Home » Archives by category » ਵਿਸ਼ੇਸ਼ ਲੇਖ (Page 3)

ਮਨੁੱਖ ‘ਤੇ ਭਾਰੂ ਹੋ ਰਹੀਆਂ ਖ਼ੁਸ਼ੀਆਂ ਦਾ ਖ਼ਜ਼ਾਨਾ ਵਿਗਿਆਨਕ ਕਾਢਾਂ

ਮਨੁੱਖ ‘ਤੇ ਭਾਰੂ ਹੋ ਰਹੀਆਂ ਖ਼ੁਸ਼ੀਆਂ ਦਾ ਖ਼ਜ਼ਾਨਾ ਵਿਗਿਆਨਕ ਕਾਢਾਂ

ਹਰਪ੍ਰੀਤ ਕੌਰ ਘੁੰਨਸ ਇਕੀਵੀਂ ਸਦੀ ਦੇ ਦੌਰ ਵਿਚ ਮਨੁੱਖ ਤਕਨਾਲੋਜੀ ਦੇ ਖੇਤਰ ਵਿਚ ਇਸ ਕਦਰ ਬੁਲੰਦੀਆਂ ਨੂੰ ਛੋਹ ਰਿਹਾ ਹੈ ਕਿ ਕੋਈ ਵੀ ਚੀਜ਼ ਮਨੁੱਖ ਲਈ ਨਾ ਮੁਮਕਿਨ ਨਹੀਂ ਰਹੀ। ਕੋਈ ਸਮਾਂ ਸੀ ਜਦੋਂ ਇਹ ਜੰਗਲਾਂ ‘ਚ ਰਹਿੰਦਾ ਸੀ ਅਤੇ ਕੁਦਰਤ ਤੋਂ ਡਰਦਾ ਪਰ ਜਿਵੇਂ ਸਿਆਣੇ ਕਹਿੰਦੇ ਨੇ ਕਿ ਲੋੜ ਕਾਢ ਦੀ ਮਾਂ ਹੈ। ਉਸ […]

ਸਾਲ 2019 ਨਰੇਂਦਰ ਮੋਦੀ ਲਈ ਸੌਖਾ ਨਹੀਂ

ਸਾਲ 2019 ਨਰੇਂਦਰ ਮੋਦੀ ਲਈ ਸੌਖਾ ਨਹੀਂ

ਹਰਦੇਵ ਸਿੰਘ ਧਾਲੀਵਾਲ ਮੋਦੀ ਨੇ ਵੱਡੇ ਸਨਅਤਕਾਰਾਂ ਅੰਬਾਨੀ ਤੇ ਅਡਾਨੀ ਦੀ ਡਟ ਕੇ ਮਦਦ ਕੀਤੀ। ਗੁਜਰਾਤ ਤੇ ਯੂ.ਪੀ. ਵਿਚ ਗਊ ਹੱਤਿਆ ਦੇ ਅਖੌਤੀ ਕੇਸਾਂ ਵਿਚ ਘੱਟ ਗਿਣਤੀਆਂ ਤੇ ਜ਼ੁਲਮ ਹੋਏ। ਹੁਣ 5 ਸੂਬਿਆਂ ਦੀਆਂ ਚੋਣਾਂ ਹੋਈਆਂ। ਇਸ ਵਿਚ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਦੀ ਵਧੇਰੇ ਅਹਿਮੀਅਤ ਸੀ। ਕਿਹਾ ਜਾਂਦਾ ਸੀ ਕਿ ਇਨ੍ਹਾਂ ਤਿੰਨਾਂ ਸੂਬਿਆਂ ਦੀ […]

ਵਿਚਾਰਧਾਰਕ ਹਮਲੇ ਅਤੇ ਕੌਮਾਂ ਦੀ ਬਚਾਅ ਰਣਨੀਤੀ

-ਅਵਤਾਰ ਸਿੰਘ ਭਾਰਤ ਵਿੱਚ ਕੱਟੜਪੰਥੀ ਲੋਕਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਬਿਪਰਵਾਦੀ ਤਾਕਤਾਂ ਦੇ ਸਿੱਖ ਧਰਮ ਅਤੇ ਸਿੱਖਾਂ ਦੇ ਕੌਮੀ ਸਰੂਪ ਉੱਤੇ ਹਮਲੇ ਲਗਾਤਾਰ ਵਧ ਗਏ ਹਨ। ਵੈਸੇ ਅਜਿਹੇ ਹਮਲੇ ਸਿੱਖ ਧਰਮ ਦੇ ਪ੍ਰਕਾਸ਼ ਤੋਂ ਹੀ ਅਰੰਭ ਹੋ ਗਏ ਸਨ ਅਤੇ ਸਦੀਆਂ ਤੱਕ ਚੱਲਦੇ ਰਹੇ ਪਰ ਹੁਣ ਸੱਤਾ ਦੇ ਹੰਕਾਰ ਵਿੱਚ ਵਿਚਰ ਰਹੀਆਂ ਕੱਟੜਪੰਥੀ […]

