Home » Archives by category » ਵਿਸ਼ੇਸ਼ ਲੇਖ (Page 87)

‘ਮੈਜਿਕ ਬੁਲਿਟ’ ਨਾਲ ਮਾਰਿਆ ਜਾਣਾ ਸੀ ਉਸਾਮਾ

‘ਮੈਜਿਕ ਬੁਲਿਟ’ ਨਾਲ ਮਾਰਿਆ ਜਾਣਾ ਸੀ ਉਸਾਮਾ

ਅਲਕਾਇਦਾ ਦੇ ਮੁੱਖੀ ਉਸਾਮਾ ਬਿਨ ਲਾਦੇਨ ਨੂੰ ਮਰੇ ਨੂੰ ਵੀ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਸ ਨਾਲ ਜੁੜੀਆਂ ਕਥਾਵਾਂ ਅੱਜ ਵੀ ਸੁਰਖੀਆਂ ਵਿਚ ਹਨ। ਵਿਸ਼ਵ ਦੇ ਸਭ ਤੋਂ ਖਤਰਨਾਕ ਦਹਿਸ਼ਤਗਰਦ ਵਜੋਂ ਪ੍ਰਸਿੱਧ ਹੋਏ ਉਸਾਮਾ ਬਾਰੇ ਹੁਣ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਜਿਸ ਤੋਂ ਪਤਾ ਚਲਦਾ ਹੈ ਕਿ ਅਮਰੀਕਾ ਦੀ ਖੁਫੀਆ ਏਜੰਸੀ ਨੂੰ ਉਸਦੇ ਐਬਟਾਬਾਦ (ਪਾਕਿਸਤਾਨ) ਵਿਚ ਛੁਪੇ ਹੋਏ ਦਾ ਨਾ ਸਿਰਫ ਬਹੁਤ ਦੇਰ ਪਹਿਲਾਂ ਪਤਾ ਚਲ ਗਿਆ ਸੀ ਸਗੋਂ ਉਸਨੂੰ ਮਾਰਨ ਲਈ ਇਕ ਨਿਵੇਕਲੀ ਵਿਉਂਤ ਵੀ ਤਿਆਰ ਕਰ ਲਈ ਗਈ ਸੀ। ਨਵੀਂ ਆਈ ਜਾਣਕਾਰੀ ਅਨੁਸਾਰ ਉਸਾਮਾ ਬਿਨ ਲਾਦੇਨ ਨੂੰ ਅਮਰੀਕਾ ਵਲੋਂ ਪਿਛਲੇ ਸਾਲ ਦੀ ਅਮਲ ਵਿਚ ਲਿਆਂਦੀ ਇਕ ਆਧੁਨਿਕ ਤਕਨੀਕ ‘ਮੈਜ਼ਿਕ ਬੁਲਿਟ’ ਭਾਵ ਜਾ

ਪੁਲਿਸ ਪ੍ਰਬੰਧ ਲੋਕਾਂ ਪ੍ਰਤੀ ਜੁਆਬਦੇਹ ਕਿਵੇਂ ਬਣੇ?

ਪੁਲਿਸ ਪ੍ਰਬੰਧ ਲੋਕਾਂ ਪ੍ਰਤੀ ਜੁਆਬਦੇਹ ਕਿਵੇਂ ਬਣੇ?

