Home » Archives by category » ਅਮਰੀਕਾ/ਕੈਨੇਡਾ (Page 3)

ਦੱਖਣੀ ਅਫਰੀਕਾ ’ਚ ਭਾਰਤੀ ਕਾਰੋਬਾਰੀ ਦੇ ਘਰ ਛਾਪਾ

ਦੱਖਣੀ ਅਫਰੀਕਾ ’ਚ ਭਾਰਤੀ ਕਾਰੋਬਾਰੀ ਦੇ ਘਰ ਛਾਪਾ

ਜੌਹਾਨਸਬਰਗ : ਦੱਖਣੀ ਅਫਰੀਕਾ ਦੀ ਪੁਲੀਸ ਨੇ ਅੱਜ ਭਾਰਤੀ ਮੂਲ ਦੇ ਕਾਰੋਬਾਰੀ ਤੇ ਗੁਪਤਾ ਪਰਿਵਾਰ ਦੇ ਘਰ ਛਾਪਾ ਮਾਰ ਕੇ ਤਿੰਨ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ ਹੈ। ਗੁਪਤਾ ਪਰਿਵਾਰ ’ਤੇ ਦੋਸ਼ ਹੈ ਕਿ ਉਨ੍ਹਾਂ ਦਾ ਸਬੰਧ ਰਾਸ਼ਟਰਪਤੀ ਜੈਕਬ ਜ਼ੂਮਾ ਨਾਲ ਰਿਹਾ ਹੈ, ਜਿਸ ’ਤੇ ਅਹੁਦਾ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਹੈ। ਪੁਲੀਸ ਦੀ […]

ਜੇਰਾਰਡ ਨੇ ਅਮਰੀਕਾ ਦੀ ਝੋਲੀ ਪਾਇਆ ਸੋਨਾ

ਜੇਰਾਰਡ ਨੇ ਅਮਰੀਕਾ ਦੀ ਝੋਲੀ ਪਾਇਆ ਸੋਨਾ

ਪਿਓਂਗਯਾਂਗ : ਸਨੋਬੋਰਡਰ ਰੈੱਡਮੰਡ ਜੇਰਾਰਡ ਨੇ ਅੱਜ ਇੱਥੇ ਪਿਓਂਗਯਾਂਗ ਸਰਦ ਰੁੱਤ ਓਲੰਪਿਕ ਵਿੱਚ ਅਮਰੀਕਾ ਦੀ ਝੋਲੀ ਪਹਿਲਾ ਸੋਨ ਤਗ਼ਮਾ ਪਾਇਆ। 17 ਸਾਲਾ ਅਥਲੀਟ ਨੇ ਸਲੋਪਸਟਾਈਲ ਵਿੱਚ ਆਖ਼ਰੀ ਯਤਨ ਨਾਲ 87.16 ਅੰਕ ਲੈਂਦਿਆਂ ਸਨੋਬੋਰਡ ਲੈਂਡ ਕਰਕੇ ਪਹਿਲਾ ਸਥਾਨ ਦਿਵਾਇਆ। ਇਸ ਤਰ੍ਹਾਂ ਉਨ੍ਹਾਂ ਨੇ ਕੈਨੇਡਾ ਦੇ ਮੈਕਸ ਪੈਰਟ ਅਤੇ ਮਾਰਕ ਮੈਕਮੋਰਿਸ ਨੂੰ ਪਿੱਛੇ ਛੱਡਿਆ ਜਿਨ੍ਹਾਂ ਨੇ ਕ੍ਰਮਵਾਰ […]

