Home » Archives by category » ਅਮਰੀਕਾ/ਕੈਨੇਡਾ (Page 297)

ਨਵੇਂ ਚੋਣ ਸਰਵੇਖਣ ਵਿਚ ਓਬਾਮਾ ਪਛੜੇ

ਨਵੇਂ ਚੋਣ ਸਰਵੇਖਣ ਵਿਚ ਓਬਾਮਾ ਪਛੜੇ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਦੀ 6 ਨਵੰਬਰ ਨੂੰ ਹੋ ਰਹੀ ਚੋਣ ਲਈ ਪ੍ਰਚਾਰ ਦੌਰਾਨ ਰਿਪਬਲਿਕਨ ਦੇ ਉਮੀਦਵਾਰ ਮਿੱਟ ਰੋਮਨੀ ਆਪਣੇ ਵਿਰੋਧੀ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਅੱਗੇ ਨਿਕਲ ਰਹੇ ਹਨ। ਚੋਣ ਸਰਵੇਖਕ ਗਾਲਅਪ ਮੁਤਾਬਕ ਸ੍ਰੀ ਰੋਮਨੀ ਸ੍ਰੀ ਓਬਾਮਾ ਤੋਂ 5 ਨੁਕਤੇ ਅੱਗੇ ਚੱਲ ਰਹ ਹਨ ਜਦੋਂ ਕਿ ਰੀਅਲ ਕਲੀਅਰ ਪਾਲਿਟਿਕਸ ਨੇ ਉਨ੍ਹਾਂ ਨੂੰ ਸ੍ਰੀ ਓਬਾਮਾ ਤੋਂ 0.9 ਨੁਕਤੇ ਅੱਗੇ ਦੱਸਿਆ ਹੈ। ਵਾਸ਼ਿੰਗਟਨ ਪੋਸਟ ਏਬੀਸੀ

50,000 ਅਮਰੀਕੀ ਕਰਦੇ ਨੇ ਭਾਰਤੀ ਕੰਪਨੀਆਂ ’ਚ ਕੰਮ

50,000 ਅਮਰੀਕੀ ਕਰਦੇ ਨੇ ਭਾਰਤੀ ਕੰਪਨੀਆਂ ’ਚ ਕੰਮ

ਵਾਸ਼ਿੰਗਟਨ, 27 ਅਕਤੂਬਰ : ਅਮਰੀਕਾ ਵਿਚ ਇਸ ਵੇਲੇ ਆਰਥਿਕ ਮੰਦੀ ਕਾਰਨ ਬੇਰੁਜ਼ਗਾਰੀ ਮੁੱਖ ਸਮੱਸਿਆ ਬਣੀ ਹੋਈ ਹੈ। ਅਜਿਹੇ ਸਮੇਂ ਵਿਚ ਭਾਰਤੀ ਕੰਪਨੀਆਂ ਅਮਰੀਕਾ ਵਿਚ ਰੁਜ਼ਗਾਰ ਦੇ 50,000 ਮੌਕੇ ਪੈਦਾ ਕਰ ਰਹੀਆਂ ਹਨ। ਇਹ ਖੁਲਾਸਾ ਅਮਰੀਕੀ ਉਪ ਵਿਦੇਸ਼ ਮੰਤਰੀ ਵਿਲੀਅਮ ਬਰਨਜ਼ ਨੇ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਕਾਰੋਬਾਰੀ ਸਬੰਧ ਮਜ਼ਬੂਤ ਹੋ ਰਹੇ ਹਨ। ਦੋਹਾਂ ਮੁਲਕਾਂ ਵੱਲੋਂ ਇਕ-ਦੂਜੇ ਦੇ ਆਰਥਿਕ ਵਿਕਾਸ ਵਿਚ ਹਿੱਸਾ ਪਾਇਆ ਜਾ

