਬ ਏ ਸੀ ਮਿਲਾਨ ਨੂੰ ਇਟਾਲੀਅਨ ਲੀਗ ਫੁੱਟਬਾਲ ਟੂਰਨਾਮੈਂਟ ਤਹਿਤ ਖਏਡੇ ਗਏ ਮੁਕਾਬਲੇ ਵਿਚ ਆਪਣੇ ਹੀ ਘਰ ‘ਚ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਕੱਲ੍ਹ ਦੇਰ ਰਾਤ ਖੇਡੇ ਗਏ ਮੈਚ ਵਿਚ ਐਟਲਾਂਟਾ ਨੇ ਮਿਲਾਨ ਦੀ ਟੀਮ ਨੂੰ 1-0 ਨਾਲ ਹਰਾ ਦਿੱਤਾ। ਮੈਚ ਦਾ ਇੱਕੋ ਇੱਕ ਗੋਲ 64ਵੇਂ ਮਿੰਟ ਵਿਚ ਲੁਕਾ ਸਿਗਾਰਿਨੀ ਨੇ ਕੀਤਾ। ਇਸ ਜਿੱਤ ਨਾਲ ਐਟਲਾਂਟਾ

ਦੂਜਾ ਏਸ਼ੀਆ ਕੱਪ ਕਬੱਡੀ ਟੂਰਨਾਮੈਂਟ 27 ਅਕਤੂਬਰ ਤੋਂ ਲਾਹੌਰ ‘ਚ

ਦੂਜਾ ਏਸ਼ੀਆ ਕੱਪ ਕਬੱਡੀ ਟੂਰਨਾਮੈਂਟ 27 ਅਕਤੂਬਰ ਤੋਂ ਲਾਹੌਰ ‘ਚ

ਇਸਲਾਮਾਬਾਦ, 16 ਸਤੰਬਰ : ਦੂਜਾ ਏਸ਼ੀਆ ਕੱਪ ਕਬੱਡੀ ਟੂਰਨਾਮੈਂਟ 27 ਤੋਂ 31 ਅਕਤੂਬਰ ਤੱਕ ਲਾਹੌਰ ਵਿਖੇ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਸਕੱਤਰ ਮੁਹੰਮਦ ਸਰਵਰ ਨੇ ਦੱਸਿਆ ਕਿ ਪੰਜ ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਟ ਵਿਚ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਸ੍ਰੀਲੰਕਾ, ਈਰਾਨ, ਨੇਪਾਲ, ਇੰਡੋਨੇਸ਼ੀਆ, ਥਾਈਲੈਂਡ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਭਾਗ ਲੈਣਗੀਆਂ, ਜਿਨ੍ਹਾਂ ਨੂੰ

ਭਾਰਤ ਦੀ ਸ੍ਰੀ ਲੰਕਾ ਤੇ 26 ਦੌੜਾ ਨਾਲ ਜਿੱਤ

ਭਾਰਤ ਦੀ ਸ੍ਰੀ ਲੰਕਾ ਤੇ 26 ਦੌੜਾ ਨਾਲ ਜਿੱਤ

ਕੋਲੰਬੋ, 15 ਸਤੰਬਰ : ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਬਾਦ ਅਰਧ-ਸੈਂਕੜੇ ਤੋਂ ਬਾਅਦ ਇਰਫ਼ਾਨ ਪਠਾਨ ਦੇ ਪੰਜ ਤੇ ਲਕਸ਼ਮੀਪਤੀ ਬਾਲਾਜੀ ਦੇ ਤਿੰਨ ਵਿਕਟਾਂ ਨਾਲ ਭਾਰਤ ਨੇ ਅੱਜ ਵਿਸ਼ਵ ਟਵੰਟੀ-20 ਲਈ ਆਪਣੇ ਸ਼ੁਰੂਆਤੀ ਅਭਿਆਸ ਮੈਚ ‘ਚ ਸ੍ਰੀਲੰਕਾ ਨੂੰ ਆਸਾਨੀ ਨਾਲ 26 ਦੌੜਾਂ ਨਾਲ ਹਰਾ ਦਿੱਤਾ। ਪੀ. ਸਾਰਾ ਓਵਲ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ

ਕ੍ਰਿਕਟ ਬੋਰਡ ਦਾ ਪ੍ਰਧਾਨ ਦੀ ਚੋਣ ਹੇਣ ਖੇਤਰੀ ਆਧਾਰ ’ਤੇ ਨਹੀਂ

ਕ੍ਰਿਕਟ ਬੋਰਡ ਦਾ ਪ੍ਰਧਾਨ ਦੀ ਚੋਣ ਹੇਣ ਖੇਤਰੀ ਆਧਾਰ ’ਤੇ ਨਹੀਂ

ਚੇਨਈ, 15 ਸਤੰਬਰ : ਇਕ ਅਹਿਮ ਫੈਸਲੇ ‘ਚ ਭਾਰਤੀ ਕ੍ਰਿਕਟ ਬੋਰਡ ਨੇ ਅੱਜ ਆਪਣੇ ਸੰਵਿਧਾਨ ‘ਚ ਸੋਧ ਕਰਕੇ ਪ੍ਰਧਾਨਗੀ ਦੇ ਅਹੁਦੇ ਦੀ ਚੋਣ ਦੀ ਖੇਤਰੀ ਨੀਤੀ ਖਤਮ ਕਰ ਦਿੱਤੀ ਹੈ। ਇਸ ਤੋਂ ਇਲਾਵਾ ਅਹੁਦੇਦਾਰਾਂ ਨੂੰ ਪੁਨਰ ਚੋਣ ਰਾਹੀਂ ਮੁੜ ਅਹੁਦੇ ‘ਤੇ ਕਾਬਜ਼ ਹੋਣ ਦੀ ਸਹੂਲਤ ਵੀ ਦੇ ਦਿੱਤੀ ਹੈ।ਬੋਰਡ ਦੀ ਆਮ ਸਭਾ ‘ਚ ਤਿੰਨ ਚੌਥਾਈ ਤੋਂ ਜ਼ਿਆਦਾ ਬਹੁਮਤ ਨਾਲ ਇਹ ਮਤੇ ਨੂੰ ਪਾਸ ਕਰ ਦਿੱਤਾ ਗਿ

ਕੋਹਲੀ ਵਿਸ਼ਵ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ

ਕੋਹਲੀ ਵਿਸ਼ਵ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ

ਕੋਲੰਬੋ, 15 ਸਤੰਬਰ : ਭਾਰਤ ਦੇ ਵਿਰਾਟ ਕੋਹਲੀ ਨੂੰ ਅੱਜ ਕੌਮਾਂਤਰੀ ਕ੍ਰਿਕਟ ਕੌਂਸਲ ਦੇ ਸਾਲਾਨਾ ਐਵਾਰਡ ਵੰਡ ਸਮਾਗਮ ‘ਚ ਸਾਲ ਦਾ ਸਰਵੋਤਮ ਇਕ-ਰੋਜ਼ਾ ਕ੍ਰਿਕਟ ਖਿਡਾਰੀ ਚੁਣ ਲਿਆ ਗਿਆ ਹੈ। ਕੋਹਲੀ ਨੂੰ ਪਿਛਲੇ 12 ਮਹੀਨਿਆਂ ‘ਚ ਲਗਾਤਾਰ ਚੰਗੇ ਪ੍ਰਦਰਸ਼ਨ ਲਈ ਇਹ ਐਵਾਰਡ ਦਿੱਤਾ ਗਿਆ। ਸ੍ਰੀਲੰਕਾ ਦੇ ਖਿਡਾਰੀ ਕੁਮਾਰ ਸੰਗਾਕਾਰਾ ਸਾਲ ਦੇ ਸਰਵੋਤਮ ਖਿਡਾਰੀ ਦੇ ਨਾਲ ਨਾਲ ਦੋ ਹੋਰ ਐਵਾਰਡ