ਨਜ਼ਮ -ਬੱਚਿਆਂ ਨੂੰ ਦੱਸਿਓ

-ਅੰਮ੍ਰਿਤਪਾਲ ਸਿੰਘ ਘੁੱਦਾ ਤਾਰਾ ਮੀਰਾ ਕੀਹਨੂੰ ਤੇ ਰਸੌਂਤ ਕੀਹਨੂੰ ਕਹਿੰਦੇ ਨੇ, ਲਾਣਾ ਕੀਹਨੂੰ ਆਖਦੇ ਤੇ ਔਂਤ ਕੀਹਨੂੰ ਕਹਿੰਦੇ ਨੇ, ਹੁੰਦੀ ਕੀ ਨਮੋਸ਼ੀ ਤੇ ਫਤੂਰ ਦੱਸਿਓ, ਏਹੇ ਬੱਚਿਆਂ ਨੂੰ ਲਫ਼ਜ਼ ਜ਼ਰੂਰ ਦੱਸਿਓ! ਹੁੰਦਾ ਕੀ ਏ ਬਰੂ ਅਤੇ ਪੋਹਲੀ ਕੀਹਨੂੰ ਕਹਿੰਦੇ ਨੇ, ਡੋਕਾ ਕੀਹਨੂੰ ਆਖਦੇ ਤੇ ਬੌਹਲੀ ਕੀਹਨੂੰ ਕਹਿੰਦੇ ਨੇ! ਧਰੇਕ, ਲਸੂੜਾ ਤੇ ਧਤੂਰ ਦੱਸਿਓ, ਏਹੇ ਬੱਚਿਆਂ […]

ਲਿੰਗਕ ਹਿੰਸਾ ਦੇ ਕਾਰਨ ਮਨੁੱਖਾਂ ਵਜੋਂ ਮਰਦਾਂ ਨਾਲ ਓਨੇ ਸੰਬੰਧਿਤ ਨਹੀਂ ਹਨ ਜਿੰਨੇ ਸ਼ਕਤੀ, ਸ਼ਕਤੀ ਸਬੰਧਾਂ ਤੇ ਸ਼ਕਤੀ ਦੇ ਕੰਟਰੋਲ ਨਾਲ ਸਬੰਧਿਤ ਹਨ

ਲਿੰਗਕ ਹਿੰਸਾ ਦੇ ਕਾਰਨ ਮਨੁੱਖਾਂ ਵਜੋਂ ਮਰਦਾਂ ਨਾਲ ਓਨੇ ਸੰਬੰਧਿਤ ਨਹੀਂ ਹਨ ਜਿੰਨੇ ਸ਼ਕਤੀ, ਸ਼ਕਤੀ ਸਬੰਧਾਂ ਤੇ ਸ਼ਕਤੀ ਦੇ ਕੰਟਰੋਲ ਨਾਲ ਸਬੰਧਿਤ ਹਨ

ਸਰਬਜੀਤ* ਔਰਤ ਖ਼ਿਲਾਫ਼ ਹਿੰਸਾ ਜਾਂ ਲਿੰਗਕ ਹਿੰਸਾ ਨਵਾਂ ਵਰਤਾਰਾ ਨਹੀਂ। ਇਹ ਹਿੰਸਾ ਸਦੀਆਂ ਤੋਂ ਬਦਲਵੇਂ ਰੂਪਾਂ ਵਿਚ ਲਗਾਤਾਰ ਜਾਰੀ ਹੈ। ਇਹ ਹਿੰਸਾ ਸਰੀਰਕ, ਆਤਮਿਕ ਤੇ ਮਾਨਸਿਕ ਪੱਧਰਾਂ ਉੱਪਰ ਕਈ ਢੰਗ-ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਆਮ ਕਰਕੇ ਲਿੰਗਕ ਹਿੰਸਾ ਨੂੰ ਮਰਦਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਲੇਕਿਨ ਆਪਣੇ ਅਸਲੇ ਵਿਚ ਇਹ ਪਿੱਤਰੀ ਸਮਾਜਿਕ ਢਾਂਚੇ ਅੰਦਰ […]

ਜਦੋਂ ਅਦਾਲਤਾਂ ਵੀ ਖ਼ਾਮੋਸ਼ ਹੋ ਜਾਂਦੀਆਂ ਨੇ ਤੇ ਕਾਨੂੰਨ ਦੇ ਲੰਮੇ ਹੱਥ ਵੀ ਹਿੱਲਣੋਂ ਹਟ ਜਾਂਦੇ ਹਨ

