ਕੇਪ ਕੇਨਾਵੇਰਲ : ਦੁਨੀਆ ਨੇ ਮੰਗਲ ’ਤੇ ਰੋਵਰ ਦੀ ਲੈਂਡਿੰਗ ਦੀ ਪਹਿਲੀ ਤਸਵੀਰ ਵੇਖੀ। ਨਾਸਾ ਨੇ ਲਾਲ ਗ੍ਰਹਿ ਦੀ ਧੂੜ ਭਰੀ ਸਤ੍ਵਾ ‘ਤੇ ਉਤਰ ਰਹੇ ਰੋਵਰ ਦੀ ਹੈਰਾਨ ਕਰਨ ਵਾਲੀ ‘ਫੋਟੋ ਜਾਰੀ ਕੀਤੀ। ਇਹ ਤਸਵੀਰ ਮੰਗਲ ‘ਤੇ ਪ੍ਰਾਚੀਨ ਨਦੀ ਦੇ ਡੈਲਟਾ’ ਤੇ ਉਤਰਨ ਤੋਂ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਜਾਰੀ ਕੀਤੀ। ਇਹ ਰੋਵਰ ਗ੍ਰਹਿ ’ਤੇ ਜੀਵਨ ਦੇ ਨਿਸ਼ਾਨਾਂ ਨੂੰ ਲੱਭੇਗਾ।