Home » Archives by category » ਅਮਰੀਕਾ/ਕੈਨੇਡਾ (Page 328)

ਨਸਲਵਾਦੀ ਹੋਣ ਕਾਰਨ ਪੇਜ ਨੇ ਕੀਤਾ ਗੁਰਦੁਆਰੇ ’ਤੇ ਹਮਲਾ

ਨਸਲਵਾਦੀ ਹੋਣ ਕਾਰਨ ਪੇਜ ਨੇ ਕੀਤਾ ਗੁਰਦੁਆਰੇ ’ਤੇ ਹਮਲਾ

ਨਿਊਯਾਰਕ : ਮਾਈਕਲ ਵੇਡ ਪੇਜ, ਜਿਸ ਨੇ ਅਗਸਤ ਮਹੀਨੇ ਵਿਸਕੌਨਸਿਨ ਦੇ ਗੁਰਦੁਆਰੇ ਵਿਚ ਅੰਨ੍ਹੇਵਾਹ ਗੋਲੀਆਂ ਚਲਾਉਂਦਿਆਂ ਸਿੱਖ ਭਾਈਚਾਰੇ ਦੇ ਛੇ ਮੈਂਬਰਾਂ ਨੂੰ ਮਾਰ ਦਿੱਤਾ ਸੀ, ਨੇ ਘਟਨਾ ਮੌਕੇ ਕੋਈ ਨਸ਼ਾ ਨਹੀਂ ਕੀਤਾ ਹੋਇਆ ਸੀ। ਉਸ ਦੀ ਪੋਸਟਰਮਾਰਟਮ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ। ਉਸ ਨੇ ਆਪਣੇ ਸਰੀਰ ’ਤੇ ਅਡੌਲਫ ਹਿਟਲਰ ਦਾ ਸਮਰਥਨ ਕਰਨ ਵਾਲੇ ‘ਟੈਟੂ’ ਖੁਦਵਾਏ ਹੋਏ ਸਨ।

ਓਬਾਮਾ ਵੱਲੋਂ ਮਿਆਂਮਾਰ ਦਾ ਸਾਥ ਦੇਣ ਦਾ ਵਾਅਦਾ

ਓਬਾਮਾ ਵੱਲੋਂ ਮਿਆਂਮਾਰ ਦਾ ਸਾਥ ਦੇਣ ਦਾ ਵਾਅਦਾ

ਯੈਂਗੌਨ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅੱਜ ਮਿਆਂਮਾਰ ਦੌਰੇ ’ਤੇ ਪੁੱਜੇ। ਕਿਸੇ ਅਮਰੀਕੀ ਰਾਸ਼ਟਰਪਤੀ ਦੀ ਇਹ ਪਹਿਲੀ ਮਿਆਂਮਾਰ ਫੇਰੀ ਸੀ ਜਿਸ ਸਦਕਾ ਇਹ ਦੌਰਾ ਇਤਿਹਾਸਕ ਹੋ ਨਿੱਬੜਿਆ। ਸ੍ਰੀ ਓਬਾਮਾ ਇਨ੍ਹੀਂ ਦਿਨੀਂ ਦੱਖਣੀ-ਪੂਰਬੀ ਏਸ਼ੀਆ ਦੇ ਚਾਰ ਦਿਨਾਂ ਦੌਰੇ ’ਤੇ ਹਨ ਜੋ ਭਲਕੇ ਕੰਬੋਡੀਆ ਵਿਖੇ ਪੂਰਬੀ ਏਸ਼ੀਆ ਸੰਮੇਲਨ ’ਚ ਸ਼ਿਰਕਤ ਕਰਨ ਤੋਂ ਬਾਅਦ ਖਤਮ ਹੋਵੇਗਾ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਉਨ੍ਹਾਂ ਦੇ ਸਵਾਗਤ ਲਈ ਸੜਕਾਂ ’ਤੇ

