Home » Archives by category » ਵਿਸ਼ੇਸ਼ ਲੇਖ (Page 81)

ਸਿੱਖ ਬੜੀ ਵੱਡੀ ਲੜਾਈ ਹਾਰ ਰਹੇ ਨੇ

ਸਿੱਖ ਬੜੀ ਵੱਡੀ ਲੜਾਈ ਹਾਰ ਰਹੇ ਨੇ

ਮੌਜੂਦਾ ਸਮੇਂ ‘ਚ ਸਿੱਖ ਲੀਡਰ ਆਪਣੀ ਹੀ ਕੌਮ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਨੇ। ਘਰ ਦੇ ਮਾਲਕ ਜਾਂ ਰਖਵਾਲੇ ਜਦੋਂ ਸੌਂ ਜਾਣ ਤਾਂ ਬਾਹਰੋਂ ਆਏ ਚੋਰਾਂ ਦੇ ਹੱਥ ਜੋ ਕੁਝ ਲੱਗਦਾ ਹੈ, ਉਹ ਉਨ੍ਹਾਂ ਲਈ ਲਾਭਵੰਦ ਹੈ। ਇਹੋ ਹਾਲ ਮੌਜੂਦ ਸਮੇਂ ‘ਚ ਸਿੱਖ ਲੀਡਰਾਂ ਦਾ ਹੈ। ਹਰੇਕ ਲੀਡਰ ਆਪੋ-ਆਪਣੇ ਢੰਗ ਨਾਲ ਸਿੱਖਾਂ ਨੂੰ […]

ਕਿਹੜੀ ਦਿਸ਼ਾ ਵੱਲ ਜਾ ਰਿਹੈ ਪੰਜਾਬ?

ਜਦੋਂ ਵੀ ਕਿਸੇ ਸਰਕਾਰ ਦੇ ਕੰਮਾਂ ਦਾ ਲੇਖਾ-ਜੋਖਾ ਕਰਨਾ ਹੋਵੇ ਤਾਂ ਪਹਿਲੀ ਗੱਲ ਇਹ ਵੇਖੀ ਜਾਂਦੀ ਹੈ ਕਿ ਉਸ ਰਾਜ ਦੇ ਖਿੱਤੇ ਦੇ ਆਮ ਲੋਕ ਸਰਕਾਰ ਬਾਰੇ ਕੀ ਰਾਏ ਰੱਖਦੇ ਹਨ? ਦੂਜੀ ਗੱਲ ਇਹ ਕਿ ਰਾਜ ਕਰ ਰਹੀ ਪਾਰਟੀ ਜਾਂ ਪਾਰਟੀ ਵਰਕਰ (ਨੇਤਾ ਨਹੀਂ) ਸਰਕਾਰ ਦੇ ਕੰਮ-ਕਾਰ ਬਾਰੇ ਕੀ ਮਹਿਸੂਸ ਕਰਦੇ ਹਨ ਅਤੇ ਤੀਜੀ ਇਹ […]