ਜਦੋਂ ਅਦਾਲਤਾਂ ਵੀ ਖ਼ਾਮੋਸ਼ ਹੋ ਜਾਂਦੀਆਂ ਨੇ ਤੇ ਕਾਨੂੰਨ ਦੇ ਲੰਮੇ ਹੱਥ ਵੀ ਹਿੱਲਣੋਂ ਹਟ ਜਾਂਦੇ ਹਨ

ਜੋਤੀ ਪੁਨਵਾਨੀ* 3 ਦਸੰਬਰ 2018 ਨੂੰ ਬੁਲੰਦ ਸ਼ਹਿਰ ਵਿੱਚ ਗਾਵਾਂ ਨੂੰ ਮਾਰਨ ਦਾ ਵਿਰੋਧ ਕਰ ਰਹੀ ਭੀੜ ਵੱਲੋਂ ਕਤਲ ਕੀਤੇ ਗਏ ਇੱਕ ਪੁਲਿਸ ਅਫ਼ਸਰ ਸੁਬੋਧ ਕੁਮਾਰ ਸਿੰਘ ਦਾ ਪਰਿਵਾਰ, ”ਗਊ ਹੱਤਿਆ” ਦੇ ਸ਼ੱਕੀ ਤਿੰਨ ਮੁਸਲਿਮ ਦੋਸ਼ੀਆਂ ਤੇ ਐਨ.ਐੱਸ.ਏ. (ਰਾਸ਼ਟਰੀ ਸੁਰੱਖਿਆ ਕਾਨੂੰਨ) ਲਾਉਣ ਬਾਰੇ ਪੜ੍ਹ ਕੇ ਕੀ ਸੋਚਦਾ ਹੋਵੇਗਾ? ਇਸ ਬਾਰੇ ਸੋਚ ਕੇ ਆਮ ਆਦਮੀ ਹੈਰਾਨ […]

ਫ਼ਤਿਹ ਨਸੀਬ ਉਨ੍ਹਾਂ ਨੂੰ, ਸਾਬਤ ਇਮਾਨ ਜਿਨ੍ਹਾਂ ਦੇ

ਫ਼ਤਿਹ ਨਸੀਬ ਉਨ੍ਹਾਂ ਨੂੰ, ਸਾਬਤ ਇਮਾਨ ਜਿਨ੍ਹਾਂ ਦੇ

ਮਨੂਸਮ੍ਰਿਤੀ ਦੀ ਹਦਾਇਤ ਹੈ ਕਿ ਸ਼ੂਦਰਾਂ ਦੇ ਨਾਂਅ, ਸੰਬੋਧਨ ਆਦਿ ਉਹ ਵਰਤਣੇ ਚਾਹੀਦੇ ਹਨ ਜਿਨ੍ਹਾਂ ਨੂੰ ਸੁਣ ਕੇ ਨਫ਼ਰਤ, ਗਿਲਾਨੀ ਦਾ ਭਾਵ ਪੈਦਾ ਹੋਵੇ। ਇਸ ਅਨੁਸਾਰ ਬ੍ਰਾਹਮਣਾਂ ਨੇ ਦਲਿਤਾਂ ਨੂੰ ਰਾਖਸ਼ਸ਼, ਦਾਨਵ, ਚੰਡਾਲ, ਮਲੇਛ, ਸ਼ੂਦ੍ਰ, ਦਾਸ ਆਦਿ ਨਾਵਾਂ ਨਾਲ ਸੰਬੋਧਨ ਕੀਤਾ। ਏਸ ਦੇ ਵਿਪਰੀਤ ਬ੍ਰਾਹਮਣਾਂ ਨੇ ਆਪਣੇ ਆਪ ਨੂੰ ਭੂ-ਦੇਵਾਤਾ, ਦ੍ਵੇਦੀ, ਚਤੁਰਵੇਦੀ, ਆਦਿ ਵਿਸ਼ੇਸ਼ਣਾਂ ਨੂੰ […]