ਟਰੰਪ ਦਾ ਆਵਾਸ ਢਾਂਚਾ ਕਰੇਗਾ ਗਰੀਨ ਕਾਰਡਾਂ ਦੇ ਬੈਕਲਾਗ ਦਾ ਨਿਬੇੜਾ

ਟਰੰਪ ਦਾ ਆਵਾਸ ਢਾਂਚਾ ਕਰੇਗਾ ਗਰੀਨ ਕਾਰਡਾਂ ਦੇ ਬੈਕਲਾਗ ਦਾ ਨਿਬੇੜਾ

ਵਾਸ਼ਿੰਗਟਨ, 9 ਫਰਵਰੀ : ਵ੍ਹਾਈਟ ਹਾਊਸ ਨੇ ਅੱਜ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਆਵਾਸ ਢਾਂਚਾ ਲਾਟਰੀ ਵੀਜ਼ੇ ਨੂੰ ਖ਼ਤਮ ਕਰੇਗਾ, ਜਿਸ ਨਾਲ ਗਰੀਨ ਕਾਰਡ ਦਾ ਬੈਕਲਾਗ ਘਟਾਉਣ ਵਿੱਚ ਮਦਦ ਮਿਲੇਗੀ। ਐਚ-1ਬੀ ਵੀਜ਼ਾ ਧਾਰਕ ਭਾਰਤੀਆਂ ਵੱਲੋਂ ਗਰੀਨ ਕਾਰਡ ਵੰਡ ਤੋਂ ਪ੍ਰਤੀ ਮੁਲਕ ਸੀਮਾ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤੀ-ਅਮੈਰਿਕਨਾਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ […]

ਪਟਿਆਲਾ ਜ਼ਿਲ੍ਹੇ ਦੇ ਪਰਮਜੀਤ ਦਾ ਅਮਰੀਕਾ ’ਚ ਕਤਲ

ਪਟਿਆਲਾ ਜ਼ਿਲ੍ਹੇ ਦੇ ਪਰਮਜੀਤ ਦਾ ਅਮਰੀਕਾ ’ਚ ਕਤਲ

ਪਰਮਜੀਤ ਸਿੰਘ (ਖੱਬਿਓਂ ਤੋਂ ਪਹਿਲਾ) ਦੀ ਆਪਣੇ ਪਰਿਵਾਰ ਨਾਲ ਤਸਵੀਰ। ਘਨੌਰ : ਅਮਰੀਕਾ ਦੇ ਸ਼ਹਿਰ ਜੌਰਜੀਆ ਹੋਮ ਵਿੱਚ ਪਿੰਡ ਪਿੱਪਲ ਮੰਗੋਲੀ ਦੇ ਜੰਮਪਲ ਤੇ ਪਰਵਾਸੀ ਭਾਰਤੀ ਪਰਮਜੀਤ ਸਿੰਘ (44) ਦੀ ਅਣਪਛਾਤੇ ਹਮਲਾਵਰ ਵੱਲੋਂ ਚਲਾਈ ਗੋਲੀ ਵਿਚ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੇ ਭਰਾ ਕੁਲਵੰਤ ਸਿੰਘ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਜੀਜਾ ਗੁਰਮੀਤ ਸਿੰਘ ਅਤੇ ਤਾਇਆ […]

ਅਮਰੀਕਾ ਵੱਲੋਂ ਪਾਕਿ ਸਰਹੱਦ ’ਤੇ ਡਰੋਨ ਹਮਲਾ, 3 ਦਹਿਸ਼ਤਗਰਦ ਹਲਾਕ

ਪਿਸ਼ਾਵਰ : ਅਮਰੀਕਾ ਨੇ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ’ਤੇ ਡਰੋਨ ਹਮਲਾ ਕਰਕੇ ਤਿੰਨ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ। ਅਮਰੀਕਾ ਨੇ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਲੱਭ ਕੇ ਉਥੇ ਹਮਲਾ ਕੀਤਾ ਹੈ। ਪਾਕਿਸਤਾਨੀ ਮੀਡੀਆ ਨੇ ਅਮਰੀਕਾ ਦੀ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਰਿਪੋਰਟਾਂ ਮੁਤਾਬਕ ਸ਼ੁੱਕਰਵਾਰ ਨੂੰ ਉੱਤਰੀ ਵਜ਼ੀਰੀਸਤਾਨ ’ਚ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ’ਤੇ ਡਰੋਨ ਨਾਲ ਹਮਲਾ ਕੀਤਾ ਗਿਆ। ਮਾਰੇ […]