ਸਰਕਾਰਾਂ ਦੇ ਬਦਲਦੇ ਰੁਖ ਕਾਰਨ ਕਈ ਪਰਿਵਾਰਾਂ ਦੇ ਸੁਪਨੇ ਟੁੱਟੇ

ਸਰਕਾਰਾਂ ਦੇ ਬਦਲਦੇ ਰੁਖ ਕਾਰਨ ਕਈ ਪਰਿਵਾਰਾਂ ਦੇ ਸੁਪਨੇ ਟੁੱਟੇ

ਬੱਚੇ ਗੋਦ ਲੈਣਾ ਹੁਣ ਅਸਾਨ ਨਹੀਂ ਰਿਹਾ   ਗੈਬ੍ਰੀਅਲ ਸਿਮਕਸ ਕਾਰ ਚਲਾਉਂਦੇ ਹੋਏ ਘਰ ਜਾ ਰਹੇ ਸਨ, ਉਦੋਂ ਉਹਨਾਂ ਦੇ ਪਤੀ ਫਰੈਂਕ ਨੇ ਫੋਨ ਤੇ ਖੁਸ਼ਖਬਰੀ ਸੁਣਾਈ। ਫਰੈਂਕ ਨੇ ਕਿਹਾ, ਉਹਨਾਂ ਨੇ ਸਾਨੂੰ ਮੁੰਡਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਹ ਸਤੰਬਰ 2008 ਦਾ ਸਮਾਂ ਸੀ। ਬੱਚੇ ਗੋਦ ਦੇਣ ਵਾਲੀ ਏਜੰਸੀ ਨੇ ਈ-ਮੇਲ ਤੇ ਢਾਈ ਮਹੀਨੇ ਦੇ […]

ਪਿੰਡਾਂ ਵਿਚੋਂ ਪਿੰਡ ਸੁਣੀਂਦਾ- ਪਲਾਹੀ ਪਿੰਡ

ਪਿੰਡਾਂ ਵਿਚੋਂ ਪਿੰਡ ਸੁਣੀਂਦਾ- ਪਲਾਹੀ ਪਿੰਡ

ਤਿੰਨ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਤਹਾਸਕ ਨਗਰ ਪਲਾਹੀ, ਪੰਜਾਬ ਦੇ ਵਿਕਾਸ ਕਰ ਰਹੇ ਇੱਕ ਵਿੱਲਖਣ ਪਿੰਡ ਵਜੋਂ ਜਾਣਿਆ ਜਾਂਦਾ ਹੈ। ਇਸ ਪਿੰਡ ਨੂੰ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿ ਰਾਏ ਸਾਹਿਬ, ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਤਹਾਸਕਾਰਾਂ ਅਨੁਸਾਰ ਛੇਵੇਂ ਗੁਰੂ ਸਾਹਿਬ ਨੇ ਆਖਰੀ ਲੜਾਈ ਇਸ ਪਿੰਡ ਵਿੱਚ ਹੀ […]

ਔਰਤ ਦੇ ਪਿੰਡੇ ਉੱਤੇ ਮੰਡੀ ਉਸਾਰਦਾ ਆਲਮੀਕਰਨ

ਔਰਤ ਦੇ ਪਿੰਡੇ ਉੱਤੇ ਮੰਡੀ ਉਸਾਰਦਾ ਆਲਮੀਕਰਨ

ਦਿੱਲੀ ਜਬਰ-ਜਨਾਹ ਤੇ ਕਤਲ ਦੇ ਮਾਮਲੇ ਤੋਂ ਬਾਅਦ ਔਰਤਾਂ ਦੀ ਅਸੁਰੱਖਿਆ, ਹੋਂਦ ਅਤੇ ਸਮਾਜਕ ਹਾਲਤ ਬਾਰੇ ਜਨ ਸੰਚਾਰ ਸਾਧਨਾਂ ਅਤੇ ਸਮਾਜਕ ਘੇਰਿਆਂ ਵਿੱਚ ਬਹਿਸਾਂ, ਦਲੀਲਾਂ ਅਤੇ ਪੜਚੋਲ ਦਾ ਦੌਰ ਜਾਰੀ ਹੈ। ਜਦੋਂ ਇਨ੍ਹਾਂ ਸਾਰੇ ਮਸਲਿਆਂ ਨੂੰ ਅਸੀਂ ਔਰਤਾਂ ਦੇ ਸ਼ਹਿਰੀ ਅਤੇ ਮਨੁੱਖੀ ਹਕੂਕ ਨਾਲ ਜੋੜ ਕੇ ਦੇਖਦੇ ਹਾਂ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਔਰਤਾਂ […]

ਦਿੱਲੀ ਗੁਰਦੁਆਰਾ ਚੋਣਾਂ, ਅਣਕਿਆਸੇ ਜਾਂ ਅਸਾਵੀਂ ‘ਜੰਗ’ ਦੇ ਨਤੀਜੇ?