ਸੁਨੀਤਾ ਵਿਲੀਅਮਜ਼ ਸਹੀ ਸਲਾਮਤ ਧਰਤੀ ’ਤੇ ਪਰਤੀ

ਸੁਨੀਤਾ ਵਿਲੀਅਮਜ਼ ਸਹੀ ਸਲਾਮਤ ਧਰਤੀ ’ਤੇ ਪਰਤੀ

ਅਲਮਾਟੀ/ਹਿਊਸਟਨ : ਭਾਰਤੀ ਮੂਲ ਦੀ ਅਮਰੀਕੀ ਪੁਲਾੜ ਵਿਗਿਆਨੀ ਸੁਨੀਤਾ ਵਿਲੀਅਮਜ਼ ਆਪਣੇ ਦੋ ਸਾਥੀ ਪੁਲਾੜ ਯਾਤਰੀਆਂ ਸਮੇਤ ਅੱਜ ਸਹੀ-ਸਲਾਮਤ ਕਜ਼ਾਖਸਤਾਨ ਵਿਚ ਧਰਤੀ ਉਤੇ ਉਤਰ ਆਈ ਹੈ। ਉਸ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਕੋਈ ਚਾਰ ਮਹੀਨੇ ਤੋਂ ਵੱਧ ਸਮਾਂ ਬਤੀਤ ਕੀਤਾ। ਸੁਨੀਤਾ ਵਿਲੀਅਮਜ਼ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ 33ਵੀਂ ਮੁਹਿੰਮ ਦੀ ਅਗਵਾਈ ਕੀਤੀ। ਉਨ੍ਹਾਂ ਨੂੰ ਤੁਰੰਤ ਕੰਬਲਾਂ ਵਿਚ ਲਪੇਟ ਕੇ

ਓਬਾਮਾ ਏਸ਼ਿਆਈ ਮੁਲਕਾਂ ਦੇ ਦੌਰੇ ’ਤੇ

ਓਬਾਮਾ ਏਸ਼ਿਆਈ ਮੁਲਕਾਂ ਦੇ ਦੌਰੇ ’ਤੇ

ਵਾਸ਼ਿੰਗਟਨ/ਬੈਂਕਾਕ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਦੇਸ਼ ਦੀ ਦੂਜੀ ਵਾਰ ਕਮਾਨ ਸੰਭਾਲਦਿਆਂ ਹੀ ਏਸ਼ਿਆਈ ਮੁਲਕਾਂ ਨਾਲ ਰਿਸ਼ਤਿਆਂ ’ਚ ਹੋਰ ਮਿਠਾਸ ਘੋਲਣ ਲਈ ਅੱਜ ਤੋਂ ਦੱਖਣੀ-ਪੂਰਬੀ ਏਸ਼ੀਆ ਦਾ ਦੌਰਾ ਕੀਤਾ ਜਾ ਰਿਹਾ ਹੈ। ਓਬਾਮਾ ਇਸ ਤਿੰਨ ਰੋਜ਼ਾ ਦੌਰੇ ਦੌਰਾਨ ਸਭ ਤੋਂ ਪਹਿਲਾਂ ਥਾਈਲੈਂਡ ਪੁੱਜੇ ਹਨ। ਉਂਜ ਓਬਾਮਾ ਬੇਸ਼ੱਕ ਏਸ਼ੀਆ ਦੇ ਦੌਰੇ ’ਤੇ ਹਨ ਪਰ ਇਸ ਵੇਲੇ ਉਨ੍ਹਾਂ ਦਾ ਪੂਰਾ ਧਿਆਨ ਇਸਰਾਈਲ ਤੇ ਫਲਸਤੀਨ ਵਿਚਾਲੇ ਪੈਦਾ ਹੋਏ ਤਣਾਅ ਨੂੰ ਘੱਟ ਕਰਨ ’ਤੇ ਲੱਗਾ ਹੋਇਆ ਹੈ। ਸ੍ਰੀ ਓਬਾਮਾ ਨੇ ਲ

ਕਿਮ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਕਿਮ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਲਾਸ ਏਂਜਲਸ : ਇਸਰਾਈਲ ਸਮਰਥਿਤ ਟਵੀਟ ਦੇ ਵਿਰੋਧ ’ਚ ਰਿਐਲਿਟੀ ਟੀ. ਵੀ. ਸਟਾਰ ਕਿਮ ਕਰਦਾਸ਼ੀਆਂ ਨੂੰ ਮੌਤ ਦੀਆਂ ਦਰਜਨਾਂ ਧਮਕੀਆਂ ਮਿਲੀਆਂ ਹਨ। ਇਸਰਾਈਲ ਵਲੋਂ ਹਮਾਸ ਦੇ ਫੌਜ ਮੁਖੀ ਨੂੰ ਮਾਰੇ ਜਾਣ ਦੇ ਜਵਾਬ ਵਿਚ ਹਮਾਸ ਅੱਤਵਾਦੀਆਂ ਵਲੋਂ ਯੇਰੂਸ਼ਲਮ ਤੇ ਕੀਤੇ ਗਏ ਰਾਕੇਟ ਹਮਲੇ ਦੇ ਬਾਅਦ 31 ਸਾਲਾ ਕਿਮ ਨੇ ਆਪਣੇ ਟਵੀਟਰ ਅਕਾਊਂਟ ਤੇ ਪੋਸਟ ਕੀਤਾ ਸੀ ਕਿ ਇਸਰਾਈਲ ਵਿਚ ਸਾਰਿਆਂ ਲਈ ਪ੍ਰਾਰਥਨਾ ਕਰ ਰਹੀ ਹਾਂ।ਹਾਲੀਵੁੱਡ ਰਿਪੋਰਟ ਅਨੁਸਾਰ ਜਲਦੀ ਹੀ ਕਿਮ ਨੂੰ ਆਪਣੇ