ਭਾਰਤ ਦੀ ਨਿਊਜ਼ੀਲੈਂਡ ਖ਼ਿਲਾਫ਼ 3-0 ਨਾਲ ਜੇਤੂ ਲੀਡ

ਭਾਰਤ ਦੀ ਨਿਊਜ਼ੀਲੈਂਡ ਖ਼ਿਲਾਫ਼ 3-0 ਨਾਲ ਜੇਤੂ ਲੀਡ

ਚੰਡੀਗੜ੍ਹ,15 ਸਤੰਬਰ : ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਡੇਵਿਸ ਕੱਪ ਦੇ ਏਸ਼ੀਆ ਓਸ਼ੇਨੀਆਂ ਜ਼ੋਨ ਦੇ ਪੰਜ ਮੈਚਾਂ ਵਿੱਚੋਂ ਤਿੰਨ ਮੈਚ ਜਿੱਤ ਕੇ 3-0 ਦੀ ਜੇਤੂ ਲੀਡ ਬਣਾਉਣ ਦੇ ਨਾਲ ਹੀ ਆਪਣੇ ਆਪ ਨੂੰ ਗਰੁੱਪ ਇੱਕ ‘ਚ ਬਰਕਰਾਰ ਰੱਖਿਆ ਹੈ। ਅੱਜ ਖੇਡੇ ਸਿੰਗਲਜ਼ ਤੇ ਡਬਲਜ਼ ਵਰਗ ਦੇ ਮੈਚਾਂ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਵੇਂ ਮੈਚ ਜਿੱਤ ਲਏ ਜਦੋਂਕਿ ਬੀਤੇ ਕੱਲ੍ਹ ਪਹਿਲਾ ਮੈਚ

ਯੂਕੀ ਭਾਂਬਰੀ ਨੇ ਟਰਨਰ ਨੂੰ ਹਰਾਇਆ

ਯੂਕੀ ਭਾਂਬਰੀ ਨੇ ਟਰਨਰ ਨੂੰ ਹਰਾਇਆ

ਚੰਡੀਗੜ੍ਹ, 14 ਸਤੰਬਰ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਡੇਵਿਸ ਕੱਪ ਏਸ਼ੀਆ ਓਸ਼ੀਆਨਾ ਗਰੁੱਪ-1 ਟੈਨਿਸ ਟੂਰਨਾਮੈਂਟ ਅੱਜ ਚੰਡੀਗੜ੍ਹ ਲਾਅਨ ਟੈਨਿਸ ਸੰਘ ਸਟੇਡੀਅਮ ਵਿਖੇ ਸ਼ੁਰੂ ਹੋਇਆ। ਅੱਜ ਖੇਡੇ ਗਏ ਪਹਿਲੇ ਮੈਚ ਵਿਚ ਭਾਰਤ ਦੇ ਯੂਕੀ ਭਾਂਬਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਿਊਜ਼ੀਲੈਂਡ ਦੇ ਡੇਨੀਅਲ ਕਿੰਗ ਟਰਨਰ ਨੂੰ ਹਰਾ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ। ਮੀਂਹ

ਡੈਰੇਲ ਟਫੀ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ

ਡੈਰੇਲ ਟਫੀ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ

ਵਲਿੰਗਟਨ : 14 ਸਤੰਬਰ : ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਡੈਰੇਲ ਟਫੀ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਟਫੀ ਦੇ 12 ਸਾਲਾ ਅੰਤਰਰਾਸ਼ਟਰੀ ਕ੍ਰਿਕਟ ਕੈਰੀਅਰ ਦਾ ਅੰਤ ਹੋ ਗਿਆ ਹੈ। 34 ਸਾਲਾ ਟਫੀ ਨਿਊਜ਼ੀਲੈਂਡ ਲਈ ਆਖਰੀ ਵਾਰ ਸਾਲ 2010 ਵਿਚ ਖੇਡੇ ਸਨ। ਟਫੀ ਨੇ ਸੰਨਿਆਸ ਲੈਣ ਦਾ ਐਲਾਨ ਕਰਦਿਆਂ ਕਿਹਾ ਕਿ ਬੀਤੇ