ਦਿੱਲੀ ਗੁਰਦੁਆਰਾ ਚੋਣਾਂ, ਅਣਕਿਆਸੇ ਜਾਂ ਅਸਾਵੀਂ ‘ਜੰਗ’ ਦੇ ਨਤੀਜੇ?

– ਜਸਵੰਤ ਸਿੰਘ ‘ਅਜੀਤ’  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਨੂੰ ਲੈ ਕੇ ਜੋ ਵਿਸ਼ਲੇਸ਼ਣ ਕੀਤੇ ਜਾ ਰਹੇ ਹਨ ਉਨ੍ਹਾਂ ਅਨੁਸਾਰ ਇੱਕ ਪਾਸੇ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਨਤੀਜਿਆਂ ਨੇ ਇਨ੍ਹਾਂ ਚੋਣਾਂ ਦੇ ਨਤੀਜਿਆਂ ਬਾਰੇ […]

ਪੰਜਾਬ ਸੂਬੇ ‘ਚ 23,874 ਲੋਕਾਂ ਨੂੰ ਕੈਂਸਰ

ਪੰਜਾਬ ਸੂਬੇ ‘ਚ 23,874 ਲੋਕਾਂ ਨੂੰ ਕੈਂਸਰ

ਪੰਜਾਬ ਵਿੱਚ ਕੈਂਸਰ ਪੀੜ੍ਹਤ ਮਰੀਜ਼ਾਂ ਦੀਆਂ ਮੌਤਾਂ ਦੀ ਗਿਣਤੀ ਕੌਮੀ ਔਸਤ ਨਾਲੋਂ ਵਧੇਰੇ ਦਰਜ ਕੀਤੀ ਗਈ ਹੈ। ਕੌਮੀ ਪੱਧਰ ‘ਤੇ ਇਕ ਲੱਖ ਦੀ ਅਬਾਦੀ ਮਗਰ ਜੇਕਰ 80 ਵਿਅਕਤੀਆਂ ਦੀ ਮੌਤ ਦਾ ਕਾਰਨ ਕੈਂਸਰ ਹੈ ਤਾਂ ਪੰਜਾਬ ਵਿੱਚ 90 ਵਿਅਕਤੀਆਂ ਦੀ ਮੌਤ ਦਾ ਕਾਰਨ ਇਹ ਬਿਮਾਰੀ ਹੈ। ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵੀ ਕੌਮੀ ਪੱਧਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਕੌਮੀ ਪੱਧਰ ‘ਤੇ ਲੱਖ ਦੀ ਆਬਾਦੀ ਮਗਰ ਜੇਕਰ 211 ਵਿਅਕਤੀ ਕੈਂਸਰ ਪੀੜਤ ਪਾਏ ਹਨ ਤਾਂ ਪੰਜਾਬ ਵਿੱਚ ਲੱਖ ਦੀ ਅਬਾਦੀ ਮਗਰ 215.9 ਮਰੀਜ਼ ਇਸ ਬਿਮਾਰੀ ਦੀ ਲਪੇਟ ਵਿੱਚ ਹਨ। ਮਾਲਵੇ ਵਿੱਚ ਤਾਂ ਇਹ ਅੰਕੜਾ 250.8 ਤੱਕ ਪਹੁੰਚ ਗਿਆ ਹੈ। ਮਾਝੇ ਵਿੱਚ ਕੈਂਸਰ ਦੀ ਮਾਰ ਘੱਟ ਦਿਖਾਈ ਦੇ ਰਹੀ ਹੈ। ਇਸ ਖਿੱਤੇ