ਰਾਹ ਭਟਕੀ ਰਾਕੇਟ ਦੇ ਜ਼ਰੀਏ ਮੰਗਲ ਗ੍ਰਹਿ ‘ਤੇ ਭੇਜੀ ਕਾਰ

ਰਾਹ ਭਟਕੀ ਰਾਕੇਟ ਦੇ ਜ਼ਰੀਏ ਮੰਗਲ ਗ੍ਰਹਿ ‘ਤੇ ਭੇਜੀ ਕਾਰ

ਵਾਸ਼ਿੰਗਟਨ : ਮੰਗਲ ਗ੍ਰਹਿ ਦੀ ਪੰਧ ‘ਚ ਸਪੇਸ ਐਕਸ ਕੰਪਨੀ ਵੱਲੋਂ ਰਾਕੇਟ ਦੇ ਨਾਲ ਭੇਜੀ ਗਈ ਸਪੋਰਟਸ ਕਾਰ ਆਪਣਾ ਰਾਹ ਭਟਕ ਗਈ ਹੈ। ਇਕ ਰਿਪੋਰਟ ਮੁਤਾਬਕ ਫਾਲਕਨ ਹੇਵੀ ਨਾਂ ਦੇ ਰਾਕੇਟ ਦੇ ਨਾਲ ਭੇਜੀ ਟੈਸਲਾ ਕਾਰ ਨੂੰ ਇਸ ਰਾਕੇਟ ‘ਚੋਂ ਕੱਢ ਕੇ ਮੰਗਲ ਅਤੇ ਧਰਤੀ ਵਿਚਾਲੇ ਦੀ ਪੰਧ ‘ਚ ਸਥਾਪਤ ਹੋਣਾ ਸੀ। ਪਰ ਰਾਕੇਟ ‘ਚੋਂ […]

ਅਮਰੀਕਾ ਨੇ ਪਾਕਿ ਆਧਾਰਿਤ ਖਾੜਕੂਆਂ ਨੂੰ ਆਲਮੀ ਦਹਿਸ਼ਤਗਰਦ ਐਲਾਨਿਆ

ਵਾਸ਼ਿੰਗਟਨ : ਅਮਰੀਕਾ ਨੇ ਪਾਕਿਸਤਾਨ ਅਧਾਰਿਤ ਦਹਿਸ਼ਤੀ ਜਥੇਬੰਦੀਆਂ ਲਸ਼ਕਰੇ ਤੋਇਬਾ ਤੇ ਤਾਲਿਬਾਨ ਨਾਲ ਸਬੰਧਤ ਤਿੰਨ ਖਾੜਕੂਆਂ ਨੂੰ ਆਲਮੀ ਦਹਿਸ਼ਤਗਰਦ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਇਸਲਾਮਾਬਾਦ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਦਹਿਸ਼ਤਗਰਦਾਂ ਤੇ ਦਹਿਸ਼ਤੀ ਜਥੇਬੰਦੀਆਂ ਨੂੰ ਆਪਣੀ ਸਰਜ਼ਮੀਨ ’ਤੇ ਪਨਾਹਗਾਹਾਂ ਮੁਹੱਈਆ ਨਾ ਕਰਾਏ। ਜਿਨ੍ਹਾਂ ਤਿੰਨ ਜਣਿਆਂ ਨੂੰ ਆਲਮੀ ਦਹਿਸ਼ਤਗਰਦ ਐਲਾਨਿਆ ਗਿਆ […]