ਸੰਨ 2009 ਵਿਚ ਹਾਲੈਂਡ ਨਾਲ ਸੰਬੰਧਤ ਅੰਤਰ-ਰਾਸ਼ਟਰੀ ਸਰਵੇਖਣ ਸੰਸਥਾ ਆਲਟਸ ਵੱਲੋਂ ਸੰਸਾਰ ਪੱਧਰ ਦੇ ਪੁਲਿਸ ਪ੍ਰਬੰਧ ਦੀ ਪਾਰਦਰਸ਼ਤਾ ਬਾਰੇ ਇਕ ਸਰਵੇਖਣ ਕਰਵਾਇਆ ਗਿਆ ਸੀ। ਇਸ ਸਰਵੇਖਣ ਵਿਚ ਤੱਸਲੀ ਵਾਲੀ ਗੱਲ ਇਹ ਰਹੀ ਕਿ ਪੂਰੇ ਏਸੀਆ ਖੇਤਰ ਵਿੱਚੋਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਥਾਨੇ ਨੇ ਪਹਿਲੇ ਨੰਬਰ ‘ਤੇ ਆ ਕੇ ਸੰਸਾਰ ਪੱਧਰ ‘ਤੇ ਇਹ ਪ੍ਰਭਾਵ ਦਿੱਤਾ ਕਿ ਪੰਜਾਬ ਪੁਲਿਸ ਦਾ ਅਕਸ ਹੁਣ ਪਹਿਲਾਂ ਜਿੰਨਾ ਦਹਿਸ਼ਤੀ ਨਹੀਂ ਰਿਹਾ। ਦਸੰਬਰ, 2012 ਦੇ ਸ਼ੁਰੂ ਵਿੱਚ ਇਸ ਸਰਵੇਖਣ ਦਾ ਅਮਲ ਫਿਰ ਦੁਹਰਾਇਆ ਜਾ ਰਿਹਾ ਹੈ ਤਾਂ ਪੰਜਾਬ ਪੁਲਿਸ ਇਸ ਵਾਰ ਇਸ ਦੇ ਨਤੀਜੇ ਆਪਣੇ ਹੱਕ ਵਿਚ ਭੁਗਤਾਉਣ ਸੰਬੰਧੀ ਪਹਿਲਾਂ ਨਾਲੋਂ ਵਧੇਰੇ ਗੰਭੀਰ ਨਜ਼ਰ ਆ ਰਹੀ ਹੈ । ਇਸ ਸਰਵੇਖਣ ਲਈ ਥਾਨਾ ਪੱਧਰ ‘ਤੇ ਬਣੀ ਇਕ ਟੀਮ ਦਾ ਲੀਡਰ ਹੋਣ ਦੇ ਨਾਤੇ ਮੈਂ ਪੁਲਿਸ ਪ੍ਰਬੰਧ ਵਿੱਚ ਆਏ ਥੋੜੇ- ਬਹੁਤੇ ਹਾਂ ਪੱਖੀ ਬਦਲਾਓ ਨੂੰ ਨੇੜਿਉਂ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਲੱਗਿਆ ਕਿ ਪਿਛਲੇ ਇਕ ਦਹਾਕੇ ਵਿਚ ਪੁਲਿਸ ਦੀ ਅਫਸਰ ਰੈਂਕ ਦੀ ਸਿੱਧੀ ਭਰਤੀ ਰਾਹੀਂ ਆਏ ਕੁਝ ਪੜੇ ਲਿੱਖੇ ਨੌਜਵਾਨਾਂ ਨੇ ਪੁਲਿਸ ਦੇ ਪੁਰਾਣੇ ਦਹਿਸ਼ਤੀ ਅਕਸ਼ ਨੂੰ ਬਦਲਣ ਵਿੱਚ ਕੁਝ ਨਾ ਕੁਝ ਯੋਗਦਾਨ ਜ਼ਰੂਰ ਪਾਇਆ ਹੈ।