ਪੰਜਾਬ ਨਸ਼ਿਆਂ ਦੇ ਸਮਗਲਰਾਂ ਦੀ ਰਾਜਧਾਨੀ

ਪੰਜਾਬ ਨਸ਼ਿਆਂ ਦੇ ਸਮਗਲਰਾਂ ਦੀ  ਰਾਜਧਾਨੀ

ਔਰਤਾਂ ਵੀ ਬਾਰਡਰ ‘ਤੇ ਕਰ ਰਹੀਆਂ ਨੇ ਸਮਗਲਿੰਗ ਫ਼ੌਜ ‘ਚ ਭਰਤੀ ਹੋਣ ਦੇ ਯੋਗ ਨਹੀਂ ਰਹੇ ਪੰਜਾਬ ਦੇ ਗੱਭਰੂ  -ਪ੍ਰੋ. ਬਲਵਿੰਦਰਪਾਲ ਸਿੰਘ  ਪੰਜਾਬ ਇਸ ਸਮੇਂ ਨਸ਼ਿਆਂ ਦੇ ਸਮਗਲਰਾਂ ਦੀ ਰਾਜਧਾਨੀ ਬਣਿਆ ਹੋਇਆ ਹੈ। ਭ੍ਰਿਸ਼ਟ ਲੀਡਰਸ਼ਿਪ, ਅਫਸਰਸ਼ਾਹੀ ਤੇ ਗੈਂਗਸਟਰ ਦੀ ਇਸ ਸੰਬੰਧ ਵਿੱਚ ਭਾਈਵਾਲੀ ਮੁੱਖ ਤੌਰ ‘ਤੇ ਜ਼ਿੰਮੇਵਾਰ ਹੈ। ਪੰਜਾਬੀ ਹਰ ਵਰ੍ਹੇ 29 ਕਰੋੜ ਦੀ ਸ਼ਰਾਬ […]

ਮਾਮਲਾ ਚੌਟਾਲਿਆਂ ਦੀ ਗ੍ਰਿਫ਼ਤਾਰੀ ਦਾ

ਮਾਮਲਾ ਚੌਟਾਲਿਆਂ ਦੀ ਗ੍ਰਿਫ਼ਤਾਰੀ ਦਾ

ਓਮ ਪ੍ਰਕਾਸ਼ ਚੋਟਾਲਾ ਸਾਬਕਾ ਮੁੱਖ-ਮੰਤਰੀ ਹਰਿਆਣਾ ਉਨ੍ਹਾਂ ਦੇ ਪੁੱਤਰ ਅਜੈ ਚੋਟਾਲਾ, ਸਾਬਕਾ ਸਿਆਸੀ ਸਲਾਹਕਾਰ ਸ਼ੇਰ ਸਿੰਘ ਬੜਸ਼ਾਮੀ, ਆਈ.ਏ.ਐੱਸ ਅਧਿਕਾਰੀ ਸ਼੍ਰੀ ਸੰਜੀਵ ਕੁਮਾਰ, ਸ਼੍ਰੀ ਵਿਦਿਆਧਰ ਸਮੇਤ ਕੁੱਲ 55 ਦੋਸ਼ੀਆਂ ਨੂੰ 10 ਸਾਲ, 5 ਸਾਲ ਤੇ 4 ਸਾਲ ਕੈਦ ਤੇ ਜੁਰਮਾਨਾ ਦੀ ਸਜਾ ਇਕ ਸ਼ਲਾਘਾਯੋਗ ਫੈਸਲਾ ਤੇ ਨਵੀਂ ਪਿਰਤ ਹੈ। ਭਾਰਤ ਦੇ ਇਤਿਹਾਸ ਵਿਚ ਭ੍ਰਿਸ਼ਟਾਚਾਰ ਕੋਈ ਨਵੀਂ ਗੱਲ ਨਹੀਂ ਹੈ, ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ, ਸਾਲ 2012 ਦੀ ਰਿਪੋਰਟ, ਅਨੁਸਾਰ ਭ੍ਰਿਸ਼ਟਾਚਾਰ ਵਿੱਚ, ਭਾਰਤ ਦਾ 174 ਦੇਸ਼ਾਂ ਵਿਚੋਂ 94ਵਾਂ ਸਥਾਨ ਹੈ ਅਤੇ 62% ਭਾਰਤੀਆਂ ਨੂੰ ਸਰਕਾਰੀ ਕੰਮ ਲਈ ਕਿਸੇ ਨਾ ਕਿਸੇ ਅਧਿਕਾਰੀ ਨੂੰ ਪੈਸੇ ਦੇਣੇ ਪਏ ਹਨ। ਕਿਸੇ ਮੁੱਖ-ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਕੈਦ ਜਾ ਜੁਰਮਾਨਾ ਵੀ ਕੋਈ ਨਵੀਂ ਗੱਲ ਨਹੀਂ, ਸ਼੍ਰੀ ਏ.ਆਰ ਅਨਤੁਲੇ ਵਰਗੇ ਆਗੂ ਪਹਿਲਾਂ ਵੀ ਕੈਦ ਹੋ ਚੁੱਕੇ ਹਨ। ਰਾਜਸੀ ਆਗੂਆਂ ਵੱਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਜਵਾਬ ਵਿਚ ਇੱਕ ਹੀ ਗੱਲ ਆਖੀ ਜਾਂਦੀ ਹੈ ਕਿ ਇਹ ਮੁਕੱਦਮਾ ਰਾਜਸੀ ਬਦਲਾ