ਭਾਰਤੀ ’ਤੇ 13 ਅਮੀਰੀਕੀਆਂ ਦੀ ਮੌਤ ਦਾ ਦੋਸ਼

ਭਾਰਤੀ ’ਤੇ 13 ਅਮੀਰੀਕੀਆਂ ਦੀ ਮੌਤ ਦਾ ਦੋਸ਼

ਨਿਊਯਾਰਕ : ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਇਕ ਵਿਅਕਤੀ ਵੱਲੋਂ ਸਥਾਪਿਤ ਐਨਰਜੀ ਡਰਿੰਕ ਕੰਪਨੀ ਨੂੰ 13 ਅਮਰੀਕਨਾਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਮਨੋਜ ਭਾਰਗਵ ਨਾਮੀ ਵਿਅਕਤੀ ਦੀ ਕੰਪਨੀ 5 ਆਵਰ ਐਨਰਜੀ ਦੀ ਡਰਿੰਕ ਪੀਣ ਨਾਲ ਪਿਛਲੇ 4 ਸਾਲਾਂ ਵਿਚ 13 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਭਾਰਗਵ ਨੇ ਆਪਣੀ ਕੰਪਨੀ ਤੇ ਲਾਏ ਦੋਸ਼ਾਂ ਨੂੰ ਝੂਠਾ ਅਤੇ

ਆਮੀ ਬੇਰਾ ਨੇ ਰਚਿਆ ਇਤਿਹਾਸ

ਆਮੀ ਬੇਰਾ ਨੇ ਰਚਿਆ ਇਤਿਹਾਸ

ਵਾਸ਼ਿੰਗਟਨ : ਆਮੀ ਬੇਰਾ ਕੈਲੀਫੋਰਨੀਆ ਤੋਂ ਕਾਂਗਰਸ ਚੋਣ ਜਿੱਤ ਕੇ ਅਮਰੀਕੀ ਪ੍ਰਤੀਨਿਧੀ ਸਭਾ ਦੇ ਲਈ ਚੁਣੇ ਜਾਣ ਵਾਲੇ ਤੀਜੇ ਭਾਰਤੀ ਬਣ ਗਏ ਹਨ। ਹਾਲਾਂ ਕਿ ਗਿਣਤੀ ਅਜੇ ਚੱਲ ਰਹੀ ਹੈ ਪਰ ਹੁਣ ਤੱਕ ਮਿਲੇ ਨਤੀਜਿਆਂ ਦੇ ਆਧਾਰ ‘ਤੇ ਸਥਾਨਕ ਦੈਨਿਕ ਸੈਕਰੋਮੈਂਟੋ ਬੀ ਨੇ ਕਿਹਾ ਹੈ ਕਿ ਕੈਲੀਫੋਰਨੀਆ ਦੇ ਸੱਤਵੇਂ ਕਾਂਗਰਸ ਡਿਸਟ੍ਰਿਕਸ ਦੇ ਲਈ 6 ਨਵੰਬਰ ਨੂੰ ਹੋਈਆਂ ਚੋਣਾਂ ਵਿਚ ਉਨ੍ਹਾਂ ਨੇ ਰਿਪਬਲਿਕਨ ਸੰਸਦ

ਮਹਿਲਾ ਕੈਡਟਾਂ ਨਾਲ ਸਿਖਲਾਈ ਦੌਰਾਨ ਗਲਤ ਵਿਵਹਾਰ

ਮਹਿਲਾ ਕੈਡਟਾਂ ਨਾਲ ਸਿਖਲਾਈ ਦੌਰਾਨ ਗਲਤ ਵਿਵਹਾਰ

ਵਾਸ਼ਿੰਗਟਨ, 15 ਨਵੰਬਰ : ਅਮਰੀਕੀ ਫੌਜ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟੈਕਸਾਸ ਹਵਾਈ ਅੱਡੇ ਤੇ ਲਗਭਗ 50 ਮਹਿਲਾ ਕੈਡਟਾਂ ਨਾਲ ਫੌਜੀ ਟ੍ਰੇਨਿੰਗ ਦੌਰਾਨ ਉਨ੍ਹਾਂ ਦੇ ਟ੍ਰੇਨਰਾਂ ਵੱਲੋਂ ਗਲਤ ਵਿਵਹਾਰ ਕੀਤਾ ਗਿਆ। ਇਨ੍ਹਾਂ ਵਿਚੋਂ 13 ਔਰਤਾਂ ਯੌਨ ਹਮਲਿਆਂ ਦੀਆਂ ਸ਼ਿਕਾਰ ਹੋਈਆਂ। ਸੈਨ ਅੰਤੋਨਿਓ ਨੇੜੇ ਲੈਕਲੈਂਡ ਹਵਾਈ ਫੌਜ ਦੇ ਅੱਡੇ ਤੇ 23 ਦੇ ਕਰੀਬ ਫੌਜੀ ਟ੍ਰੇਨਰਾਂ ਤੇ ਸੈਕਸ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਇਹ ਮਾਮਲਾ ਜੂਨ 2011 ਵਿਚ ਸਾਹਮਣੇ ਆਇਆ ਸੀ। ਇਸ ਵਿਚ ਕਿਹਾ ਗਿਆ ਹੈ ਕਿ 48 ਪੀੜ