ਕਿਸਾਨ-ਪੱਖੀ ਸਰਕਾਰੀ ਨੀਤੀ ਹੀ ਦੇਸ਼ ਲਈ ਭਲੀ

ਕਿਸਾਨ-ਪੱਖੀ ਸਰਕਾਰੀ ਨੀਤੀ ਹੀ ਦੇਸ਼ ਲਈ ਭਲੀ

ਬਹੁ-ਮਾਰਕਾ ਪਰਚੂਨ ਵਪਾਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ 51 ਫ਼ੀਸਦ ਤੱਕ ਪ੍ਰਵਾਨਗੀ ਦੇਣ ਲਈ ਲੋਕ ਸਭਾ ਅਤੇ ਰਾਜ ਸਭਾ ਵਿੱਚ ਰਾਜਨੀਤਕ ਜੋੜਾਂ-ਤੋੜਾਂ ਦੀਆਂ ਗਿਣਤੀਆਂ-ਮਿਣਤੀਆਂ ਦੇ ਸਦਕੇ ਭਰੋਸੇ ਦਾ ਵੋਟ ਜਿੱਤਣ ਤੋਂ ਇੱਕ ਦਿਨ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 8 ਦਸੰਬਰ 2012 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਗੋਲਡਨ ਜੁਬਲੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁ-ਮਾਰਕਾ ਪਰਚੂਨ ਵਪਾਰ ਵਿੱਚ ਵਿਦੇਸ਼ੀ ਸਿੱਧੇ ਨਿਵੇਸ਼ ਨਾਲ ਨਵੀਆਂ ਤਕਨੀਕਾਂ ਅਤੇ ਵੱਡੀਆਂ ਕੰਪਨੀਆਂ ਦੇ ਤਜਰਬਿਆਂ ਦਾ ਲਾਭ ਮਿਲੇਗਾ। ਉਨ੍ਹਾਂ ਅਨੁਸਾਰ ਸਰਕਾਰ ਦੇ ਇਸ ਫ਼ੈਸਲੇ ਨਾਲ ਖੇਤੀ ਖੇਤਰ ਵਿੱਚ ਪੂੰਜੀ ਨਿਵੇਸ਼ ਵਧੇਗਾ ਅਤੇ ਕਿਸਾਨਾਂ ਨੂੰ

ਸਿਰਲੱਥ ਯੋਧਿਆਂ ਦਾ ਪਿੰਡ ਧਮੋਟ ਕਲਾਂ

ਸਿਰਲੱਥ ਯੋਧਿਆਂ ਦਾ ਪਿੰਡ ਧਮੋਟ ਕਲਾਂ

ਪਾਇਲ ਤੋਂ ਮਾਲੇਰਕੋਟਲਾ ਨੂੰ ਜਾਣ ਵਾਲੀ ਮੁੱਖ ਸੜਕ ‘ਤੇ ਛਿਪਦੇ ਵੱਲ ਨੂੰ ਗਿੱਲ ਗੋਤ ਨਾਲ ਸਬੰਧਤ 10 ਹਜ਼ਾਰ ਦੀ ਵਸੋਂ ਵਾਲਾ ਪਿੰਡ ਧਮੋਟ ਕਲਾਂ ਕੋਈ ਸਾਢੇ ਅੱਠ ਸੌ ਸਾਲ ਪਹਿਲਾਂ ਤੇਰਵੀਂ ਸਦੀ ਵਿੱਚ ਵਸਿਆ ਰਵਾਇਤਾਂ ਭਰਿਆ ਨਗਰ ਹੈ। ਬਠਿੰਡੇ ਵਾਲੇ ਰਾਜੇ ਬਿਨੈਪਾਲ ਦੀ ਔਲਾਦ ਵਿੱਚੋਂ ਚੌਧਰੀ ਰਾਏ ਮੋਖੇ ਦੇ ਪੋਤਰੇ ਹਰਪਾਲ ਦੇ ਛੋਟੇ ਪੁੱਤਰ ਹਰੇਹਟ ਨੇ ਧਮੋਟ ਵਸਾਇਆ। ਇਸੇ ਤਰ੍ਹਾਂ ਬਹਿਬਲ ਅਤੇ ਬੂੜਾ ਪੁੱਤਰ ਘੁੱਲਾ ਦੀ ਔਲਾਦ ਇਸ ਪਿੰਡ ਵਿੱਚ ਵਸਣ ਲੱਗੀ, ਜਿਸ ਦਾ ਸਬੰਧ ਬਿਨੈਪਾਲ ਦੇ ਵੰਸ਼ ਨਾਲ ਹੈ। ਬਹਿਬਲ ਦੇ 6 ਪੁੱਤਰ ਪੈਦਾ ਹੋਏ ਅਤੇ ਬੂੜੇ ਦੇ ਤਿੰਨ ਲੜਕੇ ਜੇਠਾ,ਦੀਪਾ ਅਤੇ ਗੰਗਾ ਹੋਏ। ਬੂੜੇ ਦੇ ਤਿੰਨਾਂ ਪੁੱਤਰਾਂ ਦੇ ਨਾਂ ‘ਤੇ ਪਿੰਡ ਧਮੋਟ ਕਲਾਂ ਦੀਆਂ ਤਿੰਨੋਂ ਪੱਤੀਆਂ ਮਸ਼ਹੂਰ ਹਨ। ਬਹਿਬਲ ਦੀ ਔਲਾਦ ਮਲਿਕ ਕਹਾਏ। ਇਹ ਇੱਥੋਂ ਮੂਣਕ ਪਾਸ ਸਲੇਮ ਟਾਬਰੀ ਲਾਗੇ ਅਤੇ ਮੋਗੇ ਨੇੜੇ ਦਿਦਾਰੇਵਾਲਾ ਚਲੇ ਗਏ। ਬਾਬੇ ਬੂੜੇ ਦੀ ਔਲਾਦ ਇਸ ਪਿੰਡ ਵਿੱਚ ਵਸ ਰਹੀ ਹੈ। ਪਿੰਡ ਦਾ ਪਹਿਲਾ ਨਾਂ ਧਰਮਵੱਟ ਸੀ, ਜੋ ਬਦਲਦਿਆਂ ਸਮਿਆਂ ਨਾਲ ਧਮੋਟ ਪੈ ਗਿਆ। ਇਸ ਪਿੰਡ ਦੇ ਵਸਨੀਕ