ਅਗਵਾ ਸਾਨਵੀ ਦਾ ਕਤਲ, ਦੋਸ਼ੀ ਰਘੂਨੰਦ ਗ੍ਰਿਫ਼ਤਾਰ

ਅਗਵਾ ਸਾਨਵੀ ਦਾ ਕਤਲ, ਦੋਸ਼ੀ ਰਘੂਨੰਦ ਗ੍ਰਿਫ਼ਤਾਰ

ਵਾਸ਼ਿੰਗਟਨ, 27 ਅਕਤੂਬਰ : ਅਮਰੀਕਾ ‘ਚ ਅਗਵਾ ਹੋਈ 10 ਮਹੀਨਿਆਂ ਦੀ ਭਾਰਤੀ ਬੱਚੀ ਸਾਨਵੀ ਵੇਨਾ ਦੀ ਹੱਤਿਆ ਕਰ ਦਿੱਤੀ ਗਈ ਹੈ ਅਤੇ ਇਸ ਦਾ ਦੋਸ਼ ਸਾਨਵੀ ਦੇ ਗੁਆਂਢੀ ਰਘੂਨੰਦਨ ਯਾਨਦਾਮੁਰੀ ‘ਤੇ ਲਾਇਆ ਜਾ ਰਿਹਾ ਹੈ। ਭਾਰਤੀ ਮੂਲ ਦੇ ਹੀ ਗੁਆਂਢੀ ‘ਤੇ ਦੋਸ਼ ਹੈ ਕਿ ਉਸ ਨੇ 50 ਹਜ਼ਾਰ ਡਾਲਰ ਮਤਲਬ 25 ਲੱਖ ਰੁਪਏ ਲਈ ਸਾਨਵੀ ਨੂੰ ਅਗਵਾ ਕੀਤਾ ਸੀ। ਇਸ ਦੌਰਾਨ ਉਸ ਨੇ ਸਾਨਵੀ ਦੀ ਦਾਦੀ ਦੀ ਵੀ ਹੱਤਿਆ ਕਰ ਦਿੱਤੀ ਸੀ। ਰਘੂਨੰਦਨ ਦੀ ਨਿਸ਼ਾਨਦੇਹੀ ‘ਤੇ ਹੀ

ਓਕਕ੍ਰੀਕ ਗੋਲੀਕਾਂਡ ਦਾ ਸਬਕ ਪੁਲਿਸ ਸਿਖਲਾਈ ’ਚ ਸ਼ਾਮਿਲ

ਓਕਕ੍ਰੀਕ ਗੋਲੀਕਾਂਡ ਦਾ ਸਬਕ ਪੁਲਿਸ ਸਿਖਲਾਈ ’ਚ ਸ਼ਾਮਿਲ

ਨਿਊਯਾਰਕ : ਵਿਸਕੌਨਸਿਨ ਦੇ ਗੁਰੂ ਘਰ ਵਿਚ ਵਾਪਰੇ ਗੋਲੀਕਾਂਡ ਤੋਂ ਮਿਲੇ ਸਬਕ ਅਮਰੀਕੀ ਪੁਲਿਸ ਨੇ ਆਪਣੀ ਸਿਖਲਾਈ ਦਾ ਹਿੱਸਾ ਬਣਾ ਲਏ ਹਨ ਤਾਂ ਕਿ ਭਵਿੱਖ ਵਿਚ ਅਜਿਹੀ ਕਿਸੇ ਵੀ ਘਟਨਾ ਨਾਲ ਅਸਰਦਾਰ ਤਰੀਕੇ ਨਾਲ ਨਜਿੱਠਿਆ ਜਾ ਸਕੇ ਅਤੇ ਜਾਨੀ ਨੁਕਸਾਨ ਘੱਟ ਤੋਂ ਘੱਟ ਹੋਵੇ। ਓਕ ਕ੍ਰੀਕ ਦੇ ਪੁਲਿਸ ਮੁਖੀ ਜੌਹਨ ਐਡਵਰਡਜ਼ ਨੇ ਦੱਸਿਆ ਕਿ ਹਾਲ ਹੀ ਵਿਚ ਹੋਈ ਕੌਮਾਂਤਰੀ ਪੁਲਿਸ ਕਾਨਫਰੰਸ ਦੌਰਾਨ ਗੁਰਦਵਾਰਾ ਸਾਹਿਬ

