Home » Archives by category » ਵਿਸ਼ੇਸ਼ ਲੇਖ (Page 84)

ਚੰਡੀਗੜ੍ਹ ’ਚੋਂ ਪੰਜਾਬੀ ਨੂੰ ਪੱਕਾ ‘ਨਿਕਾਲਾ’…

ਚੰਡੀਗੜ੍ਹ ’ਚੋਂ ਪੰਜਾਬੀ ਨੂੰ ਪੱਕਾ ‘ਨਿਕਾਲਾ’…

ਕੋਈ ਲੱਖ ਇਨਕਾਰ ਕਰੇ, ਪ੍ਰੰਤੂ ਇਹ ਕੌੜਾ-ਸੱਚ ਹੈ ਕਿ ਇਸ ਦੇਸ਼ ’ਚ ਸਿੱਖੀ, ਪੰਜਾਬ ਤੇ ਪੰਜਾਬੀ ਨਾਲ ਵਿਤਕਰਾ ਬਾਦਸਤੂਰ ਜਾਰੀ ਹੈ ਅਤੇ ਜੇ ਸਿੱਖ ਇਸੇ ਤਰ੍ਹਾਂ ਨਿਤਾਣੇ ਹੁੰਦੇ ਗਏ ਤਾਂ ਸਿੱਖੀ ਤੇ ਪੰਜਾਬੀ ਹੜੱਪੇ ਜਾਣਗੇ, ਇਸ ਕੌੜੀ ਸੱਚਾਈ ਬਾਰੇ ਕੌਮ ਨੂੰ ਕਿਸੇ ਤਰ੍ਹਾਂ ਦੇ ਭੁਲੇਖੇ ’ਚ ਨਹੀਂ ਰਹਿਣਾ ਚਾਹੀਦਾ। ਸਮੇਂ ਦੇ ਹਾਕਮਾਂ ਵੱਲੋਂ ਸਿੱਖਾਂ ਵਿਰੁੱਧ […]

ਤੀਜੇ ਵਿਸ਼ਵ ਕਬੱਡੀ ਕੱਪ ਦੀ ਗੱਲ ਕਰਦਿਆਂ

ਤੀਜੇ ਵਿਸ਼ਵ ਕਬੱਡੀ ਕੱਪ ਦੀ ਗੱਲ ਕਰਦਿਆਂ

“ਅਣਖਾਂ ਦੇ ਸਿਰਨਾਵੇਂ ਦੱਸਦੀ ਰਹੇ ਕਬੱਡੀ ਵੱਸਦੇ ਰਹਿਣ ਪੰਜਾਬੀ ਵੱਸਦੀ ਰਹੇ ਕਬੱਡੀ” ਵਰਗੇ ਬੋਲਾਂ ਨੂੰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਆਪਣੀ ਖੇਡ ਨੀਤੀ ਦਾ ਹਿੱਸਾ ਬਣ ਕੇ ਜੋ ਸ਼ਾਨਾਮਤੀ ਦਿੱਖ ਖੇਡ ਕਬੱਡੀ ਨੂੰ ਦਿੱਤੀ ਹੈ । ਉਸ ਤੋਂ ਬਲਿਹਾਰੇ ਜਾਈਏ ਵਰਗੇ ਸ਼ਬਦ ਆਪ ਮੁਹਾਰੇ ਹੀ ਪੰਜਾਬੀ ਜੁਬਾਨ ਵਾਲੇ ਲੋਕ ਬੁੱਲ੍ਹਾਂ ਤੋਂ ਨਿਕਲਦੇ ਹਨ। ਪੰਜਾਬ ਸਰਕਾਰ ਦੇ ਉਪ ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਖੇਡਾਂ ਪ੍ਰਤੀ ਅਮੀਰੀ ਸੋਚ ਦੇ ਝਲਕਾਰੇ ਪਾਉਣ ਵਾਲੇ ਤੀਜੇ ਵਿਸ਼ਵ ਕਬੱਡੀ ਕੱਪ ਸਬੰਧੀ ਵੱਖ ਵੱਖ ਖੇਡ

ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਮੁੱਦਾ

ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਮੁੱਦਾ

ਕੇਂਦਰ ਸਰਕਾਰ ਵੱਲੋਂ ਕਣਕ ਦੇ ਘੱਟੋ-ਘੱਟ ਖਰੀਦ ਮੁੱਲ ਵਿੱਚ ਵਾਧਾ ਨਾ ਕੀਤੇ ਜਾਣ ਦੇ ਸੰਕੇਤ ਨਾਲ ਕਿਸਾਨਾਂ ਵਿੱਚ ਬੇਚੈਨੀ ਵਧਣੀ ਸੁਭਾਵਿਕ ਹੈ। ਆਰਥਿਕ ਮਾਮਲਿਆਂ ਬਾਰੇ ਕੇਂਦਰੀ ਕਮੇਟੀ ਨੇ ਪਹਿਲੀ ਨਵੰਬਰ 2012 ਨੂੰ ਹਾੜ੍ਹੀ ਦੀਆਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਲਈ ਮੀਟਿੰਗ ਬੁਲਾਈ ਸੀ ਪਰ ਇਸ ਵਿੱਚ ਕਣਕ ਦੇ ਭਾਅ ਦੇ ਮੁੱਦੇ ’ਤੇ ਖੇਤੀ ਲਾਗਤ ਤੇ ਮੁੱਲ ਕਮਿਸ਼ਨ (ਸੀ.ਏ.ਸੀ.ਪੀ.) ਅਤੇ ਕੇਂਦਰੀ ਖੇਤੀ ਮੰਤਰਾਲੇ ਵਿੱਚ ਮਤਭੇਦ ਹੋ ਜਾਣ ਕਰਕੇ ਇਹ ਮੁੱਦਾ ਲੰਬਿਤ ਰਹਿ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿੱਚ

ਆਸਟ੍ਰੇਲੀਆ ‘ਚ ਪੰਜਾਬੀ ਵਿਦਿਆਰਥੀਆਂ ਦਾ ਹੁਣ ਤੱਕ ਦਾ ਸਫ਼ਰ

ਆਸਟ੍ਰੇਲੀਆ ‘ਚ ਪੰਜਾਬੀ ਵਿਦਿਆਰਥੀਆਂ ਦਾ ਹੁਣ ਤੱਕ ਦਾ ਸਫ਼ਰ

ਆਸਟ੍ਰੇਲੀਆ ਤਕਰੀਬਨ ਸਾਰਾ ਹੀ ਬਾਹਰਲੇ ਮੁਲਕਾਂ ਤੋਂ ਆ ਕੇ ਵਸੇ ਹੋਏ ਲੋਕਾਂ ਦਾ ਦੇਸ਼ ਹੈ। ਜਿਸ ਨੂੰ ਇੰਗਲੈਂਡ ਤੋਂ ਆਏ ਕੈਦੀਆਂ ਨੇ ਆਸਟ੍ਰੇਲੀਅਨ ਮੂਲ ਦੇ ਐਬੋ ਲੋਕਾਂ ਨੂੰ ਖਦੇੜ ਕੇ ਵਸਾਇਆ ਸੀ। ਇਹ ਕੈਦੀ ਸਮੁੰਦਰ ਰਾਹੀਂ ਇੱਥੇ ਲਿਆਂਦੇ ਗਏ। ਉਨ੍ਹਾਂ ਸਮੁੰਦਰ ਕਿਨਾਰੇ ਹੀ ਸ਼ਹਿਰਾਂ ਨੂੰ ਵਸਾਇਆ ਅਤੇ ਹੌਲੀ-ਹੌਲੀ ਇੱਥੇ ਜ਼ਿੰਦਗੀ ਸ਼ੁਰੂ ਕਰ ਕੇ ਆਪਣਾ ਜੀਵਨ ਨਿਰਬਾਹ ਸ਼ੁਰੂ ਕੀਤਾ ਸੀ। ਇਸ ਤਰਾਂ ਆਸਟ੍ਰੇਲੀਆ ਇੰਗਲੈਂਡ ਦੇ ਅਧੀਨ ਹੋ ਕੇ ਦੁਨੀਆ ਦੇ ਨਕਸ਼ੇ ਤੇ ਉੱਭਰਨਾ ਸ਼ੁਰੂ ਹੋਇਆ। ਸ਼ੁਰੂ ਵਿਚ ਸਿਰਫ਼ ਗੋਰੇ ਲੋਕ ਹੀ

ਰਿਣ-ਉਤਾਰ ਯਤਨ ਯਾਤਰਾ ਦਾ ਸੱਚ ਕੀ ਹੈ?