ਕਿਤਾਬ ਦਾ ਕਾਰਜ: ਦਿਮਾਗ਼ ਅੰਦਰ ਇਉਂ ਹੁੰਦੀ ਹੈ ਉਥਲ-ਪੁਥਲ

ਕਿਤਾਬ ਦਾ ਕਾਰਜ: ਦਿਮਾਗ਼ ਅੰਦਰ ਇਉਂ ਹੁੰਦੀ ਹੈ ਉਥਲ-ਪੁਥਲ

ਕੁੱਝ ਖੋਜਾਂ ਬੜੀਆਂ ਮਜ਼ੇਦਾਰ ਹੁੰਦੀਆਂ ਹਨ। ਇਹੋ ਜਿਹੀ ਖੋਜ ਹੈ ਕਿਤਾਬਾਂ ਪੜ੍ਹਨ ਬਾਰੇ। ਵੱਖ ਵੱਖ ਤਰ੍ਹਾਂ ਦੀਆਂ ਕਿਤਾਬਾਂ ਦਿਮਾਗ਼ ਦੇ ਅਲੱਗ ਅਲੱਗ ਹਿੱਸਿਆਂ ਵਿਚ ਹਿਲਜੁਲ ਪੈਦਾ ਕਰਦੀਆਂ ਹਨ। ਸਟੈਨਫੋਰਡ ਯੂਨੀਵਰਸਿਟੀ ਵਿਚ ਲੋਕਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨ ਨੂੰ ਦਿੱਤੀਆਂ ਗਈਆਂ ਤੇ ਨਾਲੋ-ਨਾਲ ਬਰੇਨ ਮੈਪਿੰਗ ਕੀਤੀ ਗਈ। ਇਹ ਵੇਖਣ ਵਿਚ ਆਇਆ ਕਿ ਗਿਆਨ ਭਰਪੂਰ […]

ਪਾਕਿਸਤਾਨ ਦੇ ਜਿਹਲਮ ਵਿੱਚ ਗੁਰਦੁਆਰਿਆਂ ਦੀ ਮੁਰੰਮਤ

ਪਾਕਿਸਤਾਨ ਦੇ ਜਿਹਲਮ ਵਿੱਚ ਗੁਰਦੁਆਰਿਆਂ ਦੀ ਮੁਰੰਮਤ

ਸ਼ੁਮਾਇਲਾ ਜਾਫ਼ਰੀ ਪਾਕਿਸਤਾਨੀ ਪੰਜਾਬ ਦੇ ਜਿਹਲਮ ਜ਼ਿਲ੍ਹੇ ਵਿੱਚ ਸ਼ਾਹ ਰਾਹ ਤੋਂ ਕੁਝ ਕਿੱਲੋਮੀਟਰ ਦੂਰ ਘਨ ਝੀਲ ਦੇ ਕਿਨਾਰੇ ਇੱਕ ਗੁਰਦੁਆਰਾ ਚੋਆ ਸਾਹਿਬ ਦੀ ਬਹੁਤ ਸੁੰਦਰ ਇਮਾਰਤ ਹੈ। ਇਤਿਹਾਸ ਮੁਤਾਬਕ ਰੋਹਤਾਸ ਦੇ ਕਿਲ੍ਹੇ ਦੀ ਫ਼ਸੀਲ ਵਿੱਚ ਪੈਂਦੇ ਇਸ ਇਤਿਹਾਸਕ ਸਥਾਨ ‘ਤੇ ਗੁਰੂ ਨਾਨਕ ਮੱਕੇ ਵੱਲ ਜਾਣ ਸਮੇਂ ਰਾਹ ਵਿੱਚ ਇੱਥੇ ਰੁਕੇ ਅਤੇ ਕੁਝ ਦੇਰ ਆਰਾਮ ਕੀਤਾ […]

ਕੀ ਆਹ ਗੁਰੂ ਨਾਨਕ ਸਾਹਿਬ ਦਾ ਪੰਜਾਬ ਹੈ?

ਕੁਝ ਅਹਿਮ ਘਟਨਾਵਾਂ, ਜਿਹੜੀਆਂ ਸਾਡੇ ਸਮਾਜ ਦਾ ਕਰੂਪ ਚਿਹਰਾ ਵਿਖਾਉਣ ਵਾਲੀਆਂ ਅਤੇ ਗੰਭੀਰ ਚਿੰਤਾ ਦੇ ਵਿਸ਼ੇ ਨਾਲ ਸਬੰਧਿਤ ਹੁੰਦੀਆਂ ਹਨ, ਕਈ ਵਾਰ ਅਛੋਪਲ਼ੇ ਜਿਹੇ ਵਾਪਰ ਕੇ, ਭੂਤ ਕਾਲ ਦੇ ਹਨੇਰੇ ‘ਚ ਗੁਆਚ ਜਾਂਦੀਆਂ ਹਨ। ਪਿਛਲੇ ਦਿਨੀਂ ਦੋ ਖ਼ਬਰਾਂ ਨੇ ਜਿਹੜੀਆਂ ‘ਧੀਆਂ’ ਨਾਲ ਸਬੰਧਿਤ ਸਨ, ਦਿਲ-ਕੰਬਾਊ ਅੰਕੜੇ ਪੇਸ਼ ਕੀਤੇ, ਪਹਿਲੀ ਖ਼ਬਰ ਸੀ, ਪਿਛਲੇ 10 ਸਾਲਾਂ ‘ਚ […]