Home » Archives by category » ਅਮਰੀਕਾ/ਕੈਨੇਡਾ (Page 307)

ਵਿਦਿਆਰਥਣ ਸਕੂਲ ਵਿਚ ਗ੍ਰੇਨੇਡ ਲੈ ਕੇ ਪਹੁੰਚੀ

ਵਿਦਿਆਰਥਣ ਸਕੂਲ ਵਿਚ ਗ੍ਰੇਨੇਡ ਲੈ ਕੇ ਪਹੁੰਚੀ

ਮੈਲਬੋਰਨ : ਆਸਟ੍ਰੇਲੀਆ ਦੇ ਸਿਡਨੀ ਦੇ ਹੰਟਰ ਕ੍ਰਿਸਚਿਅਨ ਸਕੂਲ ਵਿਚ ਉਸ ਸਮੇਂ ਹਲਚਲ ਮੱਚ ਗਈ ਜਦੋਂ ਸਕੂਲ ਦੀ ਇਕ 11 ਸਾਲਾ ਵਿਦਿਆਰਥਣ ਦੂਜੇ ਵਿਸ਼ਵ ਯੁੱਧ ਅਤੇ ਵੀਅਤਨਾਮ ਯੁੱਧ ਵਿਚ ਵਰਤਿਆ ਗਿਆ ‘ਪਾਈਨਐੱਪਲ’ ਗ੍ਰੇਨੇਡ ਪ੍ਰਦਰਸ਼ਨ ਦੇ ਲਈ ਲੈ ਆਈ। ਇਸ ਤੋਂ ਬਾਅਦ ਸਕੂਲ ਵਿਚ ਪੁਲਸ ਨੂੰ ਬੁਲਾਇਆ ਗਿਆ ਅਤੇ ਸਕੂਲ ਦੇ ਲਗਭਗ 500 ਵਿਦਿਆਰਥੀਆਂ ਅਤੇ 60 ਅਧਿਆਪਕਾਂ ਨੂੰ ਸਕੂਲ ਤੋਂ ਬਾਹਰ ਇਕ ਪਾਰਕ ਵਿਚ ਲਿਜਾਇਆ ਗਿਆ। ਜਿਸ ਤੋਂ ਬਾਅਦ ਪੁਲਸ ਨੇ ਗ੍ਰੇਨੇਡੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਖਰਾਬ

ਭਾਰਤੀ ਨਾਗਰਿਕ ਨੇ ਮਾਨਵ ਤਸਕਰੀ ਦੇ ਦੋਸ਼ ਕਬੂਲੇ

ਭਾਰਤੀ ਨਾਗਰਿਕ ਨੇ ਮਾਨਵ ਤਸਕਰੀ ਦੇ ਦੋਸ਼ ਕਬੂਲੇ

ਵਾਸ਼ਿੰਗਟਨ : ਇਕ ਪਰਵਾਸੀ ਭਾਰਤੀ ਨੇ ਭਾਰਤ ਤੋਂ ਗੈਰ-ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ‘ਚ ਦਾਖਲ ਕਰਾਉਣ ਦੇ ਦੋਸ਼ ਪ੍ਰਵਾਨ ਕਰ ਲਏ ਹਨ। ਸੰਘੀ ਅਧਿਕਾਰੀਆਂ ਨੇ ਇਹ ਗੱਲ ਦੱਸੀ ਹੈ। ਕੌਸ਼ਿਕ ਜੈਅੰਤੀ ਭਾਈ ਠੱਕਰ ਨੂੰ ਵੱਧ ਤੋਂ ਵੱਧ 15 ਸਾਲ ਦੀ ਕੈਦ ਅਤੇ 5 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਸ ਨੂੰ 22 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ। 33 ਸਾਲਾ ਠੱਕਰ ਨੂੰ ਲੰਘੀ 8 ਅਪਰੈਲ ਨੂੰ ਦੱਖਣੀ ਟੈਕਸਾਸ ਜ਼ਿਲ੍ਹੇ ਵਿਚ ਦਾਇਰ ਕੀਤੀ ਗਈ ਇਕ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀ

ਐਫਬੀਆਈ ਵੱਲੋਂ ਓਕ ਕਰੀਕ ਗੋਲੀ ਕਾਂਡ ਦੀ ਜਾਂਚ ਮੁਕੰਮਲ

ਐਫਬੀਆਈ ਵੱਲੋਂ ਓਕ ਕਰੀਕ ਗੋਲੀ ਕਾਂਡ ਦੀ ਜਾਂਚ ਮੁਕੰਮਲ

ਵਿਸਕਾਨਸਿਨ : ਅਗਸਤ ਮਹੀਨੇ ਵਿਚ ਵਿਸਕਾਨਸਿਨ ਦੇ ਓਕ ਕਰੀਕ ਗੁਰਦੁਆਰੇ ਵਿਚ ਹੋਈ ਗੋਲੀਬਾਰੀ ਦੀ ਘਟਨਾ ਬਾਰੇ ਅਮਰੀਕੀ ਖੁਫੀਆ ਏਜੰਸੀ ਐਫ. ਬੀ. ਆਈ. ਨੇ ਆਪਣੀ ਜਾਂਚ ਮੁਕੰਮਲ ਕਰ ਲਈ ਹੈ। ਜਾਂਚ ਏਜੰਸੀ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸ ਤੋਂ ਇਹ ਪਤਾ ਲੱਗਦਾ ਹੋਵੇ ਕਿ ਹਮਲਾ ਕਿਸੇ ਸਾਜ਼ਿਸ਼ ਤਹਿਤ ਕੀਤਾ ਗਿਆ ਸੀ। ਏਜੰਸੀ ਦੀ ਜਾਂਚ ਮੁਤਾਬਿਕ ਇਹ ਹਮਲਾ ਨਸਲੀ ਨਫਰਤ ਤੋਂ ਪ੍ਰੇਰਿਤ ਨਹੀਂ ਸੀ। ਐਫ. ਬੀ. ਆਈ. ਦੀ ਮਿਲਵਾਕੀ ਡਵੀਜ਼ਨ ਦੇ ਵਿਸ਼ੇਸ਼ ਏਜੰਟ ਟੀ. ਕਾਰਲਸਨ ਮੁਤਾਬਿਕ ਜਾਂਚ

ਅਮਰੀਕੀ ਸਾਂਸਦਾਂ ਦੀ ਮੰਗ ਮੋਦੀ ਨੂੰ ਵੀਜ਼ਾ ਨਾ ਦਿੱਤਾ ਜਾਵੇ

ਅਮਰੀਕੀ ਸਾਂਸਦਾਂ ਦੀ ਮੰਗ ਮੋਦੀ ਨੂੰ ਵੀਜ਼ਾ ਨਾ ਦਿੱਤਾ ਜਾਵੇ

ਵਾਸ਼ਿੰਗਟਨ : ਅਮਰੀਕੀ ਕਾਂਗਰਸ ਦੇ 25 ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਤੋਂ ਮੰਗ ਕੀਤੀ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਵੀਜ਼ਾ ਦੇਣ ‘ਤੇ ਲੱਗੀ ਰੋਕ ਜਾਰੀ ਰੱਖੀ ਜਾਵੇ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ 2002 ਦੇ ਗੁਜਰਾਤ ਦੰਗਿਆਂ ਦੇ ਪੀੜਤਾਂ ਨੂੰ ਉਚਿਤ ਨਿਆਂ ਦਿਵਾਉਣ ਵਿਚ ਨਾਕਾਮ ਰਹੀ ਹੈ। ਅਮਰੀਕੀ ਪ੍ਰਤੀਨਿਧੀ ਸਭਾ ਦੇ 25 ਮੈਂਬਰਾਂ ਨੇ ਹਿਲੇਰੀ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਵੀਜ਼ਾ ਬਾਰੇ ਉਨ੍ਹਾਂ ਦੀ ਅਪੀਲ ਨੂੰ ਲੈ ਕੇ ਅਮਰੀਕੀ ਨੀਤੀ ਵਿਚ ਬਦਲਾਅ