ਰਿਣ-ਉਤਾਰ ਯਤਨ ਯਾਤਰਾ ਦਾ ਸੱਚ ਕੀ ਹੈ?

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ’ਤੇ ਪੰਜਾਬ ਦੀਆਂ ਤਿੰਨ ਬ੍ਰਾਹਮਣ ਸਭਾਵਾਂ ਵੱਲੋਂ ਸਾਂਝੇ ਤੌਰ ’ਤੇ ਦੁਰਗਾ ਮੰਦਰ ਮਾਈਸਰ ਖਾਨਾ ਤੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਤੱਕ ਇਕ ‘ਰਿਣ-ਉਤਾਰ ਯਤਨ ਯਾਤਰਾ’ 22 ਤੋਂ 24 ਨਵੰਬਰ ਤੱਕ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਪ੍ਰਸਤੀ ਹੇਠ ਕੀਤੀ ਗਈ। ਯਾਤਰਾ ਦਾ ਮੁੱਖ ਮਨੋਰਥ ਦੱਸਿਆ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਅਤੇ ਤਿਲਕ-ਜੰਜੂ ਦੀ ਰਾਖੀ ਲਈ ਆਪਣਾ ‘ਬਲੀਦਾਨ’ ਦਿੱਤਾ ਸੀ, ਇਸ ਲਈ ਹਿੰਦੂ

ਪਰਉਪਕਾਰੀ ਸੰਗਠਨ ਨਹੀਂ ਹੈ ਵਾਲਮਾਰਟ

ਪਰਉਪਕਾਰੀ ਸੰਗਠਨ ਨਹੀਂ ਹੈ ਵਾਲਮਾਰਟ

ਸਭ ਤੋਂ ਵੱਡੇ ਅਤੇ ਸਭ ਤੋਂ ਵੱਧ ਸ਼ਕਤੀਸ਼ਾਲੀ ਰਿਟੇਲ ਮਾਰਕੀਟਿੰਗ ਸੰਗਠਨ ਦੀ ਸਥਾਪਨਾ ਕਰਨ ਵਾਲੇ ਸੈਮ ਵਾਲਟਨ ਦਾ 1992 ਵਿਚ ਅਮਰੀਕਾ ਦੇ ਸਭ ਤੋਂ ਅਮੀਰ ਆਦਮੀ ਵਜੋਂ ਦਿਹਾਂਤ ਹੋ ਗਿਆ ਤੇ ਹੁਣ ਉਨ੍ਹਾਂ ਦੇ ਜਾਨਸ਼ੀਨ ਬਿਲ ਗੇਟਸ ਤੋਂ ਜ਼ਰਾ ਕੁ ਪਿੱਛੇ ਹੈ।
ਵਾਸ਼ਿੰਗਟਨ ਡੀ. ਸੀ. ਦੇ ਇੰਸਟੀਚਿਊਟ ਆਫ ਪਾਲਿਸੀ ਸਟੱਡੀਜ਼ ਵਲੋਂ 25 ਸਤੰਬਰ 1996 ਨੂੰ ਜਾਰੀ ‘ਦਿ ਟੌਪ 200 : ਦਿ ਰਾਈਜ਼ ਆਫ ਗਲੋਬਲ ਕਾਰਪੋਰੇਟ ਪਾਵਰ’ ਨਾਮੀ ਆਪਣੀ ਰਿਪੋਰਟ ਵਿਚ ਸਾਰਾਹ ਐਂਡਰਸਨ ਤੇ ਜੌਨ ਕੈਵੇਨਾਗ ਨੇ ਲਿਖਿਆ ਸੀ ”ਵਾਲਮਾਰਟ

