ਮਹਿਲਾ ਨਰਸ ਵਲੋਂ ਜ਼ਹਿਰੀਲਾ ਟੀਕਾ ਲਗਾ ਕੇ ਖ਼ੁਦਕੁਸ਼ੀ

ਮੁੱਲਾਂਪੁਰ ਗ਼ਰੀਬਦਾਸ : ਨਵਾਂਗਰਾਉਂ ਵਿਖੇ ਕਮਾਊ ਨਗਰ ਦੀ ਰਹਿਣ ਵਾਲੀ ਇਕ ਮਹਿਲਾ  ਨਰਸ (44) ਵਲੋਂ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਇੰਸਪੈਕਟਰ ਅਸ਼ੋਕ ਕੁਮਾਰ ਨੇ ਦਸਿਆ ਕਿ ਇਸ ਮਹਿਲਾ ਨਰਸ ਦਵਿੰਦਰ ਕੌਰ ਵਲੋਂ ਅਪਣੇ ਘਰ ਵਿਚ ਹੀ ਜ਼ਹਿਰੀਲਾ ਟੀਕਾ ਲਗਾ ਕੇ ਆਤਮ ਹਤਿਆ ਕੀਤੀ ਗਈ ਹੈ। ਇਸ ਮ੍ਰਿਤਕ ਮਹਿਲਾ ਵਲੋਂ ਅਪਣੀ ਆਤਮ ਹਤਿਆ ਕਰਨ ਦੀ ਵਜ੍ਹਾ ਡਿਊਟੀ ਨੂੰ ਦੂਜੀ ਥਾਂ ਵਿਚ ਬਦਲਣਾ ਦਸਿਆ ਗਿਆ ਹੈ।

ਕਿਉਕਿ ਇਹ ਮ੍ਰਿਤਕ ਮਹਿਲਾ ਪੀ.ਜੀ.ਆਈ. ਚੰਡੀਗੜ੍ਹ ਵਿਖੇ ਨੌਕਰੀ ਕਰਦੀ ਸੀ, ਜੋ ਪ੍ਰੇਸ਼ਾਨ ਚਲ ਰਹੀਂ ਸੀ। ਆਤਮ ਹਤਿਆ ਕਰਨ ਤੋਂ ਕੁੱਝ ਦਿਨਾਂ ਪਹਿਲਾ ਇਸ ਵਲੋਂ ਅਪਣੀ ਨਸ ਕੱਟ ਲਈ ਗਈ ਸੀ। ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕਰਦਿਆਂ 4 ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਮੁਰਦਾ ਘਰ ਵਿਖੇ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

Leave a Reply

Your email address will not be published. Required fields are marked *