ਅਮਰੀਕੀ ਇੰਮੀਗ੍ਰੇਸ਼ਨ ਸੰਬੰਧੀ ਸੁਧਾਰ ਜਲਦੀ

ਅਮਰੀਕੀ ਇੰਮੀਗ੍ਰੇਸ਼ਨ ਸੰਬੰਧੀ ਸੁਧਾਰ ਜਲਦੀ

ਵਾਸ਼ਿੰਗਟਨ, 15 ਨਵੰਬਰ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੇਸ਼ ਵਿਚ ਵਿਆਪਕ ਇੰਮੀਗ੍ਰੇਸ਼ਨ ਸੰਬੰਧੀ ਸੁਧਾਰਾਂ ਨੂੰ ਨਵੇਂ ਸਿਰੇ ਤੋਂ ਅੱਗੇ ਵਧਾਉਣ ਦੀ ਯੋਜਨਾ ਬਣਾਈ ਹੈ। ਇਸ ਨਾਲ ਨਾ ਸਿਰਫ ਗੈਰ ਕਾਨੂੰਨੀ ਇੰਮੀਗ੍ਰੇਸ਼ਨ ਦੇ ਮੁੱਦੇ ਦਾ ਹੱਲ ਹੋਵੇਗਾ, ਸਗੋਂ ਭਾਰਤ ਜਿਹੇ ਦੇਸ਼ਾਂ ਤੋਂ ਹੁਨਰਮੰਦ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਅਤੇ ਦੇਸ਼ ਵਿਚ ਰੱਖਣ ਵਿਚ ਮਦਦ ਮਿਲੇਗੀ। ਓਬਾਮਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇੰਮੀਗ੍ਰੇਸ਼ਨ ਸੰਬੰਧੀ ਸੁਧਾਰਾਂ ਨੂੰ ਪੂਰਾ ਕੀਤਾ ਜਾਵੇਗਾ। ਆਪਣੀ ਇਸ ਕੋਸ਼ਿਸ਼ ਨੂੰ ਦੋਨਾਂ ਰਾਜ

ਓਬਾਮਾ ਵੱਲੋਂ ਦੀਵਾਲੀ ਦੀਆਂ ਮੁਬਾਰਕਾਂ-ਸਿੱਖਾਂ ਦੀ ਪ੍ਰਸੰਸਾ

ਓਬਾਮਾ ਵੱਲੋਂ ਦੀਵਾਲੀ ਦੀਆਂ ਮੁਬਾਰਕਾਂ-ਸਿੱਖਾਂ ਦੀ ਪ੍ਰਸੰਸਾ

ਵਾਸ਼ਿੰਗਟਨ, 14 ਨਵੰਬਰ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੀ ਵਧਾਈ ਦਿੰਦਿਆਂ ਇਸ ਸਾਲ ਵਿਸਕਾਨਸਿਨ ਦੇ ਗੁਰਦੁਆਰੇ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ, ਜਿਸ ਵਿਚ 6 ਸ਼ਰਧਾਲੂ ਮਾਰੇ ਗਏ ਸਨ, ਉਪਰੰਤ ਸਿੱਖਾਂ ਵੱਲੋਂ ਵਿਖਾਈ ਨਿਮਰਤਾ ਦੀ ਪ੍ਰਸੰਸਾ ਕੀਤੀ ਹੈ। ਓਬਾਮਾ ਨੇ ਆਪਣੇ ਸੁਨੇਹੇ ਵਿਚ ਕਿਹਾ ਹੈ ਕਿ ਜੋ ਲੋਕ ਦੀਵਾਲੀ ਮਨਾ ਰਹੇ ਹਨ, ਮੈਂ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੀਵਾਲੀ ਮੁਬਾਰਕ ਕਹਿੰਦਾ ਹਾਂ ਤੇ ਮੈਂ ਇਸ ਮੌਕੇ ਹਰ ਇਕ ਲਈ ਸ਼ੁੱਭ-ਕਾਮਨਾਵਾਂ ਭੇਟ ਕਰਦਾ ਹਾਂ।