ਪੰਜਾਬ ਦੀ ਸਿਆਸਤ ਡਾਨ ਕਲਚਰ ਵੱਲ

ਪੰਜਾਬ ਦੀ ਸਿਆਸਤ ਡਾਨ ਕਲਚਰ ਵੱਲ

ਪੰਜਾਬ ਦੀ ਸਿਆਸਤ ਡਾਨ ਕਲਚਰ ਵੱਲ ਵੱਧ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਰਾਜ ਦੌਰਾਨ ਪੰਜਾਬ ਵਿੱਚ ਆਏ ਦਿਨ ਅਪਰਾਧ ਨਾਲ ਸਬੰਧਿਤ ਘਟਨਾਵਾਂ ਹੋ ਰਹੀਆਂ ਹਨ। ਕਰਾਈਮ ਕਰਨ ਵਾਲੇ ਲੋਕਾਂ ਦਾ ਸੰਬੰਧ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਹੁੰਦਾ ਹੈ। ਪੁਲੀਸ ਦੀ ਬੇਵਸੀ ਨੇ ਜ਼ਾਹਿਰ ਕਰ ਦਿੱਤਾ ਹੈ ਕਿ ਸਿਆਸਤ ਤੇ ਥਾਣਿਆਂ ‘ਚ ਅਪਰਾਧੀਆਂ ਦਾ ਬੋਲਬਾਲਾ ਹੈ, ਇਹੀ ਕਾਰਨ ਹੈ ਕਿ ਪੰਜਾਬ ਦੀਆਂ ਧੀਆਂ ਦੀਆਂ ਇੱਜ਼ਤਾਂ ਦਾਅ ‘ਤੇ ਲੱਗੀਆਂ ਹੋਈਆਂ ਹਨ। ਪੰਜਾਬ ‘ਚ ਬਲਾਤਕਾਰ ਦੀਆਂ ਘਟਨਾਵਾਂ ‘ਚ 33

ਸਰਕਾਰ ਜੀ! ਸਾਨੂੰ ਭੋਰੇ ਪੁੱਟ ਦਿਓ. . .!!

ਸਰਕਾਰ ਜੀ! ਸਾਨੂੰ ਭੋਰੇ ਪੁੱਟ ਦਿਓ. . .!!

