ਮੈਕਸਿਕੋ: ਜਲਿਸਕੋ ਸੂਬੇ ਵਿਚ ਗੋਲੀਬਾਰੀ, 10 ਹਲਾਕ

ਮੈਕਸਿਕੋ : ਪੱਛਮੀ ਮੈਕਸੀਕੋ ਵਿੱਚ ਇੱਕ ਘਰ ’ਤੇ ਕੀਤੀ ਗਈ ਗੋਲੀਬਾਰੀ ਦੌਰਾਨ 10 ਵਿਅਕਤੀਆਂ ਦੀ ਮੌਤ ਹੋ ਗਈ ਤੇ ਇੱਕ ਮਹਿਲਾ ਸਣੇ ਦੋ ਲੜਕੇ ਜ਼ਖ਼ਮੀ ਹੋ ਗਏ। ਜਲਿਸਕੋ ਸੂਬੇ ਦੇ ਸਰਕਾਰੀ ਵਕੀਲਾਂ ਨੇ ਦੱਸਿਆ ਕਿ ਪੁਲੀਸ ਨੂੰ ਘਰ ਦੇ ਸਾਹਮਣੇ ਫੁੱਟਪਾਥ ਤੋਂ 10 ਪੁਰਸ਼ਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਨੂੰ ਗੋਲੀ ਮਾਰੀ ਗਈ ਹੈ। ਇੱਕ ਹੋਰ ਲੜਕਾ ਘਰ ਵਿੱਚੋਂ ਮਿਲਿਆ ਹੈ ਜਦਕਿ ਇੱਕ ਮਹਿਲਾ ਤੇ ਇੱਕ ਹੋਰ ਲੜਕਾ ਸਥਾਨਕ ਹਸਪਤਾਲ ’ਚ ਪੁੱਜ ਗਏ ਸਨ। ਅਧਿਕਾਰੀਆਂ ਅਨੁਸਾਰ ਘਰ ’ਤੇ ਇਹ ਹਮਲਾ ਕਾਰ ’ਚ ਆਏ ਅਣਪਛਾਤਿਆਂ ਵੱਲੋਂ ਕੀਤਾ ਗਿਆ ਹੈ। ਸੂਬੇ ਵਿੱਚ ‘ਜਲਿਸਕੋ ਨਿਊ ਜੈਨਰੇਸ਼ਨ ਕਾਰਟਲ’ ਸਰਗਰਮ ਹੈ, ਜੋ ਮੈਕਸੀਕੋ ਵਿੱਚ ਸਭ ਤੋਂ ਹਿੰਸਕ ਤੇ ਸ਼ਕਤੀਸ਼ਾਲੀ ਸਮੂਹਾਂ ਵਿੱਚੋਂ ਇੱਕ ਹੈ। 

Leave a Reply

Your email address will not be published. Required fields are marked *