ਚੀਨ ਨੇ ਗਲਵਾਨ ਵਾਦੀ ’ਚ ਮੁੜ ਟੈਂਟ ਲਾਏ

ਨਵੀਂ ਦਿੱਲੀ : ਚੀਨ ਨੇ ਗਲਵਨ ਵਾਦੀ ਵਿੱਚ ਹਿੰਸਾ ਵਾਲੀ ਥਾਂ ਤੇ ਮੁੜ ਟੈਂਟ ਲਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟੈਂਟ ਪੁਆਇੰਟ 14 ਤੇ ਲਾਇਆ ਗਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਕਾਇਮ ਕਰਨ ਲਈ ਮੁਲਾਕਾਤਾਂ ਵੀ ਹੋਈਆਂ। ਚੀਨ ਦੇ ਇਸ ਫ਼ੈਸਲੇ ਨੇ ਭਾਰਤ ਲਈ ਮੁੜ ਚਿੰਤਾ ਵਧਾ ਦਿੱਤੀ ਹੈ। ਬੁੱਧਵਾਰ ਨੂੰ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦਰਮਿਆਨ ਕਰੀਬ ਢਾਈ ਘੰਟੇ ਦੀ ਬੈਠਕ ਹੋਈ। ਇਸ ਬੈਠਕ ਵਿੱਚ ਚੀਨ ਨੇ ਕਿਹਾ ਕਿ ਉਹ ਡਿਸਇੰਨਗੇਜਮੈਂਟ ਦੀ ਯੋਜਨਾ ‘ਤੇ ਕੰਮ ਕਰਨ ਲਈ ਸਹਿਮਤ ਹੋ ਗਿਆ ਹੈ। ਪਰ ਕੁਝ ਸਮੇਂ ਬਾਅਦ, ਅਜਿਹੀ ਜਗ੍ਹਾ ਤੇ ਤੰਬੂ ਲਗਾਉਣਾ ਫਿਰ ਚੀਨ ਦੀ ਚਾਲ ਨੂੰ ਦਰਸਾਉਂਦਾ ਹੈ।

Leave a Reply

Your email address will not be published. Required fields are marked *