7 ਕਤਲਾਂ ਦੇ ਦੋਸ਼ੀ ਨੇ ਕੀਤੀ ਖੁਦਕੁਸ਼ੀ

7 ਕਤਲਾਂ ਦੇ ਦੋਸ਼ੀ ਨੇ ਕੀਤੀ ਖੁਦਕੁਸ਼ੀ

ਐਂਕਰੇਜ (ਅਮਰੀਕਾ)- ਅਮਰੀਕਾ ਦੇ ਅਲਾਸਕਾ ‘ਚ ਹੋਈ ਇਕ ਹੱਤਿਆ ਦੇ ਦੋਸ਼ੀ ਨੇ ਜੇਲ ‘ਚ ਆਤਮਹੱਤਿਆ ਕਰ ਲਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਵਿਅਕਤੀ ਹੱਤਿਆ ਦੇ ਘੱਟੋ ਘੱਟ 7 ਮਾਮਲਿਆਂ ‘ਚ ਸ਼ੱਕੀ ਸੀ। ਇਜਰਾਇਲ ਕੇਅੱਸ ਨਾਂ ਦੇ ਇਸ ਵਿਅਕਤੀ ‘ਤੇ ਮਾਰਚ ਦੇ ਮਹੀਨੇ ਤੋਂ ਸੰਘੀ ਅਦਾਲਤ ‘ਚ ਹੱਤਿਆ ਦਾ ਮੁਕੱਦਮਾ ਚੱਲ ਰਿਹਾ ਸੀ। ਉਸ ‘ਤੇ ਫਰਵਰੀ ‘ਚ 18 ਸਾਲ ਦੀ ਸਾਮੰਥਾ ਕੋਇੰਗ ਨੂੰ ਅਗਵਾ ਕਰਕੇ ਉਸ ਦੀ ਹੱਤਿਆ ਕਰਨ ਦਾ ਦੋਸ਼ ਸੀ। ਟੈਕਸਾਸ ‘ਚ ਕੋਇੰਗ ਦੇ ਡੈਬਿਟ ਕਾਰਡ ਦੀ ਵਰਤੋਂ ਕਰਨ ‘ਤੇ ਕੇਅਸ ਨੂੰ ਗ੍ਰਿਫਤਾਰ ਕੀ

ਇੰਟਰਨੈੱਟ ਤੇ ਛਾਈ ਨਿਊਯਾਰਕ ਪੁਲਸ ਮੁਲਾਜ਼ਮ ਦੀ ਦਰਿਆਦਿਲੀ

ਇੰਟਰਨੈੱਟ ਤੇ ਛਾਈ ਨਿਊਯਾਰਕ ਪੁਲਸ ਮੁਲਾਜ਼ਮ ਦੀ ਦਰਿਆਦਿਲੀ

ਵਾਸ਼ਿੰਗਟਨ : ਇਕ ਪ੍ਰਮੁੱਖ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਭਾਰਤ ਨੂੰ ਮੁੱਖਧਾਰਾ ਦੇ ਸਿਵਲ ਪਰਮਾਣੂ ਵਪਾਰ ਵਿੱਚ ਦਾਖਲ ਹੋਣ ਲਈ ਆਪਣੇ ਪਰਮਾਣੂ ਦੇਣਦਾਰੀ ਕਾਨੂੰਨ ਬਾਰੇ ਕੌਮਾਂਤਰੀ ਪਰਮਾਣੂ ਊਰਜੀ ਏਜੰਸੀ (ਆਈਏਈਏ) ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ। ਦੱਖਣੀ ਅਤੇ ਮੱਧ ਏਸ਼ਿਆਈ ਦੇਸ਼ਾਂ ਬਾਰੇ ਪ੍ਰਮੁੱਖ ਸਹਾਇਕ ਵਿਦੇਸ਼ ਮੰਤਰੀ ਜਿਓਫਰੀ ਪਾਇਟ ਨੇ ਆਖਿਆ, ”ਅਸੀਂ ਇਹ ਗੱਲ ਸਮਝਦੇ ਹਾਂ ਕਿ ਭਾਰਤੀ ਕਾਨੂੰਨ ਦੀ ਇਸ ਸਮੇਂ ਅਦਾਲਤੀ ਪੜਚੋਲ ਚੱਲ ਰਹੀ ਹੈ, ਜਦਕਿ ਸਾਡਾ ਵਿਸ਼ਵਾਸ ਹੈ ਕਿ ਭਾਰਤ ਨੂੰ