ਨਸ਼ਾ, ਬੇਰੁਜ਼ਗਾਰੀ ਤੇ ਕਰਜ਼ੇ ’ਚ ਡੁੱਬਿਆ ਪੰਜਾਬ

ਨਸ਼ਾ, ਬੇਰੁਜ਼ਗਾਰੀ ਤੇ ਕਰਜ਼ੇ ’ਚ ਡੁੱਬਿਆ ਪੰਜਾਬ

ਨਸ਼ਿਆਂ, ਬੇਰੁਜ਼ਗਾਰੀ ਤੇ ਕਰਜ਼ੇ ਕਾਰਨ ਪੰਜਾਬ ਬੁਰੀ ਤਰ੍ਹਾਂ ਪੱਛੜਦਾ ਜਾ ਰਿਹਾ ਹੈ। ਇੱਥੋਂ ਤੱਕ ਪੰਜਾਬ ਦੀ ਸਿਆਸਤ ਦਾ ਵੀ ਅਪਰਾਧੀਕਰਨ ਹੋ ਚੁੱਕੀ ਹੈ। ਅਕਾਲੀ ਅਤੇ ਕਾਂਗਰਸੀ ਨੇਤਾਵਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਹੋ ਰਹੇ ਹਨ। ਇਕ ਮਾਮਲੇ ‘ਚ ਵਿਜੀਲੈਂਸ ਅਦਾਲਤ ਵਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਲਈ ਇਕ ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਇਸ ਤੋਂ ਇਲਾਵਾ ਇਕ ਹੋਰ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਵੀ

ਅਫ਼ਗਾਨਿਸਤਾਨ ‘ਚੋਂ ਵਾਪਸੀ ਬੇਵਕੂਫੀ ਹੋਵੇਗੀ

ਅਫ਼ਗਾਨਿਸਤਾਨ ‘ਚੋਂ ਵਾਪਸੀ ਬੇਵਕੂਫੀ ਹੋਵੇਗੀ

ਅਮਰੀਕਾ ‘ਚ ਹੁਣ ਚੋਣਾਂ ਖਤਮ ਹੋ ਗਈਆਂ ਹਨ ਤੇ ਬਰਾਕ ਓਬਾਮਾ ਦੁਬਾਰਾ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾ ਚੁੱਕੇ ਹਨ। ਮੁਕਾਬਲਾ ਬਹੁਤ ਸਖ਼ਤ ਸੀ। ਵੋਟਾਂ ਦੀ ਗਿਣਤੀ ਦੇ ਅਖੀਰ ਤਕ ਸਸਪੈਂਸ ਬਣਿਆ ਰਿਹਾ ਪਰ ਜਿੱਤ ਡੈਮੋਕ੍ਰੇਟਿਕ ਪਾਰਟੀ ਦੀ ਹੀ ਹੋਈ। ਮੁਕਾਬਲਾ ਚਾਹੇ ਜਿੰਨਾ ਵੀ ਸਖ਼ਤ ਹੋਵੇ ਪਰ ਜਿੱਤ ਤਾਂ ਆਖਿਰ ਜਿੱਤ ਹੀ ਹੁੰਦੀ ਹੈ, ਚਾਹੇ ਇਕ ਵੋਟ ਨਾਲ ਹੀ ਹੋਵੇ। ਓਬਾਮਾ ਇਕ ਵਾਰ ਫਿਰ ਨਵੇਂ ਸਿਰਿਓਂ 4 ਸਾਲਾਂ ਲਈ ਰਾਸ਼ਟਰਪਤੀ ਵਜੋਂ ਅਮਰੀਕਾ ‘ਤੇ ਆਪਣੀ ਪ੍ਰਭੂਸੱਤਾ ਕਾਇਮ ਰੱਖਣਗੇ ਅਤੇ ਉਸ ਦਾ ਅਸਰ ਦੁਨੀਆ ਦੀ