ਵਿਚਾਰ ਆਪੋ ਆਪਣਾ- ਐਨਆਰਆਈ ਸਭਾ ਪੰਜਾਬ, ਕੀ ਸਰਕਾਰ ਦੀ ਕਠਪੁਤਲੀ ਹੈ?

ਵਿਚਾਰ ਆਪੋ ਆਪਣਾ- ਐਨਆਰਆਈ ਸਭਾ ਪੰਜਾਬ, ਕੀ ਸਰਕਾਰ ਦੀ ਕਠਪੁਤਲੀ ਹੈ?

ਪੰਜਾਬ ਦੇ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਿਲਾਂ, ਮਸਲੇ ਹੱਲ ਕਰਨ ਲਈ ਪੰਜਾਬ ਸਰਕਾਰ ਦੀ ਪਹਿਲਕਦਮੀ ਉਤੇ ਸ੍ਰੀ ਵੀ. ਐਨ. ਸ੍ਰੀਵਾਸਤਵਾ ਉਸ ਵੇਲੇ ਦੇ ਕਮਿਸ਼ਨਰ ਜਲੰਧਰ ਡਵੀਜ਼ਨ ਨੇ ਸਾਲ 1998 ਵਿਚ ਨਾਨ ਰੈਜ਼ੀਡੈਂਟ ਇੰਡੀਅਨ (ਐਨ. ਆਰ. ਆਈ.) ਸਭਾ ਦਾ ਗਠਨ ਕਰਕੇ ਇਸ ਨੂੰ ਰਜਿਸਟਰਾਰ ਆਫ ਫਰਮਜ਼ ਐਂਡ ਸੁਸਾਇਟੀਜ਼ ਐਕਟ 1860 ਅਧੀਨ ਰਜਿਸਟਰਡ ਕਰਵਾ ਕੇ ਇਕ ਨਾਨ-ਪ੍ਰਾਫੈਟ ਮੇਕਿੰਗ ਗੈਰ ਸਰਕਾਰੀ ਸੰਸਥਾ ਹੋਂਦ ਵਿਚ ਲਿਆਂਦੀ। ਇਸ ਸੰਸਥਾ ਵੱਲੋਂ ਕਾਫੀ ਲੰਮਾ ਸਮਾਂ ਤਾਂ ਇਹ ਪ੍ਰਭਾਵ ਦਿੱਤਾ ਜਾਂਦਾ ਰਿਹਾ ਹੈ ਕਿ ਇਹ ਸੰਸਥਾ ਗੈਰ ਰਾਜਨੀਤਿਕ ਹੈ ਤੇ ਸਿਰਫ ਪ੍ਰਵਾਸੀ ਪੰਜਾਬੀ ਹੀ ਇਸਦੇ ਮੈਂਬਰ ਅਤੇ ਸੰਚਾਲਕ ਹਨ, ਪਰ ਬਹੁਤ ਸਮਾਂ ਨਹੀਂ ਸੀ