ਅਮਰੀਕਾ ਲਈ ਭਾਰਤ ਤੇ ਚੀਨ ਦੋਨੋਂ ਖ਼ਾਸ : ਹਿਲੇਰੀ

ਅਮਰੀਕਾ ਲਈ ਭਾਰਤ ਤੇ ਚੀਨ ਦੋਨੋਂ ਖ਼ਾਸ : ਹਿਲੇਰੀ

ਵਾਸ਼ਿੰਗਟਨ : ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਹੈ ਕਿ ਅਮਰੀਕਾ ਭਾਰਤ ਤੇ ਚੀਨ ਵਰਗੀਆਂ ਉੱਭਰਦੀਆਂ ਸ਼ਕਤੀਆਂ ਨਾਲ ਆਪਣੇ ਸਬੰਧਾਂ ਦਾ ਸਫ਼ਲਾਪੂਰਵਕ ਨਿਰਵਾਹ ਕਰਨ ਦੀ ਜ਼ਰੂਰਤ ਹੈ। ਇਸਦੇ ਨਾਲ ਉਹਨਾਂ ਕਿਹਾ ਕਿ ਉਬਾਮਾ ਪ੍ਰਸ਼ਾਸਨ ਵੱਲੋਂ ਏਸ਼ੀਆਂ ਵਿੱਚ ਫੌਜੀ ਕੂਟਨੀਤਿਕ ਤੇ ਆਰਥਿਕ ਰੂਪ ਨਾਲ ਅਮਰੀਕਾ ਨੂੰ ਮਜ਼ਬੂਤ ਕਰਨ ਦਾ ਅਰਥ ਚੀਨ ਨੂੰ ਰੋਕਣਾ ਨਹੀਂ ਹੈ। ਉਹਨਾਂ ਇਹ ਗੱਲ ਵਿਦੇਸ਼ੀ ਪਾਲਿਸੀ ਪੱਤਰਿਕਾ ਵੱਲੋਂ ਵੀਰਵਾਰ ਨੂੰ ਕਰਵਾਏ ਗਏ ਟਰਾਂਸਫਾਰਮੇਸ਼ਨਲ-2013 ਵਿਸ਼ੇ ’ਤੇ ਕਰਵਾਏ ਗਏ

‘ਕਵੇਜ਼ਾਰ’ ਹੁਣ ਤਕ ਦਾ ਸੱਭ ਤੋਂ ਸ਼ਕਤੀਸ਼ਾਲੀ ਧਮਾਕਾ

‘ਕਵੇਜ਼ਾਰ’ ਹੁਣ ਤਕ ਦਾ ਸੱਭ ਤੋਂ ਸ਼ਕਤੀਸ਼ਾਲੀ ਧਮਾਕਾ

ਸੇਂਟੀਆਗੋ : ਅਮਰੀਕੀ ਪੁਲਾੜ ਯਾਤਰੀਆਂ ਨੇ ਹੁਣ ਤਕ ਦੇ ਸੱਭ ਤੋਂ ਸ਼ਕਤੀਸ਼ਾਲੀ ‘ਕਵੇਜ਼ਾਰ’ ਧਮਾਕੇ ਦੀ ਪਹਿਚਾਣ ਕੀਤੀ ਹੈ। ਇਸ ਧਮਾਕੇ ਨਾਲ ਉਨ੍ਹਾਂ ਮਹੱਤਵਪੂਰਨ ਸਿਧਾਂਤਾਂ ਨੂੰ ਪਹਿਲਾ ਪ੍ਰਮਾਣ ਮਿਲਿਆ ਹੈ ਜੋ ਦਸਦੇ ਹਨ ਕਿ ਬ੍ਰਹਿਮੰਡ ਨੇ ਕਿਸ ਤਰ੍ਹਾਂ ਆਕਾਰ ਗ੍ਰਹਿਣ ਕੀਤਾ । ‘ਕਵੇਜ਼ਾਰ’ ਅਜਿਹੇ ਆਕਾਸ਼ੀ ਪਿੰਡ ਹਨ ਜੋ ਦਿਖਣ ਵਿਚ ਗ਼ੈਰ-ਮਾਮੂਲੀ ਰੂਪ ਨਾਲ ਚਮਕਦਾਰ ਤਾਰਿਆਂ ਵਾਂਗ ਹਨ ਪਰ ਹੁਣ ਪੁਲਾੜ ਯਾਤਰੀਆਂ ਦਾ ਮੰਨਣਾ ਹੈ ਕਿ ਕਵੇਜ਼ਾਰ ਤਾਰੇ ਨਹੀਂ ਹਨ ਅਤੇ ਉਹ ਅਪਣੀ ਸ਼ਕਤੀ ਨਵੀਆਂ-ਨਵੀਆਂ ਬਣੀਆਂ