ਸਾਬਕਾ ਵਿੱਤ ਮੰਤਰੀ ਦਾ ਰਾਜਸੀ ਭਵਿੱਖ

ਸਾਬਕਾ ਵਿੱਤ ਮੰਤਰੀ ਦਾ ਰਾਜਸੀ ਭਵਿੱਖ

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਪੀ ਪੀ ਪੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੇ ਰਾਜਸੀ ਭਵਿੱਖ ਬਾਰੇ ਲੋਕਾਂ ਤੇ ਰਾਜਸੀ ਆਗੂਆਂ ਵਿਚ ਕਿਆਸ-ਅਰਾਈਆਂ ਦਾ ਦੌਰ ਜਾਰੀ ਹੈ। ਕੁਝ ਲੋਕ ਕਹਿੰਦੇ ਹਨ ਕਿ ਅੱਜ ਕਲ ਉਹਨਾਂ ਦੀ ਹਾਲਤ ”ਮੁੰਗੇਰੀ ਲਾਲ ਕੇ ਹੁਸੀਨ ਸੁਪਨੇ” ਵਾਲੀ ਹੋ ਗਈ ਲੱਗਦੀ ਹੈ। ਇੱਕ ਪਾਸੇ ਤਾਂ ਉਹਨਾਂ ਦੇ ਕਈ ਨੇੜਲੇ ਸਾਥੀ ਉਹਨਾਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਖਾਸ ਕਰਕੇ ਅਕਾਲੀ ਦਲ ਵਿਚ ਹੀ ਨਹੀਂ ਗਏ ਸਗੋਂ ਉਹਨਾਂ ਵਿਚੋਂ ਕਈਆਂ ਨੇ ਤਾਂ ਮਨਪ੍ਰੀਤ ਬਾਦਲ ਉਪਰ ”ਬੈਡਰੂਮ ਵਿਚ ਬੈਠਕੇ ਰਾਜਨੀਤੀ ਕਰਨ ਦੇ

ਪੰਜਾਬੀ ਬੋਲੀ ਤੇ ਕੈਨੇਡਾ ਦੀ ਮਰਦਮ ਸ਼ੁਮਾਰੀ

ਪੰਜਾਬੀ ਬੋਲੀ ਤੇ ਕੈਨੇਡਾ ਦੀ ਮਰਦਮ ਸ਼ੁਮਾਰੀ

ਕੈਨੇਡਾ ਦੀ 2011 ਦੀ ਮਰਦਮ ਸ਼ੁਮਾਰੀ ਤੋਂ ਇਕੱਤਰ ਕੀਤੀ ਜਾਣਕਾਰੀ ਕੁਝ ਦਿਨ ਪਹਿਲਾਂ ਮੀਡੀਏ ਰਾਹੀਂ ਆਮ ਕਨੇਡੀਅਨ ਸ਼ਹਿਰੀਆਂ ਤੱਕ ਪਹੁੰਚੀ। ਕੈਨੇਡਾ ਵਿਚ ਬੋਲੀਆਂ ਜਾਂਦੀਆਂ 200 ਦੇ ਕਰੀਬ ਭਾਸ਼ਾਵਾਂ ਬਾਰੇ ਜਾਣਕਾਰੀ ਪੰਜਾਬੀ ਭਾਈਚਾਰੇ ਲਈ ਵੀ ਕਾਫੀ ਦਿਲਚਸਪੀ ਵਾਲੀ ਸੀ। ਇਸ ਵਾਰ 460,000 ਪੰਜਾਬੀਆਂ ਨੇ ਆਪਣੀ ਮਾਂ-ਬੋਲੀ ਪੰਜਾਬੀ ਲਿਖਵਾਈ ਜਦ ਕਿ 2006 ਦੀ ਮਰਦਮ ਸ਼ੁਮਾਰੀ ਵਿਚ ਇਹ ਨੰਬਰ 367,000 ਸੀ। ਅੰਗ੍ਰੇਜ਼ੀ ਅਤੇ ਫਰਾਂਸੀਸੀ ਤੋਂ ਬਾਅਦ ਪੰਜਾਬੀ ਤੀਜੇ ਨੰਬਰ ’ਤੇ ਆ ਗਈ ਹੈ। ਕਨੇਡਾ ਵਿਚ ਬੋ