ਇੱਜ਼ਤ ਅਣਖ ਖ਼ਾਤਰ ਪੰਜਾਬੀ ਮਰ ਮਿਟ ਜਾਂਦੇ ਨੇ। ਇਹ ਉਹ ਸੱਚ ਹੈ ਜਿਸ ਤੋਂ ਪੂਰੀ ਦੁਨੀਆ ਜਾਣੂ ਹੈ ਤੇ ਸ਼ਾਇਦ ਇਸੇ ਕਰਕੇ ਹੀ ਪੰਜਾਬੀਆਂ ਨੂੰ ਹਰ ਥਾਂ ਸਨੇਹ ਤੇ ਸਤਿਕਾਰ ਭਰੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਪੰਜਾਬ ਨੇ ਆਪਣੇ ਪਿੰਡੇ ‘ਤੇ ਬੇਅਥਾਹ ਫੱਟ ਝੱਲੇ, ਪਰ ਫਿਰ ਵੀ ਇਸ ਦਾ ਮਾਣਮੱਤਾ ਸਿਰ ਉੱਚਾ ਹੀ ਰਿਹਾ ਹੈ। ਭਾਰਤ ਦੇ ਚੰਨ ਮੱਥੇ ਦਾ ਸੁਨਹਿਰਾ ਟਿੱਕਾ ਪੰਜਾਬ ਪੂਰੇ ਦੇਸ਼ ਲਈ ਮਾਣ ਸਾਬਤ ਹੁੰਦਾ ਆਇਆ ਹੈ। ਇਸ ਸੁਨਹਿਰੇ ਟਿੱਕੇ ਦੀ ਜਦ ਵੀ ਕਦੀ ਭਾਅ ਧੁੰਦਲੀ ਪੈਣ ਲਗਦੀ ਹੈ। ਵਿਸ਼ਵ ਭਰ ‘ਚ ਬੈਠੇ ਫਿਕਰਮੰਦ ਪੰਜਾਬੀਆਂ ਦਾ

ਅਕਾਲੀ ਦਲ : ਪੰਥਕ ਲਹਿਰ ਤੋਂ ਲੱਚਰਤਾ ਤੱਕ

ਅਕਾਲੀ ਦਲ : ਪੰਥਕ ਲਹਿਰ ਤੋਂ ਲੱਚਰਤਾ ਤੱਕ

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 14 ਦਸੰਬਰ 1920 ਨੂੰ ਸਿੱਖਾਂ ਦੀ ਰਾਜਨੀਤਕ ਪਾਰਟੀ ਵਜੋਂ ਹੋਈ ਸੀ। ਇਸ ਦਾ ਮੁੱਖ ਕੰਮ ਸਿੱਖ ਧਰਮ ਨੂੰ ਆਉਂਦੀਆਂ ਮੁਸ਼ਕਲਾਂ ਅਤੇ ਪ੍ਰਚਾਰ ਪਸਾਰ ਵਿਚ ਰੁਕਾਵਟਾਂ ਨੂੰ ਸਿਆਸੀ ਅਸਰ ਰਸੂਖ ਨਾਲ ਹੱਲ ਕਰਨਾ ਸੀ। 29 ਮਾਰਚ 1922 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਦੋ ਨੁਕਾਤੀ ਪ੍ਰੋਗਰਾਮ ਵਿਚ ਪਹਿਲਾ ਨੁਕਤਾ ਸਿੱਖ ਧਰਮ ਦੀ ਸੇਵਾ ਕਰਨੀ ਅਤੇ ਦੂਸਰੇ ਨੁਕਤੇ ਵਿਚ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਬਾਰੇ ਸ਼੍ਰੋਮਣੀ ਕਮੇਟੀ ਦਾ ਹੁਕਮ ਮੰਨਣਾ ਸ਼ਾਮਲ ਸੀ। ਅਸਲ ਵਿਚ ਇਹ ਦੋ ਮੁੱਖ ਨੁਕਤੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਬੁਨਿਆਦੀ ਸਿਧਾਂਤ ਰੱਖੇ ਗਏ ਸਨ। ਆਪਣੇ ਸ਼ੁਰੂਆਤੀ ਸਾਲਾਂ ਵਿਚ ਖਾਲਸਾ ਪੰਥ ਦੇ ਅਕਾਲੀ ਸਿੱਖਾਂ ਨੇ ਸਾਕਾ ਨਨਕਾਣਾ ਸਾਹਿਬ ਨੂੰ ਮਹੰਤਾਂ ਤੋਂ ਅਜ਼ਾਦ ਕਰਵਾਉਣਾ, ਮੋਰਚਾ ਗੰਗਸਰ ਜੈਤੋ, ਗੁਰੂ ਕੇ ਬਾਗ ਦਾ ਮੋਰਚਾ ਆਦਿ ਅਜਿਹੇ