ਹਿਲੇਰੀ ਉਤੇ ਫ਼ਲਸਤੀਨ ਨੂੰ ਸਹਾਇਤਾ ਨੂੰ ਲੈ ਕੇ ਕੇਸ

ਹਿਲੇਰੀ ਉਤੇ ਫ਼ਲਸਤੀਨ ਨੂੰ ਸਹਾਇਤਾ ਨੂੰ ਲੈ ਕੇ ਕੇਸ

ਵਾਸ਼ਿੰਗਟਨ, 28 ਨਵੰਬਰ: ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਵਿਦੇਸ਼ ਮੰਤਰਾਲੇ ਵਿਰੁਧ ਫ਼ਲਸਤੀਨ ਅਥਾਰਟੀ ਲਈ ਤੈਅ ਅਮਰੀਕੀ ਸਹਾਇਤਾ ਰਾਸ਼ੀ ਦੀ ਵਰਤਂੋ ਹਮਾਸ ਜਿਹੇ ਅਤਿਵਾਦੀ ਸੰਗਠਨਾਂ ਨੂੰ ਕਰਨ ਦੀ ਆਗਿਆ ਦੇਣ ਦੇ ਇਲਜ਼ਾਮ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੀ ਵੈਬਸਾਈਟ ਦੇ ਮੁਤਾਬਕ ਇਹ ਮੁਕ¤ਦਮਾ ਕਲ ਵਾਸ਼ਿੰਗਟਨ ਵਿਚ 24 ਅਮਰੀਕੀ ਨਾਗਰਿਕਾਂ ਵਲੋਂ ਤੇਲ ਅਵੀਵ ਸਥਿਤ ਕਾਨੂੰਨੀ ਸਮੂਹ ਇਸਰਾਇਲ ਲਾਅ ਸੈਂਟਰ ਨੇ ਦਰਜ ਕੀਤਾ ਹੈ। ਇਹ 24

ਓਬਾਮਾ ਵਲੋਂ ਪ੍ਰਕਾਸ਼ ਪੁਰਬ ’ਤੇ ਵਧਾਈ

ਓਬਾਮਾ ਵਲੋਂ ਪ੍ਰਕਾਸ਼ ਪੁਰਬ ’ਤੇ ਵਧਾਈ

ਵਾਸ਼ਿੰਗਟਨ, 28 ਨਵੰਬਰ: ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ’ਤੇ ਸਾਰੀ ਦੁਨੀਆਂ ਖ਼ਾਸ ਕਰ ਕੇ ਅਮਰੀਕਾ ਦੇ ਸਿੱਖਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇਹ ਸਮਾਂ ਸਿੱਖ ਧਰਮ ਦੇ ਬਰਾਬਰੀ, ਸਤਿਕਾਰ, ਸੇਵਾ ਅਤੇ ਅੰਤਰ-ਧਰਮੀ ਸਹਿਯੋਗ ਦੇ ਸਿਧਾਂਤਾਂ ਦੀ ਪਾਲਣਾ ਕਰਨ ਦਾ ਹੈ। ਉਨ੍ਹਾਂ ਕਿਹਾ, ‘‘ਇਸ ਸਾਲ ਅਸੀਂ ਉਨ੍ਹਾਂ ਸਿੱਖਾਂ ਨੂੰ ਵੀ ਯਾਦ ਕਰ ਰਹੇ ਹਾਂ ਜਿਨ੍ਹਾਂ ਦੀਆਂ ਓਕਕਰੀਕ ਵਾਲੇ ਗੁਰਦਵਾਰੇ ਵਿਖੇ ਵਾਪਰੀ ਦੁਖਾਂਤਕ ਘਟਨਾ ਵਿਚ ਜਾਨਾਂ ਚਲੀਆਂ ਗਈਆਂ ਸਨ।’’ ਉਨ੍ਹਾਂ ਕਿਹਾ, ‘‘ਅਮਰੀਕੀ