ਪ੍ਰਿੰਸ ਚਾਰਲਸ ਆਯੁਰਵੈਦਿਕ ਨਾਲ ਠੀਕ ਨਹੀਂ ਹੋਏ

ਲੰਡਨ: ਪ੍ਰਿੰਸ ਚਾਰਲਸ, ਜੋ ਕਿ ਕੌਮੀ ਸਿਹਤ ਸੇਵਾ (ਐੱਨ.ਐੱਚ.ਐੱਸ.) ਦੇ ਸੁਝਾਆਂ ਨਾਲ ਕਰੋਨਾਵਾਇਰਸ ਤੋਂ ਠੀਕ ਹੋਣ ਮਗਰੋਂ ਇਕਾਂਤਵਾਸ ’ਚ ਬਾਹਰ ਆਏ ਹਨ, ਨੇ ਯੂ.ਕੇ. ਦੇ ਪਹਿਲੇ ਕੌਮੀ ਸਿਹਤ ਸੇਵਾ ਫੀਲਡ ਹਸਪਤਾਲ ਦਾ ਰਿਮੋਟ ਮਾਧਿਅਮ ਰਾਹੀਂ ਉਦਘਾਟਨ ਕੀਤਾ। ਕਲੈਰੈਂਸ ਹਾਊਸ ਵੱਲੋਂ ਪ੍ਰਿੰਸ ਚਾਰਲਸ ਦੇ ਕਰੋਨਵਾਇਰਸ ਤੋਂ ਉੱਭਰਨ ਲਈ ਦੱਖਣੀ ਭਾਰਤ ਦੇ ਇੱਕ ਰਿਜ਼ੌਰਟ ਤੋਂ ਆਯੁਰਵੈਦਿਕ ਅਤੇ ਹੋਮਿਓਪੈਥੀ ਪ੍ਰਣਾਲੀ ਰਾਹੀਂ ਇਲਾਜ ਹੋਣ ਦੀਆਂ ਰਿਪੋਰਟਾਂ ਦਾ ਵੀ ਖੰਡਨ ਕੀਤਾ ਗਿਆ। ਕੇਂਦਰੀ ਰਾਜ ਮੰਤਰੀ (ਆਯੂਸ਼) ਸ੍ਰੀਪਦ ਨਾਇਕ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਡਾਕਟਰ ਇਸਾਕ ਮਥਈ, ਜੋ ਕਿ ਬੈਂਗਲੁਰੂ ’ਚ ਸੌਕਯਾ ਆਯੁਰਵੈਦ ਰਿਜ਼ੌਰਟ ਚਲਾਉਂਦੇ ਹਨ, ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਪ੍ਰਿੰਸ ਚਾਰਲਸ ਦਾ ਆਯੁਰਵੈਦਿਕ ਅਤੇ ਹੋਮਿਓਪੈੱਥੀ ਪ੍ਰਣਾਲੀ ਰਾਹੀਂ ਕੀਤਾ ਇਲਾਜ ਸਫਲ ਰਿਹਾ ਹੈ।

Leave a Reply

Your email address will not be published. Required fields are marked *