ਅਗਲਾ ਰਾਸ਼ਟਰਪਤੀ 21 ਜਨਵਰੀ ਨੂੰ ਚੁੱਕੇਗਾ ਸਹੁੰ

ਅਗਲਾ ਰਾਸ਼ਟਰਪਤੀ 21 ਜਨਵਰੀ ਨੂੰ ਚੁੱਕੇਗਾ ਸਹੁੰ

ਵਾਸ਼ਿੰਗਟਨ : ਅਮਰੀਕਾ ਵਿਚ 6 ਨਵੰਬਰ ਨੂੰ ਪੈਣ ਵਾਲੀਆਂ ਵੋਟਾਂ ਦੇ ਨਤੀਜੇ ਆਉਣ ਪਿੱਛੋਂ ਅਗਲਾ ਰਾਸ਼ਟਰਪਤੀ 21 ਜਨਵਰੀ ਨੂੰ ਸਹੁੰ ਚੁੱਕੇਗਾ। ਸੰਵਿਧਾਨਕ ਤੌਰ ‘ਤੇ ਰਾਸ਼ਟਰਪਤੀ ਦੇ ਸਹੁੰ ਚੁੱਕਣ ਦੀ ਨਿਰਧਾਰਤ ਮਿਤੀ 20 ਜਨਵਰੀ ਹੈ ਪਰ ਉਸ ਦਿਨ ਐਤਵਾਰ ਹੋਣ ਕਾਰਨ ਸਹੁੰ ਚੁੱਕ ਸਮਾਗਮ ਅਗਲੇ ਦਿਨ ਰੱਖਿਆ ਗਿਆ ਹੈ। ਅਮਰੀਕੀ ਇਤਿਹਾਸ ਵਿਚ ਸੱਤਵੀਂ ਵਾਰ ਅਜਿਹਾ ਹੋ ਰਿਹਾ ਹੈ ਜਦੋਂ ਸੰਵਿਧਾਨਕ ਤੌਰ ‘ਤੇ ਨਿਰਧਾਰਤ ਮਿਤੀ ਨੂੰ ਸਹੁੰ ਨਹੀਂ ਚੁੱਕੀ ਜਾ ਸਕੇਗੀ। ਆਖਰੀ ਵਾਰ

ਪ੍ਰਵਾਸੀਆਂ ਦੇ ਹੱਕ ‘ਚ ਲਏ ਸਟੈਂਡ ਦਾ ਓਬਾਮਾ ਨੂੰ ਲਾਭ

ਪ੍ਰਵਾਸੀਆਂ ਦੇ ਹੱਕ ‘ਚ ਲਏ ਸਟੈਂਡ ਦਾ ਓਬਾਮਾ ਨੂੰ ਲਾਭ

ਵਾਸ਼ਿੰਗਟਨ ਡੀ ਸੀ : ਅਮਰੀਕਾ ਦੇ ਬਹੁਤ ਸਾਰੇ ਵੋਟਰ ਜਿਹੜੇ ਆਰਥਿਕ ਮੰਦਹਾਲੀ ਕਾਰਨ ਬੇਰੁਜ਼ਗਾਰੀ ਦੇ ਸ਼ਿਕਾਰ ਹੋਏ ਹਨ ਅਤੇ ਜੋ ਗਰਭਪਾਤ ਅਤੇ ਸਮਲਿੰਗੀ ਵਿਆਹਾਂ ਦੇ ਵਿਰੋਧੀ ਹਨ, ਉਹ ਆਮ ਤੌਰ ‘ਤੇ ਰੀਪਬਲਿਕਨ ਪਾਰਟੀ ਅਤੇ ਰਾਸ਼ਟਰਪਤੀ ਦੇ ਅਹੁਦੇ ਲਈ ਉਸ ਦੇ ਉਮੀਦਵਾਰ ਸ੍ਰੀ ਮਿਟ ਰੋਮਨੀ ਦੀ ਹਮਾਇਤ ਕਰਦੇ ਰਹੇ ਹਨ। ਬੀਤੇ ਅਗਸਤ ਮਹੀਨੇ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਨੇ ਜਿਹੜੇ ‘ਸੁਪਨੀਲੇ ਕਾਨੂੰਨ’ ਦਾ ਐਲਾਨ ਕ

ਪਰਵਾਸੀ ਭਾਰਤੀ ਸੰਮੇਲਨ ਕਰਾਉਣ ਦੇ ਫੈਸਲੇ ਦੀ ਸ਼ਲਾਘਾ

ਪਰਵਾਸੀ ਭਾਰਤੀ ਸੰਮੇਲਨ ਕਰਾਉਣ ਦੇ ਫੈਸਲੇ ਦੀ ਸ਼ਲਾਘਾ

ਵਾਸ਼ਿੰਗਟਨ, 25 ਅਕਤੂਬਰ : ਅਮਰੀਕਾ ਦੇ ਪੰਜਾਬੀ ਭਾਈਚਾਰੇ ਨੇ ਪੰਜਾਬ ਸਰਕਾਰ ਵੱਲੋਂ ਅਗਲੇ ਸਾਲ ਜਨਵਰੀ ’ਚ ਪਰਵਾਸੀ ਭਾਰਤੀ ਸੰਮੇਲਨ ਕਰਵਾਉਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਪਾ) ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਵੇਲੇ ਪਰਵਾਸੀ ਪੰਜਾਬੀਆਂ ਨੂੰ ਆਪਣੇ ਵਤਨ ’ਚ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਅਜਿਹੇ ਮੰਚ ਦੀ ਲੋੜ ਸੀ। ਸਰਕਾਰ ਵੱਲੋਂ ਇਸ ਸੰਮੇਲਨ ’ਚ ਪਰਵਾਸੀ ਪੰਜਾਬੀਆਂ ਨੂੰ