ਲੱਖਾਂ ਦੇ ਜਰੱਫੇ ਕਰੋੜਾਂ ਦੀ ਕਬੱਡੀ

ਲੱਖਾਂ ਦੇ ਜਰੱਫੇ ਕਰੋੜਾਂ ਦੀ ਕਬੱਡੀ

ਕਈ ਇਸ ਨੂੰ ਗੱਪ ਸਮਝ ਸਕਦੇ ਹਨ ਪਰ ਹੈ ਸੱਚ। ਸੋਨੀ ਸੁਨੇਤ ਨੂੰ ਦੋ ਜੱਫਿਆਂ ਦੇ ਦੋ ਲੱਖ ਰੁਪਏ ਮਿਲੇ। ਇੱਕ ਜੱਫਾ ਲਾਉਣ ‘ਚ ਮਸਾਂ ਦਸ ਕੁ ਸੈਕਿੰਡ ਦੀ ਪਕੜ ਹੁੰਦੀ ਹੈ। ਸੋਨੀ ਨੂੰ ਦੋ ਜੱਫੇ ਲਾਉਣ ‘ਚ ਵੀਹ ਕੁ ਸੈਕਿੰਡ ਦੀ ਪਕੜ ਕਰਨੀ ਪਈ। ਦੁਨੀਆਂ ਦਾ ਸ਼ਾਇਦ ਹੀ ਕੋਈ ਕਾਰੋਬਾਰ ਹੋਵੇ ਜੀਹਦੇ ਵਿੱਚ ਵੀਹ ਸੈਕਿੰਡ ‘ਚ ਦੋ ਲੱਖ ਰੁਪਏ ਬਣਦੇ ਹੋਣ। ਐਪਰ ਪੰਜਾਬ ਦੀ ਦੇਸੀ ਖੇਡ ਕਬੱਡੀ ਰਾਹੀਂ ਬਣੇ ਹਨ। ਬਣ ਤਾਂ ਦਸ ਲੱਖ ਵੀ ਜਾਣੇ ਸਨ ਪਰ ਮੈਚ ਦਾ ਸਮਾਂ ਹੀ ਮੁੱਕ ਗਿਆ। ਕੁਝ ਮਿੰਟ ਰਹਿੰਦਿਆਂ ਐਲਾਨ ਹੋ ਗਿਆ ਸੀ ਕਿ ਲਗਾਤਾਰ ਤਿੰਨ ਜੱਫੇ ਲਾਉਣ ਵਾਲੇ ਨੂੰ ਦਸ ਲੱਖ ਰੁਪਏ ਦਿੱਤੇ ਜਾਣਗੇ। ਹੈਪੀ ਆਲੋਵਾਲ ਨੇ ਦੋ ਜੱਫੇ ਲਾ ਵੀ ਦਿੱਤੇ ਸਨ। ਜੇ ਇੱਕ ਜੱਫਾ ਹੋਰ ਲੱਗ ਜਾਂਦਾ ਤਾਂ ਦਸ ਲੱਖ ਰੁਪਿਆਂ ਦੀ ਵੀ ਪੌਂ ਬਾਰਾਂ ਹੋ ਜਾਣੀ ਸੀ!