ਮਿਆਂਮਾਰ ’ਤੇ ਪਾਬੰਦੀਆਂ ਲਈ ਅਮਰੀਕਾ ਵੱਲੋਂ ਕਮਰਕੱਸੇ

ਵਾਸ਼ਿੰਗਟਨ, 8 ਫਰਵਰੀ : ਰੋਹਿੰਗੀਆ ਭਾਈਚਾਰੇ ਖ਼ਿਲਾਫ਼ ਮਨੁੱਖੀ ਹੱਕਾਂ ਦੇ ਘਾਣ ਲਈ ਜ਼ਿੰਮੇਵਾਰ ਮਿਆਂਮਰ ਦੇ ਸੀਨੀਅਰ ਫ਼ੌਜੀ ਅਧਿਕਾਰੀਆਂ ’ਤੇ ਪਾਬੰਦੀਆਂ ਲਾਉਣ ਵਾਲਾ ਐਕਟ ਸੈਨੇਟ ਦੀ ਅਹਿਮ ਕਮੇਟੀ ਨੇ ਪਾਸ ਕਰ ਦਿੱਤਾ ਹੈ। ਸੈਨੇਟਰ ਜੌਹਨ ਮੈਕੇਨ ਅਤੇ ਬੇਨ ਕਾਰਡਿਨ ਵੱਲੋਂ ਤਿਆਰ ਬਰਮਾ ਮਨੁੱਖੀ ਅਧਿਕਾਰ ਅਤੇ ਆਜ਼ਾਦੀ ਐਕਟ ਨੂੰ ਸੈਨੇਟ ’ਚ ਪੇਸ਼ ਕੀਤਾ ਜਾਵੇਗਾ। ਅਮਰੀਕੀ ਰਾਸ਼ਟਰਪਤੀ ਵੱਲੋਂ […]

ਮਾਂਟਰੀਆਲ ‘ਚ ਧੀ ਨੇ ਮਾਂ ਦਾ ਕੀਤਾ ਕਤਲ

ਮਾਂਟਰੀਆਲ ‘ਚ ਧੀ ਨੇ ਮਾਂ ਦਾ ਕੀਤਾ ਕਤਲ

ਮਾਂਟਰੀਆਲ : ਕੈਨੇਡਾ ਦੇ ਮਾਂਟਰੀਆਲ ‘ਚ ਇਕ 34 ਸਾਲਾ ਧੀ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ। 34 ਸਾਲਾ ਮੇਂਗ ਯੇ ਨਾਂ ਦੀ ਔਰਤ ‘ਤੇ ਕਤਲ ਦੇ ਦੋਸ਼ ਲਾਏ ਗਏ ਹਨ। ਮੇਂਗ ‘ਤੇ ਫਰਸਟ ਡਿਗਰੀ ਮਰਡਰ ਦੇ ਦੋਸ਼ ਲਾਏ ਗਏ ਹਨ। ਇਹ ਘਟਨਾ ਬੀਤੇ ਮਹੀਨੇ 28 ਜਨਵਰੀ ਦੀ ਹੈ। ਧੀ ਨੇ ਆਪਣੀ 61 ਸਾਲਾ […]

ਸੱਚ ਜਲਦ ਹੀ ਸਾਰਿਆਂ ਦੇ ਸਾਹਮਣੇ ਹੋਵੇਗਾ : ਬ੍ਰਾਊਨ

ਸੱਚ ਜਲਦ ਹੀ ਸਾਰਿਆਂ ਦੇ ਸਾਹਮਣੇ ਹੋਵੇਗਾ : ਬ੍ਰਾਊਨ

ਓਟਾਵਾ : ਓਨਟਾਰੀਓ ਪੀ. ਸੀ. ਪਾਰਟੀ ਦੇ ਸਾਬਕਾ ਆਗੂ ਪੈਟਰਿਕ ਬ੍ਰਾਊਨ ‘ਤੇ 2 ਔਰਤਾਂ ਵੱਲੋਂ ਜਿਨਸੀ ਸ਼ੋਸ਼ਣ ਦੇ ਲਾਏ ਦੋਸ਼ਾਂ ਨੂੰ 2 ਹਫਤਿਆਂ ਤੋਂ ਵੀ ਘੱਟ ਦਾ ਸਮਾਂ ਹੋਇਆ ਹੈ ਕਿ ਬ੍ਰਾਊਨ ਵੱਲੋਂ ਜਨਤਕ ਤੌਰ ‘ਤੇ ਟਵਿੱਟਰ ਰਾਹੀਂ ਇਹ ਆਖਿਆ ਜਾ ਰਿਹਾ ਹੈ ਕਿ ਜਲਦ ਹੀ ਹਕੀਕਤ ਸਾਹਮਣੇ ਆ ਜਾਵੇਗੀ। ਮੰਗਲਵਾਰ ਦੁਪਹਿਰ ਨੂੰ ਪੋਸਟ ਕੀਤੇ […]