ਭਾਰਤ ਲਈ ਸਲਾਮਤੀ ਕੌਂਸਲ ਵਿੱਚ ਸਥਾਈ ਸੀਟ ਮੰਗੀ

ਭਾਰਤ ਲਈ ਸਲਾਮਤੀ ਕੌਂਸਲ ਵਿੱਚ ਸਥਾਈ ਸੀਟ ਮੰਗੀ

ਵਾਸ਼ਿੰਗਟਨ : ਭਾਰਤੀ ਸਮੁਦਾਇਕ ਜਥੇਬੰਦੀਆਂ ਦੀ ਇਕ ਸਾਂਝੀ ਸੰਸਥਾ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਅਮੇਰਿਕਨ ਐਸੋਸੀਏਸ਼ਨ (ਐਨਐਫਆਈਏ) ਨੇ ਭਾਰਤ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਸਥਾਈ ਸੀਟ ਦੇਣ ਦੀ ਅਪੀਲ ਕੀਤੀ ਹੈ। ਇਹ ਅਪੀਲ ਐਨਐਫਆਈਏ ਦੀ 12-14 ਅਕਤੂਬਰ ਤਕ ਸ਼ਿਕਾਗੋ ਵਿਚ ਹੋਈ ਕਨਵੈਨਸ਼ਨ ਵਿੱਚ ਪਾਸ ਕੀਤੇ ਗਏ ਇਕ ਮਤੇ ਰਾਹੀਂ ਕੀਤੀ ਗਈ ਹੈ। ਦੋ ਸਾਲਾਂ ਬਾਅਦ ਹੋਣ ਵਾਲੀ ਕਨਵੈਨਸ਼ਨ […]

ਪੋਤੀ ਨੂੰ ਅਗਵਾਕਾਰਾਂ ਤੋਂ ਬਚਾਉਂਦਿਆਂ ਔਰਤ ਦੀ ਮੌਤ

ਪੋਤੀ ਨੂੰ ਅਗਵਾਕਾਰਾਂ ਤੋਂ ਬਚਾਉਂਦਿਆਂ ਔਰਤ ਦੀ ਮੌਤ

ਵਾਸ਼ਿੰਗਟਨ : ਆਂਧਰਾ ਪ੍ਰਦੇਸ਼ ਤੋਂ ਗਈ ਔਰਤ ਅਮਰੀਕਾ ਵਿਚ ਉਦੋਂ ਮਾਰੀ ਗਈ ਜਦੋਂ ਉਸ ਨੇ ਆਪਣੀ 10 ਮਹੀਨਿਆਂ ਦੀ ਪੋਤੀ ਨੂੰ ਅਗਵਾਕਾਰਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਸਤਿਆਵਤੀ ਵੇਨਾ ਦੀ ਅਪਣੀ ਪੋਤੀ ਸਾਨਵੀ ਵੇਨਾ ਨਾਲ ਪੁਰਾਣੀ ਤਸਵੀਰ। ਘਟਨਾ ’ਚ ਸਤਿਆਵਤੀ ਮਾਰੀ ਗਈ ਹੈ ਅਤੇ ਪੋਤੀ ਸਾਨਵੀ ਅਗਵਾ ਕਰ ਲਈ ਗਈ ਹੈ।

ਜੇ ਪਾਕਿ ਤੋਂ ਇਜਾਜ਼ਤ ਲੈਂਦੇ ਤਾਂ ਲਾਦੇਨ ਨਾ ਮਾਰਿਆ ਜਾਂਦਾ

ਜੇ ਪਾਕਿ ਤੋਂ ਇਜਾਜ਼ਤ ਲੈਂਦੇ ਤਾਂ ਲਾਦੇਨ ਨਾ ਮਾਰਿਆ ਜਾਂਦਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਜੇਕਰ ਅਮਰੀਕਾ ਅਲਕਾਇਦਾ ਸਰਗਣਾ ਓਸਾਮਾ ਬਿਨ ਲਾਦੇਨ ਨੂੰ ਫੜਨ ਲਈ ਪਾਕਿਸਤਾਨ ਤੋਂ ਇਜਾਜ਼ਤ ਮੰਗਦਾ, ਤਾਂ ਕਦੇ ਵੀ ਉਸ ਨੂੰ ਮਾਰ ਨਹੀਂ ਸਕਦਾ ਸੀ। ਇਸ ਬਿਆਨ ਰਾਹੀਂ ਓਬਾਮਾ ਨੇ ਪਾਕਿਸਤਾਨੀ ਲੀਡਰਸ਼ਿਪ ਅਤੇ ਖਾਸ ਤੌਰ ਤੇ ਫੌਜ ਦੇ ਪ੍ਰਤੀ ਵਿਸ਼ਵਾਸ ਦੀ ਕਮੀ ਦਰਸਾਈ ਹੈ। ਅਮਰੀਕਾ ਚ 6 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