ਰਾਹੁਲ ਨੂੰ ਕਾਂਗਰਸ ਦਾ ਪ੍ਰਧਾਨ ਕਿਉਂ ਨਹੀਂ ਬਣਾਇਆ ਗਿਆ

ਰਾਹੁਲ ਨੂੰ ਕਾਂਗਰਸ ਦਾ ਪ੍ਰਧਾਨ ਕਿਉਂ ਨਹੀਂ ਬਣਾਇਆ ਗਿਆ

ਆਖਿਰ ਕਾਂਗਰਸੀ ਨੇਤਾਵਾਂ ਦੀ ਲੰਮੀ ਉਡੀਕ ਦੀਆਂ ਘੜੀਆਂ ਖਤਮ ਹੋਈਆਂ ਹਨ ਅਤੇ ਰਾਹੁਲ ਗਾਂਧੀ ਨੂੰ ਮੁੜ ਕਾਂਗਰਸ ਨੂੰ ਸੱਤਾ ਦੀ ਕੁਰਸੀ ਨੇੜੇ ਲਿਜਾਣ ਦੀ ਵੱਡੀ ਜ਼ਿੰਮੇਵਾਰੀ ਮਿਲੀ ਹੈ। ਮੁੱਖ ਤੌਰ ‘ਤੇ ਉਨ੍ਹਾਂ ਦਾ ਕੰਮ ਹੋਵੇਗਾ 2014 ਦੀਆਂ ਬਹੁਤ ਅਹਿਮ ਚੋਣਾਂ ‘ਚ ਲੋਕ ਸਭਾ ਲਈ ਉਮੀਦਵਾਰਾਂ ਦੀ ਚੋਣ ਕਰਨਾ। ਅਜਿਹਾ ਕਰਕੇ ਉਹ ਸੁਭਾਵਿਕ ਤੌਰ ‘ਤੇ ਹੀ ਸਦਨ ਵਿਚ ਬਹੁਮਤ ਹਾਸਲ ਕਰਨ ਦੀ ਮੁਹਿੰਮ ਸੰਗਠਿਤ ਕਰ ਰਹੇ ਹੋਣਗੇ। ਇਹ ਕੋਈ ਸੌਖਾ ਕੰਮ ਨਹੀਂ ਹੈ। ਪਿਛਲੇ ਦੋ ਸਾਲਾਂ ਦੌਰਾਨ ਕਾਂਗਰਸ ਦੀ ਗ੍ਰਹਿ ਦਸ਼ਾ ਸ਼ੁਭ ਨਹੀਂ ਰਹੀ। ਇਕ ਪਾਸੇ

ਇਤਿਹਾਸਕ ਪਿੰਡ ਘੁਡਾਣੀ ਕਲਾਂ

ਇਤਿਹਾਸਕ ਪਿੰਡ ਘੁਡਾਣੀ ਕਲਾਂ

ਇਤਿਹਾਸਕ ਨਗਰ ਘੁਡਾਣੀ ਕਲਾਂ ਸਿੱਖ ਇਤਿਹਾਸ ਨਾਲ ਗੂੜ੍ਹਾ ਸਬੰਧ ਰੱਖਦਾ ਹੈ। ਇਸ ਪਿੰਡ ਨੂੰ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਘੁਡਾਣੀ ਕਲਾਂ ਵਿਚ ਛੇਵੀਂ ਪਾਤਸ਼ਾਹੀ ਨਾਲ ਸਬੰਧਤ ਚਾਰ ਗੁਰਦੁਆਰਾ ਸਾਹਿਬ ਹਨ, ਗੁਰਦੁਆਰਾ ਦਮਦਮਾ ਸਾਹਿਬ, ਚੋਲ੍ਹਾ ਸਾਹਿਬ, ਨਿੰਮਸਰ ਸਾਹਿਬ ਅਤੇ ਹਵੇਲੀ ਸਾਹਿਬ। ਘੁਡਾਣੀ ਕਲਾਂ ਇਕ ਇਤਿਹਾਸਕ ਨਗਰ ਹੈ। ਇਸ ਪਿੰਡ ਦਾ ਪਹਿਲਾ ਨਾਂ ਘੁਡਾਣਾ ਸੀ ਅਤੇ ਇਸ ਪਿੰਡ ਦਾ ਨਾਂ ਇਸ ਤਰ੍ਹਾਂ ਪਿਆ ਕਿ ਉਸ ਸਮੇਂ ਮੁਗਲ ਰਾਜ ਚੱਲ ਰਿਹਾ ਸੀ ਅਤੇ ਅਕਬਰ ਬਾਦਸ਼ਾਹ ਸੀ। ਉਦੋਂ ਘੁਡਾਣਾ ਚੜ੍ਹਦੇ ਪਾਸੇ ਪਿੰਡ ਮਕਸੂਦੜਾ ਵੱਲ ਰਾਮਸ